ਇੱਛਾ
ਸੀ,
ਸੀਮਾ ਦੀ ਕਿ ਇਹ ਸਭ
ਕੋਈ ਖੌਫਾਨਾਕ ਖ਼ਾਬ ਹੀ ਸੀ। ਪਰ ਜਦ ਭਟਕਣੀ ਉੱਤਰ ਗਈ, ਨੱਕੇ ਖੋਲ੍ਹੇ,
ਆਲਾ ਦੁਆਲਾ ਤੱਕਿਆ,
ਚਮੋਲੀ’ਚ
ਨਹੀਂ ਸੀ। ਟੇ੍ਰਲੱਰ’ਚ
ਪਲੰਘ ਉੱਤੇ ਪਈ ਸੀ। ਕਾਸ਼! ਰਾਤੀ ਸੱਚ ਮੁੱਚ
ਬਾਪੂ ਨੇ ਓਂਕਾਰ ਨੂੰ
ਆਵਦੀ ਲਾਡਲੀ ਦੇ ਦਿੱਤੀ! ਇਕ ਦਮ ਸੀਮਾ ਨੇ ਉੱਠਣ ਦੀ ਕੋਸ਼ਿਸ਼ ਕੀਤੀ,
ਪਰ ਗੁੱਟ
ਉੱਤੇ ਬੇੜੀ ਬੰਨ੍ਹੀ
ਸੀ,
ਇਕ ਲੰਬਾ ਸੰਗਲ ਸੱਪ ਵਾਂਗ
ਬਾਂਹ ਤੋਂ ਡਰਾਈਵਰ ਦੀ ਕੁਰਸੀ ਨਾਲ ਘੁਟ ਕੇ
ਬੰਨ੍ਹਿਆ ਹੋਇਆ ਸੀ।
ਡਰਾਈਵਰ ਦੀ ਸੀਟ ਤੋਂ ਪਲੰਘ ਤਕ ਜ਼ੰਜੀਰ ਸੀ। ਹਲਕਾ ਵੀ ਸੀ,
ਪਰ ਡਾਢਾ ਵੀ।
ਸੀਮਾ ਟੇ੍ਰਲੱਰ ਵਿਚ
ਜਿਥੇ ਮਰਜੀ ਤੁਰ ਸਕਦੀ ਸੀ,
ਪਰ ਵੈਨ’ਚੋਂ
ਨਿਕਲਣ ਦਾ ਕੋਈ ਮੌਕਾ ਨਹੀਂ ਸੀ। ਫੋਨ ਵੀ ਕਿਤੇ ਨਹੀਂ
ਸੀ। ਉਸ ਬੁੱਢੇ ਕੋਲ ਸੈੱਲ ਫੋਨ ਹੋਵੇਗਾ!
ਸੀਮਾ
ਨੇ ਅੱਧਾ ਘੰਟਾ ਲਾਇਆ
ਹਥਕੜੀ ਲਾਉਣ ਦੀ ਕੋਸ਼ਿਸ਼ ਵਿਚ। ਕੋਈ ਫਾਇਦਾ ਨਹੀਂ ਸੀ। ਬੂਹਾ ਤੱਕ ਪਹੁੰਚ ਗਈ
ਸੀ ਪਰ ਤਾਕ ਨੂੰ ਤਾਲਾ
ਲਾਇਆ ਸੀ। ਬਾਰੀਆਂ ਵੀ ਬੰਦ ਸਨ। ਬਾਰੀਆਂ ਬਾਹਰੋਂ ਕਾਲੇ ਰੰਗ ਨਾਲ ਰੰਗੀਆਂ
ਸਨ,
ਇਸ ਲਈ ਕਿਸੇ ਨੂੰ
ਸੀਮਾ ਦਿੱਸਦੀ ਨਹੀਂ ਸੀ। ਬਹਿ ਕੇ ਬਿਲਕ ਗਈ। ਬਾਪੂ ਦੀ ਲਾਡਲੀ?
ਸੱਚੀ?
ਇੰਨਾ ਪਿਆਰ ਪਿਉ ਨੂੰ
ਦਿੱਤਾ,
ਫਿਰ ਵੀ ਫੱਟਾ ਫੱਟ ਇਸ ਬੁੱਢੇ
ਨੂੰ ਵੇਚ ਦਿੱਤਾ! ਹਾਂ,
ਵੇਚ ਦਿੱਤਾ,
ਪੈਸੇ ਲਈ,
ਧੀ ਦੀ ਸਿਰ ਦਰਦੀ
ਲਾਂਭੇ ਕਰਨ ਲਈ। ਸਮਾਜ ਦੀਆਂ ਅੱਖਾਂ’ਚ
ਕੁੜੀ ਕੀ ਸੀ?
ਨਾਲੇ ਕਿਸੇ ਨੇ
ਇੱਦਾਂ ਬਣਾਇਆ?
ਰੱਬ ਨੇ?
ਜੇ ਰੱਬ ਨੇ ਆਦਮੀ ਲਈ
ਜਨਾਨੀ ਬੋਝ ਬਣਾਈ, ਕੋਈ ਕਲੰਕ ਜਾਂ ਪੱਗ
ਦਾ ਦਾਗ;
ਬੰਦੇ ਲਈ ਇੰਨੀ ਕਦਰ ਹੈ,
ਫਿਰ ਉਸਨੂੰ ਇਨਸਾਨ
ਪੈਦਾ ਕਰਨ ਦੀ ਯੋਗਤਾ ਦੇਣੀ ਸੀ। ਤੀਵੀ ਦੀ ਕੀ ਲੋੜ
ਸੀ?
ਹਾਂ! ਆਦਮੀ ਦੇ ਅਨੰਦ
ਲਈ ਗੁੱਡੀਆ! ਨਾਰ ਨਾਲ ਆਵਦੀ ਹਵਸ ਮਿਟਾਉਣ ਲਈ ਨਾਰ।ਰੋਟੀ ਬਣਾਉਣ ਲਈ,
ਭਾਂਡੇ ਧੋਣ,
ਨਿਆਣੇ ਪਾਲਣ ਲਈ। ਕੰਮ
ਕਰਨ ਲਈ ਕਲਦਾਰਣ,
ਕਾਮ ਕਰਨ ਲਈ ਕਲਦਾਰਣ,
ਨਫ਼ਰ ਚਾਹੀਦਾ ਸੀ ਨਾ
ਕੇ ਨਾਰੀ! ਜਦ ਹੁਸਨ
ਹਵਸ ਲਾਹੁੰਦਾ ਸੀ,
ਇਸਤਰੀ ਦੇਵਤੀ ਸੀ; ਜਦ ਅਪਣੇ ਹੱਕ ਮੰਗਦੀ,
ਨਫ਼ਰਤ ਦੀ ਕਾਬਲ
ਸੀ। ਹੋਰ ਕਿਉਂ ਪਿਉ
ਨੇ ਉਸ ਦਿਨ ਜੰਗਲ ਵਿਚ ਮੈਨੂੰ ਛੱਡਿਆ! ਹੋਰ ਕਿਉਂ? ਇਸ ਯਾਦ ਨੂੰ ਮਨ ਦੇ
ਕਿਸੇ
ਹਨੇਰੇ ਖੂੰਜੇ ਵਿਚ ਸੀਮਾ ਨੇ
ਲੁਕੋਇਆ ਸੀ। ਪਰ ਪੀੜ ਹੁਣ ਵਾਪਸ ਆ ਗਈ। ਇਸ ਵਕਤ ਰੱਬ ਨਾਲ ਕਾਵੜ ਸੀ,
ਬਾਲ ਨਾਲ ਬੇਅੰਤ ਵੈਰ
ਸੀ। ਸਿਸਕੀਆਂ ਤੋਂ ਹੰਝੂਆਂ ਦੀ ਝੜੀ ਪੈ ਗਈ। ਬਹੁਤ ਦੇਰ ਲਈ ਇਸ ਤਰਾਂ ਬੈਠੀ
ਰਹੀ। ਦੁਪਹਿਰ ਸੀ,
ਪਰ ਹਾਲੇ ਤੱਕ ਓਂਕਾਰ
ਵਾਪਸ ਨਹੀਂ ਸੀ ਆਇਆ।ਟ੍ਰੈਲੱਰ ਵਿਚ ੳਹ ਅਕਾਅ ਨਾਲ ਭਰੀ
ਪਈ ਸੀ।
ਟਾਇਮ
ਪਾਸ ਕਰਨ ਲਈ ਪਹਿਲਾਂ
ਟੀਵੀ ਲਾਇਆ। ਬਿਗ ਬੌਸ ਵੇਖਿਆ। ਫਿਰ ਇਕ ਹਿੰਦੀ ਫਿਲਮ,
ਬੋਬੀ। ਜਦ ਡਿੰਪਲ
ਅਤੇ ਰਿਸ਼ੀ ਕਪੂਰ ਨੇ
ਕਮਰੇ ਵਿਚ ਬੰਦ ਹੋਣ ਦਾ ਗਾਣਾ ਗਾਇਆ,
ਸੀਮਾ ਰੋਣ ਲੱਗ ਪਈ।
ਭੁੱਖ ਚਮਕੀ। ਫਰਿਜ
ਖੋਲ੍ਹੀ। ਪਰਾਉਠਿਆਂ
ਦੀ ਢੇਰੀ ਸੀ। ਠੰਢੇ ਠੰਢੇ ਛਕ ਲਏ। ਟੀਵੀ ਦੇ ਨਾਲ ਕਿਤਾਬਾਂ ਨਾਲ ਭਰੀ ਟਾਂਡ
ਸੀ। ਅਣਖੀ ਦਾ ਨਾਵਲ,
ਗੇਲੋ ਚੁੱਕ ਕੇ ਪੜ੍ਹਨ
ਲੱਗ ਪਈ। ਟੀਵੀ ਵੀ ਚਲ ਰਿਹਾ ਸੀ,
ਏ.ਸੀ ਵੀ ਲਾਈ ਸੀ,
ਫਰਸ਼ ਉੱਤੇ ਕੱਪੜੇ,
ਕਿਤਾਬਾਂ,
ਟੇਪਾਂ,
ਕੋਕ ਦੇ ਖਾਲੀ ਡੱਬੇ
ਖਿਲਰੇ ਸਨ। ਘਰ ਨੂੰ ਜਾਣ-ਬੁੱਝ ਕੇ
ਗੰਦਾ ਕਰ ਦਿੱਤਾ।ਘਰ
ਵਾਲਾ ਘਰ ਨਹੀਂ ਹੋਰ ਕਿਸੇ ਦਾ ਡਰ ਨਹੀਂ।ਓਹ ਗਿਆ ਕਿੱਥੇ ਸੀ?
ਫੋਲਾ ਫਾਲੀ ਕਰਨ
ਤੋਂ ਬਾਅਦ ਫਿਰ ਬੋਰ
ਹੋ ਗਈ। ਹੁਣ ਆਲੇ ਦੁਆਲੇ ਟ੍ਰੈੱਲਰ ਦਾ ਹਾਲ ਵੇਖ ਕੇ ਡਰ ਲੱਗਾ। ਸਫਾਈ ਕਰਨ
ਲੱਗ ਪਈ। ਇਕ ਦਰਾਜ਼
ਵਿਚ ਛੁਰੀ ਕਾਂਟੇ ਸਨ। ਸਭ ਤੋਂ ਮੋਟਾ ਚਾਕੂ ਕੱਢ ਕੇ ਆਵਦੀ ਹਥਕੜੀ ਨੂੰ ਕੱਟਣ
ਦੀ ਕੋਸ਼ਿਸ਼ ਕੀਤੀ। ਜਦ
ਕੁੱਝ ਨਹੀਂ ਹੋਇਆ, ਚਾਕੂ ਪਰ੍ਹੇ ਸੁੱਟ
ਦਿੱਤਾ। ਚਿੱਤ ਕਰਦਾ ਸੀ ਉਸਨੂੰ ਵਾਪਸ
ਚੁੱਕ ਕੇ ਓਂਕਾਰ ਦੇ
ਆਉਂਦੇ ਦੇ ਸਿਰ ਵਿਚ ਖੋਭ ਦੇਵੇ। ਪਰ ਇਹ ਸੋਚ ਮਿਟ ਗਈ। ਅੱਕ ਕੇ ਸਂੌ ਗਈ।
ਬਾਹਰ
ਚਾਨਣ ਘਟਦਾ ਜਾਂਦਾ
ਸੀ। ਭੁੱਖ ਨੇ ਸੀਮਾ ਨੂੰ ਫਿਰ ਜਗਾਇਆ। ਉੱਠ ਕੇ ਫਰਿੱਜ’ਚੋਂ
ਜੋ ਰਹਿੰਦਾ ਸੀ ਖਾ
ਲਿਆ। ਟੀਵੀ ਹਾਲੇ ਤੱਕ
ਚਲਦਾ ਸੀ। ਅੱਤਵਾਦੀਆਂ ਵਾਰੇ ਖ਼ਬਰਾਂ ਸਨ। ਉਦਾਸ ਹੋ ਕੇ ਟੀਵੀ ਬੰਦ ਕਰ
ਦਿੱਤਾ। ਗੇਲੋ ਵਿਚ
ਫਿਰ ਵੜ ਗਈ। ਸ਼ਾਮ ਹੋ ਗਈ ਸੀ। ਬਾਹਰ ਹੁਣ ਕੋਈ ਨਹੀਂ ਹੁਣ ਦਿੱਸਦਾ ਸੀ। ਜੰਗਲ
ਦੀ ਆਵਾਜ਼ ਆਥਣ ਨੂੰ
ਕਾਇਮ ਹੋ ਜਾਂਦੀ ਸੀ। ਰਾਤ ਦਾ ਚੀਕ ਚਿਹਾੜਾ ਵਾਪਸ ਆ ਗਿਆ। ਸੀਮਾ ਨੂੰ
ਡਰ
ਲੱਗਾ। ਕੀ ਮੈਨੂੰ
ਇੱਥੇ ਛੱਡ ਕੇ ਆਪ ਉੱਡ ਗਿਆ? ਗੇਲੋ ਮੇਜ਼ ਉੱਤੇ ਧਰ
ਕੇ ਹੇਠ ਸੁੱਟਿਆ ਚਾਕੂ ਹੱਥਾਂ
ਵਿੱਚ ਫੜ ਲਿਆ,
ਜਿਵੇਂ ਉਸ ਤੋਂ
ਦਿਲਾਸਾ ਮਿਲਦਾ ਸੀ,
ਉਹ ਇਕਰਾਰ ਦਿੰਦਾ ਸੀ,
ਕਿ ਮੈਂ ਤੈਨੂੰ ਕੁੱਝ
ਨਹੀਂ ਹੋਣ ਦੇਵਾਂਗਾ।
ਪਲੰਘ ਉੱਤੇ ਬੈਠੀ ਨੇ ਗੋਡੇ ਹਿੱਕ ਨਾਲ ਲਾ ਲਏ। ਅੱਗੇ ਹੱਥਾਂ’ਚ
ਬਲੇਡ
ਲਿਸ਼ਕਦਾ ਸੀ,
ਗੋਡਿਆਂ ਪਿੱਛੋਂ ਕੇਵਲ
ਲੋਇਣ ਨੰਗੇ ਸਨ,
ਦੁਪੱਟਾ ਸੀਸ ਉੱਤੇ ਫਣ ਵਾਂਗ
ਵਾਲ ਢੱਕਦਾ
ਸੀ।
ਦਿਨ
ਨੇ ਆਖਰਾ ਦਮ ਤੋੜ
ਲਿਆ।
ਸੀਮਾ
ਭਾਰੇ ਭਾਰੇ ਸਾਹ
ਲੈਂਦੀ ਸੀ। ਲੂੰ ਕੰਡੇ ਖੜ੍ਹੇ ਹੋ ਗਏ। ਇਕ ਦਮ ਕੁੱਝ ਵੈਨ’ਚ ਵੱਜ ਗਿਆ। ਖੜਕੇ
ਨਾਲ
ਸੀਮਾ ਡਰ ਗਈ। ਕਿਆਸ ਨੇ ਦਿਮਾਗ
ਵਿਚ ਬਹੁਤ ਭਿਆਨਕ ਖਿਆਲ ਭਰ ਦਿੱਤੇ। ਝੰਜੋੜਦੀ,
ਸੀਮਾ,
ਪਰੇਸ਼ਾਨ ਹੋ
ਗਈ। ਹੱਥਾਂ ਵਿਚ ਚਾਕੂ
ਕੰਬਦਾ ਸੀ। ਸੀਮਾ ਨੂੰ ਲੱਗਿਆ ਜਿਵੇਂ ਇਕ ਬਾਰੀ ਉੱਤੇ ਕੋਈ ਜਾਂ ਕੁੱਝ
ਝਰੀਟਾਂ ਮਾਰਦਾ ਸੀ।
ਝਰੀਟਾਂ ਦੀ ਆਵਾਜ਼ ਦਰਵਾਜੇ ਵਾਲੀ ਬਾਰੀ ਰਾਹੀ ਆਉਂਦੀ ਸੀ।
ਸੀਮਾ
ਦੀਆਂ ਅੱਡੀਆਂ ਅੱਖਾਂ
ਉਸ ਥਾਂ ਟਿੱਕੀਆਂ ਸਨ। ਉਂਝ ਬਾਰੀ ਉੱਤੇ ਰੰਗ ਲਾਇਆ ਸੀ,
ਪਰ ਉਹਨੂੰ ਲਗਦਾ ਸੀ
ਕਿ ਛਾਈ ਖਿੜਕੀ ਉੱਤੇ
ਲਹੂ ਦਾ ਨਿਸ਼ਾਨ ਸੀ। ਸੌਂਹ ਖਾ ਸਕਦੀ ਸੀ ਕਿ ਇਕ ਪਲ ਲਈ ਲਿਬੜਿਆ ਸੰਤਰੀ ਪੰਜਾ
ਦਿੱਸਿਆ ਸੀ। ਡਰਦੀ ਨੇ
ਚਾਕੂ ਛੱਡ ਦਿੱਤਾ ਜੋ ਭੂੰਜੇ ਡਿੱਗ ਗਿਆ। ਪਹਿਲਾਂ ਤਾਂ ਡਰਦੀ ਸੀ,
ਫਿਰ ਉਸ
ਹੀ ਡਰ ਨੇ ਉਸਨੂੰ
ਥੱਲਿਓਂ ਚਾਕੂ ਚੁੱਕਣ
ਲਈ ਹਿੱਮਤ ਦੇ ਦਿੱਤੀ। ਪਰ ਉਸ ਹੀ ਵੇਲੇ ਬੂਹਾ ਖੁਲ੍ਹ
ਗਿਆ॥
ਚਲਦਾ... |