|
|
|
ਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
(24/01/2018)
|
|
|
|
|
|
ਬਾਬਾ ਦੀਪ ਸਿੰਘ ਜੀ ਦਾ ਜਨਮ, ਪਿੰਡ ਪਹੂ ਵਿੰਡ ਦੇ ਵਾਸੀ ਭਾਈ ਭਗਤਾ ਸੰਧੂ ਅਤੇ
ਮਾਤਾ ਜੀਊਣੀ ਦੇ ਘਰ ਹੋਇਆ। ਬਾਬਾ ਦੀਪ ਸਿੰਘ ਜੀ ਅਜੇ ਬਾਲ ਅਵਸਥਾ ਵਿੱਚ ਹੀ ਸਨ ਕਿ
ਆਪਣੇ ਮਾਤਾ-ਪਿਤਾ ਨਾਲ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
ਦਰਸ਼ਨਾਂ ਲਈ ਗਏ। ਉਥੋਂ ਦੇ ਵਾਤਾਵਰਣ ਤੋਂ ਆਪਦਾ ਬਾਲ-ਮਨ ਇਤਨਾ ਪ੍ਰਭਾਵਤ ਹੋਇਆ ਕਿ
ਉਹ ਉਥੋਂ ਦੇ ਹੀ ਹੋ ਕੇ ਰਹਿ ਗਏ। ਕੁਝ ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਦੇ ਭੋਲੇ ਬਾਲਪਨ ਤੋਂ ਇਤਨੇ ਪ੍ਰਭਾਵਤ ਹੋਏ
ਕਿ ਉਨ੍ਹਾਂ ਨੇ ਉਸਨੂੰ ਆਪਣੇ ਪਾਸ ਹੀ ਰਖ ਲਿਆ। ਗੁਰੂ ਸਾਹਿਬ ਦੀ ਨਿਗਰਾਨੀ ਵਿੱਚ ਹੀ
ਉਨ੍ਹਾਂ ਅਖਰੀ ਅਤੇ ਸ਼ਸਤ੍ਰ ਵਿਦਿਆ ਹਾਸਲ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਗੁਰਬਾਣੀ
ਦਾ ਵੀ ਡੂੰਘਾ ਅਧਿਅਨ ਕੀਤਾ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ
ਸਾਹਿਬ ਛਡਣਾ ਪਿਆ ਤਾਂ ਉਹ ਆਪਣੇ ਪਿੰਡ, ਪਹੂ ਵਿੰਡ ਚਲੇ ਗਏ।
ਫਿਰ ਜਦੋਂ ਉਨ੍ਹਾਂ
(ਬਾਬਾ ਦੀਪ ਸਿੰਘ) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਮਦਮਾ ਸਾਹਿਬ ਆਉਣਾ
ਸੁਣਿਆ ਤਾਂ ਆਪ ਆਪਣੇ ਸਾਥੀ ਬਾਬਾ ਬੁਢਾ ਸਿੰਘ ਦੇ ਨਾਲ ਦਮਦਮਾ ਸਾਹਿਬ ਵਿਖੇ ਗੁਰੂ
ਸਾਹਿਬ ਦੀ ਸ਼ਰਨ ਆ ਗਏ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਸ਼ ਰਟਨ ਲਈ ਦਮਦਮਾ
ਸਾਹਿਬ ਤੋਂ ਰਵਾਨਾ ਹੋਏ ਤਾਂ ਆਪ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਦਮਦਮਾ ਸਾਹਿਬ
ਵਿਖੇ ਹੀ ਠਹਿਰ ਗਏ। ਬਾਬਾ ਦੀਪ ਸਿੰਘ ਗੁਰਬਾਣੀ ਦੇ ਵੀ ਗਿਆਤਾ ਅਤੇ ਵਿਦਵਾਨ ਸਨ।
ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ
ਉਤਾਰੇ ਕੀਤੇ। ਜਿਸ ਸਮੇਂ ਦੌਰਾਨ ਪੰਜਾਬ ਅਤੇ ਦਿੱਲੀ ਵਿੱਚ ਅਰਾਜਕਤਾ ਦਾ ਮਾਹੌਲ
ਬਣਿਆ ਹੋਇਆ ਸੀ, ਬਾਬਾ ਦੀਪ ਸਿੰਘ ਨੇ ਆਪਣੇ ਜੱਥੇ ਨਾਲ ਸਿਆਲਕੋਟ ਤਕ ਮਾਰ ਮਾਰੀ ਤੇ
ਕਈ ਇਲਾਕੇ ਆਪਣੇ ਅਧੀਨ ਲੈ ਆਂਦੇ। ਚੌਥੇ ਹਮਲੇ ਤੋਂ ਬਾਅਦ ਅਹਿਮਦ ਸ਼ਾਹ ਦੀ
ਵਾਪਸੀ : ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਕੀਤੇ ਆਪਣੇ ਚੌਥੇ ਹਮਲੇ ਦੌਰਾਨ ਲੁਟ
ਮਾਰ ਕਰਦਾ ਬਿਨਾ ਕਿਸੇ ਰੋਕ-ਟੋਕ ਦੇ ਦਿੱਲੀ ਤਕ ਜਾ ਪੁਜਾ। ਜਦੋਂ ਲੁਟ-ਮਾਰ ਦਾ ਮਾਲ
ਲੈ ਉਹ ਦਿੱਲੀ ਤੋਂ ਵਾਪਸ ਕਾਬਲ ਮੁੜਿਆ ਤਾਂ ਸਿੱਖਾਂ ਨੇ ਲਗਾਤਾਰ ਉਸ ਸਮੇਂ ਤਕ ਉਸਦਾ
ਪਿਛਾ ਕੀਤਾ ਜਦੋਂ ਤਕ ਕਿ ਉਸ ਸਿੰਧ ਪਾਰ ਨਾ ਕਰ ਲਿਆ। ਅਹਿਮਦ ਸ਼ਾਹ ਦੀ ਇਸ ਵਾਪਸੀ
ਦੌਰਾਨ ਸਿੱਖ ਰਹਿ-ਰਹਿ ਉਸਦੇ ਕਾਫਲੇ ਪੁਰ ਹਮਲਾ ਕਰਦੇ ਤੇ ਉਸਦੇ ਲੁਟੇ ਮਾਲ ਵਿਚੋਂ
ਹਿਸਾ ਵੰਡਾ ਹਰਨ ਹੋ ਜਾਂਦੇ। ਸਿੱਖਾਂ ਦੇ ਇਹ ਹਮਲੇ ਉਸ ਅਹਿਮਦ ਸ਼ਾਹ ਲਈ ਚੁਨੌਤੀ ਸਨ,
ਜਿਸਨੂੰ ਹਿੰਦਸਤਾਨ ਵਿੱਚ ਦਾਖਲ ਹੋਣ ਤੋਂ ਦਿੱਲੀ ਪੁਜਣ ਤਕ ਕਿਸੇ ਨੇ ਰੋਕਣ ਦਾ ਹੀਆ
ਨਹੀਂ ਸੀ ਕੀਤਾ। ਇਸ ਚੁਨੌਤੀ ਤੋਂ ਅਹਿਮਦ ਸ਼ਾਹ ਇਤਨਾ ਗੁੱਸੇ ਵਿੱਚ ਆਇਆ ਕਿ
ਹਿੰਦੁਸਤਾਨ ਤੋਂ ਵਾਪਸ ਮੁੜਦਿਆਂ ਉਸਨੇ ਪੰਜਾਬ ਦੀ ਹਕੂਮਤ ਤੈਮੂਰ ਅਤੇ ਜਹਾਨ ਖਾਨ
ਨੂੰ ਸੌਂਪਦਿਆਂ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਉਹ ਉਸ (ਅਹਿਮਦ ਸ਼ਾਹ) ਪੁਰ ਹਮਲੇ
ਕੀਤੇ ਜਾਣ ਦਾ ਸਬਕ ਸਿਖਾਣ ਲਈ ਉਨ੍ਹਾਂ ਦਾ ਸਿਰ ਇਸਤਰ੍ਹਾਂ ਕੁਚਲ ਦੇਣ ਕਿ ਉਹ ਮੁੜ
ਕਿਸੇ ਨੂੰ ਨਾ ਤਾਂ ਚੁਨੌਤੀ ਦੇਣ ਅਤੇ ਨਾ ਹੀ ਸਿਰ ਉੱਚਾ ਕਰ ਟੁਰਨ ਦੇ ਕਾਬਲ ਰਹਿ
ਸਕਣ।
ਅਬਦਾਲੀ ਦੀ ਇਸ ਹਿਦਾਇਤ ਅਨੁਸਾਰ ਤੈਮੂਰ ਅਤੇ ਜਹਾਨ ਖਾਨ ਨੇ ਸਿੱਖਾਂ
ਵਿਰੁਧ ਸਿੱਧੀ ਕਾਰਵਾਈ ਕਰ, ਉਨ੍ਹਾਂ ਨੂੰ ਕੁਚਲਣ ਦੀ ਕਾਰਗਰ ਨੀਤੀ ਬਣਾਣੀ ਸ਼ੁਰੂ ਕਰ
ਦਿੱਤੀ। ਅਜੇ ਉਹ ਇਸ ਬਾਰੇ ਵਿਚਾਰ ਕਰ ਹੀ ਰਹੇ ਸਨ ਕਿ ਸੂਹੀਆਂ ਨੇ ਉਨ੍ਹਾਂ ਨੂੰ ਖਬਰ
ਦਿੱਤੀ ਕਿ ਸਿੱਖ ਆਪਣੀ ਭਵਿਖ ਦੀ ਰਣਨੀਤੀ ਬਣਾਉਣ ਲਈ ਸ੍ਰੀ ਅੰਮ੍ਰਿਤਸਰ ਇਕੱਠੇ ਹੋ
ਰਹੇ ਹਨ। ਤੈਮੂਰ ਅਤੇ ਜਹਾਨ ਖਾਨ ਨੂੰ ਇਉਂ ਜਾਪਿਆ ਜਿਵੇਂ ਖੁਦਾ ਨੇ ਆਪ ਸਿੱਖਾਂ ਨੂੰ
ਮਾਰ-ਮੁਕਾਣ ਦਾ ਉਨ੍ਹਾਂ ਲਈ ਮੌਕਾ-ਮਾਹੌਲ ਤਿਆਰ ਕਰ ਦਿੱਤਾ ਹੈ। ਉਨ੍ਹਾਂ ਇਸ ਮੌਕੇ
ਦਾ ਲਾਭ ਉਠਾਣ ਅਤੇ ਮੁਸਲਮਾਣਾਂ ਨੂੰ ਸਮੁੱਚੇ ਰੂਪ ਵਿੱਚ ਆਪਣੇ ਨਾਲ ਜੋੜਨ ਲਈ,
ਸਿੱਖਾਂ ਪੁਰ ਕੀਤੇ ਜਾਣ ਵਾਲੇ ਹਮਲੇ ਨੂੰ ‘ਜਹਾਦ’ ਦਾ ਨਾਂ ਦੇ ਦਿੱਤਾ ਅਤੇ ਇਸ
‘ਜਹਾਦ’ ਦੀ ਅਗਵਾਈ ਜਹਾਦੀ ਹਾਜੀ ਅਤਾ ਖਾਨ ਨੂੰ ਸੌਂਪ ਦਿੱਤੀ। ਜਿਸਦਾ ਨਤੀਜਾ ਇਹ
ਹੋਇਆ ਕਿ ਕਟੜ ਮੁਸਲਮਾਣ ਵਡੀ ਗਿਣਤੀ ਵਿੱਚ ਜਹਾਦੀ ਝੰਡੇ ਹੇਠ ਇਕੱਠੇ ਹੋਣ ਲਗੇ। ਜਹਾਨ
ਖਾਨ ਨੇ ਜਲੰਧਰ ਦੇ ਨਵਾਬ ਕੁਤਬ-ਉਦ-ਦੀਨ, ਜੋ ਫੌਜ ਲੈ ਕੇ ਕਰਤਾਰਪੁਰ ਸਾਹਿਬ ਪੁਰ
ਹਮਲਾ ਕਰਨ ਗਿਆ ਹੋਇਆ ਸੀ, ਨੂੰ ਹਿਦਾਇਤ ਭੇਜੀ ਕਿ ਉਹ ਕਰਤਾਰਪੁਰ ਤੇ ਕਬਜ਼ਾ ਕਰਨ ਤੋਂ
ਬਾਅਦ ਅੰਮ੍ਰਿਤਸਰ ਪੁਰ ਹਮਲਾ ਕਰ ਦੇਵੇ, ਜਿਥੇ ਕਿ ਸਿੱਖ ਇਕਠੇ ਹੋ ਰਹੇ ਹਨ।
ਕੁਤਬ-ਉਦ-ਦੀਨ ਨੇ ਕਰਤਾਰ ਪੁਰ ਤੇ ਕਬਜ਼ਾ ਕਰ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾ ਕੇ
ਸਾੜ ਦਿੱਤਾ ਅਤੇ ਕਰਤਾਰ ਪੁਰ ਲੁਟਣ ਤੋਂ ਬਾਅਦ ਅੰਮ੍ਰਿਤਸਰ ਵਲ ਰਵਾਨਾ ਹੋ ਗਿਆ। ਉਧਰ
ਜਹਾਦੀ ਅਤਾ ਖਾਨ ਵੀ ਉਸ ਨਾਲ ਆ ਜੁੜਨ ਲਈ ਲਾਹੌਰੋਂ ਰਵਾਨਾ ਹੋ ਗਿਆ। ਕੁਤੁਬ-ਉਦ-ਦੀਨ
ਦੀ ਫੌਜ ਨੇ ਅਤਾ ਖਾਨ ਦੇ ਜਹਾਦੀਆਂ ਦਾ ਇੰਤਜ਼ਾਰ ਕੀਤੇ ਬਿਨਾ ਹੀ ਸ੍ਰੀ ਅੰਮ੍ਰਿਤਸਰ
ਤੇ ਹਮਲਾ ਕਰ ਸ੍ਰੀ ਦਰਬਾਰ ਸਾਹਿਬ ਢਾਹ ਢੇਰੀ ਕਰ ਦਿੱਤਾ ਤੇ ਅੰਮ੍ਰਿਤ ਸਰੋਵਰ ਨੂੰ
ਪੂਰ ਦਿੱਤਾ। ਜਦੋਂ ਸ੍ਰੀ ਦਰਬਾਰ ਸਾਹਿਬ ਢਾਹੇ ਜਾਣ ਅਤੇ ਅੰਮ੍ਰਿਤ ਸਰੋਵਰ ਨੂੰ
ਪੂਰ ਦਿੱਤੇ ਜਾਣ ਦੀ ਖਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਰੋਹ ਵਿੱਚ ਆ ਗਏ
ਤੇ ਉਨ੍ਹਾਂ ਖੰਡਾ ਹੱਥ ਵਿੱਚ ਫੜ ਅਰਦਾਸ ਕਰ ਪ੍ਰਣ ਕੀਤਾ ਤੇ ਫਤਹਿ ਗਜਾ, ‘ਸੀਸ
ਸੁਧਾਸਰ ਹੇਤ ਕਰ ਦੇਵੇਗੇ ਹਮ ਜਾਇ, ਕਰ ਅਰਦਾਸਾ ਟੁਰ ਪਏ ਸਿੰਘ ਜੀ ਫਤਹਿ ਗਜਾਇ’,
ਸ੍ਰੀ ਅੰਮ੍ਰਿਤਸਰ ਵਲ ਚਾਲੇ ਪਾ ਦਿਤੇ। ਸਿੱਖ ਇਤਿਹਾਸ ਅਨੁਸਾਰ ਦਮਦਮਾ ਸਾਹਿਬ ਤੋਂ
ਤੁਰਨ ਵੇਲੇ ਆਪਜੀ ਨਾਲ ਕੇਵਲ 8 ਸਿੰਘ ਸਨ। ਜਦੋਂ ਅਨੰਦਪੁਰ ਸਾਹਿਬ ਵਿਖੇ ਰਹਿ ਰਹੇ
ਬਾਬਾ ਗੁਰਬਖਸ਼ ਸਿੰਘ ਨੇ ਬਾਬਾ ਦੀਪ ਸਿੰਘ ਦੇ ਸ੍ਰੀ ਅੰਮ੍ਰਿਤਸਰ ਵਲ ਕੂਚ ਕਰਨ ਬਾਰੇ
ਸੁਣਿਆ ਤਾਂ ਉਹ ਵੀ ਆਪਣਾ ਜੱਥਾ ਲੈ ਉਨ੍ਹਾਂ ਨਾਲ ਜਾ ਮਿਲੇ। ਜਿਉਂ-ਜਿਉਂ ਬਾਬਾ ਦੀਪ
ਸਿੰਘ ਸ੍ਰੀ ਅੰਮ੍ਰਿਤਸਰ ਵਲ ਵਧਦੇ ਜਾ ਰਹੇ ਸਨ, ਤਿਉਂ-ਤਿਉਂ ਮਰਜੀਵੜੇ ਸਿੱਖ
ਵਾਹੋਦਾਹੀ ਆ ਉਨ੍ਹਾਂ ਨਾਲ ਮਿਲਦੇ ਜਾ ਰਹੇ ਸਨ। ਜਦੋਂ ਉਹ ਤਰਨਤਾਰਨ ਪੁਜੇ ਤਾਂ
ਉਨ੍ਹਾਂ ਸਿਰ ਤੇ ਸ਼ਹੀਦੀ ਗਾਨਾ ਬੰਨ੍ਹ ਲਿਆ ਤੇ ਅਰਦਾਸ ਕਰ ਖੰਡੇ ਨਾਲ ਜ਼ਮੀਨ ਤੇ ਇੱਕ
ਲਕੀਰ ਖਿੱਚ ਦਿੱਤੀ ਤੇ ਕਿਹਾ ਕਿ ਜਿਸਨੇ ਸਤਿਗੁਰਾਂ ਦੇ ਦੁਆਰ ਤੇ ਸ਼ਹੀਦੀ ਪ੍ਰਾਪਤ
ਕਰਨੀ ਹੈ ਉਹ ਹੀ ਇਹ ਲਕੀਰ ਟੱਪ ਕੇ ਉਨ੍ਹਾਂ ਨਾਲ ਆਏ। ਜਿਸਦੇ ਦਿਲ ਵਿੱਚ ਰੰਚਕ ਮਾਤਰ
ਵੀ ਕਮਜ਼ੋਰੀ ਹੈ ਉਹ ਆਪਣੇ ਘਰਾਂ ਨੂੰ ਮੁੜ ਜਾਏ। ਬਾਬਾ ਦੀਪ ਸਿੰਘ ਦੇ ਸ਼ਬਦਾਂ ਵਿੱਚ
ਇਤਨਾ ਜੋਸ਼ ਸੀ ਕਿ ਸਾਰੇ ਹੀ ਸਿੱਖ ਲਕੀਰ ਟੱਪ ਉਨ੍ਹਾਂ ਨਾਲ ਆ ਖੜੇ ਹੋਏ ਅਤੇ ਬਾਬਾ
ਦੀਪ ਸਿੰਘ ਦੀ ਅਗਵਾਈ ਵਿੱਚ ਜੈਕਾਰੇ ਗਜਾਂਦੇ ਅੰਮ੍ਰਿਤਸਰ ਵਲ ਹੋ ਤੁਰੇ। ਜਹਾਦੀ
ਹਾਜੀ ਅੱਤਾ ਖਾਨ ਆਪਣੀ ਜਹਾਦੀ ਸੈਨਾ ਲੈ ਅੰਮ੍ਰਿਤਸਰ ਪੁਜਾ ਹੀ ਨਹੀਂ ਸੀ ਕਿ
ਅੰਮ੍ਰਿਤਸਰ ਨੂੰ ਘੇਰਾ ਪਾਈ ਬੈਠਾ ਯਾਕੂਬ ਖਾਨ ਸਿੱਖਾਂ ਦਾ ਰਾਹ ਰੋਕਣ ਲਈ ਅੱਗੇ ਆ
ਖੜਾ ਹੋਇਆ। ਜਿਉਂ ਹੀ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਮਰਜੀਵੜੇ ਸਿੰਘ ਅੰਮ੍ਰਿਤਸਰ
ਨੇੜੇ ਪੁਜੇ, ਅੰਮ੍ਰਿਤਸਰ ਨੂੰ ਘੇਰਾ ਪਾਈ ਬੈਠੇ ਯਾਕੂਬ ਖਾਨ ਦੀ ਅਗਵਾਈ ਵਿੱਚਲੀ ਫੌਜ
ਨਾਲ ਉਨ੍ਹਾਂ ਦਾ ਸਾਹਮਣਾ ਹੋ ਗਿਆ। ਹਥੋ-ਹਥੀ ਲੜਾਈ ਸ਼ੁਰੂ ਹੋ ਗਈ। ਬਾਬਾ ਦੀਪ ਸਿੰਘ
ਤੇ ਯਾਕੂਬ ਖਾਨ ਵੀ ਆਮ੍ਹੋ-ਸਾਹਮਣੇ ਹੋ ਗਏ ਅਤੇ ਬਾਬਾ ਦੀਪ ਸਿੰਘ ਦੇ ਖੰਡੇ ਨਾਲ
ਯਾਕੂਬ ਖਾਨ ਦੀ ਤਲਵਾਰ ਟਕਰਾ ਗਈ। ਘੋੜਿਆਂ ਦੇ ਜ਼ਖਮੀ ਹੋ ਜਾਣ ਤੇ ਦੋਵੇਂ ਪੈਦਲ ਹੋ
ਗੁਥਮ-ਗੁਥਾ ਹੋ ਗਏ। ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਦੀ ਮੁਠ ਇਤਨੇ ਜ਼ੋਰ ਵਿੱਚ
ਯਾਕੂਬ ਖਾਂਨ ਦੇ ਸਿਰ ਵਿੱਚ ਮਾਰੀ ਕਿ ਉਹ ਉਥੇ ਹੀ ਦੰਮ ਤੋੜ ਗਿਆ। ਯਾਕੂਬ ਖਾਨ ਦੇ
ਡਿਗਣ ਦੀ ਦੇਰ ਸੀ ਕਿ ਪਠਾਨ ਅਮਾਨ ਖਾਨ ਉਨ੍ਹਾਂ ਦੇ ਸਾਹਮਣੇ ਆ ਖੜਾ ਹੋਇਆ।
ਇਸਤਰ੍ਹਾਂ ਇਕ ਪਾਸੇ ਉਹ ਇੱਕ ਦੂਸਰੇ ਦਾ ਸਾਹਮਣੇ ਸਨ ਤੇ ਦੂਸਰੇ ਪਾਸੇ ਬਾਬਾ ਸੁਰ
ਸਿੰਘ ਦਾ ਸਾਹਮਣਾ ਅਫਗਾਨ ਸਰਦਾਰ ਮੀਰ ਜਹਾਨ ਨਾਲ ਹੋ ਰਿਹਾ ਸੀ। ਪਰ ਮੀਰ ਜਹਾਨ ਬਾਬਾ
ਸੁਰ ਸਿੰਘ ਦੇ ਪੈਂਤੜਿਆਂ ਸਾਹਮਣੇ ਬਹੁਤੀ ਦੇਰ ਨਾ ਠਹਿਰ ਸਕਿਆ। ਇਧਰ ਮੀਰ ਜਹਾਨ
ਧਰਤੀ ਤੇ ਡਿਗਾ ਤੇ ਉਧਰ ਬਾਬਾ ਦੀਪ ਸਿੰਘ ਤੇ ਪਠਾਨ ਅਮਾਨ ਖਾਨ ਦੀ ਹੋਈ ਗਹਿਗਚ ਲੜਾਈ
ਵਿੱਚ ਦੋਹਾਂ ਦੇ ਸਿਰ ਧੜ ਨਾਲੋਂ ਵਖ ਹੋ ਧਰਤੀ ਤੇ ਡਿਗ ਪਏ। ਸਿੱਖ ਇਤਿਹਾਸ ਵਿੱਚ
ਆਉਂਦਾ ਹੈ ਕਿ ਬਾਬਾ ਦੀਪ ਸਿੰਘ ਦਾ ਸਿਰ ਡਿਗਦਿਆਂ ਹੀ ਕੋਲ ਖੜੇ ਇਕ ਸਿਖ ਨੇ ਉਨ੍ਹਾਂ
ਨੂੰ ਆਪਣਾ ਪ੍ਰਣ ਚੇਤੇ ਕਰਵਾਇਆ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਇਸ
ਸਮੇਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : ‘ਚਲੀ ਤੇਗ ਇਸ ਬੇਗ (ਵੇਗ) ਸੈਂ
ਦੋਹੂੰ ਕੇਰ ਬਲ ਧਾਰ । ਉਤਰ ਗਏ ਸਿਰ ਦੋਹਾਂ ਕੇ ਪਰਸ ਪਰੇ ਇਕ ਸਾਰ’ । ਬਾਬਾ ਜੀ ਦਾ
ਸਿਰ ਡਿਗਦਿਆਂ ਵੇਖ ਇਕ ਸਿੱਖ ਨੇ ਕਿਹਾ : ‘… ਢਿਗ ਤੈ ਇਕ ਸਿੱਖ ਪਿਖਿ ਕਹਯੋ । ਪ੍ਰਣ
ਤੁਮ੍ਹਾਰਾ ਦੀਪ ਸਿੰਘ ਰਹਯੋ । ਗੁਰਪੁਰ ਜਾਏ ਸੀਸ ਮੈ ਦੈ ਹਉ । ਸੋ ਤੇ ਦੋਇ ਕੋਸ ਇਸ
ਠੈ ਹਉ । ਸੁਣ ਸਿੰਘ ਜੀ ਨਿਜ ਪ੍ਰਣ ਸੰਭਾਰਾ । ਨਿਜ ਸਿਰ ਬਾਮ-ਹਾਥ ਨਿਜ ਧਾਰਾ’।
ਇਹ ਵੰਗਾਰ ਸੁਣ ਬਾਬਾ ਦੀਪ ਸਿੰਘ ਨੇ ਆਪਣਾ ਪ੍ਰਣ ਪੂਰਾ ਕਰਨ ਲਈ ਸਿਰ ਆਪਣੇ ਖੱਬੇ ਹੱਥ
ਤੇ ਰੱਖਿਆ ਅਤੇ ਸੱਜੇ ਹੱਥ ਵਿੱਚ ਖੰਡਾ ਫੜ ਵਾਹਣਾ ਸ਼ੁਰੂ ਕਰ ਦਿੱਤਾ : ‘ਦਾਹਿਨੇ ਹਾਥ
ਤੇਗ ਖਰ ਧਾਰਾ । ਵਜ਼ਨ ਜਾਹਿ ਸੇਰ ਅਠਾਰਾ’ । ਇਹ ਵੇਖ ਦੁਸ਼ਮਣ ਹੈਰਾਨ ਹੋ ਗਿਆ ਤੇ
ਮੈਦਾਨ ਛੱਡ ਭਜ ਖੜਾ ਹੋਇਆ ਕਿ ਸਿੱਖਾਂ ਦੀਆਂ ਤਾਂ ਲਾਸ਼ਾਂ ਵੀ ਲੜਦੀਆਂ ਹਨ। ‘ਹੋ
ਹੈਰਾਨ ਤੁਰਾਨੀ ਰਹੇ । ਹਵੈ ਭੈਭੀਤ ਚਲੇ ਭਗ ਵਹੇ । ਬਾਬਾ ਦੀਪ ਸਿੰਘ ਦਾ ਸਿਰ
ਤਾਂ ਧੜ ਤੋਂ ਉਤਰ ਚੁਕਾ ਸੀ, ਜਿਸਨੂੰ ਉਹ ਖੱਬੇ ਹੱਥ ਪੁਰ ਰਖੀ, ਸੱਜੇ ਹੱਥ ਨਾਲ ਖੰਡਾ
ਚਲਾਂਦੇ ਵਧਦੇ ਹੀ ਜਾ ਰਹੇ ਸਨ। ਇਸਤਰ੍ਹਾਂ ਜੂਝਦੇ ਉਹ ਦਰਬਾਰ ਸਾਹਿਬ ਦੀਆਂ
ਪ੍ਰਕਰਮਾਂ ਤਕ ਜਾ ਪੁਜੇ ਤੇ ਉਥੇ ਉਨ੍ਹਾਂ ਆਪਣੇ ਪ੍ਰਾਣ ਤਿਆਗ ਦਿੱਤੇ। ਸੰਗਰਾਣਾ
ਸਾਹਿਬ ਜਿੱਥੇ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਹੋਇਆ ਸੀ, ਉਥੇ ਉਨ੍ਹਾਂ ਦੀ
ਸਮਾਧ ਹੈ ਅਤੇ ਸ਼ਹੀਦੀ ਅਸਥਾਂਨ ਰਾਮਸਰ ਦੇ ਨੇੜੇ ਸਥਾਪਤ ਕੀਤਾ ਗਿਆ ਹੋਇਆ ਹੈ।
Mobile : + 91 95 82 71 98 90 E-mail :
jaswantsinghajit@gmail.com
|
|
|
ਬਾਬਾ
ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਰਮ
ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ |
ਚਾਰ
ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ |
ਸ਼ਹੀਦੀ
ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਕੀ
ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ
ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
- ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਕੀ
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ |
ਗੁਰਬਾਣੀ
ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ |
ਊਚਾ
ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ |
ਅੰਧੇਰਾ
ਰਾਹ
ਦਲੇਰ ਸਿੰਘ ਜੋਸ਼, ਯੂ ਕੇ |
ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ |
ਸਿੱਖੀ
ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ |
ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ
ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ |
ਵਿਸ਼ਵ
ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਿੱਖ
ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਭਗਤ
ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਬਾਬੇ
ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਜੋਕੇ
ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਸਿਰੋਪਾਉ
ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੜੀਆਂ
ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ,
ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ
ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਖਾਲਸਾ
ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਲਹ
ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ |
ਖਾਲਸਾ
ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੋਲਾ-ਮਹੱਲਾ
ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
ਗਰੁਦੁਆਰਾ
ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੁ ਗੋਬਿੰਦ
ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਮੁਕਤਸਰ ਦੀ ਜੰਗ ਤੇ
ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੋਹੜੀ
ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੂ ਗੋਬਿੰਦ ਸਿੰਘ,
ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
-
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
|
|
|
|
|
|
|
|
|
|