ਇਟਲੀ- ਸਿੱਖੀ ਸੇਵਾ ਸੋਸਾਇਟੀ ਇਟਲੀ ਵਲੋਂ ਪਿਛਲੇ ਸਮੇਂ ਦੌਰਾਨ ਇਟਲੀ ਵਿੱਚ
ਦਸਤਾਰ ਮੁਕਾਬਲੇ, ਕੀਰਤਨ ਮੁਕਾਬਲੇ ਅਤੇ ਹੋਰ ਕਈ ਪ੍ਰੋਗਰਾਮ ਸਿੱਖ ਧਰਮ ਦੇ ਪ੍ਰਚਾਰ
ਹਿੱਤ ਕਰਵਾਏ ਜਾ ਚੁੱਕੇ ਹਨ। ਇਸਦੇ ਇਲਾਵਾ ਸਿੱਖੀ ਸੇਵਾ ਸੋਸਾਇਟੀ ਵੱਲੋਂ ਇਟਾਲੀਅਨ
ਭਾਸ਼ਾ ਵਿੱਚ ਮੁਫ਼ਤ ਸਾਹਿਤ ਵੀ ਵੰਡਿਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਇਸ ਵਾਰ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
ਬੱਚਿਆਂ ਦੇ ਤਕਰੀਰ ਮੁਕਾਬਲੇ, ਦਸਤਾਰ ਮੁਕਾਬਲੇ ਅਤੇ ਕੀਰਤਨ ਮੁਕਾਬਲੇ ਕਰਵਾਏ ਜਾ
ਰਹੇ ਹਨ। ਜਿਨਾਂ ਵਿੱਚ ਸਵਿਟਜ਼ਰਲੈਂਡ ਤੋਂ ਇਲਾਵਾ ਯੂਰਪ ਦੇ ਬਾਕੀ ਦੇਸ਼ਾਂ ਤੋਂ ਵੀ
ਬੱਚੇ ਭਾਗ ਲੈਣ ਲਈ ਪੁੱਜ ਰਹੇ ਹਨ। ਇਹ ਮੁਕਾਬਲੇ ਪਹਿਲੀ ਅਗਸਤ ਨੂੰ ਸ਼ੁਰੂ ਹੋ ਕੇ
ਲਗਾਤਾਰ ਤਿੰਨ ਦਿਨ ਜਾਰੀ ਰਹਿਣਗੇ । ਜਿਸ ਵਿੱਚ ਪਹਿਲੇ ਦਿਨ ਭਾਵ ਪਹਿਲੀ ਅਗਸਤ ਨੂੰ
ਬੱਚਿਆਂ ਦੇ ਤਕਰੀਰ ਮੁਕਾਬਲੇ ਹੋਣਗੇ। ਤਕਰੀਰ ਮੁਕਾਬਲਿਆਂ ਵਿੱਚ ਬੱਚਿਆਂ ਦੀ ਉਮਰ ਦੇ
ਮੁਤਾਬਿਕ ਚਾਰ ਵਰਗ ਬਣਾਏ ਗਏ ਹਨ।
ਪਹਿਲਾ ਵਰਗ 1 ਤੋਂ 8 ਸਾਲ ਤੱਕ, ਦੂਸਰਾ ਵਰਗ 9 ਤੋਂ 13 ਸਾਲ ਤੱਕ, ਤੀਜਾ ਵਰਗ
14 ਤੋਂ 17 ਸਾਲ ਅਤੇ ਚੌਥਾ ਵਰਗ 18 ਤੋਂ ਵੀਹ ਸਾਲ ਹੋਵੇਗਾ। ਹਰ ਵਰਗ ਵਿੱਚ ਵੱਖੋ
ਵੱਖ ਵਿਸ਼ੇ ਹੋਣਗੇ। ਪ੍ਰੋਗਰਾਮ ਦੇ ਦੂਸਰੇ ਦਿਨ ਕੀਰਤਨ, ਢਾਡੀ ਅਤੇ ਕਵੀਸ਼ਰੀ
ਮੁਕਾਬਲੇ ਹੋਣਗੇ। ਜਿਸ ਵਿੱਚ ਕੀਰਤਨ ਮੁਕਾਬਲੇ ਵਿੱਚ ਵੀ ਉਮਰ ਅਨੁਸਾਰ ਹੀ ਚਾਰ ਵੱਖੋ
ਵੱਖ ਵਰਗ ਹੋਣਗੇ। ਪਹਿਲਾ ਵਰਗ 7 ਤੋਂ 10 ਸਾਲ, ਦੂਸਰਾ ਵਰਗ 11 ਤੋਂ 14 ਸਾਲ,
ਤੀਸਰਾ ਵਰਗ 15 ਤੋਂ 18 ਸਾਲ ਅਤੇ ਚੌਥਾ ਵਰਗ 19 ਤੋਂ 25 ਹੋਵੇਗਾ। ਇਸੇ ਤਰਾਂ ਹੀ
ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਵਿੱਚ ਕ੍ਰਮਵਾਰ ਦੋ ਵਰਗ ਹੋਣਗੇ। ਪਹਿਲੇ ਵਰਗ ਵਿੱਚ
ਉਮਰ ਹੱਦ 11 ਤੋਂ 18 ਸਾਲ ਅਤੇ ਦੂਜੇ ਵਰਗ ਵਿੱਚ 19 ਤੋਂ 25 ਸਾਲ ਹੋਵੇਗੀ।
ਪ੍ਰੋਗਰਾਮ ਦੇ ਤੀਸਰੇ ਭਾਵ ਆਖਰੀ ਦਿਨ ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ਦਾ ਆਯੋਜਨ
ਕੀਤਾ ਜਾਵੇਗਾ ।
ਦਸਤਾਰ ਮੁਕਾਬਲੇ ਵਿੱਚ ਵੱਖ ਵੱਖ ਛੇ ਵਰਗ ਹੋਣਗੇ। ਪਹਿਲਾ ਵਰਗ 5 ਤੋਂ 11 ਸਾਲ
ਦੂਜਾ, ਵਰਗ 12 ਤੋਂ 18 ਸਾਲ, ਤੀਜਾ ਵਰਗ 19 ਤੋਂ 25 ਸਾਲ, ਚੌਥਾ ਵਰਗ 26 ਤੋਂ 30
ਸਾਲ, ਪੰਜਵਾਂ ਵਰਗ 31 ਤੋਂ 40 ਅਤੇ ਛੇਵਾਂ ਵਰਗ 40 ਸਾਲ ਤੋਂ ਉੱਪਰ ਖੁੱਲਾ ਵਰਗ
ਹੋਵੇਗਾ । ਇਸੇ ਤਰਾਂ ਹੀ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚ ਦੋ ਵਰਗ ਹੋਣਗੇ ਜਿਸ
ਵਿੱਚ ਪਹਿਲਾ ਵਰਗ 10 ਤੋਂ 18 ਸਾਲ ਹੋਵੇਗਾ ਅਤੇ ਦੂਸਰਾ ਵਰਗ 19 ਸਾਲ ਤੋਂ ਲੈ ਕੇ
ਖੁੱਲਾ ਹੋਵੇਗਾ।
ਇਹਨਾਂ ਮੁਕਾਬਲਿਆਂ ਵਿੱਚ ਕਿਸੇ ਵੀ ਭਾਗ ਲੈਣ ਵਾਲੇ ਜਥੇ ਜਾਂ ਕਿਸੇ ਵੀ ਭਾਗੀਦਾਰ
ਨੂੰ ਬੇਨਤੀ ਹੈ ਕਿ ਆਪਣਾ ਨਾਮ ਅਤੇ ਪਤਾ ਪ੍ਰਬੰਧਕਾਂ ਕੋਲ ਜਿੰਨਾ ਪਹਿਲਾਂ ਦਰਜ
ਕਰਵਾਇਆ ਜਾਵੇ, ਉਨਾ ਹੀ ਚੰਗਾ ਹੈ ਤਾਂ ਕਿ ਗਿਣਤੀ ਦੇ ਮੁਤਾਬਿਕ ਪ੍ਰਬੰਧ ਹੋਰ ਵੀ
ਸੁਚੱਜਾ ਕੀਤਾ ਜਾ ਸਕੇ। ਇਹ ਮੁਕਾਬਲੇ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ
ਲਾਗਿਨਥਾਲ ਵਿੱਚ ਕਰਵਾਏ ਜਾਣਗੇ। ਮੁਕਾਬਲਿਆਂ ਵਿੱਚ ਜੱਜ ਸਾਹਿਬਾਨ ਦਾ ਫੈਸਲਾ ਹੀ
ਆਖਰੀ ਫੈਸਲਾ ਮੰਨਿਆ ਜਾਵੇਗਾ । ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ
ਸੰਪਰਕ ਵੀ ਕੀਤਾ ਜਾ ਸਕਦਾ ਹੈ।
ਫੋਨ ਨੰਬਰ ਸਵਿਟਜ਼ਰਲੈਂਡ - 0041 765 37 9563, 0041 76 427 1316 ਅਤੇ ਇਸ
ਤੋਂ ਇਲਾਵਾ ਇਟਲੀ ਵਿੱਚ 328 0612107, 380 6903435 ਨੰਬਰਾਂ 'ਤੇ ਸੰਪਰਕ ਵੀ
ਕੀਤਾ ਜਾ ਸਕਦਾ ਹੈ।
|