WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)

ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ


ਗੁਰੂ ਨਾਨਕ ਸਾਹਿਬ ਜੀ

ਜਦੋਂ ਤੋਂ ਦੀ ਇਸ ਦੁਨੀਆਂ ਦੀ ਉਤਪਤੀ ਹੋਈ ਹੈ, ਉਦੋਂ ਤੋਂ ਹੀ ਸਮਾਜੀ ਤਾਣਾ ਕੁਝ ਇਹੋ ਜਿਹਾ ਬਣ ਗਿਆ ਹੈ, ਇਨਸਾਨ ਭਟਕ ਕੇ ਕੁਰਾਹੇ ਪੈ ਜਾਂਦਾ ਹੈ ਤੇ ਪਾਪ ਕਰਨ ਵਲ ਹੋ ਤੁਰਦਾ ਹੈ। ਦੂਜਿਆਂ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਫਿਰ ਇਹ ਭਟਕਨਾ ਜਦੋਂ ਆਪਣੀ ਸੀਮਾਂ ਪਾਰ ਕਰ ਜਾਂਦੀ ਹੈ ਤੇ ਪਾਪ ਦਾ ਪਸਾਰਾ ਵਧਣ ਲਗਦਾ ਹੈ। ਸੱਚ ਦਾ ਪ੍ਰਕਾਸ਼ ਰੂਪਮਾਨ ਹੁੰਦਾ ਹੈ। ਫਿਰ ਕੁਝ ਮਹਾਪੁਰਸ਼ਾਂ ਨੂੰ ਇਸ ਧਰਤੀ 'ਤੇ ਮਨੁੱਖਤਾ ਦੀ ਭਲਾਈ ਤੇ ਉਨ੍ਹਾਂ ਦੇ ਸੁਧਾਰ ਲਈ ਆਉਣਾ ਹੀ ਪੈਂਦਾ ਹੈ। ਇਸ ਤਰਾਂ ਸੱਚ ਦਾ ਚਾਨਣ ਪ੍ਰਗਟ ਹੁੰਦਾ ਹੈ ਤੇ ਦੁਨੀਆਂ ਨੂੰ ਪਾਪਾਂ ਰੂਪੀ ਕਾਲੀ ਰਾਤ ਦੇ ਹਨੇਰੇ ਤੋਂ ਕੱਢਣ ਦੀ ਅਥਾਹ ਕੋਸ਼ਿਸ਼ ਕੀਤੀ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਇਸ ਤਰਾਂ ਦੀ ਕਾਲੀ ਰਾਤ ਦੇ ਹਨੇਰੇ 'ਚੋਂ ਦੁਨੀਆਂ ਨੂੰ ਕੱਢਣ ਲਈ ਇੱਕ ਮੋਢੀ ਦਾ ਕੰਮ ਕਰਦੇ ਹਨ। ਆਪਜੀ ਜੀ ਸਿੱਖਾਂ ਤੇ ਪਹਿਲੇ ਗੁਰੂ ਤੇ ਸਿੱਖ ਧਰਮ ਦੇ ਮੋਢੀ ਹਨ। ਗੁਰੂ ਸਾਹਿਬ ਨੂੰ ਸਿੱਖਾਂ ਦੇ ਦਸਾਂ ਗੁਰੂਆਂ ਵਿੱਚੋਂ ਪਹਿਲਾ ਗੁਰੂ ਦਾ ਦਰਜ਼ਾ ਪ੍ਰਾਪਤ ਹੈ। ਗੁਰੂ ਸਾਹਿਬ ਦਾ ਜਨਮ 15 ਅਪ੍ਰੈਲ, 1469 ਨੂੰ ਰਾਇ-ਭੋਇ ਦੀ ਤਲਵੰਡੀ, ਜ਼ਿਲਾਂ ਸੇਖੂਪੁਰ ਅੱਜ-ਕੱਲ ਪਾਕਿਸਤਾਨ ਵਿੱਚ ਹੈ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਹੋਇਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਸੀ।

ਗੁਰੂ ਨਾਨਕ ਸਹਿਬ ਦੀ ਸ਼ਾਦੀ 19 ਸਾਲ ਦੀ ਉਮਰ ਵਿੱਚ ਮਾਤਾ ਸੁਲੱਖਣੀ ਜੀ ਨਾਲ ਹੋਈ। ਆਪ ਜੀ ਦੇ ਦੋ ਪੁੱਤਰ ਬਾਬਾ ਆਪ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦਾ ਨਾਂ ਬਾਬਾ ਸ਼੍ਰੀ ਚੰਦ ਤੇ ਬਾਬਾ ਲੱਖਮੀਂ ਚੰਦ ਰੱਖਿਆ ਗਿਆ। ਆਪ ਜੀ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ। ਆਪ ਜੀ ਦੇ ਸ਼ਰਧਾਲੂ ਲਗਭਗ ਸਾਰੇ ਧਰਮਾਂ ਦੇ ਲੋਕ ਹੋਏ ਹਨ।

ਭਾਵੇਂ ਗੁਰੂ ਸਾਹਿਬ ਦਾ ਜਨਮ 15 ਅਪ੍ਰੈਲ ਮੰਨਿਆ ਗਿਆ ਹੈ ਪਰ ਗੁਰੂ ਸਾਹਿਬ ਦਾ ਜਨਮ ਕੱਤਕ ਦੇ ਮਹੀਨੇ (ਨਵੰਬਰ ) ਪੂਰਨਮਾਸੀ ਵਾਲੇ ਦਿਨ (ਜਿਸ ਵੇਲੇ ਚੰਦਰਮਾਂ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ ) ਮਨਾਇਆ ਜਾਂਦਾ ਹੈ। ਇਸ ਦਾ ਰਾਜ ਇਹ ਵੀ ਹੋ ਸਕਦਾ ਹੈ ਕਿ ਗੁਰੂ ਸਾਹਿਬ ਦਾ ਜਨਮ ਉਸ ਵੇਲੇ ਹੋਇਆ ਜਦ ਦੁਨੀਆਂ ਤੇ ਪਾਪਾਂ ਦਾ ਬੋਲ-ਬਾਲਾ ਸੀ। ਇੱਕ ਕਾਲੀ ਅੰਧੇਰੀ ਰਾਤ ਛਾਈ ਹੋਈ ਸੀ ਤੇ ਗੁਰੂ ਸਹਿਬ ਦੇ ਆਉਣ ਤੇ ਉਹ ਕਾਲੀ ਬੋਲੀ ਰਾਤ ਉਜ਼ਾਲੇ ਵਿੱਚ ਬਦਲ ਗਈ। ਇਸ ਕਰਕੇ ਇਹ ਕਿਹਾ ਜਾਂਦਾ ਹੈ :

''ਸਤਿਗੁਰੂ ਨਾਨਕ ਪ੍ਰਗਟ ਹੋਏ, ਹੋਇਆ ਦੂਰ ਹਨੇਰਾ। ''

ਸੋ ਗੁਰੂ ਸਾਹਿਬ ਦੇ ਆਉਣ ਨਾਲ ਇਸ ਦੁਨੀਆਂ ਤੇ ਪਾਪ ਰੂਪੀ ਕਾਲੀ-ਬੋਲੀ ਰਾਤ ਦੂਰ ਹੋਈ। ਦੁਨੀਆਂ ਦੇ ਸੁਧਾਰ ਲਈ ਯਤਨ ਕੀਤੇ ਤੇ ਦੁਨੀਆਂ ਦਾ ਸੁਧਾਰ ਕੀਤਾ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ:

''ਚੜਿਆ ਸੋਧਣਿ, ਧਰਤ ਲੋਕਾਈ ''

ਸੋ ਦੁਨੀਆਂ ਦੇ ਸੁਧਾਰ ਕਰਨ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹੈ। ਕਈ ਵਾਰ ਜਦੋਂ ਅਸੀਂ ਪ੍ਰਭੂ ਅੱਗੇ ਅਰਦਾਸ ਕਰਕੇ ਹਾਂ ਜਾਂ ਦੂਸਰੇ ਲਈ ਭਲਾ ਮੰਗਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਕਸਰ ਇਹ ਸ਼ਬਦ '' ਨਾਨਕ ਨਾਮੁ ਚੜਦੀ ਕਲਾ, ਤੇਰੇ ਭਾਣੇ ਸਰਬਤੁ ਦਾ ਭਲਾ'' ਕਹਿਣ ਜਾਂ ਸੁਣਨ ਨੂੰ ਮਿਲਦੇ ਹਨ। ਗੁਰੂ ਸਾਹਿਬ ਇੱਕ ਮਹਾਨ ਰਚਨਾਕਾਰ ਵੀ ਹੋਏ ਹਨ। ਉਹ ਦੂਸਰੇ ਦੇ ਦੁੱਖ ਨੂੰ ਦੇਖ ਕੇ ਅੰਤਾਂ ਦੇ ਦੁਖੀ ਹੁੰਦੇ ਹਨ। ਉਹ ਪ੍ਰਾਮਾਤਮਾਂ ਨੂੰ ਉਲ੍ਹਾਮਾਂ ਦੇਣ ਤੋਂ ਵੀ ਨਹੀਂ ਹਿਚਕਿਚਾਉਂਦੇ। ਇਸ ਕਰਕੇ ਤਾਂ ਜਦ ਮੁਗ਼ਲਾਂ ਨੇ ਹਿੰਦੋਸਤਾਨ ਤੇ ਜ਼ੁਲਮ ਢਾਉਣੇ ਸ਼ੁਰੂ ਕੀਤੇ ਤਾਂ ਗੁਰੂ ਸਾਹਿਬ ਪ੍ਰਾਮਤਮਾਂ ਨੂੰ ਉਲ੍ਹਾਮਾਂ ਦਿੰਦੇ ਹੋਏ ਕਹਿੰਦੇ ਹਨ:

''ਖੁਰਾਸਾਨ ਖੁਸਮਾਨਾ ਕੀਆ, ਹਿੰਦੋਸਤਾਨ ਡਰਾਇਆ,
ਆਪੇ ਦੋਸ਼ੁ ਨਾ ਦੇਇ ਕਰਤਾ, ਜਮ ਕਰ ਮੁਗ਼ਲ ਚੜਾਇਆ,
ਏਤੀ ਮਾਰ ਪਈ ਕਰਲਾਨੈ, ਤੈ ਕੀ ਦਰਦ ਨਾ ਆਇਆ ''

ਸੋ ਵੱਖ-ਵੱਖ ਕਲਾਕਾਰਾਂ ਨੇ ਉਨਾਂ ਦੀ ਉਪਮਾਂ ਆਪਣੇ ਗੀਤਾਂ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕੀਤੀ ਹੈ। ਜਿਨ੍ਹਾਂ ਵਿੱਚੋਂ ਯਮਲੇ ਜੱਟ ਦਾ ਨਾਂਅ ਮੁੱਖ ਆਉਂਦਾ ਹੈ: ''ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਨੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ ਏ'' ਗੁਰੂ ਸਾਹਿਬ ਦੀ ਲੀਲਾ ਸੱਚ-ਮੁੱਚ ਹੀ ਬੜੀ ਨਿਆਰੀ ਹੈ। ਗੁਰੂ ਸਹਿਬ ਦੇ ਆਉਣ ਤੇ ਸੱਚ ਦਾ ਰੂਪ ਪ੍ਰਕਾਸ਼ਮਾਨ ਹੁੰਦਾ ਹੈ।

ਇੱਕ ਵਾਰ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਸਹਿਬਾਨ ਵੀਹ ਰੁਪਏ ਦੇ ਕੇ ਕੋਈ ਸੱਚ ਦਾ ਸੌਦਾ ਕਰਨ ਨੂੰ ਕਿਹਾ ਹੈ। ਸੋ ਉਨ੍ਹਾਂ ਨੇ ਉਨ੍ਹਾਂ ਵੀਹ ਰੁਪਇਆਂ ਨਾਲ ਜੋ ਸੱਚਾ ਸੌਦਾ ਕੀਤਾ ਉਨ੍ਹਾਂ ਜਿਹਾ ਸੱਚਾ ਸੌਦਾ ਅੱਜ ਤੱਕ ਕੋਈ ਵੀ ਨਹੀਂ ਕਰ ਸਕਿਆ। ਉਨ੍ਹਾਂ ਨੇ ਉਨ੍ਹਾਂ ਵੀਹਾਂ ਰੁਪਇਆਂ ਨਾਲ ਮਹਾਪੁਰਸ਼ਾਂ ਜੋ ਕਿ ਖੁਦ ਵੀ ਰੱਬ ਦਾ ਹੀ ਰੂਪ ਮੰਨੇ ਜਾਂਦੇ ਹਨ ਨੂੰ ਭੋਜਨ ਛਕਾਇਆ। ਜਿਸ ਜਗਾ ਗੁਰੂ ਨਾਨਕ ਸਹਿਬ ਨੇ ਇਹ ਸੱਚਾ ਸੌਦਾ ਕੀਤਾ, ਉਸ ਜਗਾ 'ਤੇ ਸੱਚਾ ਸੌਦਾ ਨਾਂ ਇੱਕ ਗੁਰਦੁਆਰਾ ਵੀ ਬਣਾਇਆ ਗਿਆ ਹੈ।

ਗੁਰੂ ਸਹਿਬ ਨੇ ਮਨੁੱਖੀ ਜੀਵ ਨੂੰ ਹੱਕ-ਸੱਚ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰੂ ਨਾਨਕ ਸਹਿਬ ਜੀ ਨੇ ਹੱਕ ਸੱਚ ਦੀ ਕਮਾਈ ਵਿੱਚੋਂ ਦੁੱਧ ਕੱਢਿਆ ਤੇ ਲੋਕਾਂ ਨੂੰ ਦੁਖੀ ਕਰਕੇ ਤੇ ਉਨ੍ਹਾਂ ਦਾ ਖ਼ੂਨ ਚੂਸ ਕੇ ਕੀਤੀ ਹੋਈ ਕਮਾਈ 'ਚੋਂ ਲਹੂ ਕੱਢ ਕੇ ਜੋ ਕੌਤਕ ਕਰ ਦਿਖਾਇਆ ਸ਼ਾਇਦ ਕੋਈ ਉਸ ਦਾ ਸਾਨੀ ਨਹੀਂ ਹੈ।

ਇੱਕ ਵਾਰ ਗੁਰੂ ਸਹਿਬਾਨ ਨੇ ਦੇਖਿਆ ਕਿ ਕੁਝ ਇੱਕ ਲੋਕ ਪੂਰਬ ਵੱਲ ਮੂੰਹ ਕਰਕੇ ਪਾਣੀ ਸੁੱਟ ਰਹੇ ਹਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਸ ਤਰਾਂ ਕਰਨ ਨਾਲ ਇਹ ਜਲ ਉਨ੍ਹਾਂ ਦੇ ਪਿਤਾ ਪੁਰਖਿਆਂ ਤੱਕ ਪਹੁੰਚ ਜਾਏਗਾ। ਗੁਰੂ ਜੀ ਨੇ ਉਨ੍ਹਾਂ ਦੀ ਰੀਸੇ ਉਸਦੇ ਉਲਟ ਭਾਵ ਪੱਛਮ ਵਾਲ ਸਇਡ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਪਾਸੇ ਕਿ ਦੂਰ ਖੇਤ ਪੈਂਦੇ ਸਨ। ਪੁੱਛਣ ਤੇ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਪੂਰਬ ਵਾਲੇ ਪਾਸੇ ਪਾਣੀ ਸੁੱਟਦੇ ਹੋ ਇਹ ਤੁਹਾਡੇ ਪਿਤਾ-ਪੁਰਖਿਆਂ (ਪਿੱਤਰਾਂ) ਤੱਕ ਪਹੁੰਚ ਜਾਂਦਾ ਹੈ ਤਾਂ ਮੇਰਾ ਸੁੱਟਿਆ ਹੋਇਆ ਪਾਣੀ ਦੂਰ ਪੈਂਦੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ। ਜਿਨ੍ਹਾਂ ਵਿੱਚੋਂ ਅਸੀਂ ਖਾਣ ਨੂੰ ਅਨਾਜ਼ ਉਗਾਉਂਦੇ ਹਾਂ।

ਗੁਰੂ ਨਾਨਕ ਦੇਵ ਸਹਿਬ ਨੇ ਦੁਨੀਆਂ ਦੀ ਭਲਾਈ ਲਈ ਦੁਨੀਆਂ ਦੇ ਚਾਰੇ ਪਾਸੇ ਯਾਤਰਾਵਾਂ ਕੀਤੀਆਂ ਤੇ ਫਿਰ ਇੱਥੇ ਆ ਕੇ ਕਰਤਾਰਪੁਰ ਵੀ ਵਸਾਇਆ। ਆਪ ਜੀ ਦਾ ਸਿਧਾਂਤ ਨਾਮ ਜੱਪਣਾ, ਕਿਰਤ ਕਰਨਾ ਤੇ ਵੰਡ ਕੇ ਛਕਣਾ ਸੀ। ਸੋ ਅੰਤ ਕਾਰ 22 ਸਤੰਬਰ, 1539 ਈਂ ਨੂੰ ਆਪ ਅਕਾਲ ਚਲਾਣਾ ਕਰ ਗਏ। ਆਪ ਜੀ ਦੀ ਉਸਤਤਿ ਵਿੱਚ ਇੱਕ ਬਹੁਤ ਪ੍ਰਸਿੱਧ ਇਤਿਹਾਸਕਾਰ ਡਾਕਟਰ ਐਚ.ਆਰ. ਗੁਪਤਾ ਲਿਖਦੇ ਹਨ:

'' ਗੁਰੂ ਨਾਨਕ ਸਾਹਿਬ ਜੀ ਦੇ ਧਰਮ ਵਿੱਚ - ਪ੍ਰਮਾਤਮਾਂ ਨਾਲ ਪਿਆਰ, ਇਨਸਾਨ ਦਾ ਇਨਸਾਨ ਨਾਲ ਪਿਆਰ ਤੇ ਉਨ੍ਹਾਂ ਲੋਕਾਂ ਨਾਲ ਪਿਆਰ ਜੋ ਪ੍ਰਮਾਤਮਾਂ ਦੀ ਰਜ਼ਾ ਵਿੱਚ ਰਹਿੰਦੇ ਹਨ ਸ਼ਾਮਿਲ ਹੈ। ਉਨ੍ਹਾਂ ਦਾ ਧਰਮ ਜ਼ਾਤੀ-ਬੰਧਨ ਤੇ ਮੁਲਕਾਂ ਦੀਆਂ ਸਰਹੱਦਾਂ ਤੋਂ ਮੁਕਤ ਹੇ। ਉਨਾਂ ਨੇ ਸਾਰੇ ਹਿੰਦੂ, ਮੁਸ਼ਲਮਾਨ ਭਾਰਤੀਆਂ ਤੇ ਵਿਦੇਸ਼ੀਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਹੈ। ''

ਸੋ ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ:
ਸੱਚ ਦਾ ਉਹ ਮੋਢੀ ਬਣ ਆਇਆ ਇਸ ਦੁਨੀਆਂ 'ਤੇ,
ਕੱਲ ਨੂੰ ਤਾਂ ਗਿਆ ਉਹ ਤਾਂ ਤਾਰ ਜੀ,
ਦਸਾਂ ਨੌਹਾਂ ਦੀ ਕਿਰਤ ਕਰਨ ਦਾ ਜਿਸ ਉਪਦੇਸ਼ ਦਿੱਤਾ,
ਉਹ ਬਾਬਾ ਨਾਨਕ ਅਵਤਾਰ ਜੀ।

ਪਰਸ਼ੋਤਮ ਲਾਲ ਸਰੋਏ
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ,
ਜਲੰਧਰ-144002
ਮੋਬਾਇਲ ਨੰਬਰ:- 91-92175-44348


  ਬਾਬਾ ਆਇਆ ਦੇਖ ਲੋਕਾਈ, ਸੱਚੇ ਸੌਦੇ ਦੀ ਰੀਤ ਚਲਾਈ
ਪਰਸ਼ੋਤਮ ਲਾਲ ਸਰੋਏ
ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਸਥਾਨ ਸੰਬੰਧੀ ਖੋਜ ਪੱਤਰ
ਦਲੇਰ ਸਿੰਘ ਜੋਸ਼
ਭਗਤ ਕਬੀਰ ਇੱਕ ਮਹਾਨ ਫਿਲਾਸਫਰ
ਪਰਸ਼ੋਤਮ ਲਾਲ ਸਰੋਏ
ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਾਲ ਲੀਲਾ ਦੀ ਯਾਦ ਦੁਆਉਂਦਾ ਹੋਇਆ ਤਿਉਹਾਰ - ਜਨਮ ਅਸ਼ਟਮੀਂ
ਪਰਸ਼ੋਤਮ ਲਾਲ ਸਰੋਏ
ਮਾਸ ਖਾਣ ਦਾ ਵਿਗਿਆਨਕ,ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਤੂੰ ਦਰਆਉ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ॥
ਪਰਸ਼ੋਤਮ ਲਾਲ ਸਰੋਏ
ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?
ਅਵਤਾਰ ਸਿੰਘ ਮਿਸ਼ਨਰੀ
ਬੇਗ਼ਮਪੁਰਾ ਸ਼ਹਿਰ ਦੇ ਨਿਰਮਾਤਾ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਪਰਸ਼ੋਤਮ ਲਾਲ ਸਰੋਏ, ਜਲੰਧਰ
ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਜਾਂ ਵੱਖਰੇ ਪੰਥ ਦੇ ਵਾਲੀ ਸਨ?
ਅਵਤਾਰ ਸਿੰਘ ਮਿਸ਼ਨਰੀ
ਆਖਾ ਜੀਵਾ ਵਿਸਰੈ ਮਰਿ ਜਾਉ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
ਕਾਹੇ ਰੇ ਬਨ ਖੋਜਨ ਜਾਈ ਗਿਆਨੀ
ਅਮਰੀਕ ਸਿੰਘ ‘ਮਲਿਕਪੁਰੀ’

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20011, 5abi.com