WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ

 


 

ਕੀ ਪਹਿਲੇ ਗੁਰਾਂ ਦੀ ਪੰਗਤ ਵਿਚ ਭੋਜਨ ਛਕ ਰਹੇ ਸਾਧੂ ਭੁੱਖੇ ਜਾਂ ਲੋੜਵੰਦ ਸਨ?

ਵਿਦਵਾਨ ਅਤੇ ਪ੍ਰਚਾਰਕ ਅਕਸਰ ‘ਲੰਗਰ’ ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤਕ ਹੀ ਸੀਮਤ ਕਰਨਾ ਚਾਹੁੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚੱਲਦੇ ਸਨ ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਹਨਾਂ ਭੋਜਾਂ ਅਤੇ ਲੰਗਰ ਵਿਚਲੇ ਬਹੁਤ ਹੀ ਸੂਖਮ ਫ਼ਰਕ ਦੀ ਪੜਚੋਲ ਇਸ ਲੇਖ ਵਿਚ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਵਿਚ ‘ਲੰਗਰ’ ਸ਼ਬਦ ਕਿਧਰੇ ਵੀ ਨਹੀਂ ਆਉਂਦਾ। ਜੇ ਇਸ ਦੀ ਸ਼ਾਬਦਿਕ ਬਣਤਰ ਵਲ ਜਾਈਏ ਤਾਂ ਇਹ ਸ਼ਬਦ ਸਮੁੰਦਰੀ ਜਹਾਜ਼ ਦੇ ਲੰਗਰ (ਐਂਕਰ) ਨਾਲ ਮਿਲਦਾ ਹੈ ਜਿਸ ਦਾ ਅਰਥ ਹੁੰਦਾ ਹੈ ਉਹ ਭਾਰੀ ਵਸਤੂ ਜੋ ਸਾਰੇ ਹੀ ਬੇੜੇ ਨੂੰ ਪਾਣੀ ਹੇਠਲੇ ਧਰਾਤਲ ਨਾਲ ਜੋੜ ਕੇ ਉਸ ਨੂੰ ਸਥਿਰ ਕਰਦੀ ਹੈ ਅਤੇ ਬੇੜਾ ਹਵਾ ਜਾਂ ਪਾਣੀ ਦੇ ਵਹਿਣ ਵਿਚ ਨਹੀਂ ਥਿੜਕਦਾ। ਲੰਗਰ ਸੁੱਟਣ ਨਾਲ ਬੇੜਾ ਵਿਸ਼ਰਾਮ ਜਾਂ ਸ਼ਾਂਤ ਅਵਸਥਾ ਵਿਚ ਆ ਜਾਂਦਾ ਹੈ। ਲੰਗਰ ਸੁੱਟਣਾ, ਬੇੜੇ ਦਾ ਆਪਣੇ ਨਿਜ ਸਥਾਨ ਤੇ ਆਉਣ ਦੀ ਵੀ ਨਿਸ਼ਾਨੀ ਮੰਨੀ ਜਾਂਦੀ ਹੈ। ਜਦੋਂ ਬੇੜਾ ਬੰਦਰਗਾਹ ਉੱਤੇ ਲੱਗਦਾ ਹੈ ਤਾਂ ਉਹ ਉਸ ਦਾ ਨਿਜ ਘਰ ਹੁੰਦਾ ਹੈ ਜਿਸ ਸਮੇਂ ਦੌਰਾਨ ਸਫ਼ਰ ਤੋਂ ਥੱਕੇ ਅਤੇ ਅੱਕੇ ਆਰਾਮ ਕਰਦੇ ਹਨ, ਸਫ਼ਾਈ ਹੁੰਦੀ ਹੈ, ਰਾਸ਼ਨ ਭਰਿਆ ਜਾਂਦਾ ਹੈ, ਟੁੱਟ-ਭੱਜ ਠੀਕ ਕੀਤੀ ਜਾਂਦੀ ਹੈ ਅਤੇ ਅਗਲੇ ਸਫ਼ਰ ਦੀ ਤਿਆਰੀ ਹੁੰਦੀ ਹੈ।

ਸਮੁੰਦਰੀ ਜਹਾਜ਼ ਦਾ ਲੰਗਰ ਲੋਹੇ ਦਾ ਹੁੰਦਾ ਹੈ ਅਤੇ ਇਸ ਦੀ ਬਣਤਰ ਪੰਜਾਬੀ ਦੇ ਅੱਖਰ ‘ਲ’ ਨਾਲ ਮਿਲਦੀ ਜੁਲਦੀ ਹੈ। ਜੇ ਜੋਗ ਦੀ ਤੰਤਰ ਵਿੱਦਿਆ ਤੇ ਗ਼ੌਰ ਕਰੀਏ ਤਾਂ ਸਰੀਰ ਦੇ ਬਿਲਕੁਲ ਹੇਠਾਂ ਵਾਲੇ ਮੂਲਧਾਰ ਚੱਕਰ ਦਾ ਮੰਤਰ ‘ਲੰਗ’ ਨਿਰਾਧਾਰਿਤ ਹੈ। ਇਉਂ ਜਾਪਦਾ ਹੈ ਕਿ ਲੰਗ + ਘਰ (ਸਥਾਨ) ਸ਼ਬਦਾਂ ਦੀ ਸੰਧੀ ਬਣਾ ਕੇ ਲੰਗਰ ਸ਼ਬਦ ਦੀ ਉਤਪਤੀ ਹੋਈ ਹੈ। ਸਿਧਾਂਤਿਕ ਤੌਰ ਤੇ ਵੀ ਠੀਕ ਜਾਪਦਾ ਹੈ ਕਿਉਂਕਿ ਸਰੀਰ ਵਿਚ ਮੂਲਧਾਰ ਚੱਕਰ ਧਰਤੀ ਤੱਤ ਦਾ ਸੰਚਾਲਨ ਕਰਦਾ ਹੈ ਅਤੇ ਇਹ ਜਲ ਨਾਲ ਘਿਰਿਆ ਹੋਇਆ ਹੈ। ਇਸ ਤਰਾਂ ਦੀ ਬਣਤਰ (ਟਾਪੂ) ਨੂੰ ਲੰਕ ਵੀ ਕਹਿੰਦੇ ਹਨ।

ਜਦੋਂ ਅਸੀਂ ਗੁਰੂ ਸਾਹਿਬਾਂ ਵੱਲੋਂ ਚਲਾਏ ਅਭਿਆਨ ਨੂੰ ਗ਼ੌਰ ਨਾਲ ਵਾਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਲੰਗਰ ਸਿਰਫ਼ ਭੋਜਨ ਖਾਣ ਵਾਲੀ ਪ੍ਰਕਿਰਿਆ ਨੂੰ ਹੀ ਨਹੀਂ ਮੰਨਿਆ ਜਾ ਸਕਦਾ। ਕੀ ਭੋਜਨ ਹੀ ਮਨੁੱਖ ਨੂੰ ਸਥਿਰ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਦੱਸਦੀ ਹੈ ਕਿ ਸਾਧ ਨੂੰ ਕੋਈ ਭੁੱਖ ਨਹੀਂ ਹੁੰਦੀ। ਉਹ ਤ੍ਰਿਪਤ ਹੋ ਕੇ ਹੀ ਸਾਧ ਦੀ ਅਵਸਥਾ ਤੱਕ ਪਹੁੰਚਦਾ ਹੈ। ਪਹਿਲੇ ਗੁਰਾਂ ਨੇ ਸਾਧੂਆਂ ਲਈ ਲੰਗਰ ਲਗਾਇਆ ਅਤੇ ਭੋਜਨ ਛਕਾਇਆ। ਕੀ ਭੋਜਨ ਛਕਣਾ ਅਤੇ ਛਕਾਉਣਾ ਹੀ ਮੰਤਵ ਸੀ? ਮੇਰੀ ਸਮਝੇ ਨਹੀਂ। ਬਾਲ ਗੁਰੂ ਅਤੇ ਗਿਆਨਵਾਨ ਸਾਧੂਆਂ ਦਾ ਇਕੱਠੇ ਭੋਜਨ ਛਕਣਾ ਸਾਂਝੀਵਾਲਤਾ ਦਾ ਮੁਜ਼ਾਰਾ ਸੀ ਜਿਸ ਉਪਰੰਤ ਬ੍ਰਹਮ ਗਿਆਨ ਗੋਸ਼ਟ ਹੋਈ ਹੋਵੇਗੀ। ਵੱਡੇ-ਛੋਟੇ, ਊਚ-ਨੀਚ ਵਰਗੇ ਮਾਨਸਿਕ ਪਰਦੇ ਤੋੜ ਕੇ ਹੀ ਗਿਆਨ ਦੀ ਸਾਂਝ ਪੈ ਸਕਦੀ ਹੈ ਜੋ ਕਿ ਕਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਗਿਆਨ ਪ੍ਰਣਾਲੀ ਵਿਚੋਂ ਲੁਪਤ ਕਰ ਦਿੱਤੀ ਗਈ ਸੀ। ਗਿਆਨ ਦੀ ਸਾਂਝ ਪਾਉਣ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਦਾ ਇਹ ਇੱਕ ਨੁਕਤਾ ਪੇਸ਼ ਕੀਤਾ ਗਿਆ। ਇਸੇ ਹੀ ਸਿਧਾਂਤ ਨੂੰ ਦੂਜੇ ਗੁਰੂ ਸਾਹਿਬ ਨੇ ਅੱਗੇ ਤੋਰਿਆ। ਤੀਸਰੇ ਗੁਰਾਂ ਨੇ ਇਸ ਨੂੰ ਹੋਰ ਯੋਜਨਾ ਬੱਧ ਤਰੀਕੇ ਨਾਲ ਦ੍ਰਿੜ੍ਹ ਕੀਤਾ। ਰਾਜੇ ਅਤੇ ਰੰਕ ਦੀ ਬਰਾਬਰੀ ਦੀ ਮਿਸਾਲ ਕਾਇਮ ਕਰ ਕੇ ਜਾਤਾਂ-ਪਾਤਾਂ ਜਾਂ ਵਿਤਕਰੇ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ। ਦੇਸ਼ ਵਾਸੀਆਂ ਨੂੰ ਵਿਤਕਰਿਆਂ ਦੀਆਂ ਜ਼ੰਜੀਰਾਂ ਵਿਚੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ।

ਇੱਕ ਸਮਾ ਇਹ ਸੀ ਕਿ ਉੱਚ ਜਾਤ ਵਾਲੇ ਜਾਂ ਅਮੀਰ ਰਾਜੇ ਜਦੋਂ ਭੋਜ ਕਰਿਆ ਕਰਦੇ ਸਨ ਤਾਂ ਨੀਵੀਂ ਜਾਤੀ ਲਈ ਉੱਧਰ ਨੂੰ ਤੱਕਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਉੱਚੇ-ਅਮੀਰ ਆਪਸ ਵਿਚ ਰਲ ਬੈਠਦੇ। ਜੇ ਕਿਧਰੇ ਗ਼ਰੀਬ ਜਾਂ ਨੀਚ ਜਾਤ ਨੂੰ ਦਾਨ ਕਰਦੇ ਤਾਂ ਵੀ ਉਸ ਵਿਚ ਕੋਈ ਅਮੀਰ ਰਲ਼ ਕੇ ਨਾ ਬੈਠਦਾ। ਹਜ਼ਾਰਾਂ ਸਾਲ ਇਸ ਤਰਾਂ ਚੱਲਣ ਨਾਲ ਗਿਆਨ ਅਤੇ ਵਿਚਾਰਾਂ ਦੀ ਉੱਤਮਤਾ ਵਿਚ ਫ਼ਰਕ ਪੈਂਦਾ ਰਿਹਾ। ਸਮਾਜ ਛਲ਼ਨੀ ਹੋ ਗਿਆ ਅਤੇ ਅਖੀਰ ਨੂੰ ਗ਼ੁਲਾਮ ਹੋ ਗਿਆ। ਜਦੋਂ ਗੁਰੂ ਘਰ ਰਾਹੀਂ ਇਹ ਜੰਜਾਲ ਟੁੱਟਣ ਦੀ ਸੂਚਨਾ ਸਮਾਜ ਨੂੰ ਮਿਲੀ ਤਾਂ ਸਿੱਖ ਅਤੇ ਹੋਰ ਚਾਹਵਾਨ ਗੁਰੂ ਘਰ ਆਉਣ ਲੱਗੇ। ਆਉਂਦੇ ਹੀ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛਕਣਾ ਅਤੇ ਫਿਰ ਗੁਰੂ ਦੀ ਸੰਗਤ ਕਰ ਕੇ ਬ੍ਰਹਮ ਗਿਆਨ ਸਰਵਣ ਕਰਨਾ, ਮਾਨੋ ਇਸ ਤਰਾਂ ਹੋਇਆ ਜਿਵੇਂ ਮਾਰੂਥਲ ਵਿਚ ਕਈ ਵਰ੍ਹਿਆਂ ਦੇ ਸੋਕੇ ਉਪਰੰਤ ਘਣੇ ਬੱਦਲ ਦੀਆਂ ਬੂੰਦਾਂ ਡਿੱਗੀਆਂ ਹੋਣ। ਇਸ ਦੀ ਸੋਭਾ ਇਉਂ ਫੈਲੀ ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਦੀ ਛੋਹ ਨਾਲ ਮਿੱਟੀ ਦੀ ਮਹਿਕ ਫੈਲਦੀ ਹੈ। ਸੋ ਲੰਗਰ ਸਿਰਫ਼ ਭੋਜਨ ਨਹੀਂ ਹੈ, ਰਸੋਈ ਵਿਚੋਂ ਸਾਦਗੀ ਨਾਲ ਪੱਕ ਰਹੇ ਭੋਜਨ ਦੀ ਮਹਿਕ ਹੈ, ਇਹ ਪੰਗਤ ਵਿਚ ਬੈਠਣ ਦੀ ਸਾਂਝੀਵਾਲਤਾ ਹੈ ਅਤੇ ਉਪਰੰਤ ਸੰਗਤ ਵਿਚ ਇਕੱਠੇ ਬੈਠ ਕੇ ਹਰੀ ਦਾ ਜੱਸ ਹੈ। ਜੇ ਇਹ ਤਿੰਨ ਸਿਧਾਂਤ ਇਕੱਠੇ ਨਹੀਂ ਹਨ ਤਾਂ ਗੁਰਮਤ ਸਿਧਾਂਤ ਅਨੁਸਾਰ ਲੰਗਰ ਦੀ ਕਸਵੱਟੀ ਤੇ ਸਹੀ ਨਹੀਂ।

ਕਈ ਵਿਦਵਾਨ ਲੰਗਰ ਨੂੰ ਸਿਰਫ਼ ਭੋਜਨ ਤੱਕ ਸੀਮਤ ਨਜ਼ਰੀਆ ਦਿੰਦੇ ਹਨ ਅਤੇ ਇਸ ਪ੍ਰਥਾ ਨੂੰ ਸਿਰਫ਼ ਸਮਾਜਿਕ ਪੱਖ ਤੋਂ ਹੀ ਦੇਖਣਾ ਚਾਹੁੰਦੇ ਹਨ। ਉਹ ਇਉਂ ਸੋਚਦੇ ਹਨ ਕਿ ਲੋੜਵੰਦ ਸਿਰਫ਼ ਗ਼ਰੀਬ ਹੁੰਦਾ ਹੈ ਅਤੇ ਲੰਗਰ ਸਿਰਫ਼ ਗ਼ਰੀਬਾਂ ਲਈ ਸੀ। ਅਸਲ ਵਿਚ ਨਾਸਤਿਕ ਵਿਚਾਰਧਾਰਾ ਗੁਰੂ ਸਾਹਿਬਾਨ ਨੂੰ ਸਿਰਫ਼ ਸਮਾਜ ਸੁਧਾਰਕ ਜਾਂ ਤਰਕਸ਼ੀਲ ਹੋਣ ਤੱਕ ਹੀ ਮੰਨਦੀ ਹੈ। ਜੋ ਉਹ ਦੇਖਣਾ ਚਾਹੁੰਦੇ ਹਨ, ਬਲਦ ਦੇ ਲੱਗੇ ਖੋਪਿਆਂ ਵਾਂਗ, ਉਤਨਾ ਵੀ ਉਨ੍ਹਾਂ ਨੂੰ ਬਿਲਕੁਲ ਠੀਕ ਹੀ ਲੱਗ ਰਿਹਾ ਹੈ। ਸਿੱਖੀ ਸਿਧਾਂਤਾ ਨਾਲ ਸਮਾਜਿਕ ਪੱਧਰ ਉੱਤੇ ਆਏ ਬਦਲਾਵਾਂ ਨੂੰ ਜੇ ਇਹਨਾਂ ਦੇ ਹੀ ਨਜ਼ਰੀਏ ਨਾਲ ਦੇਖ ਲਿਆ ਜਾਵੇ ਤਾਂ ਹੋਰ ਕੋਈ ਪੁਰਖ ਨੇੜੇ ਤੇੜੇ ਵੀ ਨਹੀਂ ਖੜਦਾ। ਗੁਰੂਆਂ ਦੀ ਰੌਸ਼ਨੀ ਵਿਚ ਉਨ੍ਹਾਂ ਲਈ ਹੋਰ ਮਿਸਾਲ ਲੱਭਣੀ ਮੁਸ਼ਕਿਲ ਹੈ। ਉਹ ਰੂਹਾਨੀਅਤ ਨੂੰ ਬਿਲਕੁਲ ਮਨਫ਼ੀ ਕਰਦੇ ਹਨ। ਲੰਗਰ ਦੇ ਤਿੰਨਾ ਸਿਧਾਂਤਾਂ ਵਿਚੋਂ ਤੀਸਰਾ ਨਹੀਂ ਮੰਨਣਾ ਚਾਹੁੰਦੇ ਹਾਲਾਂਕਿ ਤੀਸਰੇ ਤੋਂ ਬਿਨਾ ਬਾਕੀ ਸਭ ਕਰਮ ਕਾਂਡ ਹੀ ਰਹਿ ਜਾਣਗੇ। ਕੀ ਗੋਇੰਦਵਾਲ ਸਾਹਿਬ ਸਿਰਫ਼ ਗ਼ਰੀਬ ਜਾਂ ਭੁੱਖੇ ਵੱਸਦੇ ਸਨ? ਮੇਰੀ ਸਮਝੇ ਤਾਂ ਉਸ ਸਮੇਂ ਦੇ ਦੁਨੀਆ ਦੇ ਸਭ ਤੋ ਰੱਜੇ ਅਤੇ ਸਿਸ਼ਟੀ ਦੇ ਪਾਤਸ਼ਾਹ ਉਸ ਧਰਤੀ ਤੇ ਬਿਰਾਜਮਾਨ ਸਨ ਜਿਨ੍ਹਾਂ ਨੂੰ ਦੇਸ਼ ਦਾ ਬਾਦਸ਼ਾਹ ਆਪ ਚੱਲ ਕੇ ਮਿਲਣ ਆਇਆ। ਸਿਰਫ਼ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕਰ ਕੇ ਕਿਤਨੀ ਕੁ ਲੁਕਾਈ ਨੂੰ ਰਜਾਇਆ ਜਾ ਸਕਦਾ ਸੀ। ਅਸਲ ਵਿਚ ਗ਼ਰੀਬ ਨੂੰ ਭੋਜਨ ਖੁਆ ਕੇ ਉਸ ਦੀ ਭੁੱਖ ਦੂਰ ਨਹੀਂ ਸੀ ਕਰਦੇ ਗੁਰੂ ਸਾਹਿਬ। ਉਪਰੰਤ ਉਸ ਨੂੰ ਨਾਮ ਨਾਲ ਜੋੜ ਕੇ ਕਿਰਤ ਕਰਨ ਦਾ ਸਿਧਾਂਤ ਦ੍ਰਿੜਾਉਂਦੇ ਸਨ। ਇਹੀ ਸਿਧਾਂਤ ਤਾਂ ਸਿੱਖਾਂ ਦੀ ਹਰ ਗ਼ਰੀਬੀ ਨੂੰ ਅੱਜ ਵੀ ਦੂਰ ਕਰ ਰਿਹਾ ਹੈ।

ਸਾਂਝੀਵਾਲਤਾ ਨੂੰ ਹੋਰ ਪ੍ਰਫੁਲਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਬਾਉਲ਼ੀ ਬਣਵਾਈ ਜਿਸ ਦੇ ਜਲ ਨਾਲ ਹਰ ਕੋਈ ਇਸ਼ਨਾਨ ਕਰ ਸਕਦਾ ਸੀ। ਲੰਗਰ ਪਹਿਲਾਂ ਹੀ ਚੱਲਦਾ ਸੀ। ਉਨ੍ਹਾਂ ਦੀ ਹਿਦਾਇਤ ਉੱਤੇ ਗੁਰੂ ਰਾਮ ਦਾਸ ਜੀ ਨੇ ‘ਗੁਰੂ ਕੇ ਚੱਕ – ਅੰਮ੍ਰਿਤਸਰ’ ਦੀ ਮੋੜ੍ਹੀ ਗੱਡੀ। ਸਰੋਵਰ ਬਣਾਏ ਗਏ। ਪੰਜਵੇਂ ਗੁਰਾਂ ਨੇ ਦੋ ਗੁਰਧਾਮ ਤਿਆਰ ਕਰਵਾਏ, ਹਰਿਮੰਦਰ ਅਤੇ ਗੁਰਦੁਆਰਾ ਤਰਨਤਾਰਨ ਸਾਹਿਬ। ਦੋਨਾਂ ਗੁਰਧਾਮਾਂ ਵਿਖੇ ਵਿਸ਼ਾਲ ਸਰੋਵਰ ਹਨ ਅਤੇ ਦਰਬਾਰ ਸਾਹਿਬ। ਇਹ ਨਕਸ਼ਾ ਗੁਰਮਤ ਸਿਧਾਂਤ ਅਨੁਸਾਰ ਸੰਪੂਰਨ ਹੈ।

ਰੂਹਾਨੀ ਸਿਧਾਂਤ ਇਹ ਕਹਿੰਦਾ ਹੈ ਜਦੋਂ ਸਾਡੀ ਰੂਹ ਵੈਰਾਗ ਦੀ ਭੁੱਖ ਨਾਲ ਤੜਫਦੀ ਹੈ ਤਾਂ ਅਸੀਂ ਦੂਰ ਦੂਰ ਤੱਕ ਗੁਰੂ ਦੀ ਭਾਲ ਕਰਦੇ ਹਨ। ਦੱਸ ਪੈਣ ਤੇ ਚੱਲ ਕੇ ਉਸ ਵੱਲ ਨੂੰ ਤੁਰ ਪੈਂਦੇ ਹਾਂ ਅਤੇ ਪੈਂਡਾ ਤਹਿ ਕਰ ਕੇ ਉਸ ਦੇ ਦੁਆਰੇ ਪਹੁੰਚਦੇ ਹਾਂ ਤਾਂ ਅੱਗੋਂ ਇੱਕ ਸਿੱਖ ਉਸ ਦਾ ਸਵਾਗਤ ਕਰਦਾ ਹੈ ਅਤੇ ਜੀ ਆਇਆਂ ਕਹਿੰਦਾ ਹੈ। ਪਰ ਯਾਤਰੀ ਸਫ਼ਰ ਅਤੇ ਵੈਰਾਗ ਤੋਂ ਵਿਆਕੁਲ ਹੋਇਆ ਹੈ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਿੱਖ ਜਾਣਦਾ ਹੈ ਕਿ ਜਿਸ ਤਰਾਂ ਸਮੁੰਦਰੀ ਬੇੜੇ ਨੂੰ ਬੰਦਰਗਾਹ ਨਾਲ ਜੁੜਨ ਲਈ ਲੰਗਰ ਦੀ ਲੋੜ ਹੈ, ਉਸੇ ਹੀ ਤਰਾਂ ਇਸ ਯਾਤਰੀ ਨੂੰ ਵੀ ਪਹਿਲਾ ਠਹਿਰਾਓ ਦੀ ਲੋੜ ਹੈ। ਉਹ ਉਸ ਨੂੰ ਰਸਤੇ ਦੀ ਥਕਾਨ ਤੋਂ ਨਿਰਮਲ ਹੋਣ ਲਈ ਸਰੋਵਰ ਵਿਚ ਇਸ਼ਨਾਨ ਕਰਨ ਲਈ ਪ੍ਰੇਰਦਾ ਹੈ। ਸਰੋਵਰ ਵਿਚ ਹੋਰ ਕਿਤਨੇ ਪ੍ਰਾਣੀ ਇਸ਼ਨਾਨ ਕਰ ਰਹੇ ਦੇਖ ਵਿਸਮਾਦ ਹੋ ਜਾਂਦਾ ਹੈ ਕਿ ਸਾਰੇ ਇੱਕੋ ਹੀ ਥਾਂ ਪਵਿੱਤਰ ਹੋ ਰਹੇ ਹਨ? ਉਪਰੰਤ ਉਹ ਸਿੱਖ ਯਾਤਰੀ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦਾ ਹੈ ਅਤੇ ਉਸ ਦੇ ਪੇਟ ਦੀ ਭੁੱਖ-ਪਿਆਸ ਨੂੰ ਮਿਟਾਉਂਦਾ ਹੈ। ਉਪਰੰਤ ਉਸ ਨੂੰ ਆਰਾਮ ਕਰ ਕੇ ਰਹਿਰਾਸ ਵੇਲੇ ਸੰਗਤ ਵਿਚ ਆ ਕੇ ਗੁਰੂ ਦਰਸ਼ਨ ਕਰਨ ਲਈ ਕਹਿੰਦਾ ਹੈ। ਹੁਣ ਤਕ ਸਰੀਰ ਨਿਰਮਲ ਹੋ ਚੁੱਕਾ ਸੀ ਪਰ ਵੈਰਾਗ ਹੋਰ ਪ੍ਰਚੰਡ ਹੋ ਰਿਹਾ ਸੀ ਕਿ ਜੇ ਗੁਰੂ ਕਾ ਸਿੱਖ ਇਹੋ ਜਿਹਾ ਹੈ ਤਾਂ ਗੁਰੂ ਦਾ ਕੀ ਰੂਪ ਹੋਵੇਗਾ? ਸ਼ਾਮ ਨੂੰ ਗੁਰੂ-ਦਰਬਾਰ ਵਿਚ ਪਹੁੰਚ ਕੇ ਜਿਵੇਂ ਹੀ ਗੁਰੂ ਦੇ ਮੁੱਖ ਵੱਲ ਤੱਕਦਾ ਹੈ ਤਾਂ ਉਹ ਵਿਸਮਾਦ ਵਿਚ ਸੁੰਨ ਹੋ ਜਾਂਦਾ ਹੈ। ਇਹ ਤਾਂ ਉਹ ਸਿੱਖ ਹੀ ਸੀ ਜੋ ਉਸ ਦੀ ਸਵੇਰੇ ਤੋਂ ਸੇਵਾ ਕਰ ਰਿਹਾ ਸੀ। ਇਤਨਾ ਮਹਾਨ ਹੈ ਗੁਰੂ! ਜੀ, ਇਹ ਪੰਜਵੇਂ ਗੁਰਾਂ ਦੀ ਵਾਰਤਾ ਹੈ। ਸਿੱਖ ਤਾਂ ਪਹਿਲੇ ਦੋ ਸਿਧਾਂਤਾਂ ਤੋਂ ਹੀ ਵਾਰੇ-ਵਾਰੇ ਜਾਂਦੇ ਸਨ, ਰੂਹਾਨੀਅਤ ਦੀ ਵਾਰਤਾ ਤਾਂ ਮੈਂ ਅਜੇ ਬਿਆਨ ਹੀ ਨਹੀਂ ਕੀਤੀ।

ਉਹ ਯਾਤਰੀ ਤਾਂ ਕਿਨਾਰੇ ਤੇ ਲੱਗ ਗਿਆ। ਗੁਰੂ ਦੀ ਸ਼ਰਨ ਵਿਚ ਆ ਗਿਆ ਅਤੇ ਉਸ ਦਾ ਹੀ ਹੋ ਕੇ ਰਹਿ ਗਿਆ। ਸੇਵਾ ਕਰਨ ਲੱਗਿਆ ਅਤੇ ਲੰਗਰ ਵਿਚੋਂ ਹੀ ਛੱਕ ਲੈਂਦਾ। ਇੱਕ ਦਿਨ ਗੁਰੂ ਸਾਹਿਬ ਕਹਿਣ ਲੱਗੇ ਕੇ ਇੱਥੋਂ ਛਕ ਕੇ ਇੱਥੇ ਹੀ ਸੇਵਾ ਕਰ ਲਈ, ਅੱਗੇ ਵਾਸਤੇ ਕੀ ਕਰ ਰਿਹਾ ਹੈ ਤਾਂ ਉਸ ਨੂੰ ਹਲੂਣਾ ਲੱਗਿਆ। ਉਸ ਨੇ ਸੰਗਤ ਦੀ ਬਚੀ ਜੂਠ ਇਕੱਤਰ ਕਰ ਲੈਣੀ ਅਤੇ ਪੇਟ ਭਰ ਲੈਣਾ। ਕੁੱਝ ਸਮੇਂ ਬਾਅਦ ਗੁਰੂ ਜੀ ਨੇ ਫਿਰ ਫ਼ਰਮਾਇਆ ਕਿ ਚਾਹੇ ਇਹ ਜੂਠ ਹੀ ਹੈ ਪਰ ਹੈ ਤਾਂ ਲੰਗਰ ਹੀ। ਫਿਰ ਸੋਝੀ ਰੌਸ਼ਨ ਹੋਈ। ਲੰਗਰ ਲਈ ਲੱਕੜਾਂ ਲਿਆਉਣ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ। ਵਾਧੂ ਲੱਕੜਾਂ ਵੇਚ ਕੇ ਗੁਰੂ ਦੀ ਗੋਲਕ ਵਿਚ ਭੇਟ ਕਰਨ ਲੱਗਿਆ। ਇੱਕ ਦਿਨ ਉਸ ਸਿੱਖ ਨੂੰ ਹਨੇਰੀ ਤੋਂ ਬਾਅਦ ਗ਼ੈਰਹਾਜ਼ਰ ਦੇਖ ਕੇ ਗੁਰੂ ਨੇ ਉਸ ਦੀ ਆਪ ਭਾਲ ਕੀਤੀ। ਇਸ ਤਰਾਂ ਗੁਰ-ਸਿੱਖੀ ਸਿਰੇ ਚੜ੍ਹੀ। ਪਹਿਲਾਂ ਸਿੱਖ ਗੁਰੂ ਨੂੰ ਲੱਭਦਾ ਹੈ ਅਤੇ ਘਾਲਣਾ ਪੂਰੀ ਹੋਣ ਤੇ ਗੁਰੂ ਸਿੱਖ ਨੂੰ ਆਪ ਭਾਲ ਕੇ ਸੰਪੂਰਨ ਕਰਦਾ ਹੈ। ਇਤਨਾ ਮਹਾਨ ਹੈ ਗੁਰੂ! ਜੀ ਹਾਂ, ਇਹ ਭਾਈ ਮੰਝ ਦੀ ਵਾਰਤਾ ਹੈ।

ਕੀ ਅੱਜ ਵੀ ਲੰਗਰ ਦੀ ਅਹਿਮੀਅਤ ਹੈ? ਜੀ ਬਿਲਕੁਲ, ਉਤਨੀ ਹੀ ਜਿਤਨੀ ਗੁਰੂ ਸਾਹਿਬ ਵਕਤ ਸੀ। ਅੱਜ ਇਕੱਲੇ ਹਰਮਿੰਦਰ ਸਾਹਿਬ ਵਿਖੇ ਦੋ ਲੱਖ ਪ੍ਰਾਣੀ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਰੂਹਾਨੀਅਤ ਨਾਲ ਜੁੜਦੇ ਹਨ। ਦੁਨੀਆ ਦੇ ਹਰ ਕੋਨੇ ਵਿਚ ਗੁਰ ਘਰਾਂ ਵਿਚ ਜਾ ਕੇ ਕਰੋੜਾਂ ਪ੍ਰਾਣੀ ਬਾਣੀ ਨਾਲ ਜੁੜਦੇ ਹਨ ਅਤੇ ਲੋੜ ਮੁਤਾਬਿਕ ਲੰਗਰ ਵੀ ਛਕਦੇ ਹਨ ਅਤੇ ਲੋੜ ਪੈਣ ਤੇ ਲੰਗਰ ਲਾਉਂਦੇ ਵੀ ਹਨ। ਲੱਖਾਂ ਭਾਈ ਮੰਝ ਹਨ ਜੋ ਬਿਨਾ ਸਵਾਲ ਗੁਰੂ ਦੀ ਗੋਲਕ ਵਿਚ ਦਸਵੰਧ ਪਾਉਂਦੇ ਹਨ।

ਆਪਣੇ ਪਿੰਡਾ ਜਾਂ ਵਿਦੇਸ਼ਾਂ ਵਿਚ ਗੁਰੂ ਘਰਾਂ ਦੀ ਲੰਗਰ ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਿਲਕੁਲ ਗੁਰਮਤ ਵਾਲੀ ਅਤੇ ਛਕਣ ਵਾਲੇ ਭਾਈ ਮੰਝ ਵਰਗੇ। ਕਈ ਥਾਵਾਂ ਤੇ ਸੁਣਨ ਅਤੇ ਦੇਖਣ ਨੂੰ ਮਿਲਿਆ ਹੈ ਕਿ ਕੁੱਝ ਕੁ ਪ੍ਰਾਣੀ ਗੁਰੂ ਘਰ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ ਅਤੇ ਕੁੱਝ ਕੁ ਆਪਣੇ ਨਾਲ ਕਈ ਦਿਨਾਂ ਦਾ ਲੰਗਰ ਡੱਬਿਆਂ ਵਿਚ ਬੰਨ੍ਹ ਕੇ ਲੈ ਜਾਂਦੇ ਹਨ। ਇਹ ਸਰਾਸਰ ਮਨਮੁੱਖਤਾ ਹੈ ਅਤੇ ਉਹਨਾ ਨੂੰ ਬਿਲਕੁਲ ਵੀ ਜਚਦਾ ਨਹੀਂ। ਕਈ ਵਾਰੀ ਇਹੋ ਜਿਹੀ ਸਥਿਤੀ ਆ ਸਕਦੀ ਹੈ ਪਰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਢੁਕਵੀਂ ਸੇਵਾ ਜ਼ਰੂਰ ਕੀਤੀ ਜਾਵੇ। ਹਾਂ ਜੇ ਕੋਈ ਭਾਈਚਾਰੇ ਵਿਚੋਂ ਬਿਮਾਰ ਹੋ ਜਾਵੇ ਜਾਂ ਅਤਿ ਲੋੜ ਪੈ ਜਾਵੇ ਤਾਂ ਪ੍ਰਬੰਧਕਾਂ ਨੂੰ ਦੱਸ ਕੇ ਉਸ ਤੱਕ ਲੰਗਰ ਉੱਪੜਦਾ ਕਰਨਾ ਪੁੰਨ ਹੋਵੇਗਾ। ਜੇ ਕੋਈ ਬੇਅਦਬੀ ਕਰੇ ਤਾਂ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ।

ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਭੁੱਖੇ ਪੇਟ ਕਦੇ ਵੀ ਭਗਤੀ ਨਹੀਂ ਹੁੰਦੀ। ਸੰਗਤ ਨੂੰ ਭੁੱਖਿਆਂ ਦਰਬਾਰ ਵਿਚ ਬਿਠਾਈ ਰੱਖਣਾ ਅਤੇ ਸਮੇਂ ਸਿਰ ਲੰਗਰ ਨਾ ਵਰਤਾਉਣਾ ਵੀ ਗੁਰ-ਸੰਗਤ ਸਿਧਾਂਤ ਨੂੰ ਕਮਜ਼ੋਰ ਕਰਦਾ ਹੈ। ਸੋ ਲੰਗਰ ਸਮੇਂ ਸਿਰ ਹੀ ਵਰਤਾ ਦੇਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੰਗਰ ਸਾਦਾ ਹੋਵੇ ਅਤੇ ਸਮੇਂ ਦੀਆਂ ਘਰੇਲੂ ਪ੍ਰਚੱਲਿਤ ਵੰਨਗੀਆਂ ਹੋਣ। ਲੰਗਰ ਅਤਿ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਸਥਾਨਿਕ ਭੋਜਨ ਕਾਨੂੰਨਾਂ(ਫੂਡ ਸੇਫ਼ਟੀ ਲਾਅ) ਅਧੀਨ ਸਾਂਭ ਅਤੇ ਵਰਤਾਉਣਾ ਚਾਹੀਦਾ ਹੈ। ਹਰ ਗੁਰੂ ਘਰ ਵਿਚ ਮਨਜ਼ੂਰਸ਼ੁਦਾ ਭੋਜਨ ਨਿਗਰਾਨ(ਫੂਡ ਸੁਪਰਵਾਇਸਰ) ਜ਼ਰੂਰੀ ਹੈ। ਜੇ ਹੋ ਸਕੇ ਤਾਂ ਭੋਜਨ ਵਿੱਦਿਆ ਵਿਚ ਪੜ੍ਹਿਆ-ਲਿਖਿਆ ਨਿਗਰਾਨ(ਕੁੱਕ, ਕੁਆਲੀਫ਼ਾਈਡ ਸ਼ੈਫ) ਲੰਗਰ ਵੇਲੇ ਮੌਜੂਦ ਅਤੇ ਜ਼ੁੰਮੇਵਾਰ ਹੋਣਾ ਚਾਹੀਦਾ ਹੈ। ਇਸ ਤਰਾਂ ਕਰਨ ਨਾਲ ਲੰਗਰ ਵਿਚ ਬੇਲੋੜੇ ਅਤੇ ਹਾਨੀਕਾਰਕ ਪਦਾਰਥਾਂ ਦੀ ਰੋਕ ਹੋਵੇਗੀ ਅਤੇ ਨਵੀਂ ਪੀੜੀ ਦਾ ਵਿਸ਼ਵਾਸ ਹੋਰ ਵਧੇਗਾ।

Amandeep Singh Sidhu
Australia
M: +61431197305
E: harmanradio@gmail.com

21/10/2017


           

2010-2012

hore-arrow1gif.gif (1195 bytes)

ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”

ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20013, 5abi.com