ਥਹੁ ਟਿਕਾਣਾ ਪਾਠਕ ਦਾ ਕਿੱਥੇ ਸੀ, ਰੱਘੇ ਨੂੰ ਪਤਾ ਲੱਗ ਗਿਆ। ਹੋਟਲ ਦੇ ਵਿੱਚ ਪਾਠਕ
ਸੀਗਾ। ਉਸ ਹੀ ਥਾਂ ਗਿਆਨ’ਤੇ ਵਿਵੇਕ ਵੀ ਸੀ। ਤਿੰਨਾਂ ਦੇ ਕਮਰੇ ਅੱਡ ਸਨ। ਰੇਂਜਰ
ਪਿੱਛਲੇ ਪਾਸੇ ਸਨ, ਪਾਠਕ ਅੱਗਲੇ। ਰਾਤ ਠੰਢ ਪਾਊ ਵਾਲੀ ਸੀ। ਮੱਸਿਆ ਦੀ ਰਾਤ ਸੀ।
ਪਾਠਕ ਛੱਜੇ’ਤੇ ਆ ਖਲੋਇਆ। ਉਸ ਦੇ ਪਿੱਛੇ ਪਵਨ ਪਰਦਿਆਂ ਨੂੰ ਫੰਘਾਂ ਵਾਂਗ
ਹਿੱਲਾਉਂਦੀ ਸੀ। ਪਾਠਕ ਨੂੰ ਆਵਦੇ ਕਮਰੇ ਤੋਂ ਹੋਟਲ ਦਾ ਅਗਵਾੜਾ ਦਿੱਸਦਾ ਸੀ। ਹੋਟਲ
ਦੀ ਮੋਹਰਲੀ ਕੰਧ’ਤੇ ਨੂਰਾਨੀ ਸਲੀਬ, ਨੀਆਨ ਦੀ ਬਣਾਈ, ਦਮਕ ਦੀ ਸੀ। ਇਸ ਤੋਂ ਚੌਂਧ
ਝਮਝਮ ਕੇ ਪਾਠਕ ਦੀ ਸੂਰਤ’ਤੇ ਲਾਲ ਲਾਲ ਰਿਸ਼ਮ ਡੁਲਦੇ ਸਨ। ਝਮਕ ਦੀ ਬੱਤੀ ਚੁਟਕੀ
ਵਿੱਚ ਪਾਠਕ, ਪਰਦੇ ਛੱਜੇ ਨੂੰ ਸੰਧੂਰੀ ਕਰਦੀ ਸੀ, ਫਿਰ ਚੁਟਕੀ ਵਿੱਚ ਆਮ ਰੰਗ ਵਾਪਸ
ਆ ਜਾਂਦਾ ਸੀ। ਪਾਠਕ ਦੀਆਂ ਐਨਕਾਂ ਲਾਈਆਂ ਸੀ, ਜਿਸ ਦੇ ਸ਼ੀਸ਼ੇ’ਚ ਸਲੀਬ ਦੀ ਅਕਸ ਭਕ
ਭਕਦੀ ਸੀ। ਪਾਠਕ ਬੀਨਾ ਵਾਰੇ ਸੋਚਦਾ ਸੀ, ਰੇਂਜਰਾਂ ਵਾਰੇ ਅਤੇ ਘਚਾਨੀ ਸ਼ੇਰ ਵਾਰੇ।
ਹੋਠ’ਚ ਚੁਰਟ ਗਰਿਫ਼ਤਾਰ ਕੀਤਾ ਸੀ, ਜਿਸ ਵਿੱਚੋਂ ਧੂੰਆਂ ਕੱਢ ਕੇ ਅਰਸ਼ ਵੱਲ ਭੇਜਦਾ
ਸੀ। ਕਸ਼ ਲਾਉਣ’ਤੇ ਚੁਰਟ ਦੀ ਥੁਥਨੀ ਧੁਖ ਉੱਠਾ ਕੇ ਕੇਸਰੀਆ ਰੰਗ ਹੋ ਜਾਂਦੀ ਸੀ।
ਆਵਦੇ ਸੋਚਾਂ ’ਚ ਗੁੰਮਿਆ ਸੀ।
ਰਘਾ ਨੇ ਘੰਟੇ ਲਈ ਹੋਟਲ ਦੀ ਕਾਰ ਪਾਰਕ’ਚ ਸਕੂਤਰ’ਤੇ ਬੈਠਕੇ ਪਾਠਕ ਦੀ ਬਾਰੀ ਵੱਲ
ਤਾੜਿਆ। ਬੱਤੀ ਜਗਦੀ ਸੀ; ਪਾਠਕ ਦਾ ਛਾਇਆ ਪਰਦੇ ਦੇ ਪਿੱਛੇ ਤੁਰਦਾ ਫਿਰਦਾ ਸੀ। ਫਿਰ
ਇਕ ਹੋਰ ਬੰਦੇ ਦਾ ਛਾਇਆ ਚਿਤੱਰ ਦਿਸ ਪਿਆ। ਦੋਨੋਂ ਗੱਲਾਂ ਕਰਦੇ ਸੀ। ਫਿਰ ਦੂਜਾ
ਆਦਮੀ ਚਲੇ ਗਿਆ’ਤੇ ਬੱਤੀ ਬੰਦ ਹੋ ਗਈ। ਰਘਾ ਸਕੂਤਰ ਤੋਂ ਉੱਠ ਕੇ ਚੁੱਪ ਚਾਪ ਹੋਟਲ’ਚ
ਵੜ ਗਿਆ। ਰਘੇ ਨੇ ਲੋਕ ਪਹਿਲਾਂ ਵੀ ਮਾਰੇ ਸੀ। ਉਸ ਨੇ ਸੋਚਿਆ ਲੋਕ ਕਹਿੰਦੇ ਨੇ ‘ਕਣਕ
ਖੇਤ ਕੁੜੀ ਪੇਟ ਆ, ਜਵਾਈਆ ਮੰਡੇ ਖਾਹ’। ਇਹ ਤਾਂ ਰਘੇ ਦੀ ਆਦਤ ਨਹੀਂ ਸੀ। ਉਂਝ
ਕਹਿੰਦੇ ਨੇ ਪਹਿਲਾ ਕਤਲ ਔਖਾ ਹੈ, ਉਸ ਤੋਂ ਬਾਅਦ ਸੌਖੇ ਹੋ ਜਾਂਦੇ ਨੇ। ਰਘਾ ਖੂਨੀ
ਸੀ। ਜਦ ਜੇਲੀ ਨੂੰ ਰਘੇ ਦੀ ਭੈਣ ਨਾਲ ਪਿਆਰ ਹੋ ਗਿਆ ਸੀ, ਉਸ ਨੂੰ ਚਿਤਾਵਣੀ ਦਿੱਤੀ,
ਪਰ ਜੇਲੀ ਵੀ ਆਪਨੂੰ ਮਿਰਜ਼ਾ ਸਮਝਦਾ ਸੀ। ਬਾਂਕ ਨਾਲ ਜੇਲੀ ਦਾ ਸੀਸ ਧੜ ਨਾਲੋਂ ਜੁਦਾ
ਕਰ ਦਿੱਤਾ। ਪੁਲਸ ਦੀ ਮਦਦ ਕਈ ਵਾਰੀ ਮੁਖਬਰੀ ਕਰਨ’ਚ ਦਿੱਤੀ ਸੀ। ਦੂਜੇ ਪਾਸੇ ਭਾਂਡੇ
ਭੰਨੇ ਪੁਲਸ ਲਈ, ਘੁਸ ਲਈ ਲੋਕ ਵੇਚੇ। ਜਦ ਕੋਈ ਗੁੰਡੇ ਨੂੰ ਲੋੜ ਸੀ ਅਘਾਤ ਪੁਚਾਉਣਾ,
ਬੁਰਾ ਹਾਲ ਕਰਨਾ ਰਘਾ ਤਿਆਰ ਸੀ। ਰਘੇ ਦੀਆਂ ਅੱਖਾਂ ਵਿਚ ਇਨਸਾਨ ਦਾ ਕੋਈ ਮੁਲ ਨਹੀਂ
ਸੀ। ਉਸ ਦੀ ਨਜ਼ਰ ਵਿੱਚ ਲੋਕ ਉਪਰੋਂ ਆਸਤਿਕ ਸਨ, ਪਰ ਵਿਚੋਂ ਸਾਧ ਸੰਗਤ ਕੇਵਲ ਆਵਦਾ
ਫਾਇਦਾ ਹੀ ਦੇਖਦੇ ਨੇ। ਦੁਨੀਆ ਵਿਚ ਸਿਰਫ਼ ਦੋ ਤਰ੍ਹਾਂ ਦੇ ਲੋਕ ਸਨ; ਜਿੰਨ੍ਹਾਂ
ਕੋਲ਼ ਸਭ ਕੁਝ ਸੀ, ਜਿੰਨ੍ਹਾਂ ਕੋਲ਼ ਕੁਝ ਨਹੀਂ ਸੀ। ਕੇਵਲ ਹਰਾਮ ਦੇ ਮਾਲ ਉਪਰ ਬੰਦੇ
ਦਾ ਪੈਂਠ ਜੰਮਦਾ ਹੈ। ਰਘਾ ਊਚ ਨੀਚ ਵਿਚ ਮੰਨਦਾ ਸੀ। ਕੁਲਹੀਣ ਲੋਕਾਂ ਵੱਲ ਤਅੱਸਬ
ਸੀ। ਇਮਤਿਆਜ਼ ਅਤੇ ਨਫ਼ਰਤ ਨਾਲ ਭਰਿਆ ਸੀ। ਇਸ ਕਰਕੇ ਕੂ ਹਾਨ ਨੇ ਪਾਠਕ ਵੱਲ ਨਸਾ
ਦਿੱਤਾ। ਪਾਠਕ ਦੇ ਦਰਵਾਜ਼ੇ ਬਾਹਰ ਰਘੇ ਦੇ ਪੈਰ ਰੁਕ ਗਏ। ਧੀਰਜ ਨਾਲ ਬਾਹਰ ਖੜ੍ਹ ਕੇ
ਦੇਰ ਲਈ ਤਾੜੀ ਲਾਈ। ਲਾਂਘ’ਚ ਸਿਰਫ਼ ਰਘਾ ਸੀ। ਜੇਬ’ਚੋਂ ਪੇਚ ਕਸ ਕੱਢ ਕੇ ਕੁੰਡਾ
ਖੋਲ੍ਹ ਦਿੱਤਾ। ਹੌਲੀ ਹੌਲੀ, ਜਿਵੇਂ ਬਿਸੀਅਰ ਝੱਲ’ਚ ਸਰਕਦਾ ਹੁੰਦਾ, ਉਸ ਤਰਾ ਅੰਦਰ
ਵੜ ਗਿਆ, ਆਵਦੇ ਪਿੱਛੇ ਮਲਕ ਦੇਣੀ ਬੂਹਾ ਬੰਦ ਕਰ ਦਿੱਤਾ। ਚੂਥੀ ਦਬਵੀਂ ਆਵਾਜ਼’ਚ
ਪਾਠਕ ਨੂੰ ਸੱਦਦੀ ਸੀ, ਪਰ ਓਹ ਤਾਂ ਬਾਹਰ ਛੱਜੇ’ਤੇ ਸੀ। ਰਘੇ ਨੇ ਆਵਦੇ ਜੁੱਤੇ ਲਾਹ
ਕੇ ਇਕ ਪਾਸੇ ਰੱਖ ਦਿੱਤੇ। ਪਰਦੇ ਪਿੱਛੋਂ ਸਲੀਬ ਦਾ ਚਾਨਣ ਕਮਰੇ ਉੱਤੇ ਡਿੱਗਦਾ ਸੀ।
ਇਸ ਕਰਕੇ ਦਰੀ ਉੱਤੇ ਪਾਠਕ ਦਾ ਪਰਛਾਵਾਂ ਢਲਦਾ ਸੀ; ਦਰੀ’ਤੇ ਤਮਾਕੂ ਦਾ ਧੂੰਆਂ
ਝਲਕਦਾ ਸੀ। ਰਘੇ ਨੂੰ ਪਾਠਕ ਦੀ ਸਾਇਆ ਦੀ ਗਿੱਚੀ ਤੇ ਧੂੰਏਂ ਦਾ ਪਰਛਾਵਾਂ ਫੰਧ ਵਾਂਗ
ਲੱਗੇ। ਇਹ ਗੱਲ ਰਘੇ ਦੇ ਮਨ’ਚ ਜਚਦੀ ਸੀ। ਬਾਰੀ ਵੱਲ ਹੱਥ ਅੱਡ ਕੇ ਅੱਗੇ ਵਧਿਆ,
ਹੱਥਾਂ’ਚ ਤਾਰ ਸੀ...
* * * * *
ਹਵਾ ਨੇ ਪਰਦੇ ਉਠਾਏ। ਕਮਰੇ ਦੇ ਤਮ’ਚੋਂ ਦੋ ਬਾਹਾਂ ਬਾਹਰ ਵਧੀਆਂ। ਹਾਲੇ ਪਾਠਕ
ਦੀ ਪਿੱਠ ਕਮਰੇ ਵੱਲ ਸੀ, ਜਿਸ ਕਮਰੇ’ਚੋਂ ਰਘਾ ਛੁਰਾ ਮਾਰਨ ਲੱਗਾ ਸੀ। ਤਾਰ ਨੇ ਗਲ਼ਾ
ਘੋਟਿਆ। ਪਿੱਛੋ ਪਾਠਕ ਨੂੰ ਰਘੇ ਨੇ ਕਲਾਵੇ’ਚ ਲੈ ਲਿਆ। ਪਾਠਕ ਦੇ ਮੂੰਹ ਵਿਚੋਂ ਚੁਰਟ
ਭੁੰਜੇ ਡਿੱਗ ਗਿਆ। ਪਾਠਕ ਦਾ ਰੁੱਗ ਭਰ ਗਿਆ। ਮਘਦਾ ਚੁਰਟ ਪੈਰਾਂ ਹੇਠ ਫਿਸ ਗਿਆ।
ਬਾਹਾਂ ਨੇ ਪਾਠਕ ਨੂੰ ਅੰਦਰ ਘੜੀਸ ਲਿਆ, ਉਸਦੇ ਹੀਲ ਧਰਤੀ’ਤੇ ਧਰੀਕਦੇ। ਕਮਰੇ ਵਿਚ
ਹਨੇਰਾ ਹੀ ਸੀ। ਬਾਹਰੋਂ ਸਿਰਫ਼ ਪਰਦੇ ਹਵਾ’ਚ ਵਗਦੇ ਸੀ। ਅੰਦਰੋਂ ਹੁਣ ਉੱਚੀ ਆਵਾਜ਼
ਆਈ।
ਆਵਾਜ਼ ਪਾਠਕ ਦੀ ਨਹੀਂ ਸੀ। ਫਟੱਕ ਦਾ ਭੇਸ ਵਟਾਉਣ ਲਈ ਜੀ ਘਾਤੀ ਨੇ ਗਾਣੇ ਗੀਤ
ਲਾ ਦਿੱਤੇ। ਦਰੀ ਉੱਤੇ ਪੈਰ ਛੜੀਆਂ ਮਾੲਦੇ ਸੀ, ਪਰ ਕਮਰੇ’ਚੋਂ ਇਕ ਹੀ ਆਵਾਜ਼ ਸੁਣਦੀ
ਸੀ।
“ ਅੱਜ ਮੌਸਮ ਬੜਾ ਬੇਈਮਾਨ ਹੈ, ਅੱਜ ਮੌਸਮ...”।
ਰਘਾ ਕਮਰੇ ਵਿਚੋਂ ਕਫੂਰ ਹੋ ਗਿਆ।
ਜੇ ਕੋਈ ਕਾਰ ਪਾਰਕ ਵੱਲ ਧਿਆਨ ਨਾਲ ਦੇਖਦਾ ਸੀ, ਉਨ੍ਹਾਂ ਨੂੰ ਸਕੂਟਰ ਟਿਭਦਾ
ਦਿੱਸ ਜਾਣਾ ਸੀ। ਰਘਾ ਸੜਕ ਉੱਤੇ ਹੋ ਕੇ ਤੁਰ ਪਿਆ। ਰਘੇ ਨੂੰ ਚਲਦੇ ਸਕੂਟਰ ਦੇ
ਸਿੰਗਾਂ ਵਰਗੇ ਸ਼ੀਸ਼ਿਆਂ ਵਿਚੋਂ ਸਲੀਬ ਦਿੱਸਦਾ ਸੀ, ਭਕ ਭਕਦਾ॥
ਚਲਦਾ... |