ਹਰ
ਦੇਸ ਚਾਹੇ ਕੋਈ ਵੀ ਦੇਸ਼ ਹੈ ਉਹ ਇੱਕ ਰੁੱਤਾਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨਾਂ
ਰੁੱਤਾਂ ਤੇ ਤਿਉਹਾਰਾਂ ਨਾਲ ਕੋਈ ਨਾ ਕੋਈ ਮਹੱਤਵਪੂਰਨ ਘਟਨਾ ਜਾਂ ਕੋਈ ਇਤਿਹਾਸਕ
ਪਿਛੋਕੜ ਜ਼ਰੂਰ ਜੁੜਿਆ ਹੋਇਆ ਹੁੰਦਾ ਹੈ। ਇੱਥੇ ਇੱਕ ਰੁੱਤ ਤੋਂ ਬਾਅਦ ਦੂਜੀ ਰੁੱਤ,
ਤੇ ਦੂਜੀ ਤੋਂ ਫਿਰ ਤੀਜੀ ਜਾਂ ਚੌਥੀ ਰੁੱਤ ਤੇ ਤਿਉਹਾਰ ਆਉਂਦੇ ਹਨ। ਇਨਾਂ ਵਿੱਚੋਂ
ਤਿਉਹਾਰਾਂ ਦਾ ਜ਼ਿਆਦਾਤਰ ਸਬੰਧ ਅੱਛਾਈ ਦੀ ਬੁਰਾਈ ਤੇ ਜਿੱਤ ਨਾਲ ਹੁੰਦਾ ਹੈ।
ਇਨਾਂ ਤਿਉਹਾਰਾਂ ਦਾ ਸਬੰਧ ਕਿਸੇ ਦੇ ਜਨਮ ਜਾਂ ਸੱਚਾਈ ਲਈ ਲੜਿਆ ਯੁੱਧ ਆਦਿ ਵੀ
ਹੋ ਸਕਦਾ ਹੈ। ਜਿਵੇਂ ਦੁਸਹਿਰੇ ਦਾ ਤਿਉਹਾਰ ਤਿਉਹਾਰ ਵੀ ਅੱਛਾਈ ਦੀ ਬੁਰਾਈ ਤੇ ਜਿੱਤ
ਦਾ ਪ੍ਰਤੀਕ ਹੈ। ਜਨਮ ਅਸ਼ਟਮੀਂ ਨਾਲ ਵੀ ਇੱਕ ਇਤਿਹਾਸਕ ਪਿਛੋਕੜ ਜੁੜਿਆ ਹੋਇਆ ਹੈ।
ਜਨਮ ਅਸ਼ਟਮੀ ਦਾ ਤਿਉਹਾਰ ਆਮ ਤੌਰ ਤੇ ਬਿਸਨੂੰ ਭਗਵਾਨ ਦੇ ਅੱਠਵੇਂ ਸ਼੍ਰੀ ਕ੍ਰਿਸ਼ਨ ਜੀ
ਮਹਾਰਾਜ ਜੀ ਦੇ ਜਨਮ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।
ਆਮ
ਤੌਰ ਤੇ ਇਹ ਤਿਉਹਾਰ ਦੇਸ਼ੀ ਮਹੀਨੇ ਭਾਦਰੋਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਆਮ
ਤੌਰ ਤੇ ਅਗਸਤ ਜਾਂ ਸਤੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਜੇਕਰ ਅਸੀਂ 2010 ਦੇ
ਹਿੰਦੂ ਕਲੰਡਰ ਵੱਲ ਧਿਆਨ ਮਾਰ ਕੇ ਦੇਖੀਏ ਤਾਂ ਇਸ ਕਲੰਡਰ ਅਨੁਸ਼ਾਰ ਜਨਮ ਅਸ਼ਟਮੀਂ ਦਾ
ਇਹ ਤਿਉਹਾਰ ਦਸੰਬਰ ਦੇ ਮਹੀਨੇ ਵਿੱਚ 2 ਸਤੰਬਰ ਨੂੰ ਮਨਾਇਆ ਗਿਆ ਤੇ 2011 ਦੇ ਹਿੰਦੂ
ਕਲੰਡਰ ਅਨੁਸਾਰ ਇਹ ਤਿਉਹਾਰ 22 ਅਗਸਤ ਦਿਨ ਸੋਮਵਾਰ ਆਉਂਦਾ ਹੈ।
ਇਹ ਤਿਉਹਾਰ ਪੂਰੀ ਦੁਨੀਆਂ ’ਤੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਨੂੰ ਅਲੱਗ ਅਲੱਗ ਸਥਾਨਾਂ ’ਤੇ ਅਲਗ - 2 ਨਾਂਵਾਂ ਨਾਲ ਜਾਣਿਆ ਜਾਂਦਾ
ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਯਅੰਤੀ, ਗੋਕਲ ਅਸ਼ਟਮੀਂ ਆਦਿ। ਇਹ ਭਗਵਾਨ ਸ਼੍ਰੀ ਕ੍ਰਿਸ਼ਨ
ਜੀ ਮਹਾਰਾਜ ਜੀ ਦਾ ਤਿਉਹਾਰ ਲੋਕਾਂ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਭਰ ਦਿੰਦਾ ਹੈ ਤੇ
ਦੁਨੀਆਂ ਦੇ ਅਲਗ-2 ਕੋਨਿਆਂ ਦੇ ਲੋਕ ਇਸ ਜਨਮ ਅਸ਼ਟਮੀਂ ਦੇ ਤਿਉਹਾਰ ਨੂੰ ਬੜੀ ਸ਼ਰਧਾ
ਭਾਵਨਾ ਤੇ ਉਤਸ਼ਾਹ ਨਾਲ ਮਿਲ ਕੇ ਮਨਾਉਂਦੇ ਹਨ।
ਇਹ ਤਿਉਹਾਰ ਸਾਨੂੰ ਉਹ ਸਾਰਾ ਕੁਝ ਯਾਦ ਦਿਲਾ ਦਿੰਦਾ ਹੈ ਕਿ ਕਿਵੇਂ ਹੰਕਾਰੀ
ਮਾਮਾ ਕੰਸ਼ ਆਪਣੀ ਭੈਣ ਦੇ ਬੱਚਿਆਂ ਨੂੰ ਇਸ ਡਰ ਕਰਕੇ ਮਰਵਾ ਦਿੰਦਾ ਹੈ ਜਾਂ ਮਾਰ
ਦਿੰਦਾ ਹੈ ਕਿਉਂ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੀ ਭੈਣ ਦੇਵਕੀ ਦਾ ਕੋਈ
ਬੱਚਾ ਉਸ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਲੇਕਿਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ
ਉਸ ਤੋਂ ਬਚਾ ਕੇ ਮਾਤਾ ਯਸੋਧਾ ਦੇ ਘਰ ਛੱਡ ਆਉਂਦਾ ਹੈ।
ਫਿਰ ਇਹ ਤਿਉਹਾਰ ਬ੍ਰਿੰਦਾਬਨ ਤੇ ਮਥੂਰਾ ਦੇ ਵਾਸੀਆਂ ਲਈ ਤਾਂ ਇੱਕ ਅਲੱਗ ਕਿਸਮ
ਦਾ ਉਤਸ਼ਾਹ ਲੈ ਕੇ ਆਉਂਦਾ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ
ਬੀਤਿਆ ਤੇ ਅਲੱਗ ਅਲੱਗ ਰਾਸ ਲੀਲਾਵਾਂ ਕੀਤੀਆਂ। ਇਹ ਉੱਥੇ ਦੇ ਲੋਕਾਂ ਦਾ ਤਾਂ ਹੋਰ
ਵੀ ਅਨੰਦਮਈ ਤਿਉਹਾਰ ਹੈ। ਜਿਹੜਾ ਉਨਾਂ ਦੇ ਚੇਹਰਿਆਂ ’ਤੇ ਖ਼ੁਸ਼ੀਆਂ ਤੇ ਖੇੜੇ ਲੈ ਕੇ
ਆਉਂਦਾ ਹੈ।
ਇਸ
ਸ਼ੁੱਭ ਤਿਉਹਾਰ ਦੇ ਮੌਕੇ ਤੇ ਲੋਕ ਨਵੇਂ ਨਵੇਂ ਕੱਪੜੇ ਬਣਾਉਂਦੇ ਹਨ। ਆਪਣੇ ਘਰਾਂ ਆਦਿ
ਦੀ ਸਜ਼ਾਵਟ ਰੰਗਾਂ ਆਦਿ ਨਾਲ ਕੀਤੀ ਜਾਂਦੀ ਹੈ। ਇਸ ਤਿਉਹਾਰ ਨੂੰ ਇੱਕ ਜ਼ਸ਼ਨ ਦੇ ਰੂਪ
ਵਿੱਚ ਮਨਾਇਆ ਜਾਂਦਾ ਹੈ। ਅਲੱਗ ਅਲੱਗ ਇਲਾਕਿਆਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ
ਮਹਾਰਾਜ ਦੇ ਜਨਮ ਦਿਵਸ ਦੇ ਸਬੰਧ ਵਿੱਚ ਝਾਕੀਆਂ ਕੱਢੀਆਂ ਜਾਂਦੀਆਂ ਹਨ।
ਧਾਰਮਿਕ ਸਥਾਨ ’ਤੇ ਪੂਜਾ ਅਰਚਨਾ ਕੀਤੀ ਜਾਂਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ
ਮਹਾਰਾਜ ਦੀ ਮੂਰਤੀ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਦੁੱਧ, ਘਿਓ, ਦਹੀ, ਮੱਖਣ, ਤੇ
ਗੰਗਾ ਜਲ ਆਦਿ ਨਾਲ ਇਂਸ਼ਨਾਨ ਕਰਾਇਆ ਜਾਂਦਾ ਹੈ। ਇਸ ਉਪਰੰਤ ਭਗਵਾਨ ਦੀ ਮੂਰਤੀ ਨੂੰ
ਇੱਕ ਪਾਲਨੇ ਵਿੱਚ ਪਾ ਕੇ ਝੂਲਾ ਝੁਲਾਇਆ ਜਾਂਦਾ ਹੈ ਤੇ ਭਜ਼ਨ ਕੀਰਤਨ ਕੀਤਾ ਜਾਂਦਾ ਹੈ
ਤੇ ਡਾਂਸ਼ ਆਦਿ ਵੀ ਕੀਤਾ ਜਾਂਦਾ ਹੈ। ਲੋਕ ਇਸ ਤਿਉਹਾਰ ਤੇ ਝੂਮ ਉਠਦੇ ਹਨ।
ਭਗਵਾਨ ਕ੍ਰਿਸ਼ਨ ਮਹਾਰਾਜ ਦੀ ਬਾਲ ਰਾਸ ਲੀਲਾ ਤੇ ਉਨਾਂ ਦੇ ਰਾਧਾ ਪ੍ਰੇਮ ਨੂੰ
ਦਰਸ਼ਾਉਂਦੀਆਂ ਹੋਈਆਂ ਝਾਕੀਆਂ ਆਦਿ ਕੱਢੀਆਂ ਜਾਂਦੀਆਂ ਹਨ। ਇਸ ਤਿਉਹਾਰ ਨਾਲ ਇੱਕ
ਬਹੁਤ ਹੀ ਮਸ਼ਹੂਰ ਭਜਨ ਗਾਇਆ ਜਾਂਦਾ ਹੈ। ਉਹ ਕੁਝ ਇਸ ਤਰਾਂ ਹੈ:
‘‘ਰਾਧੇ ਰਾਧੇ ਜੱਪੋ ਚਲੇ ਆਏਂਗੇ ਬੀਹਾਰੀ, ਆਏਂਗੇ ਬੀਹਾਰੀ ਚਲੇ ਆਏਂਗੇ
ਬੀਹਾਰੀ॥’’ ਫਿਰ ਸਾਰੀ ਸੰਗਤ ਵੀ ਇੱਕੋ ਲੈਅ ਵਿੱਚ ਆਏਂਗੇ ਬੀਹਾਰੀ ਚਲੇ ਆਏਂਗੇ
ਬੀਹਾਰੀ ਦਾ ਰਟਨ ਕਰਦੇ ਹਨ।
ਇਸ ਤਰਾਂ ਇਹ ਜਨਮ ਅਸ਼ਟਮੀਂ ਦਾ ਤਿਉਹਾਰ ਹਿੰਦੂਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ
ਅਤੇ ਉਤਸ਼ਾਹ ਭਰਿਆ ਤਿਉਹਾਰ ਹੈ। ਜਿਸ ਨੂੰ ਉੱਤਰੀ ਭਾਰਤ ਦੇ ਲੋਕ ਬੜੀ ਸ਼ਰਧਾ ਭਾਵਨਾ
ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਰੱਬ ਕਰੇ ਦੁਨੀਆਂ ਦਾ ਹਰ ਇੱਕ ਤਿਉਹਾਰ ਹਰ ਇੱਕ ਲਈ
ਖ਼ੁਸ਼ੀਆਂ ਤੇ ਖੇੜੇ ਲੈ ਕੇ ਆਵੇ।
ਪਰਸ਼ੋਤਮ ਲਾਲ ਸਰੋਏ,
ਪਿੰਡ ਧਾਲੀਵਾਲ ਕਾਦੀਆਂ,
ਡਾਕਘਰ- ਬਸ਼ਤੀ-ਗੁਜ਼ਾਂ,
ਜਲੰਧਰ- 144002
ਮੋਬਾਇਲ ਨੰਬਰ - 92175-44348 |