ਜਿਹੜਾ ਕਿਹੜਾ ਚਾਹੁੰਦਾ, ਜਰੂਰ ਹੁਣ ਤਕ ਓਂਕਾਰ ਦੇ ਟ੍ਰੇੱਲਰ ‘ਚੋਂ ਉਸ ਨੇ ਖੁਰੀ ਵਟ
ਜਾਣਾ ਸੀ। ਹਥਕੜੀਆਂ ਤਾਂ ਲਾਈਆਂ ਨਹੀਂ ਸੀ। ਦਰਵਾਜ਼ਾ ਚੌੜ ਚੁਪੱਟ ਸੀ। ਓਂਕਾਰ ਸਾਰਾ
ਦਿਨ ਵਾਂਢੇ ਜਾਂਦਾ ਸੀ। ਪਤਾ ਨਹੀਂ ਕਿਥੇ ਜਾਂ ਕਿਉ। ਸੀਮਾ ਵਕਤ ਕਟਦੀ ਰਹਿੰਦੀ। ਜਾ
ਸਕਦੀ ਸੀ, ਪਰ ਜਾਂਦੀ ਨਹੀਂ ਸੀ। ਕੁੜੀ ਲਈ ਸ਼ੂਟ ਵੱਟਣੀ ਸੌਖੀ ਨਹੀਂ ਸੀ। ਘਰੋਂ ਦੂਰ
ਸੀ, ਨਾਲੇ ਟੱਬਰ ਤਾਂ ਹੁਣ ਹੋਰ ਕਿੱਥੇ ਸੀ। ਓਂਕਾਰ ਨੇ ਸਰਨਾਵਾਂ ਦਿੱਤਾ ਸੀ। ਸੀਮਾ
ਸਰਨਾਵੇਂ ਵੱਲ ਝਾਕੀ। ਅੱਜ ਮਾਂ ਨੂੰ ਲਿਖੂੰਗੀ, ਖਤ ਪਾਊ’ਗੀ। ਦਿਲ ਦੀਆਂ ਸਾਰੀਆਂ
ਗੱਲਾਂ ਦਸੂੰਗੀ। ਫੋਨ ਨੰਬਰ ਉਡੀਕ ‘ਦੀ ਸੀ। ਪਰ ਪਹਿਲਾਂ ਤਾ ਕੁੱਝ ਲਿਖੇ। ਓਂਕਾਰ ਨੇ
ਨੰਬਰ ਹਾਲੇ ਦਿੱਤਾ ਨਹੀਂ ਸੀ। ਸੀਮਾ ਬਹਿ ਕੇ ਲਿਖਣ ਲੱਗ ਪਈ।
* * * * *
ਪਿਆਰੇ ਮਾਤਾ ਜੀ,ਤੁਸਾਂ ਸਭ ਠੀਕ ਠਾਕ ਹੋ? ਮੈਨੂੰ ਓਂਕਾਰ ਸਾਹਿਬ ਨੇ ਖਬਰ ਦਿੱਤੀ
ਹੈ, ਕਿ ਤੁਸਾਂ ਸਭ ਹੁਣ ਹਵੇਲੀ’ਚ ਰਹਿੰਦੇ ਹੋ ਪੈਸਾ ਹੁਣ ਵਾਹ ਵਾਹ ਹੈ। ਪੇਟ ਦੀ
ਅੱਗ ਬੁਝ ਗਈ। ਹੁਣ ਤਾ ਪਾਪਾ ਜੀ ਬਹੁਤ ਸੁਖੀ ਹਨ। ਮੈਂ ਵੀ ਤੁਹਾਡੇ ਲਈ ਹਰਸ਼ਿਤ
ਹਾਂ। ਪਾਪਾ ਜੀ ਤੁਹਾਡੇ ਵਾਂਗ ਨਹੀਂ ਨਿਕਲੇ। ਤੁਸਾਂ ਨੇ ਪੂਰੀ ਤਰ੍ਹਾਂ ਨਾਤਾ ਤੋੜ
ਲਿਆ। ਮਾਫ ਕਰਨਾ, ਥੋੜੀ ਤਾਂ ਖਿਝ ਹੈ। ਜੋ ਬੀਤ ਗਿਆ ਗਲਤ ਸੀ। ਉਸ ਪੰਡਤ ਦੀ ਕੁਮੱਤ
ਨੇ ਮੇਰਾ ਅੱਗਾ ਮਾਰ ਦਿੱਤਾ। ਫਿਰ ਵੀ ਤੁਸਾਂ ਅਮੀਰ ਹਨ, ‘ਤੇ ਇਸ ਗੱਲ ਨਾਲ ਹੀ ਮੈਂ
ਖ਼ੁਸ਼ ਹਾਂ। ਪਰ ਸੱਚ ਇਹ ਵੀ ਹੈ ਕਿ ਮੈਂ ਤੁਹਾਨੂੰ ਬਹੁਤ ਮਿੱਸ ਕਰਦੀ ਹਾਂ। ਵਿੱਦਿਆ
ਅਤੇ ਰੀਟਾ ਕੈਸੇ ਹਨ? ਹੁਣ ਤਾਂ ਸ਼ਾਦੀਆਂ ਹੋ ਗਈਆਂ? ਬਾਪੂ ਜੀ ਤੰਬੋਲ ਓਂਕਾਰ ਤੋਂ
ਮਿਲਿਆ ਹੀ ਹੈ। ਅੱਜ ਕਲ੍ਹ ਤਾਂ ਨਹਾਉਂਦੇ ਹੋਵੋਗੇ? ਤੁਸਾਂ ਸਾਰੇ ਰਾਜੀ ਹੋ? ਮੇਰੇ
ਬਾਰੇ ਕਦੇ ਸੋਚਦੇ ਹੋ? ਤੁਸਾਂ ਹਮੇਸ਼ਾ ਮੇਰੀਆਂ ਸੋਚਾਂ’ਚ ਹੁੰਦੇ ਨੇ। ਲਾਡਲਾ ਸ਼ੰਕਰ
ਕਿਵੇਂ ਹੈ? ਪਾਪਾ ਤਾਂ ਉਸ ਨਾਲ ਬਹੁਤ ਖ਼ੁਸ਼ ਹੋਂਗੇ? ਸ਼ੰਕਰ ਨੂੰ ਮੇਰੀ ਯਾਦ ਹੈ?
ਪਤਾ ਨਹੀਂ ਪਾਪੇ ਨੇ ਕਿਸ ਤਰਾਂ ਦਾ ਅਧਿਆਰਾ ਓਂਕਾਰ ਨਾਲ ਕੀਤਾ, ਪਰ ਓਂਕਾਰ ਨੇ
ਉਂਗਲੀ ਵੀ ਨਹੀਂ ਲਾਈ। ਪਤਵੰਤ ਪੁਰਸ਼ ਹੈ, ਪਰ ਬਹੁਤ ਅਜੀਬ ਆਦਮੀ ਵੀ ਹੈ।
ਪਹਿਲੇ ਦਿਨ ਮੈਨੂੰ ਉਸ ਨੇ ਸੰਗਲ਼ੀ ਨਾਲ ਬੰਨ੍ਹ ਕੇ ਰੱਖਿਆ! ਮੈਨੂੰ ਬਹੁਤ ਡਰ ਸੀ
ਮਾਂ! ਪਰ ਕੁੱਝ ਨਹੀਂ ਕੀਤਾ। ਹਰੇਕ ਦਿਨ ਅਲੋਪ ਹੋ ਜਾਂਦਾ, ਰਾਤ ਦੇ ਆਦਿ ਪਰਤ
ਆਉਂਦਾ। ਦੂਜੇ ਦਿਨ ਤੋਂ ਮੈਨੂੰ ਅਜ਼ਾਦ ਕਰ ਦਿੱਤਾ। ਪਰ ਕਿਸ ਤਰ੍ਹਾਂ ਦਾ ਬੰਧਨ ਮੁਕਤ
ਹੈ, ਜੇ ਹਾਲੇ ਪਰਵੱਸ ਹੈ। ਛੁਟਕਾਰਾ ਤਾਂ ਦਿੱਤਾ ਨਹੀਂ! ਹਰ ਰੋਜ ਆਵਦੇ ਟ੍ਰੇੱਲਰ
ਨੂੰ ਬੀੜ ਬਣ ਕੋਲੇ ਪਾਰਕ ਕਰਦਾ ਹੈ। ਪਿੰਡੇ ਤੋਂ ਦੂਰ। ਹੌਲੀ ਹੌਲੀ ਪੈਸੇ ਦੇਣ ਲੱਗ
ਗਿਆ। ਕਦੇ ਕਦਾਈਂ ਚਿਤ ਕਰਦਾ ਬਸ ਫੜ ਕੇ ਤੁਹਾਡੇ ਕੋਲ ਵਾਪਸ ਆ ਜਾਵਾ! ਪਰ ਤੁਸੀਂ
ਤਾਂ ਹੁਣ ਹੋਰ ਕਿਥੇ ਹੋ। ਅੱਜ ਹੀ ਤੁਹਾਡਾ ਸਿਰਨਾਵਾਂ ਮੈਨੂੰ ਮਿਲਿਆ। ਮਨ ਤਾ ਕਰਦਾ
ਹੁਣ ਇਹ ਨੂੰ ਛੱਡ ਕੇ ਵਾਪਸ ਆ ਜਾਵਾ। ਪਰ ਮੈਨੂੰ ਸ਼ੱਕ ਇੱਛਾ ਕਰਨੀ ਨਾਲ ਤੁਹਾਨੂੰ
ਨਾ ਕੁੱਝ ਹੋ ਜਾਵੇ। ਪਾਪਾ ਜੀ ਅਤੇ ਓਂਕਰ ਨੇ ਜਰੂਰ ਕੋਈ ਇਕਰਾਰ ਕੀਤਾ ਹੋਵੇਗਾ।
ਡਰਦੀ ਡਰਦੀ ਮੈਂ ਨਹੀਂ ਹਵਾ ਹੁੰਦੀ। ਪਰ ਇਕ ਹੋਰ ਸੱਚ ਹੈ। ਮਾਂ, ਜਦ ਤੁਸੀਂ ਓਂਕਾਰ
ਨੂੰ ਪਹਿਲੀਂ ਵਾਰ ਤੱਕਿਆ, ਬਾਬਾ ਜਾਪਦਾ ਸੀ ਨਾ? ਮੈਨੂੰ ਵੀ। ਪਰ ਜੋ ਦਿਨ ਉੱਤੇ ਦਿਨ
ਚੜ੍ਹਦਾ ਜਾਂਦਾ ਹੈ, ਇਹ ਵੱਡ ਵਡੇਰੇ ਦਾ ਰੂਪ ਬਦਲੀ ਜਾਂਦਾ, ਜਿਵੇਂ ਕੋਈ ਰੂਪਾਂਤਰਨ
ਹੁੰਦਾ ਜਾਂਦਾ ਹੈ! ਬਹੁਤ ਅਜੀਬ ਗੱਲ ਹੈ!
ਰਾਤ ਜਦ ਮੈਂਨੂੰ ਤੁਹਾਡਾ ਪਤਾ ਦਿੱਤਾ, ਬੁੱਢੇ ਦੇ ਥਾਂ ਸਾਹਮਣੇ ਹੱਟਾ ਕੱਟਾ
ਜਵਾਨ ਬੰਦਾ ਖਲੋਇਆ ਸੀ! ਮੁਖ ਮੁਖਾਰਬਿੰਦ ਹੈ। ਸ਼ਕਲ’ਚ ਕੋਈ ਫਿਲਮ ਦਾ ਤਾਰਾ ਲੱਗਦਾ
ਹੈ। ਹਿੱਕ ਚੌੜੀ, ਬਾਹਾਂ ਗਠੀਲਆਂ, ਬੰਦਾ ਤਾਂ ਸਡੌਲ ਹੈ। ਕੁੜਤਾ ਪਤਲਾ ਕਰਕੇ ਉਸ ਦਾ
ਫੁਲਾਦ ਢਿੱਡ ਸਾਫ਼ ਦਿਸਦਾ, ਇਕ ਇਕ ਗਿਲ੍ਹਟ ਕੌਲੇ ਵਰਗੇ। ਅੱਖਾਂ ਨਹੀਂ ਬਦਲੀਆਂ।ਅੱਗ
ਵਾਂਗ ਕੇਸਰੀ ਹਨ। ਦਾੜ੍ਹੀ ਵੀ ਹਾਲੇ ਉਸ ਤਰ੍ਹਾਂ ਦੀ ਹੈ। ਇਸ ਗੱਲ ਨੂੰ ਮੈਂ ਨਾ ਕਿ
ਸਮਝਦੀ ਹੈ, ਨਾ ਕਿ ਸਮਝਾ ਸੱਕਦੀ ਹਾਂ। ਜਦ ਵੀ ਵਾਪਸ ਆਉਂਦਾ ਕਪੜੇ ਲੀੜੇ ਤਾਰ ਤਾਰ
ਕੇ ਖਰਾਬ ਕੀਤੇ ਹੁੰਦੇ ਨੇ। ਮੇਰੀਆਂ ਨਜ਼ਰਾਂ ਉਸ ਵੱਲ ਵਿੰਨ੍ਹਦੀਆਂ ਹੀ ਹੈਰਾਨ ਹੋ
ਜਾਂਦੀਆਂ। ਪਰ ਕੁੱਝ ਨਹੀਂ ਕਹਿੰਦੀ।ਸਮਾਂ ਨਜ਼ਰ ਚੁਰਾਉਂਦੀ ਹੈ। ਰਾਤ ਹੀ ਆਉਂਦਾ,
ਅਤੇ ਜਦ ਵੀ ਆਉਂਦਾ ਸਾਰੀ ਰਾਤ ਗੱਲਾਂ ਕਰਦਾ ਹੈ। ਵੱਡਾ ਫਿਲਾਸਫ਼ਰ ਹੈ, ਸਾਡਾ
ਓਂਕਾਰ! ਕੋਈ ਨਾ ਕੋਈ ਗੱਲ ਜਾਣ ਬੁੱਝ ਕੇ ਛੇੜਦਾ, ਵਸਾਉਣ ਦੀ ਕੋਸ਼ਿਸ਼ ਕਰਦਾ
ਰਹਿੰਦਾ ਹੈ। ਉਂਝ ਦਿਲ ਪਜ਼ੀਰ ਹੈ। ਆਵਾਜ਼ ਰੱਬ ਦੀ ਮੇਰੇ ਨਾਲ ਬੋਲਦੀ ਹੈ। ਮੈਂ ਸੱਚ
ਮੁੱਚ ਇਹ ਸਭ ਸੋਚ ਕੇ ਚੱਕਰ ਖਾ ਜਾਂਦੀ ਹਾਂ। ਕੁੱਝ ਅਲੌਕਿਕ ਹੋ ਰਿਹਾ ਹੈ। ਮੇਰੀ
ਸਮਝ’ਚੋਂ ਬਾਹਰ ਹੈ।
ਇਕ ਰਾਤ ਜਦ ਘਰ ਆਇਆ (ਟੇ੍ਰੱਲਰ) ਡੁੱਡ ਮਾਰਦਾ ਸੀ, ਲੱਤ’ਚੋਂ ਲਹੂ ਚੋਂਦਾ ਸੀ।
ਮੈਂ ਉਸਨੂੰ ਇਸ ਵਾਰੇ ਆਖਿਆ, ‘ਤੇ ਘਬਰਾ ਗਿਆ। ਬਿਕਲ ਕੇ ਉਸਨੇ ਕਿਹਾ, “ ਕੁੱਝ ਯਾਦ
ਨਹੀਂ”। ਜਦ ਮੈਂ ਪੁੱਛਿਆ, “ ਹਸਪਤਾਲ ਜਾਈਏ?”, ਉਸਨੇ ਖਿੱਝ ਕੇ ਜਵਾਬ ਦਿੱਤਾ, “
ਨਹੀਂ”। ਮੈਂਨੂੰ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਦਾ ਬੰਦਾ ਹੈ, ਜਾ ਕੀ ਮੈਤੋਂ
ਚਾਹੁੰਦਾ। ਮੈਨੂੰ ਕਿਉਂ ਮੰਗਿਆ? ਵਿਆਹ ਲਈ? ਜਾ ਕੁਝ ਹੋਰ ਗੱਲ ਲਈ? ਹਾਲੇ ਤਕ ਕੋਈ
ਬੁਰੀ ਕਾਮੀ ਨਾਲ ਮੈਨੂੰ ਖਹੁਰ ਨਹੀਂ ਦਿੱਤੀ। ਮੈਨੂੰ ਗਿਣ ਮਿਥ ਕੇ ਧਿਜਾਅ ਹੈ, ਮੇਰ
ਵੱਲ ਉਸ ਕੋਲ ਕੋਈ ਬੁਰੀ ਨੀਅਤ ਨਹੀਂ ਹੈ। ਸੱਚ ਹੈ, ਬੰਦਾ ਦਿਲ ਪਜ਼ੀਰ ਹੈ, ਪਰ
ਵਿਕਰਾਲ ਵੀ ਹੈ, ਗੈਬੀ ਵੀ ਹੈ। ਜਿਵੇਂ ਤੁਸਾਂ ਵੇਖਿਆ ਸੀ, ਹੁਣ ਨਹੀਂ ਹੈ। ਸਮਝ
ਨਹੀਂ ਜੇ ਕੋਈ ਕਾਲ਼ਾ ਇਲਮ ਹੈ, ਪਰ ਹੁਣ ਕੋਈ ਜੰਤਰ ਮੰਤਰ ਨਾਲ਼ ਜਾਵਨ ਕੁਆਰਾ ਜਾਪਦਾ
ਹੈ।
ਇਕ ਵਾਰੀ ਮੈਨੂੰ ਬਾਹਰੋਂ ਅਰੜਾਟ ਸੁਣੀ। ਜਦ ਮੈਂ ਬਾਰੀ’ਚੋਂ ਬਾਹਰ ਝਾਕਿਆ, ਸਹੁੰ
ਖਾ ਸੱਕਦੀ ਸ਼ੇਰ ਵਰਗਾ ਅਕਾਰ ਸੀ, ਜਿਹੜਾ ਦੂਜੇ ਝਮਾਕੇ ਨਾਲ਼ ਆਦਮੀ ਲੱਗਿਆ!
ਖ਼ੌਫਨਾਕ ਸੁਪਨਾ ਵਾਂਗ! ਪਰ ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦੀ। ਸੱਚ ਹੈ,
ਓਂਕਾਰ ਨੇ ਵਾਇਦਾ ਕੀਤਾ ਮੈਨੂੰ ਕੁੱਝ ਨਹੀਂ ਹੋਵੇਗਾ, ‘ਤੇ ਕੁੱਝ ਨਹੀਂ ਹੋਇਆ।
ਤੁਸਾਂ ਮੇਰਾ ਫਿਕਰ ਕਰਦੀ ਹੋਵੇਂਗੀ, ਪਰ ਸਭ ਠੀਕ ਠਾਕ ਹੈ। ਸੱਚ ਹੈ ਮੈਂ ਤੁਹਾਨੂੰ
ਸਾਰਿਆਂ ਨੂੰ ਮਿਲ਼ਨਾ ਚਾਹੁੰਦੀ ਹੈ। ਆਸ ਹੈ, ਤੁਹਾਡਾ ਨੰਬਰ ਓਂਕਾਰ ਨੂੰ ਮਿਲ
ਜਾਵੇ’ਤੇ ਫਿਰ ਫੋਨ ‘ਤੇ ਗੱਲ ਬਾਤ ਕਰੂੰਗੀਆਂ।
ਓਂਕਾਰ ਨੇ ਕਿਹਾ ਅਸਾਂ ਪੰਜਾਬ ਚੱਲੇ ਹੈਂ। ਜਦ ਉਥੇ ਪਹੁੰਚੇ ਓਂਕਾਰ ਨੇ ਕਿਹਾ
ਤੁਸਾਂ ਸਭ ਨੂੰ ਉਸਦੇ ਘਰ ਆਉਣ ਲਈ ਆਮੰਤਰਨ ਦਿਉਂਗਾ। ਹੁਣ ਤੁਹਾਡਾ ਪਤਾ ਹੈ, ਮੈਂ
ਤੁਹਾਨੂੰ ਵੀ ਮਿਲ਼ਨ ਆ ਸੱਕਦੀ ਹਾਂ। ਮਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ
ਕਰਦੀ ਹਾਂ।
ਤੁਹਾਡੀ ਪਿਆਰੀ ਧੀ, ਸੀਮਾ॥ |