ਘੁਸੰਨੋ ਘਸੁੰਨੀ ਹੋਣ ਤੋਂ ਪਹਿਲਾਂ ਹੀ ਮੇਜਰ ਨੇ ਚੈਂਗ
ਦੇ ਟੋਲੇ ਉੱਤੇ ਅੱਖ ਰੱਖੀ ਸੀ। ਇਸ ਦੇ ਦੋ ਵਜ੍ਹੇ ਸਨ; ਪਹਿਲਾਂ ਕਿ ਆਮ ਗੱਲ ਨਹੀਂ
ਸੀ ਅਫਰੀਕਨ ਅਤੇ ਚੀਨੇ ਨੂੰ ਇਸ ਇਲਾਕੇ’ਚ ਵੇਖਣ। ਦੂਜੀ ਗੱਲ ਸੀ ਕਿ ਸਰਦਾਰ ਨੇ ਕਈ
ਵਾਰੀ ਸੇਵਕਾਂ ਨੂੰ ਗਲੀਜ਼ ਗਾਲ੍ਹਾਂ ਕੱਢੀਆਂ; ਓਨ੍ਹਾਂ ਵੱਲ ਖਰ੍ਹਵਾ ਸੀ। ਕਈ ਗਾਹਕ
ਵੀ ਗੁੱਸੇ ਹੋ ਸੱਕਦੇ ਸਨ। ਇਸ ਕਰਕੇ ਮੇਜਰ ਨੇ ਟੋਲੇ ਉੱਤੇ ਅੱਖ ਰੱਖੀ। ਮੇਜਰ ਦੇ
ਸਾਹਮਣੇ ਦੋ ਬੰਦੇ ਖਲੋਏ ਸੀ। ਆਪਸ ਵਿਚ ਗੱਲਾਂ ਕਰਦੇ। ਇਕ ਬੰਦਾ ਗਾਹਕ ਸੀ, ਨਿਤ ਇਥੇ
ਆਉਂਦਾ; ਦੂਜਾ ਮੇਜਰ ਦਾ ਅੰਗ ਰੱਖਿਅਕ ਸੀ। ਮੈਖਾਨੇ’ਤੇ ਅੱਖ ਰੱਖਦਾ ਸੀ, ਖ਼ਾਸ
ਮਸਤਣੇ ਗਾਹਕਾਂ’ਤੇ।ਬਾਊਂਸਰ ਸੀ। ਇਸ ਬੰਦੇ ਦਾ ਨਾਂ ਰਾਮਾ ਸੀ। ਬਹੁਤ ਉੱਚਾ ਲੰਬਾ
ਅਤੇ ਚੌੜਾ; ਚੌਕਸ ਵੀ ਸੀ।
ਦੇਖਣ ਵਾਲਿਆਂ ਨੂੰ ਰਾਮਾ ਡਰਾਓਂਣਾ ਲੱਗਦਾ ਸੀ। ਹਮੇਸ਼ਾ ਕੁੜਤਾ ਪਿਜਾਮਾ ਪਾਇਆ
ਹੁੰਦਾ ਸੀ। ਉਸ ਦੀ ਗਰਦਨ ਦਿੱਸਦੀ ਨਹੀਂ ਸੀ। ਕੰਨ੍ਹ ਸੀ ਧੋਣ। ਰੰਗ ਕਿੱਕੜ, ਢੰਗ
ਅੱਖੜ। ਸੱਚ ਮੁੱਚ ਗੈਂਡਾ ਸੀ। ਪਿੱਠ ਪਿੱਛੇ ਲੋਕ ਗੈਂਡਾ ਹੀ ਆਖਦੇ ਸਨ।
ਜੇ ਰਾਮਾ ਗੈਂਡਾ ਸੀ, ਕੋਲੇ ਖੜ੍ਹਾ ਗਾਹਕ ਤਾਊਸ ਸੀ। ਗੈਂਡੇ ਦਾ ਐਨ ਉਲਟ। ਆਪ
ਨੂੰ ਸੁਆਰਿਆ ਸਜਿਆ ਰੱਖਦਾ ਸੀ। ਜਦ ਵੀ ਬਾਹਰ ਜਾਂਦਾ, ਕਲਰਪਲਸ ਅਤੇ ਵੁਡਲੈਂਡ ਕਪੜੇ
ਪਾਏ ਹੁੰਦੇ। ਹਮੇਸ਼ਾ ਟੋਪ ਦੇ ਪੱਛਮੀ ਪਹਿਰਾਵੇਂ ਪਾਏ ਹੁੰਦੇ ਹਨ। ਇਹ ਆਦਮੀ,
ਪੱਤਲਾ,’ਤੇ ਮਧਰਾ ਸੀ, ਪਰ ਛਟਿਕਾ। ਖਜੂਰ ਵਰਨ ਸੂਰਤ ਸੀ। ਇਸ ਮੋਰ ਦਾ ਨਾਂ ਅਰਯਾ
ਸੀ। ਮੋਰ ਗੈਂਡਾ ਜੋੜੇ ਸਨ, ਇਸ ਥਾਂ ਦੇ ਆਮ ਲੋਕ।
ਮੇਜਰ ਇੰਨ੍ਹਾਂ ਦੀ ਗਿਣਤੀ’ਚੋਂ ਸੀ, ਪਰ ਅੱਡ ਸੀ। ਰੰਗ ਗੋਰਾ ਅਤੇ ਗੈਂਡੇ ਮੋਰ
ਦੇ ਵਿਚਾਲੇ ਸੀ ਡੀਲ ਡੋਲ’ਚ। ਇਕ ਨਿਓਲਾ।
ਨਿਓਲੇ ਨੂੰ ਰਘਾ ਸੱਪ ਵਾਂਹ ਜਾਪਦਾ ਸੀ। ਉਂਝ ਉਸ ਦੇ ਨੇੜੇ ਗੈਂਡਾ’ਤੇ ਮੋਰ
ਗੱਲਾਂ ਬਾਤਾਂ ਕਰਦੇ ਸਨ ਅਤੇ ਬਾਰ ਪਿੱਛੇ ਕੰਧ’ਤੇ ਚੜਾਏ ਟੀਵੀ ਨੂੰ ਧਿਆਨ ਦਿੰਦੇ
ਸੀ। ਪਰ ਨਿਓਲੇ ਨੂੰ ਕੇਵਲ ਸੱਪ ਹੀ ਸੱਪ ਦਿੱਸਦਾ ਸੀ।
ਗੈਂਡਾ: ਐ ਲੈ! ਲੋਕ ਪਾਗਲ ਨੇ! ਲੈ ਦੇਖ!
(ਟੀਵੀ ਉੱਤੇ ਖਬਰਾਂ ਆਈਆਂ ਸਨ। ਲੋਕ ਮੁਜ਼ਾਹਰੇ ’ਚ
ਸ਼ਿਰਕਤ ਕਰਦੇ ਸੀ। ਹੱ ਥਾਂ’ਚ ਸਾਈਨ ਫੜੇ,
ਜਿੰਨ੍ਹਾਂ ਉੱਤੇ ਲਿਖਿਆ ਅੱਨਾ ਹਜਾਰੇ ਜ਼ਿੰਦਾਬਾਦ-)
ਮੋਰ: ਪਾਗਲ ਨਹੀਂ ਯਾਰ। ਜਨਤਾ ਜਾਗ ਗਈ!
ਗੈਂਡਾ: ਇਸ ਹੇੜ੍ਹ ਨੇ ਕੁਛ ਨ੍ਹੀਂ ਬਦਲਨਾ! ਸ਼ਰਕਾਰ ਨੂੰ ਕੀ ਹਜਾਰੇ ਕਰ ਸੱਕਦਾ?
ਵਾਦੜੀਆਂ ਸਜਾਦੜੀਆਂ ਜਾਣ ਸਿਰਾਂ ਦੇ ਨਾਲ। ਨਕਲੀ ਇਨਕਲਾਬ ਏ। ਬਸ ਮੀਡੀਆ ਮਗਰ ਨਾ
ਲੱਗ!
ਮੋਰ: ਓਏ, ਮੀਡੀਆ ਮਗਰ ਕੋਈ ਨ੍ਹੀਂ ਲੱਗਿਆ।ਹਰਾਮਖੋਰੀ ਤੋਂ ਲੋਕ ਅੱਕ ਗੇ! ਐਵੇਂ
ਖਾਹ ਮਖਾਹ ਖਿਝਦਾ ਰਹਿੰਦਾ।
ਗੈਂਡਾ: ਕੁਛ ਨ੍ਹੀਂ ਹੋਣਾ। ਸਾਡੇ ਲੋਕ ਹੈਈ ਕੁੱਤੇ, ਹੈਈ ਚੋਰ। ਸਾਡੀ ਆਦਤ
ਡੂੰਘੀ ਏ।
ਮੋਰ: ਸਰਕਾਰ ਵੱਢੀਖੋਰ ਜਰੂਰ ਏ।ਪੰਮੇ ਵੀ ਹਰਾਮੀ ਏ, ਪਰ ਇਹ ਸਭ ਅੰਗ੍ਰੇਜ਼ਾਂ
ਕਰਕੇ ਆ। ਆਮ ਲੋਕ ਤਾਂ ਮਜ਼ਲੂਮ ਹਨ। ਪਰ ਇਹ ਲੀਡਰਾਂ ਦੀ ਬਿਆਧੀ ਨ੍ਹੀਂ ਏ, ਆਈ ਚਲਾਈ
ਦੀ ਮਜ਼ਬੂਰੀ ਏ। ਤਾਂ ਹੀ ਲੋਕ ਕਰਦੇ ਨੇ। ਜਦ ਅੱਨਾ ਵਰਗਾ ਲੀਡਰ ਬਣ ਗਿਆ...
ਗੈਂਡਾ: ਜਾਣ ਦਿਆ ਕਰ! ਜਲੂਸ ਜਿਨਾ ਮਰਜੀ ਕੱਢੋਂ। ਕੁਛ ਨ੍ਹੀ ਬਦਲਨਾ! ਹਰਮਜ਼ਾਦੇ
ਲੀਡਰ ਪੈਸੇ ਖਾਦੇ! ਜੇ ਛੋੱਟਾ ਮੋਟਾ ਕੰਮ ਕੋਈ ਮਾਮੂਲੀ ਅਹਿਲਕਾਰ ਤੋਂ ਕਰਾਉਂਣਾ
ਹੋਵੇ, ਰਿਸ਼ਵਤ ਦੇਣੀ ਪੈਂਦੀ ਏ। ਹਰ ਤੁੱਛ ਕੰਮ ਲਈ ਪਗੜੀ ਪੂਜਣਾ ਕਰਨਾ ਪੈਂਦਾ ਏ।
ਤੈਂਨੂੰ ਪਤਾ, ਭੋਪਾਲ ਦੇ ਗਰੀਬ ਨਿਵਾਸਿਆਂ ਲਈ ਦੱਸ ਲੱਖ ਜਮ੍ਹਾਂ ਕੀਤੇ ਸੀ, ਪੰਜ
ਲੱਖ ਨੀਤਵਾਨ ਖਾਂ ਗਿਆ। ਲੱਖ ਸਿਕਦਾਰ ਖਾਂ ਗਏ। ਦੋ ਲੱਖ ਲੜੀ’ਚ ਕੋਈ ਨਾ ਕੋਈ ਖਾ
ਗਿਆ। ਜਿਹੜੇ ਦੋ ਰਹਿੰਦੇ ਸੀ, ਓਨ੍ਹਾਂ’ਚੋਂ ਸਿਰਫ਼ ਪੰਜਾਹ ਹਜ਼ਾਰ ਲੋਕਾਂ ਨੂੰ
ਮਿੱਲਿਆ। ਸਾਡੇ ਸਾਰੇ ਲੋਕ ਆਵਦਾ ਪਹਿਲਾਂ ਵੇਖਦੇ ਨੇ। ਗੋਰਿਆਂ ਨੂੰ ਅਸੀਂ ਡਗ ਕੁੱਤਾ
ਬਣਾਇਆ। ਓਹ ਲੋਕ ਤਾਂ ਸੱਚ ਮੁੱਚ ਇਮਾਨਦਾਰੀ ਨਾਲ ਚਲਦੇ ਨੇ। ਸਾਤੋਂ ਤਾਂ ਸਾਫ ਦਿਲੀ
ਹਨ। ਜੇ ਅਸੀਂ ਈਰਖਾ ਨਾਲ ਨਹੀਂ ਭਰੇ ਹੁੰਦੇ, ਪਰ ਇਕ ਦੂਜੇ ਨੂੰ ਚੰਗੀ ਤਰ੍ਹਾਂ ਡੀਲ
ਕਰਦੇ, ਭਾਰਤ ਹੋਰ ਕਿਤੇ ਹੋਣਾ ਸੀ। ਛਾਤੀ’ਤੇ ਸੱਪ ਲੇਟ ਕੇ ਅਸੀਂ ਸਭ ਭੈੜੇ ਬਣ
ਗਏ।ਨਿਕੀ ਤੋਂ ਨਿਕੀ ਚੀਜ਼ ਲਈ ਚਾਹ ਦੇ ਪੈਸੇ ਮੰਗਦੇ। ਮੈਂ ਸੁਣਿਆ ਇੰਗਲੈਂਡ ਜੇ ਕੋਈ
ਲੇਖਕ ਨੇ ਕਿਤਾਬ ਛਾਪਣੀ ਹੋਵੇ, ਜੇ ਵਿਕਣ ਵਾਲੀ ਚੀਜ਼ ਏ, ਪਬਲਿਸ਼ਰ ਉਸਨੂੰ ਪੈਸੇ
ਦਿੰਦੇ ਨੇ। ਦੇਖ, ਸਾਡੇ ਦੇਸ਼’ਚ ਤਾਂ ਉਲਟਾ ਏ! ਸਾਲੇ!
ਮੋਰ: ਆਵਦੀ ਆਤਮ ਸੰਵਾਦ ਬੰਦ ਕਰ! ਭਾਰਤ ਬਦਲਦਾ ਏ। ਹੌਲੀ ਹੌਲੀ...
( ਮੋਰ ਨੇ ਆਵਦੀ ਗੱਲ ਹਾਲੇ ਨਿਬੇੜੀ ਨਹੀਂ ਸੀ, ਜਦ ਇਕ ਖੜਕ ਹੋਇਆ। ਦੋਨੋਂ ਹੱਟ ਕੇ
ਠਾਹ ਦੇ ਸਰੋਤ ਵੱਲ ਤੱਕੇ। ਸਰਦਾਰ ਥੱਲੇ ਪਿਆ ਸੀ, ਸੱਲ ਲੱਗਿਆ। ਉਸਦੇ ਸਾਹਮਣੇ ਕੁੜੀ
ਖਲੋਈ, ਗਾਲ੍ਹ ਉੱਤੇ ਗਾਲ੍ਹ ਦਿੰਦੀ। ਲੱਗਦਾ ਸੀ ਸਰਦਾਰ ਦੇ ਪੈਰਾਂ ਹੇਠੋ ਜ਼ਮੀਨ
ਨਿਕਲ ਗਈ ਸੀ। ਤੀਵੀਂ ਦੀਆਂ ਗਾਲ੍ਹਾਂ ਤੋਂ ਪਹਿਲਾਂ, ਸਭ ਨੇ ਇਕ ਸਖ਼ਤ ਕਲਾਮੀ ਸੁਣੀ,
‘-----’। ਇਸ ਥਾਂ, ਇਸ ਲੋਕਾਂ ਵਿਚ ਕੋਈ ਇਸ ਤਰ੍ਹਾਂ ਬੋਲੇ, ਹੈਰਾਨੀ ਦੀ ਗੱਲ ਸੀ।
ਉਂਝ ਪੱਗ ਢਹਿ ਗਈ ਸੀ,’ਤੇ ਗਾਲ੍ਹਾਂ ਤੋਂ ਪਹਿਲਾਂ ਲੋਕ ਚੁੱਪ ਹੋ ਗਏ ਸੀ, ਫਿਰ
ਹੱਸੇ। ਫਿਰ ਸਰਦਾਰ ਨੇ ਕਿਹਾ, ‘-----’। ਸੱਚ ਸੀ ਸਾਰੀ ਰਾਤ ਇਸ ਬੰਦੇ ਦੇ ਮੂੰਹੋਂ
ਕੁੱਝ ਨਾ ਕੁੱਝ ਨਿਕਲਦਾ ਸੀ। ਸਾਰਿਆਂ ਨੇ ਸੁਣਿਆਂ, ਭਾਵੇ ਨੱਚ ਦੇ ਨਸ਼ੇ’ਚ ਸਨ। ਸਭ
ਖਿੱਝੇ ਸਨ। ਹੁਣ ਇੰਨ੍ਹਾਂ ਨੂੰ ਬਹਾਨਾ ਮਿਲ ਗਿਆ। ਵਰਜ ਦੇਣ ਦੀ ਲੋੜ ਨਹੀਂ ਸੀ।
ਗੈਂਡਾ’ਤੇ ਮੋਰ ਤਿਆਰ ਹੋ ਗਏ ਉਤੇ ਪਏ ਨੂੰ ਮਾਰਨ। ਚੀਨੇ ਦੇ ਹੱਥ’ਚ ਹੁਣ ਚਾਕੂ ਸੀ)
ਮੋਰ: ਓ ਸ਼ਿੱਟ
ਗੈਂਡਾ: ਚਲ!
* * * * *
ਨਿਓਲੇ ਨੂੰ ਚਾਕੂ ਚੀਨੇ ਦੇ ਹੱਥ’ਚ ਦਿੱਸ ਗਿਆ ਸੀ। ਉੱਚੀ ਦੇਣੀ ਸਭ ਨੂੰ ਦੱਸਿਆ।
ਅੱਖ ਦੇ ਪਲਕਾਰੇ’ਚ ਕੁੱਝ ਬੰਦਿਆਂ ਨੇ ਚੈਂਗ ਨੂੰ ਸੰਭਾਲ ਲਿਆ। ਪਰ ਚੈਂਗ ਤੇਜ ਸੀ,
ਚਾਕੂ ਬਿਨ ਦੌੜਣ ਦੀ ਕੋਸ਼ਿਸ਼ ਕੀਤੀ। ਗੈਂਡੇ ਨੇ ਇਕ ਬਾਂਹ ਨਾਲ ਉਸ ਭੇੜੀਆ ਨੂੰ
ਝਰੁੱਟ ਭਰਿਆ, ਦੂਜੀ ਬਾਂਹ ਨਾਲ ਇਕ ਦੋਂ ਚੰਡਾਂ ਮਾਰੀਆਂ। ਮੋਰ ਨੇ ਅਜੋਹੇ ਨੂੰ ਦੱਬ
ਲਿਆ। ਨਿਓਲਾ ਹੁਣ ਢਾਸੀ ਤਕ ਪਹੁੰਚ ਗਿਆ। ਪਰ ਢਾਸੀ ਨੇ ਆਵਦੇ ਹੱਥ ਉਪਰ ਕੀਤੇ; ਉਸ
ਦੀਆਂ ਅੱਖਾਂ ਵਿਚ ਦਿੱਸਦਾ ਸੀ ਕਿ ਉਹ ਤਾਂ ਸੱਪ ਵਰਗਾ ਨਹੀਂ ਸੀ। ਸਮਝਦਾ ਸੀ, ਕਿਉਂ
ਨਿਓਲੇ ਨੂੰ ਗੁਸਾ ਆਇਆ। ਜੇ ਕਾਲਾ ਬੰਦਾ ਨਾ ਸਮਝੇ, ਹੋਰ ਕੌਣ ਸਮਝੂਗਾ? ਸੱਪ ਖੜ੍ਹ
ਗਿਆ ਸੀ। ਭੇੜੀਆ ਤੋਂ ਚਲਾਕ ਸੀ; ਮੋਰ ਦੇ ਦੱਬੇ ਹੋਏ ਬੱਕਰੇ ਤੋਂ ਮੱਕਤਰ ਸੀ। ਪਰ
ਨਿਓਲੇ ਨਾਲ ਹੋਰ ਲੋਕ ਵੀ ਖੜ੍ਹਗੇ ਸੀ। ਗੈਂਡਾ ਭੇੜੀਆ ਉੱਤੇ ਬਹਿ ਗਿਆ, ਮੋਰ ਨੇ
ਬੱਕਰੇ ਨੂੰ ਬੰਨ੍ਹ ਕੇ ਰੱਖਿਆ ਸੀ।
ਨਿਓਲਾ ਸੱਪ’ਤੇ ਪੈ ਗਿਆ; ਨਾਲੇ ਨਾਲ ਕਈ ਹੋਰ ਆਦਮੀਆਂ ਨੇ ਉਸਦੀ ਮਦਦ ਕੀਤੀ।
ਭੇੜੀਏ ਨੇ ਸੱਪ ਨੂੰ ਖਿੱਚ ਧੂਹ ਵਾਰੇ ਵਰਜ ਦਿੱਤਾ ਸੀ, ਪਰ ਓਹ ਨਹੀਂ ਸੁਣਿਆ। ਹੁਣ
ਭੁੰਜੇ ਪਿਆ ਸੀ, ਬਾਲ ਵਾਂਗ ਕੁੰਡਲਦਾਰ। ਆਲੇ ਦੁਆਲੇ ਲੋਕ ਠੋਕਰ ਮਾਰਦੇ, ਖੁਦ ਛੜੀਆਂ
ਮਾਰਦਾ। ਲੋਕ ਲੱਤ ਮਾਰੀ ਗਏ। ਢਾਸੀ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਬਾਹਰ ਲੈ ਗਏ,
ਕਾਲੇ ਨੂੰ। ਗੈਂਡੇ ਨੇ ਚੀਨੇ’ਤੇ ਬੰਗਾਲੀ ਨੂੰ ਵੀ ਬਾਹਰ ਸੁੱਟ ਦਿੱਤਾ, ਜਿਵੇਂ ਕੋਈ
ਘਰੋ ਬਾਹਰ ਚੂਹਾ ਸੁੱਟਿਆ। ਅੰਦਰ ਜਾਕੇ ਓਹ ਵੀ ਸੱਪ ਮਾਰਨ ਲੱਗ ਪਿਆ। ਪਰ ਢਾਸੀ
ਭੇੜੀਆ’ਤੇ ਬੱਕਰੇ ਨਾਲ ਵਾਪਸ ਅੰਦਰ ਆ ਗਿਆ। ਐਤਕੀਂ ਤਿੰਨਾਂ ਨੂੰ ਕੁੱਟਿਆ। ਕੁੱਟ
ਵਿਚ ਇੱਕਠਾ ਸੀ। ਇਕ ਚੀਜ਼ ਜਰੂਰ ਰਘੇ ਨੇ ਅੱਜ ਸਿੱਖੀ। ਇਹ ਲੋਕ ਹੁਣ ਸੱਚ ਮੁੱਚ
ਹੱਟੇ ਕੱਟੇ ਸਨ। ਆਪਣੇ ਆਪ ਵਿਚ ਵਿਸ਼ਵਾਸ਼ ਸੀ, ਜਿਸ ਬਾਰੇ ਰਘੇ ਨੂੰ ਸਵਾਲ ਨਹੀਂ
ਕਰਨਾ ਚਾਹੀਦਾ ਸੀ। ਐਂਠ ਆਕੜ ਨੇ ਸਰਦਾਰ ਮਰਾਇਆ। ਕਮਦਿਲ ਨਾਲ ਗੈਂਡੇ, ਮੋਰ ਅਤੇ
ਨਿਓਲੇ ਬਾਰੇ ਰਘੇ ਨੇ ਸੋਚਿਆ: ਤਿੰਨੀਂ ਹੱਡਾਂ ਵਿਚ ਪਾਰਾ ਬਣ ਕੇ ਰਚ ਗਏ। ਕੁੱਟ ਕੇ
ਚਾਰਾਂ ਨੂੰ ਬੂਹੇ ਤੋਂ ਬਾਹਰ ਸੜਕ ਉੱਤੇ ਸੁੱਟ ਦਿੱਤਾ। ਪੱਗ ਰਘੇ ਉੱਤੇ ਸੁੱਟ
ਦਿੱਤੀ, ਬੇਦਰੇਗ ਧੌਂਸ ਨਾਲ। ਅਸੀਲ ਹਵਾ ਫਰਨ ਫਰਨ ਕਰਦੀ ਸੀ। ਪਹੁ ਫੱਟਣ ਲੱਗਾ ਸੀ।
ਹੌਲੀ ਹੌਲੀ ਦਿਨ ਚੜ੍ਹ ਗਿਆ॥
07/02/2012
ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ
ਲਈ) |