WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਤੰਤੀ ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’  (17/12/2020)

ਲਖਵਿੰਦਰ


0062ਕੁਝ ਦਿਨ ਪਹਿਲਾਂ ਪੰਜਾਬੀ ਦੇ ਇੱਕ ਅਖਬਾਰ ਵਿੱਚ ਸ੍ਰ. ਤਲਵਿੰਦਰ ਸਿੰਘ ਬੁੱਟਰ ਜੀ ਦਾ ਲਿਖਿਆ ਹੋਇਆ ਇੱਕ ਲੇਖ ਦੋ ਕਿਸ਼ਤਾਂ ਵਿੱਚ ਪੜ੍ਹਿਆ। ਲੇਖ ਦਾ ਵਿਸ਼ਾ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੀਰਤਨ ਪ੍ਰੰਪਰਾ ਦੀ ਮੌਲਿਕਤਾ ਬਹਾਲ ਰੱਖਣ ਬਾਰੇ ਸੀ। ਇਸ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਕਵੀ ਰਬਿੰਦਰ ਨਾਥ ਟੈਗੋਰ ਸ੍ਰੀ ਦਰਬਾਰ ਸਾਹਿਬ ਆਏ ਤਾਂ ਇੱਥੇ ਰਾਗਾਂ ਵਿੱਚ ਹੋ ਰਹੇ ਗੁਰਬਾਣੀ ਕੀਰਤਨ ਨੂੰ ਸੁਣ ਕੇ ਇੱਥੋਂ ਇੱਕ ਰਾਗੀ ਨੂੰ ਆਪਣੇ ਨਾਲ ਲਿਜਾਣ ਦੀ ਇੱਛਾ ਜ਼ਾਹਰ ਕੀਤੀ।

ਕੁਝ ਸਮਾਂ ਪਹਿਲਾਂ ਮੈਨੂੰ ਤੰਤੀ ਸਾਜ਼ਾਂ ਦੀ ਮਦਦ ਨਾਲ ਤੇ ਰਾਗਾਂ ਵਿੱਚ ਗਾਇਨ ਕੀਰਤਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਪਰ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਦੇਖੀ ਤਾਂ ਉਸਦੀ ਸ਼ੁਰੂਆਤ ਵਿੱਚ ਭਾਈ ਸਮੁੰਦ ਸਿੰਘ ਜੀ ਰਾਗੀ ਦਾ ਗਇਨ ਸ਼ਬਦ ‘ਕਲਿ ਤਾਰਣ ਗੁਰ ਨਾਨਕ ਆਇਆ'' ਸੁਣਿਆ ਤਾਂ ਸੁਣਨ ਵਿੱਚ ਬੜਾ ਹੀ ਅਨੰਦ ਆਇਆ ਅਤੇ ਇਹ ਸ਼ਬਦ ਵਾਰ ਵਾਰ ਸੁਣਿਆਂ। ਕਾਰਨ ਇਹ ਸੀ ਕਿ ਇਹ ਸ਼ਬਦ ਤੰਤੀ ਸਾਜ਼ਾਂ ਦੀ ਮਦਦ ਨਾਲ ਰਾਗਾਂ ਵਿੱਚ ਗਾਇਨ ਕੀਤਾ ਗਿਆ ਸੀ।

ਭਾਈ ਸਮੁੰਦ ਸਿੰਘ ਜੀ ਰਾਗੀ ਦਾ ਇਹ ਮੰਨਣਾ ਸੀ ਕਿ ਤੰਤੀ ਸਾਜ਼ ਕੀਰਤਨ ਵਿੱਚ ਰਸ ਭਰ ਦਿੰਦੇ ਹਨ ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਤੁਸੀਂ ਤੰਤੀ ਸਾਜ਼ਾਂ ਨਾਲ ਗਾਇਨ ਕਿਸੇ ਵੀ ਸ਼ਬਦ ਨੂੰ ਸੁਣਕੇ ਇਹ ਮਹਿਸੂਸ ਕਰ ਸਕਦੇ ਹੋ। ਇਸ ਤਰ੍ਹਾਂ ਹੋਰ ਪਤਾ ਕਰਨ ਤੇ ਇਹ ਗੱਲ ਪਤਾ ਲੱਗੀ ਕਿ ਹੁਣ ਆਮ ਰਾਗੀਆਂ ਵੱਲੋਂ ਵਰਤਿਆਂ ਜਾਣ ਵਾਲਾ ਸਾਜ਼ ਹਾਰਮੋਨੀਅਮ ਇੱਕ ਵਿਦੇਸ਼ੀ ਸਾਜ਼ ਹੈ ਜੋ ਪੱਛਮ ਤੋਂ ਆਇਆ ਹੈ ਤੇ ਹੌਲੀ ਹੌਲੀ ਇਸਨੇ ਆਪਣੀ ਜਗ੍ਹਾ ਅਜਿਹੀ ਬਣਾਈ ਕਿ ਤੰਤੀ ਸਾਜ਼ਾਂ ਦੀ ਵਰਤੋਂ ਬਹੁਤ ਘੱਟ ਜਾਂ ਬਿਲਕੁਲ ਬੰਦ ਹੋ ਗਈ।

ਮੈਨੂੰ ਰਾਗਾਂ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਕੀਰਤਨ ਸੁਣਕੇ ਪਤਾ ਜ਼ਰੂਰ ਲੱਗ ਜਾਂਦਾ ਹੈ ਕਿ ਗੁਰਬਾਣੀ ਕੀਰਤਨ ਰਾਗਾਂ ਵਿੱਚ ਹੋ ਰਿਹਾ ਹੈ ਜਾਂ ਨਹੀਂ। ਸ੍ਰ. ਬੁੱਟਰ ਜੀ ਨੇ ਇਹ ਵੀ ਬੜੇ ਬੇਬਾਕ ਹੋ ਕੇ ਲਿਖਿਆ ਕਿ ਹੁਣ ਵਾਲੇ ਬਹੁਤੇ ਰਾਗੀ ਫ਼ਿਲਮੀ ਜਾ ਹੋਰ ਗੀਤਾਂ ਦੀ ਤਰਜ਼ ਤੇ ਹੀ ਗੁਰਬਾਣੀ ਕੀਰਤਨ ਕਰਦੇ ਹਨ, ਜੋ ਕਿ ਸਹੀ ਨਹੀਂ ਹੈ। ਰਾਗਾਂ ਵਿੱਚ ਸ਼ਬਦ ਗਾਇਨ ਕਰਨ ਤੇ ਸਖ਼ਤ ਮਿਹਨਤ ਤੇ ਅਭਿਆਸ ਦੀ ਜ਼ਰੂਰਤ ਹੈ, ਜਿਸਤੋਂ ਬਹੁਤੇ ਰਾਗੀ ਸਿੰਘ ਹੁਣ ਕੰਨੀ ਕਤਰਾਉਂਦੇ ਹਨ। ਬਹੁਤੇ ਕੀਰਤਨੀਏ ਜੱਥਿਆਂ ਨਾਲ ਇੱਕ ਤੰਤੀ ਸਾਜ਼ ਵਜਾਉਣ ਵਾਲਾ ਸਿੰਘ ਅਲੱਗ ਤੋਂ ਬੈਠਾ ਹੁੰਦਾ ਹੈ, ਜੋ ਜਿਆਦਾਤਰ ਖੱਬੇ ਪਾਸੇ ਬੈਠਾ ਰਬਾਬ, ਦਿਲਰੁਬਾ ਜਾਂ ਤਾਊਸ ਵਜਾਉਂਦਾ ਹੈ। ਪਰ ਉਸਦੇ ਵਜਾਏ ਜਾਂਦੇ ਸਾਜ਼ ਦੀ ਅਵਾਜ਼ ਪਤਾ ਨਹੀਂ ਕਿਉਂ ਜਿਆਦਾਤਰ ਮੱਧਮ ਹੀ ਸੁਣਾਈ ਦਿੰਦੀ ਹੈ? ਇੱਕ ਦਿਨ ਮੈਂ ਲਾਈਵ ਟੈਲੀਕਾਸਟ ਦੇਖਦੇ ਹੋਏ ਨੋਟ ਕੀਤਾ ਕਿ ਦੋਂ ਵਿੱਚੋਂ ਇੱਕ ਹਾਰਮੋਨੀਅਮ ਵਜਾਉਣ ਵਾਲਾ ਰਾਗੀ ਸਿੰਘ ਅਚਾਨਕ ਕਿਸੇ ਕਾਰਨ ਕੁਝ ਸਕਿੰਟ ਲਈ ਰੁਕ ਗਿਆ ਤਾਂ ਉਸਦੇ ਨਾਲ ਬੈਠੇ ਸਿੰਘ ਵੱਲੋਂ ਵਜਾਈ ਜਾ ਰਹੀ ਰਬਾਬ ਦੀ ਅਵਾਜ਼ ਬੜੀ ਸਾਫ਼ ਸੁਣਾਈ ਦਿੱਤੀ, ਜੋ ਸੁਣਨ ਵਿੱਚ ਵੀ ਬਹੁਤ ਚੰਗੀ ਲੱਗੀ। ਸ੍ਰ. ਬੁੱਟਰ ਨੇ ਇਹ ਵੀ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨੀਆਂ ਦੀ ਚੋਣ ਅਤੇ ਅਦਲਾ ਬਦਲੀ ਵੇਲੇ ਸਿਆਸੀ ਸਿਫ਼ਾਰਸ਼ਾਂ ਭਾਰੂ ਹੋਣ ਕਰਕੇ ਇੱਥੇ ਰਵਾਇਤੀ ਜਾਂ ਤੰਤੀ ਸਾਜ਼ਾਂ ਨਾਲ ਸ਼ੁੱਧ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਕੀਰਤਨੀਆਂ ਦੇ ਅਣਗੌਲੇ ਜਾਣ ਨਾਲ ਵੀ ਇਲਾਹੀ ਕੀਰਤਨ ਪ੍ਰੰਪਰਾ ਦੇ ਮਿਆਰ ਨੂੰ ਸੱਟ ਵੱਜੀ ਹੈ। ਮੈਂ ਆਪਣੇ ਉਹਨਾਂ ਸਾਰੇ ਸਾਥੀਆਂ ਤੇ ਪਿਆਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹੁਣ ਦੇ ਸਮੇਂ ਵਿੱਚ ਇੰਟਰਨੈੱਟ ਦੀ ਮਦਦ ਨਾਲ ਤੁਸੀਂ ਜਦ ਵੀ ਚਾਹੋ ਤਾਂ ਸਰਚ ਕਰਕੇ ਇਸ ਵੰਨਗੀ ਦੇ ਗੁਰਬਾਣੀ ਕੀਰਤਨ ਦਾ ਅਨੰਦ ਮਾਣ ਸਕਦੇ ਹੋ ਜੋ ਤੁਹਾਡੀ ਰੂਹ ਤੱਕ ਅਸਰ ਕਰੇਗਾ।

ਫ਼ਿਲਮੀ ਗਾਣਿਆਂ ਅਤੇ ਮਨਘੜਤ ਤਰਜ਼ਾਂ ਤੇ ਕੀਰਤਨ ਕਰਦੇ ਕੀਰਤਨੀਏ ਸਿੰਘਾਂ ਨੂੰ ਤੰਤੀ ਸਾਜ਼ਾਂ ਤੇ ਰਾਗਾਂ ਵਿੱਚ ਕੀਰਤਨ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤੇ ਨਾਲ ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਕੀਰਤਨੀਏ ਸਿੰਘਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਹੁਣ ਦੀ ਪੀੜ੍ਹੀ ਵਿੱਚੋਂ ਭਾਰੀ ਸ੍ਰੀਪਾਲ ਸਿੰਘ ਜੀ ਦੇ ਇੱਕ ਕੀਰਤਨ ਵੀਡੀਓ ਹੇਠਾਂ ਯੂ ਟਿਊਬ ਉੱਤੇ ਮੈਂ ਇੱਕ ਸੋਹਣੀ ਟਿੱਪਣੀ ਕੀਤੀ ਤਾਂ ਭਾਈ ਸਾਹਬ ਵੱਲੋਂ ਓਨਾ ਹੀ ਸੋਹਣਾ ਧੰਨਵਾਦ ਵੀ ਮਿਲਿਆ। ਇਸ ਵੰਨਗੀ ਦਾ ਗੁਰਬਾਣੀ ਕੀਰਤਨ ਅਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਸ਼ੁਰੂ ਕਰਵਾ ਸਕਦੇ ਹਾਂ, ਬੱਸ ਲੋੜ ਹੈ ਸਿਰਫ ਰਲ ਮਿਲਕੇ ਇਸ ਬਾਰੇ ਸੋਚਣ ਅਤੇ ਕੁਝ ਕਰਨ ਦੀ।

ਲਖਵਿੰਦਰ ਜੌਹਲ ‘ਧੱਲੇਕੇ’
 +91 9815959476
 johallakwinder@gmail.com


           

2010-2012

hore-arrow1gif.gif (1195 bytes)

  0062ਤੰਤੀ ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’
sangeetਗੁਰਬਾਣੀ ਸੰਗੀਤ ਦਾ ਉਦੇਸ਼
ਮਨਿੰਦਰ ਸਿੰਘ, ਕਾਲਗਰੀ, ਕਨੇਡਾ
namdevਸ਼੍ਰੋਮਣੀ ਭਗਤ ਨਾਮਦੇਵ ਜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
baba deepਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ
ਸ਼ਹੀਦੀ ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
  - ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20018, 5abi.com