WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


ਗਲਾਸੀ ਲਾਉਣ ਲਈ ਹਾਨ ਕੂ ਤੋਂ ਛੁਟ ਸਾਰਾ ਸ਼ਿਕਾਰਾਂ ਦਾ ਟੋਲਾ ਮੇਜਰ ਦੇ ਮੈਖਾਨੇ ਪੀਣ ਡੱਫਣ ਆਏ ਸਨ। ਪੰਜਾਬੀ ਗੀਤ ਉੱਚੀ ਦੇਣੀ ਸਪੀਕਰ’ਚੋਂ ਬੰਦਿਆਂ ਦੇ ਕਹਿਕਰੇ’ਚ ਰਲ਼ਦੇ ਸੀ। ਸ਼ਰਾਬ ਖਾਨੇ ਦੇ ਮੇਜ਼ਾਂ ਉੱਤੇ ਨਵਯੁਵਤੀਆਂ ਖੇਹ-ਖਰਾਬੀ ਅੱਧੇ ਨੰਗ’ਚ ਨੱਚ ਦੀਆਂ ਸਨ। ਬੇਪਰਦਗੀ, ਨਸ਼ੇਬਾਜ਼ ਅਤੇ ਖੋਹ-ਖਰਾਬੀ ਨੇ ਰਘੇ ਨੂੰ ਚੁੱਕਿਆ ਸੀ। ਰਘਾ ਦਾ ਮੂਡ ਚੰਗਿਆੜੀ ਲਾਉਣ ਲਈ ਸੀ। ਚੈਂਗ ਨੂੰ ਇਹ ਗੱਲ ਸਾਫ ਦਿਸਦੀ ਸੀ। ਉਸ ਲਈ ਰਘਾ ਦਾ ਧਿਆਨ ਆਵਦੀਆਂ ਗੱਲਾਂ’ਚ ਰੱਖਣ ਦੀ ਕੋਸ਼ਿਸ਼ ਕਰਦਾ ਸੀ।

“ ਹਾਨ ਦੇ ਬਾਰੇ ਕਿੰਨਾ ਕੁ ਜਾਂਦਾ?” ਚੈਂਗ ਨੇ ਰਘੇ ਨੂੰ ਆਖਿਆ। “ ਸ਼ੈਤਾਨ ਦੇ ਨਾਲ ਮਕਬੂਜ਼ਾ ਹੈ। ਜਿੰਨਾ ਚਿਰ ਉਸ ਸ਼ੇਰ ਨੂੰ ਫੜਦਾ ਨਹੀਂ, ਉਸ ਨੇ ਸ਼ਿਕਾਰ ਖੇਡਣ ਤੋਂ ਹਟਣਾ ਨਹੀਂ। ਭਾਵੇਂ ਅਸੀਂ ਸਾਰੇ ਇਸ ਹੇੜੇ’ਚ ਖਤਮ ਹੋ ਜਾਵਾਂਗੇ!” “ ਲੈ! ਇਸ ਸ਼ੇਰ ਬਾਰੇ ਨਹੀਂ ਗੱਲ ਕਰਦਾ। ਪਰ ਹਾਨ ਦੇ ਅਤੀਤ ਬਾਰੇ, ਪਿਛਲੀਆਂ ਗੱਲਾਂ ਬਾਰੇ,” ਚੈਂਗ ਰਘੇ ਦੇ ਨੇੜੇ ਹੋ ਕੇ ਬੋਲਿਆ, “ ਤੂੰ ਸ਼ੈਤਾਨ ਤੋਂ ਡਰਦਾ ਨਾ? ਕਿਉਂ?”। ਰਘੇ ਨੂੰ ਚੈਂਗ ਦੇ ਬਿਓਰੇਵਾਰ ਰੰਗ ਮੰਚ ਚੰਗੇ ਨਹੀਂ ਲੱਗਦੇ ਸੀ, ਪਰ ਫਿਰ ਵੀ ਉਸ ਨੂੰ ਜੁਆਬ ਨਾਲ ਮੁਹੱਈਆ ਕਰ ਦਿੱਤੀ। “ ਸ਼ੈਤਾਨ ਦੇ ਨਕਸ਼ੇ ਕਦਮ ਪੰਜ ਪੰਜੇ ਵਾਲੇ ਹਨ। ਪਹੁੰਚੇ ਆਮ ਚਾਰ ਅੱਗਲੀਆਂ ਉਂਗਲੀਆਂ ਵਾਲੇ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿੰਦਾ..” “ ਸਮਝ ਗਿਆ। ਤੂੰ ਤਾਂ ਸ਼ੇਰ ਤੋਂ ਡਰਦਾ। ਸਮਾਂ ਸ਼ੇਰ ਮਾਰਨ ਅਸਾਨ ਹੈ। ਹਾਨ ਤੋਂ ਡਰਨਾ ਚਾਹੀਦੈ, ਨਾ ਕਿ ਸ਼ੇਰ ਤੋਂ। ਡਰ ਪਾਉਣ ਵਾਲਾ ਆਦਮੀ ਹੈ। ਮੈਂ ਦੱਸਦਾ..”, ਚੈਂਗ ਡਰਾਮੇ ਨਾਲ ਯੱਕੜ ਵੱਢਣ ਲੱਗਾ। ਪਰ ਗੱਲ ਕੋਈ ਕਹਾਣੀ ਘੜਨੀ ਨਹੀਂ ਸੀ, ਪਰ ਕੂ ਹਾਨ ਦੀ ਜੀਵਨੀ ਸੀ। ਇਸ ਰਾਮਾਇਣ ਦਸ ਕੇ ਥੌੜ੍ਹਾ ਚਿਰ ਲਈ ਰਘਾ ਦੀ ਕੁੱਪਤ ਕਰਨਾ ਖਲ੍ਹਾਰ ਦਿੱਤੀ।

“ ਤਕਰੀਬਨ ਤਰਤਾਲ੍ਹੀਆਂ ਵਰ੍ਹੇ ਪਹਿਲਾਂ ਇੱਕ ਕੁੜੀ ਬੈਜਿੰਗ ਕੰਜਰਖਾਨੇ’ਚ ਕੰਮ ਕਰਦੀ ਸੀ। ਕੰਚਨੀ ਸੀ, ਜਿਸ ਦੀ ਕੰਜਕੁਆਰੀ ਦੀ ਵਰੇਸ ਆਦਮੀਆਂ ਦੀ ਹਿਰਸ ਨੇ ਚੁਰਾ ਲਈ ਸੀ। ਕੁੜੀ ਦਾ ਨਾਂ ਮੁਲਾਨ ਕੂ ਸੀ”। “ ਕਹਿਣ ਦਾ ਮਤਲਬ ਹਾਨ ਦੀ ਮਾਂ ਸੀ ਹੰਣਾ?”, ਰਘਾ ਨੇ ਗੱਲ’ਚ ਮਦਾਖ਼ਲਤ ਕੀਤਾ। “ਹੋਰ! ਪਰ ਮੈਨੂੰ ਦਾਸਤਾਨ ਤਾਂ ਨਿਬੇੜਨ ਦੇ!”, ਚੈਂਗ ਖਫ਼ੇ ਨਾਲ ਬੋਲਿਆ। “ ਅੱਗੇ ਕੀ ਹੋਇਆ ਦੱਸ ਨਾ!”, ਅਜੋਹੇ ਨੇ ਕਿਹਾ। “ ਬਸ ਕੀ ਹੋਣਾ ਸੀ? ਨਿਕਰਮਣ ਗਰਭਵਤੀ ਹੋ ਗਈ ਕਿਸੇ ਖਰੀਦਾਰ ਤੋਂ। ਕਹਿਣ ਦਾ ਮਤਲਬ ਵਿਚਾਰੀ ਨੂੰ ਕਿਸੇ ਸੱਤ ਪਰਾਇਆਂ ਨੇ ਢਿੱਡ ਕਰ ਦਿੱਤਾ। ਜਦ ਕਾਕਾ ਹੋਇਆ ਮਾਂ ਨੂੰ ਪਤਾ ਨਹੀਂ ਸੀ ਕਿਹੜੇ ਦੁਰਾਚਾਰੀ ਦਾ ਵਾਰਿਸ ਸੀ। ਮੁੰਡਾ ਨੂੰ ਹਾਨ ਨਾ ਸਦ ਲਿਆ। ਹਾਨ ਦੇ ਪਹਿਲੇ ਦਿਨ ਚਕਲੇ’ਚ ਬੀਤੇ ਸਨ। ਜਦ ਮੁੰਡਾ ਸੀ, ਕੋਠੇ ਦੀਆਂ ਵੇਸਵਾਵਾਂ ਦਾ ਭੜੂਆ ਬਣ ਗਿਆ। ਸਾਰੇ ਕਿਸਮ ਦੇ ਪਾਪ, ਵਿਭਚਾਰ ਅਤੇ ਖੋਹ ਖਰਾਬੀਆਂ ਗਿਆਰ੍ਹਵੇਂ ਸਾਲ ਤੋਂ ਪਹਿਲਾਂ ਹੀ ਵੇਖ ਲਈਆਂ। ਜਦ ਬਾਰ੍ਹਵਾਂ ਸਾਲ ਚੜ੍ਹਿਆ, ਬੇਗੁਨਾਹੀ ਚੱਲੀ ਗਈ, ਜਿਵੇਂ ਸੱਪ ਦੀ ਖੱਲ ਲੈਂਦੀ ਹੈ। ਹਾਨ ਸਨਕੀ ਹੋ ਗਿਆ। ਰੋਜ ਉਸ ਦੇ ਸਾਹਮਣੇ ਜਹਾਜੀ, ਸੇਪੀ ਅਤੇ ਪੁਲਸੀ ਕੋਠੀ ਵਾਲੀਆਂ ਕੋਲ੍ਹ ਆਉਂਦੇ ਸਨ। ਇਕ ਪਾਸੇ ਉਚੱਕੇ ਲੋਕ ਸਨ, ਦੂਜੇ ਪਾਸੇ ਜੱਜ ਅਤੇ ਰਾਜਨੀਤੱਗ ਸਨ; ਸਭ ਵਿਆਹੇ। ਪਰ ਫਿਰ ਵੀ ਅੱਡੇ ਆਈ ਗਏ। ਹਾਨ ਬਾਈ ਲਈ ਸਾਰਿਆਂ’ਤੇ ਅੱਖ ਰੱਖਦਾ ਸੀ। ਪੱਤਾ ਨਹੀਂ ਕਿਉਂ, ਪਰ ਹਾਨ ਦੇ ਦਿਮਾਗ’ਚ ਕੋਈ ਨੁਕਸ ਸੀ। ਉਸ ਨੂੰ ਕਿਸੇ ਲਈ ਸੰਵੇਦਨਾ ਨਹੀਂ ਸੀ, ਸੁੰਨ ਛੂਛਾ ਕੁੱਪਾ ਸੀ, ਰਹਿਮ ਤੱਕ ਵੀ ਨਹੀਂ ਸੀ। ਪਰ ਬਿਕਲ ਜਾਂਦਾ ਸੀ। ਇੱਕ ਵਾਰੀ ਕਿਸੇ ਰੰਡੀ ਦੇ ਮੁੰਡੇ ਨੇ ਸਾਫ਼ ਕਿਹਾ, “ ਤੂੰ ਖੋਹ ਖਾਣੀ ਦੀ ਅੋਲਾਦ ਹੈ, ਹਰਾਮੀ!”। ਕੁੱਝ ਬੋਲਿਆ ਬਾਲਿਆ ਨਹੀਂ। ਚੁੱਪ ਚਾਪ, ਅਰਾਮ ਨਾਲ ਉਸ ਮੁੰਡੇ ਦੇ ਟੱਟੇ ਕੱਟ ਦਿੱਤੇ। ਜਦ ਉਸ ਦੀ ਮਾਂ ਨੇ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ, ਬਾਈ ਨੇ ਹਾਨ ਦਾ ਪਾਸਾ ਲਿਆ। ਮਾਂ ਲਈ ਮੋਹ ਕਰਕੇ ਨਹੀਂ ਇਹ ਗੱਲ ਕੀਤੀ। ਉਸ ਲਈ ਕੋਈ ਤੱਰਸ ਨਹੀਂ ਸੀ। ਬਾਈ ਲਈ ਕੁੱਝ ਸੀ, ਕਿਉਂਕਿ ਉਸ ਹੀ ਸਾਲ ਹਾਨ ਨੇ ਬਾਈ ਨਾਲ ਭੋਗ ਕੀਤਾ”।

“ ਬਾਈ ਨੇ ਹਾਨ ਨੂੰ ਇਕ ਸੋਲ਼ਾਂ ਸਾਲਾਂ ਦੀ ਕੁੜੀ ਦਿੱਤੀ ਸਾਂਝੀਵਾਲ ਕਰਨ ਨਾਲ। ਮੁਲਾਨ ਅਤੇ ਬਾਈ ਦੋਨੋਂ ਹਾਨ ਨੂੰ ਬਹੁਤ ਪੈਸੇਂ ਦਿੰਦੀਆਂ ਸਨ; ਜੋ ਮੰਗਦਾ, ਮਿਲਦਾ ਸੀ। ਸਕੂਲ ਵੀ ਦਾਖਲ ਕੀਤਾ, ਪਰ ਭੱਜ ਕੇ ਆਗਿਆ। ਹਾਨ ਨੂੰ ਦੌਲਤ ਚਾਹੀਦੀ ਸੀ, ਪਰ ਪੜ੍ਹਣ ਲਈ ਤਿਆਰ ਨਹੀਂ ਸੀ। ਮਾਂ ਦੇ ਅਮੀਰ ‘ਗਾਹਕਾਂ’ ਮਗਰ ਜਾ ਕੇ ਉਨ੍ਹਾਂ ਦੇ ਘਰਾਂ ਬਾਹਰ ਖੜ੍ਹਦਾ ਸੀ। ਉਨ੍ਹਾਂ ਦੇ ਜੀਵਨ ਵੱਲ ਝਾਕਦਾ ਸੀ। ਉਨ੍ਹਾਂ ਦੀ ਜ਼ਿੰਦਗੀ ਹੋਰ ਸੀ, ਉਸ ਦੇ ਹੱਥ ਨਹੀਂ ਆਉਣ ਵਾਲੀ ਸੀ। ਦੂਰ ਦੇ ਢੋਲ ਸੁਹਾਵਣੇ ਲੱਗਦੇ ਸੀ। ਭਾਵੇਂ ਚੁੱਲ੍ਹੇ ਵਿਚ ਪੈ ਜਾਵੇਂ, ਕੋਈ ਤਰ੍ਹਾਂ ਇਸ ਜੀਵਨ ਢੰਗ ਚਾਹੁੰਦਾ ਸੀ। ਪੈਸੇ ਜਰੂਰ ਮਾਂ ਤੋਂ ਮਿਲਦੇ ਸੀ, ਪਰ ਅੋਕਾਤ ਦੀ ਗੱਲ ਸੀ। ਮੁਲਾਨ ਨੇ ਪੜ੍ਹਣ ਦੀ ਬੇਨਤੀ ਕੀਤੀ, ਪਰ ਹਾਨ ਲੋਟ ਨਹੀਂ ਆਇਆ। ਜਦ ਵੀ ਮਾਂ ਆਖਦੀ, ‘ਪੜ੍ਹ ਪੁੱਤਰ’, ਤੋੜਮਾ ਜੁਆਬ ਦਿੰਦਾ ਸੀ। ਮਾਂ ਉੱਤੇ ਬੂਹਾ ਢੋ ਦਿੱਤਾ। ਇਕ ਦਿਨ ਸ਼ਰਾਬ ਪੀ ਲਈ। ਅੱਡੇ ਦੀਆਂ ਕੁੜੀਆਂ ਨੂੰ ਛੇੜ ਛਾੜ ਕਰਨ ਲੱਗਾ। ਬਾਈ ਨੇ ਘਰੋਂ ਕੱਢ ਦਿੱਤਾ।‘ ਜਦੋਂ ਤਾਈਂ ਸੁਥਰਿਆ ਨ੍ਹੀਂ, ਵਾਪਸ ਨ੍ਹੀਂ ਆਉਣਾ!’”।

“ ਇੰਨਾ ਸ਼ਰਾਬੀ ਹੋ ਗਿਆ, ਕਿ ਕੁੱਝ ਗੁੰਡਿਆਂ ਨਾਲ਼ ਹੱਥ ਪਾਈ। ਮਖੌਲ ਕਰਦੇ ਗੁੰਡਿਆਂ ਨੇ ਉਸ ਨੂੰ ਵੰਗਾਰਨਾ ਕੀਤਾ। ਵੰਗਾਰ ਮੰਨਣੀ ਹੀ ਸੀ। ਚਾਕੂ ਬਾਹਰ ਆਏ। ਹਾਨ ਨੇ ਕਿਸੇ ਨੂੰ ਖੋਭ ਦਿੱਤਾ। ਚਾਕੂ ਤੋਂ ਚੋਏ ਲਾਲ ਲਾਲ ਅੱਥਰੂ। ਪੁਲਸ ਨੇ ਹਾਨ ਫੜ ਲਿਆ। ਹਾਨ ਨੂੰ ਕੋਈ ਚਿੱਤਾ ਨਹੀਂ ਸੀ। ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ। ਵੈਰੀ ਮਰਿਆ ਨਹੀਂ ਕਰਕੇ ਹਾਰ ਕੇ ਹਾਨ ਨੂੰ ਛੱਡ ਦਿੱਤਾ। ਜਦ ਕੰਜਰ ਖਾਣੇ ਵਾਪਸ ਆਇਆ, ਬਾਈ ਨੇ ਦਸਿਆ, ‘ ਪੁੱਤਰ, ਤੇਰੀ ਮਾਂ ਪੂਰੀ ਹੋ ਗਈ’”।

“ ‘ਕੀ ਹਇਆ?’, ‘ ਕੋਈ ਅਮੀਰ ਬੰਦੇ ਨੇ ਉਸਦਾ ਹਾਲ ਬੁਰਾ...’ ‘ ਕੌਣ?’ ‘ ਪੁੱਤਰ...’ ‘ ਬਾਈ ਗਾਹਕ ਕੌਣ ਸੀ!’, ਖਿੱਝ ਫੱਟ ਗਈ। ਮੁਲਾਨ ਲਈ ਤਰਸ ਨਹੀਂ ਖਾਦਾ। ਮਾਂ ਦੀ ਹੋਂਦ ਜਿੱਦਾਂ ਦੀ ਸੀ, ਸੀ। ਹਾਨ ਨੂੰ ਗੁਸਾ ਸੀ, ਲੋਕ ਕਹਿੰਦੇ, ‘ ਰੰਡੀ ਦੀ ਅੋਲਾਦ’। ਹਾਨ ਪਤਾ ਲੈਣਾ ਚਾਹੁੰਦਾ ਸੀ ਕਿਸ ਕੁੱਤੇ ਨੇ ਮਾਂ ਦਾ ਜਿਨਾਹ ਕੀਤਾ। ਆਵਦੇ ਪਿਉਂ ਉੱਤੇ ਬਦਲਾ ਲੈਣਾ ਸੀ। ਆਵਦੇ ਕਾਵੜ ਨੂੰ ਠੰਡੀ ਕਰਨ ਇਸ ਅਮੀਰ ਬੰਦੇ ਨਾਲ ਸ਼ੁਰੂ ਕਰੂਗਾ। ਬਾਈ ਨੇ ਨਾਂ ਦਸ ਦਿੱਤਾ”।

“ ‘ ਬਾਈ ਅੱਜ ਤੂੰ ਸਭ ਕੁੱਝ ਦੱਸੂ ਗੀ। ਸਮਝਦੀ? ਮੇਰੀ ਮਾਂ ਨਾਲ਼ ਜੋ ਹੋਇਆ...ਮਤਲਬ ਕਿਹੜਾ ਕੁੱਤਾ ਮੇਰਾ ਬਾਪ ਸੀ। ਸਭ ਦੱਸ, ਨਹੀਂ ਤਾਂ...’, ਭੇਤ ਖੋਲ੍ਹਾਓਣਾ ਚਾਹੁੰਦਾ ਸੀ। ‘ ਫਿਕਰ ਨਾ ਕਰ। ਸਭ ਪਤਾ ਲੱਗਜੂਗਾ’”।

“ ਬਾਈ ਨੇ ਪਰਦਾ ਉੱਠਾ ਦਿੱਤਾ। ਮਾਂ ਮਾਰਨ ਵਾਲੇ ਦਾ ਨਾਂ ਨੇਕ ਸੀ। ਸ਼ਹਿਰ ਦੇ ਵੱਡੇ ਘਰਾਂ ਵਾਲਿਆਂ ਦਾ ਪੁੱਤਰ ਸੀ। ਚੀਨ ਸਰਕਾਰ ਦਾ ਆਦਮੀ। ਜਿਸ ਦੇ ਟੱਬਰ ਦੀ ਪਹੁੰਚ ਖ਼ੁਦਾ ਤੋਂ ਵੀ ਵੱਧ ਸੀ। ਹਾਨ ਸੜਕ ਦਾ ਕੀੜਾ ਸੀ। ਇਸ ਗੱਲ ਦਾ ਕੋਈ ਫ਼ਰਕ ਨਹੀਂ ਪਿਆ, ਭਾਵੇਂ ਹਾਨ ‘ਤੇ ਨੇਕ’ਚ, ਜਮੀਨ ਅਸਮਾਨ ਦਾ ਫ਼ਰਕ ਹੋਵੇ। ਪਤ ਲਾਹੁਣ ਵਾਲਿਆਂ ਦੇ ਨਾਂ ਵੀ ਬਾਈ ਨੇ ਦੇ ਦਿੱਤੇ। ਕੀ ਪਤਾ ਸੱਚੀ ਓਹੀਂ ਸਨ, ਜਾਂ ਕੋਈ ਹੋਰ ਲੋਕ ਜਿੰਨ੍ਹਾਂ ਨਾਲ਼ ਬਾਈ ਹਿਸਾਬ ਚੁਕਾੳਣਾ ਚਾਹੁੰਦੀ ਸੀ। ਜੋ ਮਰਜੀ, ਹਾਨ ਦੇ ਗੁੱਸੇ ਲਈ ਸ਼ਿਕਾਰ ਸਨ”।

ਤਿੰਨਾਂ ਨੇ ਚੈਂਗ ਵੱਲ ਗਹੁ ਨਾਲ਼ ਝਾਕਿਆ। ਉਸ ਦੇ ਹਰੇਕ ਲਫ਼ਜ਼ ਦੇ ਗੁਲਾਮ ਸਨ। ਚੈਂਗ ਨੇ ਜੀਵਨੀ ਅੱਗੇ ਤੋਰੀ...

“ ਨੇਕ ਦਾ ਨੰਬਰ ਪਹਿਲਾਂ ਆਇਆ। ਇਕ ਰਾਤ ਸਜ ਕੇ ਘਰੋਂ ਨਿਕਲਿਆ ਸੀ। ਨੇਕ ਦੇ ਮਕਾਨ ਸਾਹਮਣੇ, ਸੜਕ‘ਤੇ ਆਲਡਮੋਬੀਲ ਗੱਡੀ ਖਲੋਈ ਸੀ। ਹਨੇਰੇ ਵਿਚ ਨੇਕ ਨੂੰ ਕੁੱਝ ਦੀਂਦਾ ਨਹੀਂ ਸੀ। ਗੱਡੀ ਦੇ ਅੇਕਜਾਸਟ’ਚੋਂ ਨੇੜਲੀ ਗੱਲੀ ਤਕ ਸੱਪ ਵਾਂਗ ਇਕ ਰੱਸਾ ਸੀ। ਤੇਲ ਦੇ ਨਾਲ਼ ਭਿਜਿਆ ਸੀ। ਉਸ ਦੇ ਦੂਜੇ ਪਾਸੇ ਹਨੇਰੇ ਦੇ ਢਿੱਡ ਵਿਚ ਹਾਨ ਖੜ੍ਹਾ ਸੀ। ਜਦ ਘਰ ਦਾ ਬੂਹਾ ਖੁਲ੍ਹਿਆ, ਰਸੇ ਨੂੰ ਲਾਟ ਲਾ ਦਿੱਤੀ। ਜਦ ਗੱਡੀ ਵਿਚ ਨੇਕ ਬੈਠਾ, ਅੱਗ ਅੇਕਜਾਸਟ ਵੱਲ ਸਰਕ ਗਈ। ਸਟੇਅਰਿੰਗ’ਤੇ ਮੁਲਾਨ ਦੀ ਤਸਵੀਰ ਲਾਈ ਸੀ। ਹੈਰਾਨ ਹੋ ਕੇ ਨੇਕ ਨੇ ਚੱਕੀ। ਮਹਿਸੂਸ ਤਾਂ ਸੀ, ਉਸ ਨੂੰ ਕਿਸੇ ਨੇ ਇਲਜ਼ਾਮ ਉਸ ਉੱਤੇ ਲਾ ਦਿੱਤਾ। ਕੁੱਝ ਹੋਰ ਸੋਚਣ ਤੋਂ ਪਹਿਲਾਂ ਅੱਗ ਕਾਰ ਤਕ ਪਹੁੰਚ ਗਈ। ਗੱਡੀ ਅੱਗ ਨੇ ਭੱਖ ਲਈ। ਜੋਰ ਨਾਲ਼ ਧਮਾਕਾ ਹੋਇਆ। ਨੇਕ ਸੜ ਗਿਆ; ਉਸਦਾ ਸਰੀਰ ਪਾੜ ਗਿਆ। ਹਨੇਰੇ ਵਿਚ ਹਾਨ ਵੇਖਦਾ ਸੀ। ਮੂੰਹ ਉੱਤੇ ਲਾਠ ਨੱਚਦੀਆਂ ਸਨ”।

“ ਮਾਂ ਨੂੰ ਮਾਰਿਆ। ਬਦਲਾ ਤਾਂ ਲੈਣਾ ਸੀ”, ਰਘੇ ਨੇ ਕਿਹਾ।

“ ਜਰੂਰ ਲਿਆ”, ਚੈਂਗ ਨੇ ਗੱਲ ਅੱਗੇ ਤੋਰੀ”, ਬਾਈ ਨੇ ਹਾਨ ਨੂੰ ਸੱਤ ਨਾਂ ਦਿੱਤੇ। ਸੱਤੇ ਬੰਦੇ ਬੈਜਿੰਗ ਦੇ ਖਾਸ ਆਦਮੀ ਸਨ। ਇਹ ਗੱਲ ਭਾਵੇਂ ਸੱਚੀ ਸੀ, ਇਕ ਗੱਲ ਹੋਰ ਵੀ ਸੱਚੀ ਸੀ; ਸਾਰੇ ਬਲਾਤਕਾਰੀ ਸਨ। ਉਸ ਰਾਤ ਸੱਤਾਂ ਨੇ ਪਾਰਟੀ ਕਰਕੇ ਬਹੁਤ ਸ਼ਰਾਬ ਪੀਤੀ ਸੀ। ਫਿਰ ਕੰਜਰ ਖਾਣੇ ਗਏ। ਵਾਰੀ ਵਾਰੀ ਮੁਲਾਨ ਦੇ ਕਮਰੇ’ਚ ਗਏ। ਉਨ੍ਹਾਂ ਦੇ ਨਜ਼ਰ’ਚ ਮਹਿਲਾ ਨਹੀਂ ਸੀ, ਪਰ ਖਿਡੌਣੀ ਸੀ, ਜਿਸ ਦੀ ਜਿਵੇਂ ਕਿਵੇਂ ਕੁਵਰਤੋਂ ਕਰ ਸਕਦੇ ਸਨ। ਜੇ ਸਾਹਮਣੇ ਆਵਦੀਆਂ ਮਾਵਾਂ, ਭੈਣਾਂ ਵਰਗੀ ਦੇਵੀ ਦਿੱਸਦੀ ਵੀ ਸੀ, ਚਸ਼ਮਪੋਸ਼ੀ ਕਰ ਲਈ। ਜਦ ਅੱਕ ਗਈ ਸਭ ਨੂੰ ਕਿਹਾ ‘ਜਾਓ’। ਪਰ ਦਰਵਾਜ਼ਾ ਬੰਦ ਕਰਕੇ ਜਬਰਦਸਤੀ ਕੀਤੀ। ਇਕ ਮੰਤਰੀ ਦਾ ਲੜਕਾ ਸੀ, ਇਕ ਪੁਲਸੀ ਦਾ। ਪੰਜ ਮਿਤਰ ਉਨ੍ਹਾਂ ਦੇ ਸਨ। ਇਨ੍ਹਾਂ’ਚ ਇਕ ਦਾ ਨਾਂ ਬਾਈ ਨੂੰ ਯਾਦ ਸੀ, ਅਤੇ ਇਸ ਤੋਂ ਯਤਨ ਸ਼ੁਰੂ ਕੀਤਾ”।

“ ਬੰਦੇ ਦਾ ਨਾਂ ਟੈਂਗ ਸੂ ਸੀ। ਜਦ ਹਾਨ ਥੋੜ੍ਹਾ ਜਿਹਾ ਹੋਰ ਜਵਾਨ ਹੋ ਗਿਆ, ਉਸ ਨੂੰ ਇਕ ਗਲੀ ਵਿਚ ਘੇਰ ਲਿਆ। ਚਾਕੂ ਨਾਲ਼ ਨਾਸਾਂ ਕੱਟ ਦਿੱਤੀਆਂ, ਫਿਰ ਸੁਆਲ ਆਖੇ। ਜਦ ਲੱਗਾ ਝੂੱਠ ਬੋਲਦਾ ਸੀ, ਗੋਡਿਆਂ ਦੀਆਂ ਖੁੱਚੀਆਂ ਕੱਟ ਦਿੱਤੀਆਂ। ਪਿੱਛਲੀਆਂ ਨਾੜਾਂ ਲੀਰੋ ਲੀਰ ਹੋ ਗਈਆਂ। ਟੈਂਗ ਨੇ ਸਾਰੇ ਨਾਂ ਦੱਸ ਦਿੱਤੇ। ਹਾਨ ਨੂੰ ਪੂਰਾ ਪਤਾ ਸੀ ਕਿਵੇਂ ਕਿਸੇ ਨੂੰ ਉਂਗਲੀਆਂ ‘ਤੇ ਨਚਾਈਦਾ। ਇਕ ਪਲ ਲਈ ਹਾਨ ਨੇ ਟੈਂਗ ਦੀਆਂ ਅੱਖਾਂ’ਚ ਗੁੱਡ ਕੇ ਦੇਖਿਆ। ਸੋਚਿਆ, ‘ ਐ ਕਮਜੋਰ ਕੀੜਾ ਮੇਰਾ ਬਾਪ ਨਹੀਂ ਹੋ ਸਕਦਾ’, ਫਿਰ ਗਲਾ ਕੱਟ ਦਿੱਤਾ”।

“ ਹਾਨ ਨੂੰ ਟੈਂਗ ਨੇ ਛੇ ਨਾਂ ਦਿੱਤੇ ਸੀ। ਚਓ, ਜਿਅੰਗ, ਜ੍ਹੀਛਿਣ, ਵੈਂਗ, ਰੈਂਸੂ ਅਤੇ ਪਾਹਕ। ਪਾਹਕ ਪੁਲਸੀ ਦਾ ਪੁੱਤਰ ਸੀ। ਅੱਜ ਕੱਲ੍ਹ ਬੈਜਿੰਗ ਅਮੀਰ ਕੋਤਵਾਲੀ ਸੀ। ਇਕ ਰਾਤ ਹਾਨ ਨੇ ਪਾਹਕ ਦੇ ਖੁਲ੍ਹੀ ਬਾਰੀ ਵਿਚ ਲੰਘ ਕੇ ਬਾਥਰੂਮ’ਚ ਇਕ ਕੋਣੇ ਵਿਚ ਲੁਕ ਗਿਆ। ਹਨੇਰੇ’ਚ ਕੁੰਜੇ ਬੈਠਾ ਦਿੱਸਦਾ ਨਹੀਂ ਸੀ। ਪਾਹਕ ਦੀ ਵਹੁਟੀ ਇਕ ਬਾਰ ਅੰਦਰ ਆਈ। ਚੁੱਪ ਚਾਪ ਬੈਠਾ ਦੇਖਦਾ ਰਿਹਾ। ਵਹੁਟੀ ਨੂੰ ਪਤਾ ਨਹੀਂ ਲੱਗਾ। ਇਕ ਵਕਤ ਮੁੰਡਾ ਵੀ ਅੰਦਰ ਆਇਆ। ਉਸਨੇ ਵੀ ਹਾਨ ਨੂੰ ਦੇਖਿਆ ਨਹੀਂ। ਟਹਿਲਣ ਨੇ ਗੁਸਲ ਵਿਚ ਪਾਣੀ ਭਰਿਆ। ਭੂਤ ਵਾਂਗ ਹਾਨ ਬੈਠਾ ਰਿਹਾ। ਫਿਰ ਪਾਹਕ ਵੜਿਆ। ਦਰ ਅੰਦਰੋਂ ਬੰਦ ਕਰ ਦਿੱਤਾ। ਰੇਡਿਓ ਉੱਚੀ ਦੇਣੀ ਚਲਾਇਆ। ਯੁਰਪਾ ਦਾ ਸਨਾਤਨ ਸੰਗੀਤ ਸੀ। ਪਾਹਕ ਕਪੜੇ ਲਾਹ ਕੇ ਪਾਣੀ ਵਿਚ ਬਹਿ ਗਿਆ। ਅੱਖਾਂ ਮੀਚ ਲੀਆਂ। ਸੰਗੀਤ ਦੀਆਂ ਮਿੱਠੀਆਂ ਸੁਰਾਂ ਵਿਚ ਉਰ੍ਹਾਂ ਪਰ੍ਹਾਂ ਹੋ ਗਿਆ। ਹਾਨ ਨੂੰ ਦਿੱਸਿਆ ਕਿ ਪਾਹਕ ਮੋਟਾ ਭਾਰਾ ਬੰਦਾ ਸੀ ਪਰ ਆਵਦੇ ਰੂਪ ਦੇ ਨਕਸ਼ ਉਸਦੇ ਚਿਹਰ’ਚ ਟੋਲ ਰਿਹਾ ਸੀ। ਪਕੀ ਗੱਲ ਸੀ, ਇਹ ਵੀ ਪਿਉਂ ਨਹੀਂ ਹੋ ਸੱਕਦਾ। ਫਿਰ ਪਾਣੀ’ਚ ਪਏ ਪਾਹਕ’ਤੇ ਮਾਂ ਦੀ ਤਸਵੀਰ ਸੁਟ ਦਿੱਤੀ”।

“ ਪਾਹਕ ਨੇ ਅੱਖਾਂ ਖੋਲ੍ਹੀਆਂ। ਹੈਰਾਨ ਸੀ। ਫਿਰ ਵੀ ਫੋਟੋ ਚੱਕ ਕੇ ਦੇਖੀ। ਕੁੜੀ ਪਛਾਣ ਲਈ। ਹੁਣ ਦਿਮਾਗ ਨੇ ਯਾਦ ਕਰਾਇਆ ਕਿ ਕੋਈ ਹੋਰ ਬਾਥਰੂਮ ਵਿਚ ਸੀ। ਹਾਨ ਹਾਲੇ ਬੋਲਿਆ ਨਹੀਂ ਸੀ। ਹਨੇਰਿਓਂ ਬਾਹਰ ਆ ਗਿਆ। ਹਾਨ ਨੇ ਪਸਤੌਲ ਦੀ ਨਾਲੀ ਉਸਦੇ ਮੂੰਹ ਵਿਚ ਪਾ ਦਿੱਤੀ। ਦੂਜੇ ਹੱਥ ਨਾਲ ਪਾਹਕ ਨੂੰ ਬਲੇਡ ਫੜ੍ਹਾ ਦਿੱਤਾ”।

“ ਫਿਰ ਅਡੋਲ ਅਵਾਜ਼ ਵਿਚ ਪਾਹਕ ਨੂੰ ਕਿਹਾ, ‘ਬਲੇਡ ਨਾਲ ਕਲਾਈ ਦੀ ਨਾੜ ਕੱਟ, ਪਿਤਾ ਜੀ; ਮੰਮੀ ਵੱਲੋਂ ਉਪਹਾਰ ਹੈ। ਜੇ ਇੰਝ ਕੀਤਾ ਨਹੀਂ, ਪਹਿਲਾਂ ਤੁਹਾਡੇ ਭੇਜਾ ਗੋਲੀ ਨਾਲ਼ ਖਾਲੀ ਕਰੂੰ,’ਤੇ ਫਿਰ ਤੁਹਾਡਾ ਸਾਰਾ ਟੱਬਰ ਮਾਰਦੂੰਗਾ। ਲਓ, ਮਾਂ ਲਈ ਅਰਪਣ ਕਰੋ’। ਡਰਕੇ ਪਾਹਕ ਨੇ ਨਾੜ ਕੱਟ ਦਿੱਤੀ। ਫਿਰ ਇਵੇਂ ਘੰਟੇ ਲਈ ਹਾਨ ਬੈਠਾ ਉਸ ਵੱਲ ਝਾਕੀ ਗਿਆ। ਹਾਰਕੇ ਪਸਤੌਲ ਪਰੇ ਕਰਕੇ ਬੋਲਿਆ, ‘ਕਿਥੇ ਤੂੰ ਬਾਪ ਏ’। ਪਾਹਕ ਦਾ ਸਿਰ ਪਾਣੀ ਵਿਚ ਠੇਸ ਠੇਲ੍ਹ ਕੇ ਬਾਰੀ’ਚੋਂ ਬਾਹਰ ਨਿਕਲ ਗਿਆ। ਮਾਂ ਦੀ ਤਸਵੀਰ ਉਥੇ ਹੀ ਛੱਡ ਦਿੱਤੀ, ਪਾਣੀ ਵਿਚ ਤਰਦੀ, ਗਵਾਚੀ ਕਿਸ਼ਤੀ, ਡੱਕੇ ਡੋਲੇ ਖਾਂਦੀ”।

“ ਫਿਰ ਤਾਂ ਪੁਲਸ ਨੂੰ ਪਤਾ ਲੱਗ ਗਿਆ ਹੋਵੇਗਾ”, ਰਘੇ ਨੇ ਮਿਥਿਆ। “ ਹੋਰ! ਇਸ ਕਰਕੇ ਜੇਹੜੇ ਰਹਿੰਦੇ ਸਨ, ਸਭ ਨੂੰ ਉਸਨੇ ਇਕ ਦਮ...”, ਚੈਂਗ ਨੇ ਉਂਗਲੀ ਆਵਦੇ ਗਲੇ ਸਾਹਮਣੇ ਪਾਰ ਕੀਤੀ। “ ਸਾਰੇ ਮਾਰ ਦਿੱਤੇ?”, ਢਾਸੀ ਨੇ ਆਖਿਆ। “ ਅੱਗਲੀ ਰਾਤ, ਪਾਹਕ ਮਾਰਨ ਤੋਂ ਬਾਅਦ ਚਓ ਮਗਰ ਗਿਆ। ਚਓ ਵਿਆਇਆ ਨਹੀਂ ਸੀ। ਹਰੇਕ ਰਾਤ ਕੱਲਬਾਂ ਵਿਚ ਬੀਤਦੀ ਸੀ। ਬਾਹਾਂ ਵਿਚ ਇਕ ਦੋ ਸਮਲਿੰਗੀਆਂ ਕੁੜੀਆਂ ਫੜੀਆਂ ਹੁੰਦੀਆਂ। ਉਸ ਤਰ੍ਹਾਂ ਦੀ ਕੱਲਬ ਸੀ, ਜਿਥੇ ਨੰਗੀਆਂ ਜਨਾਨੀਆਂ ਮੇਜ ਉੱਤੇ ਪਈਆਂ ਸਨ, ਪਿੰਡੇ ਉੱਤੇ ਖਾਣ ਲਈ ਭੋਜਨ ਰੱਖਿਆ। ਬੇਕਪੜੇ ਬਦਨ ਤੋਂ ਚੱਕ ਕੇ ਗਾਹਕ ਖਾਦੇ ਸਨ। ਇਕ ਰਾਤ ਇਸ ਤਰ੍ਹਾਂ ਦੇ ਥਾਂ ਤੋਂ ਚਓ ਬਾਹਰ ਆਇਆ, ਦੋ ਸਹੇਲੀਆਂ ਨਾਲ਼। ਪੈਦਲ ਚਓ ਦੇ ਘਰ ਚੱਲਦੇ ਜਦੋਂ ਲਫੰਗਿਆਂ ਮੁੰਡਿਆਂ ਦਾ ਟੋਲਾ ਮਿੱਲਿਆ। ਦੱਸ ਮੁੰਡੇ ਸਨ। ਉਮਰ’ਚ ਦਸਾਂ ਸਾਲਾਂ ਤੋਂ ਸਤਾਰਾਂ ਤੱਕ। ਕਿਸੇ ਦੇ ਹੱਥ ਤੇਸੀ ਸੀ, ਕਿਸੇ ਦੇ ਗੰਡਾਸਾ, ਜ਼ੰਜੀਰ ਜਾਂ ਬੈਸਬਾਲ ਬੈਟ। ਤੀਵੀਆਂ ਤਾਂ ਡਰ ਗਈਆਂ। ਚਓ ਨੇ ਹੌਲੀ ਹੌਲੀ ਆਵਦਾ ਬਟੂਆ ਕੱਢਿਆ, ਪਰ ਓਨ੍ਹਾਂ ਦਾ ਮਕਸਦ ਪੈਸੇਂ ਲੁੱਟਣ ਦਾ ਨਹੀਂ ਸੀ”।

“ਚਓ ਪਰੇਸ਼ਾਨ ਹੋ ਗਿਆ। ‘ ਕੀ ਚਾਹੁੰਦੇ ਨੇ?’ ਕੁੜੀਆਂ? ਲੈ ਲੋ!’, ਜ਼ਬਰਦਸਤੀ ਇਕ ਨਾਰੀ ਅੱਗੇ ਧੱਕ ਦਿੱਤੀ। ਉਸ ਲਈ ਟੋਲਾ ਪਾਸੇ ਹੋ ਗਿਆ। ਟੋਲੇ ਦੇ ਪੇਟ ਵਿੱਚੋਂ ਇਕ ਲੰਬਾ ਮੁੰਡਾ ਅੱਗੇ ਆਇਆ। ਚਓ ਹੈਰਾਨ ਸੀ, ਕਿਉਂਕਿ ਸ਼ਕਲ’ਚ ਚਓ ਵਰਗਾ ਸੀ। ਓਹੀ ਅੱਖਾਂ, ਓਹੀ ਬੁੱਲ੍ਹ, ਓਹੀ ਨੱਕ। ਮੁੰਡੇ ਦੀਆਂ ਅੱਖਾਂ’ਚੋਂ ਸਾਫ਼ ਦਿੱਸਦਾ ਸੀ ਕਿ ਉਸਨੂੰ ਵੀ ਕੋਈ ਪਛਾਣ ਹੋਈ”।

“ਜਿਸ ਜਨਾਨੀ ਨੂੰ ਚਓ ਨੇ ਮੋਹਰੇ ਕੀਤਾ ਸੀ, ਉਸ ਨੂੰ ਘੁੰਮਾਕੇ ਮੁੰਡੇ ਨੇ ਆਵਦੀਆਂ ਬਾਹਾਂ’ਚ ਲੈ ਲਈ। ਤੀਵੀਂ ਦੇ ਮੋਢੇ ਪਿੱਛੋਂ ਚਓ ਵੱਲ ਉਕਾਬੀ ਅੱਖਾਂ ਨਾਲ਼ ਝਾਕਦਾ ਸੀ। ਤੀਵੀਂ ਦੀ ਠੋਡੀ ਹੱਥ’ਚ ਫੜੀ”।

“ ‘ ਡੈਡੀ, ਤੁਸੀਂ ਮੇਰੇ ਨਾਲ਼ ਇਸ ਦਾ ਜਿਸਮ ਵੰਡਣਾ?’। ਚਓ ਨੂੰ ਮੁੰਡੇ ਦੀ ਗੱਲ ਇਕ ਦਮ ਸੋਝੀ ਨਹੀਂ ਪਈ। ਮੁੰਡੇ ਨੇ ਅਬਲਾ ਪਰ੍ਹਾਂ ਥੱਕ ਦਿੱਤੀ, ਕੋਈ ਹੋਰ ਮਛੋਹਰ ਦੇ ਹੱਥਾਂ ਵਿਚ। ਮੁੰਡੇ ਨੇ ਕੁੱਝ ਚਓ ਵੱਲ ਸੁੱਟਿਆ। ਧਰਤੀ ‘ਤੇ ਡਿੱਗ ਗਿਆ। ਚਓ ਨੇ ਹੇਠਾ ਤੱਕਿਆ, ਤਸਵੀਰ ਵੱਲ। ਹੌਕੀ ਹੌਲੀ ਪਛਾਣ ਲਿਆ, ‘ਤੇ ਸਮਝ ਆ ਗਈ ਸੀ। ਕੁੱਝ ਕਹਿਣ ਲੱਗਾ ਸੀ, ਜਦ ਮੁੰਡੇ ਨੇ ਆਖਿਆ, ‘ ਪਿਤਾ ਜੀ, ਹੇੱਲੋ, ਹਾਓ ਆਰ ਯੂ?’। ਦੋਨਾਂ ਦੀਆਂ ਅੱਖਾਂ ਮਿੱਲਿਆਂ”।

“ਹਾਨ ਨੂੰ ਉਸ ਬਿੰਦ ਵਿਚ ਪੱਕਾ ਪਤਾ ਸੀ ਕਿ ਚਓ ਹੀ ਮੇਰਾ ਪਿਤਾ ਹੈ। ਚਓ ਦਾ ਮੁਖੜਾ ਵੇਖਕੇ ਓਦਾਂ ਲੱਗੇ ਜਿਵੇਂ ਸ਼ੀਸ਼ੇ ਵਿਚ ਝਾਕਦਾ ਸੀ। ਪਲ ਲਈ ਆਵਦੀ ਮਾਂ ਲਈ ਰਹਿਮ ਚੜਿਆ। ਉਸ ਹੀ ਪਲ ਵਿਚ ਚਓ ਦਾ ਸਿਰ ਛੁਰੇ ਨਾਲ਼ ਕੱਟ ਦਿੱਤਾ। ਇਕ ਝਟਕੇ ਨਾਲ਼ ਪਿੰਡੇ ਤੋਂ ਲੈ ਨਹੀਂ ਸੱਕਿਆ। ਚਾਰ ਪੰਜ ਵਾਰੀ ਮਾਰ ਕੇ ਹਲਾਕ ਕੀਤਾ। ਥੋੜ੍ਹਾ ਚਿਰ ਲਈ ਧੜ ਖੜੋਤੀ ਰਹੀ। ਮੁਰਗੀ ਵਾਂਗ, ਤੜਫ ਕੇ, ਚਓ ਦੀ ਧੜ ਬੁੜਕ ਬੁੜਕ ਰਹੀ ਸੀ। ਫਿਰ ਭੰੁਜੇ, ਧਰਤੀ ਨੂੰ ਧੱਪਾ ਮਾਰਿਆ। ਦੋਨੋਂ ਤੀਵੀਆਂ ਤੋਂ ਚਾਂਗ ਨਿਕਲ ਗਈ। ਚੀਕਾਂ ਦਾ ਕੋਈ ਅਸਰ ਨਹੀਂ ਪਿਆ”।

“ ਟੋਲੇ ਦੇ ਹੁਆਂ ਹੁਆਂ ਨੇ ਅਵਾਜ਼ਾਂ ਗੁੰਮ ਕਰ ਦਿੱਤੀਆਂ।ਓਨ੍ਹਾਂ ਦੇ ਆਲੇ ਦੁਆਲੇ ਆ ਕੇ ਜਾਨ ਲੈ ਲਈ। ਇਕ ਦੇ ਗਲੇ ਉੱਤੇ ਲੂੰਬੜ ਦਾ ਸਮੂਰ ਸੀ, ਸਿਰ ਸਿਨੇ, ਗੁਲੂਬੰਦ ਬਣਾਇਆ। ਕਿਸੇ ਨੇ ਹਾਨ ਵੱਲ ਸੁੱਟ ਦਿੱਤਾ। ਹਾਨ ਨੇ ਗੁਲੂਬੰਦ ਵੱਲ ਦੇਖਿਆ। ‘ ਹਾਨ ਇਹਨੂੰ ਰੱਖ। ਬਹੁਤ ਮੁਲ ਦਾ ਹੈ।ਵੇਚ ਦੂੰਗੇ’। ਹਾਨ ਨੇ ਲੂੰਬੜ ਦੀ ਖੱਲ ਵੱਲ ਝਾਕਿਆ, ਧਿਆਨ ਨਾਲ਼। ਇਕ ਦਮ ਮੋਹ ਆਗਿਆ”।

“ ਚਓ ਮਾਰ ਦਿੱਤਾ। ਬਾਪ ਲੱਭ ਗਿਆ, ਫਿਰ ਹੋਰ ਸਾਰਿਆਂ ਨੂੰ ਛੱਡ ਦਿੱਤਾਂ?”, ਢਾਸੀ ਨੇ ਵਾਤ ਲਈ।

“ ਨਹੀਂ”, ਚੈਂਗ ਨੇ ਉੱਤਰ ਦਿੱਤਾ। “ ਹੁਣ ਖੋਭੇ ਦਾ ਬਦਲਾ ਲੈਣਾ ਹੀ ਸੀ”। ਸਾਰੇ ਓਹਦੇ ਵੱਲ ਗਹੁ ਨਾਲ਼ ਝਾਕੇ। ਚੈਂਗ ਨੇ ਅੱਗੇ ਕਹਾਣੀ ਤੋਰੀ, “ ਮੰਤਰੀ ਦਾ ਬੇਟਾ ਰੈਂਸ਼ੂ ਸੀ, ਸਾਰਿਆਂ ਦਾ ਲੀਡਰ। ਉਸਨੂੰ ਅਖੀਰ ‘ਤੇ ਮਾਰਿਆ। ਚਓ ਤੋਂ ਬਾਅਦ ਜ੍ਹੀਛਿਣ ਦੀ ਵਾਰੀ ਆਈ। ਹੁਣ ਹਾਨ ਟੋਲੇ ਦਾ ਸਾਹਿਬ ਸੀ, ਸਭ ‘ਤੇ ਹੁਕਮ ਚਲਾਉਂਦਾ। ਕਿਉਂਕਿ ਸਾਰਿਆਂ ਦੀਆਂ ਲਾਸ਼ਾਂ’ਤੇ ਮੁਲਾਨ ਦੀ ਤਸਵੀਰ ਮਿਲੀ, ਪੁਲਸ ਨੇ ਬਾਈ ਦੀ ਕੋਠੀ’ਤੇ ਛਾਪਾ ਮਾਰਿਆ। ਸਾਰੀਆਂ ਕਸਬਨਾਂ ਜੇਲ੍ਹ’ਚ ਕੈਦ ਕਰ ਦਿੱਤੀਆਂ। ਬਾਈ ਬੰਦੀ ਬਣ ਗਈ, ਪਰ ਹਾਨ ਤਾਂ ਸੁਤੰਤਰ ਸੀ। ਜ੍ਹੀਛਿਣ, ਰੈਂਸ਼ੂ ਅਤੇ ਜਿਅੰਗ ਬੇਫਿਕਰ ਹੋ ਗਏ। ਕੇਵਲ ਵੈਂਗ ਡਰਦਾ ਸੀ। ਉਸ ਬਾਰੇ ਮੈਂ ਬਾਅਦ ਦੱਸੂੰਗਾ। ਜ੍ਹੀਛਿਣ ਨੂੰ ਗੈਂਗ ਨੇ ਫੜ ਲਿਆ। ਸੀਸ ‘ਤੇ ਫਨ ਪਾਕੇ ਹਾਨ ਦੇ ਸਾਹਮਣੇ ਲੈ ਕੇ ‘ਆਂਦਾ। ਹਾਨ ਨੇ ਸਮਝਾਇਆ ਓਹ ਕੌਣ ਸੀ ਅਤੇ ਕਾਹਤੋਂ ਜ੍ਹੀਛਿਣ ਨੂੰ ਓਥੇ ਲਿਆਂਦਾ।ਫਿਰ ਆਵਦੇ ਲਫੰਗਿਆਂ ਨੂੰ ਆਗਿਆ ਦਿੱਤੀ ਜ੍ਹੀਛਿਣ ਦੀ ਪਤ ਲਾਹੁਣੀ ਦੀ। ਸਾਰੀ ਰਾਤ ਉਸ ਉੱਤੇ ਪਾਪ ਕੀਤੇ। ਅੱਗਲੇ ਦਿਨ ਲਾਸ਼ ਸਾੜ ਕੇ ਥਾਣੇ ਮੋਹਰੇ ਸੁੱਟ ਦਿੱਤੀ”।

“ ਜਦ ਬਾਹਰ ਇਕ ਪੁਲਸੀ ਆਇਆ, ਉਸ ਨੇ ਵੇਖਿਆ ਜ੍ਹੀਛਿਣ ਦੀ ਲੋਥ ਉੱਤੇ ਮੁਲਾਨ ਦੀ ਤਸਵੀਰ ਲਾਈ ਸੀ। ਸਿਰਫ਼ ਇਹ ਪੁਲਸੀ ਹੀ ਬਚਿਆ। ਹਾਨ ਦੇ ਗਿੱਦੜਾਂ ਨੇ ਥਾਣੇ ਨੂੰ ਅੱਗ ਲਾ ਦਿੱਤੀ। ਜਿੰਨ੍ਹੇ ਅੰਦਰ ਸੀ, ਸਾਰੇ ਮਰ ਗਏ। ਬਾਈ ਅਤੇ ਉਸ ਦੀਆਂ ਕੁੜੀਆਂ ਵੀ। ਹਾਨ ਨੂੰ ਕਿਥੇ ਰਹਿਮ ਆਇਆ”।

“ ਫਿਰ ਜਿਅੰਗ ਦੀ ਵਾਰੀ ਆਈ। ਹਾਨ ਨੇ ਟੋਲੇ ਨੂੰ ਥਾਣੇ ਭੇਜਿਆ ਸੀ, ਪਰ ਓਹ ਉਸ ਵੇਲੇ ਜਿਅੰਗ ਮਗਰ ਗਿਆ।ਇੱਕਲਾ। ਉਸ ਰਾਤ ਸ਼ਹਿਰ ਦਾ ਧਿਆਨ ਉਸ ਟੋਲੇ ਵੱਲ ਸੀ। ਹੌਲੀ ਹੌਲੀ ਸਾਰੇ ਫੜ ਲਏ। ਸਭ ਨੂੰ ਲੱਗਾ ਕਾਤਲ ਮਿਲ ਪਏ। ਰੈਂਸ਼ੂ ਨੂੰ ਵੀ। ਕਿਸੇ ਨੂੰ ਹਾਨ ਬਾਰੇ ਪਤਾ ਨਹੀਂ ਸੀ”।

“ ਜਿਅੰਗ ਕੋਲੇ ਕੁੱਤਾ ਸੀ। ਦੋਨੋਂ ਸਾਰੇ ਪਾਸੇ ਇੱਕਠੇ ਜਾਂਦੇ ਸਨ। ਉਸ ਰਾਤ ਬੇਫਿਕਰ ਜਿਅੰਗ ਨੇ ਕੁੱਤੇ, ਜਿਸ ਦਾ ਨਾਂ ਯਿਪ ਮੱਨ ਸੀ, ਨੂੰ ਬਾਗ਼ ਵਿਚ ਤੋਰਨ ਲੈ ਕੇ ਗਿਆ ਸੀ। ਡੂੰਘੀ ਰਾਤ ਸੀ। ਪੂਰਾ ਹਨੇਰਾ। ਜਦ ਇਕ ਜਪਾਨੀ ਰੁੱਖ ਹੇਠ ਜਿਅੰਗ ਖਲੋਇਆ, ਇਕ ਫਾਸੀ ਡਾਲੀਆਂ’ਚੋਂ ਥੱਲੇ ਆਈ ਬਿਜਲੀ ਵਾਂਗ; ਜਿਅੰਗ ਦਾ ਸਿਰ ਝੱਬੂ’ਚ ਫਸ ਗਿਆ। ਨਾਲੋਂ ਨਾਲ ਯਿਪ ਮੰਨ ਭੌਂਕੀ ਗਿਆ। ਜਿਅੰਗ ਹੈਰਾਨ ਹੋ ਗਿਆ। ਫਿਰ ਰਸੀ ਨੇ ਉਸਨੂੰ ਉਪਰ ਖਿੱਚ ਲਿਆ। ਅੱਖਾਂ ਕੱਢੀਆਂ। ਜੀਭ ਮੂੰਹ’ਚੋਂ ਨਿਕਲੀ। ਹੇਠਾ ਜਿਅੰਗ ਹਲਕਾ ਹੋਗਿਆ। ਉਸ ਦੇ ਸਾਹਮਣੇ ਹਨੇਰੇ ਦੇ ਪੇਟ’ਚੋਂ ਹਾਨ ਬਾਹਰ ਆ ਗਿਆ। ਯਿਪ ਮੰਨ ਨੇ ਉਸ ਵੱਲ ਮੋਰਚਾ ਲਾਇਆ।ਪਰ ਹਾਨ ਨੇ ਚਾਕੂ ਚੋਭ ਦਿੱਤਾ। ਯਿਪ ਮੰਨ ਨੇ ਹੀਗੇ ਛੋਹੇ। ਹਾਨ ਨੇ ਗਲਾ ਕੱਟ ਦਿੱਤਾ। ਫਿਰ ਜਿਅੰਗ ਦੇ ਸਾਹਮਣੇ ਕੁੱਤੇ ਦੀ ਖੱਲ ਲਾਈ”।

“ ‘ਕਿੰਨਾਂ ਮੁਲ ਹੋਵੇਗਾ ਇਸ ਕੁੱਤੇ ਦੇ ਚੰਮ ਲਈ,ਹੈ?’, ਜਦ ਇਸ ਕੰਮ ਕਰਕੇ ਹਾਨ ਖੜੋਤਾ, ਸਾਰਾ ਸਰੀਰ ਰੱਤੋ ਰੱਤ ਸੀ। ਹਾਨ ਨੂੰ ਇਸ ਹਾਲ ਵਿਚ ਵੇਖ ਕੇ ਜਿਅੰਗ ਦਾ ਖੂਨ ਸੁੱਕ ਗਿਆ। ਹਾਨ ਨੇ ਇਕ ਹੱਥ ਅੱਗੇ ਵੱਧਾਇਆ। ਮਾਂ ਦੀ ਤਸਵੀਰ ਜਿਅੰਗ ਨੂੰ ਦਿਖਾ ਦਿੱਤੀ। ਖੂਨ ਵਿਚ ਲਤਪਤ, ਯਿਪ ਮੰਨ ਦਾ ਚੰਮ ਇਕ ਹੱਥ ਵਿਚ, ਹਾਨ ਉਥੋਂ ਤੁਰ ਪਿਆ। ਜਿਅੰਗ ਲਟਕਦਾ ਰਹਿ ਗਿਆ। ਹਾਰਕੇ ਧੋਣ ਟੁੱਟ ਗਈ; ਪਰ ਇਸ ਤੋਂ ਪਹਿਲਾਂ ਪਿਸ਼ਾਬ ਅਤੇ ਵਿਸ਼ਟਾ ਨਿਕਲ ਗਏ ਸਨ”। ਚੈਂਗ ਚੁੱਪ ਹੋ ਗਿਆ।ਬਿੰਦ ਬਾਅਦ ਕਿਹਾ, “ ਹੁਣ ਰੈਂਸ਼ੂ ਦੀ ਵਾਰੀ ਸੀ ਆ”।

“ਰੈਂਸ਼ੂ ਕਮਲਾ ਨਹੀਂ ਸੀ। ਭਾਵੇਂ ਹੁਣ ਲੱਗਦਾ ਸੀ ਸਾਰੇ ਗੈਂਗ ਮਰ ਗਈ ਜਾਂ ਕੈਦ ਹੋ ਗਈ, ਉਸਨੇ ਆਵਦੇ ਘਰ ਰਾਖੀ ਰੱਖੇ ਸਨ ਅਤੇ ਕਈ ਪੁਲਸੀ ਵੀ।ਘਰ ਉਸਦੀ ਵਹੁਟੀ, ਧੀ ਅਤੇ ਇੱਕਲਾ ਮੁੰਡਾ ਸਨ। ਉਸ ਰਾਤ ਸਭ ਮੇਜ਼’ਤੇ ਰੋਟੀਆਂ ਖਾਂਦੇ ਬੈਠੇ ਸਨ। ਲਾਲ ਭੂਤ ਵਾਂਗ ਸਾਹਮਣੇ ਹਾਨ ਆ ਖੜਿਆ। ਧੀ ਨੇ ਚੀਕ ਮਾਰੀ। ਓਸ ਦੇ ਗਲੇ’ਤੇ ਚਾਕੂ ਰੱਖ ਦਿੱਤਾ। ਸਾਰੇ ਚੁੱਪ ਹੋ ਗਏ। ਕਮਰੇ ਦੇ ਬਾਹਰ ਰਾਖੀ ਖੜ੍ਹੇ ਸਨ, ਬੇਖਬਰ”।

“ਫਿਰ ਕੀ ਹੋਇਆ?”, ਰਘੇ ਨੇ ਆਖਿਆ। “ ਬਸ ਸਭ ਪਹੁ ਫੱਟਣ ਤੋਂ ਪਹਿਲਾਂ ਹੀ ਮਾਰ ਦਿੱਤੇ ਸੀ। ਜਦ ਬਹੁਤ ਦੇਰ ਬਾਅਦ, ਦਰ ਰੈਂਸ਼ੂ ਨੇ ਖੋਲ੍ਹਿਆ ਨਹੀਂ, ਰਾਖੀਆਂ ਨੇ ਬੂਹੇ ਨੂੰ ਤੋੜ ਦਿੱਤਾ। ਅੰਦਰ ਚਾਰ ਲਾਸ਼ਾਂ ਸਨ। ਚਾਰੇ ਦੀਆਂ ਖੱਲਾਂ ਲਾਹੀਆਂ ਹੋਈਆਂ ਸਨ। ਰੈਂਸ਼ੂ ਦੇ ਮੱਥੇ ਉੱਤੇ ਮੁਲਾਨ ਦੀ ਤਸਵੀਰ ਜੋੜੀ ਸੀ। ਮੁੰਡੇ ਧੀ ਦੇ ਅੰਗ ਕੱਟੇ ਸਨ। ਪਰ ਕਿਸੇ ਨੂੰ ਹਾਨ ਬਾਰੇ ਪਤਾ ਨਹੀਂ ਸੀ। ਰਾਤ ਦੇ ਘੁੱਪ ਹਨੇਰੇ’ਚ ਹਜ਼ਮ ਹੋ ਗਿਆ। ਮੈਨੂੰ ਵੀ ਬਹੁਤ ਵਰ੍ਹਿਆਂ ਬਾਅਦ ਇਨ੍ਹਾਂ ਗੱਲਾਂ ਬਾਰੇ ਦੱਸਿਆ। ਪਹਿਲਾਂ ਮੈਂ ਨਹੀਂ ਮੰਨਦਾ ਸੀ, ਪਰ ਜਦ ਮੈਂ ਕਾਗ਼ਜ਼ ਪੱਤਰ ਵੇਖੇ, ਰੈਂਸ਼ੂ ਅਤੇ ਦੂਜਿਆਂ ਬਾਰੇ ਬਹੁਤ ਕੁੱਝ ਸੀ। ਸੱਚ ਮੁੱਚ ਇੱਦਾਂ ਹੀ ਮਾਰੇ ਗਏ। ਪਰ ਕੁੱਝ ਚੀਜ਼ਾਂ ਪੁਲਸ ਜਾਂ ਪੱਤਰਕਾਰ ਦੇ ਉੱਲੇਖਾਂ ਨਹੀਂ ਹੁੰਦੀਆਂ”।

“ ਕੀ ਚੀਜ਼ਾਂ?”, ਢਾਸੀ ਨੇ ਪੁੱਛਿਆ।

ਚੈਂਗ ਖਾਮੋਸ਼ ਹੋਗਿਆ। ਆਲੇ ਦੁਆਲੇ ਅੱਖ ਬਚਾ ਕੇ ਝਾਕਦਾ ਸੀ। ਫਿਰ ਲੰਮੀ ਜੁਗੜੇ ਬੀਤਣ ਬਾਅਦ ਬੋਲਿਆ। “ ਹਾਨ ਨੇ ਮਾਰ ਮਾਰ ਰੈਂਸ਼ੂ ਦੀਆਂ ਵੱਖੀਆਂ ਸੇਕ ਦਿੱਤੀਆਂ। ਜਦ ਮੁਲਾਨ ਦੀ ਤਸਵੀਰ ਪੇਸ਼ ਕੀਤੀ, ਝੱਟ ਫੱਟ ਰੈਂਸ਼ੂ ਸਮਝ ਗਿਆ। ਹਾਨ ਨੇ ਉਸਨੂੰ ਕਿਹਾ, ‘ ਤੂੰ ਟੋਲੇ ਦਾ ਲੀਡਰ ਸੀ ਨਾ? ਤੂੰ ਹਵਸ ਕੱਢਣ ਲਈ ਮੇਰੀ ਮਾਂ ਰੇਪ ਕੀਤੀ। ਜੇਹੜਾ ਮਰਜੀ ਥੋਡੇ ‘ਚੋਂ ਮੇਰਾ ਪਿਤਾ ਹੋਵੇ, ਸਭ ਨੂੰ ਨਾਸ ਕਰ ਦੇਣਾ’”।

“ ‘ ਮੈਨੂੰ ਮਾਫ਼ ਕਰ ਪੁੱਤਰ। ਮੇਰੇ ਟੱਬਰ ਨੇ ਕੁੱਝ ਨਹੀਂ ਕੀਤਾ!’। ‘ ਤੂੰ ਸੋਚਦਾ ਮੈਂ ਕੇਵਲ ਮਾਂ ਦੇ ਬਦਲੇ ਇਹ ਕਰ ਰਿਹਾ ਹਾਂ? ਕਮਲਿਆ, ਮੈਨੂੰ ਲੋਕਾਂ ਨੂੰ ਮਾਰ ਕੇ ਅਨੰਦ ਆਉਂਦਾ। ਉਂਝ ਥਹੋਨੂੰ ਮਾਰ ਕੇ ਕੀ ਮਿਲਣਾ? ਜਾਨਵਰ ਦੀ ਖੱਲ ਲਈ ਬਹੁਤ ਪੈਸੇ ਮਿਲਦੇ। ਤੇਰੇ ਵਰਗੇ ਬੰਦੇ ਦੇ ਦਿਲ ਲਈ ਕਿੰਨਾ ਮਿਲੂਗਾ?’; ਇਸ ਸੁਆਲ ਆਖ ਕੇ ਰੈਂਸ਼ੂ ਦਾ ਦਿਲ ਕੱਟ ਕੇ ਵਹੁਟੀ ਦੇ ਮੂੰਹ ਵਿੱਚ ਪਾ ਦਿੱਤਾ। ਤੁਹਾਨੰੁ ਇਕ ਗੱਲ ਸਮਝਣੀ ਚਾਹੀਦੀ ਹੈ। ਹਾਨ ਵਰਗੇ ਆਦਮੀ ਵਿਚ ਕੋਈ ਰਹਿਮ ਨਹੀਂ ਹੈ। ਕਿਸੇ ਲਈ ਤਰਸਦਾ ਨਹੀਂ। ਸੋਚਣ ਤੋਂ ਬਿਨਾ ਤੁਹਾਡੀ ਜਾਨ ਲੈਜੂ”।

“ ਮਾਂ ਦਾ ਬਦਲਾ ਬਹਾਨਾ ਸੀ”, ਰਘੇ ਨੇ ਦਲੀਲ ਦਿੱਤੀ। “ ਹੋਰ!। ਖੂਨ ਕਰਨ ਤੋਂ ਬਾਅਦ ਓਨੂੰ ਕੁੱਝ ਨਹੀਂ ਹੋਇਆ।ਬਚਪਣ ਤੋਂ ਵੱਡੇ ਵੱਡੇ ਲੋਕ ਜਾਣਦਾ ਸੀ। ਕੰਜਰਖਾਣੇ ਜੋ ਜਾਂਦੇ ਸਨ। ਇੱਦਾਂ ਇਕ ਰੈਂਸ਼ੂ ਦੇ ਰਕੀਬ ਨੇ ਓਸ ਦੀ ਮਦਦ ਕੀਤੀ ਸ਼ਿਕਾਰੀ ਦੇ ਕੰਮ’ਚ ਦਾਖਲ ਹੋਣ ਦੀ। ਉਸ ਦਿਨ ਤੋਂ ਖੱਲ ਛਿਲਦਾ। ਮੈਂ ਓਸ ਟੈਮ’ਤੇ ਕੂ ਨੂੰ ਮਿਲਿਆ। ਆਦਮੀ, ਜਾਂ ਸ਼ੇਰ। ਉਸ ਲਈ ਤਾਂ ਇੱਕੋਂ ਹੀ ਗੱਲ ਹੈ”।

“ ਸ਼ਤਾਨ ਪਤਾ ਨਹੀਂ ਕਿਹੜਾ ਵੱਡਾ ਹੈ। ਕੂ ਜਾਂ ਸ਼ੈਤਾਨ”, ਢਾਸੀ ਨੇ ਦੱਬੇ ਜਿਹੇ ਮੂੰਹੋਂ ਬੋਲਿਆ। “ ਸ਼ੈਤਾਨ ਕਿਥੇ ਹੈ। ਕੰਬਖਤ ਤਾਂ ਹਾਨ ਦਾ ਸ਼ਿਕਾਰ ਹੈ। ਵਿਚਾਰੇ ਲਈ ਸੋਰੀ ਫੀਲ ਕਰਦਾ ਏ”, ਅਜੋਹੇ ਨੇ ਦਰਦ ਨਾਲ ਕਿਹਾ। “ ਸੋ ਰਘੂ। ਆਪਨੂੰ ਸੰਭਾਲ ਕੇ ਰੱਖ। ਪੰਗੇ ਨ੍ਹੀਂ ਲੈਣੇ। ਸਮਝ ਗਿਆ?”। ਰਘੇ ਨੇ ਕੋਈ ਜਵਾਬ ਨਹੀਂ ਦਿੱਤਾ। ਚੁੱਪ ਹੋ ਗਿਆ। ਭਰਵੀਂ ਨਿਗ੍ਹਾ ਨਾਲ਼ ਚੈਂਗ ਵੱਲ ਝਾਕਿਆ। ਮਨ ਵਿਚ ਮੂਵੀਂ ਵਾਂਗ ਹਾਨ ਦਾ ਸਾਰਾ ਜੀਵਨ ਫਿਰ ਦਿਸਿਆ। ਪਾਪ ਦਾ ਬੱਚਾ। ਰੰਡੀ ਮਾਂ। ਬਾਈ ਨੇ ਅੱਲ੍ਹੜ ਮਛੋਹਰ ਤੋਂ ਜਵਾਨ ਕੀਤਾ। ਫਿਰ ਹਤਿਆਰਾ ਬਣ ਗਿਆ। ਘਾਤੀ ਤੋਂ ਸ਼ਿਕਾਰ ਬਣ ਗਿਆ। ਬੰਦਾ ਬੱੜਾ ਤਕੜਾ ਸੀ। ਚੈਂਗ ਮੈਨੂੰ ਹੂੜ ਸਮਝਦਾ ਹੈ। ਮੈਂ ਵੀ ਤਕੜਾ ਹਾਂ। ਅੰਤ’ਤੇ ਚੈਂਗ ਦੀ ਕਹਾਣੀ ਦਾ ਅਸਰ ਨਹੀਂ ਪਿਆ। ਅਜੋਹੇ’ਤੇ ਢਾਸੀ ਭਾਵੇੜ ਡਰ ਗਏ, ਪਰ ਮੈਂ ਤਾਂ ਕੁੱਝ ਹਾਂ! ਆਲੇ ਦੁਆਲੇ ਉੱਡਦੀ ਜਿਹੀ ਨਜ਼ਰ ਨਾਲ਼ ਵੇਖਣ ਲੱਗ ਪਿਆ। ਮੇਜਰ ਦੇ ਮੈਖਾਨੇ ਸਾਰੇ ਹਰੀਜਨ ਕੰਮ ਕਰਦੇ ਸੀ। ਰਘੇ ਦੇ ਨਜ਼ਰ ਵਿਚ ਕੁਜਾਤ ਲੋਕ ਸਨ, ‘ਤੇ ਆਪਨੂੰ ਉਨ੍ਹਾਂ ਤੋਂ ਉੱਚੀ ਕੁਲ ਦਾ ਸਮਝਦਾ ਸੀ। ਰੱਘਾ ਕੂ ਵਾਂਗ ਕੰਜਰਖਾਣਾ’ਚ ਨਹੀਂ ਪਾਲਿਆ ਸੀ। ਨੱਚਣ ਵਾਲੀ ਨੂੰ ਸੀਟੀਆਂ ਮਾਰਨ ਲੱਗ ਪਿਆ। ਚੈਂਗ ਰੋਕਣ ਲੱਗਾ ਸੀ, ਜਦ ਰੱਘੇ ਨੇ ਉੱਠ ਕੇ ਇਕ ਨਵਯੁਵਤੀ ਦੀ ਬਾਂਹ ਫੜ ਲਈ।

ਚੰਗਿਆੜੀ ਲਾਉਣ ਦਾ ਮੂਡ ਹਾਲੇ ਵੀ ਸੀ। ਤੀਵੀਂ ਦੀਆਂ ਛਾਤੀਆਂ’ਤੇ ਹੱਥ ਫੇਰਨ ਦੀ ਕੋਸ਼ਿਸ਼ ਕੀਤੀ। ਉਸਨੇ ਪੈਰ ਨਾਲ਼ ਰੱਘੇ ਨੂੰ ਭੁੰਜੇ ਭੇਜ ਦਿੱਤਾ। ਪੱਗ ਢਹਿ ਪਈ। ਆਲੇ ਦੁਆਲੇ ਸਾਰੇ ਲੋਕ ਹੱਸਦੇ ਸੀ। ਗੁਸੇ ਵਿਚ ਫੋਕੀ ਗਾਲ੍ਹ ਨਿਕਲ ਗਈ, “-----”।

ਸਾਰਾ ਥਾਂ ਹੀ ਗੁੰਮ ਸੁੰਮ ਹੋ ਗਿਆ, ਚੁੱਪ ਚਪੀਤੇ ਚੈਂਗ ਨੇ ਚਾਕੂ ਖੀਸੇ’ਚੋਂ ਕੱਢ ਲਿਆ। ਸਾਰੀ ਰਾਤ ਰਘੇ ਨੇ ਬੇਜੇ ਟੀਕੇ ਟਿੱਪਣੀਆਂ ਮੂੰਹੋਂ’ਚੋਂ ਰੋੜ੍ਹ ਨਾਲ਼ ਕੱਢ ਕੱਢੀਆਂ। ਮੇਜਰ ਹੋਣਾਂ ਨੂੰ ਪੂਰਾ ਪਤਾ ਸੀ। ਹੁਣ ਉਨ੍ਹਾਂ ਨੂੰ ਅਵਸਰ ਮਿਲ ਗਿਆ। ਚੈਂਗ ਗੱਟੀਆਂ ਗਿਣਨ ਲੱਗ ਪਿਆ। ਤਿਲਕਣ ਬਾਜ਼ੀ’ਚੋਂ ਕਿਸ ਦੀ ਜਿੱਤ ਹੋਵੇਗੀ?

ਹੁਣ ਹਾਨ ਦੀ ਲੋੜ ਸੀ॥

ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ ਲਈ)


         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com