“ ਣਾਣਾ”, ਪੈਂਤੀ ਦੇ ਵੀਹਵੇਂ ਅੱਖਰ ਬਾਅਦ, ਕੁੜੀ ਦਾ ਉਪਨਾਮ ਰੱਖਿਆ ਸੀ। ਕੁੜੀ ਦੀ
ਖਿੱਲੀ ਉਡਾਉਣ ਲਈ ਇਹ ਨਾਂਅ ਰੱਖਿਆ ਸੀ, ਕਿਉਂਕਿ ਵਿਚਾਰੀ ਤੋਂ ਆਵਦਾ ਨਾਂ ਸਹੀ ਤਰਾ
ਕਹਿਣਾ ਨਹੀਂ ਆਉਂਦਾ ਸੀ। ਜਦ ਬੋਲੇ ਉਹ ਤੁਤਲਾਉਂਦੀ ਸੀ, ਇਸ ਕਰਕੇ ਕਈ ਸ਼ਬਦ ਕਹਿ
ਨਹੀਂ ਸਕਦੀ ਸੀ। ਥੱਥ ਕਰਕੇ ਦਇਆ ਕਰਨੀ ਚਾਹੀਦੀ ਸੀ, ਪਰ ਲੋਕ ਸਿਤਮੀ ਆਦਤ ਦੇ ਹੁੰਦੇ
ਨੇ। ਕੁੜੀ ਜਾਹਲ ਜਨਮ ਦੀ ਸੀ। ਇਸ ਕਰਕੇ ਉਸ ਤੋਂ ਆਵਦਾ ਨਾਂ ਵਿਅਕਤ ਨਹੀਂ ਹੁੰਦਾ
ਸੀ। ਉਸਦਾ ਅਸਲੀ ਨਾਂ ਨਾਣਾ ਸੀ। ਇਹ ਨਾਂ ਉਸਦੇ ਕਬੀਲੇ ਦਾ ਵੀ ਸੀ। ਪੂਰਾ ਨਾਂ ਤਾਂ
ਬੀਨਾ ਨਾਣਾ ਸੀ, ਪਰ ਕਿਉਂਕਿ ਦੂਜਾ ਨਾਂ ਕਹਿ ਨਹੀਂ ਸਕਦੀ ਸੀ, ਅਹੀ ਤਹੀ’ਚ “ ਣਾਣਾ”
ਪਕਾ ਹੋ ਗਿਆ। ਬੀਨਾ ਸ਼ੇਰ ਵੇਖਕੇ ਮੂਰਛਿਤ ਹੋ ਗਈ ਸੀ। ਜਦ ਬੀਨਾ ਨੂੰ ਹੋਸ਼ ਆਇਆ,
ਸ਼ੇਰ ਚੱਲੇ ਗਿਆ ਸੀ। ਵਿਚਾਰੀ ਦੇ ਸਾਹਮਣੇ ਉਹ ਦ੍ਰਿਸ਼ ਸੀ, ਜਿਹੜਾ ਉਸ ਨੂੰ ਦੇਖਣਾ
ਨਹੀਂ ਚਾਹੀਦਾ ਸੀ। ਜੰਗਲ ਉਸ ਨੂੰ ਸੁੰਨ ਮਸਾਨ ਲੱਗਿਆ। ਅਤੇ ਕਿਉਂ ਨਹੀਂ? ਸਾਹਮਣੇ
ਪੁਲਸੀ ਦੀ ਲਾਸ਼ ਪਈ ਸੀ, ਸੀਸ ਕੱਟਿਆ। ਕਲਮ ਕਰਨ ਵਾਲਾ ਕੇਹਰ ਤਾਂ ਉੱਡ ਗਿਆ ਸੀ, ਪਰ
ਬੀਨਾ ਨੂੰ ਡਰ ਲੱਗਦਾ ਸੀ ਵਾਪਸ ਨਾ ਆ ਜਾਵੇ। ਲਾਸ਼ ਲਹੂ ਨਾਲ਼ ਲਿਬੜੀ ਸੀ। ਕੱਪੜੇ
ਰੱਤ’ਚ ਭਿੱੱਜੇ ਸੀ; ਜਿਥੇ ਗਰਦਨ’ਤੇ ਸਿਰ ਮਿਲਦਾ ਸੀ, ਸੀਰ ਫੁੱਟਦੀ ਸੀ। ਖੂਨ ਰੇਜ਼ੀ
ਦਾ ਸੀਨ ਸੀ। ਸਿਰ ਖੂਨ ਵਿਚ ਲਤਪਤ ਹੋਇਆ ਸੀ। ਦਰਅਸਲ ਬੀਨਾ ਨੂੰ ਸਿਰ ਨਹੀਂ ਲੱਗਿਆ,
ਪਰ ਮਾਸ ਦਾ ਟੁਕੜਾ ਲੱਗਦਾ ਸੀ। ਸ਼ੇਰ ਨੇ ਪਲਚ ਦਿੱਤਾ ਸੀ। ਖ਼ੌਫ ਨਾਲ਼ ਭਾਰ ਗਈ।
ਬਦਹਵਾਸੀ ਹਾਲ’ਚ ਉਸ ਵਿਕਰਾਲ ਥਾਂ ਤੋਂ ਦੌੜ੍ਹ ਗਈ। ਮਨ ਦੇ ਵਿੱਚੋਂ ਇਕ ਸੋਚ ਬਾਹਰ
ਆਈ...ਸ਼ੇਰ ਨੇ ਤੇਰਾ ਭਲਾ ਕਰ ਦਿੱਤਾ, ਉਸ ਦਾਨਵ ਨੂੰ ਮਾਰ ਕੇ! ਰੱਬਾ ਦੂਜਿਆਂ ਦਾ
ਵੀ ਐਸਾ ਹਾਲ ਹੋਵੇ! ਪਰ ਇਸ ਸੋਚ ‘ਤੇ ਬੀਨਾ ਨੇ ਪਰਦਾ ਪਾ ਦਿੱਤਾ। ਖ਼ੁਸ਼ ਵੀ ਸੀ,
ਪਰ ਡਰਦੀ ਵੀ ਸੀ। ਔਖੀ ਔਖੀ ਆਵਦੇ ਹੰਝੂ ਪੀ ਗਈ। ਨੱਠ ਕੇ ਜੰਗਲ ਦੇ ਕੇਂਦਰ ਪਹੁੰਚ
ਗਈ। ਆਲੇ ਦੁਆਲੇ ਝਾਕਣ ਲੱਗੀ। ਹੰਭ ਕੇ ਹੁੱਸ ਗਈ। ਨੇੜੇ ਇਕ ਰੁੱਖ ਸੀ। ਸ਼ੇਰ ਹਾਲੇ
ਵੀ ਇਥੇ ਕਿਥੇ ਹੋਵੇਗਾ। ਦਰਖਤ ਚੜ੍ਹ ਕੇ ਉੱਚੇ ਥਾਂ ਬਹਿ ਗਈ। ਸਾਹ ਲੈ ਕੇ ਸੋਚਣ ਲੱਗ
ਪਈ, ਮੈਂ ਇਥੇ ਕਿਵੇਂ ਪਹੁੰਚੀ?
ਬੀਨਾ ਲਈ ਕਲ੍ਹ ਰਾਤ ਸਭ ਕੁੱਝ ਸ਼ੁਰੂ ਹੋਇਆ। ਉਸਦਾ ਵੀਰਾ ਅਨਿਲ ਕੋਈ ਇਨਕਲਾਬੀ
ਪਾਰਟੀ’ਚ ਦਾਖਲ ਹੋ ਗਿਆ, ਜਿਸ ਦੇ ਨਾਲ਼ ਸ਼ਾਸਕ ਦਲ ਜੁੱਧ ਕਰਦਾ ਹੈ। ਪੁਲਸ ਨੂੰ ਪਤਾ
ਲੱਗਿਆ ਕਿ ਅਨਿਲ ਉਨ੍ਹਾਂ ਲਈ ਸੁੰਧਕ ਲੈਂਦਾ ਹੈ। ਜਦ ਅਨਿਲ ਨੂੰ ਪਤਾ ਲੱਗਿਆ, ਪੁਲਸ
ਉਸਦੇ ਮਗਰ ਸੀ, ਅਨਿਲ ਦਾ ਥੁਹ ਟਿਕਾਣਾ ਪਤਾ ਲੈਣ ਉਸਦੇ ਘਰ ਪਹੁੰਚ ਗਏ। ਘਰ ਕੇਵਲ
ਭੈਣ, ਬੀਨਾ ਸੀ। ਬਾਪ ਬਾਹਰ ਗਿਆ ਸੀ, ਮਾਂ ਦਾ ਤਾਂ ਅੰਤ ਆ ਚੁੱਕਿਆ ਸੀ। ਕੁੜੀ
ਘਰ’ਕੱਲੀ ਸੀ। ਪੁਲਸ ਨੇ ਦਰਵਾਜ਼ਾ ਖੜਕਾਇਆ। ਡਰਦੀ ਨੇ ਖੋਲ੍ਹਿਆ ਨਹੀਂ। ਪਰ ਪੁਲਸ
ਝਿੜਕਾਂ ਮਾਰਕੇ ਸ਼ੋਰ ਮਚੋਂਦੀ ਸੀ। ਬੀਨਾ ਨੇ ਚਿਟਕਣੀ ਲਾਹ ਦਿੱਤੀ। ਦੋ ਪੁਲਸੀ ਅੰਦਰ
ਵੜੇ। ਇਕ ਹਵਾਲਦਾਰ ਸੀ, ਦੂਜਾ ਸਿਪਾਹੀ ਸੀ।
“ ਅਨਿਲ ਨਾਣਾ ਕਿਥੇ ਹੈ?”, ਖੜਕਣੀ ਆਵਾਜ਼ ਵਿਚ ਹੌਲਦਾਰ ਨੇ ਆਖਿਆ।
“ ਜੀ, ਵੀਰਾ ਤਾਂ ਏਥੇ ਹੈ ਨ੍ਹੀਂ...”
“ ਇਹ ਤਾਂ ਮੈਨੂੰ ਸਾਫ਼ ਦੀਂਦਾ ਏ! ਤੇਰਾ ਬਾਪੂ ਕਿਥੇ ਏ?”,
“ ਬਾਹਰ ਗਿਆ...”, ਡਰਦੀ ਨੇ ਕਿਹਾ।
“ ਭਰਾ ਕਿਥੇ ਗਿਆ?”,
“ ਪਤਾ ਨ੍ਹੀਂ। ਉਹ ਤਾਂ ਕੁੱਝ ਦਿਨਾਂ ਦਾ ਘਰ ਵਾਪਸ ਨ੍ਹੀਂ ਆਇਆ...”
“ ਆਹੋ, ਪਰ ਕਿਥੇ ਗਿਆ?”, ਘਰੋੜ ਕੇ ਆਖਿਆ।
“ ਮੈਨੂੰ ਪਤਾ ਨ੍ਹੀਂ...”
“ ਥਾਣੇ’ਚ ਭਾਵੇਂ ਤੇਰਾ ਚੇਤਾ ਬਿਹਤਰ ਹੋਵੇਗਾ? ਏ, ਚੱਲ ਇਹ ਨੂੰ ਲੈ ਜਾ”। ਜੋਰ
ਨਾਲ਼ ਬੀਨਾ ਨੂੰ ਜੀਪ’ਚ ਬਿਠਾ ਕੇ ਥਾਣੇ ਲੈ ਗਏ। ਦਰਵਾਜ਼ਾ ਬੰਦ ਕਰਨ ਦਾ ਮੌਕਾ ਵੀ
ਨਹੀਂ ਦਿੱਤਾ। ਲੋਕ ਆਵਦੇ ਦਰਾਂ ਬਾਹਰ ਖੜ੍ਹ ਕੇ ਦੇਖਦੇ ਰਹਿ ਗਏ। ਬੀਨਾ ਨੂੰ ਸ਼ਰਮ
ਆਈ ਕਿ ਚੁਗਲੀਆਂ ਕਰਦੇ ਹੋਵਣਗੇ।
ਜਦ ਥਾਣੇ ਵਿੱਚ ਲੈ ਕੇ ਗਏ, ਬੀਨਾ ਨੂੰ ਪਾਸੇ ਬਿਠਾ ਦਿੱਤਾ। ਨਾਲ਼ ਸ਼ਰਾਬੀ ਆਦਮੀ
ਬੈਠਾ ਸੀ। ਖੁਰਾਟਾਂ ਮਾਰਦਾ ਸੀ। ਉਸ ਤੋਂ ਬੋ ਆਉਂਦੀ ਸੀ। ਬੀਨਾ ਨੇ ਆਵਦੀ ਚੁੰਨੀ
ਨੱਕ ਉਪਰ ਕਰ ਦਿੱਤੀ। ਡੈਸਕ ਪਿੱਛੇ ਥਾਣੇਦਾਰ ਰਾਜੇ ਵਾਂਗ ਬੈਠਾ ਸੀ। ਇਹ ਉਸਦਾ
ਪਰਭਾਵ ਖਤੇਰ ਸੀ। ਇਸ ਥਾਂ ਕੋਈ ਉਸਨੂੰ ਹੁਕਮ ਹਾਸਲ ਨਹੀਂ ਦੇ ਸਕਦਾ ਸੀ ( ਜਿਚਰ
ਨਹੀਂ ਕੋਤਵਾਲ ਸੀ ਜਾਂ ਜੇਬ ਗਰਮ ਕਰਨ ਵਾਲਾ ਸੀ)। ਉਸਦੇ ਸਾਹਮਣੇ ਵੱਖਰੀ ਵਰਦੀ ਵਾਲੇ
ਬੰਦੇ ਸਨ, ਜਿੰਨ੍ਹਾਂ ਪਿੱਛੇ ਹਵਾਲਦਾਰ ਖਲੋਤਾ ਸੀ, ਆਵਦੀ ਵਾਰੀ ਉਡੀਕ ਦਾ।
ਬੀਨਾ ਨੇ ਆਦਮੀਆਂ ਵੱਲ ਧਿਆਨ ਨਾਲ਼ ਝਾਕਿਆ। ਉਸਨੂੰ ਹੌਲ ਪੈ ਰਿਹਾ ਸੀ, ਹੁਣ
ਮੈਨੂੰ ਕੀ ਹੋਵੇਗਾ। ਆਪਨੂੰ ਮਸਰੂਫ ਰੱਖਣ ਲਈ ਓਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਈ।
ਇਕ ਲੰਬਾ ਜਿਹਾ ਬੰਦਾ ਸੀ। ਦਸਤਾਰ ਬੰਨ੍ਹੀ ਸੀ। ਛਾਤੀ ਚੌੜੀ ਸੀ, ਢਿੱਡ ਪਤਲਾ।
ਉਨ੍ਹੇ ਦਾੜ੍ਹੀ ਰੱਖੀ ਸੀ। ਹੱਥ ਵੱਡੇ ਸਨ, ਜਿਵੇਂ ਹਥੌੜੇ ਹੁੰਦੇ। ਨੱਕ ਤਿੱਖਾ ਸੀ,
ਅੱਖਾਂ ਉਕਾਬੀ। ਰੰਗ’ਚ ਖਾਸਾ ਗੋਰਾ ਸੀ। ਉਸਦੇ ਨਾਲ਼ ਮਧਰਾ ਆਦਮੀ ਸੀ, ਜਿਸ ਦੇ ਘੱਟ
ਵਾਲ ਸੀ, ਅਤੇ ਉਪਰਲੇ ਬੁੱਲ੍ਹ ਉੱਤੇ ਇਕ ਨਿਕੀ ਮੁੱਛ ਸੀ। ਰੰਗ ਕਿੱਕੜ ਦੇ ਬਰਨ ਵਰਗਾ
ਸੀ। ਬੰਦਾ ਨਿੱਕਾ ਸੀ, ਪਰ ਫਿਰ ਵੀ ਨਰੋਆ ਲੱਗਦਾ ਸੀ। ਸਿਰ ਉੱਤੇ ਫੋਜੀ ਦੀ ਟੋਪੀ
ਵਰਗੀ ਟੋਪੀ ਸੀ। ਦੋਨਾਂ ਦੀਆਂ ਵਰਦੀਆਂ ਦੀਆਂ ਬਾਹਾਂ ਉੱਤੇ ਸ਼ੇਰ ਦਾ ਪਰਤੀਕ ਸੀ।
ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਲੰਬਾ ਗਿਆਨ ਸਿੰਘ ਸੀ, ਅਤੇ ਉਸਦਾ ਮਿੱਤਰ
ਵਿਵੇਕ ਸ਼ਰਮਾ ਸੀ। ਹੋਰ ਬਹੁਤਾ ਕੁੱਝ ਬੀਨਾ ਦੇ ਪੱਲੇ ਨਹੀਂ ਪਿਆ। ਫਿਰ ਵੀ ਕੰਬਦੀ
ਕੰਬਦੀ ਉਨ੍ਹਾਂ ਦੀਆਂ ਗੱਲਾਂ ਸੁਣੀ ਗਈ।
“ ਅੱਛਾ ਗਿਆਨ ਸਾਹਿਬ, ਐਸੇ ਟੋਲੇ ਮੇਂ ਇਕ ਕਾਲਾ ਏ, ਅੋਰ ਦੋ ਚੀਨੇ?”, ਥਾਣੇਦਾਰ
ਉੱਤਰ ਦਿੰਦਾ ਸੀ।
“ ਆਹੋ। ਬਹੁਤੇ ਔਖੇ ਨਹੀਂ ਹੋਂਗੇ ਲੱਭਣ”, ਲੰਬੇ ਬੰਦੇ ਨੇ ਜਵਾਬ ਦਿੱਤਾ।
“ ਅੱਬ ਤਾਂ ਵੋ ਅਕਬਾਰ ਵਾਲੇ ਨੇ ਵੈਨ ਬਾਰੇ ਖਬਰ ਛਾਪ ਦਿੱਤੀ। ਅੱਬ ਤਾਂ ਪਾਗਲ
ਹੋਵਣਗੇ ਜੇ ਹਾਲੇ ਵੀ ਵੈਣ’ਚ ਮੁਸਾਫ਼ਰੀ ਕਰਦੇ ਨੇ। ਫਿਕਰ ਨਾ ਕਰੋ। ਹਮ ਅੱਖ
ਰੱਖੋਂਗੇ ਅੋਰ ਸਭ ਕੋ ਫੜ੍ਹ ਲੈਂਗੇ! ਨਹੀਂ ਤਾਂ ਹਮਾਰਾ ਨਾਮ ਉਜਾਗਰ ਕਲਮਾੜੀ ਨਹੀਂ
ਏ! ਹਮ ਅੱਤਵਾਦੀ ਪਕੜਨ’ਚ ਕਸਬੀ ਹੈਂ। ਤਿੰਨ ਗੁੰਡਿਆਂ ਦਾ ਕੀ ਏ?”।
“ ਜੋ ਮਰਜੀ। ਬਸ ਸਾਨੂੰ ਇਕ ਦਮ ਦਸਣਾ ਜੇ ਲੱਭ ਗਏ”, ਗਿਆਨ ਨੇ ਕਿਹਾ।
“ ਜੇ ਸਾਨੂੰ ਪਹਿਲਾਂ ਮਿਲ ਗਏ, ਅਸੀਂ ਵੀ ਤਹਾਨੂੰ ਇਕ ਦਮ ਫੋਨ ਕਰੂੰਗੇ। ਤੁਹਾਤੋਂ
ਬਿਨਾਂ ਅਸੀਂ ਹਿਰਾਸਤ ਨਹੀਂ ਕਰ ਸਕਦੇ”, ਵਿਵੇਕ ਨੇ ਬੋਲਿਆ।
“ ਬਿਲਕੁਲ! ਬਿਲਕੁਲ। ਹਮਾਰੀ ਪੂਰੀ ਮਦਦ ਮਿਲੂਗੀ!”
“ ਅੱਛਾ ਫਿਰ, ਅਸੀਂ ਜਾਂਦੇ ਏ”, ਗਿਆਨ ਨੇ ਕਿਹਾ।
ਦੋਨਾਂ ਬੰਦਿਆਂ ਮਗਰ ਇਕ ਹੋਰ ਆਦਮੀ ਤੁਰ ਪਿਆ। ਬੀਨਾ ਨੂੰ ਪਹਿਲਾਂ ਨਹੀਂ ਦਿਸਿਆ
ਸੀ, ਕਿਉਂਕਿ ਹਵਾਲਦਾਰ ਦੇ ਪਿੱਛੇ ਲੁਕਿਆ ਸੀ। ਹੁਣ ਹਵਾਲਦਾਰ ਅੱਗੇ ਹੋ ਕੇ ਥਾਣੇਦਾਰ
ਨੂੰ ਬੀਨਾ ਵਾਰੇ ਦੱਸਣ ਲੱਗ ਪਿਆ। ਦੋਨੋਂ ਬੀਨਾ ਵੱਲ ਝਾਕੇ, ਜਿਵੇਂ ਚਰਖ ਸ਼ੇਰ ਦੀ
ਮਾਰੀ ਹੋਈ ਲੋਥ ਵੱਲ ਟਿਕ ਟਿਕੀ ਕਰਦਾ ਹੁੰਦਾ। ਹਵਾਲਦਾਰ ਨੇ ਇਕ ਸਿਪਾਹੀ ਨੂੰ
ਇਸ਼ਾਰਾ ਕੀਤਾ ਕਿ ਬੀਨਾ ਨੂੰ ਥਾਣੇ ਦੇ ਪਿੱਛੇ ਲੈ ਕੇ ਜਾਏ। ਬੰਦੀਖਾਨੇ ਅੱਗੋਂ
ਲੰਘੇ। ਬੀਨਾ ਨੇ ਸਰਸਰੀ ਨਿਗਾਹ ਮਾਰੀ। ਇਕ ਕੁੜੀ ਸਰੀਆਂ ਪਿੱਛੋਂ ਬੀਨਾ ਵੱਲ ਕੈਰੀ
ਅੱਖ ਨਾਲ ਦੇਖਦੀ ਸੀ। ਕੁੜੀ ਦੇ ਵੇਸਵਾ ਦੇ ਲੀੜੇ ਲੱਤੇ ਪਾਏ ਸਨ। ਮੂੰਹ ਵਿੱਚ ਪਾਨ
ਸੀ, ਢੱਗੀ ਵਾਂਗ ਚੱਬਦੀ ਸੀ। ਉਸ ਦੇ ਪਸਿੱਤੇ ਬੰਦੀਖਾਨੇ’ਚ, ਬੈਂਚ ਉੱਤੇ ਕੋਈ ਆਦਮੀ
ਪਿਆ ਸੀ, ਜਿਸ ਦੇ ਮੁਖੜੇ ਉੱਤੇ ਸਲੂਕਾ ਧਰਿਆ ਸੀ। ਉਸ ਕੁੜੀ ਕੋਲ਼ ਰੋਣੀ ਸੂਰਤ ਵਾਲਾ
ਵੱਡ ਵਡੇਰਾ ਵੀ ਬੈਠਾ ਸੀ। ਕੰਧ ਵੱਲ ਇੱਕ ਟੱਕ ਵੇਖਦਾ ਸੀ। ਆਵਦੇ ਸੋਚਾਂ ਵਿੱਚ
ਡੁੱਬਿਆ ਸੀ। ਮੂੰਹ ਉੱਤੇ ਜਖਮ ਸਨ।
ਸਿਪਾਹੀ ਨੇ ਕਮਰਾ ਖੋਲ੍ਹ ਕੇ ਬੀਨਾ ਨੂੰ ਅੰਦਰ ਬਿਠਾ ਦਿੱਤਾ। ਕਮਰਾ ਤਕਰੀਬਨ
ਖਾਲੀ ਸੀ। ਸੁੰਞਾ ਸੀ। ਗੱਭੇ ਸਰਲ ਮੇਜ਼ ਸੀ। ਉਸ ਦੇ ਨਾਲ ਇਕੱਲੀ ਕੁਰਸੀ ਸੀ, ਬਾੜਾ
ਵਿੱਚ ਬੈਠੀ, ਜਿਵੇਂ ਕੋਈ ਕੁੜੀ ਮੋਢੇ ਢਿੱਲੇ ਕਰਕੇ ਭਾਰ ਚੁੱਕਣ ਨਾਲ ਬੈਠੀ ਸੀ।
ਫਰਸ਼ ਠੰਢਾ ਸੀ, ਭੁਸਲਾ ਸੀ, ਅਵਰਨ ਸੀ। ਕੰਧਾਂ ਵੀ ਬੇਰੰਗ ਸਨ। ਮੇਜ਼ ਦੇ ਉੱਪਰ ਛੱਤ
ਤੋਂ ਇਕ ਲਾਟੂ ਲਮਕਦਾ ਸੀ, ਜਿਵੇਂ ਫਾਂਸੀ ਦੇ ਰੱਸੇ’ਚ ਕੋਈ ਲਟਕਦਾ ਸੀ। ਬੀਨਾ ਕੁਰਸੀ
ਵੱਲ ਤੁਰੀ, ਪਰ ਸਿਪਾਹੀ ਨੇ ਇਸ਼ਾਰਾ ਕੀਤਾ ਖੜਣ ਲਈ। ਬੀਨਾ ਦੇ ਪਿੱਛੇ ਬੂਹਾ ਢੁਕ
ਦਿੱਤਾ। ਪਾਲ਼ਾ ਹੋ ਕੇ ਬੀਨਾ ਖਲੋਈ। ਜਦ ਲਾਟੂ ਹਿੱਲਿਆ, ਉਸਦੀ ਆਵਾਜ਼ ਬੀਨਾ ਨੂੰ
ਡਾਡ ਵਾਂਗ ਲੱਗੀ।
ਬੀਨਾ ਨੂੰ ਹੁਣ ਲੱਗਿਆ ਜਿਵੇਂ ਕਮਰੇ’ਚ ਬੀਂਡੇ ਸਨ। ਡੋਲ ਗਈ। ਉਸ ਦੀਆਂ ਅੱਖਾਂ
ਨੂੰ ਕੀੜੇ, ਝੀਂਗਰ, ਡੇਹਮੂ, ਮਕੜੇ ਦਿੱਸੇ। ਘੂੰ ਘੂੰ ਹੀ ਸੁਣਦਾ ਸੀ। ਆਵਦੇ ਕੰਨਾਂ
ਉੱਤੇ ਹੱਥ ਰੱਖੇ; ਸੁਣੀ ਅਣਸੁਣੀ ਕਰਨੀ ਚਾਹੁੰਦੀ ਸੀ। ਇੰਝ ਕਾਫ਼ੀ ਦੇਰ ਲਈ ਖੜ੍ਹੀ
ਰਹੀ। ਫਿਰ ਲੱਤਾਂ ਡਗਮਗ ਕਰਨ ਲੱਗ ਗਈਆਂ। ਕੋਈ ਕਮਰੇ’ਚ ਆਇਆ ਨਹੀਂ। ਬੀਨਾ ਅੰਬ ਗਈ।
ਹੰਭ ਕੇ ਕੁਰਸੀ ਉੱਤੇ ਬੈਠ ਗਈ। ਉਸ ਦੀਆਂ ਅੱਖਾਂ ਮੇਜ਼ ਥੱਲੇ ਗਈਆਂ। ਨਜ਼ਰ ਇੱਕ ਲਾਲ
ਦਾਗ ਉੱਤੇ ਟਿੱਕੀ। ਫਰਸ਼ ਲਹੂ ਨਾਲ ਲਿਬੜਿਆ ਸੀ। ਉਸ ਬਜ਼ੁਰਗ ਦਾ ਹੋ ਸੱਕਦਾ ਸੀ?
ਬੀਨਾ ਡਰ ਗਈ। ਬਾਪੂ ਨੂੰ ਬੀਨਾ ਬਾਰੇ ਪਤਾ ਨਹੀਂ ਸੀ। ਉਨ੍ਹਾਂ ਨੂੰ ਫਿਕਰ ਹੁਣ ਤੱਕ
ਹੋ ਚੁੱਕਿਆ ਸੀ! ਬੀਨਾ ਸਹਿਮ ਗਈ।
ਦਰਵਾਜ਼ੇ ਦੇ ਪਿੱਛੇ ਪੁਲਸ ਦੀਆਂ ਆਵਾਜ਼ਾਂ ਆਈਆਂ। ਬੀਨਾ ਸ਼ਤਾਬੀ ਦੇਣੀ ਕੁਰਸੀ
ਤੋਂ ਉੱਠੀ। ਕੁਰਸੀ ਖੜਕ ਕੇ ਭੁੰਜੇ ਡਿੱਗੀ। ਕਪਾਟ ਖੁੱਲ੍ਹਣੇ ਹੀ ਥਾਣੇਦਾਰ ਅਤੇ ਇਕ
ਹੋਰ ਵਰਦੀ ਵਾਲਾ ਅੰਦਰ ਆਏ। ਦੋਨਾਂ ਦੀਆਂ ਅੱਖਾਂ ਕੁਰਸੀ ਵੱਲ ਗਈਆਂ, ਫਿਰ ਬੀਨਾ
ਵੱਲ। ਬੀਨੇ ਆਪਣੇ ਆਪ ਨੂੰ ਕਸੂਰਵਾਰ ਸਮਝੀ। ਥਾਣੇਦਾਰ ਨੇ ਬੀਨਾ ਵੱਲ ਘੂਰ ਕੇ
ਵੇਖਿਆ।
“ ਬੀਨਾ ਨਾਣਾ?”, ਦੂਜੇ ਆਦਮੀ ਨੇ ਆਖਿਆ।
“ ਹਾਂ ਜੀ”, ਬੀਨਾ ਨੇ ਝੀਣੀ ਆਵਾਜ਼’ਚ ਜਵਾਬ ਦਿੱਤਾ। ਥਾਣੇਦਾਰ ਨੇ ਕੁਰਸੀ ਚੱਕ ਕੇ
ਇਸ ਬੰਦੇ ਦੇ ਅੱਗੇ ਖੜ੍ਹੀ ਕਰ ਦਿੱਤੀ। ਆਦਮੀ ਬੈਠ ਗਿਆ। ਥਾਣੇਦਾਰ ਉਸ ਦੇ ਤਾਬਿਆ
ਖਲੋਇਆ। ਬੀਨਾ ਅਤੇ ਦੋਨੋਂ ਆਦਮੀਆਂ ਦੇ ਮੱਧ ਮੇਜ਼ ਨਾਕੇ ਵਾਂਗ ਖਲੋਤਾ ਸੀ। “ ਅਨਿਲ
ਕਿਥੇ ਹੈ?”।
“ ਪਤਾ ਨਹੀਂ”,
“ ਝੂਠ ਨਾ ਬੋਲ ਕੰਨਿਆਂ! ਹਮ ਕਮਲ਼ ਕੁੰਜੇ ਨਹੀਂ ਹੈਂ!”, ਥਾਣੇਦਾਰ ਨੇ ਥੁੱਕ ਕੇ
ਵਾਜ ਮਾਰੀ।
“ ਝੂਠ ਨ੍ਹੀਂ ਬੋਲਦੀ...ਸਹੂੰ ਖਾਂਦੀ ਐ...”,
“ ਕਸਬੀ!”, ਥਾਣੇਦਾਰ ਅੱਗੇ ਆਉਣ ਲੱਗਾ ਸੀ। ਬੀਨਾ ਹੁਣ ਠਠੰਬਰਦੀ ਸੀ। ਪਰ ਛਹਿਣ ਦੀ
ਕੋਈ ਲੋੜ ਨਹੀਂ ਸੀ। ਦੂਜੇ ਆਦਮੀ ਨੇ ਥਾਣੇਦਾਰ ਸਾਹਮਣੇ ਹੱਥ ਕਰਕੇ ਰੋਕ ਦਿੱਤਾ। ਹੁਣ
ਪਹਿਲੀ ਵਾਰੀ ਬੀਨਾ ਨੇ ਮਰਦਾਂ ਵੱਲ ਧਿਆਨ ਨਾਲ ਤਾੜਿਆ। ਬੈਠਾ ਬੰਦਾ ਬੋਲਿਆ, “ ਬੀਨਾ
ਮੈਂ ਕੋਤਵਾਲ ਹਾਂ। ਤੂੰ ਸਮਝਦੀ ਏ? ਅਸੀਂ ਤੈਨੂੰ ਖੇਚਲ਼ ਦੇਣੇ ਨਹੀਂ ਚਾਹੁੰਦੇ,
ਤੇਰੇ ਬਾਰੇ ਕੋਈ ਸ਼ਿਕਾਇਤ ਨਹੀਂ”।
ਥਾਣੇਦਾਰ ਮਧਰਾ ਆਦਮੀ ਸੀ। ਮੋਢੇ ਕੰਠ ਵੱਲ ਧੇਰੀ ਹੁੰਦੇ ਸਨ, ਹਿੱਕ ਲਿੱਸਾ ਸੀ,
ਗੋਗੜ ਡੰਕਾ ਵਰਗਾ ਸੀ। ਬਾਹਾਂ ਪਾਸੇ ਲੰਗੂਰ ਦੇ ਬਾਹੂ ਲਮਕ ਦੀਆਂ ਸਨ, ਜਿਵੇਂ ਹੀਹ
ਹੁੰਦੀਆਂ। ਗਰਦਨ ਗੈਂਡ ਦੀ ਧੋਣ ਸਾਰਖਾ ਸੀ। ਉਸ ਦੀਆਂ ਕੱਛਾਂ ਵਿੱਚੋਂ ਪਾਣੀ ਨਿਕਲ
ਕੇ ਕਮੀਜ਼ ਭਿਓ ਦਿੱਤੀ। ਉਸ ਦਾ ਸਿਰ ਸਾਂਢ ਵਰਗਾ ਸੀ, ਅੱਖਾਂ ਮੋਟੀਆਂ, ਕੰਨ ਕੁੰਨਾਂ
ਦੇ ਕੁੰਡੇ ਵਰਗੇ। ਉਪਰਲੇ ਹੋਠ’ਤੇ ਮੁਛਹਿਰਾ ਸੁੰਡ ਵਾਂਗ ਬੈਠਾ ਸੀ। ਥਾਣੇਦਾਰ ਬੀਨਾ
ਵੱਲ ਇੱਕ ਟੱਕ ਵੇਖਦਾ ਸੀ। ਇਸ ਕਰਕੇ ਬੀਨਾ ਦਾ ਜੀ ਕਾਹਲ਼ਾ ਪੈਂਦਾ ਸੀ।
ਕੋਤਵਾਲ ਪਤਲਾ ਜਾ ਸੀ, ਪਰ ਉਸ ਦੇ ਕੰਧੇ ਬਹੁਤ ਚੌੜੇ ਸਨ। ਚਿਤੰਨ ਚੁੰਨ੍ਹੇ ਸਨ।
ਸਿਰ ਕਸੋਲੀ ਅਜਿਹਾ ਸੀ, ਪੇਸ਼ਾਨੀ ਚੌੜੀ, ਠੋਡੀ ਤਿੱਖੀ ਅਤੇ ਨੱਕ ਅਣੀ ਵਰਗਾ।
ਕੋਤਵਾਲ ਦੇ ਸੀਸ’ਤੇ ਕੋਈ ਵਾਲ ਨਹੀਂ ਸੀ। ਭਰਵੱਟੇ ਨਹੀਂ ਸੀ, ਮੱਸ ਵੀ ਨਹੀਂ ਸੀ।
ਟੋਟਣ ਉੱਤੇ ਟੋਪੀ ਸੀ। ਜਿੰਨ੍ਹਾ ਆਪਨੂੰ ਥਾਣੇਦਾਰ ਧੱਕੜ ਬਣਾਉਂਦਾ ਸੀ, ਓਨ੍ਹਾਂ ਹੀ
ਇਹ ਆਪਨੂੰ ਨਿਰਵੈਰ ਦੇਖਾਉਂਦਾ ਸੀ। ਪਰ ਬੀਨਾ ਨੂੰ ਸਭ ਪੁਲਸੀਆਂ ਤੋਂ ਡਰ ਸੀ। ਅਨਿਲ
ਬਾਰੇ ਫਿਕਰ ਸੀ, ਬਾਪੂ ਬਾਰੇ ਚਿੰਤਾ ਸੀ। ਬੀਨਾ ਨੇ ਸੁਣਿਆ ਸੀ ਠਾਣੇ ਵਿੱਚ ਪੁਲਸ
ਮਨਜ਼ੂਰ ਜਾਂ ਪਰਵਾਨ ਪਾਪ ਕਰ ਸਕਦੇ ਨੇ,’ਤੇ ਕੋਈ ਕੁੱਝ ਨਹੀਂ ਕਰ ਸਕਦਾ। ਤਾਈਂ ਡਰਦੀ
ਸੀ। ਅਨਿਲ ਵਾਰੇ ਕੁੱਝ ਨਹੀਂ ਦੱਸਣਾ ਸੀ, ਪਰ ਜੇ ਸ਼ਕਲ ਵਿਗਾੜੀ ਜਾਂ ਪਤ ਲਾਹੀ,
ਆਵਦੇ ਆਪਨੂੰ ਮਾਰ ਦੇਣਾ ਸੀ।
“ ਵੇਖ ਬੀਨਾ ਜੀ, ਅਨਿਲ ਬਹੁਤ ਗਲਤ ਲੋਕਾਂ’ਚ ਰਲ਼ਿਆ ਹੈ। ਸਰਕਾਰ ਦੇ ਦੁਸ਼ਮਨ
ਹਨ। ਸਾਡੇ ਦੇਸ’ਚ ਅਰਾਜਕਤਾ ਲਾਉਂਗੇ। ਤੁਜੇ ਸਮਝ ਏ? ਹਮ ਤੇਰੇ ਭਰਾ ਨੂੰ ਕੁੱਝ ਨਹੀਂ
ਕਰਨਾ, ਸਿਰਫ ਸੁਆਲ ਆਖਣੇ ਏ। ਉਸ ਲੋਕਾਂ ਦਾ ਪਤਾ ਲੈਣ ਲਈ ਸਾਨੂੰ ਦੱਸ ਕਿਥੇ ਹੋ
ਸਕਦਾ ਹਾਂ? ਉਸ ਤੋਂ ਬਾਅਦ ਤੁਮ ਕੋ ਤੇਰੇ ਘਰ ਛੱਡ ਦੇਵਾਂਗੇ। ਤੁਮਾਰੇ ਬਾਪੂ ਕੋ ਵੀ
ਢੁੰਡਣ!”।
ਬੀਨਾ ਚੁੱਪ ਚਾਪ ਰਹੀ। ਕੋਤਵਾਲ ਸੂੰਹ ਕੱਢਣੀ ਚਾਹੁੰਦਾ ਸੀ ਮਿੱਠੀਆਂ ਮਿੱਠੀਆਂ
ਗੱਲਾਂ ਨਾਲ। ਬੀਨਾ ਨੂੰ ਵੱਧ ਫਿਕਰ ਸੀ ਕਿ ਥਾਣੇਦਾਰ ਹੋਰ ਤਰੀਕੇ ਵਰਤੇਗਾ।
“ ਥੋਨੂੰ ਦੱਸਿਆ! ਕੁੱਛ ਨ੍ਹੀਂ ਜਾਣਦੀ!”।
“ ਅੱਛਾ”। ਕੋਤਵਾਲ ਉੱਠ ਕੇ ਦਰ ਵੱਲ ਚੱਲੇ ਗਿਆ। ਘੁੰਮ ਕੇ ਥਾਣੇਦਾਰ ਵੱਲ ਝਾਕਿਆ,
ਫਿਰ ਬੀਨਾ ਵੱਲ। “ ਤੁਮਾਰੀ ਹੈ। ਜੇ ਫਿਰ ਵੀ ਕੁੱਛ ਨਹੀਂ ਇੰਕਸ਼ਾਫ ਕਰਦੀ, ਫਿਰ ਸਦਰ
ਦਫ਼ਤਰ ਲਿਉਣਾ। ਬਾਪ ਲੱਭੋਂ”। ਚੱਲੇ ਗਿਆ।
ਕਮਰੇ ਵਿੱਚ ਕੇਵਲ ਬੀਨਾ ਅਤੇ ਥਾਣੇਦਾਰ ਸਨ। ਇਕ ਮੂਨ, ਇਕ ਭੇੜੀਆ। ਬੱਲਬ ਸ਼ੁਕਦਾ
ਸੀ। ਬੀਨਾ ਹਾਲੇ ਵੀ ਖੜ੍ਹੀ ਸੀ। ਥਾਣੇਦਾਰ ਨੇ ਇਸ਼ਾਰਾ ਕੀਤਾ ਕੁਰਸੀ ਵੱਲ।
“ ਲੋ ਜੀ। ਤੁਮ ਬੈਠੋ”। ਬੀਨਾ ਬਹਿਣ ਗਈ। ਕੁਰਸੀ ਉੱਤੇ ਬੈਠਣ ਹੀ ਲੱਗੀ ਸੀ, ਜਦ
ਥਾਣੇਦਾਰ ਨੇ ਠਿੱਬੀ ਮਾਰਕੇ ਬੀਨਾ ਅਤੇ ਕੁਰਸੀ ਨੂੰ ਭੁੰਜੇ ਸੁਟ ਦਿੱਤੇ।
“ ਕੁੱਤੀ!”, ਥਾਣੇਦਾਰ ਨੇ ਫੱਕ ਮੁਖ’ਤੇ ਚਪੇੜ ਮਾਰੀ। “ਨਹੀਂ ਦੱਸਦੀ? ਹਮ ਤੁਜ
ਕੋ ਦੇਖਾਉਂਦਾ ਆ ਕੀ ਹੁੰਦਾ ਜੇ ਪੁਲਸ ਨਾਲ ਤਆਵਨ ਨਹੀਂ ਕਰਦੀ! ਤੁਜ ਕੋ ਪਤਾ ਲੱਗੂਗਾ
ਸਹਿਯੋਗ ਦੇਣਾ। ਤੁਮਾਰੇ ਡਕੈਤ ਬਾਇਆ ਕੋ ਮਾਰ ਦੇਣਾ! ਕੁੱਤੀ! ਤੇਰਾ ਐਸਾ ਹਾਲ ਕਰ
ਦੇਣਾ ਕੋਈ ਕੁਆਰਾ ਹੱਥ ਨਹੀਂ ਲਾਵੇਗਾ!”।
ਥਾਣੇਦਾਰ ਦੀ ਛਾਇਆ ਬੀਨਾ ਉਪਰ ਮੜ੍ਹ ਗਈ।
* * * * *
ਪੁਲਸੀ ਦੀ ਜੀਪ ਤੇਜ ਦੇਣੀ ਕੋਤਵਾਲ ਦੇ ਦਫ਼ਤਰ ਵੱਲ ਜਾਂਦੀ ਸੀ। ਸਾਰੀ ਰਾਤ ਬੀਨਾ
ਨੂੰ ਉਸ ਕਮਰੇ’ਚ ਰਖਿਆ। ਉਸ ਦੇ ਬਾਪ ਨੂੰ ਖ਼ਬਰ ਮਿਲ ਗਈ ਸੀ ਪਰ ਜਮਾਨਤ ਨਹੀਂ ਦੇ
ਸੱਕਿਆ ਜਿਸ ਕਰ ਕੇ ਉਸ ਨੂੰ ਪਿੱਠ ਦਿਖਾ ਕੇ ਜਾਣਾ ਪਿਆ। ਫਿਰ ਵਾਪਸ ਪੰਚਾਇਤ ਨਾਲ
ਹੱਥ ਜੋੜ ਕੇ ਆਇਆ। ਕੁੜੀ ਨੂੰ ਨਹੀਂ ਮਿਲਾਇਆ, ਪਰ ਬਾਪੂ ਨੂੰ ਵੀ ਧਰ ਲਿਆ। ਦੂਜੇ
ਕੈਦੀਆਂ ਨਾਲ ਨਜ਼ਰਬੰਦੀ ਕਰ ਦਿੱਤਾ। ਪਰ ਬੀਨਾ ਉਸ ਹੀ ਕਮਰੇ’ਚ ਸੀ। ਤੜਕਿਓ ਹੀ ਉਸ
ਨੂੰ ਜੀਪ’ਚ ਬਿਠਾ ਦਿੱਤਾ। ਪਿਤਾ ਹਾਲੇ ਜੇਲ’ਚ ਸੁੱਤਾ ਹੀ ਸੀ।
ਬੀਨਾ ਨਾਲ ਥਾਣੇਦਾਰ, ਹਵਾਲਦਾਰ ਅਤੇ ਸਿਪਾਹੀ ਸਨ। ਜਦ ਜੀਪ ਤੁਰ ਪਈ; ਉਸ ਹੀ
ਵੇਲ਼ੇ ਥਾਣੇ ਦੇ ਸਿਪਾਹੀਆਂ ਨੇ ਬਾਪੂ ਨੂੰ ਉਸ ਰੂਮ’ਚ ਬਿਠਾ ਦਿੱਤਾ। ਪੁੱਛ ਜਿਰ੍ਹਾ
ਫਿਰ ਸ਼ੁਰੂ ਹੋ ਗਈ। ਜਦ ਅਗਲੀ ਰਾਤ ਬੀਨਾ ਅੰਦਰ ਸੀ, ਸਿਪਾਹੀਆਂ ਨੇ ਜਾਣ ਕੇ ਗਾਣੇ
ਉੱਚੇ ਦੇਣੀ ਲਾਏ। ਜੋ ਅੰਦਰ ਹੁੰਦਾ ਸੀ ਕਿਸੇ ਨੂੰ ਸੁਣਦਾ ਨਹੀਂ ਸੀ। ਸਭ ਚਸ਼ਮਪੋਸ਼ੀ
ਕਰ ਰਹੇ ਸਨ। ਟੈਪ ਪਲੇਅਰ’ਚੋਂ “ ਕੋਈ ਹਮਦਮ ਨਾ ਰਹਾ, ਕੋਈ ਸਹਾਰਾ ਨਾ ਰਹਾ”,
ਮਿਣਕਦਾ ਸੀ।
ਸਿਪਾਹੀ ਜੀਪ ਨੂੰ ਚਲਾਉਂਦਾ ਸੀ। ਉਸ ਨੂੰ ਗੱਡੀ ਦੇ ਪਿੱਛੇ ਵੇਖਣ ਵਾਲੇ
ਦਰਪਣ’ਚੋਂ ਬੀਨਾ ਦਾ ਭੰਨਿਆ ਹੋਇਆ ਬੂਥਾ ਦਿੱਸਦਾ ਸੀ। ਸਾਧਣੀ ਵਾਂਗ ਚੁੱਪ ਚਾਪ ਬੈਠੀ
ਸੀ, ਚੂਰ ਚੂਰ ਹੋਈ ਲਾਸ਼। ਸਿਪਾਹੀ ਦੇ ਨਾਲ ਥਾਣੇਦਾਰ ਸੀ, ਉਸ ਦੇ ਪਿੱਛੇ ਹਵਾਲਦਾਰ,
ਬੀਨਾ ਦੇ ਨਾਲ। ਦਿਨ ਚੜ੍ਹੇ ਪਿੰਡੋਂ ਨਿਕਲ ਗਏ, ਇਕ ਪਾਸੇ ਖੇਤ, ਇਕ ਪਾਸੇ ਬਣ।
ਗੱਡੀਵਾਨ ਬਹੁਤ ਤੇਜ ਜਾਂਦਾ ਸੀ।
ਸੜਕੇ ਸੜਕ ਕਿਸੇ ਨੇ ਟ੍ਰੇੱਲਰ ਵੈਨ ਪਾਰਕ ਕੀਤੀ ਸੀ। ਉਸ ਕਰਕੇ ਡਰਾਈਵਰ ਨੂੰ
ਦੂਜੇ ਪਾਸੇ ਤੋਂ ਆਉਂਦੀ ਟ੍ਰੈਫ਼ਿਕ ਨਹੀਂ ਦਿੱਸਦੀ ਸੀ। ਜੋਰ ਦੇਣੀ ਹਾਰਨ ਵਜਾਇਆ।
ਨਾਲੇ ਨਾਲ ਸੜਕ ਦੇ ਗਲਤ ਪਾਸੇ, ਜਿਵੇਂ ਸਭ ਭਾਰਤੀ ਕਰਦੇ ਨੇ, ਜੀਪ ਕਰ ਲਈ।
ਦੁਰਭਾਗ ਵੱਸ ਦੀ ਗੱਲ ਦੂਜੇ ਪਾਸਿਓ ਟਰੱਕ ਆਉਂਦਾ ਸੀ, ਗੋਲ਼ੀ ਵਾਂਗ। ਸਿਪਾਹੀ ਡਰ
ਗਿਆ, ਸਟੇਅਰਿੰਗ ਹੱਥੋਂ ਛੁਟ ਗਿਆ, ਜੀਪ ਹੁਲਾਰਾ ਖਾ ਕੇ ਸੜਕ ਤੋਂ ਗਿਰ ਕੇ ਖੇਤ’ਚ
ਪਹੁੰਚ ਗਈ। ਜੀਪ ਖੁੰਢ’ਚ ਵੱਜ ਕੇ ਮੂਧੀ ਹੋ ਗਈ।
ਸੀਮਾ ਦੇ ਲੂੰ ਕੰਡੇ ਖੜ੍ਹੇ ਹੋ ਗਏ ਜਦ ਉਹ ਬਾਰੀ’ਚੋਂ ਬਾਹਰ ਝਾਕੀ। ਜੀਪ ਦਾ
ਪਿੱਛਲਾ ਦਰ ਖੁਲ੍ਹਿਆ। ਇਕ ਨਾਰੀ ਨਿਕਲੀ ਜਿਸ ਦੇ ਪਾਟੇ ਲੀਰੇ ਲੂੰਹ ਨਾਲ ਭਿੱਜੇ ਸਨ।
ਕੁੜੀ ਬਾਹਰ ਆ ਕੇ ਦਬਾ ਸੱਟ ਨੱਸੀ, ਇਧਰ ਉਧਰ ਠੋਕਰ ਖਾਂਦੀ। ਸੜਕ ਪਾਰ ਕੇ ਜੰਗਲ’ਚ
ਵੜ ਗਈ। ਮੋਹਰਲਾ ਦਵਾਰ ਵੀ ਖੁਲ੍ਹਿਆ। ਉਸ ਵਿੱਚੋਂ ਥਾਣੇਦਾਰ ਪਹਿਲਾਂ ਨਿਕਲ ਲਿਆ, ਉਸ
ਤੋਂ ਬਾਅਦ ਡਰਾਈਵਰ। ਥਾਣੇਦਾਰ ਦੇ ਚਿਹਰੇ’ਤੇ ਕਈ ਸਹਾਇਕ ਨਦੀਆਂ ਵਾਂਗ ਧਾਰੀਆਂ ਮੱਥੇ
ਤੋਂ ਅੱਖਾਂ ਵੱਲ ਜਾਂਦੀਆਂ ਸਨ। ਰੱਤ ਦੀ ਧਾਰੀਆਂ। ਉਨ੍ਹੇ ਪਿੱਛਲੇ ਬੂਹੇ ਪਾਸੇ ਘਸੋੜ
ਕੇ ਬਾਂਹ ਅੰਦਰ ਕਰ ਕੇ ਹਵਾਲਦਾਰ ਨੂੰ ਬਾਹਰ ਕੱਢਿਆ। ਹਵਾਲਦਾਰ ਦੇ ਵੀ ਸੱਟ ਲੱਗੀ
ਸੀ। ਗੱਡੀਵਾਨ ਦੇ ਵੀ ਜਖਮ ਸਨ। ਹਵਾਲਦਾਰ ਸਭ ਤੋਂ ਕਾਇਮ ਸੀ। ਜਦ ਉਸ ਨੇ ਜੀਪ ਵੱਲ
ਝਾਕਿਆ, ‘ਤੇ ਇੰਜਨ ਦੇ ਵਿੱਚ ਅੱਗ ਦੇ ਲਾਟ ਦਿੱਸ ਗਏ। ਉਹ ਦੂਜਿਆਂ ਨੂੰ ਫੜ੍ਹ ਕੇ
ਸੜਕ ਵੱਲ ਨੱਠਿਆ। ਭਕ ਭਕ ਪਿੱਛੋਂ ਆਉਂਦਾ ਸੀ, ਫਿਰ ਧੜਾਕਾ ਦੀ ਆਵਾਜ਼ ਆਈ। ਭੜਾਕਾ
ਪੈਣ ਬਾਅਦ ਤਿੰਨ ਹੀ ਸੜਕ ਉੱਤੇ ਡਿੱਗ ਗਏ। ਜਦ ਖਲੋਤੇ ਜੀਪ ਵੱਲ ਦੇਖਿਆ। ਅੱਗ’ਚ ਜੀਪ
ਖਰਚ ਗਈ। ਲੋਕਾਂ ਦੀਆਂ ਗੱਡੀਆਂ ਖੜ੍ਹ ਗਈਆਂ। ਸੀਮਾ ਨੇ ਦਰਵਾਜ਼ਾ ਖੋਲ੍ਹਿਆ, ਮਦਦ
ਦੇਣ। ਪਰ ਥਾਣੇਦਾਰ ਗਾਲ੍ਹਾਂ ਕੱਢਦਾ ਜੰਗਲ ਵੱਲ ਦੌੜ ਗਿਆ, ਹੱਥ’ਚ ਤਮੰਚਾ ਤਿਆਰ, ਉਸ
ਦੇ ਪਿੱਛੇ ਹਵਾਲਦਾਰ ਅਤੇ ਸਿਪਾਹੀ ਕਦਮ ਡਗਮਗਾਉਂਦੇ।
ਅੱਧੇ ਘੰਟੇ ਬਾਅਦ ਝਾੜੀਆਂ’ਚ ਬੀਨਾ ਨੂੰ ਲਭਦੇ, ਸਿਪਾਹੀ ਨੇ ਇਕ ਟਹਿਣੀ’ਤੇ ਉਸ
ਦਾ ਖੂਨ ਦੇਖ ਲਿਆ। ਦੂਜਿਆਂ ਨੂੰ ਹਾਕ ਮਾਰ ਕੇ ਸੱਦ ਲਿਆ। ਇਸ ਤਰ੍ਹਾਂ ਤਿੰਨਾਂ ਨੂੰ
ਬੀਨਾ ਲੱਭ ਗਈ, ਸਾਏਦਾਰ ਹੇਠ। ਬੀਨਾ ਧਰਤੀ’ਤੇ ਪਈ ਸੀ, ਡਰਦੀ। ਸਿਪਾਹੀ ਪਿੱਛੇ
ਰਿਹਾ, ਹੱਥ ਵਿੱਚ ਰਫ਼ਲ ਸੀ, ਜਿਸ ਨਾਲ ਬੀਨਾ ਵੱਲ ਨਿਸ਼ਾਨਾ ਬੰਨ੍ਹਾਇਆ ਸੀ।
ਥਾਣੇਦਾਰ’ਤੇ ਹਵਾਲਦਾਰ ਨੇੜੇ ਹੋ ਗਏ।
“ ਕੁੱਤੀ! ਦੌੜ ਗਈ! ਅੱਬ ਤੁਮ ਕੋ ਦਿਖਾਉਂਦਾ ਉਗਰਪੰਥੀਆਂ ਨੂੰ ਕੀ ਹੁੰਦਾ ਏ।
ਸਾਲੀ...”, ਥਾਣੇਦਾਰ ਸਾਹਮਣੇ ਆ ਕੇ ਆਵਦੀ ਪਤਲੂਣ ਨੂੰ ਲਾਹੁਣ ਲੱਗ ਪਿਆ। ਕਮਰਕੱਸਾ
ਖੋਲ੍ਹ ਦਿੱਤਾ, ਪੈਂਟ ਗਿੱਟਿਆਂ ‘ਤੇ ਡਿੱਗ ਪਈ। ਬੀਨਾ ਦਾ ਰੰਗ ਪੀਲ਼ਾ ਹੋ ਗਿਆ। “ ਏ
ਭਗਵਾਨ!”, ਹੁਣ ਰੱਬ ਤਵੱਕਲੀ ਸੀ। ਉਸ ਹੀ ਪਲ ਪਰਛਾਵਾਂ’ਚੋਂ, ਇੱਕ ਵੱਡੇ ਸ਼ੇਰ ਨੇ
ਛਾਲ ਮਾਰੀ। ਇਕ ਪਲ ਲਈ ਕੁੱਝ ਨਹੀਂ ਹੋਇਆ।
ਸ਼ੇਰ ਬੀਨਾ ਅਤੇ ਥਾਣੇਦਾਰ ਦੇ ਵਿਚਾਲੇ ਖਲੋਤਾ ਸੀ। ਉਸ ਦੀ ਪਿੱਠ ਬੀਨਾ ਵੱਲ ਸੀ।
ਥਾਣੇਦਾਰ ਆਪਣੇ ਆਪ ਡਿੱਗ ਗਿਆ। ਦੂਜੇ ਦੌੜ ਗਏ। ਥਾਣੇਦਾਰ ਤੋਂ ਛਲਾਰੂ ਵਰਗਾ ਬੋਲ
ਨਿਕਲਿਆ। ਸ਼ੇਰ ਨੇ ਥਾਣੇਦਾਰ ਦੇ ਪੰਜਾ ਮਾਰਿਆ। ਫਿਰ ਸ਼ੇਰ ਨੇ ਗਰਦਮ ਮੂੰਹ ਵਿੱਚ
ਫੜ੍ਹ ਲਈ। ਮੁਰਗੀ ਵਾਂਗ ਗਾਟਾ ਚਟਕਾ ਦਿੱਤਾ। ਬੀਨਾ ਗਸ਼ ਖਾ ਗਈ।
* * * * *
ਹੁਣ ਬੀਨਾ ਰੁੱਖ ਦੇ ਟਾਹਣ’ਤੇ ਬੈਠੀ, ਆਲੇ ਦੁਆਲੇ ਦੇਖਣ ਲੱਗੀ। ਉਸਨੂੰ ਅਵਾਜ਼ਾਂ
ਸੁਣਦੀਆਂ ਸੀ। ਕੋਈ ਧਰਤੀ ‘ਤੇ ਤੁਰਦਾ ਸੀ। ਚਿੱਤਰੇ ਵਾਂਗ ਟਾਹਣ ਤੋਂ ਥੱਲੇ ਨੀਝ
ਲਾਈ। ਪੱਧਰੇ ਥਾਂ ਦੇ ਦੂਜੇ ਪਾਸੇ ਝਾੜੀਆਂ ਸਨ। ਪੱਤੇ ਥਰਕਣ ਲੱਗ ਪਏ। ਡਰ ਨਾਲ ਬੀਨਾ
ਦੀਆਂ ਅੱਖਾਂ ਅੱਡੀਆਂ...ਪਰ ਸ਼ੇਰ ਨਹੀਂ ਨਿਕਲਿਆ; ਦੋ ਆਦਮੀ ਸਨ। ਉੱਤੋਂ ਬੀਨਾ ਨੂੰ
ਪੱਗੜੀਆਂ ਦਿੱਸਦੀਆਂ ਸੀ, ਜਿਵੇਂ ਦੋਂ ਰੰਗੀਨੇ ਪਖਾਵਜੇ ਸਨ; ਇੰਨ੍ਹਾਂ ਦੇ ਹੇਠ ਚੁੰਝ
ਵਾਂਗ ਨੱਕ ਵਧਦੇ। ਇਹ ਚੱਕਰਾਂ ਹੇਠ ਆਦਮੀਆਂ ਦੇ ਮੋਢੇ, ਪੈਰ ਦਿੱਸਦੇ। ਬੀਨਾ ਨੇ ਇੱਕ
ਦੀ ‘ਵਾਜ ਪਛਾਣ ਲਈ।
“ ਬਾਈਆਂ!”, ਬੀਨਾ ਨੇ ਸੰਘ ਪਾੜ ਕੇ ਕਲ਼ਪਿਆਂ॥
06/04/2012 |