ਆਖਾ ਜੀਵਾ ਵਿਸਰੈ ਮਰਿ ਜਾਉ।
ਆਖਣਿ ਅਉਖਾ ਸਾਚਾ ਨਾਉ।
ਸਾਚੇ ਨਾਮ ਕੀ ਲਾਗੈ ਭੂਖ।
ਉਤੁ ਭੂਖੈ ਖਾਇ ਚਲੀਅਹਿ ਦੂਖ।
ਸੋ ਕਿਉ ਵਿਸਰੈ ਮੇਰੀ ਮਾਇ।
ਸਾਚਾ ਸਾਹਿਬੁ ਸਾਚੈ ਨਾਇ ॥ਰਹਾਉ॥
ਸਾਚੇ ਨਾਮ ਕੀ ਤਿਲੁ ਵਡਿਆਈ।
ਆਖਿ ਥਕੇ ਕੀਮਤਿ ਨਹੀ ਪਾਈ ।
ਜੇ ਸਭਿ ਮਿਲਿ ਕੈ ਆਖਣ ਪਾਹਿ।
ਵਡਾ ਨ ਹੋਵੈ ਘਾਟਿ ਨ ਜਾਇ।
ਨਾ ਉਹੁ ਮਰੈ ਨ ਹੋਵੈ ਸੋਗੁ।
ਦੇਦਾ ਰਹੈ ਨ ਚੂਕੇ ਭੋਗੁ।
ਗੁਣੁ ਏਹੋ ਹੋਰੁ ਨਾਹੀ ਕੋਇ।
ਨਾ ਕੋ ਹੋਆ ਨਾ ਕੋ ਹੋਇ।
ਜੇਵਡੁ ਆਪਿ ਤੇਵਡ ਤੇਰੀ ਦਾਤਿ।
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ।
ਖਸਮੁ ਵਿਸਾਰਹਿ ਤੇ ਕਮਜਾਤਿ।
ਨਾਨਕ ਨਾਵੈ ਬਾਝੁ ਸਨਾਤਿ।
|
ਅਰਥ - ਤੇਰਾ
ਨਾਮ ਉਚਾਰਨ ਕਰਨ ਨਾਲ ਮੈਂ ਜੀਉਂਦਾ ਹਾਂ, ਇਸਨੂੰ ਭੁੱਲ ਕੇ ਮੈਂ ਮਰ ਜਾਂਦਾ
ਹਾਂ। ਸੱਚੇ ਨਾਮ ਦਾ ਉਚਾਰਨ ਕਰਨਾ ਮੁਸਕਿਲ ਹੈ।
ਜੇ ਇਨਸਾਨ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਵੇ , ਉਹ ਭੁੱਖ ਉਸਦੇ ਦੁੱਖਾਂ ਨੂੰ
ਖਾ ਜਾਂਦੀ ਹੈ।
ਉਹ ਕਿਸ ਤਰਾਂ ਭੁਲਾਇਆ ਜਾ ਸਕਦਾ ਹੈ , ਹੇ ਮੇਰੀ ਮਾਤਾ। ਸੱਚਾ ਹੈ ਸੁਆਮੀ ਅਤੇ
ਸੱਚਾ ਉਸਦਾ ਨਾਮ ਹੈ , ਠਹਿਰਾਉ।
ਇਨਸਾਨ ਸੱਚੇ ਨਾਮ ਦੀ ਵਡਿਆਈ ਕਰਦੇ ਹੋਏ ਥੱਕ ਗਏ ਹਨ , ਪਰ ਇਸ ਦਾ ਮੁੱਲ ਨਹੀਂ
ਪਾ ਸਕੇ। ਜੇ ਸਾਰੇ ਇਨਸਾਨ ਮਿਲ ਕੇ ਤੇਰੀ ਸਿਫਤ ਕਰਨ ਲੱਗ ਜਾਣ। ਤੂੰ ਨਾ ਹੀ ਹੋਰ
ਵਿਸਾਲ ਹੋਵੇਂਗਾ ਨਾ ਹੀ ਘਟੇਂਗਾ। ਉਹ ਸਾਹਿਬ ਮਰਦਾ ਨਹੀਂ ਤੇ ਨਾਂ ਹੀ ਕੋਈ ਵਿਰਲਾਪ
ਹੁੰਦਾ ਹੈ। ਉਹ ਦਿੰਦਾ ਜਾਂਦਾ ਹੈ। ਉਸਦੇ ਭੰਡਾਰੇ ਕਦੀ ਨਹੀਂ ਮੁੱਕਦੇ। ਉਸਦੀ ਇਹ
ਖੂਬੀ ਹੈ ਕਿ ਉਸਦੇ ਵਰਗਾ ਕੋਈ ਹੋਰ ਨਹੀਂ ਹੈ। ਨਾਂ ਕੋਈ ਹੋਇਆ ਤੇ ਨਾਂ ਹੀ ਹੋਵੇਗਾ।
ਜਿੱਡਾ ਵੱਡਾ ਤੂੰ ਹੈ ਉੱਡੀਆਂ ਵੱਡੀਆਂ ਤੇਰੀਆਂ ਦਾਤਾਂ ਹਨ। ( ਤੇਰੀ ਹੀ ਵਿਅਕਤੀ ਹੈ
) ਜੋ ਦਿਨ ਬਣਾਉਂਦੀ ਹੈ ਅਤੇ ਰਾਤ ਨੂੰ ਵੀ ਬਣਾਉਂਦੀ ਹੈ। ਅਧਮ ਹਨ ਉਹ ਜਿਹੜੇ ਆਪਣੇ
ਸੁਆਮੀ ਨੂੰ ਭੁੱਲ ਜਾਂਦੇ ਹਨ। ਹੇ ਨਾਨਕ , ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ
ਨੀਚ ਹਨ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524 |