|
ਸਿੱਖੀ ਵਿੱਚ ਪ੍ਰਵੇਸ਼ ਤੋˆ ਪਹਿਲਂ
ਨੈਨਸੀ ਅਤੇ ਬਾਅਦ ਹਰਸਿਮਰਤ ਕੌਰ ਖਾਲਸਾ |
ਬੀਬੀ ਹਰਸਿਮਰਤ ਕੌਰ ਖਾਲਸਾ ਲਗਭਗ 11 ਸਾਲ ਪਹਿਲਾਂ ਅੰਮ੍ਰਿਤ ਛਕ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਤੇ ਆਪਣਾ ਨਾਮ ਗੁਰੂ ਗ੍ਰੰਥ ਤੋਂ ਹੁਕਮ ਲੈ ਕੇ
ਹਰਸਿਮਰਤ ਕੌਰ ਰੱਖਿਆ। ਅੱਜ ਬੀਬੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ
ਅਮਰੀਕਾ ਦੀ ਮੁਖੀ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਮਨੁੱਖਤਾ ਦੇ ਭਲੇ ਲਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰ ਰਹੀ ਹੈ। ਆਪ ਨੇ ਕੁਝ
ਸਾਲ ਪਹਿਲਾਂ ਆਪਨਾ ਪੰਜਾਬ ਰੇਡੀਉ ਤੇ ਗਿਟਾਰ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ
ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਚਾਰ ਕੀਤਾ। ਆਪ ਨੇ ਬਿਬਲੀਕਲ ਲਿਟਰੇਚਰ ਵਿੱਚ ਡਿਗਰੀ
ਪ੍ਰਾਪਤ ਕੀਤੀ ਹੈ। ਆਪ ਜੀ ਦਾ ਮੁੱਢਲਾ ਸ਼ੌਂਕ ਸੰਸਾਰ ਪੱਧਰ ਤੇ ਅਧਿਆਤਮਵਾਦ ਅਤੇ
ਮਨੁੱਖ ਲਈ ਅੰਦਰੂਨੀ ਸ਼ਾਂਤੀ ਦਾ ਪ੍ਰਚਾਰ ਕਰਨਾ ਹੈ।
ਆਪ ਜੀ ਜੇਰੂਸਲਮ ਇੱਕ ਦਿਨ ਆਪ ਨੂੰ ਸਰਕਾਰੀ ਨੌਕਰੀ ਦੇ ਦੌਰਾਨ ਇੱਕ ਸਾਥੀ
ਮੁਲਾਜ਼ਮ ਨੇ ਗੁਰਦਵਾਰਾ ਸਾਹਿਬ ਆਉਣ ਲਈ ਸੱਦਾ ਦਿੱਤਾ, ਇਹ ਸੱਦਾ ਹੀ ਆਪ ਦੀ ਜ਼ਿੰਦਗੀ
ਦਾ ਇੱਕ ਮੋੜ ਸੀ। ਇਸ ਦਿਨ ਤੋਂ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ
ਜਾਣਕਾਰੀ ਲੈਣੀ ਸ਼ੁਰੂ ਕੀਤੀ। ਹਾਲਾਂਕਿ ਬਹੁਤ ਥੋੜੇ ਸਿੱਖ ਹਨ ਜੋ ਕਿ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਬਾਰੇ ਡੂੰਘਾਈ ਵਿੱਚ ਜਾਣਦੇ ਹਨ। ਆਪ ਨੂੰ ਗਿਆਨੀ ਕੁਲਦੀਪ ਸਿੰਘ
ਜੀ ਵਰਜੀਨੀਆਂ ਨੇ ਗੁਰਬਾਣੀ ਕੰਠ ਕਰਨ ਲਈ ਪ੍ਰੇਰਿਆ ਅਤੇ ਬਾਦ ਵਿੱਚ ਪੰਥ ਦੇ ਮਹਾਨ
ਕਥਾਕਾਰ (ਸਵਰਗੀ) ਗਿ. ਸੰਤ ਸਿੰਘ ਮਸਕੀਨ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ
ਸੰਥਿਆ ਦਿੱਤੀ, ਜਿਸ ਵਿੱਚ ਫਾਰਸੀ, ਸੰਸਕ੍ਰਿਤ ਅਤੇ ਸਹਿਸਕ੍ਰਿਤੀ ਸਲੋਕ ਖਾਸ ਵਰਣਨ
ਕਰਨ ਯੋਗ ਹਨ। ਇਹ ਆਪ ਨੂੰ ਜ਼ੁਬਾਨੀ ਵੀ ਯਾਦ ਹਨ। ਆਪ ਨੇ ਕੇਵਲ ਪੰਜ ਮਹੀਨਿਆਂ ਵਿੱਚ
ਹੀ ਸ੍ਰੀ ਅਖੰਡ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ
ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ
ਨੇ ਵੀ ਆਪ ਜੀ ਨੂੰ ਗੁਰਬਾਣੀ ਸ਼ੁੱਧ ਉਚਾਰਨ ਦੀ ਸੰਥਿਆ ਦਿੱਤੀ।
ਹਰਸਿਮਰਤ ਨੇ ਆਪਣੀ ਧਾਰਮਿਕ ਸੇਵਾ ਗੁਰਦਵਾਰਾ ਸਾਹਿਬ ਵਰਜੀਨੀਆਂ ਤੋਂ ਸ਼ੁਰੂ ਕੀਤੀ
ਅਤੇ ਅੱਜ ਵੀ ਕੀਰਤਨ ਵਖਿਆਨ ਅਤੇ ਗੁਰਬਾਣੀ ਦਾ ਪਾਠ ਕਰਦੇ ਹਨ। ਇੱਥੇ ਹੀ ਬਾਬਾ ਨੰਦਨ
ਸਿੰਘ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਜੀ ਨੇ ਆਪ ਦਾ ਮੇਲ (ਆਪ ਦੇ ਪਤੀ) ਗਿਆਨੀ
ਅਵਤਾਰ ਸਿੰਘ ਮਿਸ਼ਨਰੀ ਨਾਲ ਕਰਵਾਇਆ। ਗਿਆਨੀ ਅਵਤਾਰ ਸਿੰਘ ਮਿਸ਼ਨਰੀ ਮੁਹਾਲੀ
ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਆਪ ਨੇ ਧਾਰਮਿਕ ਵਿੱਦਿਆ ਸਾਹਿਬਜ਼ਾਦਾ ਜੁਝਾਰ
ਸਿੰਘ ਮਿਸ਼ਨਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ ਅਤੇ ਆਪ ਜੀ ਉੱਘੇ ਲਿਖਾਰੀ ਗੁਰਮਤਿ
ਦੇ ਪ੍ਰਚਾਰਕ ਹਨ। ਬੀਬੀ ਹਰਸਿਮਰਤ ਨੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਦਾ ਹੀਬਰੂ ਭਾਸ਼ਾ
ਵਿੱਚ ਵੀ ਅਨੁਵਾਦ ਕੀਤਾ ਹੈ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼
ਘਰ-ਘਰ ਪਹੁੰਚਾਉਣ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਚਾਰ ਮਿਸ਼ਨ ਆਫ ਅਮਰੀਕਾ ਦੀ
ਸਥਾਪਨਾ ਕੀਤੀ ਅਤੇ ਆਪ ਦੀਆਂ ਧਾਰਮਿਕ ਸੇਵਾਵਂ ਹਰ ਸਮੇˆ ਹਾਜ਼ਰ ਹਨ। ਬੀਬੀ ਜੀ ਦਾ
ਵਿਚਾਰ ਹੈ ਕਿ ਉਹ ਇੱਕ ਸੁਪ੍ਰਿਚੂਅਲ ਸੈˆਟਰ ਖੋਲਣਾ ਚਂਹਦੀ ਹੈ ਜਿੱਥੇ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਅਤੇ ਕੁਦਰਤੀ ਤਰੀਕਿਆਂ ਰਾਹੀ ਜੀਵਨ ਜਿਉਣ ਦੀ ਸਿੱਖਿਆ
ਦਿੱਤੀ ਜਾਵੇਗੀ।
ਹਰਸਿਮਰਤ ਕੌਰ ਅਮਰੀਕਨ ਮੂਲ ਦੇ ਲੋਕਂ ਨੂੰ ਵੀ ਗੁਰਬਾਣੀ ਦਾ ਪਵਿੱਤਰ ਗਿਆਨ
ਵੰਡਣਾ ਚਾਹੁੰਦੀ ਹੈ। ਬੀਬੀ ਜੀ ਜੋ ਗੁਰਦੁਆਰਾ ਫਰੀਮਾਂਟ ਦੇ ਨੇੜੇ ਹੀ ਰਹਿੰਦੇ ਹਨ
ਪਰ ਇਸ ਗੁਰਦੁਆਰੇ ਵਿਖੇ ਉਨ੍ਹਾ ਨੂੰ ਧਰਮ ਪ੍ਰਚਾਰ ਦਾ ਸਮਾ ਨਹੀਂ ਦਿੱਤਾ ਜਂਦਾ ਜਦ
ਕਿ ਡੇਰੇਦਾਰ ਸੰਤਾਂ, ਰਾਗੀਆਂ ਅਤੇ ਕਥਾਵਚਕਂ ਨੂੰ ਕੋਈ ਰੋਕ ਨਹੀਂ। ਇਸ ਲਈ ਬੀਬੀ ਜੀ
ਆਪਣੇ ਪ੍ਰਚਾਰ ਦੇ ਹੱਕ ਲੈਣ ਲਈ ਸੰਗਤ ਦੀ ਕਚਹਿਰੀ ਵਿੱਚ ਆ ਕੇ ਚੋਣਾਂਵਿੱਚ ਹਿੱਸਾ
ਲੈਂਦੀ ਹੋਈ ਆਪ ਸਭ ਤੋˆ ਕੇਵਲ ਇੱਕ ਇੱਕ ਵੋਟ ਦੀ ਮੰਗ ਕਰਦੀ ਹੋਈ ਆਸ ਕਰਦੀ ਹੈ ਕਿ
ਆਪ ਸਭ ਗੁਰੂ ਨਾਨਕ ਦੇ ਦਰ ਤੋਂ ਮੈਨੂੰ ਖਾਲੀ ਨਹੀਂ ਮੋੜੋਗੇ।
ਧੰਨਵਾਦ!
ਵਧੇਰੈ ਜਾਣਕਾਰੀ ਲਈ ਬੀਬੀ ਹਰਸਿਮਰਤ ਕੌਰ ਖਾਲਸਾ ਨਾਲ ਇਨ੍ਹਾਂ ਨੰਬਰਂ ਤੇ ਸੰਪਰਕ
ਕੀਤਾ ਜਾ ਸਕਦਾ 510-745-7635 ਜਾਂ 510432-5827
|