WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


“ਕਿਸਮਤ ਕਿੰਨ੍ਹੀ ਅਜੀਬ ਚੀਜ਼ ਹੈ”, ਸੀਮਾ ਸੋਚ ਰਹੀ ਸੀ, ਜਦ ਉਸ ਨੇ ਵੈਨ ਦੀ ਬਾਰੀ’ਚੋਂ ਬਾਹਰ ਮੰਗਤੀ ਵੇਖੀ ਸੀ। ਰਾਤ ਦੇ ਦਸ ਵੱਜ੍ਹੇ ਸੀ। ਓਂਕਾਰ ਅੱਜ ਵੀ ਦਿਨੇ ਕਿੱਤੇ ਗਿਆ ਸੀ। ਪਹਿਲਾਂ ਵਾਂਗ ਉਨ੍ਹੇ ਸੀਮਾ ਨੂੰ ਅੱਜ ਵੀ ਕੱਲੀ ਛੱਡਿਆ ਸੀ, ਪਰ ਆਵਦਾ ਇਕਰਾਰ ਪੂਰਾ ਕੀਤਾ। ਹੁਣ ਉੱਤਰਾਖਾਂਡ ਤੋਂ ਬਾਹਰ ਆ ਚੁੱਕੇ ਸਨ। ਹਿਮਾਚਲ ਪਹੁੰਚ ਗਏ ਸਨ ਅਤੇ ਜੰਗਲਾਂ ਨੇੜੇ ਚੱਲਦੇ ਰੇੱਕੋਂਗ ਪਿਓ ਵੱਲ ਜਾਂਦੇ ਸੀ। ਕਿੱਨੌਰ ਦਾ ਖਾਸ ਨਗਰ ਸੀ। ਸੀਮਾ ਨੇ ਓਂਕਾਰ ਨੂੰ ਆਖਿਆ ਸੀ, “ ਸਾਡੀ ਮੰਜ਼ਲ ਕਿੱਥੇ ਹੈ?”। ਓਂਕਾਰ ਨੇ ਉੱਤਰ ਦਿੱਤਾ, “ਪੰਜਾਬ”। ਜਦ ਸੀਮਾ ਨੇ ਫਿਰ ਪੁੱਛਿਆ, “ਕਾਹਤੋਂ?”, ਕੋਈ ਜਵਾਬ ਨਹੀਂ ਦਿੱਤਾ। ਸੀਮਾ ਨੇ ਫਿਰ ਮਸ਼ਵਰਾ ਦਿੱਤਾ, “ ਅਸੀਂ ਸ਼ਿਮਲੇ ਸੋਲਨ ਰਾਹੀ ਪੰਜਾਬ ਛੇਤੀ ਪਹੁੰਚ ਜਾਣਾ”। ਓਂਕਾਰ ਮਾਰਨ ਪਿਆ ਕਹਿੰਦਾ, “ਨਹੀਂ, ਅਸੀਂ ਜੰਗਲਾਂ ਦੇ ਨੇੜੇ ਰਹਿ ਕੇ ਹੀ ਜਾਣਾ”। ਸੀਮਾ ਨੂੰ ਤਾਂ ਇਹ ਔਝੜ ਪੈਣ ਦੀ ਗੱਲ ਲੱਗੀ, ‘ਤੇ ਓਂਕਾਰ ਨੂੰ ਆਖਿਆ, “ਕਿਉਂ?”। ਪਹਿਲਾਂ ਜਵਾਬ ਨਹੀਂ ਆਇਆ, ਫਿਰ ਖਰੀ ਖੋਟੀ ਸੀਮਾ ਨੂੰ ਸੁਣਾਇਆ, “ ਮੇਰੀ ਮਰਜ਼ੀ ਏਂ।ਬਸ”। ਗੱਲ ਅੱਗੇ ਤੁਰੀ ਨਹੀਂ। ਬੰਦਾ ਸੱਚੀ ਅਜੀਬ ਸੀ। ਓਂਕਾਰ ਦੇ ਨਿਆਰੇ ਸੁਭਾਆਂ ਤੋਂ ਅੱਕ ਗਈ ਸੀ। ਓਂਕਾਰ ਨੇ ਕਿੱਥੇ ਬੱਦਲਣਾ? ਵਾਦੜੀਆਂ ਸਜਾਦੜੀਆਂ ਜਾਣ ਸਿਰਾਂ ਦੇ ਨਾਲ! ਸੀਮਾ ਓਂਕਾਰ ਨੂੰ ਸੂਗ ਕਰਨੀ ਲੱਗ ਪਈ। ਪਰ ਸੀਮਾ ਦੀ ਬਰਾਤ ਇਸ ਬੰਦੇ ਨਾਲ ਸੀ। ਕਿਸਮਤ ਕਿੰਨ੍ਹੀ ਅਜੀਬ ਚੀਜ਼ ਸੀ।

ਇਕ ਗੱਲ ਤਾਂ ਸੀ; ਸੀਮਾ ‘ਤੇ ਜਕੜਬੰਦ ਹੁਣ ਨਹੀਂ ਸੀ ਬੰਨ੍ਹਦਾ। ਪੰਜ ਦਿਨਾਂ ਬਾਅਦ ਹਿਮਾਚਲ ਪਹੁੰਚੇ ਸੀ। ਪਹਿਲੇਂ ਦੋਂ ਦਿਨ ਤਾਕ ਬੰਦ ਕੀਤਾ, ਜੰਜੀਰ ਸੁਟ ਦਿੱਤੀ। ਤੀਜੇ ਦਿਨ ਵੈਨ ਦੀ ਚਾਬੀ ਦੇ ਦਿੱਤੀ ਸੀ। ਸੀਮਾ ਨੇ ਜਾਣਾ ਵੀ ਹੁਣ ਕਿੱਥੇ ਸੀ? ਅਜਾਦੀ ਤਾਂ ਹੁਣ ਸੀ! ਰੋਜ ਬਾਹਰ ਤਾਂ ਨਹੀਂ ਜਾ ਸਕਦੀ ਸੀ। ਇਕ ਕੱਲੀ ਕਲਾਪੀ ਕੁੜੀ ਕੀ ਕਰਦੀ ਸੀ ਸੜਕਾਂ ‘ਤੇ ਬੰਦੇ ਤੋਂ ਜਾਂ ਕੋਈ ਵਿਆਹੀ ਹੋਈ ਸੁਆਣੀ ਤੋਂ ਬਗੈਰ? ਸੜੇ ਸਮਾਜ ਨੂੰ ਇਹ ਬਾਤ ਵਿਹੁ ਵਰਗਾ ਸੀ। ਓਂਕਾਰ ਨਾਲ਼ ਹਾਲੇ ਵਿਆਹੀ ਨਹੀਂ ਸੀ। ਸਜ ਵਿਆਹੀ ਦੇ ਆਨੇ ਬਹਾਨੇ ਮੱਥੇ ਉੱਤੇ ਟਿੱਕਾ ਲਾ ਸਕਦੀ ਸੀ। ਫਿਰ ਵੀ ਬਾਹਰ ਜਾ ਕੇ ਆਪਨੂੰ ਹੀਲਣਾ ਕਰਾਵੇਗੀ। ਮੁਟਿਆਰ ਸੜਕਾਂ ਉੱਤੇ ਤੁਰਦੀ ਫਿਰਦੀ ਹਮੇਸ਼ਾ ਖਦਸ਼ੇ’ਚ ਹੁੰਦੀ ਹੈ। ਆਦਮੀ ਦਿਲ ਵਿਚ ਦੁਰਾਚਾਰੀ ਹੁੰਦਾ। ਦੂਜੇ ਪਾਸੇ ਕੋਈ ਰਾਹ ਨਾਲ਼ ਆਵਦੇ ਘਰ ਵਾਪਸ ਜਾ ਸਕਦੀ ਵੀ ਸੀ। ਹੁਣ ਕਿਵੇਂ ਓਂਕਾਰ ਰੋਕ ਸਕਦਾ ਹੈ? ਪਰ ਫਿਰ ਕੀ ਹੋਣਾ ਸੀ? ਓਂਕਾਰ ਨੇ ਚਮੋਲੀ ਜਾ ਕੇ ਗੁਸੇ ਵਿਚ ਬਾਪੂ ਨੂੰ ਕੀ ਕਹਿੰਨਾ? ਕੀ ਕਰਨਾ? ਪੈਸੇ ਵਾਪਸ ਲੈ ਲੈਣੇ? ਬਾਪੂ ਵੀ ਅਵਬ ਸੀ। ਉਨ੍ਹਾਂ ਨੇ ਕਿੱਥੇ ਘਰ ਵੜਣ ਦੇਣਾ ਸੀ? ਇਸ ਤਰ੍ਹਾਂ ਕਈ ਸੋਚਾਂ ਸੀਮਾ ਦੇ ਮਨ ਵਿਚ ਲੰਘੀਆਂ। ਹਾਰਕੇ ਟਿੱਕਾ ਲਾ ਕੇ ਬਾਹਰ ਜਾਣ ਲੱਗ ਪਈ। ਟਾਇਮ ਪਾਸ ਕਰਨ ਲਈ ਕੋਈ ਮੰਡੀ ਜਾਂ ਹੱਟੀ ‘ਚ ਚੱਲੇ ਜਾਂਦੀ ਸੀ। ਕਦੇ ਕਦੇ ਮੰਡੂਐ ਜਾਂ ਸਰਾਫ਼ ਚੱਲੇ ਜਾਂਦੀ, ਕਦੇ ਬਜਾਜ ‘ਤੇ ਜਾਂ ਮਾਲ। ਜਿੱਥੇ ਲੋਕਾਂ ਦਾ ਹਰਲ ਹਰਲ ਹੁੰਦਾ ਸੀ, ਓੱਥੇ ਚੱਲੀ ਜਾਂਦੀ ਸੀ।

ਓਂਕਾਰ ਨੇ ਸੀਮਾ ਦੇ ਖਰਚਾਂ ਲਈ ਹਰ ਘੜੀ ਪੈਸੇ ਪਾਸੇ ਰੱਖੇ ਹੁੰਦੇ ਸੀ। ਸ਼ਾਹ ਖਰਚ ਸੀ। ਇਸ ਲਈ ਟੇ੍ਰਲੱਰ ਸੀਮਾ ਨੇ ਆਵਦਾ ਬਣਾਲਿਆ ਸੀ। ਫਰਿਜ ਚੰਗੇ ਚੋਖੇ ਨਾਲ ਭਰਿਆ ਹੁੰਦਾ ਸੀ। ਸਜਾਵਟ ਵੀ ਆਵਦੀ ਹਿਸਾਬ ਦੀ ਕਰ ਦਿੱਤੀ ਸੀ। ਜਦ ਵੀ ਰਾਤ ਹੋਣ ਤੋਂ ਪਹਿਲਾਂ ਓਂਕਾਰ ਵਾਪਸ ਆਉਂਦਾ ਸੀ, ਸਭ ਕੁੱਝ ਤਾੜਦਾ ਸੀ, ਪਰ ਕੁੱਝ ਨਹੀਂ ਕਹਿੰਦਾ ਸੀ। ਖੁੰਢਾ ਬੰਦਾ ਸੀ। ਪਰ ਹੌਲੀ ਹੌਲੀ ਦੋਨੋਂ ਬਚਨ ਬਿਲਾਸ ਵਿਚ ਪੈ ਜਾਂਦੇ ਸਨ। ਕਈ ਵਾਰੀ ਸੀਮਾ ਨਿਰਲੇਪਤਾ ਪੈ ਜਾਂਦੀ ਸੀ। ਓਂਕਾਰ ਦੀ ਗੱਲ ਕੱਥ ਬੋਰਿੰਗ ਲੱਗਦੀ ਸੀ। ਉਂਜ ਓਂਕਾਰ ਦੀ ਆਵਾਜ਼ ਪਿਆਰੀ ਸੀ, ਫਿਰ ਵੀ ਸੀਮਾ ਦਾ ਬੋਲਣ ਦਾ ਚਿੱਤ ਨਹੀਂ ਕਰਦਾ ਸੀ। ਸੀਮਾ ਨੂੰ ਸਾਫ਼ ਦਿੱਸਣ ਲੱਗ ਪਿਆ ਕਿ ਓਂਕਾਰ ਨੇ ਉਸ ਨੂੰ ਸਿਰਫ਼ ਗਿਆਨ ਗੋਸ਼ਟ ਲਈ ਰਖਿਆ ਸੀ। ਹੋਰ ਕੋਈ ਨੀਅਤ ਨਹੀਂ ਸੀ। ਓਂਕਾਰ ਦੇ ਵਾਪਸ ਆਉਂਣ ਤੋਂ ਪਹਿਲਾਂ ਟਿੱਕਾ ਲਾਹ ਦਿੰਦੀ ਸੀ। ਜਦ ਵੀ ਘਰ ਪਰਤ ਆਉਂਦਾ ਸੀ, ਸੀਮਾ ਦਾ ਸਿਰ ਕਿਤਾਬ ਵਿਚ ਸੀ। ਸੀਮਾ ਨੇ ਗੇਲੋ ਪੜ੍ਹ ਲਈ ਸੀ। ਹੁਣ ਸਾਧੂ ਬਿਨਿੰਗ ਦੀ ਜੁਗਤੂ ਪੜ੍ਹ ਰਹੀ ਸੀ।

ਓਂਕਾਰ ਦੇ ਕੋਲੇ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਸਨ। ਹਰੇਕ ਵਿਸ਼ੇ’ਤੇ। ਨਿੱਤ ਨਿੱਤ ਹਜ਼ਮ ਕਰਦੀ ਸੀ। ਉਸਦੇ ਖਿਆਲਾਂ ਉੱਤੇ ਅਸਰ ਪੈਣ ਲੱਗ ਗਿਆ। ਕਿਤਾਬਾਂ ਨੇ ਗੁਬਾਰ ਕੱਢ ਦਿੱਤਾ। ਜੋ ਇਸ ਵੇਲੇ ਸੀਮਾ ਦੇ ਮਨ ਵਿਚ ਸੀ, ਉਸ ਕਿਤਾਬਾਂ ਵਿਚ ਸੀ। ਉਸ ਦਾ ਜਿਹਨ ਭੁੱਖਾ ਹੋ ਗਿਆ ਭਾਵਮਈ ਲਈ। ਜੁਗਤੂ ਵਿਚ ਬਹੁਤ ਅਨਰਥ ਵੇਖਿਆ। ਜੁਗਤੂ ਖੁਦ ਖਬੀਸ ਸੀ। ਸੀਮਾ ਨੂੰ ਲੱਗਿਆ ਇਸ ਤਰਾਂ ਦਾ ਬਾਪੂ ਸੀ, ਅਤੇ ਇਸ ਤਰਾਂ ਦਾ ਓਂਕਾਰ ਸੀ। ਸੀਮਾ ਨੂੰ ਲੱਗਿਆ ਕਿ ਉਸ ਦੇ ਜੀਵਨ ਦਾ ਕੋਈ ਮੁੱਲ ਨਹੀਂ ਸੀ। ਕੋਈ ਤੀਵੀਂ ਦਾ ਮੁੱਲ ਨਹੀਂ ਸੀ। ਬੰਦੇ ਦੇ ਖਡੌਣੇ ਸੀ। ਖੁਦ ਉਧਾਲ਼ਾ ਸੀ, ਜਿਸ ਨੇ ਆਖਿਆ ਵੀ ਨਹੀਂ ਸੀ ਇਸ ਓਂਕਾਰ ਨਾਲ ਰਹਿੰਣ। ਓਂਕਾਰ ਚਾਹੁੰਦਾ ਸੀ ਹਰ ਰਾਤ ਗੱਲਾਂ ਕਰਨ। ਹੁਣ ਇਹ ਕਿਤਾਬਾਂ ਪੜ੍ਹ ਕੇ ਉਸ ਨਾਲ਼ ਬਹਿਸ ਕਰਨ ਤਿਆਰ ਸੀ। ਸੀਮਾ ਦੇ ਨਜ਼ਰ’ਚ ਓਂਕਾਰ ਜੁਗਤੂ ਹੀ ਸੀ। ਇਕ ਵਾਰੀ ਪਿਆਰਾ ਪਿਓ ਭੜੂਆ। ਹੁਣ ਬਾਹਰ ਚਿੱਚੜ ਵੱਲ ਝਾਕਦੀ, ਪਟਰੋਲ ਸਟੇਸ਼ਨ ਵਿਚ, ਸੋਚ ਰਹੀ ਸੀ ਕਿ ਓਂਕਾਰ ਨਾਲ਼ ਸਿੰਗ ਮਿਲਾਊਗੀ।

ਓਂਕਾਰ ਬਾਹਰ ਖਲੋਇਆ ਹਿੰਦੁਸਤਾਨ ਪਟਰੋਲ ਭਰਦਾ ਸੀ। ਬਾਰੀ ਦੇ ਬਾਹਰ ਸੀਮਾ ਤੋਂ ਕੁੜੀ ਭਿੱਖ ਮੰਗਦੀ ਸੀ। ਪਹਿਲਾਂ ਅੱਖ ਨਾ ਚੁੱਕੀ; ਦੂਜੇ ਪਾਸੇ ਤੱਕੀ। ਫਿਰ ਸ਼ਰਮ ਨੇ ਨਜ਼ਰ ਮੰਗੀ ਵੱਲ ਵਾਪਸ ਲਿਆਂਦੀ। ਮੰਗੀ ਵੱਲ ਵੇਖ ਕੇ ਇਕ ਪਾਸੇ ਤਰਸ ਆਇਆ, ਪਰ ਦੂਜੇ ਪਾਸੇ ਮਨ ਵਿਚ ਓਂਕਾਰ ਦੀ ਗੱਲ ਆਈ; “ਇਨ੍ਹਾਂ ਦਾ ਪੇਸ਼ਾ ਇਹ ਹੀ ਹੈ, ਕੰਮ ਚੋਰ ਲੋਕ ਹੈ, ਧੋਕੇਬਾਜ਼ ਹਨ”। ਮੰਗੀ ਦਾ ਚੇਹਰਾ ਨਸਵਾਰੀ ਸੀ, ਗੋਲ ਅਤੇ ਰੋਡਾ। ਪੋਪਲੇ ਮੂੰਹ ਉੱਤੇ ਮੱਖੀਆਂ ਤੁਰਦੀਆਂ ਫਿਰਦੀਆਂ ਸਨ। ਨਿਆਣੀ ਸੀ, ਮਸਾ ਗਿਆਰਾਂ ਸਾਲਾਂ ਦੀ ਸੀ। ਹੱਥ ਜੋਰ ਕੇ ਭਿੱਖ ਮੰਗੀ ਗਈ, ਮੁੱਖੜਾ ਗਿੜਗਿੜਾਉਂਦਾ ਸੀ। ਮੈਲਾ ਮੁੱਖ ਅਤੇ ਲਿਬੜੇ ਲੀੜੇ ਵੇਖ ਕੇ ਸੀਮਾ ਨੂੰ ਉਸ ਲਈ ਤਰਸ ਆਉਂਦਾ ਸੀ। ਪਰ ਜਦੋਂ ਮੰਗੀ ਨੇ ਵੇਖਿਆ ਸੀਮਾ ਨੇ ਕੁੱਝ ਦੇਂਣਾ ਨਹੀਂ ਸੀ, ਓਹ ਅੱਗਲੀ ਗੱਡੀ ਵੱਲ ਤੁਰ ਪਈ। ਜਦ ਕਿਸੇ ਨੇ ਕੁੜੀ ਨੂੰ ਕੁੱਝ ਦਿੱਤਾ ਨਹੀਂ, ਮੰਗੀ ਭਿਖਾਰੀਆਂ ਦੇ ਟੋਲੇ’ਚ ਸ਼ਾਮਲ ਹੋ ਗਈ। ਜਿੱਥੇ ਅੱਥਰੂ ਸਨ, ਹੁਣ ਸੁੱਕੀਆਂ ਅੱਖਾਂ ਸਨ; ਜਿੱਥੇ ਮੂੰਹ ਉੱਤੇ ਦੁੱਖ ਦੇਖਾਉਂਦੀ ਸੀ, ਹੁਣ ਹਾਸੇ ਸਨ। ਟੋਲੇ ਵਿਚ ਖੜ੍ਹੀ ਹੱਸਦੀ ਸੀ। ਕੋਈ ਜਾਚਕ ਨੇ ਕੁੜੀ ਨੂੰ ਤਮਾਕੂ ਦੀ ਪੀੜ੍ਹੀ ਫੜਾ ਦਿੱਤੀ ਸੀ। ਖ਼ੁਸ਼ ਹੋ ਕੇ ਪੀਂਦੀ ਸੀ। ਟੇਲੇ ਵਿਚ ਖੜ੍ਹੀ ਹੱਸਦੀ ਸੀ। ਸੀਮਾ ਨੂੰ ਖਿੱਝ ਫੁੱਟ ਗਈ। ਲੋਕ ਉਪਰੋਂ ਕੀ ਅਤੇ ਅਮਦਰੋਂ ਕੀ! ਸੀਮਾ ਨੂੰ ਦੁੱਖ ਲੱਗਿਆ ਕਿ ਇਹ ਸਭ ਨਾਟਕ ਸੀ!

ਟੈਪ ਗਾ ਰਹੀ ਸੀ, ਨੂਰ ਜਹਾਨ ਦੀ ਆਵਾਜ਼’ਚ, “ ਕਹਿੰਦੇ ਨੇ ਨੈਣਾਂ, ਤੇਰੇ ਬਿਨ ਨਹੀਂ ਰਹਿੰਨਾ”। ਬਾਹਰ ਓਂਕਾਰ ਛਤਰੀ ‘ਤੇ ਜਾ ਕੇ ਪੈਸੇ ਦਿੰਦਾ ਸੀ। ਸੀਮਾ ਨੇ ਉਸ ਵੱਲ ਤੱਕਿਆ। ਹਰੇਕ ਰਾਤ, ਪਹਿਲੀਂ ਰਾਤ ਤੋਂ ਵੱਧ ਜਵਾਨ ਜਾਪਦਾ ਸੀ। ਬਹੁਤ ਨਿਆਰੀ ਗੱਲ ਸੀ। ਬਹੁਤ ਨਿਆਰੀ! ਉਸ ਦੀ ਆਵਾਜ਼, ਜਿਨ੍ਹਾਂ ਮਰਜ਼ੀ ਸੀਮਾ ਉਸ ਨਾਲ਼ ਖਿੱਝਣ ਦੀ ਕੋਸ਼ਿਸ਼ ਕਰ ਦੀ ਸੀ, ਬਹੁਤ ਸਹਿਜ ਆਵਾਜ਼ ਸੀ। ਜਦ ਓਂਕਾਰ ਬੋਲਦਾ ਸੀ, ਸੀਮਾ ਨੂੰ ਮਹਿਫੂਜ਼ ਆਉਂਦੀ ਸੀ। ਸ਼ਾਂਤੀ ਆਉਂਦੀ ਸੀ। ਓਂਕਾਰ ਦੀ ਆਵਾਜ਼ ਮਿੱਠੀ ਸੀ, ਸ਼ਹਿਦ ਵਾਂਗ। ਜੇ ਸੀਮਾ ਉਸ ਵੱਲ ਨਹੀਂ ਝਾਕਦੀ, ਅਤੇ ਅੱਖਾਂ ਮੀਟ ਦੀ, ਕਲਪਨਾ ਵਿਚ ਰੂਪਵਾਨ ਰਾਉ ਦਿੱਸਦਾ ਸੀ। ਬਹੁਤ ਨਿਆਰੀ ਗੱਲ ਸੀ!

ਸੀਮਾ ਚਾਹੁੰਦੀ ਸੀ ਓਂਕਾਰ ਬਾਰੇ ਸਭ ਕੁੱਝ ਜਾਣਨ॥

ਚਲਦਾ...


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com