WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼


ਗੁਰੂ ਰਾਮਦਾਸ ਸਾਹਿਬ ਜੀ

ਅਜੋਕੇ ਸਮੇਂ ਵਿੱਚ ਮਨੁੱਖ ਇਤਨਾ ਸੁੱਖ ਰਹਿਣਾ ਹੋ ਗਿਆ ਹੈ ਕਿ ਆਪਣੇ ਕਰਮ ਸਬੰਧੀ ਵੀ ਉਦੱਮੀ ਨਹੀਂ। 30 ਸਤੰਬਰ ਦੀ ਸਪੋਕਸਮੈਨ ਦਾ ਪਰਚਾ ਪੜ੍ਹ ਕੇ ਇਹ ਪਤਾ ਲੱਗਾ ਹੈ ਕਿ ਕਿਵੇਂ ਜਿੰਮੀਦਾਰ ਨਰਮੇ ਦੀ ਚੁਗਾਈ ਲਈ ਪਰਵਾਸੀ ਮਜ਼ਦੂਰਾਂ ਦੀ ਆਮਦ ਲਈ ਸਟੇਸ਼ਨਾਂ ‘ਤੇ ਜਾ ਕੇ ਅਗਾਉਂ ਹੀ ਮਜ਼ਦੂਰਾਂ ਨੂੰ ਲੈਣ ਲਈ ਪਹੁੰਚ ਜਾਂਦੇ ਹਨ। ਜਦੋਂ ਕਿ ਇਹ ਕੰਮ ਪਿੰਡਾਂ ਦੀਆਂ ਇਸਤਰੀਆਂ ਆਪ ਰਲ ਕੇ ਸਾਰਾ ਚੁਗਾਈ ਦਾ ਕੰਮ ਸੰਭਾਲ ਲੈਂਦੀਆਂ ਸਨ। ਸੋਚਿਆ ਜਾਏ ਖੇਤੀ ਦਾ ਕੰਮ ਹੈ ਵੀ ਮੁਸ਼ਕਿਲ। ਇਸ ਸਬੰਧੀ ਮੇਰਾ ਵਿਸ਼ਾ ਨਹੀਂ ਹੈ। ਮੈਂ ਤਾਂ ਆਪਣੇ ਪ੍ਰਚਾਰਕ ਵੀਰਾਂ ਕਥਾਕਾਰਾਂ ਦੀ ਗੱਲ ਆਪ ਜੀ ਨਾਲ ਸਾਂਝੀ ਕਰਨ ਲੱਗਾ ਸਾਂ। ਅਸੀਂ ਵੀ ਕਿਤਨੇ ਲਕੀਰ ਦੇ ਫਕੀਰ ਹੋ ਗਏ ਹਾਂ। ਜੋ ਕਿਸੇ ਨੇ ਲਿਖ ਦਿੱਤਾ ਉਹ ਪੜ ਕੇ ਕਹਿ ਦਿੱਤਾ, ਜੋ ਕਿਸੇ ਕੋਲੋਂ ਸੁਣਿਆ ਉਹ ਹੀ ਬੋਲ ਦਿੱਤਾ, ਆਪ ਮਿਹਨਤ ਕਰਨ ਦਾ ਉਦੱਮ ਨਹੀਂ ਕੀਤਾ। ਪਿਛਲੇ ਦਿਨੀਂ ਇੱਕ ਅਖਬਾਰ ਵਿਚ ਇੱਕ ਵੀਰ ਨੇ ਇੱਕ ਖੋਜ ਭਰਿਆ ਆਰਟੀਕਲ ਲਿਖਿਆ ਸੀ (ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਨਹੀਂ ਰੱਖੀ ਸੀ)। ਖੋਜ ਤੱਥਾਂ ਨੂੰ ਮੱਦੇ ਨਜ਼ਰ ਰੱਖਿਆ ਜਾਏ ਤਾਂ ਇਹ ਗੱਲ ਆਪਣੇ ਆਪ ਸਪਸ਼ਟ ਹੋ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ‘ਤੇ ਕਥਾਕਾਰ ਪ੍ਰਚਾਰਕਾਂ ਨੂੰ ਆਪ ਵੀ ਗ੍ਰੰਥਾਂ ਦੀ ਖੋਜ ਪੜਤਾਲ ਕਰਨੀ ਚਾਹੀਦੀ ਹੈ ਅਤੇ ਜੋ ਅਸਲੀਅਤ ਸਾਡੇ ਸਾਹਮਣੇ ਆਵੇ, ਉਸ ਦਾ ਪ੍ਰਚਾਰ ਪਰਸਾਰ ਕਰਨਾ ਚਾਹੀਦਾ ਹੈ।

ਅੱਜ ਦਾ ਇਹ ਲੇਖ ਗੁਰੁ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਗੁਰਪੁਰਬ ਨੇੜੇ ਆਉਣ ਕਰਕੇ ਗੁਰੁ ਸਾਹਿਬ ਜੀ ਦੇ ਜਨਮ ਅਸਥਾਨ ਸਬੰਧੀ ਜੋ ਨਾਮ ਦਾ ਭੁਲੇਖਾ ਸਿੱਖ ਕੌਮ ਵਿੱਚ ਅਜੇ ਵੀ ਤੁਰਿਆ ਆ ਰਿਹਾ ਹੈ, ਕਿ ਜਨਮ ਅਸਥਾਨ ਦਾ ਨਾਂ ਚੂਨਾ ਮੰਡੀ ਲਾਹੌਰ ਹੈ। ਪਰ ਅਸਲ ਨਾਂ ਚੂੰਨੀ ਮੰਡੀ ਹੈ। ਇਸ ਸਬੰਧੀ ਪਿੱਛੇ ਵੀ ਕੁੱਝ ਅੱਖਰ ਦਾਸ ਵੱਲੋਂ ਲਿਖੇ ਗਏ ਸਨ। ਅੱਜ ਫਿਰ ਇਹ ਵਿਸ਼ਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਇਹ ਸਾਨੂੰ ਕਥਾ ਵਿੱਚ ਜਾਂ ਲੈਕਚਰ ਸਮੇਂ ਜਾ ਅਰਦਾਸ ਸਮੇਂ ਸ਼ਬਦ ਚੂੰਨੀ ਮੰਡੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਇਸ ਸਬੰਧ ਵਿੱਚ ਕੁੱਝ ਖਾਸ ਤੇ ਪ੍ਰਵਾਨਿਤ ਵਿਦਵਾਨਾਂ ਦੇ ਗ੍ਰੰਥਾਂ ਦਾ ਹਵਾਲਾ ਮੈਂ ਆਪ ਜੀ ਨਾਲ ਸਾਂਝਾ ਕਰਦਾ ਹਾਂ।

1. ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ: ਸਾਹਿਬ ਸਿੰਘ ਜੀ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਜਿਨ੍ਹਾਂ ਦਾ ਗੁਰਬਾਣੀ ਦਾ ਲਿਖਿਆ ਟੀਕਾ ਦਰਪਣ ਸਿੱਖ ਕੌਮ ਵਿੱਚ ਬੜਾ ਸਤਿਕਾਰਿਆ ਗਿਆ ਹੈ। ਉਹ ਗੁਰੂ ਰਾਮਦਾਸ ਜੀ ਦਾ ਜੀਵਨ ਲਿਖਣ ਲੱਗਿਆਂ ਜਨਮ ਅਸਥਾਨ ਦੇ ਪਹਿਰੇ ਵਿੱਚ ਇਉਂ ਲਿਖਦੇ ਹਾਂ (ਗੁਰੁ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਬਾਜ਼ਾਰ ਚੂੰਨੀ ਮੰਡੀ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਹਰਦਾਸ ਸੋਢੀ ਕੁੱਲ ਦੇ ਖਤਰੀ ਸੀ। ਹੱਟੀ ਪੱਟੀ ਦਾ ਸਾਧਾਰਨ ਜਿਹਾ ਹੀ ਇਹਨਾਂ ਦਾ ਗੁਜ਼ਾਰਾ ਸੀ।) ਜੀਵਨ ਬਿਰਤਾਂਤ ਗੁਰੁ ਰਾਮਦਾਸ ਜੀ ਪੰਨਾ 5

2. ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜਿੰਨ੍ਹਾਂ ਨੇ ਤਵਾਰੀਖ ਗੁਰੂ ਖਾਲਸਾ ਦੋ ਭਾਗਾਂ ਵਿੱਚ ਲਿਖੀ ਹੈ। ਪਹਿਲੇ ਹਿੱਸੇ ਵਿੱਚ 10 ਗੁਰੂਆਂ ਦਾ ਜੀਵਨ ਹੈ ਅਤੇ ਦੂਸਰੇ ਹਿੱਸੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਰਾਜ ਤੱਕ ਦਾ ਸਮੁੱਚਾ ਹਾਲ ਲਿਖਿਆ ਹੈ। ਜੋ ਬਹੁਤ ਹੀ ਕਾਬਲ-ਏ-ਤਰੀਫ ਗ੍ਰੰਥ ਹੈ। ਗੁਰੁ ਰਾਮਦਾਸ ਜੀ ਦਾ ਜੀਵਨ ਲਿਖਣ ਲੱਗਿਆ ਜਨਮ ਅਸਥਾਨ ਪ੍ਰਤੀ ਤਵਾਰੀਖ ਗੁਰੂ ਖਾਲਸਾ ਦੇ ਪੰਨਾ 339 ‘ਤੇ ਇਉਂ ਲਿਖਿਆ ਹੈ:

ਇਹ ਗੁਰੁ ਜੀ 20 ਕੱਤਕ ਵਦੀ 2 ਸੰਮਤ 1591 ਅਤੇ 1534 ਈ. ਅਤੇ 67 ਨਾਨਕਸ਼ਾਹੀ ਵਿੱਚ ਵੀਰਵਾਰ 4 ਘੜੀ ਦਿਨ ਚੜੇ ਹਿਮਾਯੂੰ ਬਾਦਸ਼ਾਹ ਦੇ ਵਕਤ ਹਰਦਾਸ ਮੱਲ ਸੋਢੀ ਖੱਤਰੀ ਦੇ ਘਰ ਮਾਈ ਦਯਾ ਕੌਰ ਦੀ ਕੁੱਖ ਵਿੱਚੋਂ ਲਾਹੌਰ ਚੂੰਨੀ ਮੰਡੀ ਵਿਖੇ ਪ੍ਰਗਟੇ।

3. ਸਿੱਖ ਕੌਮ ਦੀ ਮਾਇਆ ਨਾਜ਼ ਹਸਤੀ ਪ੍ਰਿੰਸੀਪਲ ਸਤਬੀਰ ਸਿੰਘ ਜਿੰਨ੍ਹਾਂ ਨੇ ਸਾਰੀ ਉਮਰ ਸਿੱਖ ਇਤਿਹਾਸ ਨੂੰ ਪੜਿਆ-ਲਿਖਿਆ ਅਤੇ ਵਿਚਾਰਿਆ। ਉਹਨਾਂ ਸ਼੍ਰੀ ਗੁਰੁ ਰਾਮਦਾਸ ਜੀ ਦਾ ਜੀਵਨ “ਪੂਰੀ ਹੋਈ ਕਰਾਮਾਤ” ਵਿੱਚ ਇਸ ਤਰ੍ਹਾਂ ਲਿਖਣਾ ਆਰੰਭ ਕੀਤਾ।

ਚੂੰਨੀ ਮੰਡੀ- ਲਾਹੌਰ ਭਾਵੇਂ ਦਰਿਆ ਰਾਵੀ ਦੇ ਕਿਨਾਰੇ ਵਸਿਆ ਸ਼ਹਿਰ ਹੈ, ਪਰ ਰਤਾ ਕੁ ਗ਼ੌਰ ਨਾਲ ਵੇਖਿਆਂ ਅਤੇ ਬਾਜ਼ਾਰਾਂ ਵਿੱਚ ਘੁੰਮਿਆਂ ਇਹ ਪ੍ਰਤੀਤ ਹੋਵੇਗਾ ਕਿ ਇਹ ਉੱਚੇ ਟਿਲਿਆਂ ‘ਤੇ ਉਸਰਿਆ ਹੋਇਆ ਸ਼ਹਿਰ ਹੈ। ਕਿਤਨੇ ਹੀ ਅਜਿਹੇ ਥਾਂ ਹਨ, ਜਿਨ੍ਹਾਂ ‘ਤੇ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਇੱਕ ਐਸੇ ਹੀ ਟਿਲੇ ‘ਤੇ ਚੂੰਨੀ ਮੰਡੀ ਦਾ ਪ੍ਰਸਿੱਧ ਅਸਥਾਨ ਹੈ। ਇਸੇ ਹੀ ਚੂੰਨੀ ਮੰਡੀ ਵਿੱਚ ਇੱਕ ਐਸੇ ਲਾਲ ਰਤਨ ਦਾ ਪ੍ਰਕਾਸ਼ ਹੋਇਆ, ਜਿਸ ‘ਦੇ ਚਾਨਣ ਦੀਆਂ ਕਿਰਨਾਂ ਨੇ ਜਗਤ ਰੁਸ਼ਨਾਇਆ। (ਪੰਨਾ 25 ਅਤੇ 26 ਪੂਰੀ ਹੋਈ ਕਰਾਮਾਤ ਜੀਵਨ ਬਿਰਤਾਂਤ ਗੁਰੁ ਰਾਮਦਾਸ ਜੀ)।

4. ਹੁਣ ਇੱਕ ਹੋਰ ਗਵਾਹੀ ਇੱਕ ਐਸੇ ਗ੍ਰੰਥ ਦੀ ਜੋ ਸਿੱਖ ਜਗਤ ਅੰਦਰ ਬਹੁਤ ਪ੍ਰਸਿੱਧ ਹੈ ਅਤੇ ਕੋਈ ਵੀ ਵਿਦਵਾਨ ਕਥਾਕਾਰ ਖੋਜੀ ਪ੍ਰੇਮੀ ਜਿਸ ਨੂੰ ਬਹੁਤ ਮਾਨ ਬਖ਼ਸ਼ਦਾ ਹੈ ਭਾਵ ਮਹਾਨ ਕੋਸ਼। ਜਿਸ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਜੀ ਨਾਭਾ ਹਨ। ਉਹ ਆਪਣੇ ਇਸ ਗ੍ਰੰਥ ਵਿੱਚ ਮਹਾਨ ਕੋਸ਼ ਦੇ ਪੰਨਾ 1035 ਦੇ ਪਹਿਲੇ ਕਾਲਮ ਵਿੱਚ ਗੁਰੁ ਰਾਮਦਾਸ ਜੀ ਸਬੰਧੀ ਇਉਂ ਲਿਖਦੇ ਹਨ:

ਰਾਮਦਾਸ ਸਤਿਗੁਰੂ- ਸਿੱਖ ਕੌਮ ਦੇ ਚੌਥੇ ਪਾਤਸ਼ਾਹ ਜਿਨ੍ਹਾਂ ਦਾ ਜਨਮ ਸੋਢੀ ਹਰਦਾਸ ਜੀ ਦੇ ਘਰ ਮਾਤਾ ਦਯਾ ਕੌਰ ਜੀ ਦੀ ਉਦਰ ਤੋਂ 26 ਅੱਸੂ ਕੱਤਰ ਵਦੀ 2 ਸੰਮਤ 1591 ਸਨ 1534 ਨੂੰ ਲਾਹੌਰ ਚੂੰਨੀ ਮੰਡੀ ਵਿੱਚ ਹੋਇਆ। (ਮਹਾਨ ਕੋਸ਼ ਪੰਨਾ 1035)

5. ਇਸੇ ਗ੍ਰੰਥ ਦੇ ਹੀ ਪੰਨਾ 1054 ‘ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਲਾਹੌਰ ਦਾ ਨਕਸ਼ਾ ਦਿੱਤਾ ਜਿਸ ਨੂੰ ਗ਼ੌਰ ਨਾਲ ਵੇਖਣ ‘ਤੇ ਉਪਰਲੇ ਹਿੱਸੇ ਵਿੱਚ ਆਪ ਜੀ ਨੂੰ ਚੌਂਕ ਚੂੰਨੀ ਮੰਡੀ- ਡੱਬੀ ਬਾਜ਼ਾਰ- ਕਸ਼ਮੀਰੀ ਬਾਜ਼ਾਰ- ਚੌਂਕ ਨਵਾਬ ਨਾਲ ਨਾਲ ਵੇਖਣ ਵਿੱਚ ਮਿਲਣਗੇ।

ਦਾਸ ਨੂੰ ਇਸ ਅਸਥਾਨ ਦੇ ਤਿੰਨ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੀ ਵਾਰ ਜਦ ਦਰਸ਼ਨ ਕਰਨ ਲਈ ਪਹੁੰਚੇ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਬਹੁਤ ਸੁੰਦਰ ਅਸਥਾਨ ਉਸਾਰਿਆ ਹੈ। ਜਿਸ ਦੇ ਉੱਪਰ ਲਿਖਿਆ ਹੈ (ਜਨਮ ਅਸਥਾਨ ਗੁਰੁ ਰਾਮਦਾਸ ਜੀ ਚੂਨਾ ਮੰਡੀ ਲਾਹੌਰ) ਇਹ ਗਲਤੀ ਮੈਂ ਉਹਨਾਂ ਦੀ ਨਹੀਂ ਮੰਨਦਾ ਕਿਉਂਕਿ ਖੋਜ ਕਰਨਾ ਉਹਨਾਂ ਦਾ ਕੰਮ ਨਹੀਂ। ਬਿਲਡਿੰਗ ਬਣਾਉਣ ਦਾ ਉਨ੍ਹਾਂ ਦਾ ਉੱਦਮ ਸ਼ਲਾਘਾ ਯੋਗ ਹੈ, ਪਰ ਵਿਚਾਰ ਕਰਨੀ ਅਤੇ ਖੋਜ ਕਰਨੀ ਵਿਦਵਾਨਾਂ ਦਾ ਫ਼ਰਜ਼ ਹੈ। ਇਹ ਲੇਖ ਇਸ ਕਰਕੇ ਗੁਰਪੁਰਬ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ ਕਿ ਆਪ ਜੀ ਗੁਰਪੁਰਬ ਵਾਲੇ ਦਿਨ ਕਥਾ ਸਮੇਂ ਅਰਦਾਸ ਸਮੇਂ ਨਾਮ ਚੂੰਨੀ ਮੰਡੀ ਵਰਤ ਸਕੋ। ਖੋਜ ਹੋਰ ਵੀ ਖੋਜੀ ਕਰ ਸਕਦੇ ਹਨ।

ਦਾਸ ਦੀ ਸਿਹਤ ਪੂਰੀ ਠੀਕ ਨਹੀਂ ਸੀ, ਕਿਉਂਕਿ ਪਿਛਲੇ ਦਿਨੀਂ ਸ਼ੂਅ ਵਿੱਚ ਪ੍ਰਚਾਰਕ ਦੌਰੇ ਦੀ ਵਾਪਸੀ ਸਮੇਂ ਦਿਲ ਦਾ ਬਾਈਪਾਸ ਕਰਵਾਉਣਾ ਪਿਆ। ਹੁਣ ਕੁੱਝ ਠੀਕ ਹੋ ਰਿਹਾ ਹਾਂ ਅਤੇ ਇਹ ਅੱਖਰ ਲਿਖਣ ਦੀ ਹਿੰਮਤ ਸਤਿਗੁਰ ਨੇ ਬਖ਼ਸ਼ੀ ਹੈ। ਭੁੱਲ ਚੁੱਕ ਦੀ ਖਿਮਾ ਕਰਨੀ। ਜੇਕਰ ਕਿਸੇ ਵੀ ਸੰਸਥਾ ਨੂੰ ਕਥਾ ਵਾਸਤੇ ਸੇਵਾ ਦੀ ਕਿਸੇ ਵੀ ਸ਼ਹਿਰ ਵਿੱਚ ਕਿਸੇ ਵੀ ਅਸਥਾਨ ‘ਤੇ ਜ਼ਰੂਰਤ ਹੋਵੇ ਦਾਸ ਨਿਸ਼ਕਾਮ ਸੇਵਾ ਕਰਕੇ ਆਪ ਜੀ ਦੀਆਂ ਖੁਸ਼ੀਆਂ ਲਵੇਗਾ ਜੀ।

ਗੁਰ ਸੰਗਤਾਂ ਦਾ ਦਾਸ
ਦਲੇਰ ਸਿੰਘ ਜੋਸ਼,
ਮੋ: 91-98881-51686,
ਐਮ-10, ਅਮਨ ਨਗਰ, ਲੁਧਿਆਣਾ।


ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20011, 5abi.com