|
ਰੁਪਿੰਦਰ ਢਿਲੋਂ ਮੋਗਾ,
ਨਾਰਵੇ |
07/10/04
ਜੀਵਨ ਵੀਰ ਸਤਿ ਸਰੀ ਅਕਾਲ,
ਵੀਰ ਮੋਗਾ ਜਿਲਾ ਦੇ ਅਤੇ ਹੋਰ ਕੁਝ ਪੰਜਾਬੀ ਵੀਰ ਜੋ ਦੇਸ਼ ਵਿਦੇਸ਼
ਵਿੱਚ ਹਨ ਅਤੇ ਜੋ 5.ਆਬੀ ਕੋਮ ਦੇ ਪਾਠਕ ਵੀ ਹਨ, ਹੋਣਾ ਨਾਲ ਮੇਰੀ ਈ
ਮੇਲ ਜਾ ਫੋਨ ਰਾਹੀ ਗੱਲ ਹੁੰਦੀ ਰਹਿੰਦੀ ਹੈ ਅਤੇ ਇਹਨਾ ਚੋ ਕੁਝ ਵੀਰ
ਬੁਧੀਜੀਵੀ ਸੋਚ ਵਾਲੇ ਹਨ, ਅਕਸਰ ਹੋਰ ਗੱਪ ਸ਼ਾਪ ਤੋ ਇਲਾਵਾ ਪਾਠਕਾ ਦੇ
ਪੱਤਰਾ ਦਾ ਜਿਕੱਰ ਵੀ ਕਰ ਲਈ ਦਾ ਹੈ ਸੋ ਜੀਵਨ ਵੀਰ ਨਾ ਤਾ ਵੀਰ ਸਾਡਾ
ਗੁਰੂ ਗਰੰਥ ਸਾਹਿਬ ਚ ਵਿਸ਼ਵਾਸ ਰੱਖਣ ਵਾਲਾ ਪਹਿਲਾ ਪਗਡੀ ਰਹਿਤ ਸਿੱਖ
ਹਾ ਅਤੇ ਨਾ ਹੀ ਹੋਰ ਦੇਸ਼ ਵਿਦੇਸ਼ ਵੱਸਦੇ ਗੁਰੂ ਘਰ ਨਾਲ ਜੁਡੇ ਲੱਖਾ
ਦਸਤਾਰ ਰਹਿਤ ਸਿੱਖ ਵੀਰ ਆਖਰੀ. ਹਰ ਕੋਈ ਆਪਣੀ ਸੋਚ ਦਾ ਮਾਲਕ ਹੈ ਅਤੇ
ਹਰ ਇੱਕ ਦੀ ਸੋਚ ਵਿਚਾਰ ਵੱਖਰੇ ਹਨ, ਸੋ ਵੀਰ ਆਪਣੇ ਇਲਾਕੇ ਦੇ ਵੀਰ
ਨੂੰ ਸਾਡੀ ਬੇਨਤੀ ਹੈ ਕਿ ਇਸ ਬਹਿਸ ਨੂੰ ਹੋਰ ਨਾ ਖਿੱਚੇ . ਕਿੱਸੇ ਦੇ
ਕਹਿਣ ਨਾਲ ਤੇਰਾ ਜਾ ਮੇਰਾ ਜਾ ਹੋਰ ਪਗਡੀ ਰਹਿਤ ਸਿੱਖ ਭਰਾਵਾ ਦਾ
ਗੁਰੂ ਘਰ ਚ ਵਿਸਵਾਸ਼ ਨਹੀ ਘੱਟ ਜਾਣਾ ,ਮੈ ਵੀ ਕੁਝ ਵੀਰਾ ਦੀ ਨਸੀਹਤ
ਨੂੰ ਮੁਖ ਰੱਖਦੇ ਹੋਏ ,,,,,,,,,,,,,,,, ਅੱਗੇ ਵੀਰ ਤੇਰੀ ਮਰਜੀ
ਰੁਪਿੰਦਰ ਢਿਲੋਂ ਮੋਗਾ
ਨਾਰਵੇ |
ਭਜਨ ਸਿੰਘ, ਯੂਬਾ
ਸਿਟੀ (ਕੈਲੀਫੋਰਨੀਆ) |
07/10/04
ਰਾਜ ਭੁਪਿੰਦਰ ਸਿੰਘ ਜੀ,
ਤੁਸੀਂ ‘ਸਿੰਘ/ਕੌਰ’ ਦਾ ਅਲਾਪ ਫਿਰ ਸ਼ੁਰੂ ਕਰ ਲਿਆ ਹੈ । ਬੜੀ ਖੁਸ਼ੀ
ਅਤੇ ਮਾਣ ਦੀ ਗੱਲ ਹੈ ਕਿ ਤੁਸੀਂ ਸਾਬਤ-ਸੂਰਤ ਸਿੱਖ ਹੋ ਪਰ ਤੁਸੀਂ
ਬੜੇ ਜ਼ੋਰ-ਸ਼ੋਰ ਨਾਲ ਦੂਸਰਿਆਂ ਨੂੰ ਵੀ ਇਸ ਬਾਰੇ ਲਗਭਗ ਹਰ ਰੋਜ਼ ਚੇਤੇ
ਕਰਵਾ ਰਹੇ ਹੋ । ਜਿਵੇਂ ਕਿ ਤੁਹਾਨੂੰ ਕੋਈ ਜ਼ੋਰ ਨਹੀਂ ਪਾ ਰਿਹਾ ਕਿ
ਤੁਸੀਂ ਸਮਾਜ ਵਿਚ ਕਿਵੇਂ ਵਿਚਰਣਾ ਹੈ, ਇਸੇ ਤਰਾਂ ਤੁਹਾਨੂੰ ਵੀ ਕਿਸੇ
ਤੇ ਆਪਣੀ ਵਿਚਾਰਧਾਰਾ ਠੋਸਣੀ ਨਹੀਂ ਚਾਹੀਦੀ।
ਸੰਪੂਰਨ ਸਿੱਖੀ ਸਰੂਪ ਗੁਰੂ
ਘਰ ਤੋਂ ਸ਼ਰਧਾ ਸਹਿਤ ਮੰਗਣ ਤੇ ਬਖ਼ਸ਼ਿਆ ਜਾਂਦਾ ਹੈ ਨਾ ਕਿ ਜ਼ਬਰਦਸਤੀ
ਥੋਪਿਆ ਜਾਂਦਾ ਹੈ । ਜਦ ਵੀ ਕੋਈ ਇਨਸਾਨ ਸਿੱਖੀ ਰਹਿਤਾਂ ਦੇ ਅਨੁਸਾਰ
ਰਹਿਣ ਲਈ ਆਪਣੇ ਆਪ ਨੂੰ ਤਿਆਰ ਕਰ ਲਵੇਗਾ ਤਾਂ ਫਿਰ ਉਸ ਨੇ ਕਿਸੇ ਦੇ
ਰੋਕਿਆਂ ਰੁਕਣਾ ਵੀ ਨਹੀਂ । ਸਿਰਫ ਜਰੂਰਤ ਹੈ ਇਹ ਦੇਖਣ ਦੀ ਕਿ ਜਿਹੜੇ
ਲੋਕ ਪੰਜ ਕਕਾਰ ਧਾਰਨ ਕਰ ਚੁੱਕੇ ਹਨ, ਉਹ ਦੂਸਰਿਆਂ ਲਈ ਕੀ ਮਿਸਾਲ
ਛੱਡ ਰਹੇ ਹਨ । ਕਿਤੇ ਉਹ ਲੋਕ ‘ਗਲੀ
ਅਸੀਂ ਚੰਗੀਆਂ, ਅਚਾਰੀਂ ਬੁਰੀਆਂ’
ਦੇ ਮਹਾਵਾਕ ਤੇ ਤਾਂ ਨਹੀਂ ਚੱਲ ਰਹੇ? ਕਿਤੇ ਉਹਨਾ ਦੀ
ਕਥਨੀ ਅਤੇ ਕਰਨੀ ਵਿਚ ਕੋਈ ਫਰਕ ਤਾਂ ਨਹੀਂ? ਜੇ ਇਸ ਤਰਾਂ ਹੈ ਤਾਂ
ਫਿਰ ਉਹਨਾ ਲਈ ਕੋਈ ਧਾਰਮਿਕ ਜਾਂ ਸਮਾਜਿਕ ਸਜ਼ਾ ਹੈ? ਕੀ ਇਹ ਜਰੂਰੀ
ਨਹੀਂ ਕਿ ਜੋ ਲੋਕ (ਸੰਪੂਰਨ ਸਿੱਖ ਹੋ ਕੇ ਵੀ) ਸਿੱਖੀ ਨੂੰ ਢਾਹ ਲਾ
ਰਹੇ ਹਨ, ਉਹਨਾ ਨੂੰ ਇਸ ਤਰਾਂ ਕਰਨ ਤੋਂ ਵਰਜਿਆ ਜਾਵੇ? ਜੇ ਕੋਈ
ਕਕਾਰਾਂ ਨੂੰ ਧਾਰਨ ਕਰਕੇ ਵੀ ਇਹਨਾ ਦਾ ਨਿਰਾਦਰ ਕਰਦਾ ਹੈ ਤਾਂ ਇਸ
ਹਾਲਤ ਵਿਚ ਸਿੱਖੀ ਦੀ ਸਰਵਉਚ ਸੰਸਥਾ ਕੀ ਕਾਰਵਾਈ ਕਰ ਸਕਦੀ ਹੈ? ਕੀ
ਇਸ ਸਰਵਉਚ ਸੰਸਥਾ ਦੇ ਨਿਯੁਕਤ ਪ੍ਰਬੰਧਕ ਇਸ ਯੋਗ ਹਨ ਕਿ ਉਹ ਕਿਸੇ
ਨੂੰ ਕੋਈ ਸੇਧ ਦੇ ਸਕਣ? ਕੀ ਪੰਜਾਂ ਤਖਤਾਂ ਦੇ ਜੱਥੇਦਾਰ ਇਕ-ਜੁੱਟ ਹੋ
ਕੇ ਸਿੱਖੀ ਵਾਸਤੇ ਕੋਈ ਸਾਂਝਾ ਫੈਸਲਾ ਲੈ ਸਕਦੇ ਹਨ? ਫੈਸਲਾ ਤਾਂ
ਦੂਰ, ਕੀ ਪੰਜੇ ਜੱਥੇਦਾਰ ਇੱਕ ਥਾਂ ਇਕੱਠੇ ਬੈਠ ਵੀ ਸਕਦੇ ਹਨ? ਜੇ
ਨਹੀਂ ਤਾਂ ਫਿਰ ਤੁਸੀਂ ਅਤੇ ਤੁਹਾਡੇ ਵਰਗੇ ਹੋਰ ਸੰਪੂਰਨ ਸਿੱਖ ਕੀ
ਕਰਦੇ ਹਨ? ਕੀ ਤੁਹਡੇ ਹੱਥ-ਵੱਸ ਕੁਝ ਹੈ? ਸਿੱਖ ਸੰਗਤ ਨੂੰ ਸੇਧ ਦੇਣ
ਲਈ ਨਿਰਧਾਰਤ ਕੀਤੇ ਸੇਵਾਦਾਰ ਕੀ ਕਿਸੇ ਨੂੰ ਜਵਾਬਦੇਹ ਹਨ? ਜੇ ਨਹੀਂ
ਤਾਂ ਫਿਰ ਸੰਘ ਪਾੜ ਪਾੜ ਕੇ ਮ੍ਹਾਤੜਾਂ ਨੂੰ ਭਾਸ਼ਣ ਦੇਣਾ ਫ਼ਜੂਲ ਜਿਹਾ
ਨਹੀਂ ਲਗਦਾ? ਗੁਰੁ ਘਰਾਂ ਦੇ ਸੇਵਾਦਾਰ/ਜੱਥੇਦਾਰ ਜਦ ਛਿੱਤਰੀਂ ਦਾਲ਼
ਵੰਡਦੇ ਹਨ ਤਾਂ ਉਹ ਨਵੀਂ ਪੀੜੀ ਨੂੰ ਕੀ ਸਬਕ ਦੇ ਰਹੇ ਹੁੰਦੇ ਹਨ?
ਤੁਸੀਂ ਆਪਣੇ ਆਲ਼ੇ-ਦੁਆਲੇ ਨਿਗਾਹ ਮਾਰੋ ਅਤੇ ਦੇਖੋ ਕਿ ਕਿੰਨੇ ਸਿੱਖਾਂ
ਦੇ ਲਾਡਲੇ ਕੇਸ ਕਤਲ ਕਰ ਚੁੱਕੇ ਹਨ ਅਤੇ ਕਰਵਾ ਰਹੇ ਹਨ। ਜੇ ਤੁਸੀਂ
ਕਿਸੇ ਪਿੰਡ ਨਾਲ ਸਬੰਧਤ ਹੋ ਤਾਂ ਬਹੁਤੀ ਦੂਰ ਜਾਣ ਦੀ ਵੀ ਲੋੜ ਨਹੀਂ
ਪੈਣੀ । ਉਹਨਾ ਨੂੰ ਆਪਣੇ ਦੇਸ਼ ਵਿਚ ਰਹਿੰਦਿਆਂ ਕੀ ਮਜਬੂਰੀ ਹੈ? ਕਿਤੇ
ਉਹ ਵੀ ‘ਮਾਡਰਨ’ ਤਾਂ ਨਹੀਂ ਬਣ ਗਏ? ਮਿਹਰਬਾਨੀ ਕਰਕੇ ਇਹ ਪਤਾ ਜ਼ਰੂਰ
ਕਰਨਾ ਅਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ।
ਤੁਹਾਡੀ ਟਿੱਪਣੀ “ਰੋਮਾਂ ਦੀ ਬੇਅਦਬੀ
ਕਰਕੇ ਕੁਦਰਤ ਦੇ ਨਿਯਮਾ ਦੀ ਉਲੰਘਣਾ ਤਾਂ ਨਹੀਂ ਕਰ ਰਹੇ?”
ਨਾਲ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਦੁਨੀਆਂ ਦੇ
(ਲਗਭਗ 98%) ਲੋਕ ਜੋ ਅੰਮ੍ਰਿਤਧਾਰੀ ਨਹੀਂ ਹਨ, ਅਤੇ ਸਾਬਤ-ਸੂਰਤ
ਸਿੱਖ ਦੀ ਦਿੱਖ ਨਾਲ ਮੇਲ ਨਹੀਂ ਖਾਂਦੇ, ਸੱਭ ਬੇਵਕੂਫ਼ ਹਨ । ਜਿਵੇਂ
ਕਿ ਕਈ ਸੱਜਣ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਨ ਕਿ
ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਤੇ ਦੁਨੀਆ ਤੇ ਵਸਣ ਵਾਲੇ
(ਜ਼ਿਆਦਾਤਰ) ਬਾਕੀ ਲੋਕ ਵੀ ਗਲਤ ਨਹੀਂ ਹਨ ।
ਕਿਸੇ ਦੀ ‘ਕਲੀਨ ਸ਼ੇਵ’
ਹੋਣ ਦੀ ਕੀ ਮਜ਼ਬੂਰੀ ਹੈ, ਇਸ ਤਾਂ ਉਹੀ ਬਿਹਤਰ ਜਾਣਦੇ ਹਨ । ਜਦ ਕੋਈ
ਸਿੱਖੀ ਸਰੂਪ ਵਿਚ ਕਿਸੇ ਉੱਚ ਸੰਸਥਾ ਦਾ ਅਧਿਕਾਰੀ ਨਿਯੁਕਤ ਹੁੰਦਾ ਹੈ
ਤਾਂ ਇੱਧਰ ਇਹ ਬੜੀ ਅਹਿਮ ਖ਼ਬਰ ਮੰਨੀ ਜਾਂਦੀ ਹੈ । ਇਸ ਤੋਂ ਇਹ
ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਖੀ ਸਰੂਪ ਪੱਛਮੀ ਮੁਲਕਾਂ ਵਿਚ ਇਕ
ਆਮ ਜਿਹੀ ਗੱਲ ਨਹੀਂ ਹੈ । ਲੋੜ ਹੈ ਕਿਸੇ ਅਜਿਹੇ ਸਿੱਖ
‘ਰੋਲ ਮਾਡਲ’ ਦੀ ਜਿਸ ਦੇ
ਕਰਮਾਂ ਤੋਂ ਦੁਨੀਆਂ ਪ੍ਰਭਾਵਿਤ ਹੋਵੇ, ਜਿਸ ਨੂੰ ਕਥਨੀ ਦੀ ਲੋੜ ਨਾ
ਪਵੇ, ਜਿਸ ਦੇ ਕੰਮ ਹੀ ਉਸ ਦੀ ਜ਼ੁਬਾਨ ਬਣ ਜਾਣ, ਜਿਸ ਨੂੰ ਦੇਖ ਕੇ
ਦੁਨੀਆਂ ਲੋਚੇ ਕਿ ਮੈਂ ਵੀ ਇਸ ਵਰਗਾ ਬਣਾ । ਮੇਰੀ ਦਿੱਖ ਵੀ ਇਸ
ਕੇਸਧਾਰੀ ਵਰਗੀ ਹੋਵੇ ।
ਕੋਈ ਹੈ ਇਹੋ ਜਿਹਾ ਸਿੱਖੀ ਦਾ
ਸੇਵਾਦਾਰ?
ਮੈਂ ਕੁਝ ਅਰਸੇ ਤੋਂ ਇੱਥੇ ਸਥਾਨਕ ਸਕੂਲ ਡਿਸਟਰਿਕਟ ਵਿਚ ਪੜ੍ਹਾ ਰਿਹਾ
ਹਾਂ ਅਤੇ ਅਕਸਰ ਪੰਜਾਬ ਤੋਂ ਨਵੇਂ ਆਏ (ਕੇਸਧਾਰੀ) ਵਿਦਿਆਰਥੀਆਂ ਨਾਲ
ਵਾਹ ਪੈਂਦਾ ਹੈ । ਇਹਨਾ ਨਵੇਂ ਵਿਦਿਆਰਥੀਆਂ ‘ਚੋਂ ਲਗਭਗ ਸਾਰੇ ਹੀ
ਕੁਝ ਮਹੀਨਿਆਂ ਦੇ ਵਿਚ-ਵਿਚ ਹੀ ‘ਮੋਨੇ’ ਹੋ ਜਾਂਦੇ ਹਨ । ਜਦ ਉਹਨਾ
ਨੂੰ ਪੁੱਛੀਦਾ ਹੈ ਕਿ ਕੀ ਵਜ੍ਹਾ ਹੋ ਗਈ ਕਿ ਤੁਸੀਂ ਬਚਪਨ ਤੋਂ ਸਾਂਭ
ਕੇ ਰੱਖੇ ਕੇਸ ਹੁਣ ਕਤਲ ਕਰਵਾ ਦਿੱਤੇ? ਉਹਨਾ ਸਾਰਿਆਂ ਦਾ ਇੱਕੋ ਹੀ
ਜਵਾਬ ਹੁੰਦਾ ਹੈ ਕਿ ਜਮਾਤੀਆਂ ਵਲੋਂ ਹਰ ਰੋਜ਼ ਦੀਆਂ ਇਤਰਾਜ਼ਯੋਗ
ਟਿੱਪਣੀਆਂ ਸਹਿਣ ਦੀ ਉਹਨਾ ਵਿਚ ਹਿੰਮਤ ਨਹੀਂ । ਭਾਵੇਂ ਅਧਿਆਪਕ ਅਤੇ
ਸਕੂਲ ਕਿਸੇ ਵੀ ਵਿਦਿਆਰਥੀ ਵਲੋਂ ਦੂਸਰੇ ਵਿਦਿਆਰਥੀ ਬਾਰੇ ਕਿਸੇ ਤਰਾਂ
ਦੀ ਵੀ ਨਸਲੀ ਜਾਂ ਧਾਰਮਿਕ ਟਿੱਪਣੀ ਸਹਿਣ ਨਹੀਂ ਕਰਦੇ ਅਤੇ ਸਖਤ ਕਦਮ
ਚੁੱਕੇ ਜਾਂਦੇ ਹਨ, ਮਾਤਾ-ਪਿਤਾ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ
ਕਿ ਆਪਣੇ ਬੱਚੇ ਨੂੰ ਆ ਰਹੀ ਕਿਸੇ ਵਿਤਕਰੇ ਦੀ ਸ਼ਿਕਾਇਤ ਸਕੂਲ ਨਾਲ
ਸਾਂਝੀ ਕੀਤੀ ਜਾਵੇ ਪਰ ਫਿਰ ਵੀ ਇੱਕ ਵੱਖਰੇਪਣ ਦਾ ਅਹਿਸਾਸ ਬੱਚੇ ਨੂੰ
ਲਗਾਤਾਰ ਜਾਰੀ ਰਹਿੰਦਾ ਹੈ। ਹੀਣ ਭਾਵਨਾ ਵਿਚ ਰਹਿ ਕੇ ਜਦ ਉਹ
ਵਿਦਿਆਰਥੀ ਪੜ੍ਹਾਈ ਤੋਂ ਅਤੇ ਸਕੂਲ ਤੋਂ ਦੂਰ ਹੋਣ ਲਗਦੇ ਹਨ ਤਾਂ
ਮਾਤਾ-ਪਿਤਾ ਵਾਸਤੇ ਸਿਰਫ ਦੋ ਹੀ ਰਸਤੇ ਬਚਦੇ ਹਨ:
ਪੜ੍ਹਾਈ ਤੋਂ ਪਛੜ ਰਿਹਾ ਹੀਣ ਭਾਵਨਾ ਦਾ ਸ਼ਿਕਾਰ ਕੇਸਧਾਰੀ ਬੱਚਾ ਜਾਂ
ਬਾਕੀ ਵਿਦਿਆਰਥੀਆਂ ਵਿਚ ਘੁਲ਼ਿਆ-ਮਿਲ਼ਿਆ ਪੜ੍ਹਾਈ ‘ਚੋਂ ਅਵੱਲ ਰਹਿਣ
ਵਾਲਾ ‘ਮੋਨਾ’ ਬੱਚਾ ।
ਕੁਝ ਸਿਰੜੀ ਅਤੇ ਪ੍ਰਪੱਕ ਮਾਪੇ ਲਗਾਤਾਰ ਵਿਦਿਆਰਥੀਆਂ ਨੂੰ ਮਿਲ ਕੇ,
ਉਹਨਾ ਦੇ ਮਾਪਿਆਂ ਨਾਲ ਮਿੱਤਰਤਾ ਬਣਾ ਕੇ ਅਤੇ ਸਕੂਲ ਦੀ ਹਰੇਕ
ਪ੍ਰਕਿਰਿਆ ਵਿਚ ਸ਼ਾਮਲ ਹੋ ਕੇ ਸਮਾਜ ਨੂੰ ਆਪਣੇ ਬਾਰੇ ਅਤੇ ਸਿੱਖੀ
ਬਾਰੇ ਬਾਖੂਬੀ ਜਾਣੂ ਕਰਵਾਂਉਦੇ ਹਨ ਅਤੇ ਉਹ ਨਾ ਸਿਰਫ ਆਪਣੇ ਬੱਚੇ ਦਾ
ਵੱਖਰੇਪਣ ਦਾ ਅਹਿਸਾਸ ਹੀ ਦੂਰ ਕਰਦੇ ਹਨ ਬਲਕਿ ਉਹਨਾ ਅੰਦਰ ਅਜਿਹਾ
ਆਤਮ-ਵਿਸ਼ਵਾਸ਼ ਭਰ ਦਿੰਦੇ ਹਨ ਕਿ ਉਹ ਬੱਚੇ ਜਮਾਤਾਂ ਦੇ ਮੋਹਰੀ ਬਣ
ਜਾਂਦੇ ਹਨ ਪਰ ਇਸ ਤਰਾਂ ਦੇ ਖੁਸ਼ਕਿਸਮਤ ਮਾਪੇ ਅਤੇ ਬੱਚੇ ਗਿਣੇ-ਚੁਣੇ
ਹੀ ਹਨ। ਬਹੁਗਿਣਤੀ ਆਪਣੀ ਰੋਜ਼ੀ-ਰੋਟੀ ਵਿਚ ਇੰਨੀ ਫ਼ਸੀ ਹੁੰਦੀ ਹੈ ਕਿ
ਉਹ ਇਹ ਸਭ ਕਰਨ ਤੋਂ ਅਸਮਰਥ ਹੈ ।
‘ਪੰਜਾਬੀ ਅਮਰੀਕਨ ਹੈਰੀਟੇਜ਼ ਸੋਸਾਇਟੀ’
ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੁਣ ਯੂਬਾ ਸਿਟੀ ਸਕੂਲ ਡਿਸਟਰਕਿਟ ਵਿਚ
ਸਿੱਖੀ ਨੂੰ ਪ੍ਰਦਰਸ਼ਿਤ ਅਤੇ ਉਤਸ਼ਾਹਿਤ ਕਰਦੀ ਇਕ ਕਿਤਾਬ
‘ਦ ਬੁਆਏ ਵਿਦ ਲੌਂਗ ਹੇਅਰ’
ਵੀ ਸਕੂਲੀ ਪਾਠਕ੍ਰਮ ਦਾ ਹਿੱਸਾ ਬਣ ਗਈ ਹੈ ਜੋ ਹੋਰਨਾ ਵਿਚਾਰਧਾਰਾਵਾਂ
ਵਾਲੇ ਬਚਿੱਆਂ ਨੂੰ ਸਿੱਖ/ਕੇਸਧਾਰੀ ਵਿਦਿਆਰਥੀਆਂ ਬਾਰੇ ਜਾਗ੍ਰਿਤ
ਕਰੇਗੀ । ਇਸ ਸਫਲਤਾ ਲਈ ਡਾ. ਕੰਗ ਅਤੇ ਉਹਨਾ ਦੇ ਨਿਸ਼ਕਾਮ ਸਾਥੀ ਵਧਾਈ
ਦੇ ਹੱਕਦਾਰ ਹਨ । ਕਾਸ਼ ਇਸ ਤਰਾਂ ਦੀਆਂ ਕੋਸ਼ਿਸ਼ਾਂ ਵਿਚ ਸਿੱਖੀ ਦੇ
ਧੁਰੇ ਤੋਂ ਵੀ ਕੋਈ ਯੋਗਦਾਨ ਹੁੰਦਾ ।
ਭਜਨ ਸਿੰਘ
ਯੂਬਾ ਸਿਟੀ (ਕੈਲੀਫੋਰਨੀਆ) |
ਜੀਵਨ
ਨਿਹਾਲੇਵਾਲੀਆ, ਡੈਨਮਾਰਕ |
07/10/04
ਪਾਠਕ ਵੀਰੋ ਸਤਿ ਸ੍ਰੀ ਅਕਾਲ,
ਰਾਜ ਬਾਈ ਦੇ ਵਿਚਾਰਾ ਪ੍ਰਤੀ ਮੇਰਾ ਇਹ ਉਤਰ ਹੈ ਕਿ ਤੁਸੀ ਮੇਰੀ ਦਿਖ
ਅਤੇ ਮੇਰੇ ਬਾਰੇ ਪੁਛਿਆ ਸੀ ਸੋ ਮੈ ਤੁਹਾਨੂੰ ਦੱਸਣ ਦੀ ਕੋਸ਼ਿਸ਼
ਕੀਤੀ ਹੈ ਕਿ ਮੈ ਜੱਟ ਪਰਿਵਾਰ ਨਾਲ ਸੰਬਿਧਤ ਜਰੂਰ ਹਾ ਪਰ ਜਾਤ- ਪਾਤ
ਚ ਨਾ ਵਿਸ਼ਵਾਸ ਰੱਖਣ ਵਾਲਾ ਆਪਣੇ ਪਗੜੀ ਰਹਿਤ ਰੂਪ ਚ ਗੁਰੂ ਘਰ ਚ
ਵਿਸਵਾਸ ਰੱਖਣ ਵਾਲਾ ਪਗੜੀ ਰਹਿਤ ਸਿੱਖ ਹਾ ਅਤੇ ਮੈ ਉਸ ਤਰਾ ਹੀ
ਵੇਰਵਾ ਦਿੱਤਾ ਜਿੱਸ ਤਰਾ ਤੁਸੀ ਇੱਕ ਵੀਰ ਦੇ ਪੱਤਰ ਦੇ ਜਵਾਬ ਵਿੱਚ
ਆਪਣੇ ਵਿਚਾਰ ਦਿੱਤਾ ਸੀ, ਕਿ ਮੈ ਚੱਠਾ ਜੱਟ ਖਾਨਦਾਨ ਨਾਲ ਸੰਬਿਧਤ ਹਾ
ਅਤੇ ਪਿਛੋਕੜ ਸਾਡੀ ਪਾਕਿਸਤਾਨ ਤੋ ਹੈ
ਕਿ ਗੁਰੂ ਦੀ ਦਿੱਤੀ ਸਿੱਖੀ ਚ ਤੁਸੀ ਆਪਣੇ ਜੱਟ ਹੋਣ ਦਾ ਪ੍ਰਗਟਾਵਾ
ਜਰੂਰੀ ਸਮਝਿਆ ਸੀ , ਸੋ ਜਾਣਕਾਰੀ ਲਈ ਮੈ ਇਹ ਦੱਸਿਆ
ਕਿ ਮੈ ਜੱਟ ਪਰਿਵਾਰ ਨਾਲ ਸੰਬਿਧੱਤ ਜਰੂਰ ਹਾ ਪਰ ਜਾਤ ਪਾਤ ਦੀ ਕੁਰਿਤ
ਤੋ ਦੂਰ ।
ਰਹੀ ਗੱਲ ਜੇ ਇਤਿਹਾਸ ਨੂੰ ਨਜਰ ਮਾਰੋ ਤਾ
ਤੁਹਾਨੂੰ ਆਪਣੇ ਵੱਡੇ ਵੱਡਰੇ ਵੀ ਪਗੜੀ ਰਹਿਤ ਹੀ ਨਜਰ ਆਉਣਗੇ , ਇੱਸ
ਵਿੱਚ ਕੋਈ ਸ਼ਕ ਨਹੀ , ਵੈਸੇ ਵੀ 1699 ਤੋ ਪਹਿਲਾ ਜਿਆਦਾ ਕਰ ਰਾਜ
ਮੱਲ ਜਾ ਜੀਵਨ ਦਾਸ ਹੀ ਸੀ ਅਤੇ
ਸਿੱਖੀ ਦਾ ਜਨਮ ਜੁਲਮ ਦੇ ਖਤਮੇ ਲਈ ਹੋਇਆ ਅਤੇ ਮੌਜੂਦਾ
ਹਰ ਇੱਕ ਦੀ ਸੋਚ ਆਪਣੀ ਹੈ ਸੋ ਮੈ ਤੁਹਾਡੀ ਸੋਚ ਨਾਲ ਸਹਿਮਤ ਨਹੀ,
ਸੋਚ ਤਾ ਪਿਉ ਪੁਤ ਦੀ ਨਹੀ ਮਿੱਲਦੀ ਤੁਸੀ ਕਿੱਸ ਜਮਾਨੇ ਚ ਫਿਰਦੇ ਹੋ
। ਵੈਸੇ ਚਾਹੇ ਮੈ ਪੱਗੜੀ
ਰਹਿੱਤ ਹਾ ਪਰ ਮੈ ਆਪਣੇ ਗੁਰੂ ਪਰੇਮ ਨਾਲ ਸੁੰਨਤੂੰਟ ਹਾ ਰਹੀ ਗੱਲ
ਚਮੜੀ ਦੀ ਬੀਮਾਰੀ ਦੀ ਸੋ ਤੁਸੀ ਮੇਰੀ ਸੋਚ ਨੂੰ ਚਾਹੇ ਕੋਈ ਵੀ
ਬੀਮਾਰੀ ਦਾ ਨਾਮ ਦੈਵੋ , ਤੁਹਾਡੇ ਤੇ ਨਿੱਰਭਰ ਹੈ।
ਵੈਸੇ ਰਾਜ ਜੀ,
ਮੌਜੂਦਾ ਸਮੇ ਸਿੱਖ ਕੋਮ ਨੂੰ ਤੁਹਾਡੇ ਵੱਰਗੇ ਪ੍ਰਚਾਰਕ ਦੀ ਲੋੜ ਹੈ
ਕਿਉ ਕਿ ਤੁਹਾਡਾ ਦਿੱਤਾ ਨਾਮ 'ਚਮੜੀ
ਦੀ ਬੀਮਾਰੀ' ਪੰਜਾਬ ਚ ਜਿਆਦਾ ਹੀ
ਵੱਧ ਗਈ। ਸਾਡੇ ਸਿੱਖ ਲੀਡਰਾ ਨੇ ਤਾ
ਅੱਜੇ ਤੱਕ ਆਪਣੀਆ ਜੇਬਾ ਭਰਨ ਤੋ ਇਲਾਵਾ ਸਿੱਖੀ ਪ੍ਰਤੀ ਘੱਟ ਹੀ
ਸੋਚਿਆ ਹੈ ਕੰਮ ਸੇ ਕੰਮ ਤੁਸੀ ਵੀਰ ਜੀ ਇਹ ਕੋਸ਼ਿਸ਼
ਹੁਣ ਜਰੂਰ ਕਰੋ ਕਿ ਪੰਜਾਬ ਚ ਆਪਣੇ ਪ੍ਰਚਾਰ
ਟੂਰਾ ਦੀ ਟੀਮ ਬਣਾਉ ਅਤੇ ਇੱਸ ਵੱਧ ਰਹੀ 'ਚਮੜੀ
ਦੀ ਬੀਮਾਰੀ' ਦਾ ਇਲਾਜ ਕਰੋ। ਵੈਸੇ
ਕੁਦਰਤ ਦਾ ਨਿੱਯਮ ਇਹ ਵੀ ਹੈ ਕਿ ਜੋ ਆਪਣੇ ਆਪ ਚ ਰਾਜੀ ਹੈ ਉਸ ਵੱਰਗਾ
ਕਿਹੜਾ (ਚਾਹੇ ਉਹ ਗੁਰੂ ਪ੍ਰੇਮੀ
ਹੋਵੇ ਜਾ ਫਿਰ ਪੋਸਤੀ ਵੀਰ)।
ਰਹੀ ਗੱਲ ਸਕੂਲ ਦੀ ਵੱਰਦੀ ਦੀ,
ਸੋ ਵੀਰ ਜੀ ਮੈ ਗੁਰੂ ਘਰ ਸਕੂਲ ਦਾ ਵਿਦਿਆਰਥੀ
ਨਾ ਹੋ ਕੇ ਮਾਮੂਲੀ ਕਰਿੰਦਾ ਹੀ ਹਾ ਜੋ ਕਿ ਆਪਣੀ ਗੁਰੂ ਘਰ ਰੂਪੀ
ਸਕੂਲ ਚੋ ਮਿੱਲ ਰਹੀ ਤਨਖਾਹ ਨਾਲ ਖੁਸ਼ ਹਾ। ਬਾਕੀ ਦੋ ਬੇੜੀਆ ਪ੍ਰਤੀ
,,,,,,,,,, ਮੈ ਗੁਰੂ ਪ੍ਰੇਮ ਦੇ ਜਹਾਜ ਚ ਹਾ ਨਾ
ਕਿ ਦੋ ਬੇੜੀਆ ਚ, ਤੁਹਾਡੀ ਸੋਚ ਹੋ ਸੱਕਦੀ
ਮੇਰੇ ਪ੍ਰਤੀ ਕਿ ਮੈ ਦੋ ਬੇੜੀ,,,,,,,,, ਪਰ ਮੈ ਖੁਦ ਗੁਰੂ ਪਰੇਮ ਦੇ
ਜਹਾਜ ਦਾ ਹੀ ਮੁਸਾਫਰ ਹਾ ।
ਬਾਈ ਭੁਲ ਹੀ ਗਿਆ ਸੀ ਤੁਸੀ ਆਪਣੇ ਰੂਪ ਨੂੰ ਵੀ ਪਾਠਕਾ ਨਾਲ ਸਾਝਾ
ਕਰੋ ਕਿ ਤੁਹਾਡੀ ਦਿੱਖ ਵਾਕਿਆ ਹੀ ਪਰੂਨ ਸਿੱਖ ਦੀ ਹੈ।
ਜੀਵਨ ਨਿਹਾਲੇਵਾਲੀਆ (ਮੋਗਾ ਡਿੱਪੂ ਜਿਲਾ ਮਿੱਤਰਾ ਦਾ)
ਡੈਨਮਾਰਕ |
ਨਿਮ ਸਰਕਾਰ, ਬਰਤਾਨੀਆ |
07/10/04
Something must be done with
what happened on 26 September in Coventry - We will be
having members of the Coventry City Council shake hands
with Jagdesh Singh (34) and his 10 year old nephew to
show solidarity and good will -
PRESS RELEASE
1 October 04 Headline
News - Sardar Jagdeesh Singh (34) from Slough, East
Berkshire, was visiting his parents in Coventry on 26
September when two men in their early 20s taunted him
abut 9/11 and the Ken Bigley hostage crisis, attacking
him brutally with over 30 punches in the head, yelling
"Bin Ladin" and "Paki" in front of his 10 year old
nephew. The man was wearing a turban, beard and wheat
colored. Apart from a case of racial profiling, verbal
abuse and physical attacks - it left the 10 year old
child a complete emotional wreck.
On 19 October 2004 we are
premiering the 40 min docudrama film "MISTAKEN IDENTITY"
at the Coventry University under the banner of the
Coventry PEACE Month and request the pleasure of your
company between 5-7 PM. It will be held on the 1st Floor
Lecture Theatre, Ellen Terry Building - the Art Deco
Cinema Hall, Jordan Well (Opp. Herbert Museum). We would
like to present the Sikh gentleman who was attacked, his
10 year old nephew and the Sikh population in Coventry
that the citizens of Coventry are honorable peace loving
citizens ...
representing members of
the Coventry City Council and Coventry University
students ...
New York Independent
Filmmaker, Vinanti Sarkar, flew across the Atlantic in
peace and friend to commemorate the 3rd anniversary of
9/11 in September with major screenings across the UK.
We had a successful media premiere of "MISTAKEN
IDENTITY" at the invitation of the British Women in Film
& TV and are now invited by over two hundred
organizations in Britain for screenings across the
country. Our British organizations feel, if there is a
terrorist attack in Britain, it may result in civil
unrest. The film is but a drop in the ocean -- about one
ethnic community and promoting the Sikh Identity ...
It is the first film (six
part series) produced by two non-Sikh women, a young
American and a New York Baptist filmmaker from India,
who have been producing dramatic culturally diversified
films to inform and educate. It shows 22-year old Host
Amanda Gesine (who conceived the idea of the TV program)
discovering her Sikh neighbors five days after 9/11.
Never having had a Sikh friend in school or college, she
saw how Sikhs were racially profiled, verbally abused
and physically assaulted simply because they wore
turbans and beards and mistaken for terrorists.
A white American girl,
sheltered like so much of society, behind a white picket
fence, she immediately saw the light at the end of the
tunnel and sought to break new grounds in promoting
films of cultural diversity to mainstream populations,
because she felt they are more relevant now than ever.
The film demystifies the enigma of Sikhs (first ethnic
group) and shares the hopes and desires of people from
all walks of life who seek to close ranks against
bigotry and hate, and take a united stand against
terrorism which results from fear and ignorance.
This film focuses
directly on the concerns of multicultural diversity and
tries to educate people about new strange immigrants -
and asks for tolerance, respect and understanding of
next door neighbors.
Six months after its
release, the film won three first prize awards (The
Golden Lion Award for best documentary, The Remi
Statuette for creative excellence competing with 4,300
entries and the debut director's for documentary) at
American Film Festivals, so the filmmakers declared the
"global media event," in Hollywood, Los Angeles in Sept
03.
Screenings are still
being scheduled across the USA (over 22 States have been
completed); Canada (Toronto, Vancouver, Montreal and
Ottawa), and now it has moved across the Atlantic ... to
United Kingdom. This will be followed by invitations for
screenings in Holland, Belgium, France, Germany, Africa,
India to Australia and New Zealand through 2005. In the
month of June and July 2004, the film had successful
screenings at the 2004 Parliament of the Council of
World Religions (7-13 July) in Barcelona, Spain,
attended by 8,000 people worldwide. It is being screened
at the first-ever Hollywood Spiritual & Film Festival in
Los Angeles (ending 21 September 2004).
Major screenings have
taken place in London, Huddersfield, Bedford, etc. from
September to November 04 ... as "A Celebration of
Cultural Diversity."
Within this time frame,
British Sikhs are celebrating the 400th year of their
Guru Granth Sahab - the holy scriptures and the birthday
of Guru Nanak - the founder of Sikhism (in the third
week of November).
We are organizing
screenings in schools, colleges, libraries, museums and
the University halls of Cambridge, Oxford, Birmingham,
etc., as we move from London's European Social Forum
Film Festival (14-17 Oct) to Cardiff and Swansea
(Wales), Glasgow (Scotland) to Belfast (Ireland).
Let's share in the effort
of distancing ignorance and fear of our fellow neighbors
...
For more information,
Visit
www.cultural-diversity.co.uk/presentation.htm - You
can review 3-4 min of the film on streaming video ...
sponsored by Jean Bartlett, Managing Director of The Bag
Lady
www.bagladyit.com in Cardiff, Wales.
For more information
contact:
Ms Vinanti Sarkar,
Producer & Director of MISTAKEN IDENTITY (New York, USA)
Email:
culturaldiversityfilms@msn.com &
Ms Nims Sarkar, Managing
Director, Celebrating Cultural Diversity (CCD)
59 Vicarage Road,
Harborne, Birmingham B17 0SR Tel: 0121-427-5991
Email: nimsarkar@aol.com
|
ਰਾਜ ਭੂਪਿੰਦਰ
ਸਿੰਘ, ਭਾਰਤ |
07/10/04
ਬੀਬੀ ਗੁਰਸ਼ਰਨਜੀਤ ਕੌਰ ਜੀ,
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਿਹ ! !
ਆਪ ਦਾ ਪਤਰ ਮਿਤੀ 04-10-2004 ਪੜਿਆ , ਜੋ ਕਿ ਪੰਜਾਬੀ ਵਿਚ ਲਿਖਿਆ
ਹੋਇਆ ਸੀ । ਤੁਸੀਂ ਜਾਪਾਨ ਵਿਚ ਰਹਿੰਦੇ ਹੋਏ, ਪੰਜਾਬੀ ਮਾਂ ਬੋਲੀ
ਨਾਲ ਜੁੜੇ ਹੋਏ, ਬਹੁਤ ਹੀ ਚੰਗਾ ਲਗਦਾ ਹੈ । ਆਸ ਕਰਦਾ ਹਾਂ ਕਿ
ਤੁਸੀਂ ਅੱਗੇ ਤੋਂ ਹਮੇਸ਼ਾ ਪੰਜਾਬੀ ਵਿਚ ਹੀ ਪਤਰ ਲਿਖਿਆ ਕਰੋਗੇ !
ਇੰਟਰਨੈੱਟ ਦੀ ਕਾਢ ਨੇ ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਇੱਕ
ਪਲੇਟਫਾਰਮ ਤੇ ਲਿਆ ਖੜਾ ਕੀਤਾ ਹੈ, ਭਾਵੇਂ ਉਹ ਅਮਰੀਕਾ, ਭਾਵੇਂ
ਆਸਟਰੇਲੀਆ, ਭਾਵੇਂ ਜਪਾਨ, ਜਾਂ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੋਵੇ ,
ਸਾਰੇ ਆਪੋ ਆਪਣੇ ਕੰਪਿਊਟਰਾਂ ਦੀ ਸਕਰੀਨ ਤੇ ਦੂਜਿਆਂ ਦੇ ਵਿਚਾਰ ਤੇ
ਲੇਖ, ਕਹਾਣੀਆਂ ਆਰਾਮ ਨਾਲ ਹਰ ਰੋਜ ਪੜ੍ਹ ਸਕਦੇ ਹਨ ।
5ਆਬੀ.ਕਾਮ ਤੇ ਹੋਰ ਪੰਜਾਬੀ ਵੈਬਸਾਈਟਾਂ 'ਬਾਹਰ' ਰਹਿ ਰਹੇ ਪੰਜਾਬੀਆਂ
ਨੂੰ ਪੰਜਾਬੀ ਵਿਰਸੇ ਤੇ ਬੋਲੀ ਨਾਲ ਜੋੜਨ ਵਿਚ ਇੱਕ ਅਹਿਮ ਰੋਲ ਅਦਾ
ਕਰਦੀਆਂ ਹਨ , ਜਿਸ ਲਈ ਇਹਨਾਂ ਵੈਬਸਾਈਟਾਂ ਦੇ ਪ੍ਰਬੰਧਕ ਵਧਾਈ ਦੇ
ਹੱਕਦਾਰ ਹਨ ।
ਜਾਪਾਨ ਵਿਚ ਕਿੰਨੇ ਕੁ ਸਿੱਖ ਪਰਿਵਾਰ ਰਹਿੰਦੇ ਹੋਣਗੇ ? ਕੀ ਜਾਪਾਨ
ਵਿਚ ਕਿੰਨੇ ਕੁ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹਨ । ਕੀ ਸ਼ਰਧਾਲੂ ਸਿੱਖ
ਆਪਣੇ ਘਰਾਂ ਵਿਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ
ਹਨ ?
ਮੈਂ ਬਾਬਾ ਮਾਨ ਸਿੰਘ ਪਿਹੋਵੇ ਵਾਲੇ ( ਇਥੇ ਅਸੀਂ ਭੇਵੇ ਵਾਲੇ
ਕਹਿੰਦੇ ਹਾਂ) ਬਾਰੇ ਸਾਰੀਆਂ ਪੰਜਾਬੀ ਵੈਬਸਾਈਟਾਂ ਨੂੰ ਪਤਰ ਲਿਖਿਆ
ਸੀ ਜੋ ਕਿ ਹੋਰ ਪੰਜਾਬੀ ਵੈਬਸਾਈਟ ਤੇ ਛਪਿਆ ਸੀ, ਪਰ 5ਆਬੀ.ਕਾਮ
ਵਾਲਿਆਂ ਨੇ ਇਹ ਪਤਰ ਨਹੀਂ ਛਾਪਿਆ। ਪਤਾ ਨਹੀਂ ਕਿਉਂ ?
ਇਸ ਬਾਰੇ ਮੈਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਹਾਂ ਕਿ
ਪੰਜਾਬ ਵਿਚ ਕਿਸੇ ਵੀ ਅਖਬਾਰ ਨੇ ਇਸ ਬਾਰੇ ਖਬਰ ਨਹੀਂ ਛਾਪੀ । ਜੇ ਕਰ
ਇਹ ਘਟਨਾ ਸੱਚੀ ਹੁੰਦੀ ਤਾਂ ਲੋਕਲ ਅਖਬਾਰਾਂ ਵਿਚ ਜਰੂਰ ਆਉਂਦੀ । ਪਰ
ਇਹ ਝੂਠੀ ਖਬਰ, ਜੋ ਕਿ ਬਾਬਾ ਮਾਨ ਸਿੰਘ ਜੀ ਦੇ ਕਿਸੇ ਦੋਖੀ ਵਲੋਂ
ਫੋਨ ਕਰ ਕੇ , ਕਿਸੇ ਬਾਹਰਲੇ ਦੇਸ਼ ਦੇ ਅਖਬਾਰ ਵਿਚ ਫਰਜੀ ਨਾਵਾਂ ਹੇਠ
(ਅਗਿਆਨਤਾ ਵਸ) ਮਨਘੜਤ ਕਹਾਣੀ ਬਣਾ ਕੇ ਲਗਾਈ ਗਈ, ਜੋ ਕਿ ਬਾਦ ਵਿਚ
ਮਹਿਜ ਇੱਕ ਕੋਝੀ ਸਾਜਿਸ਼ ਸਾਬਤ ਹੋਈ ।
ਹੁਣ ਆਉਂਦੇ ਹਾਂ ਕਰੋੜਾਂ ਰੁਪਏ ਦੀ ਜਾਇਦਾਦ ਸਬੰਧੀ । ਇਹ ਦੋਸ਼ ਕਿਸੇ
ਤੇ ਵੀ ਲਾਏ ਜਾ ਸਕਦੇ ਹਨ, ਪਰ ਇਹ ਦੋਸ਼ ਸਾਬਤ ਕਰਨ ਲਈ ਪੁਖਤਾ ਸਬੂਤ
ਵੀ ਚਾਹੀਦੇ ਹੁੰਦੇ ਹਨ ਜੋ ਕਿ ਅਕਸਰ ਗਾਇਬ ਹੁੰਦੇ ਹਨ । ਇਹ ਅਫਵਾਹਾਂ
ਬਹੁਤ ਜਲਦੀ ਜੰਗਲ ਦੀ ਅੱਗ ਵਾਂਗ ਫੈਲਦੀਆਂ ਹਨ ਤੇ ਆਮ ਲੋਕ ਇਨਾਂ ਤੇ
ਵਿਸ਼ਵਾਸ਼ ਕਰ ਕੇ, ਬਾਬਿਆਂ ਨੂੰ ਬੁਰਾ ਭਲਾ ਕਹਿਣ ਲਗ ਜਾਂਦੇ ਹਨ । ਇਹ
ਬੁਰਾ ਭਲਾ ਕਹਿਣ ਵਿਚ, ਕਾਮਰੇਡ ਤੇ ਤਰਕਸ਼ੀਲ ਵਾਲੇ ਸਭ ਤੋਂ ਅੱਗੇ
ਹੁੰਦੇ ਹਨ , ਜਿਵੇਂ ਕਿ ਤੁਸੀਂ ਉਸ ਪੰਜਾਬੀ ਵੈਬਸਾਈਟ ਤੇ ਪੜਿਆ ਹੀ
ਹੋਵੇਗਾ ।
ਰਾਜ ਭੂਪਿੰਦਰ ਸਿੰਘ, ਭਾਰਤ । |
ਰਾਜ ਭੂਪਿੰਦਰ
ਸਿੰਘ, ਭਾਰਤ |
06/10/04
ਪਿਆਰੇ ਵੀਰ ਜੀਵਨ ਜੀ,
ਸਤਿ ਸ੍ਰੀ ਅਕਾਲ,
ਤੁਸੀਂ ਆਪਣੇ ਪਤਰ ਮਿਤੀ 04-10-2004 ਵਿਚ ਆਪਣੀ ਫੋਟੋ ਨਹੀਂ ਭੇਜੀ,
ਪਰ ਆਪਣੀ 'ਦਿਖ' ਦਾ ਵੇਰਵਾ ਦੇ ਦਿਤਾ ਹੈ, ਚਲੋ ਇਕੋ ਹੀ ਗਲ ਹੈ !
ਪਰ ਤੁਹਾਡਾ ਦਾ ਇਹ ਕਹਿਣਾ ਬੜਾ ਅਜੀਬ ਲਗ ਰਿਹਾ ਹੈ ਕਿ ਉਹ ਇੱਕ
ਤੁਸੀਂ 'ਪਗੜੀ ਰਹਿਤ' ( ਤੇ ਮੋਨੇ ਵੀ ?) ਜੱਟ ਸਿੱਖ ਹੋ ਪਰ ਸਿੱਖੀ
ਵਿਚ ਵੀ ਅਟੁੱਟ ਵਿਸ਼ਵਾਸ਼ ਰੱਖਦੇ ਹੋ ।
1. ਜੀਵਨ ਜੀ, ਤੁਸੀਂ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹੋ । ਕੀ
ਤੁਹਾਡੇ ਵੱਡੇ ਵਡੇਰੇ ਕੇਸਾਧਾਰੀ ਤੇ ਪਗੜੀਧਾਰੀ ਨਹੀਂ ਸਨ ? ਜੇ ਸਨ
ਤਾਂ ਤੁਹਾਡੀ ਪਗੜੀ-ਰਹਿਤ ਹੋਣ ਦੀ ਕੀ ਮਜਬੂਰੀ ਹੈ ?
2. ਇਕ ਪਾਸੇ ਤੁਸੀਂ ਆਪਣੇ ਨਾਂ ਨਾਲ ਆਪਣੀ ਗੋਤ, ਜੱਦੀ ਪਿੰਡ, ਜਿਲਾਂ
ਤੇ ਮੌਜੂਦਾ ਦੇਸ਼ ਲਗਾ ਰਹੇ ਹੋ, ਪਰ ਦੂਜੇ ਪਾਸੇ ਸ਼੍ਰੀ ਗੁਰੂ ਗੋਬਿੰਦ
ਸਿੰਘ ਜੀ ਦੀ ਬਖਸ਼ੀ ਹੋਈ ਦਾਤ "ਸਿੰਘ" ਲਗਾਉਣ ਤੋਂ ਪਰਹੇਜ ਕਰ ਰਹੇ ਹੋ
। ਕੀ ਕਾਰਨ ਹੈ ?
2. ਇੱਕ ਪਾਸੇ ਤੁਸੀਂ ਕਹਿ ਰਹੇ ਹਨ ਕਿ ਤੁਸੀਂ ਜਾਤ ਪਾਤ ( ਜਿਵੇਂ ਕਿ
ਜੱਟ, ਬਾਣੀਆ, ਨਾਈ, ਸ਼ੀਬਾਂ, ਤਰਖਾਣ ) ਵਿਚ ਵਿਸ਼ਵਾਸ਼ ਨਹੀਂ ਰੱਖਦੇ ਤੇ
ਨਾਲ ਹੀ ਆਪਣੀ ਪਛਾਣ ਬਤੌਰ 'ਜੱਟ' ਸਿੱਖ ਕਰਵਾ ਰਹੇ ਹਨ ! ਬੜਾ ਅਜੀਬ
ਲੱਗ ਰਿਹਾ ਹੈ ਨਾ !
3. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਹਨ ਕਿ -
" ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ "
ਤੁਸੀਂ ਸਿੱਖੀ ਵਿਚ ਅਟੁੱਟ ਵਿਸ਼ਵਾਸ਼ ਰੱਖਦੇ ਹੋਏ, ਸਿੱਖਾਂ ਵਾਲੀ
ਰਹਿਣੀ ( ਸਰੂਪ) ਰੱਖਣ ਵਿਚ ਵਿਸ਼ਵਾਸ਼ ਕਿਉਂ ਨਹੀਂ ਰੱਖਦੇ ?
ਕੀ ਲੋੜ ਪੈ ਗਈ ਸੀ, ਕਲੀਨ ਸ਼ੇਵ ਹੋਣ ਦੀ ? ਕੀ ਤੁਹਾਨੂੰ ਕਿਸੇ ਡਾਕਟਰ
ਨੇ ਕਿਹਾ ਹੈ ਕਿ , ਜੀ ਤੁਹਾਨੂੰ ਚਮੜੀ ਦੀ ਬੀਮਾਰੀ ਹੈ ਤਾਂ ਜੋ ਕਲੀਨ
ਸ਼ੇਵ ਹੋ ਜਾਵੋ ! ਕਿਤੇ ਮਾਡਰਨ ਬਨਣ ਦੀ ਚਾਹਤ ਤਾਂ ਨਹੀਂ ਪਾਲ ਲਈ,
ਤੁਸੀਂ ਆਪਣੇ ਮਨ ਵਿਚ ?
4. ਕੀ ਤੁਸੀਂ ਕੁਦਰਤ ਤੋਂ ਜਿਆਦਾ ਸਿਆਣਪ ਰੱਖਦੇ ਹੋ ਕਿ ਜਿਸ ਨੇ
ਸਰੀਰ ਦੇ ਉਨਾਂ ਹਿਸਿਆਂ ਤੇ ਵਾਲ ਦਿਤੇ ਹਨ, ਜਿਥੇ ਲੋੜ ਹੈ ?
ਪਰ ਤੁਸੀਂ ਵਾਲਾਂ/ ਰੋਮਾਂ ਦੀ ਬੇਅਦਬੀ ਕਰ ਕੇ ਕੁਦਰਤ ਦੇ ਨਿਯਮਾਂ ਦੀ
ਉਲਘੰਣਾ ਤਾਂ ਨਹੀਂ ਕਰ ਰਹੇ ?
ਵੀਰ ਜੀ, ਸਿੱਖ ਹੋ ਕੇ ਗੈਰ-ਸਿੱਖਾਂ ਵਾਲੀਆਂ ਗੱਲਾਂ ਨਾਂ ਕਰੋ ਅਤੇ
ਸਿੱਖ ਵਿਚਾਰਧਾਰਾ ਨੂੰ ਅਪਨਾਉਣ ਤੋਂ ਗੁਰੇਜ ਨਾਂ ਕਰੋ । ਗੁਮਰਾਹ ਕਰਨ
ਵਾਲੇ ਬਹੁਤ ਹੁੰਦੇ ਹਨ, ਪਰ ਸਹੀ ਰਾਹ ਦਸਣ ਵਾਲੇ ਘੱਟ ਹੀ ਮਿਲਦੇ ਹਨ
।
ਤੁਹਾਡੇ ਲਈ ਇੱਕ ਉਦਾਹਰਣ ਹੋਰ ਦੇ ਰਿਹਾ ਹਾਂ । ਇੱਕ ਬੱਚਾ ਕਿਸੇ
ਸਕੂਲ ਵਿਚ ਪੜਦਾ ਹੈ ਤੇ ਅਚਾਨਕ ਇੱਕ ਦਿਨ ਉਹ ਕਹਿੰਦਾ ਹੈ ਕਿ ,
ਮਾਸਟਰ ਜੀ , ਮੈਂ ਹੁਣ ਸਕੂਲ ਦੀ ਵਰਦੀ ਨਹੀਂ ਪਾਵਾਂਗਾ ਪਰ ਸਕੂਲ ਦੇ
ਹੋਰ ਸਾਰੇ ਕਾਇਦੇ ਕਾਨੂੰਨ ਮਨਾਂਗਾ । ਚੰਗੀ ਤਰਾਂ ਪੜ੍ਹਾਂਗਾਂ ਵੀ ਤੇ
ਖੇਡਾਂ ਵਿਚ ਵੀ ਭਾਗ ਲਵਾਂਗਾ । ਪਰ ਮਾਸਟਰ ਜੀ, ਮੈਂ ਸਕੂਲ ਦੀ ਵਰਦੀ
ਨਹੀਂ ਪਾਵਾਂਗਾ । ਮਾਸਟਰ ਜੀ ਇਸ ਦਾ ਕਾਰਨ ਪੁਛਦੇ ਹਨ ਤਾਂ ਬੱਚਾ
ਕਹਿੰਦਾ ਹੈ ਕਿ ਦੂਜੇ ਸਕੂਲ ਵਿਚ ਤਾਂ ਵਰਦੀ ਪਾਉਣੀ ਜਰੂਰੀ ਨਹੀਂ ਹੈ
। (ਪਰ ਉਸ ਬੇਸਮਝ ਨੂੰ ਇਹ ਨਹੀਂ ਪਤਾ ਕਿ ਜਿਸ ਸਕੂਲ ਵਿਚ ਉਹ ਪੜ੍ਹਦਾ
ਹੈ , ਉਸ ਸਕੂਲ ਵਿਚ ਵਰਦੀ ਪਾਉਣਾ ਵੀ ਸਕੂਲ਼ ਦੇ ਨਿਯਮਾਂ ਵਿਚ ਸ਼ਾਮਲ
ਹੈ) । ਮਾਸਟਰ ਜੀ ਕਹਿੰਦੇ ਹਨ ਕਿ ਜੇ ਦੂਜੇ ਸਕੂਲ ਦੇ ਨਿਯਮ ਮੰਨਣੇ
ਹਨ ਤਾਂ ਉਸ ਸਕੂਲ ਵਿਚ ਚਲਾ ਜਾ । ਪਰ ਬੱਚਾ ਕਹਿੰਦਾ ਹੈ ਕਿ , ਨਹੀਂ
ਜੀ, ਰਹਿਣਾ ਵੀ ਇਸੇ ਸਕੂਲ ਵਿਚ ਤੇ ਵਰਦੀ ਵੀ ਨਹੀਂ ਪਾਉਣੀ । ਤੁਹਾਡੀ
ਵੀ ਤਾਂ ਉਹੀ ਗੱਲ ਹੈ ਕਿ ਸਿੱਖੀ ਵਿਚ ਅਟੁੱਟ ਵਿਸ਼ਵਾਸ਼ ਵੀ ਰੱਖਣਾ ਹੈ
ਤੇ ਰਹਿਣਾ ਵੀ ਪਗੜੀ-ਰਹਿਤ ( ਤੇ ਮੋਨਾ ਵੀ ?) । ( ਗੈਰ-ਸਿੱਖਾ ਦੀ
ਨਕਲ ਕਰਦੇ ਹੋਏ )
ਸੋ ਵੀਰ ਜੀ, ਜੇ ਸਿੱਖ ਕਹਾਉਣਾ ਹੈ ਤਾਂ ਸਿੱਖਾਂ ਵਾਂਗ ਹੀ ਬਣ ਕੇ
ਰਹੋ । ਗੈਰ ਸਿੱਖਾਂ ਦੀ ਨਕਲ ਨਾ ਕਰੋ । ਦੋ ਬੇੜੀਆਂ ਦਾ ਸਵਾਰ ਹਮੇਸ਼ਾ
ਡੁਬਦਾ ਹੀ ਹੈ, ਸਿਰੇ ਨਹੀਂ ਲਗਦਾ ।
ਤੁਹਾਡੇ ਵਿਚਾਰਾਂ ਦੀ ਉਡੀਕ ਵਿਚ ,
ਰਾਜ ਭੂਪਿੰਦਰ ਸਿੰਘ, ਭਾਰਤ । |
ਰਬਿੰਦਰ ਰੈਂਸੀ,
ਆਸਟਰੀਆ |
06/10/04
ਸਾਲਜ਼ਬਰਗ (ਆਸਟਰੀਆ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400
ਸਾਲਾ ਪ੍ਰਕਾਸ਼ ਉਤਸਵ ਮਨਾਇਆ
ਸਾਲਜ਼ਬਰਗ ਗੁਰੂ ਘਰ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ 400
ਸਾਲਾ ਪ੍ਰਕਾਸ਼ ਉਤਸਵ ਸੰਗਤਾਂ ਵੱਲੋਂ ਪੂਰਾ ਮਹੀਨਾ ਹੀ ਬੜੀ ਧੂਮ-ਧਾਮ
ਨਾਲ ਮਨਾਇਆ ਗਿਆ। ਗੁਰਦੁਆਰਾ ਸਾਂਝੀਵਾਲ ਸਿੰਘ ਸਭਾ ਵੱਲੋਂ ਇਸ ਉਤਸਵ
ਦੀਆਂ ਤਿਆਰੀਆਂ ਇੱਕ ਮਹੀਨਾ ਪਹਿਲਾਂ ਹੀ ਜੋਰ-ਸ਼ੋਰ ਨਾਲ ਆਰੰਭ ਕਰ
ਦਿੱਤੀਆਂ ਗਈਆਂ ਸਨ।
ਸਤੰਬਰ ਮਹੀਨੇ ਦੀ 5 ਤਾਰੀਕ ਤੋਂ ਲੈ ਕੇ ਇੱਕ ਹਫ਼ਤਾ ਗਿਆਨੀ
ਅਮਰਜੀਤ ਸਿੰਘ ਜੀ ਚਾਕਰ, ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਗੁਰੂ
ਦੀ ਉਸਤਿਤ ਨਾਲ ਸੰਗਤ ਨੂੰ ਜੋੜੀ ਰੱਖਿਆ। ਫਿਰ 12 ਤਾਰੀਕ ਨੂੰ
ਇੰਗਲੈਂਡ ਤੋਂ ਗਿਆਨੀ ਸਰਵਣ ਸਿੰਘ 'ਅੰਮ੍ਰਿਤ ਬਾਣੀ ਰੇਡੀਓ'
ਵਾਲੇ ਵਿਸ਼ੇਸ਼ ਸੱਦੇ ਉੱਪਰ ਇੱਥੇ ਪਧਾਰੇ ਅਤੇ ਉਹਨਾਂ ਨੇ ਤਿੰਨ ਦਿਨ
ਗੁਰਬਾਣੀ ਅਤੇ ਕਥਾ ਦਾ ਪ੍ਰਵਾਹ ਚਲਾਇਆ। ਉਸ ਤੋਂ ਤੀਸਰੇ ਹਫ਼ਤੇ ਭਾਈ
ਅਜੀਤ ਸਿੰਘ ਜੀ ਕਾਹਨਪੁਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਦਰਸ਼ਣ
ਦਿੱਤੇ ਅਤੇ ਤਿੰਨੇ ਦਿਨ ਸਮੂਹ ਸੰਗਤ ਦੇ ਹਿਰਦੇ ਸੀਤਲ ਕੀਤੇ।
ਇਸ 400 ਸਾਲਾ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿਚ ਭਾਈ ਹਰਮੇਲ ਸਿੰਘ
ਬੈਂਸ ਦੇ ਪ੍ਰੀਵਾਰ ਵੱਲੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ।
ਆਖਰੀ ਹਫ਼ਤੇ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ-ਘਰ ਵਿਚ
ਸ਼ਬਦ ਬੋਲਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ
ਸਬੰਧ ਵਿਚ ਗੁਰਦੁਆਰਾ ਸਾਂਝੀਵਾਲ ਸਿੰਘ ਸਭਾ ਦੇ ਪ੍ਰਧਾਨ ਭਾਈ
ਬਲਵਿੰਦਰ ਸਿੰਘ ਰੰਧਾਵਾ (ਬੱਲੀ) ਨੇ ਕਿਹਾ ਕਿ ਜੇ ਅਸੀਂ ਸਾਡੇ
ਬੱਚਿਆਂ ਜਾਂ ਅਗਲੀ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨ ਵਿਚ ਸਫ਼ਲ ਹੋ
ਗਏ ਤਾਂ ਸਮਝੋ ਸਾਡੀ ਘਾਲ ਥਾਏਂ ਪੈ ਗਈ। ਬੱਚਿਆਂ ਨੂੰ ਉਤਸ਼ਾਹਿਤ,
ਸਨਮਾਨਿਤ ਇਸ ਕਰਕੇ ਕੀਤਾ ਗਿਆ ਹੈ ਕਿ ਇਸ ਨਾਲ ਦੂਜੇ ਬੱਚਿਆਂ ਨੂੰ ਵੀ
ਗੁਰੂ-ਘਰ ਅਤੇ ਸ਼ਬਦ-ਗੁਰੂ ਨਾਲ ਲਗਾਉ ਹੋਵੇ।
ਇਸ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ 'ਤੇ ਨਾਵਲਕਾਰ ਸ਼ਿਵਚਰਨ ਜੱਗੀ
ਕੁੱਸਾ ਨੇ "ਮੋਹਿਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ॥" ਤੋਂ ਸ਼ੁਰੂ
ਕਰਕੇ "ਪੋਥੀ ਪ੍ਰਮੇਸਰ ਕਾ ਥਾਨੁ॥" ਤੋਂ ਲੈ ਕੇ "ਹਮ ਧਨਵੰਤ ਭਾਗਠ ਸਚ
ਨਾਇ।। ਹਰ ਗੁਣਿ ਗਾਵਹ ਸਹਜਿ ਸੁਭਾਇ।।" ਤੱਕ ਅਰਥਾਤ ਪੋਥੀਆਂ ਇਕੱਤਰ
ਕਰਨ ਦੇ ਸਮੇਂ ਤੋਂ ਲੈ ਕੇ ਪ੍ਰਕਾਸ਼ ਕਰਨ ਅਤੇ ਹੁਕਮਨਾਮਾ ਲੈਣ ਤੱਕ
ਬੜੇ ਲੰਬੇ ਵਿਸਥਾਰ ਸਹਿਤ ਚਾਨਣਾ ਪਾਇਆ।
ਗੁਰੂ-ਘਰ ਦੇ ਪ੍ਰਧਾਨ ਸ੍ਰ: ਬਲਵਿੰਦਰ ਸਿੰਘ ਰੰਧਾਵਾ ਅਤੇ
ਚੇਅਰਮੈਨ ਸ੍ਰ: ਹਰਜਿੰਦਰ ਸਿੰਘ ਸਰਾਂ ਨੇ ਸਮੂਹ ਸੰਗਤਾਂ, ਕੀਰਤਨੀ
ਜੱਥੇ ਅਤੇ ਕਥਾਕਾਰਾਂ ਦਾ ਦਿਲੀ ਧੰਨਵਾਦ ਕੀਤਾ। |
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
05/10/04
ਗੁਰੂ ਨੂੰ ਪੂਜੀਏ ਕਿ…………ਅਮਲ ਕਰੀਏ ਲੇਖ ਵਿੱਚ ਸ: ਦਲਬੀਰ ਸਿੰਘ
ਨੇ ਪੂਜਾ ਅਤੇ ਅਮਲ ਨੂੰ ਸਿੱਖ ਪਰਸੰਗ ਵਿੱਚ ਸਪਸ਼ਟ ਨਹੀਂ ਕੀਤਾ।
ਦੂਜੀ ਗੱਲ ਇਹ ਕਿ ਅੱਜ ਇੰਟਰਨੈਟ ਦੇ ਜ਼ਮਾਨੇ ਵਿੱਚ ਇਹ ਕਹਿਣਾ ਕਿ
"ਇਤਿਹਾਸ ਨੂੰ ਪੜ੍ਹਾਉਣ ਵਾਲੇ ਦੱਸਦੇ ਹਨ" ਕੋਈ ਬਹੁਤਾ ਵਜ਼ਨ ਨਹੀਂ
ਰੱਖਦਾ। ਕਿਰਪਾ ਕਰ ਕੇ ਕਿਤਾਬੀ-ਦਸਤਾਵੇਜ਼ੀ ਹਵਾਲੇ ਤੇ ਸਫ਼ੇ ਦਿਓ।
ਹੁਣ ਗੱਲ ਕਰਦੇ ਹਾਂ ਸਿੱਖੀ ਪਰਸੰਗ ਦੀ। ਗੁਰੂ ਗ੍ਰੰਥ ਸਾਹਿਬ
ਵਿੱਚੋਂ ਕੋਈ ਇਕ ਤੁਕ ਦੇਵੋ ਜੋ ਤੁਹਾਡੀ ਲਿਖਤ ਮੁਤਾਬਿਕ "ਰੱਬ ਨਾਲੋਂ
ਘਸੁੰਨ" ਦੀ ਨੇੜਤਾ ਸਪਸ਼ਟ ਕਰੇ। ਨਾਲ ਲਗਦੇ ਇਹ ਵੀ ਦੱਸੋ ਕਿ ਗੁਰੂ
ਨੂੰ ਸ਼ਬਦ ਵਿੱਚੋਂ ਲੱਭਣ ਤੋਂ ਕੌਣ ਰੋਕਦਾ ਹੈ? ਅੱਜ ਇੰਟਰਨੈਟ ਤੇ
ਹਾਸਲ ਪ੍ਰੋ: ਸਾਹਿਬ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਟੀਕਾ
( http://www.gurugranthdarpan.com/)
ਸਾਰੇ ਜੱਗ ਵਿੱਚ ਗਿਆਨ ਵੰਡ ਰਿਹਾ ਹੈ ਅਤੇ ਪੰਜਾਬ ਵਿੱਚ ਲੋਕ ਪੜ੍ਹਾਈ
ਤੋਂ ਭੱਜਦੇ ਹੋਏ, ਭੇਖੀਆਂ ਮਗਰ ਲੱਗੇ ਤਾਵੀਜ਼-ਟੂਣੇ ਭਾਲਦੇ ਫਿਰ ਰਹੇ
ਹਨ। ਲਿਖਣ ਲਈ ਮਸਾਲਾ ਲੱਭਦੇ ਲੇਖਕ ਇਨ੍ਹਾਂ ਭੇਖੀਆਂ ਦੇ ਚੇਲਿਆਂ
ਨਾਲੋਂ ਵੀ ਮਾੜੇ ਹਨ ਜੋ ਗੁਰੂ ਗ੍ਰੰਥ ਸਾਹਿਬ ਨੂੰ ਚਾਨਣ-ਮੁਨਾਰਾ
ਸਾਬਤ ਕਰਨ ਦੀ ਥਾਂ ਘਸੁੰਨ-ਕੈਦ ਵਰਗੇ ਸ਼ਬਦਾਂ ਵਿੱਚ ਫਸਾਉਣ ਦੀ
ਕੋਸ਼ਿਸ਼ ਕਰਦੇ ਹਨ।
ਧੰਨਵਾਦ ਸਹਿਤ,
ਗੁਰਤੇਜ ਸਿੰਘ, ਵੈਲਿੰਗਟਨ-ਨਿਊਜ਼ੀਲੈਂਡ |
ਰਾਜ ਭੂਪਿੰਦਰ ਸਿੰਘ, ਭਾਰਤ |
05/10/04
ਬਹੁਪੱਖੀ
ਸਖਸ਼ੀਅਤ ਦਾ ਮਾਲਕ - ਸ਼ਰਨਜੀਤ ਸਿੰਘ ਹਾਂਗਕਾਂਗ
- ਖ਼ਾਲਸਾ ਦੀਵਾਨ (ਸਿੱਖ ਟੈਂਪਲ) ਹਾਂਗਕਾਂਗ
ਬਹੁਪੱਖੀ ਸਖਸ਼ੀਅਤ ਦਾ ਮਾਲਕ - ਸ਼ਰਨਜੀਤ ਸਿੰਘ ਹਾਂਗਕਾਂਗ ਖ਼ਾਲਸਾ
ਦੀਵਾਨ (ਸਿੱਖ ਟੈਂਪਲ) ਹਾਂਗਕਾਂਗ
ਉਪਰੋਕਤ ਵਿਸ਼ੇਸ਼ ਰਿਪੋਰਟ ਵਿਚ ਸ. ਸ਼ਰਨਜੀਤ ਸਿੰਘ ਬਾਰੇ ਬੜੇ
ਵਿਸਥਾਰ ਨਾਲ ਦੱਸਿਆ ਗਿਆ ਹੈ । ਅਜ ਕਲ ਅਜਿਹੇ ਪੜ੍ਹੇ ਲਿੱਖੇ ਗੁਰੂ
ਪਿਆਰੇ , ਗੁਰਦਆਰਿਆਂ ਦੀ ਸੇਵਾ ਲਈ ਚਾਹੀਦੇ ਹਨ ਜੋ ਕਿ ਸਿੱਖੀ ਦੇ
ਪ੍ਰਚਾਰ ਵਿਚ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰ ਸਕਣ ਤੇ ਬਾਕੀਆਂ
ਨੂੰ ਵੀ ਇਸ ਬਾਰੇ ਜਾਣੂ ਕਰਵਾ ਸਕਣ । ਸ. ਸ਼ਰਨਜੀਤ ਸਿੰਘ ਦੀ ਜੀਵਨ
ਸਾਥਣ ਵੀ ਇਕ ਪੜ੍ਹੀ ਲਿੱਖੀ ਗੁਰਸਿੱਖ ਬੀਬੀ ਹੈ । ਇਸ ਜੋੜੀ ਨੂੰ
ਫੁਲਾਂ ਵਰਗੀ ਬੱਚੀ, ਪ੍ਰਭਸ਼ਰਨ ਕੌਰ ਦੀ ਦਾਤ ਮਿਲਣ ਤੇ ਬਹੁਤ ਬਹੁਤ
ਵਧਾਈ ਹੋਵੇ । ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਸ
ਗੁਰਸਿੱਖ ਪਰਿਵਾਰ ਨੂੰ ਚੰਗੀ ਸਿਹਤ, ਚੜ੍ਹਦੀ ਕਲਾ ਤੇ ਲੰਬੀ ਉਮਰ
ਬਖਸ਼ੇ ਤਾਂ ਕਿ ਇਹ ਪਰਿਵਾਰ ਸਿੱਖੀ ਦੀ ਸੇਵਾ ਤਨੋ ਮਨੋ ਕਰਦਾ ਰਹੇ ।
ਬਾਕੀ ਸਿੱਖਾਂ ਨੂੰ ਵੀ ਇਸ ਪਰਿਵਾਰ ਤੋਂ ਗੁਰਮਤਿ ਸੇਧ ਲੈ ਕੇ
ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ।
---------------------
ਸ. ਕੁਲਵੰਤ ਸਿੰਘ ਜੀ ਦਾ ਮਿਤੀ 03-10-2004 ਦਾ ਪਤਰ ਪੜ ਕੇ
ਬਹੁਤ ਖੁਸ਼ੀ ਹੋਈ ਕਿ ਸ. ਗੁਰਪਾਲ ਸਿੰਘ ਦੇ ਖਿਲਾਫ ਲਾਏ ਗਏ ਦੋਸ਼ ਗਲਤ
ਸਾਬਤ ਹੋਏ । ਅੰਤ ਜਿੱਤ ਸਚਾਈ ਦੀ ਹੋਈ ਤੇ ਸਾਨੂੰ ਸਾਰਿਆਂ ਨੂੰ
ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ । ਸ. ਕੁਲਵੰਤ ਸਿੰਘ ਜੀ
ਵੀ ਇਸ ਵਿਸਥਾਰਤ ਜਾਣਕਾਰੀ ਦੇਣ ਲਈ ਵਧਾਈ ਦੇ ਪਾਤਰ ਬਣਦੇ ਹਨ ।
ਰਾਜ ਭੂਪਿੰਦਰ ਸਿੰਘ, ਭਾਰਤ । |
ਇੱਕ ਪਾਠਕ |
05/10/04
ਵੀਰ ਜੀਵਨ-ਨਿਹਾਲੇਵਾਲੀਆ ਜੀ,ਆਪ ਜੀ ਨੇ ਦੋ
ਟੈਰੋਰਿਸਟਾਂ ਦੀਆਂ ਤਸਵੀਰਾਂ ਨੂੰ ਆਪਣੇ ਇੱਕੋ ਪੱਤਰ ਚ ਦਿਖਾ ਕੇ ਬੜਾ
ਚੰਗਾ ਕੀਤਾ, ਪਰ ਨਾਲ ਹੀ ਇਹਨਾਂ ਨੂੰ ਪ੍ਰਣਾਮ ਕਰ ਦਿੱਤਾ । ਕੀ ਇਹੋ
ਜਿਹੇ ਸਿਪਾਹੀਆਂ ਨੂੰ ਅਸੀਂ ਦਿਲੋਂ ਇੱਜਤ ਦਿੰਦੇ ਹਾਂ ਜਾਂ ਇਹਨਾਂ ਦਾ
ਭੈਅ ਸਾਡੇ ਮੂੰਹੋਂ ਪ੍ਰਣਾਮ ਕਰਾਉਂਦਾ ਹੈ......
ਇੱਕ ਪਾਠਕ |
ਅ ਕੌਰ |
05/10/04
ਵੀਰ ਸ਼ਮਸ਼ੇਰ ਸਿੰਘ ਫਲੋਰੀਡਾ ਵਾਲਿਆਂ ਦੀ ਗੱਲ ਬਿਲਕੁਲ ਠੀਕ ਹੈ ਕਿ
1984 ਦੇ ਹਨੇਰੇ ਦਿਨਾਂ ਦੀ ਯਾਦ ਵਿੱਚ ਕੁਝ ਲਿਖਣਾ ਚਾਹੀਦਾ ਹੈ, ਪਰ
ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਏ ਕਿ ਉਹ ਕਿਹੜੇ ਅਸਲੀ ਕਾਰਣ ਸਨ
ਜਿਹਨਾਂ ਕਰਕੇ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬ ਦੇ ਅੰਦਰ ਅਤੇ
ਬਾਹਰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਲ ਸਚਾਈ ਦੀ ਹੈ,
ਅਤੇ ਸੱਚ ਹਮੇਸ਼ਾਂ ਕੌੜਾ ਹੋਣ ਕਰਕੇ ਬਹੁਤੀ ਵਾਰ ਸਜ਼ਾ ਜਾਫਤਾ ਹੁੰਦਾ
ਹੈ। ਅਸਲੀ ਦੋਸ਼ੀ ਉਹ ਹੁੰਦਾ ਹੈ ਜੋ ਕਾਰਨ ਪੈਦਾ ਕਰਦਾ ਹੈ, ਉਹਨਾਂ
ਕਾਰਨਾਂ ਦੇ ਜੋ ਸ਼ਿਕਾਰ ਬਣਦੇ ਹਨ, ਉਨ੍ਹਾਂ ਦਾ ਅਸਲ ਵਿੱਚ ਕੋਈ ਕਸੂਰ
ਨਹੀਂ ਹੁੰਦਾ। ਇਹ ਹੀ ਹਾਲ ਪੰਜਾਬ ਵਾਸੀਆਂ ਦਾ ਹੈ। ਇਹਨਾਂ ਦੇ ਹਿੱਸੇ
ਤਾਂ ਅਕ੍ਰਿਤਘਨਾਂ ਦੁਆਰਾ ਪੈਦਾ ਕੀਤਾ ਸੰਤਾਪ ਹੀ ਭੋਗਨ ਨੂੰ ਆਇਆ ਸੀ।
ਕਿਸਦਾ ਜੀਅ ਕਰਦਾ ਹੈ ਘਰਾਂ ਦੇ ਸੁਖ ਛੱਡਕੇ ਦਰ ਦਰ ਦੀਆਂ ਠੋਕਰਾਂ
ਖਾਣ ਲਈ। ਪਰ ਦੁੱਖ ਦੀ ਗੱਲ ਹੈ ਕਿ ਐਨਾ ਕੁਝ ਸਹਿ ਕੇ ਵੀ ਪੱਲੇ
ਨਿਰਾਸ਼ਾ ਅਤੇ ਨਮੋਸ਼ੀ ਹੀ ਪਈ, ਕਿਉਂਕਿ ਦੁਨੀਆਂ ਜਿੱਤਣ ਵਾਲਿਆਂ ਦੇ ਹੀ
ਹਮੇਸ਼ਾਂ ਸੋਹਲੇ ਗਾਉਂਦੀ ਹੈ ਅਤੇ ਹਾਰਨ ਵਾਲਿਆਂ ਨਾਲ ਦੋਸ਼ੀਆਂ ਵਰਗਾ
ਸਲੂਕ ਕਰਦੀ ਹੈ, ਭਾਵੇਂ ਹਾਰਨ ਵਾਲੇ ਆਪਣੇ ਹੱਕਾਂ ਦੀ ਰਾਖੀ ਹੀ ਕਿਉਂ
ਨਾਂ ਕਰ ਰਹੇ ਹੋਣ।
ਅਸਲੀਅਤ ਸਭ ਦੇ ਸਾਹਮਣੇ ਹੈ ਅੱਜ ਪੰਜਾਬ ਕੋਲ ਆਪਣੇ
ਯੋਗਾ ਵੀ ਪਾਣੀ ਨਹੀਂ ਹੈ, ਉਪਰੋਂ ਧੱਕੇ ਨਾਲ ਪਾਣੀ ਖੋਹਣ ਦੀਆਂ
ਕੋਸ਼ਿਸ਼ਾਂ ਸੁਪਰੀਮ ਕੋਰਟ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਸੋ ਆਓ ਜੇ
ਕੁਝ ਕਰਨਾਂ ਹੈ ਤਾਂ ਹਨੇਰਾ ਕਰਨ ਵਾਲਿਆਂ ਦੇ ਚਿਹਰੇ ਨੰਗੇ ਕੀਤੇ ਜਾਣ
ਨਾਂਕਿ ਖਾੜਕੂ ਵਾਦ ਨੂੰ ਕੋਸਿਆ ਜਾਏ, ਖਾੜਕੂਵਾਦ ਤਾਂ 1947 ਵਿੱਚ
ਕੀਤੇ ਵਾਇਦਿਆਂ ਤੋਂ ਮੁਕਰਨ ਦੇ ਅਨਿਆਂ ਦਾ ਨਤੀਜਾ ਸੀ। ਪੂਰੀ
ਜਾਣਕਾਰੀ ਵਾਸਤੇ ਸ ਸਰੂਪ ਸਿੰਘ ਨਾਰੰਗ ਦੀ ਕਿਤਾਬ ਬਹਾਦਰ ਸਿੱਖ ਕੌਮ
ਕਿਵੇਂ ਪਿੰਜਰੇ ਵਿੱਚ ਪਈ ਵਾਚੀ ਜਾ ਸਕਦੀ ਹੈ। ਭਾਰਤ ਦਾ ਸੰਵਿਧਾਨ
ਅਜਿਹਾ ਹੈ ਜਿਸ ਉਪਰ ਅਜੇ ਤੱਕ ਕਿਸੇ ਸਿੱਖ ਨੇਤਾ ਦੇ ਦਸਤਖਤ ਨਹੀਂ
ਹੋਏ। ਕਾਰਨ ਉਹੋ ਹੀ ਹਨ ਜਿਹਨਾਂ ਕਰਕੇ 1984 ਦੇ ਹਨੇਰੇ ਦਿਨਾਂ ਦੀ
ਯਾਦ ਬਣੀ। ਭਾਰਤੀ ਸੰਵਿਧਾਨ ਅਨੁਸਾਰ ਸਿੱਖ ਕੇਵਲ ਲੰਮੇਵਾਲਾਂ ਵਾਲੇ
ਹਿੰਦੂ ਹੀ ਹਨ, ਭਾਵੇਂ ਇਹਨਾਂ ਲੰਮੇ ਵਾਲਾਂ ਵਾਲਿਆਂ ਕਰਕੇ ਹੀ ਭਾਰਤ
ਵਿੱਚ ਸਨਾਤਨ ਧਰਮ ਦਾ ਬੋਲਵਾਲਾ ਹੈ। ਅਸਲੀ ਇਲਾਜ ਉਹ ਹੀ ਠੀਕ ਜਾਣਿਆਂ
ਜਾਂਦਾ ਹੈ ਜਿਸ ਰਾਹੀਂ ਰੋਗ ਦੇ ਕਾਰਣਾ ਦਾ ਇਲਾਜ ਕਰਕੇ ਰੋਗੀ ਨੂੰ
ਅਰੋਗ ਕੀਤਾ ਜਾਏ ਤਾਂ ਕਿ ਉਹ ਬਿਮਾਰੀ ਫਿਰ ਨਾਂ ਜਾਗ ਪਏ।
ਅੱਜਕਲ ਦਾ ਯੁੱਗ ਵਿਚਾਰ ਦਾ ਯੁੱਗ ਹੈ ਸਾਨੂੰ ਮਿਲ
ਬੈਠ ਕੇ ਆਪਣੇ ਮਸਲੇ ਸੁਲਝਾਉਣੇ ਚਾਹੀਦੇ ਹਨ, ਉਹ ਅੰਗਰੇਜਾਂ ਵਾਲੀ
ਨੀਤੀ ਪਾੜੋ ਤੇ ਰਾਜ ਕਰੋ ਨੂੰ ਤਿਆਗਣਾ ਚਾਹੀਦਾ ਹੈ। ਸਾਡੀਆਂ ਲੜਾਈਆਂ
ਕਾਹਦੀਆਂ ਹਨ ਜਦੋਂ ਅਸੀਂ ਇੱਕ ਦੇਸ਼ ਦੇ ਵਾਸੀ ਹਾਂ। ਅਸੀਂ ਇੱਕ ਦੂਜੇ
ਦੀਆਂ ਮਜਬੂਰੀਆਂ ਕਿਉਂ ਨਹੀਂ ਸਮਝ ਰਹੇ।ਕਿਉਂ ਇੱਕ ਦੂਜੇ ਨਾਲ ਵਿਤਕਰੇ
ਭਰਿਆ ਸਲੂਕ ਕੀਤਾ ਜਾ ਰਿਹਾ ਹੈ?
ਅ ਕੌਰ |
ਸੋਢੀ ਚੰਚਲ |
05/10/04
absouletely right what ever mr writer is saying about
the gurudom and his followers is absouletely right. we
shall not forget one thing time to time the real
messenger comes to show the way and the reality in the
human form. the messenger is not saying the different
thing we are the people who are not understand the real
meaning. if we try to follow the basic teachings of any
religion then we can see the reality who is the real
messenger and who is not even in the sikh religion the
people are far away from the reality example i born in
hindu family as a chamar jati but due to mine parents
attachments with the sikh religion i read more about
sikh religion but when i saw in the reality in
pracitical we are totally different from the sikh
teachings. after adopting the sikh religion now the
people are saying me to mazabi sikh . so mine identity
remains the same as in hindu religion. so i reonuced
this religon also because i want self-respect not
salvation . for that purpose i am seeing the different
way. if any person have any suggestion for that they can
contact me on mine phone num.
0030-21-9248000.0030-6944360391. mine e-mail is
raomarx@yahoo.com |
ਕੁਲਵੰਤ ਸਿੰਘ ਜੌਹਲ, ਅਮਰੀਕਾ |
04/10/04
Addendum to Press release by
Punjabi American Heritage Society.
Punjabi American Heritage Society
will like to thank media especially all Punjabi news
papers for highlighting story of Gurpal Singh Gill. We
also like to thank 5abi.com and Husan Laroay Banga for
his story on your web site and various Punjabi news
papers. Also like to thank all those brothers and
sisters who wrote letters in support of Mr. Gill
Sincerely
Kulwant Singh Johl |
ਰੁਪਿੰਦਰ ਢਿਲੋਂ ਮੋਗਾ,
ਨਾਰਵੇ |
04/10/04
ਬਾਲੀਵੂਡ ਫਿਲਮ ਇੰਡਸਟਰੀ ਦਾ ਮਸਹੂਰ ਕਲਾਕਾਰ
ਮੰਗਲ ਢਿਲੋਂ ਇੱਕ ਜਾਣਿਆ ਪਹਿਚਾਣਿਆ ਨਾਮ ਹੈ. ਵਿਦੇਸ਼ੀ ਲੋਕਾ ਨੂੰ
ਸਿੱਖ ਕੋਮ ਬਾਰੇ ਜਾਣਕਾਰੀ,ਸਿੱਖੀ ਵਿਰਸਾ,ਅਤੇ ਸਿੱਖ ਇਤਿਹਾਸ ਸੰਬਧੀ
ਡਾਕੂਮੰਟਰੀ ਫਿਲਮਾ ਰਾਹੀ ਸਿੱਖ ਪ੍ਚਾਰ ਚ ਰੁਝੇ ਮੰਗਲ ਢਿਲੋ ਨੇ
ਸਿੱਖੀ ਸੰਬਧੀ ਇੱਕ ਵੈਬ ਸਾਈਟ ਤਿਆਰ ਕੀਤੀ ਹੈ
WWW.SIKHFILMS.COM
ਅਤੇ ਨਿੱਜੀ ਤੋਰ ਤੇ ਖੁਦ ਸਿੱਖੀ ਦੇ ਪ੍ਚਾਰ ਲਈ
ਉਹ ਹਾਲੈਂਡ, ਬੈਲਜਿਅਮ,ਫਰਾਸ,ਜਰਮਨ,ਆਦਿ ਮੁਲਕਾ ਵਿੱਚ ਸਿੱਖੀ
ਸੰਬਧੀ ਡਾਕੂਮੈਟਰੀ ਫਿਲਮਾ ਦਾ ਪ੍ਸਾਰ ਕਰ ਚੁਕਾ ਹੈ . ਢਿਲੋ ਜੀ
ਦਾ ਮੁਖ ਮਕਸਦ ਵਿਦੇਸ਼ਾ ਵਿੱਚ ਗੋਰਿਆ ਨੂੰ ਸਿੱਖ ਧਰਮ ਤੋ ਜਾਣੂ
ਕਰਵਾਉਣਾ ਹੈ,
ਰੁਪਿੰਦਰ ਢਿਲੋਂ ਮੋਗਾ
ਨਾਰਵੇ |
ਜੀਵਨ
ਨਿਹਾਲੇਵਾਲੀਆ(ਮੋਗਾ), ਡੈਨਮਾਰਕ |
04/10/04
ਰਾਜ ਭੁਪਿੰਦਰ ਸਿੰਘ ਜੀ,
ਜੇ ਸਮਝੇਣ ਵਾਲਾ ਹੋਵੇ ਤਾ ਮੇਰੇ ਵਿਚਾਰਾ ਤੋ ਅਨੁਮਾਨ ਲਾ ਸੱਕਦਾ ਹੈ
ਕਿ ਮੈ ਕਿੱਸ ਰੂਪ ਵਿੱਚ ਹੈ ਫੇਰ ਵੀ ਮੈ ਕਹਿਣਾ ਚਾਵਾਗਾ ਕਿ ਮੈ
ਸਿੱਖੀ ਚ ਅਟੁਟ ਵਿਸਵਾਸ ਰੱਖਣ ਵਾਲਾ ਪਗੜੀ ਰਹਿਤ ਜੱਟ ਸਿੱਖ ਹੈ ਪਰ
ਮੈ ਜਾਤ ਪਾਤ ਚ ਵਿਸਵਾਸ ਨਹੀ ਰੱਖਦਾ, ਮੈ ਸਿੱਖ ਹਾ ਨਾਕਿ ਜੱਟ ,
ਬਾਣਿਆ ,ਸਿਬਾ, ਨਾਈ ,ਤਰਖਾਣ ਆਦਿ, ਕਿ ਮੈ ਤੁਹਾਡੇ ਰੂਪ ਨੂੰ ਵੇਖ
ਸੱਕਦਾ ਹਾ, ਮੇ ਇੱਕ ਕਲੀਨ ਸੈਵ ਬਾਅ ਹਾ ਆਪਣੀ ਤਸਵੀਰ ਅੱਗਲਾ ਪੱਤਰ ਚ
ਜਰੂਰ ਭੇਜਣਾ: ਤੁਹਾਡੇ ਵਿਚਾਰਾ ਦੀ ਉਡੀਕ ਵਿੱਚ,
ਜੀਵਨ ਨਿਹਾਲੇਵਾਲੀਆ(ਮੋਗਾ)
ਡੈਨਮਾਰਕ |
ਰਾਜ ਭੂਪਿੰਦਰ ਸਿੰਘ, ਭਾਰਤ |
04/10/04
ਸਤਿਕਾਰਯੋਗ ਸਾਥੀ ਜੀ,
ਬਕਲਮ ਖੁਦ ਕਾਲਮ ਦੇ ਅਧੀਨ ਇਹ ਤੀਸਰਾ ਵਿਸ਼ਾ ਹੈ , ਜਿਸ ਤੇ ਤੁਸੀਂ
ਪਾਠਕਾਂ ਦੀ ਰਾਏ ਮੰਗ ਰਹੇ ਹੋ । ਪਰ ਮੈਂ ਇਹ ਜਾਨਣਾ ਚਾਹੁੰਦਾ ਹਾਂ
ਕਿ ਪਹਿਲੇ ਵਿਸ਼ਿਆਂ ਤੇ ਪਾਠਕਾਂ ਦੀ ਦਿਤੀ ਗਈ ਰਾਏ ਤੇ ਤੁਹਾਡੀ ਅੰਤਿਮ
ਟਿੱਪਣੀ ਕੀ ਸੀ ? ਜੋ ਕਿ ਹਰ ਪਾਠਕ
ਦੀ ਜਾਨਣ ਦੀ ਉਤਸੁਕਤਾ ਹੁੰਦੀ ਹੈ ।
ਪਿਆਰ ਸਹਿਤ,
ਰਾਜ ਭੂਪਿੰਦਰ ਸਿੰਘ, ਭਾਰਤ । |
ਗੁਰਸ਼ਰਨਜੀਤ ਕੌਰ, ਜਪਾਨ |
04/10/04
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਭੂਪਿੰਦਰ
ਸਿੰਘ ਵੀਰ ਜੀ ॥
ਮੈ ਵੀ ਨਨਕਾਣਾ ਸਾਹਿਬ ਬਾਰੇ ਹੀ ਗਲ ਕੀਤੀ ਸੀ ਲਿਖਣ ਤੋ ਬਾਅਦ ਮੈ
ਵੀ ਇਹ ਮਹਿਸੂਸ ਕੀਤਾ ਕਿ ਪਤਰ ਅਧੂਰਾ ਹੀ ਲਿਖ ਹੋ ਗਿਆ ਇਸ ਗਲ ਦੀ ਮੈ
ਮੁਆਫੀ ਮੰਗਦੀ ਹਾਂ ॥
ਬਾਕੀ ਵਿਚਾਰਾਂ ਤਾਂ ਆਪ ਜੀ ਨਾਲ ਪਹਿਲਾ ਵੀ ਕਰਨੀਆਂ ਸਨ ਕਿ ਆਪ
ਜੀ ਨੇ ਹੋਰ ਸਾਈਟ ਤੇ ਵੀ ਪਤਰ ਪਾਇਆ ਸੀ ਬਾਬਾ ਮਾਨ ਸਿੰਘ ਬਾਰੇ ਵੀਰ
ਜੀ ਆਪਾਂ ਤਾ ਬਾਹਰ ਬੈਠੇ ਹਾਂ ਇਸ ਕਰਕੇ ਇਸ ਬਾਰੇ ਕੁਛੱ ਨਹੀ ਕਿਹ
ਸਕਦੇ ਪਰ ਆਪਜੀ ਤਾਂ ਭਾਰਤ ਵਿਚ ਹੋ ਇਸ ਕਰਕੇ ਆਪ ਜੀ ਪਤਾ ਕਰੋ ਕਿ
ਅਸਲਿਅਤ ਕੀ ਹੈ ॥
ਜੇਕਰ ਇਹ ਸੱਚ ਹੈ ਤਾਂ ਇਸ ਬਾਰੇ ਆਪ ਜੀ ਕੀ ਕਹੋਗੇ ॥ ਇਕ ਪਾਸੇ
ਆਪਣੇ ਨਾਂ ਨਾਲ ਬਾਬਾ ਲਾਉਣਾ ਅਤੇ ਪਰਚਾਰ ਕਰਨਾਂ ਸਿਖ ਧਰਮ
ਦਾਂ ਅਤੇ ਜਾਇਦਾਦ ਬਣਾ ਲੈਣੀ ਕਰੌੜਾਂ ਰੂਪੇਏ ਦੀ ਬਾਬੇ ਨੂੰ
ਮਾਇਆ ਨਾਲ ਪਿਆਰ ਕਿਉ ॥
ਬਾਕੀ ਸਰਕਾਰਾਂ ਦਾ ਹਥੱ ਜਿਸ ਉਪਰ ਹੋਵੇ ਉਸ ਨੂੰ ਕਾਹਦਾ ਡਰ ॥
ਬਾਕੀ ਆਪਜੀ ਜਰੂਰ ਪਤਾ ਕਰਨਾਂ ਕੀ ਸੱਚ ਕੀ ਹੈ ਸਾਨੂੰ ਵੀ ਉਡੀਕ
ਰਹੇਗੀ ਹੋਈਆਂ ਗਲਤੀਆਂ ਮੁਆਫ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ |
ਸ਼ਮਸ਼ੇਰ ਸਿੰਘ ਫ਼ਲੌਰੀਡਾ |
04/10/04
ਸਤਿਕਾਰ ਯੋਗ ਸੰਪਾਦਕ ਜੀ, ਰਾਜ ਭੂਪਿੰਦਰ ਸਿੰਘ ਜੀ, ਅਤੇ ਬੀ.ਐਸ
ਘੁੰਮਣ ਸਾਹਿਬ,
ਸ.ਬੇਅੰਤ ਸਿੰਘ ਹੋਰਾਂ ਵੱਲੋਂ
'1984 ਦੇ ਹਨੇਰੇ ਦਿਣਾਂ ਦੀ ਯਾਦ ਵਿਚ '
ਪੁਸਤਕ ਛਪਣ ਬਾਰੇ ਸਾਰੇ ਬੁੱਧੀ ਜੀਵੀਆਂ ਨੂੰ ਅਤੇ ਵਿਸ਼ੇਸ਼ ਕਰਕੇ
ਹਰ ਗੁਰਸਿੱਖ ਨੂੰ (ਭਾਵੇਂ ਆਪਣੇ ਨਾਮ ਜ਼ਾਹਰ ਨਾ ਕਰਨ), ਪਰ ਇਕ
THESIS ਵਾਂਗ
COMPILE ਕਰਨ ਦੇ ਮਨੋਰਥ
ਨਾਲ ਮਾਇਕ ਸਹਾਇਤਾ ਦੇਣ ਲਈ ਅੱਗੇ ਆਉਣਾ ਚਾਹੀਦੈ।
ਇਹ, ਸਾਰੇ ਮਨੁੱਖਤਾ ਦੇ ਹਿਤੈਸ਼ੀਆਂ ਵੱਲੋਂ ਇਕ ਹਾਹ ਦੇ ਨਾਹਰੇ
ਵਾਂਗ ਸਾਬਤ ਹੋਵੇ ਗਾ। ਜੇਕਰ ਰੀਪੋਰਟ ਕਰਨ ਵਾਲਿਆਂ ਨੂੰ
Identity
ਸਾਮ੍ਹਣੇ ਲਿਆਉਣ ਵਿਚ
ਖਦਸ਼ਾ ਹੈ ਤਾਂ ਜਿੱਥੋਂ ਤੱਕ ਉਹ
ਤਾਰੀਖਾਂ ਅਤੇ ਸਥਾਨਾਂ ਦੀ ਜਾਣਕਾਰੀ ਠੀਕ ਹੈ, ਉਹਨਾਂ ਦੇ ਨਾਮ ਪਾਣੇ
ਕੋਈ ਜ਼ਰੂਰੀ ਨਹੀਂ ਹਨ। ਕਿਓਂਕਿ ਇਸ ਵਿਚ ਕੋਈ ਝੂਠਾ ਵਰਣਨ ਨਹੀਂ
ਹੋਵੇਗਾ।
ਸੱਚ ਤਾਂ ਆਖਰ ਸੱਚ ਹੀ ਹੈ। ਇਸ ਤੋਂ ਵੱਡਾ ਸੱਚ ਹੋਰ ਕੀ ਹੈ, ਕਿ
ਏਨੇ ਬੇਗੁਨਾਂਹ ਰੱਬ ਦੇ ਜੀਅ ਅੱਜ ਇਸ ਦੁਨੀਆਂ ਵਿਚ ਨਹੀਂ ਹਨ।
ਜਿੰਨ੍ਹਾਂ ਦਾ ਏਹੀ ਕਸੂਰ ਸੀ ਕਿ ਉਹ ਕਿਸੇ ਹੋਰ ਧਰਮ ਦੇ ਨਾਲ ਤਅੱਲਕ
ਰੱਖਦੇ ਸਨ।
ਯਾਦ ਰਹੇ ਕਿ ਇਸ ਸੰਧਰਭ ਵਿਚ ਮਹਾਨ ਲੇਖਕਾ ਅਜੀਤ ਕੌਰ ਹੋਰਾਂ ਨੇ
ਪਹਿਲਾਂ ਹੀ ਆਪਣੀ ਇਕ ਪੁਸਤਕ ਵਿਚ ਸ਼ੁਰੂਆਤ ਕੀਤੀ ਸੀ। ਤੁਸੀਂ
ਪੜ੍ਹੋਗੇ ਤਾਂ ਰੁਮਾਲ ਆਪਣੇ ਕੋਲ ਰੱਖਣਾ।
ਜੇ ਕਰ ਉਹਨਾ ਨੂੰ ਪਹੁੰਚ ਕੀਤੀ ਜਾਵੇ, ਤਾਂ ਉਹ ਏਸ ਕਾਰਜ
ਸ਼ੈਲੀ ਨੂੰ ਸਰ-ਅੰਜਾਮ ਦੇ ਸਕਦੇ ਹਨ।
ਨਹੀਂ ਤਾਂ ਦਿੱਲੀ ਵਿਚ ਰਹਿੰਦੇ ਹੀ ਕਈ ਮਸ਼ਹੂਰ ਪੰਜਾਬੀ ਲੇਖਕ ਹਨ।
ਖੁਸ਼ਵੰਤ ਸਿੰਘ ਹੋਰਾਂ ਦੀ ਰਾਏ ਲੈ ਲਈ ਜਾਵੇ। ਉਹ ਤਾਂ ਕੱਲੇ ਕੱਲੇ
ਨੂੰ ਜਾਣਦੇ ਹਨ। ਭਾਵੇਂ ਤਾਂ ਉਹ ਆਪ ਵੀ ਇਹ ਸਭ ਕੁਝ ਕਰ ਸਕਣ ਦੇ
ਸਮਰੱਥ ਹੈਨ। ਇਹ ਸੰਸਾਰ ਵਿਚ ਕਦੇ
ਹੋਏ ਅਭਾਗੇ HOLOCAST
ਵਰਗੀ ਰਚਨਾ
ਹੋ ਸਕਦੀ ਹੈ, ਜੋ ਕਿ ਸਦੀਆਂ ਤੱਕ ਸੱਚ ਦਾ ਦਸਤਾਵੇਜ਼ ਹੋਵੇਗੀ। ਸਾਨੂੰ
ਏਸ ਵੇਲੇ ਇਹ ਮੌਕਾ ਨਹੀਂ ਖੁੰਝਾਉਣਾ ਚਾਹੀਦਾ।
ਖੁਸ਼ਵੰਤ ਸਿੰਘ ਹੋਰਾਂ ਨੂੰ ਹਿੰਦੀ, ਪੰਜਾਬੀ, ਅੰਗਰੇਜ਼ੀ ਵਿਚ ਕਮਾਲ
ਹਾਸਲ ਹੈ। ਓਹਨਾਂ ਨੂੰ ਤਾਂ ਦੁਨੀਆਂ ਜਾਣਦੀ ਹੈ। ਸਾਰੇ ਸੰਸਾਰ ਵਿਚ
ਇਹ ਪੁਸਤਕ ਇਕ Message of Truth
ਵਾਂਗ ਮਸ਼ਹੂਰ ਹੋਵੇਗੀ।
ਜਦੋਂ ਇਹ ਪੁਸਤਕ ਛਪ ਗਈ ਤਾਂ ਉਸਦੀ ਕਮਾਈ ਵਿੱਚੋਂ ਕਈ ਦੁਖਿਤ
ਪਰਿਵਾਰਾਂ ਦੇ ਬੱਚਿਆਂ ਦੇ ਵਜ਼ੀਫ਼ਾ ਫ਼ੰਡ ਵਿਚ ਸਹਾਇਤਾ ਦਿੱਤੀ ਜਾ
ਸਕੇਗੀ।
ਬੇਅੰਤ ਸਿੰਘ ਜੀ ਨੇ ਠੀਕ ਹੀ ਲਿਖਿਆ ਹੈ ਕਿ
Time is ripe. Although Mrs. Sonia
Gandhi and the Prime Minister have condemed the1984
killings of Sikhs as unfortunate happenings that should
not have happened ( and will not be allowed to happen
again ) purely to highlight the massacre of Gujrat
during the previous regime,
ਇਸ ਤੋਂ ਇਲਾਵਾ ਹੁਣ ਤੱਕ ਥਾਪੇ ਗਏ ਕਮਿਸ਼ਨਾਂ ਦੀਆਂ
Findings ਦੇ
ਆਂਕੜੇ (ਜੋ ਸਮੇਂ ਸਮੇਂ 'ਤੇ ਪ੍ਰੈਸ ਵਿਚ ਨਸ਼ਰ ਹੋਏ ਨੇ), ਦ੍ਰਿਸ਼ਟਾਂਤ
ਵਜੋਂ ਵਰਤਣਾ ਕੋਈ ਝੂਠਾ ਬਿਆਨ ਨਹੀਂ ਹੋਵੇਗਾ। ਅਜੀਤ ਕੌਰ ਅਤੇ
ਖੁਸ਼ਵੰਤ ਸਿੰਘ ਹੋਰੀਂ ਖੁਦ ਪੱਤਰ ਕਾਰੀ ਵਿਚ ਰਹੇ ਹਨ। ਅਤੇ ਉਹਨਾਂ
ਨੂੰ ਇਸ ਦੀਆਂ
limitations ਬਾਰੇ ਪੂਰਾ ਗਿਆਨ ਹੈ।
ਪੁਸਤਕ ਨੂੰ ਕਿਸੇ ਵਿਅਕਤੀ ਵੱਲੋਂ ਨਹੀਂ ਤਾਂ ਤੁਹਾਡੀ ਫ਼ਾਊਂਡੇਸ਼ਨ
ਵੱਲੋਂ ਛਾਪਿਆ ਜਾ ਸਕਦੈ।
ਏਸ ਪੁਸਤਕ ਦਾ ਅੰਗਰੇਜ਼ੀ, ਹਿੰਦੀ ਵਿਚ ਤਰਜਮਾ ਹੋਣਾ ਚਾਹੀਦੈ।
ਮੇਰੇ ਖਿਆਂਲ ਵਿਚ, ਇਕ ਐਡੀਸ਼ਨ ਲਈ ਵੱਧ ਤੋਂ ਵੱਧ ਦੋ ਤਿੰਨ ਲੱਖ ਰੁਪਏ
ਖਰਚ ਆਉਣਗੇ। ਜੇਕਰ ਇਕ ਇਕ ਗੁਰਦਵਾਰਾ ਜਾਂ
Concerned citizen ਏਸ ਪ੍ਰਾਜੈਕਟ ਲਈ 20 / 20
ਡਾਲਰ ਵੀ ਦੇਵੇ ਤਾਂ 250 -300 ਵਿਅਕਤੀਆਂ ਦੀ ਹਿੰਮਤ ਨਾਲ ਹੀ ਕਾਰਜ
ਸੰਪੰਨ ਹੋ ਸਕਦੈ। ਏਨਾ ਕੁ ਪੈਸਾ ਤਾਂ ਇਕ ਸੱਭਿਆਚਾਰਕ ਮਿਲਣੀ 'ਚ ਹੀ
ਕੱਠਾ ਹੋ ਸਕਦੈ। ਅਮਰੀਕਾ ਕੈਨੇਡਾ ਹਿੰਦੁਸਤਾਨ ਦਾ ਕੋਈ ਦਾਨੀ ਵੀ ਦੇ
ਸਕਦੈ।
ਸਮਾਜ ਦੀਆਂ ਬੁਰਾਈਆਂ ਨੂੰ ਜੱਗ ਜ਼ਾਹਰ ਕੀਤੇ ਬਿਨਾ, ਇਹ ਖਤਮ ਨਹੀਂ
ਹੋਣੀਆਂ।
ਏਸ INTERNET
ਦੇ ਯੁੱਗ ਵਿਚ ਜੇ ਕਰ ਸੱਚ ਦਾ ਨਾਹਰਾ ਬੁਲੰਦ ਕਰਨਾ ਚਾਹੋ,
ਤਾਂ ਕੋਈ ਵੀ ਮਾਂ ਦਾ ਲਾਲ ਤੁਹਾਨੂੰ ਨਹੀਂ ਰੋਕ ਸਕਦਾ, ਜਿੱਥੋਂ ਤੱਕ
ਅਸੀਂ ਕਿਸੇ ਨੂੰ ਅਪਸ਼ਬਦ ਨਹੀਂ ਬੋਲ ਰਹੇ।
ਆਪਣੇ ਵਿਚਾਰ,
ਸ਼ਮਸ਼ੇਰ ਸਿੰਘ ਫ਼ਲੌਰੀਡਾ |
ਰਾਜ ਭੂਪਿੰਦਰ ਸਿੰਘ, ਭਾਰਤ |
03/10/04
ਪਿਆਰੇ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ,
ਸ. ਰਣਜੀਤ ਸਿੰਘ ਜੀ ਦੇ ਪਤਰ ਮਿਤੀ 02-10-2004 ਦੇ
ਸਬੰਧ ਵਿਚ ਮੇਰਾ ਵਿਚਾਰ ਹੈ ਕਿ ਗੁਰਦੁਆਰਾ ਨਨਕਾਣਾ ਸਹਿਬ ਦੇ ਨਾਲ
ਲਗਦਾ ਵਿਦਿਆ ਕੇਂਦਰ ਸਿੱਖ ਯਾਤਰੂਆਂ ਲਈ ਵਰਤਿਆ ਜਾਣਾ ਚਾਹੀਦਾ ਹੈ
ਬਸ਼ਰਤੇ ਕਿ ਵਿਦਿਆ ਕੇਂਦਰ ਲਈ ਇੱਕ ਨਵੀਂ ਇਮਾਰਤ ਤਿਆਰ ਕਰ ਦਿਤੀ ਜਾਵੇ
ਤਾਂ ਕਿ ਪੜਨ ਵਾਲਿਆਂ ਦਾ ਨੁਕਸਾਨ ਨਾਂ ਹੋਵੇ । ਗੁਰਦੁਆਰਾ ਸਾਹਿਬ ਤੇ
ਕੀਤਾ ਹਮਲਾ ਕੁਝ ਕੁ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਚਾਲ ਸੀ, ਜਿਸ
ਕਾਰਨ ਬਾਕੀ ਪਾਕਿਸਤਾਨੀ ਸ਼ਰਧਾਲੂਆਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ
।
----------------------------------
ਸ. ਸੁਚੇਤ ਸਿੰਘ ਜੀ ਦੇ ਪਤਰ ਮਿਤੀ 28-09-2004 ਦੇ ਸਬੰਧ ਵਿਚ
ਮੇਰਾ ਕਹਿਣਾ ਹੈ ਕਿ :-
1. ਸਿੱਖੀ ਤਾਂ "ਖੰਨਿਓ ਤਿੱਖੀ, ਵਾਲੋਂ ਨਿੱਕੀ " ਹੈ । ਸੋ
ਅਜਿਹੀ ਸਿੱਖੀ ਕਮਾਣੀ ਸੌਖੀ ਨਹੀਂ । ਕੁਝ ਪਾਉਣ ਲਈ ਕੁਝ ਕਰਨਾ ਤੇ
ਗੁਆਣਾ ਵੀ ਪੈਂਦਾ ਹੈ । ਵਿਦੇਸ਼ਾਂ ਵਿਚ ਰਹਿ ਤੁਸੀਂ ਸਿੱਖੀ ਕਮਾ ਰਹੇ
ਹੋ, ਇਸ ਲਈ ਵਧਾਈ ਦੇ ਪਾਤਰ ਹੋ । ਵਾਹਿਗੁਰੂ ਤੁਹਾਡੇ ਤੇ ਸਿੱਖੀ ਵਿਚ
ਪਰਪੱਕ ਰਹਿਣ ਦੀ ਮਿਹਰ ਕਰੇ । ਬਾਕੀ ਸਿੱਖਾਂ ਨੂੰ ਵੀ ਇਸ ਤੋਂ ਸਬਕ
ਸਿੱਖਣਾ ਚਾਹੀਦਾ ਹੈ । ਸ਼ੁਰੁਆਤ ਆਪਣੇ ਨਾਵਾਂ ਨਾਲ "ਸਿੰਘ / ਕੌਰ"
ਲਗਾ ਕੇ ਕਰਨੀ ਚਾਹੀਦੀ ਹੈ ਤੇ ਦੂਜਿਆਂ ਨੂੰ ਸੰਬੋਧਨ ਕਰਨ ਲਗਿਆਂ
"ਸਿੰਘ / ਕੌਰ" ਦੀ ਵਰਤੋਂ ਕਰਨੀ ਚਾਹੀਦੀ ਹੈ । ਉਪਰੰਤ ਪਗੜੀਧਾਰੀ (
ਤੇ ਕੇਸਾਧਾਰੀ ਵੀ ) ਹੋਣਾ । ਇਹ ਸਭ ਕੁਝ ਕਰਨ ਲਈ ਕੁਝ ਮੁਸ਼ਕਲਾਂ ਤਾਂ
ਜਰੂਰ ਆਉਣਗੀਆਂ ਜਿਨ੍ਹਾਂ ਦਾ ਸਾਨੂੰ ਖਿੜੇ ਮੱਥੇ ਮੁਕਾਬਲਾ ਕਰਨਾ
ਚਾਹੀਦਾ ਹੈ ਨਾਂ ਕਿ ਮੁਸ਼ਕਲਾ ਵੇਖ ਕੇ ਭਜਣਾ ।
2. ਬਾਕੀ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਸਮੇਂ ਅਨੁਸਾਰ ਬਦਲਣ ਦੀ
ਲੋੜ ਹੈ, ਇਹ ਠੀਕ ਨਹੀਂ ਕਿਉਂਕਿ ਸਿੱਖੀ ਵਿਚ ਰਹਿ ਕੇ ਵੀ ਤੁਸੀਂ
ਸਮਾਜ ਵਿਚ ਵਿਚਰ ਸਕਦੇ ਹੋ । ਕਈ ਵੀ ਇਸੇ 'ਬਦਲਾਓ' ਦੀ ਆੜ ਵਿਚ ਮੋਨੇ
ਹੋਈ ਜਾ ਰਹੇ ਹਨ ਤੇ ਆਪਣੇ ਨਾਵਾਂ ਨਾਲ 'ਸਿੰਘ/ਕੌਰ' ਵਰਤਣ ਦੀ ਜਗਾਹ
ਆਪਣੀ ਜਾਤ, ਪਿੰਡ, ਸ਼ਹਿਰ ਤੇ ਦੇਸ਼ ਦਾ ਨਾਂ ਲਗਾਉਣ ਨੂੰ ਤਰਜੀਹ ਦੇ
ਰਹੇ ਹਨ । ਆਪ ਇਸ 'ਬਦਲਾਓ' ਨੂੰ ਸਹੀ ਕਹੋਗੇ ਜਾਂ ਗਲਤ ?
3. ਤੁਹਾਡੀ ਇਹ ਗੱਲ ਠੀਕ ਹੈ ਕਿ ਹਰ ਇਕ ਦੀ ਸੋਚ ਤੇ ਨਜਰੀਆ ਆਪਣਾ
ਆਪਣਾ ਹੁੰਦਾ ਹੈ, ਉਹ ਹੁੰਦਾ ਹੈ ਸਮਾਜਕ ਤੇ ਨਿੱਜੀ ਕਾਰਜਾਂ ਲਈ । ਪਰ
ਵੀਰ ਜੀ, ਧਰਮ ਦੇ ਮਾਮਲੇ ਵਿਚ ਤਾਂ 'ਗੁਰਮਤਿ' ਦੀ ਗਲ ਹੀ ਮੰਨਣੀ
ਚਾਹੀਦੀ ਨਾਂ ਕਿ 'ਮਨਮਤਿ' ਦੀ । ਦੂਜਿਆਂ ਦੀਆਂ ਮਾੜੀਆਂ ਗੱਲਾਂ ਕਰ
ਕੇ, ਜੇ ਕਰ ਅਸੀਂ ਆਪਣੇ ਭੈੜ ਵੀ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕਰਾਂਗੇ
ਤਾਂ ਇਹ ਵੀ ਤਾਂ ਅਣ-ਉਚਿਤ ਹੋਵੇਗਾ ।
----------------------------------------
ਸ. ਬੇਅੰਤ ਸਿੰਘ ਜੀ ਤੇ ਪਤਰ ਮਿਤੀ 01-10-2004 ਵਿਚ 1984 ਦੇ
ਸਾਕੇ ਬਾਰੇ ਵਿਚਾਰ ਬਹੁਤ ਵਧੀਆ ਸਨ । ਪਰ ਕਿਉਂਕਿ ਵੀਰ ਜੀ ਦੇ
ਪੰਜਾਬੀ ਵਿਚ ਲਿਖੇ ਪਤਰ ਪਹਿਲਾਂ ਵੀ ਪੜੇ, ਸੋ ਇਹ ਪਤਰ ਵੀ ਪੰਜਾਬੀ
ਵਿਚ ਲਿਖਣਾ ਬਣਦਾ ਸੀ ਤਾਂ ਕਿ ਹਰ ਪੰਜਾਬੀ ਪਾਠਕ ਇਸ ਨੂੰ ਪੜ ਸਕਦਾ ।
--------------------------------------
ਬੀਬੀ ਗੁਰਸ਼ਰਨਜੀਤ ਕੌਰ ਜੀ ਦੇ ਪਤਰ ਮਿਤੀ 30-09-2004 ਦਾ ਕੁਝ
ਮੂੰਹ ਸਿਰ ਹੀ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਵਿਸ਼ੇ ਬਾਰੇ ਗੱਲ ਰਹੇ
ਹਨ । ਪਤਰ ਕੁਝ ਅਧੂਰਾ ਜਿਹਾ ਲਗਦਾ ਹੈ ।
---------------------------------------
ਜੀਵਨ ਜੀ ਦੇ ਪਤਰ ਮਿਤੀ 02-10-2004 ਵਿਚ ਸਿੱਖੀ ਪਹਿਚਾਨ ਦੀ
ਗੱਲ ਕੀਤੀ ਜਾ ਰਹੀ ਹੈ, ਜੋ ਕਿ ਸਮੇਂ ਦੀ ਲੋੜ ਹੈ । ਕੀ ਜੀਵਨ ਜੀ,
ਆਪਣਾ ਸਿੱਖੀ ਸਰੂਪ ਅੱਗਲੇ ਪਤਰ ਦੇ ਨਾਲ ਆਪਣੀ ਫੋਟੋ ਭੇਜ ਕੇ ਦਿਖਾ
ਸਕਦੇ ਹਨ ?
ਰਾਜ ਭੂਪਿੰਦਰ ਸਿੰਘ, ਭਾਰਤ । |
ਬ ਸ ਘੁਮਣ, ਕਨੇਡਾ |
03/10/04
Mr. Beant Singh Ji,
Thank you for your input and
bringing up the issue of documenting the stories of
victims from 1984 Sikh massacre.
I will definitely bring you letter
to the attention of United Sikh Federation, Baljit Singh
Khalsa and a member of Punjab human rights.
I would also like to take this
opportunity to let you know that the plight of these
writers and human rights activists is in bad shape.
They are the true hero’s who have
put their lives on line to document the darkest hours of
Sikh history.
Their is no help what so ever for
these people to support them, they are working full time
in collecting information and documenting and trying to
find funds to get the documents published. They are
disappointed by politicians and Sikh leadership, their
families fear that they will have the same fate as Mr.
Jaswant Singh Khalra.
The only hope is god, and I pray
that Sikh leadership have the guts to stand by our
hero’s.
BS Ghuman
Toronto |
ਰਨਜੀਤ ਸਿੰਘ ਜਰਮਨੀ |
03/10/04
ਲੁਧਿਆਣੇ ਦੇ
MP
ਸ਼ਰਨਜੀਤ ਢਿੱਲੌਂ ਨੇ ਅੱਜ ਇੱਕ
RADIO
ਤੇ (ਕਾਲੀ ਦਾਲ ਬਾਦਲ ਦੀ) ਕਾਲੀ ਰੈਲੀ ਕੀਤੀ
MP
ਜੀ ਨੇ ਕਿਹਾ :-
ਅਮਰਿੰਦਰ ਦੇ 2 ਸਾਲ ਦੇ ਰਾਜ ਵਿਚ ਉਹ ਸਾਰੇ ਸਕੂਲ ਤੇ ਸਾਰੀਆਂ ਸੜਕਾਂ
ਖਰਾਬ ਹੋ ਗਈਆ ਜੋ ਇਹਨਾਂ 5 ਸਾਲ ਵਿਚ ਬਹੁਤ ਹੀ ਪੱਕੇ ਕਰ ਕੇ ਬਣਾਈਆਂ
ਸੀ.????
ਜਗੀਰੋ (ਇੱਕ ਕਾਤਲ ਹੈ ਸਬ ਨੂੰ ਪਤਾ ਹੈ,) ਦੀ ਪ੍ਰਧਾਨ ਚੁਣੇਂ ਜਾਣਾ
ਬਹੁਤ ਠੀਕ ਫ਼ੈਸਲਾ,
ਪੱਖੋਕੇ, ਸੇਖਵਾਂ ਅਤੇ ਲਂਗਾਹ ਮੰਡਲੀ ਦੇ ਕਾਰਨਾਮੇ ਵੀ (ਕਿਸੇ ਹੋਰ
ਸਚਾਈ ਦੀ ਉਡੀਕ ਨਹੀਂ ਰੱਖਦੇ.) ਪਰੋਪੌਗੰਡਾ.
ਅਮਰਿੰਦਰ ਨੇ ਜੋ ਪਾਣੀਆਂ ਦੇ ਬਾਰੇ (ਬੜੀ ਹੀ ਸਿਆਣਪ ਨਾਲ ਨਵਾਂ
ਕਾਨੂੰਨ ਪਾਸ ਕਰਵਾਇਆ ਹੈ, ਇਹ ਕੰਮ ਇਹ ਕੌਮ ਦਾ ਲੂਣ ਖਾਣ ਵਾਲੇ ਕਦੀ
ਵੀ ਨਾਂ ਪਾਸ ਹੋਣ ਦਿੰਦੇ ਜੇ ਕਰ ਇਹਨਾਂ ਨੂੰ ਪਹਿਲਾਂ ਪਤਾ ਲਗ
ਜਾਂਦਾ, ਕਿਊਕੇ ਉਹ ਇਹਨਾ ਦੇ ਢਿੱਡ ਦੀਆਂ ਜਾਣਦਾ ਹੈ ) ਮੱਤਾ
ਬਾਦਲਕਿਆਂ ਦੀ ਸਲਾਹ ਤੋਂ ਬਗੈਰ ਹੀ ਪਾਸ ਕਰਵਾਇਆ .
ਵਿਦੇਸ਼ਾਂ ਵਿੱਚੋਂ ਅਪਣੇ ਗਰਾਹਕਾਂ ਤੋਂ ਉਗਰਾਹੀ ਕਰਦੇ ਅਤੇ ਝੂੱਠ
ਬੋਲਦੇ, ਇਹ ਹਨੇਰਾ ਬਾਦਲ , ਦੁਖਬੀਰ ਬਾਦਲ ਦੇ ਚੰਮਚੇ ਜਿਥੇ ਕੌਮ
ਦੀਆਂ ਝਿੜਕਾਂ ਖਾ ਕੇ ਜਾਂਦੇ ਹਨ ਓੱਥੇ ਇਹ ਵੀ ਦੁੱਖ ਸਤਾਉਦਾ ਹੈ ਕਿ
ਪਹੂੰਚ ਕੇ ਹਿੱਸਾ ਮੰਗਣ ਵਾਲਿਆਂ ਵੀ ਆ ਜਾਣਾ ਹੈ. |
ਕੁਲਵੰਤ ਸਿੰਘ ਜੌਹਲ, ਅਮਰੀਕਾ |
03/10/04
Charges against Gurpal Singh Gill Dropped by District
Attorney of Roseburg, Oregon, USA
Yuba
City, October 2nd, 2004. Many individuals and Sikh
organizations have been working tirelessly to have
charges dropped against Gurpal Singh Gill, an Amritdhari
Sikh Truck Driver from Yuba City who was treated
brutally by Oregon Police trooper. This was the 17th
incident in the last three years that Amritdhari Sikh
trucker has faced similar situation.
The incident of alleged police
brutality involving a Sikh truck driver has shocked and
outraged the Yuba-Sutter Sikh community. On September 1,
Gurpal Singh Gill (44) left Yuba City for Tacoma
(Washington) at about 8:30 am. Driving his Peterbilt
truck, Gill was towing a refrigerated trailer loaded
with produce. Gill has been driving for two years and
this was his first to the Pacific Northwest. At about
4:45pm, about 10 miles short of Roseburg, he was stopped
by a trooper of the Oregon State Police- Oregon's
equivalent of the California Highway Patrol. "Near Exit
106, about 10-12 miles south of Roseburg, I observed a
police car in my rear view mirrors. The car came
alongside, then fell back and signaled me to stop, which
I promptly did," says Gill. The car was driven by Oregon
State Police Trooper Kevin Bennett. Gill said that
Bennett came to the driver's side door and ordered him
to open. Bennett then allegedly took out his pistol and
ordered Gill to disembark from his truck. He told Gill
he was under arrest for carrying a 'concealed weapon'-
Gill's personal kirpan, a symbolic item which Gill
carries as one of the 5 K's, ordained by the Sikh
religion.
To handle this situation
many other Amritdhari Sikhs, carry a letter from the
Stockton City council. This letter explains the concept
of the 5 K's. Gill showed the police officer the letter
which Bennett dismissed saying it had no relevance in
Oregon. Gill said that Bennett then ordered him to lie
on the ground face down. "He then pushed his knee into
my back, handcuffed me pressing my face into the
ground," said Gill. Gill's injuries on his face and
shoulder are a testimony to the brute force inflicted
upon him. Gill also complains of back pain.
Gill was then made to sit
in the police car while Bennett searched his truck.
Meanwhile two other officers showed up. Gill was told he
had been pulled over for a missing registration plate
and pouring a liquid out of his truck. The two officers
reviewed the video recording and subsequently released
Gill. They took his mini-kirpan and gave him a citation.
Mr. Gill contacted Punjabi
American Heritage Society on September 3rd,
2004. Dr. Jasbir Singh Kang immediately contacted Sikh
Coalition which has handled similar cases nation wide.
He also contacted local and national media to highlight
this case. The local American news paper Appeal Democrat
carried a front page story highlighting this case. This
story was carried by many national and ethnic news paper
and web sites. Many Sikh organizations came to rescue
of Mr. Gill. The Sikhs Coalition contacted DA office in
Roseburg. Dr. J.P. Singh of Sikh Center of Bay Area
pleaded this case to US
Department of Justice
(Diane Schneider) and United Sikhs contacted the ACLU in
Roseburg. The case of a concealed weapon was dropped but
Mr. Gill continues to suffer from both physical and
emotional trauma.
The Sikh community needs
to look for permanent solution to this type of problem.
We need to seek for legislative solution to honor
articles of the Sikh faith including the Kirpan so we do
not waste our recourses on similar situations in future.
We need to send copy of the documentary Mistaken
Identity to all police departments in USA and make
efforts to train different state and federal law
enforcement agencies about Sikh identity and articles of
Sikh faith. Also efforts need to be made to have Sikhism
added to curriculum of schools districts, colleges, and
universities as part of world religions and history
courses.
Mr. Gurpal Singh Gill
would like to thank every one who helped him, including
Sikh Coalition, Punjabi American Heritage Society,
United Sikhs, Sikh Center of Bay Area, US Department of
Justice, ACLU Roseburg, and the American and South Asian
Media.
Mr. Gill would also like
to thank Sikh leaders, local community members, Sikh
Gurdwaras and local Christian Church members for their
emotional support.
Released by
Kulwant Singh Johl
Punjabi American Heritage Society |
ਜੀਵਨ ਨਿਹਾਲੇਵਾਲੀਆ(ਮੋਗਾ) ਡੈਨਮਾਰਕ |
02/10/04
ਅਰਬ ਦੇ ਇੱਕ ਅਖਬਾਰ ਅਨੁਸਾਰ ਅੱਲ ਕਾਇਦਾ ਦੇ ਲੀਡਰਾ ਦਾ
ਅਮਰੀਕਾ ਤੋ ਬਾਅਦ ਮੁਖ ਨਿਸ਼ਾਨਾ ਹੈ ਯੂਰਪ ਦੇ ਉਹ ਮੁਲਕ ਜਿਨਾ ਨੇ
ਅੱਤਵਾਦ ਦੇ ਖਾਤਮਾ ਲਈ ਅਮਰੀਕਾ ਦੀ ਮਦਦ ਕੀਤੀ, ਉਕਤ ਤਸਵੀਰ ਤੋ ਹਰ
ਕੋਈ ਵਕਫ ਹੈ ਕਿ ਇਹ ਕੋਣ ਹਨ ਅਤੇ ਹੇਠ ਤਸਵੀਰ ਇੱਕ ਸਿੱਖ ਦੀ ਹੈ।
ਸੋ ਲੋੜ ਹੈ ਸਾਨੂੰ ਸਿੱਖ ਦੀ ਵੱਖਰੀ ਪਹਿਚਾਨ ਦੀ ਤਾਂ ਕਿ ਸਿੱਖ
ਕੋਮ ਇਹ ਸਾਬਿਤ ਕਰ ਸਕੇ ਕਿ ਸਾਨੁੰ ਇਹਨਾ ਦੇ ਨਾਲ ਦੇ ਨਾ ਸਮਝੋ।
ਵਿਦੇਸੀ ਮੁਲਕਾ ਦੇ ਲੋਕਾ ਲਈ ਇਹ ਇੱਕ ਹੀ ਕੋਮ ਦੇ ਬੰਦਿਆ ਦੀ ਤਸਵੀਰ
ਹੈ ਜੋ ਕਿ ਅਸੀ ਨਹੀ ਹੈ
ਹੇਠਲੀ ਤਸਵੀਰ ਤੋ ਸਿੱਖ ਕੋਮ ਦਾ ਬੱਚਾ 2 ਵਾਕਿਫ ਹੈ (ਪ੍ਰਣਾਮ
ਸ਼ਹੀਦ ਨੂੰ) ਸਮੇ ਦੀ ਪੁਕਾਰ ਹੈ ਸਿੱਖ ਦੀ ਪਹਿਚਾਨ ਦੀ।
ਖਬਰ । ਜੀਵਨ ਨਿਹਾਲੇਵਾਲੀਆ(ਮੋਗਾ) ਡੈਨਮਾਰਕ |
ਰਨਜੀਤ ਜਰਮਨੀ |
02/10/04
ਸਾਰੇ ਪਾਠਕਾਂ ਨੂੰ
ਵਹਿਗੁਰੂ ਜੀ ਕਾ ਖਾਲਸਾ
ਵਹਿਗੁਰੂ ਜੀ ਕੀ ਫ਼ਤਿਹ
ਪਾਕਿਸਤਾਨ ਵਿਚ ਵਾਪਰੀਆਂ ਘਟਨਾਂਵਾਂ ਬਾਰੇ.
ਗੁਰੂਦਵਾਰੇ ਨਾਲ ਲਗਦੀ ਇਕ ਇਮਾਰਤ ਜਿਸ ਵਿਚ ਯਾਤਰੀਆਂ ਦੇ ਠਹਰਣ
ਦਾ ਇਂਤਜ਼ਾਮ ਕੀਤਾ ਜਾਂਦਾ ਸੀ ਜੌ ਕਿ ਇਕ ਵਿਦਿਆ ਕੇਂਦਰ ਹੇ. ਜਦੋਂ ਵੀ
ਇਹ ਵਿਦਿਆਲਾ ਬਂਦ ਹੂਂਦਾ ਹੇ ਜਾਂ ਫਿਰ ਲੋੜ ਮੁਤਾਬਿਕ ਇਸ ਇਮਾਰਤ ਦਾ
ਇਸਤੇਮਾਲ ਸਂਗਤਾਂ ਵਾਸਤੇ ਹੁਂਦਾ ਹੇ.
ਸਿਖਾਂ ਦੀ ਮਂਗ ਤੇ, ਵਿਦਿਆਰਥੀਆਂ ਦੀ ਸਲਾਹ ਤੋਂ ਬਿਨਾਂ ਹੀ ਇਹ
ਇਮਾਰਤ ਵਿਦਿਆਰਥੀਆ ਨੂਂ ਛਡਣ ਅਤੇ ਹੋਰ ਕਿਤੇ ਵਿਦਿਆਲਾ ਖੋਲੇ ਜਾਣ ਦਾ
ਫ਼ੇਸਲਾ ਲੈ ਲਿਆ ਜਾਣ ਕਰਕੇ ਇਹ ਸਬ ਸਮਸਿਆ ਬਣੀ ਹੇ.
ਹੁਣ ਆਪਣੇ ਵਿਚਾਰ ਸਾਰੇ ਦਸਣ ਦੀ ਖੇਚਲ ਕਰੋ ਜੀ. |
ਡਾ: ਅਮ੍ਰਿਤ ਭਾਟੀਆ, ਆਸਟ੍ਰੀਆ |
02/10/04
Hindu
Mandir Association
Lammgasse 1, A-1080 Wien, Austria
Tel./Fax: 913 25 29, Mobile: 0699 1 913 25 29
http://www.hindumandir.at, Email:
office@hindumandir.at
Dear Members/Well-wishers of Hindu
Community,
Inviting the best artistic
talents to participate in Diwali Mela 2004
The Hindu Mandir Association (HMA)
and Hindu Religion Organization of Austria (HRO) will be
celebrating the Diwali Mela 2004 on 14 November 2004,
from 11:00 to 17:00 at Lugner City, Gablenzgasse 5, 1150
Wien.
Known as the ‘Festival of Lights’,
this is the largest Indian festival celebrated in India
and abroad. From modest beginnings in 1991, this annual
event has emerged as one of the best attended
Indo–Austrian cultural functions in Vienna, and indeed
in Austria.
We endeavour to make this event
memorable and successful. As you may already know, all
proceeds of this function go directly to the “Temple
Construction Fund” of the Hindu Mandir Association. With
our constant efforts and negotiations with the
authorities, we are very hopeful of getting a plot for
the construction of a Hindu temple in 2005. Your
donations and contributions will help the Association
build a beautiful temple in Vienna. The Association
looks forward to your continued support by way of
participation in the cultural programme.
We are also looking for the best
talents to compere the programme, with excellent skills
in English/Hindi/German. We need three ladies and three
gentlemen to cover the entire programme.
To ensure that the programme is
both entertaining and varied, and taking into account
Considering the feedback from the audiences from
previous years, we would like to restrict performances
to only one item per group or artiste. Furthermore,
since there will be many families with children
attending, we request that the items/performances be
both tasteful and dignified.most of the audiences do not
appreciate any vulgar performances. We therefore request
you to offer your best performance.
The artists/performers who are
interested in presenting items in the cultural programme
or individuals interested in compering the programme
should contact Mr. Niranjan Das, Cultural Co-ordinator
(tel. 9249804, handy: 06991-9249804; Ooffice 2600-22463;
Email: n.das@iaea.org).
As per the decision taken by the
Executive Committee, 15th October 2004 is the last date
for accepting offers for participation in the Diwali
Mela 2004.
The following office bearers of
the Executive Committee can also be contacted for any
general information related to the event or activities
of HMA /HRO.
-------------------------text
removed-------------------------------------------
|
ਬੇਅੰਤ ਸਿੰਘ, ਹਾਂਗ ਕਾਂਗ |
01/10/04
Respected Editor and friends,
I have read Mr Ghuman Singh's letter about this book
“Indian terrorism on the land of Punjab” written by
Baljit Singh Khalsa residing in India. The efforts of
United Sikh Federation, Baljit Singh Khalsa, and other
organizations involved are commendable.
I appreciate his views as he said
There is a desperate need to document and restore the
history of Sikh struggle or it will be lost and
forgotten in ever changing face of time.
In the same spirit, at the same
time I would like Mr. Baljit Singh Khalsa and the United
Sikh Foundation to take up the unforgettable topic of
1984 - Delhi Massacre of
Innocent Sikhs
While the subject has been touched
by some non-Sikh Magazine/Newspaper Editors and
impartial writers in the past, I wonder if someone has
seriously documented all or most of the happenings.
Now since even the present Prime
Minister and sometimes ago SONIA GANDHI has voiced with
concern about those unfortunate happenings (while
mentioning about the Muslim massacre of Gujrat,) I think
the climate is ripe to document the Delhi episodes, in a
BOOK FORM.
The most trustworthy compilation
would be from a NON-SIKH writer or a magazine editor (
of repute), while witnesses of the most of the living
victims are still available.
I suggest that the foundation
should float such invitations or query, thru Indian
press and Internet. And the writer (s) may be offered a
certain worthwhile remuneration to collect the facts.
The publication (if full of facts and figures) will
itself pay for its publishing expenses, as it will sell
world wide like hot cake.
Certain facts are probably
available from the findings of the COMMISSIONS that have
done investigations.
Another important fact that could
help would be the AKALI FACTION along with NDA
opposition who are venturing to get even with the
congress party.
To me. it should not be a false
propaganda, but a fact finding treatise.
I am sure pictures of those
heinous incidents are still available some where.
If the book has problem for
publication in India. it can be done in Malaya,
Singapore, Canada, U.K. or USA.
It better be in English, Hindi and
Punjabi, so that every human being who has a conscience
should read and benefit from the futility of such
happenings.
Just a thought to communicate to
the Sikh intelligencia.
Beant Singh - HongKong. |
ਬ ਸ ਘੁੱਮਣ, ਕਨੇਡਾ |
30/09/04
Power of pen
BS Ghuman
On September 18th, 2004 in Toronto
saheedi barsi at Malton Gurduwara Sahib was organized in
memory of a great human rights activist, saheed Sardar
Jaswant Singh Ji Khalra. Sardar Khalra was kidnapped by
Police during early 90’s to stop him from collecting and
documenting the atrocities taking place in Punjab
against the people of the Sikh faith. Sardar Khalra used
his pen to protest against the human rights violations
in Punjab and his barsi was appropriately marked by
releasing the Punjabi book “Indian terrorism on the land
of Punjab” written by Baljit Singh Khalsa residing in
India. The efforts of United Sikh Federation, Baljit
Singh Khalsa, and other organizations involved are
commendable. There is a desperate need to document and
restore the history of Sikh struggle or it will be lost
and forgotten in ever changing face of time.
The book released is a pensive
effort to bring the horrible situation, of families who
were tortured and humiliated, to the global platform.
More such efforts are needed to be undertaken so that
the shuttering voice of the victims can be converted
into a strong slogan of peace and humanity. In past not
much effort have been put into taking care of the
children and women of those who died during the civil
war like situation in Punjab, and such efforts would at
least give these families a sympathizer to look forward
to.
Everyone should get a copy of this
book so that the efforts of such writers and
organizations do not go futile. Getting and reading the
book is not only supporting the writer to finish the
next document but also creates a wave of awareness about
human rights violations taken place. |
ਗੁਰਸ਼ਰਨਜੀਤ ਕੌਰ, ਜਪਾਨ |
30/09/04
i only like to say that first you do
wrong work then simply say SORRY or FORGIVE US but what
students do there is no forgiveness they will be
punished so that they can learn the lesson and not doing
such things again.
Gursharan Jeet Kaur From Japan. |
ਰੁਪਿੰਦਰ ਢਿਲੋਂ ਮੋਗਾ,
ਨਾਰਵੇ |
29/09/04
ਸਤਿ ਸਰੀ ਅਕਾਲ,
ਨਨਕਾਣਾ ਸਾਹਿਬ ਗੁਰਧਾਮ ਵਿਖੌ ਸ਼ਰਾਰਤੀ ਅਨਸਰਾ ਵੱਲੋ ਕੀਤੇ ਹਮਲੇ
ਇੱਕ ਦੁਖਦਾਇਕ ਘਟਨਾ ਹੈ, ਅਤੇ ਦੇਸ਼ ਵਿਦੇਸ਼ ਵਿੱਚ ਵੱਸਦੀ ਸਿੱਖ ਸੰਗਤ
ਨੂੰ ਇਸ ਘਟਨਾ ਦਾ ਰੋਸ ਪੱਤਰ ਸਖਾਨਿੱਕ ਪਾਕਿ ਅੰਬੇਸੀਆ ਨੂੰ ਦੇਣਾ
ਚਾਹਿਦਾ ਹੈ.ਇਸ ਤੋ ਇਲਾਵਾ ਭਾਰਤ ਸਰਕਾਰ ਨੂੰ ਇਸ ਘਟਨਾ ਨੂੰ ਗੰਭੀਰਤਾ
ਨਾਲ ਲੈਦੇ ਹੋਏ ਆਪਣੇ ਪੱਧਰ ਤੇ ਇਹ ਮਸਲਾ ਤੁਰੰਤ ਪਾਕਿ ਸਰਕਾਰ ਨਾਲ
ਸਾਝਾ ਕਰਨਾ ਚਾਹਿਦਾ ਹੈ ਤਾਕਿ ਉਸ ਏਰੀਆ ਵਿੱਚ ਵੱਸਦੇ ਘੱਟ ਗਿਣਤੀ
ਸਿੱਖ ਪਰਿਵਾਰਾ ਦੀ ਜਾਨ ਅਤੇ ਮਾਲ ਦੀ ਰਖਿੱਆ ਕੀਤੀ ਜਾਵੇ ,ਅਤੇ
ਸਿੱਖਾ ਦੇ ਪਵਿੱਤਰ ਧਾਰਮਿਕ ਅਸਖਾਨ ਨਨਕਾਣਾ ਸਾਹਿਬ ਦੁਆਲੇ ਸੁਰਖਿਆ
ਵਧਾਈ ਜਾਵੇ.
ਰੁਪਿੰਦਰ ਢਿਲੋਂ ਮੋਗਾ
ਨਾਰਵੇ |
ਜੀਵਨ ਧਾਲੀਵਾਲ (ਨਿਹਾਲੇਆਲੀਆ), ਡੈਨਮਾਰਕ |
29/09/04
ਸਤਿ ਸ੍ਰੀ ਅਕਾਲ,
ਧਰਮ ਤਾ ਕੋਈ ਵੀ ਇਹ ਨਹੀ ਕਹਿੰਦਾ ਕਿ ਤੁਸੀ ਦੁਸਰੇ ਨੂੰ ਨੀਵਾ ਅਤੇ
ਖੁਦ ਨੂੰ ਉੱਚਾ ਸਮਝੋ,ਇਨਸਾਨ ਵਿਗਆਨਿਕ ਪੱਖੋ ਜਰੂਰ ਤਰੱਕੀ ਕਰ ਗਿਆ
,ਪਰ ਇਨਸਾਨੀਅਤ ਪੱਖੋ ਬਹੁਤ ਗਿਰ ਗਿਆ। ਵੀਰ ਇਕਬਾਲ ਜੀ ਗੱਲ ਹਿੰਦੂ
,ਮੁਸਲਮਾਨ ਦੀ ਨਹੀ (ਮਾਨਸ ਕੀ ਜਾਤ ਸੱਭ ਏਕ ਪਹਿਚਾਨਿਊ) ਅਤੇ ਕਿੱਸੇ
ਵੀ ਫਿਰਕੇ ਜਾ ਧਰਮ ਮੰਨਣ ਵਾਲੇ ਨੂੰ ਉਸ ਦਾ ਧਰਮ ਇਹ ਇੱਜਾਜਤ ਨਹੀ
ਦਿੰਦਾ ਕਿ ਉਹ ਨਫਰਤ ਅਤੇ ਅਹਿੰਸਾ ਦਾ ਮੁਕਟ ਪੈਣ ਕੇ ਅਹਿੰਸਾ ਅਤੇ
ਮਾਰ ਮੁਕਾਈ ਤੇ ਉਤਰ ਆਵੇ। ਪਰ ਮੌਜੂਦਾ
ਸਮੇ ਸੱਭ ਉਲਟ ਹੋ ਰਿਹਾ ਹੈ ਅਤੇ ਜਿਵੇ ਕਿ ਤੁਸੀ ਜਾਣਦੇ ਹੋ,ਕਿ 11
ਸੰਤਬਰ ਦੇ ਵਾਕਿਆ ਦਾ ਮੁਖ ਦੋਸ਼ੀ ਦੀ ਦਿੱਖ ਸਿੱਖ ਭਾਈਚਾਰਾ
(ਪਗੜੀਧਾਰੀ) ਨਾਲ ਕਾਫੀ ਮਿੱਲਦੀ ਹੈ ਅਤੇ ਸਿੱਖ ਭਾਈ ਚਾਰੇ ਦੀ ਹਰ
ਵਿਦੇਸੀ ਨੂੰ ਪਹਿਚਾਨ ਨਹੀ , ਜਿਸ ਦਾ ਨਤੀਜਾ ਇਹ ਹੋਇਆ ਕਿ ਸਾਡੀ
ਸਿੱਖ ਕੋਮ ਨੂੰ ਵਿਦੇਸੀਆ ਦੇ ਗੁੱਸਾ ਦਾ ਸ਼ਿਕਾਰ
ਹੋਣਾ ਪਿਆ।ਇੱਕਬਾਲ ਜੀ ਇਹ ਤਾ ਨਾ ਇਨਸਾਫੀ ਹੈ ਕਿ ਮੁਸਲਮਾਨ ਕੋਮ ਦੀ
ਇਸ ਗਲਤੀ ਦੀ ਸਜਾ ਸਾਡੀ ਕੋਮ ਭੁਗਤੇ। ਵਿਤਕਰਾ
ਕਿੱਸੇ ਨਾਲ ਹੋਵੇ ਨਿੰਦਣ ਯੋਗ ਹੈ ਪਰ ਹਾਲਾਤ ਇਸ ਮੋੜ ਤੇ ਹਨ ਕਿ
ਪਗੜੀਧਾਰੀ ਸਿੱਖ ਕੋਮ ਨੂੰ ਮੁਸਲਮਾਨਾ ਤੋ ਵੱਖਰੇ ਤੇ ਵੱਖਰੀ ਕੋਮ ਦੀ
ਰੱਟ ਲਾਉਣੀ ਹੀ ਪਾਵੇਗੀ, ਜੇ ਨਹੀ ਤਾ ਉਹਨਾ ਦੇ ਕੀਤੀ ਦੀ ਸਜਾ ਸਿੱਖ
ਕੋਮ (ਪਗੜੀਧਾਰੀ ਵੀਰ) ਨੂੰ ਭੁਲ ਭੁਲੇਖੇ ਜੱਲਣੀ ਪੈਣੀ ਹੈ।
ਜੀਵਨ ਧਾਲੀਵਾਲ (ਨਿਹਾਲੇਆਲੀਆ)
ਡੈਨਮਾਰਕ |
ਇਕਬਾਲ ਸਿੰਘ |
28/09/04
5ਆਬੀਡਾਟਕਾਮ
ਸੰਪਾਦਕ ਜੀ,
ਅਮਰੀਕਾ ਵਿੱਚ ਸਿੱਖ ਡਰਾਇਵਰ ਦੀ ਕੁੱਟਮਾਰ ਬਹੁਤ ਮੰਦਭਾਗੀ ਘਟਨਾ ਹੈ।
ਔਰੀਗਨ ਸਰਕਾਰ ਕੋਲ ਇਸ ਦਾ ਪਰੋਟੈਸਟ/ਸ਼ਿਕਾਇਤ
ਕਰਨਾ ਬਿਲਕੁਲ ਸਹੀ ਹੈ ਪਰ ਜਿਵੇਂ ਕੁਝ ਸੱਜਣ ਕਹਿ ਰਹੇ ਹਨ ਕਿ ਸਾਨੂੰ
ਕੁਝ ਇਸ ਤਰਾਂ ਕਰਨਾ ਚਾਹੀਦਾ ਹੈ ਕਿ ਅਸੀਂ ਮੁਸਲਮਾਨਾਂ ਤੋਂ ਵੱਖਰੇ
ਲੱਗੀਏ, ਕੀ ਉਹ ਇਹ ਕਹਿ ਰਹੇ ਹਾਂ ਕਿ ਮੁਸਲਮਾਨਾਂ ਦੀ ਕੁੱਟ ਮਾਰ
ਕਰਨਾ ਜਾਇਜ਼ ਹੈ? ਹੋਣਾ ਤਾਂ ਇਹ ਚਾਹੀਦਾ ਹੈ ਕਿ ਕਿਸੇ ਨਾਲ ਵੀ
ਵਿਤਕਰਾ ਨਾਂ ਹੋਵੇ। ਅਮਰੀਕਾ ਦੇ ਕਾਲੇ ਲੋਕ ਵੀ ਪੋਲੀਸ ਵਧੀਕੀਆਂ ਦੀ
ਆਮ ਹੀ ਸ਼ਿਕਾਇਤ ਕਰਦੇ ਹਨ।
ਮੇਰਾ ਖਿਆਲ ਇਹ ਘਟਨਾ ਔਰੀਗਨ
OREGON
ਸਟੇਟ ਵਿੱਚ ਵਾਪਰੀ ਹੈ ਜਿਸ ਨੂੰ
ਭੁਲੇਖੇ ਨਾਲ ਅਰੋਗਨ ਜਾਂ ਅਰੌਗਨ ਲਿਖਿਆ ਜਾ ਰਿਹਾ ਹੈ।
ਧੰਨਵਾਦ ਸਹਿਤ,
ਇਕਬਾਲ ਸਿੰਘ। |
|
|
|
|