|
|
|
19 ਨਵੰਬਰ ਨੂੰ ਜਨਮ
ਦਿਹਾੜੇ ਤੇ ਵਿਸ਼ੇਸ ਸ਼੍ਰੋਮਣੀ ਭਗਤ ਨਾਮਦੇਵ ਜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
(16/11/2018)
|
|
|
|
|
|
ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 15 ਭਗਤਾਂ ਦੀ ਬਾਣੀ ਦਰਜ ਹੈ
ਅਤੇ ਇਨ੍ਹਾਂ ਭਗਤਾਂ ਵਿਚੋਂ ਹੀ ਇਕ ਹਨ ਸ੍ਰੋ਼ਮਣੀ ਭਗਤ ਨਾਮਦੇਵ ਜੀ।
ਭਗਤ
ਨਾਮਦੇਵ ਜੀ ਦਾ ਜਨਮ 29 ਅਕਤੂਬਰ 1270 ਨੂੰ ਮਹਾਂਰਾਸ਼ਟਰ ਦੇ ਇਕ ਪਿੰਡ ਨਰਸੀ
ਬਾਮਨੀ ਵਿਚ ਹੋਇਆ, ਜੋ ਕਿ ਕ੍ਰਿਸ਼ਨਾ ਨਦੀ ਦੇ ਕੰਢੇ ਵਸਿਆ ਹੋਇਆ ਹੈ। ਉਨ੍ਹਾਂ ਦੇ
ਪਿਤਾ ਜੀ ਦਾ ਨਾਮ ਦਾਮਾਸੇਟੀ ਅਤੇ ਮਾਤਾ ਜੀ ਦਾ ਨਾਮ ਗੋਨਾ ਬਾਈ ਸੀ। ਉਨ੍ਹਾਂ ਦੀ ਇਕ
ਭੈਣ ਵੀ ਸੀ, ਜਿਸ ਦਾ ਨਾਮ ਔਬਾਈ ਸੀ। ਨਾਮਦੇਵ ਜੀ ਬਚਪਨ ਵਿਚ ਬਾਕੀ ਬੱਚਿਆਂ ਨਾਲੋਂ
ਵਿਪਰੀਤ ਸੁਭਾਅ ਦੇ ਸਨ। ਉਨ੍ਹਾਂ ਨੂੰ ਬਜੁਰਗਾਂ ਅਤੇ ਸਾਧੂ ਸੰਤਾਂ ਦੀ ਸੇਵਾ ਕਰ
ਆਨੰਦ ਦੀ ਪ੍ਰਾਪਤੀ ਹੁੰਦੀ ਸੀ। ਉਨ੍ਹਾਂ ਦੇ ਅਜਿਹੇ ਸੁਭਾਅ ਕਾਰਨ ਆਮ ਲੋਕ ਉਨ੍ਹਾਂ
ਨੂੰ ਦਿਮਾਗੀ ਤੌਰ ਤੇ ਬਿਮਾਰ ਸਮਝਦੇ ਸਨ। ਆਪ ਜੀ ਦੇ ਮਾਤਾ-ਪਿਤਾ ਨੇ ਆਪ ਦਾ ਵਿਆਹ
ਛੋਟੀ ਉਮਰ ਵਿਚ ਹੀ ਰਾਧਾਬਾਈ ਨਾਲ ਕਰ ਦਿੱਤਾ। ਆਪ ਦੇ ਗ੍ਰਹਿ ਵਿਖੇ ਚਾਰ ਪੁੱਤਰਾਂ
ਨਾਰਾਇਣ, ਮਹਾਂਦੇਵ, ਗੋਵਿੰਦ, ਬਿਠੁਲ ਅਤੇ ਇਕ ਧੀ ਲਿੰਬਾ ਨੇ ਜਨਮ ਲਿਆ। ਆਪ ਦੇ
ਪਿਤਾ ਜੀ ਕੱਪੜੇ ਰੰਗਣ ਅਤੇ ਸੀਉਂਣ ਦਾ ਕੰਮ ਕਰਦੇ ਸਨ ਤੇ ਆਪ ਨੂੰ ਵੀ ਇਸ ਕਿੱਤੇ
ਵਿੱਚ ਲਗਾਉਣਾ ਚਾਹੁੰਦੇ ਸਨ। ਪ੍ਰੰਤੂ ਆਪ ਦਾ ਮਨ ਤਾਂ ਪ੍ਰਭੂ ਭਗਤੀ ਵਿਚ ਹਮੇਸ਼ਾਂ
ਲੀਨ ਰਹਿੰਦਾ ਸੀ।
ਭਗਤ ਨਾਮਦੇਵ ਜੀ ਦੁਆਰਾ ਰਚਿਤ 61 ਸ਼ਬਦ, 18 ਰਾਗਾਂ
ਵਿਚ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਭਗਤ
ਨਾਮਦੇਵ ਜੀ ਪ੍ਰਮਾਤਮਾ ਨੂੰ ਸਰਵ ਵਿਆਪਕ ਮੰਨਦੇ ਹੋਏ ਮਨੁੱਖੀ ਜੀਵ ਨੂੰ ਪ੍ਰਮਾਤਮਾ
ਦਾ ਨਾਮ ਜਪਣ ਦੀ ਪ੍ਰੇਰਨਾ ਦਿੰਦੇ ਹਨ। ਭਗਤ ਨਾਮਦੇਵ ਜੀ ਨੇ ਊਚ-ਨੀਚ, ਜਾਤ-ਪਾਤ ਅਤੇ
ਕਰਮ ਕਾਂਡਾਂ ਦਾ ਡੱਟ ਕੇ ਵਿਰੋਧ ਕੀਤਾ ਹੈ।
ਨਾਮਦੇਵ ਜੀ ਲਿਖਦੇ ਹਨ,
ਹਿੰਦੂ ਪੂਜੇ ਦੇਹੁਰਾ, ਮੁਮਲਮਾਣੁ ਮਸੀਤਿ।। ਨਾਮੇ ਸੋਈ ਸੇਵਿਆ, ਜਹ
ਦੇਹੁਰਾ ਨ ਮਸੀਤਿ।। ਭਗਤ ਨਾਮਦੇਵ ਜੀ ਅਨੁਸਾਰ ਇਨਸਾਨ ਦਾ ਮਨ ਝੂਠੀ
ਸੰਸਾਰਿਕ ਮੋਹ ਮਾਇਆ ਦੇ ਬੰਧਨਾਂ ਵਿਚ ਬੱਧਾ ਹੋਇਆ ਹੈ ਇਸ ਬਾਰੇ ਨਾਮਦੇਵ ਜੀ ਲਿਖਦੇ
ਹਨ,
ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਧੈ ਕੋ ਬਨਾ।। ਝੂਠੀ ਮਾਇਆ
ਦੇਖਿ ਕੈ ਭੂਲਾ ਰੇ ਮਨਾ।। ਭਗਤ ਨਾਮਦੇਵ ਜੀ ਪ੍ਰਮਾਤਮਾ ਨਾਲ ਬਿਰਤੀ ਜੋੜਨ
ਦੀ ਗੱਲ ਕਰਦੇ ਹੋਏ ਲਿਖਦੇ ਹਨ, ਸੁਇਨੇ ਕੀ ਸੂਈ ਰੁਪੇ ਕਾ ਧਾਗਾ ।।
ਨਾਮੇ ਕਾ ਚਿਤੁ ਹਰਿ ਸਉ ਲਾਗਾ।। ਭਗਤ ਨਾਮਦੇਵ ਜੀ ਦੀਆਂ ਰਚਨਾਵਾਂ ਮਰਾਠੀ,
ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਮਿਲਦੀਆਂ ਹਨ। ਭਗਤ ਨਾਮਦੇਵ ਜੀ ਨੇ ਸੰਤ ਗਿਆਨ
ਦੇਵ ਅਤੇ ਹੋਰ ਸੰਤਾਂ ਦੇ ਨਾਲ ਪੂਰੇ ਦੇਸ਼ ਦੀ ਯਾਤਰਾ ਕੀਤੀ। ਪੂਰੇ ਦੇਸ਼ ਦੀ ਯਾਤਰਾ
ਕਰਦੇ ਹੋਏ ਭਗਤ ਨਾਮਦੇਵ ਜੀ ਪੰਜਾਬ ਆ ਗਏ ਅਤੇ ਇਥੇ ਹੀ ਆਪਣੀ ਜਿੰਦਗੀ ਦੇ ਤਕਰੀਬਨ
ਆਖਰੀ 20 ਵਰ੍ਹੇ ਜਿ਼ਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਘੁਮਾਣ ਵਿਖੇ ਬਿਤਾਏ।
ਇਥੇ ਹੀ ਆਪ 1350 ਈਸਵੀਂ ਵਿਚ ਬਿਠੁਲ (ਪ੍ਰਮਾਤਮਾ) ਦਾ ਨਾਮ ਲੈਂਦੇ ਹੋਏ
ਪ੍ਰਲੋਕ ਗਮਨ ਕਰ ਗਏ। ਆਪ ਦਾ 748ਵਾਂ ਜਨਮ ਦਿਹਾੜਾ ਸੰਗਤਾਂ ਵੱਲੋਂ ਪੂਰੀ ਸ਼ਰਧਾ
ਨਾਲ ਮਿਤੀ 19 ਨਵੰਬਰ ਨੂੰ ਪਿੰਡ ਘੁਮਾਣ ਜਿ਼ਲ੍ਹਾ ਗੁਰਦਾਸਪੁਰ (ਪੰਜਾਬ) ਵਿਖੇ
ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਗਤਾਂ ਵੱਲੋਂ ਮਿਤੀ 18 ਨਵੰਬਰ ਨੂੰ ਨਗਰ ਕੀਰਤਨ
ਸਜਾਇਆ ਜਾਵੇਗਾ ਅਤੇ 19 ਨਵੰਬਰ ਨੂੰ ਕੀਰਤਨ ਦਰਬਾਰ ਹੋਵੇਗਾ।
ਕੰਵਲਜੀਤ ਕੌਰ ਢਿੱਲੋਂ ਤਰਨ ਤਾਰਨ ਸੰਪਰਕ
9478793231 Email :- kanwaldhillon16@gmail.com
|
|
|
|
ਸ਼੍ਰੋਮਣੀ
ਭਗਤ ਨਾਮਦੇਵ ਜੀ ਕੰਵਲਜੀਤ ਕੌਰ
ਢਿੱਲੋਂ, ਤਰਨ ਤਾਰਨ |
ਬਾਬਾ
ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਰਮ
ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ |
ਚਾਰ
ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ |
ਸ਼ਹੀਦੀ
ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਕੀ
ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ
ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
- ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਕੀ
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ |
ਗੁਰਬਾਣੀ
ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ |
ਊਚਾ
ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ |
ਅੰਧੇਰਾ
ਰਾਹ
ਦਲੇਰ ਸਿੰਘ ਜੋਸ਼, ਯੂ ਕੇ |
ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ |
ਸਿੱਖੀ
ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ |
ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ
ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ |
ਵਿਸ਼ਵ
ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਿੱਖ
ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਭਗਤ
ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਬਾਬੇ
ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਜੋਕੇ
ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਸਿਰੋਪਾਉ
ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੜੀਆਂ
ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ,
ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ
ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਖਾਲਸਾ
ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਲਹ
ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ |
ਖਾਲਸਾ
ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੋਲਾ-ਮਹੱਲਾ
ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
ਗਰੁਦੁਆਰਾ
ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੁ ਗੋਬਿੰਦ
ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਮੁਕਤਸਰ ਦੀ ਜੰਗ ਤੇ
ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੋਹੜੀ
ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੂ ਗੋਬਿੰਦ ਸਿੰਘ,
ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
-
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
|
|
|
|
|
|
|
|
|
|