ਭੇਤੀਆ ਕੁੜੀ ਤੋਂ ਦੋ ਤਿੰਨ ਪਰ੍ਹਾਂ ਪਿੱਛੇ ਬੈਠਾ ਸੀ। ਭੇਤੀਆ ਦਾ ਧਿਆਨ ਚੱਲਦੀ
ਫਿਲਮ'ਤੇ ਨਹੀਂ ਸੀ। ਕੇਵਲ ਕੁੜੀ'ਤੇ। ਪਰ ਜ਼ਨਾਨੀ ਤਾਂ ਪੂਰੀ ਫਿਲਮ ਦੇਖਣ'ਚ ਲੱਗੀ
ਸੀ। ਇਸ ਕਰਕੇ ਉਸ ਤੇ ਜਸੂਸੀ ਕਰਨਾ ਵਾਲ਼ਾ ਵੀ ਫਿਲਮ ਵੇਖਣ ਲੱਗ ਗਿਆ। ਸੁਰਾਗ ਕੱਢਣ
ਵਾਲ਼ਾ ਕੌਣ ਸੀ?
ਅਜੋਹੇ ਬਾਸੂ ਸੀ।
ਅਜੋਹੇ ਨੇ ਸੀਮਾ ਦਾ ਪਿੱਛਾ ਕੀਤਾ ਸੀ। ਪਿੱਛਲੀ ਰਾਤ ਸ਼ੈਤਾਨ ਨਾਲ ਹਾਨ ਹੁਣੀ ਦੀ
ਟੱਕਰ ਹੋਈ ਸੀ। ਉਸ ਦਾ ਨਤੀਜਾ ਸੀ ਕਿ ਇੱਕ ਟੋਲੇ'ਚੋਂ ਮਰ ਗਿਆ। ਪਰ ਸ਼ੇਰ ਦੇ ਮਗਰ
ਗਏ'ਤੇ ਸੁਬ੍ਹੇ ਗੱਡੀ ਦਿਸ ਗਈ, ਜਿਸ'ਚ ਇਹ ਕੁੜੀ ਬੈਠੀ ਸੀ। ਹਾਨ ਨੇ ਅਜੋਹੇ ਨੂੰ
ਆਦੇਸ਼ ਦਿੱਤਾ ਕੁੜੀ ਤੇ ਅੱਖ ਰੱਖਣ, ਮਗਰ ਜਾਣ, ਫਿਰ ਸ਼ੇਰ ਵੀ ਫੜ ਹੋਵੇ। ਇਸ ਕਰਕੇ
ਅਜੋਹੇ ਨੇ ਇਸ ਦਾ ਪਿੱਛਾ ਕੀਤਾ ਸੀ। ਹੁਣ ਸਿਨੀਮਾ ਦੇ ਵਿੱਚ ਬੈਠ ਕੇ ਫਿਲਮ ਵੱਲ
ਝਾਕਣ ਲੱਗ ਪਿਆ।
ਅਜੋਹੇ ਦੇ ਖੱਬੇ ਪਾਸੇ ਕੁੱਝ ਮੁੰਡੇ ਬੈਠੇ ਸਨ, ਜਿਹੜੇ ਮਸਤੀ'ਚ ਹੱਸ ਹੱਸ ਕੇ ਸਭ
ਲਈ ਫਿਲਮ ਖਰਾਬ ਕਰ ਰਹੇ ਸਨ। ਮੂੰਹ'ਚ ਤਲਵੰਡੀ ਪਾ ਕੇ ਨਸ਼ੇ'ਚ ਟੁੰਨ ਸਨ। ਟਾਇਮ ਪਾਸ
ਕਰਨ ਦੇ ਮਾਰੇ ਇੱਥੇ ਆਏ ਸੀ। ਘਰ ਵੀ ਬਹਿਕੇ ਅਫੀਮ ਖਾਂਦੇ ਸਨ, ਇੱਥੇ ਵੀ ਓਹੀ ਚੱਕਰ
ਸੀ। ਕਿਸੇ ਕੋਲ਼ ਨੌਕਰੀ ਹੈ ਨਹੀਂ ਸੀ। ਬਾਪ ਦੇ ਪੈਸੇ ਲੁੱਟ ਲੁੱਟ ਕੇ ਖਰਚੀ ਜਾਂਦੇ
ਸਨ। ਅਜੋਹੇ ਨੇ ਉਨ੍ਹਾਂ ਦੀ ਸੁੱਧ ਨਹੀਂ ਲਈ।
ਸਕਰੀਨ 'ਤੇ ਸਰਦਾਰ ਅਤੇ ਨਾਨਬਾਈ ਝਗੜਾ ਕਰਦੇ ਸਨ। ਇਹ ਸੀਨ ਅਜੋਹੇ ਦੇ ਮੁੱਖ'ਤੇ
ਚੱਲਦੀ ਸੀ, ਕਿਉਂਕਿ ਸਕਰੀਨ ਦਾ ਪਰਛਾਵਾਂ ਸਭ 'ਤੇ ਡਿੱਗਦਾ ਸੀ। ਇੰਨ੍ਹਾਂ ਦੇ ਯਈ ਯਈ
ਨੇ ਅਜੋਹੇ'ਚੋਂ ਇੱਕ ਪਰਾਣੀ ਯਾਦ ਉਸਦੇ ਮਨ ਦੇ ਡੂੰਘੀ ਹਨੇਰੀ ਕੋਠੜੀ'ਚੋਂ ਅੱਗੇ
ਲਿਆਂਦੀ। ੧੯੮੪ ਦੀ ਗੱਲ ਸੀ, ਕੋਲਕਟੇ'ਚ। ਉਸ ਵੇਲ਼ੇ ਅਜੋਹਾ ਕੇਵਲ ਚੌਦਾਂ ਸਾਲਾਂ ਦਾ
ਸੀ।
ਘਰਾਂ ਦੇ ਬਾਹਰ ਇੱਕ ਦੁਕਾਨ ਸੀ। ਰੋਜ ਉੱਥੋਂ ਕੁੱਝ ਨਾ ਕੁੱਝ ਖਰੀਦ ਕੇ ਘਰ ਲੈ
ਕੇ ਆਉਣਾ ਪੈਂਦਾ ਸੀ। ਇਸ ਕਰਕੇ ਦੁਕਾਨਦਾਰ ਨੂੰ ਜਾਣਨ ਲੱਗ ਗਿਆ, ਅਤੇ ਉਸਦੇ ਨੇਮੀ
ਗਾਹਕਾਂ ਨੂੰ ਵੀ। ਇੰਨ੍ਹਾਂ'ਚੋਂ ਇੱਕ ਸਰਦਾਰ ਸੀ, ਜੋ ਨਿੱਤ ਨਿੱਤ ਦੁਕਾਨ'ਚੋਂ ਕੁੱਝ
ਨਾ ਕੁੱਝ ਖਰੀਦਦਾ ਸੀ 'ਤੇ ਗੱਪ-ਸ਼ੱਪ ਵੀ ਦੁਕਾਨਦਾਰ ਨਾਲ਼ ਮਾਰ ਲੈਂਦਾ ਸੀ।
ਉਸ ਸਾਲ ਇੰਦਰਾ ਗਾਂਧੀ ਦੇ ਕਤਲ ਬਾਅਦ ਸਭ ਕੁੱਝ ਬਦਲ ਗਿਆ।
ਦੁਕਾਨਦਾਰ ਹਿੰਦੂ ਸੀ ਇਸ ਕਰਕੇ ਅਜੋਹੇ ਨੂੰ ਕੁੱਝ ਨਹੀਂ ਕਿਹਾ। ਪਰ ਸਿੱਖ ਦੀ
ਗੱਲ ਹੋਰ ਸੀ। ਉਸ ਸਰਦਾਰ ਜਿਸ ਨਾਲ਼ ਰੋਜ ਗੱਲਾਂ ਬਾਤਾਂ ਕਰਦੇ ਸਨ ਨੂੰ ਗਾਲ਼ 'ਤੇ
ਗਾਲ਼ ਕੱਢੀ ਜਾਂਦਾ ਸੀ। ਫਿਰ ਦੁਕਾਨਦਾਰ ਨੇ ਉਸ ਨੂੰ ਦੁਕਾਨ'ਚੋਂ ਬਾਹਰ ਧੱਕ ਦਿੱਤਾ।
ਨੇੜੇ ਤੇੜੇ ਹੋਰ ਲੋਕ ਸਨ, ਜਿੰਨ੍ਹਾਂ 'ਚ ਇੰਡਰਾ ਗਾਂਧੀ ਦੀ ਮੌਤ ਦਾ ਗੁਸਾ ਭਰਿਆ
ਪਿਆ ਸੀ। ਦੁਕਾਨਦਾਰ ਵੀ ਕੁੱਦ ਕੇ ਪੈ ਗਿਆ। ਸਿੰਘ ਨੂੰ ਕੁੱਟਣ ਲੱਗ ਪਏ। ਉਹ
ਧਰਤੀ'ਤੇ ਡਿੱਗ ਗਿਆ, ਪੱਗ ਲਹਿ ਕੇ ਖਿਲਰ ਗਈ, ਮਰਦੇ ਸੱਪ ਵਾਂਗ ਧਰਤੀ'ਤੇ ਵੱਟ ਖਾਈ
ਜਾਂਦਾ ਸੀ। ਸਰਦਾਰ ਨੂੰ ਨੀਲਾ-ਪੀਲਾ ਕਰ ਦਿੱਤਾ। ਫਿਰ ਦੁਕਾਨਦਾਰ ਨੇ ( ਜਿਸ ਨੇ ਇਸ
ਸਿੱਖ ਨਾਲ਼ ਸਾਲਾਂ ਲਈ ਯਾਰੀ ਰੱਖੀ), ਕਰਦ ਨਾਲ਼ ਸਰਦਾਰ ਦੇ ਬਾਹਾਂ'ਤੇ ਕੱਟ ਮਾਰੇ।
ਬੰਦੇ ਦਾ ਜਬ੍ਹਾ ਕਰ ਰਹੇ ਸਨ, ਅਜੋਹੇ ਦੀਆਂ ਜੁਆਨ ਅੱਖਾਂ ਸਾਹਮਣੇ। ਉਸ ਵੇਲ਼ੇ
ਅਜੋਹੇ ਨੂੰ ਸਭ ਧਰਮਾਂ ਨਾਲ਼ ਨਫ਼ਰਤ ਹੋ ਗਈ। ਪਰ ਸਭ ਤੋਂ ਵੱਡੀ ਇਬਤਰ ਹਾਸਲ ਕੀਤੀ:
ਕਿਸੇ ਦਾ ਕੋਈ ਕੁੱਝ ਨਹੀਂ ਲੱਗਦਾ। ਇਸ ਹੀ ਤਰ੍ਹਾਂ ਅਜੋਹੇ ਨੇ ਗੁੰਡੇ ਵੇਖੇ ਲੋਕਾਂ
ਤੋਂ ਪੈਸੇ ਲੈ ਲੈ ਕੇ ਝੂਠ ਬੋਲ ਕੇ ਬਾਹਰਲੇ ਦੇਸਾਂ ਨੂੰ ਭੇਜਦੇ। ਜਿੱਥੇ ਕੋਰੀ ਕੰਮ
ਨਹੀਂ ਸੀ। ਜਿੱਥੇ ਦੇ ਜੰਮਪਲ਼ ਖੁਦ ਭੁਖੇ ਮਰਦੇ ਸਨ। ਜਿੱਥੇ ਜ਼ਨਾਨੀ ਨੂੰ ਰੰਡੀ ਬਣਾ
ਦਿੰਦੇ ਸੀ। ਜਿੱਥੋਂ ਪੈਸੇ ਬਣਾਉਣ ਬਿਨਾ ਵਾਪਸ ਆਉਣ ਡਰਦੇ ਸਨ। ਜਿੱਥੋਂ ਜਦ ਵਾਪਸ
ਆਉਂਦੇ, ਪਰਵਾਸੀ ਝੂਠ ਬੋਲਦੇ ਸਨ। ਅੱਧੇ ਸਮੁੰਦਰ'ਚ ਡੁਬ ਕੇ ਮਰ ਜਾਂਦੇ ਸਨ। ਦੂਜੇ
ਪਹੁੰਚ ਕੇ ਜੇਲ਼੍ਹਾਂ'ਚ ਪਚੁੰਚ ਜਾਂਦੇ ਸਨ। ਜੋ ਲੰਘ ਜਾਂਦੇ ਸੀ, ਇਨ੍ਹਾਂ ਗੁੰਡਿਆਂ
ਦੇ ਗੁਲਾਮ ਸਨ। ਅਜੋਹੇ ਨੇ ਖੁਦ ਐਸੇ ਹੀ ਪੈਸੇ ਬਣਾਉਣਾ ਸਿੱਖਿਆ। ਉਹ ਆਪ ਹੀ ਗੁੰਡਾ
ਬਣ ਗਿਆ ਸੀ।
ਸਕਰੀਨ ਉੱਤੇ ਅਦਾਕਾਰ ਗਾਇਕ ਦੀ ਅਵਾਜ਼ਾਂ ਦੀਆਂ ਸਾਂਗ ਲਾਉਂਦੇ ਸਨ। ਸਚਾਈ ਬੇਰਾਮ
ਬੇਰਾਜ ਸੀ, ਪਰ ਫਿਲਮਾਂ'ਚ ਤਾਂ ਮਸਨੂਈ ਦੁਨੀਆ ਹੀ ਦਿਖਾਉਂਦੇ ਸੀ। ਸਭ ਵਕਵਾਸ!
ਭਾਰਤ'ਚ ਤਾਂ ਪਿਆਰ ਦੇ ਕਿੱਸੇ ਲਿਖੇ ਜਾਂਦੇ ਨੇ, ਪਰ ਕਿਸੇ ਨੂੰ ਇਸ ਤਰਾਂ ਜੀਣ ਨਹੀਂ
ਦਿੰਦੇ। ਸਮਾਜ ਤਾਂ ਕੁੱਤਾ ਹੈ। ਸਭ ਨੂੰ ਲੱਤ ਤੋਂ ਖਿੱਚਦਾ ਹੈ। ਗਰੀਬ ਤਾਂ
ਫਿਲਮਾਂ'ਚ ਖ਼ੁਸ਼ ਹੈ, ਸਚਾਈ'ਚ ਕਿੱਥੇ? ਲੋਕਾਂ ਨੁੰ ਨਕਲੀ ਸੁਪਨੇ ਵੇਚਦੇ ਨੇ।
ਸਰਕਾਰ ਫਿਲਮ ਬਣਾਉਣ ਵਾਲ਼ਿਆਂ ਨੂੰ ਅਸਲੀਂ ਸੰਸਾਰ ਦੀਆਂ ਪਿਕਚਰਾਂ ਨੂੰ ਬਣਾਉਣ ਨਹੀਂ
ਦਿੰਦੀ। ਅਜਿਹੀਆਂ ਪਿਕਚਰਾਂ ਨਾ ਹੀ ਇਸ ਦੇਸ਼'ਚ ਚੱਲਣਗੀਆਂ। ਲੋਕ ਸੱਚ ਤੋਂ ਨ੍ਹੱਸਦੇ
ਨੇ। ਅਜੋਹਿਆ ਇੱਥੋਂ ਫੱਟਾ-ਫਟ ਨਿੱਕਲ਼ਣਾ ਚਾਹੁੰਦਾ ਸੀ। ਪਰ ਕੁੜੀ ਤਾਂ ਫਿਲਮ'ਚ
ਰੁੱਝੀ ਬੈਠੀ ਸੀ। ਜਦ ਫਿਲਮ ਮੁਕ ਗਈ, ਉਸਦੇ ਪਿੱਛੇ, ਜਨਤਾ'ਚ ਓਝਲ਼ਿਆ ਤੁਰ ਪਿਆ।
ਕੁੜੀ ਇੱਕ ਦੋ ਦੁਕਾਨਾਂ'ਚੋਂ ਕੱਪੜੇ ਲੈ ਕੇ ਆਵਦੇ ਹੋਟੇਲ ਵੱਲ ਚਲੀ ਗਈ। ਅਜੋਹਿਆ
ਖਾਸੀ ਵਾਟ ਉਸਦੇ ਪਿੱਛੇ ਤੁਰਿਆ। ਜਦ ਕੁੜੀ ਕਿੱਤੇ ਠਹਿਰ ਜਾਂਦੀ ਸੀ, ਅਜੋਹਿਆ ਕਿਸੇ
ਗਲ਼ੀ ਦੀ ਨੁੰਕਰ'ਚ ਖੜ੍ਹਾ ਹੋ ਜਾਂਦਾ, ਜਾਂ ਕਿਸੇ ਦੁਕਾਨ ਦੀ ਡਿਓੜੀ'ਚ ਲੁਕ ਜਾਂਦਾ।
ਸੀਮਾ ਹਰਨੀ ਵਾਂਗ ਤੁਰੀ ਗਈ, ਉਸਦੇ ਮਗਰ ਅਜੋਹਿਆ ਸ਼ੇਰ ਵਾਂਗ। ਇੱਕ ਵਾਰ ਸੀਮਾ
ਦੁਕਾਨ ਦੀ ਬਾਰੀ'ਚ ਝਾਕ ਰਹੀ ਸੀ; ਉਸ ਨੂੰ ਆਪਣੇ ਪਿੱਛੇ ਵੀ ਦਿਸਦਾ ਸੀ। ਕਹਿਣ ਦਾ
ਮਤਲਬ ਸੜਕ, ਲੋਕ, ਸਭ ਕੁੱਝ ਦੀਂਹਦਾ ਸੀ, ਕਿਉਂਕਿ ਸ਼ੀਸ਼ਾ ਅਕਸ ਵਿਖਾਉਂਦਾ ਸੀ; ਇਸ
ਨਾਲ਼ ਕੱਚੀ ਤਸਵੀਰ ਦੁਨੀਆ ਦਾ ਉਲਟ ਰੂਪ ਸੀਮਾ ਨੂੰ ਦਿਖਾਉਂਦੀ ਸੀ: ਇਸ ਦਰਿਸ਼'ਚ
ਅਜੋਹੇ ਦਾ ਮੁੱਖ ਵੀ ਸੀ, ਸੜਕ ਦੇ ਦੂਜੇ ਪਾਸੇ ਖਲੋਤਾ। ਪਰ ਸੀਮਾ ਦਾ ਧਿਆਨ ਜੋ
ਸ਼ੀਸ਼ੇ ਪਿੱਛੇ ਸੀ'ਤੇ ਸੀ, ਨਾ ਕੇ ਜੋ ਸ਼ੀਸ਼ਾ ਦਿਖਾਉਂਣ ਦੀ ਕੋਸ਼ਿਸ਼ ਕਰਦਾ ਸੀ।
ਹੌਲ਼ੀ ਹੌਲ਼ੀ ਸੀਮਾ ਹੋਟੇਲ ਪਹੁੰਚ ਗਈ।
ਅਜੋਹੇ ਨੇ ਇੱਕ ਅਸ਼ੋਕ'ਤੇ ਭਾਰ ਦੇ ਕੇ ਜ਼ਨਾਨੀ ਵੱਲ ਝਾਕਿਆ। ਹਾਂ, ਉਹੀ ਗੱਡੀ
ਪਾਰਕ'ਚ ਸੀ ਜਿਸ ਨੂੰ ਸਭ ਨੇ ਪਿੱਛਲੇ ਦਿਨ ਵੇਖਿਆ ਸੀ। ਹਾਨ ਲਈ ਚੰਗੀ ਖ਼ਬਰ ਲੈ ਕੇ
ਉਹ ਉੱਥੋਂ ਤੁਰ ਪਿਆ॥
... ਚਲਦਾ
ਧਨੰਵਾਦ ਜਸਵਿੰਦਰ ਸੰਧੂ ਨੂੰ |