ਚੰਬੇ ਵੱਲ ਟ੍ਰੇੱਲਰ-ਵੈਨ ਹੌਲੀ ਹੌਲੀ ਗਈ; ਜੰਗਲ ਦੇ
ਕੰਢੇ ਕੰਢੇ ਚੰਬੜਕੇ। ਪਹੁ ਫੱਟਣ ਤੋਂ ਪਹਿਲਾਂ ਹੀ ਓਂਕਾਰ ਟ੍ਰੇੱਲਰ ਨੂੰ ਕਿਸੇ ਪਧਰੀ
ਥਾਂ ਪਾਰਕ ਕਰ ਦਿੰਦਾ ਸੀ। ਹਮੇਸ਼ਾ ਰੌਣਕ ਤੋਂ ਪਰ੍ਹਾਂ, ਚਹਿਲ ਪਹਿਲ ਤੋਂ ਦੂਰ।
ਪਿੰਡ ਲਾਜਮੀ ਇਕ ਦੋਂ ਮੀਲ ਅੱਗੇ ਜਾਂ ਪਿੱਛੇ ਹੁੰਦਾ ਸੀ। ਸੱਚ ਮੁੱਚ ਓਂਕਾਰ ਤਾਂ
ਜੰਗਲ ਵਿਚ ਮੰਗਲ ਸੀ! ਸੂਰਜ ਉਦੇ ਹੋਣ ਤੋਂ ਪਹਿਲਾਂ ਹੀ ਓਂਕਾਰ ਉੱਡ ਜਾਂਦਾ ਸੀ,
ਜੰਗਲ ਦੇ ਮੱਧ; ਜਿਵੇਂ ਕੋਈ ਕਣੀ ਡੂੰਘੇ ਖੂਹ ਦੇ ਪਾਣੀ ਵਿਚ ਮਿਲ ਜਾਂਦੀ ਹੈ। ਇਕ
ਇਕੱਲਾ ਅੱਥਰੂ। ਪਰ ਇਕੱਲਾ ਨਹੀਂ ਸੀ; ਸੀਮਾ ਨਾਲ ਸੀ। ਮੋਹ ਦੇ ਬੂਹੇ ਉੱਤੇ ਬੈਠੀ।
ਜਦ ਹਨੇਰੇ ਵਾਪਸ ਆਉਂਦਾ, ਸੀਮਾ ਦੇ ਸਾਹ ਸੌਖੇ ਸੌਖੇ ਵਗਣ ਲੱਗਦੇ। ਨਿਤ ਇਸ ਤਰ੍ਹਾਂ
ਹੀ ਹੁੰਦਾ ਸੀ। ਇਕ ਦਿਨ, ਜਦ ਇਹ ਆਮ ਰੁਟੀਨ ਦਾ ਚੱਕਰ ਚੱਲ ਰਿਹਾ ਸੀ, ਸੀਮਾ ਨੇ
ਇਲਤਿਜਾ ਕੀਤਾ, “ ਮੈ ਮਾਂ ਨੂੰ ਫੋਨ ਕਰਨਾ ਏ”। ਓਂਕਾਰ ਚੁੱਪ ਚਾਪ ਸੀ। ਸਿਰਫ਼ ਇਕ
ਆਵਾਜ਼ ਟ੍ਰੱਲਰ ਵਿਚ ਸੀ, ਕੇਤਲੀ ਦੀ। ਪਲ ਭਰ ਵਿਚ ਸੀਟੀ ਵਜੀ, ਹਵਾੜ੍ਹ ਕੱਢੀ,
ਕੇਤਲੀ ਨੇ, ਜਿਵੇਂ ਭਾਫ ਛੱਡਕੇ ਆਵਦਾ ਅਲਕ ਦਿਖਾਉਂਦੀ ਸੀ। ਜਿੱਦਾਂ ਪਹਿਲਾ ਹੀ
ਸੋਚਿਆ ਸੀ, ਕਿ ਓਂਕਾਰ ਨੇ ਜੁਆਬ ਵਿਚ ਸਿਰ ਫੇਰ ਦੇਣਾ ਸੀ। ਸੀਮਾ ਨੇ ਗੈਸ ਬੰਦ ਕਰ
ਦਿੱਤੀ। ਓਂਕਾਰ ਦਾ ਜੁਆਬ ਉਡੀਕਿਆ।
“ ਹੁਣ ਉਹ ਲੋਕ ਚਮੋਲੀ ਨਹੀਂ ਹਨ। ਪੈਸਿਆ ਨਾਲ ਹਵੇਲੀ ਖਰੀਦ ਲਈ। ਨੰਬਰ ਪਤਾ
ਕਰਲੂੰਗਾ ਤੇਰੇ ਲਈ। ਸਰਨਾਵਾਂ ਪਤਾ ਹੈ। ਤੂੰ ਖ਼ਤ ਲਿਖ ਲਈ...”
“ ਮੈਂ ਮੰਮੀ ਜੀ ਨਾਲ ਬੋਲਣਾ ਚਾਹੁੰਦੀ ਹਾਂ” ਪੈਰ ਥਾਂ ਗੱਡ ਲਏ। ਸੀਮਾ ਵੱਲ ਓਂਕਾਰ
ਨੇ ਗਹੁ ਨਾਲ ਤੱਕਿਆ। ਅਸੀਲ ਆਵਾਜ਼ ਵਿਚ ਉੱਤਰ ਦਿੱਤਾ, “ ਅੱਛਾ। ਮੈਂ ਪਤਾ ਕਰਦਾਂ,”
ਫਿਰ ਚੋਰ ਖਾਨੇ ‘ਚੋਂ ਇਕ ਤਾਅ ਕੱਢ ਕੇ ਫੜਾ ਦਿੱਤਾ, “ ਓਨ੍ਹਾਂ ਚਿਰ ਆ ਲੈ”। ਸੀਮਾ
ਨੇ ਸਰਨਾਵੇਂ ਵੱਲ ਝਾਕਿਆ। ਬਾਪੂ ਨੇ ਆਵਦੀ ਧੀ ਦੇ ਕੇ ਪੈਸੇ ਬਣਾ ਲਏ ਸੀ। ਹੁਣ ਚੰਗੇ
ਘਰ ਰਹਿੰਦਾ ਸੀ। ਸੀਮਾ ਕੇਵਲ ਚੀਜ਼ ਸੀ, ਇਕ ਸੰਪਤੀ। “ਸ਼ੁਕਰੀਆ, ਫਿਲਾਸਫ਼ਰ ਜੀ”॥
14/02/2012
ਚਲਦਾ…( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ
ਲਈ) |