5_cccccc1.gif (41 bytes)

ਇਹ ਕਿਦਾਂ ਹੋ ਗਿਆ
ਅਨਮੋਲ ਕੌਰ

 


“ ਭਿਲੀਵਾਲ ਦਾ ਸਰਦਾਰ ਕਿਸੇ ਨੇ ਮਾਰ ਦਿੱਤਾ।” ਬਸ ਦੀ ਪਿੱਛਲੀ ਸੀਟ ਤੇ ਬੈਠਾ ਦਾ ਤਾਰੂ ਬੋਲਿਆ, “ ਪੁਲੀਸ ਨੇ ਪੱਤਾ ਪੱਤਾ ਛਾਣ ਮਾਰਿਆ ,ਪਰ ਕੋਈ ਭੇਦ ਨਹੀ ਲੱਭਾ।”

ਇਹ ਗੱਲ ਤਕਰੀਬਨ ਸਾਰੀਆਂ ਸਵਾਰੀਆਂ ਨੇ ਸੁਣੀ ਜਿਹਨਾਂ ਵਿਚ ਮੂੰਡੀਆਂ ਦੀ ਪਿੰਦਰ ਵੀ ਸੀ। ਸਰਦਾਰ ਦੀ ਕੁੜੀ ਦਰਸ਼ੀ ਪਿੰਦਰ ਨਾਲ ਪੜ੍ਹਦੀ ਸੀ, ਦੱਸਵੀ ਤੋਂ ਬਾਅਦ ਪਿੰਦਰ ਤਾਂ ਕਾਲਜ ਜਾਣ ਲੱਗ ਪਈ ਅਤੇ ਦਰਸ਼ੀ ਨੂੰ ਅੱਗੇ ਪੜ੍ਹਨ ਦੀ ਇਜ਼ਾਜਤ ਨਾ ਮਿਲੀ। ਇਸ ਲਈ ਪਿੰਦਰ ਅੱਗੇ ਵਾਂਗ ਰੋਜ਼ ਤਾਂ ਦਰਸ਼ੀ ਨੂੰ ਨਹੀ ਸੀ ਮਿਲ ਸਕਦੀ, ਪਰ ਕਦੀ ਕਦੀ ਕਿਸੇ ਦੇ ਦਿਨ –ਸੁੱਧ ਉੱਪਰ ਜ਼ਰੂਰ ਮਿਲਦੀ। ਪਿਛਲੀ ਵਾਰੀ ਧੁੱਗਿਆਂ ਦੀ ਮਨਜੀਤ ਦੇ ਘਰ ਅੰਖਡ-ਪਾਠ ਸੀ ਤਾਂ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਸਨ। ਸਾਰੀਆਂ ਕੁੜੀਆਂ ਨੇ ਹੱਸ- ਹੱਸ ਗੱਲਾਂ ਕੀਤੀਆਂ, ਪਰ ਦਰਸ਼ੀ ਪਿੰਦਰ ਨੂੰ ਚੁੱਪ ਅਜਿਹੀ ਲੱਗੀ। ਇਸ ਬਾਰੇ ਉਸ ਨੇ ਖਹਿਰਿਆਂ ਦੀ ਪੱਮੀ ਨਾਲ ਗੱਲ ਵੀ ਕੀਤੀ, “ ਦਰਸ਼ੀ ਅੱਗੇ ਵਾਂਗ ਹੱਸਦੀ- ਖੇਡਦੀ ਨਹੀ, ਚੁੱਪ-ਚੁੱਪ ਜਿਹੀ ਆ।”

“ ਜਦੋਂ ਤੋਂ ਇਹਦੇ ਚਾਚੇ ਦੀ ਕੁੜੀ ਮਰ ਗਈ, ਉਦੋਂ ਦੀ ਹੀ ਇਹ ਇਸ ਤਰਾਂ ਰਹਿਣ ਲੱਗ ਪਈ।”
“ ਮੈਨੂੰ ਤਾਂ ਪਤਾ ਲੱਗਾ ਸੀ ਕਿ ਚਾਚੇ ਦੀ ਕੁੜੀ ਨੂੰ ਘਰਦਿਆਂ ਆਪ ਹੀ ਮਾਰਿਆ ਹੈ।” ਪਿੰਦਰ ਆਪਣਾ ਸ਼ੱਕ ਦੱਸਿਆ, “ ਕਹਿੰਦੇ ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਨੂੰ ਕਹਿੰਦੀ ਸੀ।”
“ ਮਾਰ ਤਾਂ ਘਰਦਿਆਂ ਨੇ ਹੀ ਦਿੱਤੀ ਆ।” ਪੱਮੀ ਨੇਂ ਆਲੇ-ਦੁਆਲੇ ਦੇਖ ਕੇ ਕਿਹਾ, “ ਪਰ ਗੱਲ ਇਹ ਹੀ ਖਿਲਰੀ ਸੀ ਕਿ ਉਸ ਨੇ ਆਪ ਹੀ ਕੁੱਝ ਖਾਹ ਲਿਆ।”

ਬਸ ਵਿਚ ਹੋ ਰਹੀਆਂ ਗੱਲਾਂ ਨੇ ਪਿੰਦਰ ਦਾ ਧਿਆਨ ਫਿਰ ਆਪਣੇ ਵੱਲ ਖਿੱਚ ਲਿਆ।

“ ਬੰਦਾ ਤਾਂ ਚੰਗਾ ਸੀ।” ਨਾਲਦੇ ਪਿੰਡ ਦਾ ਲੰਬੜਦਾਰ ਬੋਲਿਆ, “ ਪਤਾ ਨਹੀ ਉਸ ਦਾ ਕੋਈ ਦੁਸ਼ਮਨ ਵੀ ਹੋਵੇਗਾ।”
“ ਚੰਗਾ ਤਾਂ ਰੱਬ ਦਾ ਨਾਮ ਹੀ ਹੈ।” ਪਿੰਦਰ ਦੇ ਪਿੰਡ ਵਾਲੇ ਪੰਡਿਤ ਜੀ ਬੋਲੇ, “ ਸਭ ਕਰਮਾਂ ਦੀਆਂ ਗੱਲਾਂ ਨੇਂ।”
“ ਲੱਗਦਾ ਤਾਂ ਨਹੀ ਸੀ ਪਈ ਸਰਦਾਰ ਦਾ ਵੀ ਕੋਈ ਦੁਸ਼ਮਨ ਹੋਵੇਗਾ।”ਲੰਬੜਦਾੜ ਆਪ ਹੀ ਆਪਣੀ ਗੱਲ ਦਾ ਜ਼ਵਾਬ ਦਿੰਦਾਂ ਕਹਿ ਰਿਹਾ ਸੀ, “ ਕਈ ਵਾਰੀ ਅਸੀ ਦੁਸ਼ਮਣਾ ਤੋੰ ਚੁਕੰਣੇ ਰਹਿੰਦੇ ਹਾਂ ਅਤੇ ਮਿਤਰਾਂ ਤੋਂ ਅਵਸਲੇ।”
“ ਲੰਬੜਾ ਗੱਲ ਤੇਰੀ ਵੀ ਠੀਕ ਆ।” ਤਾਰੂ ਫਿਰ ਬੋਲਿਆ, “ ਮਿਤਰਾਂ ਵਲੋਂ ਅਵੇਸਲੇ ਰਹਿਣ ਕਰਕੇ ਉੁਹਨਾਂ ਤੋਂ ਹੀ ਧੋਖਾ ਖਾ ਜਾਂਦੇ ਹਾਂ।”
“ ਚਲੋ ਜੀ, ਜੋ ਕੁੱਝ ਵੀ ਹੋਇਆ।” ਪੰਡਤ ਜੀ ਬੋਲੇ, “ ਹੋਇਆ ਤਾਂ ਮਾੜਾ।”

ਪਿੰਦਰ ਨੂੰ ਲੱਗਾ ਕਿ ਪੰਡਤ ਜੀ ਖੁੱਲ੍ਹ ਕੇ ਸਰਦਾਰ ਬਾਰੇ ਬੋਲ ਨਹੀ ਰਹੇ।ਉਸ ਨੇ ਆਪਣੇ ਦਿਲ ਵਿਚ ਸੋਚਿਆ ਕਿ ਉਹ ਪੰਡਤ ਜੀ ਨਾਲ ਇਸ ਮਸਲੇ ਤੇ ਜ਼ਰੂਰ ਗੱਲ ਕਰੇਗੀ।

ਬਸ ਵਿਚੋਂ ਉਤਰ ਕੇ ਪਿੰਦਰ ਨੇ ਪਿੰਡ ਨੂੰ ਜਾਂਦੀ ਕੱਚੀ ਸੜਕ ਤੇ ਪੈਰ ਧਰਿਆ ਹੀ ਸੀ ਕਿ ਪੰਡਤ ਜੀ ਵੀ ਨਾਲ ਆ ਰਲੇ।
ਪਿੰਦਰ ਨੇ ਕਿਹਾ, “ ਚਾਚਾ ਜੀ, ਸਤਿ ਸ੍ਰੀ ਅਕਾਲ।”
“ ਰਾਮ, ਰਾਮ ਪੁੱਤਰੀ।”
“ ਚਾਚਾ ਜੀ, ਭਿਲੀਵਾਲ ਦੇ ਸਰਦਾਰ ਨੂੰ ਕੀ ਹੋਇਆ?” ਪਿੰਦਰ ਨੇ ਸਿਧਾ ਹੀ ਪੁੱਛਿਆ, “ ਕਿਸ ਨੇ ਕਿਉਂ ਮਾਰ ਦਿੱਤਾ।”
“ ਪੁੱਤਰੀ, ਜੈਸੀ ਕਰਨੀ ਤੈਸੀ ਭਰਨੀ।” ਪੰਡਤ ਜੀ ਨੇ ਇਕਦਮ ਕਿਹਾ, “ ਕਰਮਾਂ ਦੀਆਂ ਗੱਲਾਂ।”
“ ਪਰ ਸਰਦਾਰ ਨੇ ਤਾਂ ਕੋਈ ਐਸੀ ਗੱਲ ਨਹੀ ਕੀਤੀ ਲੱਗਦੀ, ਜੋ ਉਸ ਨੂੰ ਭਰਨੀ ਪਈ।”
“ ਮੇਰਾ ਮਤਲਵ ਇਹ ਨਹੀ ਸੀ।” ਪੰਡਤ ਜੀ ਨੇ ਗੱਲ ਹੋਰ ਪਾਸੇ ਪਾਉਦੇਂ ਕਿਹਾ, “ ਉਹ ਜੋ ਹੋਇਆ ਸੋ ਹੋ ਗਿਆ, ਤੁੰ ਸੁਣਾ ਤੇਰੇ ਮਾਤਾ- ਪਿਤਾ ਰਾਜ਼ੀ ਨੇ।”
“ ਠੀਕ-ਠਾਕ ਹੈ।” ਪਿੰਦਰ ਨੇ ਕਹਿਣ ਨੂੰ ਕਹਿ ਦਿੱਤਾ, ਪਰ ਉਸ ਦਾ ਦਿਮਾਗ ਅਜੇ ਵੀ ਸਰਦਾਰ ਦੇ ਦੁਆਲੇ ਹੀ ਘੁੰਮਦਾ ਹੋਣ ਕਾਰਨ ਉਸ ਨੇ ਫਿਰ ਕਿਹਾ, “ ਚਾਚਾ ਜੀ, ਤੁਸੀ ਸਰਦਾਰ ਦੇ ਪ੍ਰੀਵਾਰ ਨੂੰ ਚੰਗੀ ਤਰਾਂ ਜਾਣਦੇ ਹੋ?”
“ ਜਾਣਦਾ ਹਾਂ।”
“ ਕਦੋਂ ਕੁ ਦੇ ਜਾਣਦੇ ਹੋ?”
“ ਬਹੁਤ ਦੇਰ ਤੋਂ।” ਪੰਡਤ ਜੀ ਨੇ ਕਿਹਾ, “ ਪਰ ਪੁੱਤਰੀ, “ ਤੂੰ ਕਿਉਂ ਇਸ ਗੱਲ ਉੱਪਰ ਇੰਨਾ ਧਿਆਨ ਦੇ ਰਹੀ ਹਾਂ।”
“ ਸਰਦਾਰ ਦੀ ਕੁੜੀ ਦਰਸ਼ੀ ਮੇਰੇ ਨਾਲ ਹੀ ਪੜ੍ਹਦੀ ਸੀ।”
“ ਹੁਣ ਨਹੀ ਪੜ੍ਹਦੀ।”
“ ਦਸਵੀ ਤੋਂ ਬਾਅਦ ਹੀ ਹੱਟ ਗਈ ਸੀ।”
“ ਹੱਟ ਗਈ ਸੀ ਜਾਂ ਹੱਟਾ ਲਈ ਗਈ ਸੀ।”
“ ਪਤਾ ਨਹੀ।” ਪਿੰਦਰ ਨੇ ਇੰਨਾ ਹੀ ਕਿਹਾ, ਪਰ ਪਿੱਛੇ ਆਉਂਦਾ ਤਾਰੂ ਜੋ ਸਾਰੀਆਂ ਗੱਲਾਂ ਸੁਣ ਰਿਹਾ ਸੀ ਬੋਲਿਆ, “ ਸਰਦਾਰ ਕੁੜੀਆਂ ਨੂੰ ਅਗਾਂਹ ਪੜਾਉਣ ਦੇ ਹੱਕ ਵਿਚ ਨਹੀ ਸੀ।”
“ ਕਿਉਂ?” ਪਿੰਦਰ ਨੇ ਪੁੱਛਿਆ, “ ਮੁੰਡਿਆਂ ਨੂੰ ਪੜਾਉਣ ਦੇ ਹੱਕ ਵਿਚ ਸੀ।”
“ ਮੁੰਡੇ ਤਾਂ ਜੱਟਾਂ ਦੇ ਜਿਨਾਂ ਕੁ ਪੜ੍ਹਦੇ ਆ, ਕੁੜੇ ਤੈਨੂੰ ਪਤਾ ਹੀ ਆ।” ਤਾਰੂ ਨੇ ਕਿਹਾ, “ ਕੁੜੀਆਂ ਨੂੰ ਇਹ ਲੋਕ ਖਾਣਦਾਨ ਦੀ ਇੱਜ਼ਤ ਸਮਝਦੇ ਆ।”

“ ਤਾਰੂ ਤਾਇਆ, ਮੁੰਡੇ ਤੇ ਕੁੜੀਆਂ ਦੋਨੋ ਹੀ ਖਾਣਦਾਨ ਦੀ ਇੱਜ਼ਤ ਹੁੰਦੇ ਆ।” ਪਿੰਦਰ ਨੇ ਆਪਣੀ ਸੋਚ ਮੁਤਾਬਿਕ ਦੱਸਿਆ, “ ਦੋਨੋ ਹੀ ਖਾਣਦਾਨ ਦੀ ਇੱਜ਼ਤ ਬਣਾ ਸਕਦੇ ਹਨ, ਅਤੇ ਦੋਨੋ ਹੀ ਗਵਾ ਸਕਦੇ ਨੇ।”

“ ਕੁੜੀਏ, ਸਾਨੂੰ ਤਾਂ ਤੇਰੀਆਂ ਗੱਲਾਂ ਦੀ ਸਮਝ ਨਹੀ ਆਉਂਦੀ।” ਤਾਰੂ ਨੇ ਕਿਹਾ, “ ਕੁੜੀ ਹੀ ਘਰ ਦੀ ਇੱਜ਼ਤ ਹੁੰਦੀ ਆ, ਅਸੀ ਤਾਂ ਇਹ ਗੱਲ ਸੁਣਦੇ ਬੁੱਢੇ ਹੋ ਗਏ ਹਾਂ।”
“ ਪੁੱਤਰੀ ਗੱਲ ਤਾਂ ਤੂੰ ਠੀਕ ਆਂਹਦੀ ਪਈ ਜੇ।” ਪੰਡਤ ਜੀ ਨੇ ਕਿਹਾ, “ ਪਰ ਸਮਾਜ ਲੜਕੀਆਂ ਨੂੰ ਇੱਜ਼ਤ ਦੀ ਕੜੀ ਸਮਝਦਾ ਜੇ।”
“ ਪਰ ਇਹ ਗਲੱਤ ਹੈ।” ਪਿੰਦਰ ਨੇ ਕਿਹਾ, “ ਸਮਾਜ ਕਿਸ ਨੇ ਬਣਾਇਆ?”
“ ਕੁੜੇ ਗੁੱਡੀ, ਜਿਹੜੇ ਲੋਕ ਜ਼ੋਰਾਵਰ ਹੁੰਦੇ ਨੇ ਉਹ ਹੀ ਸਮਾਜ ਦੀ ਨੀਤੀਆਂ ਘੜਦੇ-ਬੁਣਦੇ ਨੇ।” ਤਾਰੂ ਨੇ ਸਿਆਣੀ ਗੱਲ ਕਰਦੇ ਕਿਹਾ, “ ਡਾਢਿਆਂ ਦਾ ਸੱਤੀ ਵੀਹੀ ਸੋ।”

ਤਿੰਨੇ ਹੀ ਗੱਲਾ ਕਰਦੇ ਪਿੰਡ ਦੀ ਫਿਰਨੀ ਤੇ ਪੁੱਜੇ ਤਾਂ ਸੱਜੇ ਮੋੜ ਉੱਪਰ ਹੀ ਲੋਕੀ ਢਾਣੀ ਬਣਾ ਕੇ ਖਲੋਤੇ ਗੱਲਾ ਵਿਚ ਮਗਨ ਸਨ। ਉਹਨਾਂ ਦੀਆਂ ਗੱਲਾਂ ਦਾ ਮਜ਼ਬੂਨ ਵੀ ਸਰਦਾਰ ਦੀ ਮੌਤ ਹੀ ਸੀ। ਤਾਰੂ ਅਤੇ ਪੰਡਤ ਜੀ ਉਸ ਢਾਣੀ ਵਿਚ ਜਾ ਖਲੋਤੇ ਅਤੇ ਪਿੰਦਰ ਆਪਣੇ ਘਰ ਵੱਲ ਨੂੰ ਚਲੀ ਗਈ।
ਘਰ ਜਾ ਕੇ ਪਿੰਦਰ ਨੇ ਸਰਦਾਰ ਦੀ ਮੌਤ ਬਾਰੇ ਆਪਣੇ ਦਾਦੀ ਜੀ ਨਾਲ ਗੱਲ ਕੀਤੀ, “ ਮਾਂ-ਜੀ, ਭਿਲੀਵਾਲਾ ਸਰਦਾਰ ਕਿਸ ਨੇ ਮਾਰ ਦਿੱਤਾ।”
ਉਸ ਦੇ ਦਾਦੀ ਜੀ ਨੇ ਕਿਹਾ, “ ਸੁਣਿਆ ਤਾਂ ਪੁੱਤ ਅਸੀ ਵੀ ਇਹ ਹੀ ਹੈ, ਸਰਦਾਰ ਦੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀ ਸੀ ਪਤਾ ਨਹੀ ਇਹ ਕਾਰਾ ਕਿਉਂ ਕੀਤਾ ਗਿਆ।”

“ ਦੁਸ਼ਮਣੀ ਨਹੀ ਤਾਂ ਕੋਈ ਹੋਰ ਗੱਲ ਹੋਵੇਗੀ।” ਜੋ ਦਾਦੀ ਜੀ ਪਿੰਦਰ ਕੋਲੋ ਲੁਕਾਉਣ ਦਾ ਜਤਨ ਕਰ ਰਿਹੇ ਸਨ ਉਸ ਨੂੰ ਸਾਹਮਣੇ ਲਿਆਉਣ ਦੇ ਹਿਸਾਬ ਨਾਲ ਉਸ ਨੇ ਕਿਹਾ, “ ਮਾਂਜੀ, ਉਸ ਤਰਾਂ ਤਾਂ ਸਰਦਾਰ ਚੰਗਾ ਬੰਦਾ ਸੀ।”

“ ਚਰਿੱਤਰ ਦਾ ਬਹੁਤਾ ਚੰਗਾ ਨਹੀ ਸੀ।” ਦਾਦੀ ਜੀ ਆਮ ਪਿੰਡੂ ਇਸਤਰੀਆਂ ਵਾਂਗ ਗੱਲ਼ ਕਰਦੇ ਕਿਹਾ, “ ਉਦਾ ਖਰਾ ਸੀ।”
“ ਮਾਂਜੀ, ਤੁਸੀ ਇਹ ਕੀ ਗੱਲ ਕੀਤੀ।” ਪਿੰਦਰ ਨੇ ਕਿਹਾ, “ ਮਿਡਲ ਸਕੂਲ ਵਿਚ ਸਾਡਾ ਇਕ ਅਧਿਆਪਕ ਹੁੰਦਾ ਸੀ ਸਾਧੂ ਸਿੰਘ ਉਹ ਕਿਹਾ ਕਰਦਾ ਸੀ ਕਿ ਜੇ ਤੁਹਾਡਾ ਪੈਸਾ ਚਲਾ ਗਿਆ ਤਾਂ ਤੁਹਾਡਾ ਕੁੱਝ ਵੀ ਨਹੀ ਗਿਆ, ਜੇ ਤੁਹਾਡੀ ਸਿਹਤ ਖਰਾਬ ਹੈ ਤਾਂ ਤੁਹਾਡਾ ਕੁੱਝ ਕੁ ਚਲਾ ਗਿਆ, ਪਰ ਜੇ ਤੁਹਾਡਾ ਚਰਿੱਤਰ ਖ਼ਰਾਬ ਹੋ ਗਿਆ ਤਾਂ ਸਮਝੋ ਸਭ ਕੁੱਝ ਚਲਾ ਗਿਆ।”

“ ਸਾਧੂ ਸਿਹੁੰ ਤਾਂ ਠੀਕ ਹੀ ਕਹਿੰਦਾ ਹੋਵੇਗਾ, ਪਰ ਰਾਣੀ ਨੂੰ ਕੌਣ ਕਿਹੇ ਕਿ ਅੱਗਾ ਢੱਕ।” ਦਾਦੀ ਜੀ ਨੇ ਸਾਫ ਕਿਹਾ, “ ਕਈਆਂ ਨੂੰ ਪਤਾ ਸੀ ਕਿ ਸਰਦਾਰ ਦਾ ਚਰਿੱਤਰ ਠੀਕ ਨਹੀ, ਪਰ ਉਹ ਪੈਸੇ – ਧੇਲੇ ਵਾਲਾ ਹੋਣ ਕਰਕੇ ਉਸ ਦੇ ਖਿਲਾਫ ਕੋਈ ਵੀ ਮੂੰਹ ਨਹੀ ਸੀ ਖੋਲ੍ਹਦਾ।”
“ ਇਹ ਹੀ ਤਾਂ ਆਪਣੇ ਸਮਾਜ ਦੀ ਹੁਸ਼ਿਆਰੀ ਨਾਲ ਖੇਡੀ ਚਾਲ ਆ, ਗਰੀਬ ਬੰਦਿਆਂ ਦੀਆਂ ਝੂੱਠੀਆਂ ਹੀ ਗੱਲਾਂ ਬਣਾਈ ਜਾਣੀਆਂ ਅਤੇ ਅਮੀਰਾਂ ਦੀਆਂ ਸੱਚੀਆਂ ਵੀ ਲਕੋਈ ਜਾਣੀਆਂ।”
“ ਚੱਲ ਸਾਨੂੰ ਕੀ ਇਹਨਾਂ ਗੱਲਾਂ ਨਾਲ।” ਦਾਦੀ ਜੀ ਨੇ ਕਿਹਾ, “ਲੋਕੀ ਜੋ ਕਰਦੇ ਆ ਕਰੀ ਜਾਣ।”

ਪਹਿਲਾਂ ਤਾਂ ਪਿੰਦਰ ਦਾ ਦਿਲ ਕਰੇ ਕਿ ਕਹਾਂ ਤਾਂਹਿਉ ਤਾਂ ਸਮਾਜ ਦੀ ਇਹ ਹਾਲਤ ਹੈ ਕਿਉਂਕਿ ਹਰ ਕੋਈ ਇਹ ਹੀ ਸੋਚ ਲੈਂਦਾ ਹੈ ਸਾਨੂੰ ਕੀ? ਪਰ ਉਸ ਨੇ ਇੰਨਾ ਹੀ ਕਿਹਾ, “ ਮੈ ਤਾਂ ਉਹਨਾਂ ਦੇ ਘਰ ਜਾਣਾ ਚਾਹੁੰਦੀ ਹਾਂ, ਦਰਸ਼ੀ ਕੋਲ ਅਫਸੋਸ ਕਰਨ ਲਈ।”

“ ਆਪਾਂ ਕੱਲ ਨੂੰ ਹੀ ਚਲੀਆਂ ਜਾਵਾਂਗੀਆਂ।” ਦਾਦੀ ਜੀ ਨੇ ਸਲਾਹ ਕੀਤੀ, “ ਤੈਨੂੰ ਵੀ ਕੱਲ੍ਹ ਦੀ ਛੁੱਟੀ ਆ।”
“ ਤੁਹਾਡੀ ਗੱਲ ਠੀਕ ਹੈ।” ਪਿੰਦਰ ਨੇ ਕਿਹਾ, “ ਕੱਲ੍ਹ ਨੂੰ ਹੀ ਜਾਣਾ ਚਾਹੀਦਾ ਹੈ।”

ਦੂਸਰੇ ਦਿਨ ਪਿੰਦਰ ਨੇ ਆਪਣੀ ਦਾਦੀ ਜੀ ਨੂੰ ਸਾਈਕਲ ਦੇ ਪਿੱਛੇ ਬੈਠਾਇਆ ਤੇ ਨਾਲ ਲੱਗਦੇ ਪਿੰਡ ਭਿਲੀਵਾਲ ਪੁਹੰਚ ਗਈਆਂ।

ਵੱਡੀ ਕੋਠੀ ਦੇ ਚਿਪਸ ਵਾਲੇ ਵਿਹੜੇ ਵਿਚ ਸੱਥਰ ਵਿਛਿਆ ਪਿਆ ਸੀ। ਅਫਸੋਸ ਕਰਨ ਆਏ ਲੋਕ ਦਰੀਆਂ ਤੇ ਬੈਠੇ ਸਰਦਾਰ ਦੇ ਕਤਲ ਦੀਆਂ ਗੱਲਾਂ ਕਰਦੇ ਦਿਸੇ।ਪਿੰਦਰ ਦਾਦੀ ਜੀ ਨੂੰ ਲੈ ਜ਼ਨਾਨੀਆਂ ਵਾਲੇ ਪਾਸੇ ਚਲੀ ਗਈ।ਪਿੰਦਰ ਅਤੇ ਉਸ ਦੇ ਦਾਦੀ ਜੀ ਨੂੰ ਦੇਖ ਕੇ ਦਰਸ਼ੀ ਦੀ ਮਾਂ ਪਿੰਦਰ ਦੇ ਗੱਲ ਲੱਗ ਧਾਂਹ ਮਾਰ ਕੇ ਕਹਿਣ ਲੱਗੀ, “ ਧੀਏ ਪਤਾ ਨਹੀ ਕਿਹੜੇ ਨਿਜ਼ ਹੋਏ ਨੇ ਮੇਰਾ ਸੁਹਾਗ ਲੁਟਿਆ।”

ਉਸ ਦੇ ਕੀਰਨੇ ਸੁਣ ਕੇ ਪਿੰਦਰ ਦੀਆਂ ਅੱਖਾਂ ਵਿਚ ਹੁੰਝੂ ਆ ਗਏ, ਉਸ ਨੇ ਭਰੀਆਂ ਅੱਖਾਂ ਨਾਲ ਪਰੇ ਬੈਠੀ ਦਰਸ਼ੀ ਨੂੰ ਦੇਖਿਆ। ਜੋ ਚੁੱਪ-ਚਾਪ ਅੱਖਾਂ ਮੀਟੀ ਬੈਠੀ ਸੀ। ਪਿੰਦਰ ਉਸ ਦੇ ਗੱਲ ਨਾਲ ਜਾ ਲੱਗੀ, ਪਰ ਉਹ ਗੁੰਮ-ਸੁੰਮ ਜਿਹੀ ਉਦਾ ਹੀ ਬੈਠੀ ਰਹੀ।

“ ਪਤਾ ਲੱਗਾ ਕੋਈ, ਸਰਦਾਰ ਨੂੰ ਕਿਹਨੇ ਮਾਰਿਆ।” ਦਾਦੀ ਜੀ ਨੇ ਕੋਲ ਬੈਠੀ ਜ਼ਨਾਨੀ ਨੂੰ ਪੁੱਛਿਆ, “ ਪੁਲਿਸ ਨੇ ਕੁੱਝ ਦੱਸਿਆ ਨਹੀ?”
“ ਪੁਲੀਸ ਤਾਂ ਕੱਲ੍ਹ ਦੀ ਹੀ ਦੌੜੀ ਭਜੀ ਫਿਰਦੀ ਆ।” ਜ਼ਨਾਨੀ ਨੇ ਬਰਾਂਡੇ ਵਿਚ ਖੜ੍ਹੇ ਪੁਲੀਸ ਇੰਨਸਪੈਕਟਰ ਨੂੰ ਦੇਖ ਕੇ ਕਿਹਾ, “ ਭੈਣ, ਪਰ ਅਜੇ ਤਕ ਤਾਂ ਕੁਛ ਪਤਾ ਨਹੀ ਲੱਗਾ।”
“ ਆਹ ਖਾਕੀ ਵਰਦੀਆਂ ਵਾਲੀਆਂ ਕਮਰਿਆਂ ਦੇ ਅੰਦਰ-ਬਾਰ ਕਿਉਂ ਘੁੰਮ ਰਹੀਆਂ ਨੇ।” ਦਾਦੀ ਜੀ ਨੇ ਲੇਡੀ ਪੁਲੀਸ ਨੂੰ ਦੇਖਦਿਆਂ ਹੌਲੀ ਜਿਹੀ ਕਿਹਾ, “ ਇਹ ਕੀ ਕਰਦੀਆ ਫਿਰਦੀਆਂ ਨੇ।”
“ ਪੁਲੀਸ ਦੇ ਨਾਲ ਹੀ ਆਈਆਂ ਨੇ।” ਜ਼ਨਾਨੀ ਨੇ ਦਾਦੀ ਜੀ ਵਾਲੀ ਸੁਰ ਵਿਚ ਹੀ ਕਿਹਾ, “ ਪੁਲੀਸ ਨੇ ਸਾਰੇ ਟੱਬਰ ਨੂੰ ਵਿਹੜੇ ਵਿਚ ਕੱਢ ਦਿੱਤਾ ਆ, ਅੰਦਰਾਂ ਦੀ ਤਲਾਸ਼ੀ ਲੈਣ ਲਈ।”
“ ਪੁਲੀਸ ਵਾਲੇ ਵੀ ਕਮਲੇ ਆ।” ਕੋਲੋ ਹੀ ਇਕ ਹੋਰ ਜ਼ਨਾਨੀ ਬੋਲੀ, “ ਇਹਨਾਂ ਨੂੰ ਕੋਈ ਪੁੱਛੇ ਪਈ, ਸਰਦਾਰ ਨੂੰ ਮਾਰਨ ਤਾਂ ਕੋਈ ਬਾਹਰੋ ਆਇਆ ਹੋਵੇਗਾ, ਉਹ ਕਿਤੇ ਅਜੇ ਤੱਕ ਅੰਦਰ ਲੁਕੀ ਬੈਠਾ
ਆ।”
“ ਪੁਲੀਸ ਦੀ ਤਾਂ ਸਾਰੀ ਪਲਟਣ ਹੀ ਆਈ ਲੱਗਦੀ ਆ।” ਦਾਦੀ ਜੀ ਪੁਲੀਸ ਦੀ ਗਿਣਤੀ ਕਰਦੇ ਕਿਹਾ, “ ਠਾਣੇਦਾਰ ਦੇ ਨਾਲ ਆਹ ਦੂਜਾ ਕੌਣ ਆ?”
“ ਇਹ ਕੋਈ ਵੱਡਾ ਅਫਸਰ ਆ।” ਪਹਿਲੀ ਜ਼ਨਾਨੀ ਫਿਰ ਬੋਲੀ, “ ਸਰਦਾਰ ਦੀ ਚੱਲਦੀ ਕਿਤੇ ਥੌੜੀ ਸੀ, ਸਾਰੇ ਪਾਸੇ ਬੱਲੇ ਬੱਲੇ ਸੀ।”
“ ਕਹਿੰਦੇ ਆ ਕਿ ਕੁਹਾੜੀ ਨਾਲ ਸਰਦਾਰ ਨੂੰ ਵੱਢਿਆ।” ਪਹਿਲੀ ਜ਼ਨਾਨੀ ਨੇ ਆਲੇ-ਦੁਆਲੇ ਦੇਖ ਕੇ ਹੌਲੀ ਜਿਹੀ ਕਿਹਾ, “ ਲਾਸ਼ ਵੀ ਅਜੇ ਤੱਕ ਪੁਲੀਸ ਦੇ ਕਬਜ਼ੇ ਵਿਚ ਹੀ ਆ।”

ਪਿੰਦਰ ਨੇ ਆਪਣਾ ਧਿਆਨ ਜ਼ਨਾਨੀਆਂ ਦੀ ਗੱਲਾਂ ਤੋਂ ਹਟਾ ਕੇ ਦਰਸ਼ੀ ਵੱਲ ਕੀਤਾ ਜੋ ਪਹਿਲੇ ਦੀ ਤਰਾਂ ਬੈਠੀ ਸੀ। ਪਿੰਦਰ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਟੱਸ ਤੋਂ ਮਸ ਨਾ ਹੋਈ।

“ ਧੀਏ, ਇਹ ਤਾਂ ਕੱਲ੍ਹ ਦੀ ਹੀ ਇਸ ਤਰਾਂ ਆ।” ਦਰਸ਼ੀ ਦੀ ਤਾਈ ਆਪਣੀਆਂ ਅੱਖਾਂ ਪੂੰਝਦੀ ਬੋਲੀ, “ ਪਿਉ ਦਾ ਗਮ ਇਹਦੇ ਅੰਦਰ ਬੈਠ ਗਿਆ ਆ।”
ੳਦੋਂ ਹੀ ਪੁਲੀਸ ਦੀਆਂ ਦੋ ਕੁੜੀਆਂ ਦਰਸ਼ੀ ਦੇ ਕੋਲ ਆ ਕੇ ਕਹਿਣ ਲੱਗੀਆਂ, “ ਤੂੰ ਹੀ ਸਰਦਾਰ ਦੀ ਕੁੜੀ ਆ।”
“ ਹਾਂ ਇਹ ਹੀ ਹੈ।” ਦਰਸ਼ੀ ਦੇ ਥਾਂ ਉਸ ਦੀ ਤਾਈ ਜ਼ਵਾਬ ਦਿੱਤਾ, “ ਪਰ ਤੁਸੀ ਕਿਉਂ…?”
“ ਇਹਦੇ ਕਮਰੇ ਵਿਚੋਂ ਕੁਹਾੜੀ ਮਿਲੀ ਆ।” ਪੁਲੀਸ ਵਾਲੀ ਨੇ ਕਿਹਾ, “ ਇਸ ਨੂੰ ਪੁੱਛ-ਗਿੱਛ ਕਰਨ ਲਈ ਠਾਣੇ ਖੜ੍ਹਨਾ ਹੈ।”
ਇਸ ਗੱਲ ਨਾਲ ਸਾਰੇ ਪਾਸੇ ਸੰਨਾਟਾ ਛਾ ਗਿਆ। ਪਿੰਡ ਦਾ ਸਰਪੰਚ ਬੰਦਿਆ ਵਿਚੋਂ ਉੱਠ ਕੇ ਉੱਥੇ ਆਉਂਦਾ ਹੀ ਬੋਲਿਆ, “ ਇੰਨਸਪੈਟਰ ਸਾਹਿਬ, ਇਹ ਕੀ ਹੋ ਰਿਹਾ ਆ?”

“ ਠੀਕ ਹੀ ਹੋ ਰਿਹਾ ਹੈ।” ਇੰਨਸਪੈਕਟਰ ਨੇ ਕਿਹਾ, “ ਜਿਸ ਕੁਹਾੜੀ ਨਾਲ ਸਰਦਾਰ ਨੂੰ ਮਾਰਿਆ ਗਿਆ ਹੈ, ਉਹ ਇਸ ਕੁੜੀ ਦੇ ਬੈਡ ਥੱਲਿਉਂ ਮਿਲੀ ਹੈ।”
“ ਹੋ ਸਕਦਾ ਹੈ ਕਿਸੇ ਨੇ ਕੁਹਾੜੀ ਨੂੰ ਵਰਤ ਕੇ ਇਹਦੇ ਕਮਰੇ ਵਿਚ ਲੁਕਾ ਦਿੱਤੀ ਹੋਵੇ।” ਸਰਪੰਚ ਨੇ ਕਿਹਾ, “ ਤੁਹਾਡਾ ਕੀ ਮਤਲਵ…?”
“ ਕੁਹਾੜੀ ਇਸ ਦੇ ਕਮਰੇ ਵਿਚ ਕਿਵੇ ਆਈ?” ਇੰਨਸਪੈਕਟਰ ਨੇ ਦੱਸਿਆ, “ ਇਨਕੁਆਰੀ ਕਰਨ ਲਈ ਲੈ ਕੇ ਜਾਣਾ ਹੈ।”
“ ਕੁੜੇ, ਤੇਰੇ ਕਮਰੇ ਵਿਚ ਕੁਹਾੜੀ ਕਿੱਥੋਂ ਆਈ?” ਉਸ ਦੀ ਮਾਂ ਦੁਹੱਥੜਾ ਮਾਰਦੀ ਬੋਲੀ, “ ਬੋਲ ਨਹੀ ਤਾਂ ਮੈ ਤੇਰੀਆਂ ਪਸਲੀਆਂ ਸੇਕ ਦੇਣੀਆਂ ਆ।”
“ ਭੈੜੀਏ, ਕਿਹਦੇ ਕੋਲੋ ਪਿਉ ਨੂੰ ਮਰਵਾ ਦਿੱਤਾ।” ਤਾਈ ਉਸ ਦੀ ਗੁੱਤ ਖਿੱਚਦੀ ਬੋਲੀ, “ ਖਾਨਦਾਣ ਨੂੰ ਦਾਗ ਲਾਉਣ ਵਾਲੀਏ ਤੇਰਾ ਕੱਖ ਨਾ ਰਿਹੇ।”
“ ਇੰਨਸਪੈਟਰਾ, ਤੂੰ ਪਰੇ ਹੋ।” ਭੀੜ ਨੂੰ ਚੀਰਦੀ ਹੋਈ ਦਰਸ਼ੀ ਦੀ ਭੂਆ ਅੱਗੇ ਆਉਂਦੀ ਬੋਲੀ, “ ਮੈ ਹੁਣੇ ਹੀ ਇਹਦੇ ਮੂਹੋਂ ਕਢਵਾ ਲੈਂਦੀ ਕਿ ਕੁਹਾੜੀ ਵਾਲਾ ਕਿੱਥੇ ਗਿਆ?”

ਲੋਕੀ ਮੂੰਹ ਜੋੜ ਜੋੜ ਕਾਨਾਫੂਸੀ ਕਰਨ ਲੱਗੇ। ਭੂਆ ਨੇ ਦਰਸ਼ੀ ਦੀ ਢੋਈ ਵਿਚ ਏਡੀ ਜ਼ੋਰ ਦੀ ਲੱਤ ਮਾਰੀ ਕਿ ਉਸ ਦੀ ਚੀਖ ਨਿਕਲ ਗਈ। ਭੂਆ ਨੇ ਦੂਜੀ ਲੱਤ ਘੁੰਮਾ ਕੇ ਮਾਰਦੇ ਹੋਏ ਕਿਹਾ, “ ਬੋਲ, ਰੰਡੀਏ ਕਿਹਨੇ ਮਾਰਿਆ ਮੇਰੇ ਭਰਾ ਨੂੰ?”

“ ਮੈ ਮਾਰਿਆ ਤੇਰੇ ਭਰਾ ਅਤੇ ਆਪਣੇ ਪਿਉ ਨੂੰ।” ਦਰਸ਼ੀ ਨੇ ਇਹ ਗੱਲ ਏਨੀ ਉੱਚੀ ਅਤੇ ਜ਼ੋਰ ਦੀ ਕਹੀ ਕਿ ਘਰ ਦੀਆਂ ਕੰਧਾ ਵੀ ਹਿਲ ਗਈਆਂ, “ਹਵੇਲੀ ਗੋਹਾ ਸਿੱਟਣ ਆਈ ਜਗੀਰੋ ਨਾਲ ਖੇਹ ਖਾਦੇ ਮੈ ਅੱਖੀ ਦੇਖਿਆ।”
“ ਮੂੰਹ ਬੰਦ ਕਰ ਕੁਤੀਏ।” ਉਸ ਦੀ ਮਾਂ ਪਰੇ ਬੈਠੀ ਚੀਖੀ, “ ਕਿਉਂ ਮਿੱਟੀ ਪਲੀਤ ਕਰਨ ਲੱਗੀ ਆਂ ਪਿਉ ਦੀ।”
“ ਤੇਰੀ ਮਿੱਟੀ ਉਹ ਰੋਜ਼ ਪਲੀਤ ਕਰਦਾ ਸੀ।” ਦਰਸ਼ੀ ਨੇ ਪਹਿਲੇ ਵਾਲੀ ਉੱਚੀ ਸੁਰ ਵਿਚ ਕਿਹਾ, “ ਜਦੋਂ ਦੂਜੀਆਂ ਜ਼ਨਾਨੀਆਂ ਨਾਲ ਜ਼ਨਾਨੇ ਪਾਉਂਦਾ ਸੀ, ਤੈਨੂੰ ਰੋਜ਼ ਦੇਖਦੀ ਸਾਂ ਜਦੋਂ ਤੂੰ ਸਿਹਰਾਨੇ ਤੇ ਸਿਰ ਸੁੱਟ ਕੇ ਸਾਰੀ ਰਾਤ ਰੋਂਦੀ ਰਹਿੰਦੀ ਸੀ।”
“ ਕਮਜ਼ਾਤੇ ਮੂੰਹ ਬੰਦ ਕਰ ਲੈ।” ਦਰਸ਼ੀ ਦਾ ਚਾਚਾ ਅੱਖਾਂ ਕੱਡ ਕੇ ਬੋਲਿਆ, “ ਗੋਲੀ ਮਾਰ ਦੇਵਾਂਗਾ ਖਾਣਦਾਣ ਨੂੰ ਵੱਟਾ ਲਾਉਣ ਵਾਲੀਏ।”
“ ਤੂੰ ਮੇਰੀ ਭੈਣ ਸਿਰਫ ਇਸ ਕਰਕੇ ਮਾਰ ਦਿੱਤੀ ਸੀ ਕਿ ਉਸ ਨੇ ਇਕ ਦਿਨ ਕਿਸ ਮੁੰਡੇ ਨਾਲ ਵਿਆਹ ਦੀ ਗੱਲ ਕਰਕੇ ਖਾਣਦਾਨ ਦੀ ਇਜ਼ੱਤ ਖਤਰੇ ਵਿਚ ਪਾਈ ਸੀ, ਮੈ ਵੀ ਤੇਰੇ ਭਰਾ ਨੂੰ ਇਸੇ ਕਰਕੇ ਮਾਰਿਆ ਕਿ ਰੋਜ਼ ਹੀ ਖਾਣਦਾਨ ਦੀ ਇੱਜ਼ਤ ਨਿਲਾਮ ਕਰਦਾ ਸੀ॥”

“ ਮੇਰੀ ਅਣਖ ਦਾ ਇਮਤਿਹਾਨ ਨਾ ਲੈ।” ਚਾਚਾ ਉਸ ਦੇ ਕੋਲ ਆਉਂਦਾ ਕਹਿਣ ਲੱਗਾ, “ ਤੇਰੇ ਟੋਟੇ ਕੀਤੇ…।”

ਦਰਸ਼ੀ ਦੇ ਕੋਲ ਪੁਜਣ ਤੋਂ ਪਹਿਲਾਂ ਹੀ ਇੰਸਪੈਕਟਰ ਨੇ ਚਾਚੇ ਨੂੰ ਫੜ੍ਹ ਲਿਆ।

ਚੁੱਪ ਰਹਿਣ ਵਾਲੀ ਦਰਸ਼ੀ ਵਿਚ ਪਤਾ ਨਹੀ ਕਿਥੋਂ ਰੋਲਾ ਪਾਉਣ ਦੀ ਤਾਕਤ ਆ ਗਈ ਉਹ ਗਰਜ਼ ਗਰਜ਼ ਕੇ ਬੋਲ ਰਹੀ ਸੀ, “ ਕੁੜੀਆਂ ਮਾੜਾ ਕਰਨ ਤਾਂ ਬੰਦਿਆਂ ਦੀ ਅਣਖ ਨੂੰ ਸੱਟ ਵੱਜਦੀ ਆ।” ਉਸ ਨੇ ਸਾਰੇ ਮਰਦਾਂ ਵੱਲ ਹੱਥ ਕਰਕੇ ਕਿਹਾ, “ ਮਰਦ ਸਮਾਜ ਵਾਲਿਉ, ਅਣਖ ਸਿਰਫ ਤੁਹਾਡੀ ਹੀ ਨਹੀ, ਸਾਡੀ ਵੀ ਹੈ, ਤੁਸੀ ਛੋਟੀ ਜਿਹੀ ਗੱਲ ਤੇ ਅਣਖ ਦਾ ਬਹਾਨਾ ਪਾ ਕੇ ਸਾਡੇ (ਔਰਤਾਂ ) ਉੱਪਰ ਜ਼ੁਲਮ ਢਾਹੁੰਦੇ ਹੋ, ਪਤਾ ਨਹੀ ਕਿੰਨੀਆ ਕੁ ਔਰਤਾ ਇਸ ਅਣਖ ਦੀ ਬਲੀ ਵਿਚ ਬਾਲ ਚੁੱਕੇ ਹੋ, ਅੱਜ ਇੱਕ ਔਰਤ ਨੇ ਵੀ ਅਣਖ ਦੀ ਖਾਤਰ ਬੰਦਾ ਕਤਲ ਕੀਤਾ ਆ।”

ਫਿਰ ਦਰਸ਼ੀ ਜ਼ੋਰ ਦੀ ਹੱਸਦੇ ਹੋਏ ਕਹਿਣ ਲੱਗੀ, “ ਲਾ ਲਉ ਮੈਨੂੰ ਹੱਥਕੜੀਆਂ, ਮੈ ਆਪਣੇ ਖਾਣਦਾਨ ਦੀ ਅਣਖ ਲਈ ਆਪਣੇ ਸੁੱਤੇ ਹੋਏ ਪਿਉ ਨੂੰ ਕੁਹਾੜੀ ਨਾਲ ਵੱਢ ਦਿੱਤਾ ਆ।”

ਪੁਲੀਸ ਨੇ ਅਣਖ ਲਈ ਕੀਤੇ ਕਤਲਾਂ ਦੇ ਕੇਸਾਂ ਵਿਚ ਇਸ ਕੇਸ ਨੂੰ ਵੀ ਦਰਜ਼ ਕਰ ਲਿਅ ਅਤੇ ਦਰਸ਼ੀ ਨੂੰ ਹੱਥਕੜੀਆਂ ਲਾ ਲਈਆਂ।

ਆਲੇ-ਦੁਆਲੇ ਖੱੜੇ ਲੋਕਾਂ ਦੇ ਮੂੰਹਾਂ ਉੱਪਰ ਜਿਵੇ ਤਾਲੇ ਵਜ ਗਏ ਹੋਣ, ਕਿਉਂਕਿ ਕੋਈ ਵੀ ਕੁੱਝ ਨਹੀ ਸੀ ਬੋਲ ਰਿਹਾ। ਸਿਰਫ ਇਕ ਬਹੁਤ ਹੀ ਬਜ਼ੁੱਰਗ ਇਸਤਰੀ ਜੋ ਸਹਾਰੇ ਨਾਲ ਹੀ ਉੱਠਦੀ- ਬੈਠਦੀ ਸੀ ਬੋਲ ਰਹੀ ਸੀ, “ ਅੱਜ ਤਕ ਤਾਂ ਬੰਦਿਆਂ ਵਲੋਂ ਹੀ ਇਦਾ ਦਾ ਕਾਰ ਕੀਤਾ ਸੁਣਦੀਦਾ ਸੀ, ਆਹ ਉਲਟਾ ਕਿਦਾਂ ਹੋ ਗਿਆ?” ਪੁਲੀਸ ਦਰਸ਼ੀ ਨੂੰ ਲੈ ਕੇ ਸ਼ਹਿਰ ਵੱਲ ਚਲ ਪਈ ਅਤੇ ਪਿੰਦਰ ਦਾਦੀ ਜੀ ਨੂੰ ਸਾਈਕਲ ਤੇ ਬਿਠਾ ਕੇ ਆਪਣੇ ਪਿੰਡ ਵੱਲ ਨੂੰ।


   

ਇਹ ਕਿਦਾਂ ਹੋ ਗਿਆ
ਅਨਮੋਲ ਕੌਰ

ਭੱਠਾ ਮਜ਼ਦੂਰ, ਲੀਲੋ
ਪਰਸ਼ੋਤਮ ਲਾਲ ਸਰੋਏ

ਬਨਾਉਟੀ ਰਿਸ਼ਤਾ
ਅਨਮੋਲ ਕੌਰ

ਧੁੱਪ-ਛਾਂ
ਲਾਲ ਸਿੰਘ ਦਸੂਹਾ

ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ,  ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ,  ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ,  ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ,  ਸਚਦੇਵਾ ਮੈਡੀਕੋਜ਼,  ਮਲੋਟ ਰੋਡ ਚੌਕ,  ਮੁਕਤਸਰਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ,  ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ,  ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011,  5abi.com