WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਝੀਲ ਕੋਲ ਟ੍ਰੇੱਲਰ ਖੜ੍ਹਾ ਸੀ, ਜੰਗਲ ਤੋਂ ਪਹਿਲੀ ਵਾਰੀ ਓਂਕਾਰ ਨੇ ਉਸ ਰਾਤ ਪਰ੍ਹੇ ਪਾਰਕ ਕੀਤੀ। ਸੀਲ ਪੌਣ ਸਾਂ ਸਾਂ ਕਰਦੀ ਸੀ। ਰਾਤ ਸਾਫ਼ ਸੀ, ਇਕ ਕਾਲਾ ਕਾਲਾ ਕਾਗ਼ਜ਼, ਜਿਸ ਉੱਤੇ ਦੀਮਕ ਇਧਰ ਉਧਰ ਖਲੋਤੇ ਸਨ, ਅੱਡੋ ਅੱਡ, ਜਿਵੇਂ ਤਵੇ ਉੱਤੇ ਆਟੇ ਦੇ ਜੱਰੇ ਪਏ ਹੁੰਦੇ ਨੇ। ਚੰਦ ਵੱਡਾ ਸੀ, ਉਸਦੇ ਚਿਹਰਾ ਚਕੋਰਾਂ ਲਈ ਛਾਣ ਮਾਰਦਾ, ਉਸਦਾ ਅਕਸ ਝੀਲ ਉੱਤੇ ਆਵਦੇ ਚਿਲਕਾਰ ਟਿਕਾਉਂਦਾ। ਇਸ ਦੇ ਨਾਲ, ਟ੍ਰੇੱਲਰ’ਚੋਂ ਬਾਹਰ, ਓਂਕਾਰ ਬੈਠਾ ਸੀ, ਉਸ ਦੇ ਜੰਘ’ਚੋਂ ਲਹੂ ਚੋਂਦਾ, ਸੀਮਾ ਪੱਟੀ ਬੰਨ੍ਹਦੀ। ਓਂਕਾਰ ਅੱਧੋ ਸੁੱਧ ਬੇਪਰਦ ਸੀ। ਸੀਮਾ ਨੇ ਗੋਲੀ ਬਾਰੇ ਆਖਿਆ, ਪਰ ਜਵਾਬ ਇਕੋਂ ਹੀ ਦਿੱਤਾ, “ ਕੁੱਝ ਯਾਦ ਨਹੀਂ, ਕੁੱਝ ਯਾਦ ਨਹੀਂ...”। ਇਸ ਮਾਜਰੇ ਬਾਰੇ ਮਾਂ ਨੂੰ ਸੀਮਾ ਨੇ ਖ਼ਤ ਵਿਚ ਪਤਾ ਦਿੱਤਾ ਸੀ। ਪਾਣੀਓ ਪਾਣੀ ਹੋਇਆ ਸੀ, ਪਰ ਫਿਰ ਵੀ ਸੀਮਾ ਨੂੰ ਬਾਹਰ ਰੱਖਦਾ ਸੀ। ਚਸਕਦਾ ਜਖਮ ਗਪੀ ਤੋਂ ਮਿਲਿਆ ਸੀ। ਠੀਕ ਹੋ ਲੈਣ ਦੇ, ਸੀਮਾ ਨੇ ਸੋਚਿਆ, ਫਿਰ ਘੋਖ ਕਰੂਗੀ।
* * * * *

ਕੁੱਝ ਦਿਨ ਬਾਅਦ...

ਓਂਕਾਰ: ਚਿੱਠੀ ਭੇਜ ਦਿੱਤੀ ਸੀ?
ਸੀਮਾ: ਹਾਂ ਜੀ। ਤੁਹਾਨੂੰ ਫੋਨ ਨੰਬਰ ਮਿਲ ਗਿਆ?
ਓਂਕਾਰ: ਆਹੋ। ਐ ਲੈ।
ਸੀਮਾ: ਥੈਂਕ ਯੂ। ( ਦੋਨੋਂ ਬਿੰਦ ਲਈ ਗੁੰਗੇ ਹੋ ਗਏ)
ਓਂਕਾਰ: ਅੱਜ ਕੀ ਕੀਤਾ।
ਸੀਮਾ: ਮੈਡੀਕਲ ਪਦਾਰਥਾਂ ਲੈਣ ਗਈ
ਓਂਕਾਰ: ਕਿਉਂ?
ਸੀਮਾ: ਪੁੱਛਦੇ “ਕਿਉਂ”? ਤੁਹਾਡੀ ਲੱਤ ਕਰਕੇ। ਕਦੋਂ ਡਾਕਟਰ...
ਓਂਕਾਰ: ਨਹੀਂ!
ਸੀਮਾ: ਮੈਨੂੰ ਹੋਰ ਸਹਾਰ ਨਹੀਂ ਹੁੰਦਾ। ਗੋਲੀ ਕਿਵੇਂ...
ਓਂਕਾਰ: ਤੈਨੂੰ ਮੈਂ ਕਿਹਾ ਹੈ, ਹੌਲੀ ਹੌਲੀ। ਹਾਲੇ ਮੈਂ ਤਿਆਰ ਨਹੀਂ ਹਾਂ..
ਸੀਮਾ: ਮੈਂ ਤਿਆਰ ਹਾਂ..ਥੋੜ੍ਹਾ ਜਾ ਤਾਂ ਦਸੋ.. ਜਰਾ ਕੁ ਇਤਬਾਰ ਕਰੋ..ਸੋਚੋ, ਮੈਨੂੰ ਤੁਸਾਂ ਮਾਂ ਪਿਓ ਤੋਂ ਦੂਰ ਲੈ ਕੇ ਆਏ, ਮੈਨੂੰ ਵੀ ਤੁਹਾਡੇ’ਤੇ ਸਿਦਕ ਰੱਖਣਾ ਪੈਂਦਾ ਹੀ ਨਾ?

( ਸੰਨਾਟਾ ਛਾ ਗਿਆ)।

ਓਂਕਾਰ: ਸੀਮਾ ਤੂੰ ਬਹੁਤ ਸਮਝਦਾਰ ਲੜਕੀ ਹੈ। ਪਰ ਕੋਈ ਗੱਲਾਂ ਤਰਕਸ਼ੀਲ ਨਹੀਂ ਹਨ। ਮੰਡਣ ਪੁੱਠਾ ਕਰ ਦਿੰਦੀਆਂ।ਭੂਤ ਪ੍ਰੇਤ ਜਾ ਪਰੀਆਂ ਮੰਨਦੀ ਐ?
ਸੀਮਾ: ਤੁਹਾਡੇ ਨਾਲ਼ ਰਹਿਕੇ ਲਾਹੌਰ ਵੇਖਣ ਦੀ ਕੋਈ ਲੋੜ ਨ੍ਹੀਂ। ਮੈਨੂੰ ਕਈ ਅਜੀਬ ਚੀਜ਼ਾਂ ਨਜ਼ਰ ਪਈਆਂ।
ਓਂਕਾਰ: ਆਵਦੇ ਦਿਲ ਵਿੱਚ ਤੂੰ ਦਰਅਸਲ ਕੀ ਮੰਨਦੀ ਐ? ਰੱਬ’ਚ, ਜਾਂ ਇਨਸਾਨ’ਚ?
ਸੀਮਾ: ਲੱਗਦਾ ਇਕ ਬਾਰ ਫਿਰ ਅਸਲੀ ਗੱਲ ਉੱਤੇ ਘੁੰਡ ਕੱਢਣ ਲੱਗੇ ਹੋ।
ਓਂਕਾਰ: ਰੱਬ’ਚ ਨੁਕਸ ਲੱਭਣਾ ਔਖਾ ਹੈ, ਪਰ ਆਦਮੀ’ਚ ਖਾਮੀ, ਗੜਬੜ, ਧਰਮ ਦੀਨ’ਚ...
ਸੀਮਾ: ਇਸ ਦਾ ਗੋਲੀ ਖਾਣ ਦਾ ਕੀ ਮਤਲਬ ਹੈ?
ਓਂਕਾਰ: ਐ ਮੇਰੀ ਦੁਨੀਆ ਹੈ। ਮੇਰੀ.. ਓਂਕਾਰ-ਜਗਤ, ਚਲਾ ਚਲੀ ਦਾ ਮੇਲਾ, ਪਰ ਮੇਰਾ ਮੇਲਾ, ਨਾ ਤੇਰੇ ਨਾ ਕਿਸ ਹੋਰ ਦਾ। ਹਾਸੋ-ਹੀਣਾ, ਮੇਰੇ ਲਈ, ਤੇਰੇ ਲਈ, ਦੇਵ ਲੋਕ ਲਈ , ਨਰਕ ਲਈ ਵੀ, ਸਭ ਕੁੱਝ ਹਵਾਈ ਕਿਲੇ। ਹਰੇਕ ਬੰਦਾ ਖਾਕ ਹੈ, ਬਸ ਅੇਸਾ ਵੈਸਾ...
ਸੀਮਾ: ਤੁਸਾਂ ਪਾਗਲ ਹੋ ਗਏ? ਕੀ ਬੋਲ ਰਹਿ ਹੋ? ਤੇ ਸਿਰ ਪੈਰ ਗੱਲਾਂ ਕਰਦੇ ਹੋ।

( ਚੁੱਪ..ਬਹੁਤ ਦੇਰ ਲਈ)।

ਓਂਕਾਰ: ਸੀਮਾ ਮੇਰੀ ਜ਼ਿੰਦਗੀ ਇਕ ਫਾਲਤੂ ਸਫ਼ਰ ਹੈ, ਪੈਂਡਾ ਪੈਣਾ...ਖੇਰ ਇਧਰ ਉਧਰ ਜਾਂਦਾ, ਬਹੁਤ ਬੋਲਦਾ ਬਕਦਾ, ਬੇਮਤਲਬ। ਪਰ ਇਸ ਬਾਰੇ ਮੈਨੂੰ ਕੋਈ ਖਿਝ ਨਹੀਂ, ਕਿਉਂਕਿ ਆਮ ਲੋਕਾਂ ਲਈ ਵੀ ਜੀਵਨ ਇੱਦਾਂ ਦਾ ਹੀ ਹੈ। ਬੱਸ ਉੱਠਣ ਤੋਂ ਪਹਿਲਾਂ ਇਕ ਭਾਵਮਈ ਸੁਕਿਰਤ ਕਰਨਾ ਚਾਹੁੰਦਾ।
ਸੀਮਾ: ਸਮਝ ਗਈ। ਮੈਨੂੰ ਤੁਸਾਂ ਆਵਦੇ ਹਿਸਾਬ ਨਾਲ ਬਾਪੂ ਦੇ ਹੱਥਾਂ ਤੋਂ ਬਚਾਇਆ। ਇਸ ਵਿਚ ਰੱਬ ਦਾ ਹੱਥ ਨਹੀਂ, ਤੁਹਾਡਾ ਹੈ। ਮੈਨੂੰ ਲੱਗਦਾ ਤੁਸਾਂ ਰੱਬ’ਚ ਮੰਨਦੇ ਨਹੀਂ...
ਓਂਕਾਰ: ਮੈਨੂੰ ਕੋਈ ਸਮਝ ਨਹੀਂ ਜੇ ਰੱਬ’ਚ ਨੰਦਾ ਜਾਂ ਆਦਮੀ’ਚ। ਕਦੇ ਰੱਬ ਗਲਤ ਲੱਗਦਾ, ਕਦੇ ਬੰਦਾ। ਇਕ ਚੀਜ਼ ਪੱਕੀ ਏ, ਜੋ ਵੀ ਗਲਤ ਹੁੰਦਾ ਜਾਂ ਕਰਦਾ, ਬੰਦਾ ਹੀ ਕਰਦਾ... ਕਿਉਂਕਿ ਮੈਂ ਲੋਕਾਂ ਤੋਂ ਆਪਨੂੰ ਦੂਰ ਰੱਖਿਆ, ਅਟੰਕ ਰਿਹਾ, ਮੈਂ ਖੁਦ ਛਲੈਡਾਂ’ਚ ਗੁਜ਼ਰ ਦਾ। ਆਵਦੇ ਖਾਬਾਂ’ਚ ਕੈਦ ਹਾਂ। ਪਰ ਮੈਂ ਹਾਲੇ ਰੱਬ ਦੀ ਗੋਦ ਵਿਚ ਜਾਣ ਨੂੰ ਤਿਆਰ ਨਹੀਂ ਹਾਂ, ਜੇ ਰੱਬ ਹੈ ਵੀ ਐ। ਰੱਬ ਨੂੰ ਸਮਝਣ ਲਈ ਅਸਾਨ ’ਚੋਂ ਫੜ੍ਹ ਨਾ ਚਾਹੁੰਦਾ ਹੈ। ਅਗੋਰਚ ਰੱਬ’ਚ ਨਹੀਂ ਮੰਨ ਸਕਦਾ ਹਾਂ। ਕਾਹਤੋਂ ਆਪ ਨੂੰ ਧੁੰਧ ਪਿੱਛੇ ਲੁਕਾਉਂਦਾ? ਕਾਹਤੋਂ ਅਧੀਆਂ ਤੋੜੀਆਂ ਆਸਾਂ ਪਿੱਛੇ ਲੁਕਿਆ ਹੈ?
ਸੀਮਾ: ਇਕ ਪਾਸੇ ਤੁਸਾਂ ਨੂੰ ਆਦਮੀ ਜਾਨਵਰ ਤੋਂ ਕੁੱਝ ਨਹੀਂ ਦਿਸਦਾ। ਹੁਣ ਰੱਬ ਤੋਂ ਜੁਆਬ ਮੰਗਦੇ ਨੇ।
ਓਂਕਾਰ: ਇਹ ਗੱਲ ਨਹੀਂ। ਤੂੰ ਰੱਬ’ਚ ਮੰਨਦੀ ਏ? ਕਈ ਲੋਕ ਉਸ’ਤੇ ਵਿਸ਼ਵਾਸ ਕਰਦੇ ਨੇ। ਪਰ ਮੈਂ ਉਨ੍ਹਾਂ ਲੋਕਾਂ ਵਿਚ ਕਿਵੇਂ ਭਰੋਸਾ ਕਰ ਸਕਦਾ ਜੇ ਖੁਦ ਵਿਚ ਕੋਈ ਇਤਕਾਦ ਨਹੀਂ? ਅੰਧਵਿਸ਼ਵਾਸ ਦਾ ਕੀ ਫੈਦਾ ਏ? ਸਾਡੇ’ਚੋਂ ਜਿਹੜੇ ਮੰਨਣ ਨੂੰ ਚਾਹੁੰਦੇ, ਪਰ ਮੰਨ ਨਹੀਨ ਸਕਦੇ, ਉਨ੍ਹਾਂ ਨੂੰ ਕੀ ਹੋਵੇਗਾ? ‘ਤੇ ਜਿਹੜੇ ਨਾ ਮੰਨਣਾ ਚਾਹੁੰਦੇ, ਜਾਂ ਮੰਨ ਸਕਦੇ ਨਹੀਂ? ਮੈਨੂੰ ਇਮਾਨ ਨਹੀਂ ਚਾਹੀਦਾ। ਨਹੀਂ ਚਾਹੀਦਾ। ਮੈਨੂੰ ਆਤਮ ਗਿਆਨ ਚਾਹੀਦਾ, ਸਭ ਕੁੱਝ ਵਾਰੇ ਸਮਝ। ਕਿਉਂ? ‘ਤੇ ਜੇ ਰੱਬ ਨਹੀਂ ਲੰਬੀ ਬਾਂਹ ਕਰਕੇ ਮੈਨੂੰ ਫੜ੍ਹ ਕੇ ਦੱਸਦਾ, ਫਿਰ ਬੰਦਾ ਹੀ ਰਿਹਾ ਨਾ? ਕੇਵਲ ਬੰਦਾ। ਆਸ ਪਾਸ ਸਾਨੂੰ ਆਦਮੀ ਦਾ ਇਮਲ ਦਿੱਸਦਾ ਹੀ ਹੈ। ਸਿਤਮੀ ਆਦਮੀ, ਪਾਪੀ ਆਦਮੀ, ਲਾਲਚੀ ਆਦਮੀ। ਮਾਇਆ ਦਾ ਗਹਾਕ। ਜੇ ਮੌਤ ਤੋਂ ਬਾਅਦ ਕੁੱਝ ਨਹੀਂ, ਫਿਰ ਇਹ ਸਖ਼ਤ ਜ਼ਿੰਦਗੀ ਕਟਣ ਦਾ ਕੀ ਫੈਦਾ? ਜੀਵਨ ਤਾਂ ਇਕ ਹੈਬਤ ਦਰੋਗ ਹੈ। ਝੂਠ।
ਸੀਮਾ: ਜੇ ਰੱਬ’ਚ ਨਹੀਂ ਮੰਨਦੇ, ਇਨਸਾਨ’ਚ ਮੰਨੋ।
ਓਂਕਾਰ: ਬਾਹਰ ਬਾਰੀ’ਚੋਂ ਭਾਰਤ ਵੱਲ ਵੇਖਿਆ? ਇਸ ਦੁਨੀਆ ਕਰਕੇ ਮੇਰੇ ਉੱਤੇ ਇਕ ਸਰਾਪ, ਇਕ ਲਾਹਨਤ ਪਈ ਏ। ਕਈ ਬਾਰ ਮੈਂ ਵੇਖਦਾ, ਤੂੰ ਕਿਵੇਂ ਮੇਰੀਆਂ ਅੱਖਾਂ ਵੱਲ ਝਾਕਦੀ। ਸਰਾਪ ਦਾ ਵਜ੍ਹਾਂ ਹੈ।

( ਖਮੋਸ਼ੀ)

ਸੀਮਾ: ਚੱਲ ਦਸੋ...॥


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com