WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

hore-arrow1gif.gif (1195 bytes)

ਸੰਕਟ ਅਤੇ ਸ਼ਲਾਘਾ
ਅਵਤਾਰ ਸਿੰਘ ਮਿਸ਼ਨਰੀ


ਐਸ ਵੇਲੇ ਸਿੱਖ ਸਮਾਜ ਬੜੇ ਸੰਕਟਮਈ ਦੌਰ ਵਿੱਚ ਹੈ। ਇਹ ਸੰਕਟ ਜਿੱਥੇ ਸਮਾਜਿਕ, ਆਰਥਿਕ ਅਤੇ ਰਾਜਨੀਤੀ ਵਿੱਚ ਫੈਲਿਆ ਹੋਇਆ ਹੈ ਓਥੇ ਧਾਰਮਿਕ ਤੌਰ ਤੇ ਵੀ ਗੁਰਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਲੀਡਰਾਂ ਤੇ ਭਾਰੂ ਹੈ। ਬਾਕੀ ਸਾਰੇ ਸੰਕਟ ਸਮੇਂ ਨਾਲ ਟਲ ਜਾਂਦੇ ਹਨ ਪਰ ਧਾਰਮਿਕ ਕਟੜਵਾਦ ਅਤੇ ਧੜੇਬੰਦੀ, ਚੌਧਰ ਅਤੇ ਆਗੂਪੁਣੇ ਦਾ ਸੰਕਟ ਪੀੜੀਆਂ ਦਰ ਪੀੜੀਆਂ ਚਲਦਾ ਰਹਿੰਦਾ ਹੈ। ਗੁਰ ਸੰਗਤ ਜੀਓ! ਹਰੇਕ ਸੰਕਟ ਦਾ ਹੱਲ ਹੋ ਸਕਦਾ ਹੈ! ਜੇ ਹਾਉਂਮੇ, ਹੰਕਾਰ ਅਤੇ ਪਾਰਟੀਬਾਜੀ ਤੋਂ ਉਪਰ ਉਠ ਕੇ, ਸੁਹਿਰਦਤਾ ਨਾਲ ਯਤਨ ਕੀਤੇ ਜਾਣ। ਐਸ ਵੇਲੇ ਸਭ ਤੋਂ ਵੱਡਾ ਸੰਕਟ ਡੇਰਾਵਾਦ, ਬਾਬਾਵਾਦ, ਨਸ਼ੇ, ਵੋਟਾਂ ਅਤੇ ਬੇਰੁਜਗਾਰੀ ਹੈ।

ਗੁਰੂ ਪੰਥ ਤੋਂ ਬੇਮੁਖ ਹੋ ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਮਾਰੋ ਮਾਰ ਕਰ ਰਹੀਆਂ ਹਨ। ਗੁਰੂ ਬਾਬਾ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ-ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ॥(ਭਾ.ਗੁ) ਜਿਸ ਨੂੰ ਦਸਵੇਂ ਪਾਤਸ਼ਾਹ ਨੇ “ਖਾਲਸਾ ਪੰਥ” ਦਾ ਲਕਬ ਦਿੱਤਾ। ਇਸ ਖਾਲਸਾ ਪੰਥ ਨੂੰ ਮਿਲਗੋਭਾ ਕੀਤਾ ਜਾ ਰਿਹਾ ਹੈ। ਬ੍ਰਾਹਮਣੀ ਵਿਚਾਰਧਾਰਾ ਵਾਲੇ ਉਦਾਸੀ, ਨਿਰਮਲੇ ਅਤੇ ਅਜੋਕੇ ਡੇਰੇਦਾਰ ਸੰਤ ਬਾਬੇ, ਇਸ ਨੂੰ ਬਰਦਾਸ਼ਤ ਨਹੀਂ ਕਰ ਰਹੇ ਸਗੋਂ ਵੱਖ ਵੱਖ ਮਰਯਾਦਾ, ਗ੍ਰੰਥਾਂ ਅਤੇ ਮਨੋਕਲਪਿਤ ਮਨੌਤਾਂ-ਰੀਤਾਂ ਪੈਦਾ ਕਰਕੇ, ਆਏ ਦਿਨ “ਇਸ” ਵਿੱਚ ਨਵੇਂ ਤੋਂ ਨਵਾਂ ਸੰਕਟ ਪੈਦਾ ਕਰ ਰਹੇ ਹਨ।

ਹੁਣ ਇੱਕ ਹੋਰ ਵੱਡਾ ਸੰਕਟ ਮਿਸ਼ਨਰੀ ਸੰਸਥਾਵਾਂ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਵਿੱਚ ਜੋਰ ਫੜਦਾ ਜਾ ਰਿਹਾ ਹੈ, ਉਹ ਹੈ ਆਪੋ ਆਪਣੀ ਵਿਦਿਅਕ ਵਿਚਾਰਧਾਰਾ ਵਿੱਚ ਸਿਰਫ ਉਨੀਂ-ਇੱਕੀ ਦਾ ਫਰਕ ਬਰਦਾਸ਼ਤ ਨਾਂ ਕਰਨਾ। ਇਸ ਸਬੰਧ ਵਿੱਚ ਕੁਝ ਦਿਨ ਪਹਿਲਾਂ ਪੰਥਕ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਜੀ ਨੇ ਵੀ ਇੱਕ ਚਿੱਠੀ ਪ੍ਰੈਸ ਵਿੱਚ ਜਾਰੀ ਕਰਕੇ “ਗੁਣਾਂ ਦੀ ਸਾਂਝ” ਦਾ ਵਾਸਤਾ ਪਾਉਂਦੇ ਕਿਹਾ ਸੀ ਕਿ ਜਿਹੜੀਆਂ ਜਥੇਬੰਦੀਆਂ ਘਟੋ-ਘਟ ਗੁਰੂ ਗ੍ਰੰਥ ਸਾਹਿਬ, ਸਿਖ ਰਹਿਤ ਮਰਯਾਦਾ, ਨਿਸ਼ਾਨ, ਵਿਧਾਂਨ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਣਤਾ ਦਿੰਦੀਆਂ ਹਨ, ਛੋਟੇ-ਮੋਟੇ ਵਿਚਾਰਧਾਕ ਵਖਰੇਵੇਂ ਛੱਡ ਕੇ, ਗੁਣਾਂ ਦੀ ਸਾਂਝ ਪਾ ਕੇ ਵਿਚਰਨ ਤਾਂ ਪੰਥਕ ਏਕਤਾ ਨੂੰ ਬਲ ਮਿਲਦਾ ਅਤੇ ਵੱਖਵਾਦੀ-ਡੇਰਾਵਾਦੀਆਂ ਦੇ ਹੌਂਸਲੇ ਪਸ਼ਤ ਹੁੰਦੇ ਹਨ। ਗਿਆਨੀ ਜਾਚਕ ਜੀ ਅਤੇ ਹੋਰ ਪੰਥ ਦਰਦੀਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਜਰਾ ਧਿਆਨ ਨਾਲ ਸੋਚੋ! ਕੌਮ ਦਾ ਸੰਕਟ ਤੋਤਾ ਰਟਨੀ ਗਿਣਤੀ-ਮਿਣਤੀ ਕੋਤਰੀਆਂ ਵਾਲੇ, ਮਹਿੰਗੇ ਮਹਿੰਗੇ ਭਾੜੇ ਦੇ ਪਾਠਾਂ, ਡੇਰਾਵਾਦੀ ਸਾਧਾਂ ਦੇ ਬਣਾਏ ਸੰਕਟ ਮੋਚਨ ਗੁਟਕਿਆਂ, ਖਰਚੀਲੇ ਨਗਰ ਕੀਰਤਨਾਂ, ਵੰਨ ਸੁਵੰਨੇ ਲੰਗਰਾਂ, ਧੜੇਬੰਦੀਆਂ, ਮਿਥਿਹਾਸਕ ਅਤੇ ਬ੍ਰਾਹਮਣੀ ਗ੍ਰੰਥਾਂ ਚੋਂ ਮਨਘੜਤ ਸਾਖੀਆਂ ਸੁਨਾਉਣ ਵਾਲੇ ਸੰਤਾਂ ਜਾਂ ਕਥਾਵਾਚਕਾਂ, ਕੱਚੀ ਬਾਣੀ ਦਾ ਕੀਰਤਨ ਕਰਨ ਵਾਲੇ ਸੰਤਾਂ, ਸ਼ਬਦ ਸਿਧਾਂਤ ਤੋਂ ਬਾਹਰ ਜਾ ਕੇ ਮਨਘੜਤ ਸਾਧਾਂ ਦੀ ਉਸਤਤਿ ਕਰਨ ਵਾਲੀਆਂ ਸਾਖੀਆਂ ਸੁਨਾਉਣ ਵਾਲੇ ਕਮਰਸ਼ੀਅਲ ਰਾਗੀਆਂ, ਚੰਗੇ ਮੰਦੇ ਦਿਨ ਪੁਨਿਆਂ-ਮਸਿਆਂ ਆਦਿਕ ਨੂੰ ਮਾਣਤਾ ਦੇਣ ਵਾਲੇ ਗ੍ਰੰਥੀਆਂ, ਕਾਰਸੇਵਾ ਦੇ ਨਾਂ ਤੇ ਇਤਹਾਸਕ ਵਿਰਾਸਤੀ ਗੁਰਦੁਆਰੇ-ਬਲਡਿੰਗਾਂ ਢੌਣ ਅਤੇ ਗਰੀਬ ਕਿਸਾਨਾਂ ਕੋਲੋਂ ਜਬਰੀ ਅਨਾਜ ਦੀਆਂ ਬੋਰੀਆਂ ਭਰਨ ਵਾਲੇ ਬਾਬਿਆਂ, ਗਰੀਬਾਂ ਦੀਆਂ ਫਸਲਾਂ ਉਜਾੜਨ ਵਾਲੇ ਨਿਹੰਗਾਂ, ਥੜੇਬੰਦੀ ਅਤੇ ਚੌਧਰ ਦੀ ਖਾਤਰ ਲੜਨ ਵਾਲੇ ਪ੍ਰਬੰਧਕਾਂ, ਮੀਡੀਏ ਰਾਹੀਂ ਘਰੇਲੂ ਕਿੜਾਂ ਕੱਢਣ ਤੇ ਪ੍ਰਵਾਰਕ ਚਿਕੜ ਉਛਾਲਣ ਵਾਲੇ ਲੇਖਕਾਂ, ਵਾਲ ਦੀ ਖੱਲ੍ਹ ਲੌਹਣ ਵਾਲੇ ਗੁਰਮਤਿ ਵਿਹੂਣੇ ਵਿਦਵਾਨਾਂ ਅਤੇ ਸਿਧਾਂਤਕ ਏਕਤਾ ਤੋਂ ਮੂੰਹ ਮੋੜਨ ਵਾਲੇ ਸਿੱਖ ਲੀਡਰਾਂ ਆਦਿਕ ਨੇ ਦੂਰ ਨਹੀਂ ਕਰਨਾ।

ਇਹ ਸੰਕਟ ਕਿਰਤ ਕਰਨ, ਵੰਡ ਛੱਕਣ, ਨਾਮ ਜਪਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਤੇ ਪੂਰਨ ਭਰੋਸਾ ਕਰਕੇ, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਾਉਟੀ ਲਾ ਕੇ, ਰਹਿਤ, ਇਤਿਹਾਸ ਅਤੇ ਹੋਰ ਗ੍ਰੰਥਾਂ ਨੂੰ ਵਾਚ ਕੇ ਹੰਸ ਬਿਰਤੀ ਵਾਂਗ ਦੁੱਧ ਚੋਂ ਪਾਣੀ ਵੱਖ ਕਰਨ ਦੀ ਸਮਰੱਥਾ ਰੱਖਣ ਵਾਲੇ ਗੁਰਮੁਖ ਗੁਰਸਿੱਖਾਂ-ਸਿੰਘਾਂ ਅਤੇ ਸੇਵਕਾਂ ਨੇ ਛੋਟੇ ਮੋਟੇ ਮਤਭੇਦ ਭੁਲਾ ਕੇ, ਰਲ ਮਿਲ ਬੈਠ ਕੇ, ਕੌਮੀ ਉਸਾਰੂ ਕੰਮ ਅਤੇ ਪ੍ਰਜੈਕਟ ਚਲਾ ਕੇ ਕਰਨਾ ਹੈ। ਇਸ ਕਰਕੇ ਗਿ. ਜਾਚਿਕ ਜੀ ਵਾਂਗ ਦਾਸ ਵੀ ਕੌਮੀ ਵਾਸਤਾ ਪਾ ਕੇ, ਦੁਇ ਕਰ ਜੋੜ ਬੇਨਤੀ ਕਰਦਾ ਹੈ ਕਿ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (1185) ਗੁਰਸਿਖ ਪਿਆਰਿਓ! ਹੁਣ ਤਾਂ ਸਦੀਆਂ ਬੀਤ ਗਈਆਂ ਹਨ ਫਿਰ ਵੀ ਇਹ ਥੋਥੇ ਕਰਮਕਾਂਡਾਂ ਬ੍ਰਾਹਮਣੀ ਰੀਤਾਂ ਅਤੇ ਵੱਖ ਵੱਖ ਭੇਖਾਂ ਦੇ ਸੰਕਟ-ਸੰਗਲ ਸਾਨੂੰ ਜਕੜੀ ਬੈਠੇ ਹਨ। ਇਨ੍ਹਾਂ ਬ੍ਰਾਹਮਣੀ ਸੰਗਲੀਆਂ ਨੂੰ ਤੋੜ ਕੇ ਬਾਹਰ ਨਿਕਣ ਦਾ ਰਾਹ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਨੂੰ ਬਾਰ ਬਾਰ ਵਿਚਾਰ ਸਮਝ ਅਤੇ ਜੀਵਨ ਵਿੱਚ ਢਾਲ ਕੇ ਚਲਣਾ ਹੈ ਨਾਂ ਕਿ ਡੇਰਾਵਾਦੀ ਅਤੇ ਸੰਪ੍ਰਦਾਈ ਸਾਧਾਂ ਦੀਆਂ ਸਾਖੀਆਂ ਅਤੇ ਮਰਯਾਦਾਵਾਂ ਧਾਰਨ ਕਰਕੇ ਆਪਸ ਵਿੱਚ ਝਗੜੀ ਜਾਣਾ ਹੈ। ਅਜਿਹੇ ਮਿਲ ਕੇ ਚੱਲਣ ਦੇ ਉਪਰਾਲੇ ਅਤੇ ਉਦਮ ਕਰਨ ਵਾਲੇ ਗੁਰਸਿਖਾਂ ਦੀ ਸਦਾ ਸ਼ਲਾਘਾ ਹੀ ਕਰਣੀ ਬਣਦੀ ਹੈ।

ਅਵਤਾਰ ਸਿੰਘ ਮਿਸ਼ਨਰੀ
(5104325827)

singhstudent@gmail.com
20/10/2012


           

ਹੋਰ ਲੇਖ

hore-arrow1gif.gif (1195 bytes)

  ਸੰਕਟ ਅਤੇ ਸ਼ਲਾਘਾ
ਅਵਤਾਰ ਸਿੰਘ ਮਿਸ਼ਨਰੀ
ਕੀ ਭਾਰਤ ਸਰਕਾਰ ਨੇ ਜਾਦੂ ਟੂਣਿਆਂ, ਭੂਤਾਂ ਪ੍ਰੇਤਾਂ ਅਤੇ ਵਹਿਮਾਂ ਭਰਮਾਂ ਰਾਹੀਂ ਮਸੂਮਾਂ ਨੂੰ ਮਾਰਨ ਦੇ ਪ੍ਰਮਿਟ ਦਿਤੇ ਹੋਏ ਹਨ?
ਅਵਤਾਰ ਸਿੰਘ ਮਿਸ਼ਨਰੀ
ਕੀ ਸਿੱਖ ਅਕਾਲ ਦੇ ਪੁਜਾਰੀ ਹਨ ਜਾਂ ਤੰਬਾਕੂ, ਧਤੂਰਾ, ਗਾਂਜਾ, ਪੋਸਤ, ਅਫੀਮ ਅਤੇ ਸੱਪਾਂ ਦੇ ਡੰਗ ਮਰਵਾ ਕੇ ਨਸ਼ਾ ਪੂਰਾ ਕਰਨ ਵਾਲੇ ਸ਼ਿਵ ਦੀ ਪਤਨੀ ਸ਼ਿਵਾ ਦੇ?
ਅਵਤਾਰ ਸਿੰਘ ਮਿਸ਼ਨਰੀ
ਕੁਦਰਤ, ਵਿਗਿਆਨ ਅਤੇ ਗੁਰਮਤਿ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਬਾਣੀ ਗੁਰੂ, ਗੁਰੂ ਹੈ ਬਾਣੀ
ਪਰਸ਼ੋਤਮ ਲਾਲ ਸਰੋਏ
ਖੁਦਾ ਮੌਜ਼ੂਦ ਹੈ ਜਾਂ ਨਹੀਂ ਹੈ ?
ਪਰਸ਼ੋਤਮ ਲਾਲ ਸਰੋਏ
ਗੁਰੂ ਨਾਕਕ ਸਾਹਿਬ ਦੇ ਪੰਜਵੇਂ ਜਾਂਨਸ਼ੀਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਜੂਨ 84
ਅਵਤਾਰ ਸਿੰਘ ਮਿਸ਼ਨਰੀ
ਦੇਖ ਕਬੀਰਾ ਰੋਇਆ
ਪਰਸ਼ੋਤਮ ਲਾਲ ਸਰੋਏ
ਤੱਤੀਆਂ ਲੋਹਾਂ ਤੇ ਬੈਠਾ ਰੂਪ ਕਰਤਾਰ ਦਾ
ਪਰਸ਼ੋਤਮ ਲਾਲ ਸਰੋਏ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਵਿਸ਼ੇਸ਼
ਸ਼ਹਾਦਤ ਤੋਂ ‘ਸ਼ਹੀਦਾਂ ਦੀ ਜੱਥੇਬੰਦੀ’ ਦਾ ਸਫ਼ਰ
ਗੁਰਚਰਨਜੀਤ ਸਿੰਘ ਲਾਂਬਾ
ਕੀ ਲੰਗਰ ਵੀ ਦੋ ਪ੍ਰਕਾਰ ਦੇ ਹਨ?
ਅਵਤਾਰ ਸਿੰਘ ਮਿਸ਼ਨਰੀ
ਕੀ ਸਿੱਖ ਕਦੇ ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਪੰਥ ਅਤੇ ਇੱਕ ਮਰਯਾਦਾ ਦੀ ਸਰਬੁਚਤਾ ਦੀ ਗੱਲ ਵੀ ਕਰਨਗੇ?
ਅਵਤਾਰ ਸਿੰਘ ਮਿਸ਼ਨਰੀ
ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ ਦੀ ਮਹਾਂਨਤਾ
ਅਵਤਾਰ ਸਿੰਘ ਮਿਸ਼ਨਰੀ
ਸਿੱਖੀ ਦੀ ਮਹਾਨ ਪ੍ਰਚਾਰਕ ਬੀਬੀ ਹਰਸਿਮਰਤ ਕੌਰ ਖਾਲਸਾ
ਪ੍ਰਮਿੰਦਰ ਸਿੰਘ ਪ੍ਰਵਾਨਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਫਲਸਫਾ
ਬਲਵਿੰਦਰ ਸਿੰਘ ਜੌੜਾਸਿੰਘਾ,
ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਰੱਬ ਦੀ ਹੋਂਦ ਜਾਂ ਅਣਹੋਂਦ ਵਿੱਚ ਵਿਚਾਰਕ ਵਖਰੇਂਵਾਂ ਕਿਉਂ ?
ਪਰਸ਼ੋਤਮ ਲਾਲ ਸਰੋਏ
ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ
ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20012, 5abi.com