|
ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ |
|
|
ਮਾਲ
ਰੋਡ ਦੇ ਨੇੜੇ ਨੇਕ ਦੀ ਲਾਸ਼ ਰੁੱਖ ਤੋਂ ਲਟਕਦੀ ਹੋਈ ਮਿਲੀ ਸੀ। ਉਸਦੀ
ਜੇਬ ਵਿੱਚ ਸਿਰਫ ਇਕ ਮੋਬਾਇਲ ਫੋਨ ਸੀ ਅਤੇ ਹੋਰ ਕੋਈ ਕਾਗਜ਼ ਪੱਤਰ ਨਹੀਂ
ਨਿਕਲਿਆ। ਅਚਾਨਕ ਫੋਨ ਦੀ ਘੰਟੀ ਵੱਜਣ ਲੱਗੀ, “ ਲੱਕੀ ਲੱਕੀ ਓਏ” ਦੀ
ਟਿਊਨ ਚਲ ਰਹੀ ਸੀ। ਹੌਲਦਾਰ ਦੇ ਨਾਲ ਪੁਲੀਸ ਦਾ ਗੁਪਤਚਰ ਖੜ੍ਹਾ ਸੀ।
ਗੁਪਤਚਰ ਨੇ ਸੋਚਿਆ, ਬੰਦੇ ਦਾ ਪਤਾ ਲੈਣ ਲਈ ਕੋਈ ਪੇਪਰ ਤਾਂ ਨਹੀਂ ਸੀ
ਪਰ ਫੋਨ ਸੁਣ ਕੇ ਪਤਾ ਲੱਗ ਸਕਦਾ ਹੈ, ਇਹ ਕੌਣ ਸੀ। ਹੌਲਦਾਰ ਨੂੰ ਆਦੇਸ਼
ਦਿੱਤਾ, “ਇਸ ਲਾਸ਼ ਦੀ ਜੇਬ ਵਿਚੋਂ ਫੋਨ ਕੱਢ 'ਤੇ ਨੰਬਰ ਨੋਟ ਕਰ।
ਹੌਲਦਾਰ ਅਤੇ ਹੋਰ ਅਫਸਰ ਲੋਥ ਰੁਖ ਤੋਂ ਹੇਠਾਂ ਲਾਹ ਕੇ ਪੋਸਟ
ਮਾਰਟਮ ਲਈ ਨਾਲ ਲੈ ਗਏ। ਗੁਪਤਚਰ ਵੀ ਫੋਨ ਨੂੰ ਰਮਾਲ ’ਚ ਲਪੇਟ ਕੇ ਥਾਣੇ
ਲੈ ਗਿਆ। ਓਥੇ ਦਸਤਾਨੇ ਪਾ ਕੇ ਫੋਨ ਦੀ ਫੋਲਾ ਫਾਲੀ ਕੀਤੀ, ਕਿਉਂਕਿ ਪਤਾ
ਲੈਣਾ ਸੀ ਕਿਸ ਦੀ ਲਾਸ਼ ਹੈ। ਕੀ ਪਤਾ ਬੰਦੇ ਨੇ ਆਤਮ ਹਾਤਿਆ ਕੀਤੀ ਸੀ
ਜਾਂ ਫਿਰ ਕੋਈ ਹੋਰ ਚੱਕਰ ਸੀ? ਤਫਤੀਸ਼ ਚਲ ਰਹੀ ਸੀ ਕਿ ਇਸੇ ਫੋਲਾ ਫਾਲੀ
ਦੇ ਦੌਰਾਨ ਫੋਨ ਦੀ ਘੰਟੀ ਫਿਰ ਵੱਜਣ ਲਗੀ,” “ ਲੱਕੀ ਲੱਕੀ ਓਏ” । ਓਹੀ
ਨੰਬਰ ਫਿਰ ਸੀ। ਗੁਪਤਚਰ ਨੇ ਫੈਸਲਾ ਕਰ ਲਿਆ, “ ਦੇਖਦਾ ਹਾਂ ਕੌਣ ਹੈ,
ਜੋ ਫੋਨ ਕਰ ਰਿਹਾ ਵਾਰ ਵਾਰ”?। ਫੋਨ ਚੱਕ ਕੇ ਕਿਹਾ – ਹੇੱਲੋ?-। ਉਸ ਦੀ
ਆਵਾਜ ਸੁਣ ਕੇ ਦੂਜੇ ਪਾਸਿਓਂ ਜਵਾਬ ਨਹੀਂ ਆਇਆ। ਫੋਨ ਬੰਦ ਹੋ ਗਿਆ
ਗੁਪਤਚਰ ਸੋਚੀਂ ਪੈ ਗਿਆ।
ਗੁਪਤਚਰ ਨੂੰ ਮਹਿਸੂਸ ਹੋਇਆ ਕਿ ਉਸਨੇ ਪਹਿਲਾਂ ਬੋਲ ਕੇ ਗੱਲਤੀ ਕਰ ਲਈ
ਸੀ। ਅਪਣੇ ਆਪ ’ਤੇ ਖਿੱਝ ਕੇ, ਉਹ ਹੋਰ ਫੋਲਾ ਫਾਲੀ ਕਰਨ ਲੱਗ ਪਿਆ।
ਨੰਬਰ, ਤਸਵੀਰਾਂ ਅਤੇ ਵਿਡੀਓ ਦੇਖੇ। ਇੱਦਾਂ ਕਰਦਿਆਂ ਉਸਨੂੰ ਇੱਕ ਅਜੀਬ
ਵਿਡੀਓ ਲੱਭ ਗਿਆ। ਇਹ ਵਿਡੀਓ ਕਿਸੇ ਕਾਲਜ’ਚ ਬਣਾਇਆ ਗਿਆ ਸੀ। ਹੱਥੋ ਪਾਈ
ਹੋ ਰਹੀ ਸੀ। ਮੁੰਡੇ ਕਿਸੇ ਨੂੰ ਕੁੱਟ ਰਹੇ ਸਨ। ਪਰ ਕੁੱਟ ਖਾਣ ਵਾਲੇ ਦਾ
ਚਿਹਰਾ ਲਾਸ਼ ਦੇ ਚਿਹਰੇ ਨਾਲ ਨਹੀਂ ਮਿਲਦਾ ਸੀ। ਗੁਪਤਚਰ ਨੇ ਸੋਚਿਆ ਕਿ
ਜਿਹੜੇ ਕੁੱਟਦੇ ਸਨ, ਹੋ ਸਕਦਾ ਉਹਨ੍ਹਾਂ ’ਚੋਂ ਕੋਈ ਇਕ ਹੋਵੇ, ਜਿਸ ਦੀ
ਇਹ ਲਾਸ਼ ਸੀ। ਮਾਰਨ ਵਾਲੇ ਦੀ ਵੀ ਲਾਸ਼ ਹੋ ਸਕਦੀ ਹੈ। ਗੁਪਤਚਰ ਨੇ ਵਿਡੀਓ
ਇੱਕ ਦੋ ਵਾਰੀ ਫਿਰ ਚਲਾਇਆ। ਮੁੰਡਿਆਂ ਦੀਆਂ ਆਵਾਜ਼ਾਂ ਸਾਫ ਸੁਣ ਰਹੀਆਂ
ਸਨ। ਇੱਕ ਨੇ ਤਾਂ ਜੋਰ ਦੇਣੀ ਲੱਤ ਮਾਰੀ ਤਾਂ ਕਿਸੇ ਦੂਜੇ ਨੇ ਲੱਤ ਮਾਰਨ
ਵਾਲੇ ਨੂੰ “ਉਏ ਨੇਕ” ਆਖ ਕੇ ਸੰਬੌਧਨ ਕੀਤਾ ਸੀ। ਗੁਪਤਚਰ ਦੇ ਰੁੱਖੇ
ਬੁੱਲਾਂ ਤੇ ਮੁਸਕਾਨ ਫੈਲ ਗਈ ਅਤੇ ਉਸ ਦੇ ਅੰਦਰੋਂ ਇਕ ਅਵਾਜ ਆਈ– “ਹੁਣ
ਮਜਾ ਆਵੇਗਾ”। ਉਂਝ ਤਾਂ ਮੁੰਡੇ-ਖੁੰਡੇ ਆਪਸ ਵਿੱਚ ਲੜਦੇ ਰਹਿੰਦੇ ਸਨ ਪਰ
ਇਹ ਕੁੜੀ ਮੁੰਡੇ ਦੇ ਇਸ਼ਕ ਦਾ ਮਾਮਲਾ ਹੋ ਸਕਦਾ। ਜਾਂ ਹੁਣ ਇਕ ਮੁੰਡੇ ਦੇ
ਕਤਲ ਦਾ ਮਾਮਲਾ ਵੀ ਹੋ ਸਕਦਾ। ਪਹਿਲਾਂ ਤਾਂ ਮੁਰਦਾਘਰ ਤੋਂ ਲਾਸ਼ ਬਾਰੇ
ਹੋਰ ਪਤਾ ਲੈਣਾ ਸੀ। ਫਿਰ ਸਾਰੇ ਲੁਧਿਆਣੇ ਦੇ ਕਾਲਜਾਂ ਨੂੰ ਵਿਡੀਓ
ਦੇਖਾਉਣਾ ਸੀ। ਦੇਖੋ ਕੀ ਨਤੀਜਾ ਨਿਕਲਦਾ।
* * * * *
ਗੁਪਤਚਰ ਦੀ ਰਿਪੋਰਟ ਇੰਸਪੈੱਕਟਰ ਗੁਲਾਟੀ ਨੂੰ ਮਿਲ ਗਈ ਸੀ। ਗੁਪਤਚਰ
ਨੂੰ ਪਤਾ ਲੱਗ ਗਿਆ ਸੀ ਕਿ ਨੇਕ ਕੌਣ ਹੈ। ਇਸ ਤੋਂ ਅੱਗੇ ਦੀ ਕਾਰਵਾਈ
ਤਾਂ ਹੁਣ ਪੁਲਿਸ ਇੰਸਪੈੱਕਟਰ ਗੁਲਾਟੀ ਨੇ ਕਰਨੀ ਸੀ।ਗੁਪਤਚਰ ਇਕ ਚੰਗਾ
ਆਦਮੀ ਹੋਣ ਕਰਕੇ, ਇੰਸਪੈੱਕਟਰ ਗੁਲਾਟੀ ਨੇ, ਉਸਨੂੰ ਇਸ ਕੇਸ’ਤੇ ਰੱਖ
ਲਿਆ ਸੀ। ਗੁਪਤਚਰ ਦਾ ਨਾਂ ਗਿੱਲ ਸੀ। ਜਦ ਗੁਲਾਟੀ ਨੇ ਗੁਪਤਚਰ ਗਿੱਲ ਦੀ
ਰਿਪੋਰਟ ਪੜ੍ਹੀ ਉਸਨੂੰ ਸਮਝ ਆ ਗਈ ਕਿ ਗਿੱਲ ਨੇ “ਨੇਕ” ਬਾਰੇ ਕਾਫੀ
ਛਾਣਬੀਣ ਕੀਤੀ ਸੀ।
ਨੇਕ ਇਕ ਵੱਡੇ ਘਰ ਦਾ ਪੁੱਤਰ ਸੀ। ਨੇਕ ਦਾ ਬਾਪ ਵੱਡਾ ਵਕੀਲ ਸੀ। ਜਿਸ
ਮੁੰਡੇ ਨੂੰ ਵਿਡੀਓ’ਚ ਕੁੱਟ ਦੇ ਸਨ, ਉਸਨੇ ਨੇਕ ਦੀ ਭੈਣ ਦੀ ਬੇਇਜ਼ਤੀ
ਕੀਤੀ ਸੀ। ਇਸ ਕਰਕੇ ਹੱਥਾ ਪਾਈ ਹੋਈ। ਉਸ ਮੁੰਡੇ ਦੇ ਕਾਫੀ ਸੱਟਾਂ
ਲੱਗੀਆਂ ਸਨ, ਇਸ ਲਈ ਉਸਨੇ ਪੁਲਿਸ ਰਿਪੋਰਟ ਲਿਖਾਈ ਅਤੇ ਨੇਕ ਖਿਲਾਫ ਕੇਸ
ਕੀਤਾ ਸੀ। ਐਪਰ ਨੇਕ ਦਾ ਬਾਪ ਵੱਡਾ ਵਕੀਲ ਹੋਣ ਕਰਕੇ, ਉਸਨੂੰ ਕੋਈ ਸਜ਼ਾ
ਨਾ ਹੋਈ। ਨੇਕ ਉਹ ਬਰੀ ਹੋ ਗਿਆ ਸੀ।
ਉਧਰ ਕਾਲਜ ਦੇ ਵਿਦਿਆਰਥੀਆਂ ਸਾਹਮਣੇ ਹੋਈ ਬੇਇਜੱਤੀ ਉਹ ਮੁੰਡਾ ਜਰ ਨਹੀਂ
ਸੀ ਸਕਿਆ। ਉਹ ਵੀ ਚੁੱਪ ਕਰ ਕੇ ਨਹੀਂ ਬੈਠ ਸਕਿਆ, ਕਿਉਂਕਿ ਕਸੂਰ ਉਸ
ਇੱਕਲੇ ਦਾ ਨਹੀਂ ਸੀ। ਨੇਕ ਦੀ ਭੈਣ 'ਸਿਮਰਨ' ਨੂੰ ਉਸਦੇ ਇਕ ਬੇਲੀ
'ਤੇਜੇ' ਨਾਲ ਪਿਆਰ ਹੋ ਗਿਆ ਸੀ। ਉਸਨੇ ਦੋਹਾਂ ਨੂੰ ਮਿਲਾਉਣ ਦੀ ਕੋਸ਼ਿਸ਼
ਕੀਤੀ ਸੀ।
ਤੇਜਾ
ਭਾਵੇ ਇਕ ਤਾਂ ਗਰੀਬ ਘਰ ਦਾ ਪੁੱਤਰ ਸੀ ਪਰ ਪੜਿਆ ਲਿਖਿਆ ਹੋਣ ਕਰਕੇ
ਚੰਗੀ ਨੌਕਰੀ ਕਰਦਾ ਸੀ। ਸਿਮਰਨ ਨੂੰ ਉਹ ਬਹੁਤ ਪਸੰਦ ਸੀ ਕਿਉਂਕਿ ਉਹ ਵੀ
ਚਾਹੁੰਦੀ ਪੜ੍ਹੇ ਲਿੱਖੇ ਤੇ ਸਾਉ ਮੁੰਡੇ ਨਾਲ ਵਿਆਹ ਕਰੇ। ਪਰ ਸਿਮਰਨ ਦਾ
ਬਾਪ ਉਸਦਾ ਰਿਸ਼ਤਾ ਕਿਸੇ ਹੋਰ ਮੁੰਡੇ ਨਾਲ ਕਰਨਾ ਚਾਹੁੰਦਾ ਸੀ ਜਿਸ ਦੇ
ਪਿਉ ਕੋਲੇ ਪੰਜਾਹ ਕਿੱਲ੍ਹੇ ਜਮੀਨ ਸੀ ਪਰ ਮੁੰਡਾ ਅਨਪੜ੍ਹ ਸੀ। ਕੁੜੀ
ਨੂੰ ਇਹ ਗੱਲ ਨਹੀਂ ਜੱਚਦੀ ਸੀ। ਸਿਮਰਨ ਨੇ ਇਹ ਸੱਭ ਤੇਜੇ ਨੂੰ ਦੱਸਿਆ,
ਤੇ ਕਿਹਾ ਸਾਡੇ ਕੋਲ ਘਰੋਂ ਦੌੜ ਜਾਣ ਇਲਾਵਾ ਕੋਈ ਰਸਤਾ ਨਹੀਂ । ਤੇਜਾ
ਸਿਮਰਨ ਦੇ ਅੱਥਰੂ ਨਾ ਵੇਖ ਸਕਿਆ ਅਤੇ ਉਸਨੇ ਫੈਸਲਾ ਕਰ ਲਿਆ, ਸਿਮਰਨ
ਨਾਲ ਦੌੜ ਜਾਣ ਦਾ। ਦੋਸਤ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ
ਨੇਕ ਨੂੰ ਪਤਾ ਲੱਗ ਗਿਆ। ਕਿਸੇ ਨੇ ਜਾਣ ਬੁੱਝ ਕੇ ਵਿਡੀਓ ਬਣਾਲਿਆ। ਓਹੀ
ਵਿਡੀਓ ਹੁਣ ਨੇਕ ਦੇ ਫੋਨ ਵਿਚ ਸੀ। ਕਿਉਂ? ਇਸਦਾ ਜਵਾਬ ਕੋਈ ਨਹੀਂ
ਜਾਣਦਾ। ਸਿਮਰਨ ਅਤੇ ਤੇਜਾ ਪਹਿਲਾਂ ਹੀ ਗਾਇਬ ਹੋ ਗਏ ਸਨ।
ਇੰਸਪੈੱਕਟਰ ਗੁਲਾਟੀ ਨੇ ਰਿਪੋਟਰ ਮੇਜ਼ ਉੱਤੇ ਰੱਖ ਦਿੱਤੀ। ਉੇਸਨੇ
ਗੁਪਤਚਰ ਗਿੱਲ ਨੂੰ ਨਾਲ ਲੈ ਕੇ ਵੱਡੇ ਵਕੀਲ ਜਾਣੀ ਕਿ ਸਿਮਰਨ ਅਤੇ
“ਲਾਸ” ਦੇ ਬਾਪ ਨੂੰ ਮਿਲਣ ਜਾਣ ਦਾ ਇਰਾਦਾ ਬਣਾ ਲਿਆ।
* * * * *
ਜਿਸ ਵੇਲੇ ਇੰਸਪੈੱਕਟਰ ਗੁਲਾਟੀ ਅਤੇ ਗੁਪਤਚਰ ਗਿੱਲ ਵੱਡੇ ਵਕੀਲ ਨੂੰ
ਮਿਲਣ ਉਸਦੇ ਘਰ ਗਏ, ਉਥੇ ਤਾਂ ਮਾਹੋਲ ਹੋਰ ਹੀ ਸੀ। ਵੱਡੇ ਵਕੀਲ ਦਾ ਨਾਂ
ਸੰਧੂ ਸੀ। ਗੁਲਾਟੀ ਅਤੇ ਗਿੱਲ ਸੰਧੂ ਨੂੰ ਬਿਨਾ ਖ਼ਬਰ ਕੀਤੇ ਮਿਲਣ ਚਲੇ
ਗਏ ਸਨ। ਜਦ ਉਨ੍ਹਾਂ ਨੇ ਸੰਧੂ ਦੇ ਘਰ ਬਹੁਤ ਸਾਰੇ ਲੋਕਾਂ ਦਾ ਇੱਕਠ
ਦੇੱਖਿਆ, ਤਾਂ ਉਹ ਹੈਰਾਨ ਹੋ ਗਏ। ਹੈਰਾਨੀ ਦੀ ਵਜ੍ਹਾ ਇੱਕਠ ਨਹੀਂ ਸੀ,
ਪਰ ਉਥੇ ਹੋ ਰਹੇ ਅਫਸੋਸ ਦਾ ਅਜੀਬ ਮਹੌਲ ਸੀ।
ਨੇਕ ਤਾਂ ਹੁਣ ਉਪਰ ਵਾਲੇ ਕੋਲ ਸੀ ਤਾਂ ਵੀ ਇੱਕਠ ਵਿੱਚ ਬੈਠੇ ਲੋਕ ਇਸ
ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਸੰਧੂ ਦੇ
ਮੁੰਡੇ ਨੇਕ ਦੀ ਲਾਸ਼ ਸਸਕਾਰ ਤੋਂ ਪਹਿਲਾਂ ਘਰ ਆਉਣ ਦੇ ਦਿੱਤੀ ਗਈ ਸੀ।
ਪਰ ਉਸਦੀ ਅਜੇ ਵੀ ਕੁੜੀ ਲਾਪਤਾ ਸੀ। ਫਿਰ ਵੀ ਇਹ ਕਿਸ ਤਰ੍ਹਾਂ ਦਾ
ਮਾਹੋਲ ਸੀ? ਗੁਲਾਟੀ ਅਤੇ ਗਿੱਲ, ਸੰਧੂ ਦੇ ਕੋਲ ਬਹਿ ਗਏ। ਉਹਨਾਂ ਸਿਮਰਨ
ਦੇ ਲਾਪਤਾ ਹੋਣ ਦੀ ਗੱਲ ਕੀਤੀ। ਨੇਕ ਦਾ ਤਾਂ ਸੱਭ ਨੂੰ ਬੜਾ ਦੁੱਖ ਸੀ,
ਫਿਰ ਵੀ ਸਾਫ਼ ਜਾਪਦਾ ਸੀ ਕਿ ਉਸਨੂੰ ਕੁੜੀ ਦੇ ਲਾਪਤਾ ਹੋਣ ਦਾ ਕੋਈ ਦੁੱਖ
ਨਹੀਂ ਸੀ। ਸੰਧੂ ਹੰਕਾਰ ਨਾਲ ਭਰਿਆ ਸੀ। ਨੇਕ ਲਈ ਦੁੱਖ ਸੀ। ਕੁੜੀ ਦੀ
ਹਰਕਤ ਨੇ ਪੱਗ ਉੱਤੇ ਦਾਗ ਲਾ ਦਿੱਤਾ ਸੀ।
ਸੰਧੂ ਦੀਆਂ ਗੱਲਾਂ ਤੋਂ ਇਹੀ ਜਾਪਦਾ ਸੀ ਕਿ ਉਹ ਬਹੁਤ ਅੱਣਖ ਅਤੇ ਹੰਕਾਰ
ਵਾਲਾ ਆਦਮੀ ਸੀ। ਉਸ ਨੂੰ ਕੋਈ ਦਰਦ ਨਹੀਂ ਸੀ ਕਿ ਉਸ ਦੀ ਧੀਂ ਲਾਪਤਾ
ਸੀ। ਉਂਝ ਉਸ ਦੀਆਂ ਗੱਲਾਂ ਤੋਂ ਸਾਫ਼ ਦਿਸਦਾ ਸੀ ਕਿ ਨੇਕ ਦੀ ਮੋਤ ਦਾ
ਬਦਲਾ ਲੈਣਾ ਚਾਹੁੰਦਾ ਸੀ। ਇਲਜ਼ਾਮ ਸਾਫ਼ ਉਸ ਆਦਮੀ ਉੱਤੇ ਲਾਉਂਦਾ ਸੀ,
ਜਿਸ ਨੂੰ ਵਿਡੀਓ ਵਿੱਚ ਕੁੱਟ ਪਈ ਸੀ। ਜਦ ਗੁਲਾਟੀ ਨੇ ਹੋਰ ਸਵਾਲ
ਪੁੱਛੇ, ਪੱਤਾ ਲੱਗ ਗਿਆ ਕਿ ਸੰਧੂ ਤੇਜੇ ਨੂੰ ਵੀ ਮਾਰਨ ਲਈ ਤਿਆਰ ਸੀ।
ਸੰਧੂ ਕਹਿ ਗਿਆ – ਹੋ ਨਈ ਸਕਦਾ ਕਿ ਨੇਕ ਨੇ ਇਸ ਵਿਡੀਓ ਨੂੰ ਬਣਾਇਆ।
ਕਿਸੇ ਨੇ ਮੇਰੇ ਪੁੱਤਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਤੇਜੇ ਦੀ
ਚਾਲ ਹੈ ਇੰਸਪੈਕਟਰ ਜੀ-।
ਇੰਸਪੈੱਕਟਰ ਗੁਲਾਟੀ, ਸੰਧੂ ਨੂੰ ਸ਼ੁਕਰੀਆ ਕਰਕੇ ਘਰ ਦੇ ਬਾਹਰ ਆ ਕੇ
ਗਿੱਲ ਨੂੰ ਕਿਹਾ – ਸਾਨੂੰ ਬਹੁਤ ਹੀ ਸਰਗਰਮੀ ਨਾਲ ਤੇਜੇ ਤੇ ਸਿਮਰਨ ਨੂੰ
ਟੋਲਣਾ ਪੈਣਾਂ-। ਨਹੀਂ ਤਾਂ ….....
ਉਸਨੇ ਗੁਪਤਚਰ ਗਿੱਲ ਨੂੰ ਕੁੱਟ ਖਾਣ ਵਾਲੇ ਮੁੰਡੇ ਤੋਂ ਹੋਰ ਇਤਲਾਹ ਲੈਣ
ਲਈ ਭੇਜ ਦਿੱਤਾ।
* * * * *
ਜਦ ਗੁਪਤਚਰ ਗਿੱਲ ਮੁੰਡੇ ਦੇ ਘਰ ਪਹੁੰਚਾ ਤਾਂ ਮੁੰਡਾ ਹੈਰਾਨ ਹੋ ਗਿਆ
ਕਿ ਪੁਲੀਸ ਉਸ ਘਟਨਾ ਬਾਰੇ ਹੁਣ ਪੁੱਛ ਪੜਤਾਲ ਕਰਨ ਆਈ ਜਦ ਕਿ ਕੇਸ ਤਾਂ
ਕਦੋਂ ਦਾ ਬੰਦ ਹੋ ਚੁੱਕਾ ਸੀ। ਗਿੱਲ ਨੇ ਉਸ ਨੋ ਪੁੱਛਿਆ,
- ਕੀ ਸੱਚ ਮੁੱਚ ਤੂੰ ਸਿਮਰਨ ਨੂੰ ਛੇੜਿਆ ਸੀ? ਜਾਂ ਤੇਜੇ ਨਾਲ ਮੁਲਾਕਾਤ
ਕਰਾਈ ਹੋਣ ਕਰਕੇ 'ਨੇਕ’ ਤੇ ਉਸ ਦੇ ਟੋਲੇ ਨੇ ਤੈਨੂੰ ਕੁੱਟਿਆ ਸੀ।
- ਮੈਂ ਸਿਮਰਨ ਨੂੰ ਨਹੀਂ ਛੇੜਿਆ ਇੰਸਪੈੱਕਟਰ ਜੀ, ਹਾਂ ਮੈਂ ਦੋਹਾਂ ਦੀ
ਮਦਦ ਕੀਤੀ ਸੀ। ਪਰ, ਕੀ ਕਿਸੇ ਨਾਲ ਪਿਆਰ ਕਰਨਾ ਪਾਪ ਏ? ਕਿੰਨ੍ਹੇ
ਕਿੱਸੇ ਲਿੱਖੇ ਗਏ ਪ੍ਰੇਮ ਬਾਰੇ? ਫਿਰ ਵੀ ਲੋਕਾਂ ਦੇ ਮਨ ਤੰਗ ਕਿਉਂ ਹਨ?
ਦੱਸੋ, ਤੁਸੀਂ ਵੀ ਤਾਂ ਕਦੇ ਪਿਆਰ ਕੀਤਾ ਹੋਵੇਗਾ? ਖੇਰ, ਇਸ ਮਾਮਲੇ
ਕਰਕੇ ਨਹੀਂ ਨੇਕ ਨੇ ਹੱਥਾ ਪਾਈ ਕੀਤੀ ਸੀ ਮੇਰੇ ਨਾਲ। ਅਦਾਲਤ ਵਿਚ ਵੀ
ਮੈਂ ਇਹ ਗੱਲ ਕਰਨ ਦੀ ਕੋਸ਼ਸ਼ ਕੀਤੀ ਸੀ, ਪਰ ਉਸ ਸੰਧੂ ਨੇ ਮੌਕਾ ਨਹੀਂ
ਦਿੱਤਾ-।
- ਫਿਰ ਨੇਕ ਨੇ ਤੈਨੂੰ ਕਿਉਂ ਕੁੱਟਿਆ? ਤੂੰ ਮੈਨੂੰ ਹੁਣ ਦੱਸ ਸੱਕਦਾਂ।
ਦੇਖ, ਜੇ ਨਾ ਦੱਸਿਆ, ਤਾਂ ਤੇਜੇ ਦੇ ਮਗਰ ਪੁਲੀਸ ਜਾਵੇਗੀ। ਸੰਧੂ ਨੇ ਉਸ
ਉੱਤੇ ਇਲਜ਼ਾਮ ਲਾ ਦਿੱਤਾ-।
- ਨਹੀਂ ਗਿੱਲ ਸਾਹਿਬ। ਇਹ ਗੱਲ ਗਲਤ ਹੈ। ਤੇਜੇ ਨੂੰ ਸੰਧੂਆਂ ਬਾਰੇ ਕੋਈ
ਐਸੀ ਗੱਲ ਪਤਾ ਲੱਗੀ ਸੀ ਜਿਸਦਾ ਉਸਨੂੰ ਫਿਕਰ ਸੀ ਕਿ ਉਹ ਗੱਲ ਜਦ ਬਾਹਰ
ਆਵੇਗੀ ਤਾਂ ਸੰਧੂ ਉਸਦੇ ਮਗਰ ਪੈਣਗੇ। ਉਹਨਾਂ ਲੋਕਾਂ ਨੂੰ ਸ਼ੱਕ ਸੀ ਕਿ
ਮੈਂ ਤੇਜੇ ਅਤੇ ਸਿਮਰਨ ਦੀ ਮਦਦ ਕੀਤੀ ਸੀ-।
- ਇਸ ਦਾ ਕਾਰਨ ਕੀ ਸੀ?-
- ਬਸ, ਡਰ...। ਤੇਜਾ ਅਤੇ ਸਿਮਰਨ ਸੰਧੂ ਤੋਂ ਡਰ ਕੇ ਦੌੜੇ ਸਨ। ਮੈਂ
ਮਦਦ ਕੀਤੀ ਇਸ ਗੱਲ ਵਿੱਚ। ਮੈਂ ਅਦਾਲਤ ’ਚ ਵੀ ਦੱਸਣਾ ਚਾਹੁੰਦਾ ਸਾਂ,
ਪਰ ਇਹ ਗੱਲ ਜੱਜ ਅੱਗੇ ਪੇਸ਼ ਹੀ ਨਹੀਂ ਹੋਣ ਦਿੱਤੀ ਗਈ-।
- ਚੱਲ ਆਹੋ, ਪਰ ਗੱਲ ਤਾਂ ਦੱਸ-
- ਅੱਛਾ-।
* * * * *
ਪੁਲੀਸ ਨੇ ਬੜੀ ਸਰਗਰਮੀ ਨਾਲ ਤੇਜੇ ਨੂੰ ਟੋਲਣਾ ਸ਼ੁਰੂ ਕੀਤਾ। ਉਸ ਦੀ
ਫੋਟੋ ਸਾਰੇ ਅਕਬਾਰਾਂ ’ਚ ਅਤੇ ਟੀ ਵੀ ਚੈਨਲਾਂ ’ਤੇ ਦਿੱਤੀ ਗਈ। ਰੇਡਿਓ
’ਤੇ ਉਸਦਾ ਹੁਲਿਆ ਦੱਸ ਕੇ ਉਸਦੀ ਪਹਿਚਾਣ ਕਰਨ ਲਈ ਤਾਗੀਦ ਕੀਤੀ ਜਾਣ
ਲੱਗੀ। ਜਿੱਦਾਂ ਮਛੇਰੇ ਦੇ ਮੱਛੀਆਂ ਫੜ੍ਹਨ ਲਈ ਡੋਰ ਦੇ ਸਿਰੇ ਤੇ ਲੱਗੀ
ਕੁੰਡੀ ਵਿੱਚ ਪੂੰਗ ਲਗਾ ਕੇ ਪਾਣੀ ਵਿੱਚ ਸੱਟਦੇ ਹਨ ਮੱਛੀ ਫੜਨ ਲਈ, ਉਸ
ਤਰ੍ਹਾਂ ਤੇਜੇ ‘ਤੇ ਫੰਦਾ ਸੁੱਟਿਆ ਗਿਆ; ਖਬਰ ਸਾਰੇ ਪੰਜਾਬ ਵਿੱਚ ਫੈਲਾਈ
ਗਈ ਕਿ –ਅਸੀਂ ਤੈਨੂੰ ਗ੍ਰਿਫ਼ਤਾਰ ਨਹੀਂ ਕਰਨਾ, ਪਰ ਤੇਰੇ ਦੋਸਤ ਦਾ ਕੇਸ
ਫਿਰ ਖੋਲ੍ਹਣ ਲੱਗੇ ਹਾਂ।ਕਾਲਜ ਵਿੱਚ ਹੋਈ ਹੱਥਾ ਪਾਈ ਬਾਰੇ ਜਾਂਚ ਕਰਨੀ
ਹੈ-। ਇਸ ਕਰਕੇ ਇੰਸਪੈੱਕਟਰ ਗੁਲਾਟੀ ਨੂੰ, ਸੰਧੂ ਨੁੰ ਫੋਨ ਕਰਕੇ, ਇਹ
ਤਸੱਲੀ ਦੇਣੀ ਪਈ ਕਿ ਇਹ ਸੱਭ ਤੇਜੇ ਨੋ ਫੜ੍ਹਣ ਲਈ ਕਪਟ ਫਮਦਾ ਹੈ;
ਸੱਚਾਈ ਇਹ ਹੈ ਕਿ ਮੁੰਡੇ ਨੂੰ ਅੜਿਕੇ ਚਾਹਣਨਾ ਆਹਨੇ ਬਹਾਨੇ। ਸੰਧੂ
ਪਹਿਲਾ ਤਾਂ ਖਿੱਝ ਗਿਆ, ਪਰ ਜਦ ਗੁਲਾਟੀ ਨੇ ਉਸਨੂੰ ਸਮਝਾਇਆ, ਤਾਂ ਸ਼ਾਂਤ
ਹੋ ਗਿਆ। ਗੁਲਾਟੀ ਨੇ ਸੰਧੂ ਨੂੰ ਮਨਾਇਆ ਕਿ ਉਹ ਚੁੱਪ ਚਾਪ ਰਹੇ ‘ਤੇ
ਤਫਤੀਸ਼ ਦਾ ਕੰਮ ਪੁਲਸ ’ਤੇ ਛੱਡ ਦੇਵੇ। ਪਰ ਪੁਲੀਸ ਵਲੋਂ ਵਿਛਾਇਆ ਜਾਲ
ਦੂਰ ਤੱਕ ਨਾ ਫੈਲ ਸਕਿਆ। ਚੁੱਪ ਚੁਪੀਤੇ ਸੰਧੂ ਨੇ ਵੀ ਬਥੇਰੀ ਪੁੱਛ
ਗਿੱਛ ਵੀ ਕੀਤੀ ਪਰ ਓਸਦਾ ਵੀ ਕੁੱਝ ਨਹੀਂ ਬਣਿਆ।
ਕੁੱਝ ਮਹੀਨੇ ਬੀਤ ਗਏ। ਲੋਕਾਂ ਨੇ ਸੋਚਿਆ ਆਸ਼ਕੀ ਦਾ ਮਾਮਲਾ ਸੀ, ‘ਤੇ ਇਸ
ਕਥਾ ਨੂੰ ਮਨ ਤਖਤੀ
ਤੋਂ ਮਿਟਾ ਦਿੱਤਾ ਸੀ।
* * * * *
ਕਈ ਵਾਰੀ ਕਿਸਮਤ ਐਸੀ ਹੁੰਦੀ ਹੈ ਕਿ ਜਿਸ ਚੀਜ਼ ਨੂੰ ਲੱਭੌ ਲੱਭਦੀ ਨਹੀਂ।
ਜਦ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਂਦਾ ਹੈ, ਤਾਂ ਅਚਾਨਕ ਉਸ
ਚੀਜ਼ ਮਿਲ ਜਾਂਦੀ ਹੈ, ਜਾਂ ਉਸ ਬੰਦਾ ਤੁਹਾਡੇ ਸਾਹਮਣੇ ਹੰਦਾ। ਇਕ ਦਿਨ
ਅਚਾਨਕ ਕੁੱਕੜਾਂ ਪਿੰਡ ਵਿੱਚ ਚਾਦਰ ਦੀ ਬੁੱਕਲ ਮਾਰ ਕੇ ਤੁਰਿਆ ਜਾਂਦਾ
ਤੇਜਾ ਕਿਸੇ ਆਦਮੀ ਨੇ ਪਛਾਣ ਲਿਆ ਸੀ। ਆਦਮੀ ਖਾਸ ਗੜ੍ਹ ਸ਼ੰਕਰ ਦਾ ਨਹੀਂ
ਸੀ। ਲੁਧਿਆਣੇ ਵਲੋਂ ਆਇਆ ਇਕ ਮੁਸਾਫ਼ਰ ਸੀ। ਮੁਸਾਫ਼ਰ ਨੇ ਤੇਜੇ ਦਾ ਮੁਖੜਾ
ਇਸ਼ਤਿਹਾਰ ਉੱਤੇ ਵੇੱਖਿਆ ਸੀ। ਉਸਨੇ ਝੱਟ ਪੁਲਸ ਨੂੰ ਫੋਨ ਕਰ ਦਿੱਤਾ। ਉਸ
ਰਾਤ ਤੇਜਾ ਗੁੱਗੇ ਦੇ ਮੰਦਰ ਮੱਥਾ ਟੇਕ ਕੇ ਘਰ ਵਲ ਤੁਰਿਆ ਆ ਰਿਹਾ ਸੀ,
ਜਦ ਰਾਹ’ਚੋਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਉੇਸਨੂੰ ਗੜ੍ਹ ਸ਼ੰਕਰ
ਖਾਸ ਵਾਲੇ ਥਾਣੇ ਲੈ ਗਈ।
ਇੰਸਪੈੱਕਟਰ ਗੁਲਾਟੀ ਨੇ ਪੁਲੀਸ ਨੂੰ ਪੱਕਾ ਕਰ ਦਿੱਤਾ ਸੀ ਇਸ
ਗ੍ਰਿਫਤਾਰੀ ਦਾ ਰਾਜ਼ ਰੱਖਿਆ ਜਾਵੇ। ਕਿਸੇ ਉੱਤੇ ਭਰੋਸਾ ਨਹੀਂ ਸੀ। ਕੇਵਲ
ਗੜ ਸ਼ੰਕਰ ਦੀ ਪੁਲੀਸ ਅਤੇ ਗਿੱਲ ਨੂੰ ਹੀ ਪਤਾ ਸੀ। ਇੰਸਪੈੱਕਟਰ ਗੁਲਾਟੀ
ਖੁਦ ਗੜ ਸ਼ੰਕਰ ਗਿਆ। ਪੰਡੋਰੀ ਅਤੇ ਕੁਕੜਾਂ ਦੇ ਵਿਚਾਲੇ ਸੜਕ ਉੱਤੋਂ ਸੱਪ
ਲੰਘਿਆ। ਗੁਲਾਟੀ ਨੇ ਗੱਡੀ ਘੁੰਮਾ ਕੇ ਸੱਪ ਨੂੰ ਤਾਂ ਬਚਾ ਲਿਆ ਪਰ ਵਹਿਮ
ਕਰਨ ਲੱਗਿਆ। ਕੁਕੜਾਂ ਪਾਉਂਚ ਕੇ ਗੁੱਗਾ ਮੰਦਰ ਵਿੱਚ ਮੱਥਾ ਟੇਕਣ ਗਿਆ।
ਮਨ ਵਿੱਚ ਇੰਸਪੈੱਕਟਰ ਗੁਲਾਟੀ ਨੂੰ ਪਤਾ ਸੀ ਕਿ ਨੇਕ ਦੀ ਮੌਤ ਬਾਰੇ ਸੱਭ
ਕੁੱਝ ਵਿਅਕਤ ਹੋ ਜਾਣਾ ਸੀ।
* * * * *
ਚਾਰ ਦਿਨ ਬੀਤ ਗਏ, ਜਦ ਇੰਸਪੈੱਕਟਰ ਗੁਲਾਟੀ ਸੰਧੂ ਦੇ ਘਰ ਵਾਪਸ ਗਿਆ।
ਇਕੱਲਾ ਨਹੀਂ ਸੀ, ਉਸਦੇ ਨਾਲ ਸਿਮਰਨ ਵੀ ਸੀ। ਸੰਧੂ ਧੀ ਨੂੰ ਵੇਖ ਕੇ
ਚੁੱਪ ਚਾਪ ਖੜ੍ਹਿਆ ਰਿਹਾ। ਮਾਂ ਧੀ ਨੂੰ ਜੱਫੀ ਪਾ ਕੇ ਪਿੱਛੇ ਲੈ ਗਈ।
ਸੰਧੂ ਅਤੇ ਇੰਸਪੈੱਕਟਰ ਗੁਲਾਟੀ ਬਹਿ ਗਏ। ਨੌਕਰ ਨੇ ਚਾਹ ਦੋਨਾਂ ਦੇ
ਸਾਹਮਣੇ ਮੇਜ਼ ਉੱਤੇ ਰੱਖ ਦਿੱਤੀ। ਇੰਸਪੈੱਕਟਰ ਗੁਲਾਟੀ ਸੰਧੂ ਨਾਲ ਕੇਸ
ਤੇ ਵਿਚਾਰ ਕਰਨ ਲੱਗ ਪਿਆ। ਸੰਧੂ ਤੇਜੀ ਦੀ ਗ੍ਰਿਫਤਾਰੀ ’ਚ ਬਹੁਤ
ਦਿਲਚਸਪੀ ਲੈ ਰਿਹਾ ਸੀ। ਗੁਲਾਟੀ ਦੀਆਂ ਗੱਲਾਂ ਸੁਣ ਕੇ ਕਹਿੰਦਾ – ਹਾਂ।
ਪਰ ਹੁਣ ਤੇਜੇ ਨੂੰ ਚਾਰਜ ਤਾਂ ਕਰੋ। ਓਹਨ੍ਹੇ ਮੇਰਾ ਪੁੱਤਰ ਨੂੰ
ਮਾਰਿਆ-।
- ਸਰ ਜੀ, ਕੋਈ ਸਬੂਤ ਨਹੀਂ ਹੈ ਕਿ ਤੇਜੇ ਨੇ ਤੁਹਾਡੇ ਪੁੱਤਰ ਨੂੰ
ਮਾਰਿਆ। ਇਸ ਵੇਲੇ ਤਾਂ ਉਹ ਸਾਡੀ ਤਫਤੀਸ਼ ਵਿੱਚ ਮਦਦ ਹੀ ਕਰਦਾ ਹੈ-।
- ਇੰਂਸਪੈੱਕਟਰ ਜੀ, ਓਹ ਮੇਰੀ ਧੀਂ ਨਾਲ ਚੋਰੀ ਭੱਜਿਆ ਸੀ। ਇਸ ਲਈ ਚਾਰਜ
ਕਰੋ!-
- ਸਰ ਜਿੰਨ੍ਹਾ ਕੁ ਮੈਂ ਇਸ ਮਾਮਲੇ ਨੂੰਂ ਸਮਝਦਾਂ, ਤੇਜਾ ਸਿਮਰਨ ਨੂੰ
ਬਹੁਤ ਪਿਆਰ ਕਰਦਾ;’ਤੇ ਸਿਮਰਨ ਉਸਨੂੰ । ਨਾਲੇ ਸਿਮਰਨ ਅਤੇ ਤੇਜੇ ਵਿੱਚ
ਕੁੱਝ ਨਹੀਂ ਹੋਇਆ। ਰਿਸਤੇਦਾਰਾਂ ਨਾਲ ਸੀ, ਜਿਥੇ ਤੁਹਾਡੀ ਧੀਂ ਤੇਜੇ
ਤੋਂ ਅਲੱਗ ਰੱਖੀ ਗਈ। ਉਸ ਦੀ ਇਜਤ ਤੇ ਦਾਗ ਨਹੀਂ ਲੱਗਾ-।
- ਇੰਸਪੈੱਕਟਰ! ਮੇਰੀ ਪੱਗ ਦਾ ਸੁਆਲ ਹੈ ਸ਼ਾਇਦ ਤੈਨੂੰ ਇਸ ਦਾ ਮਤਲਬ ਸਮਝ
ਨਹੀਂ ਆਉਣਾ। ਜੇ ਮੈਨੂੰ ਹਮਬਿਸਤਰ ਉੱਤੇ ਸ਼ਕ ਹੈ, ਮੇਰੀ ਮਰਜੀ ਹੈ।
ਸ਼ੁਕਰੀਆ, ਤੁਸੀਂ ਮੇਰੀ ਧੀਂ ਵਾਪਸ ਲਿਆਂਦੀ, ਪਰ ਹੁਣ ਅਪਣਾ ਕੰਮ ਕਰੋ-।
- ਮੈਂ ਅਪਣਾ ਕੰਮ ਹੀ ਕਰ ਰਿਹਾ ਸੰਧੂ ਜੀ। ਜਾਂਚ ਦੇ ਮਾਮਲੇ’ਚ ਤੁਹਾਨੂੰ
ਕੁੱਝ ਸਵਾਲਾਂ ਦੇ ਜਵਾਬ ਦੇਣੇ ਹਨ। ਤੇਜੇ ਦੇ ਬਿਆਨ ਨੇ ਸੁਆਲ ਪੈਦਾ
ਕੀਤੇ ਹਨ-।
- ਕਿਸ ਤਰ੍ਹਾਂ ਦੇ ਸੁਆਲ? ਤੁਸੀਂ ਜਾਣਦੇ ਹੋ ਮੈਂ ਕੌਣ ਹਾਂ?-
ਪੂਰਾ ਜਾਣਦਾ। ਤੇਜਾ ਨੇ ਸਾਨੂੰ ਦੱਸਿਆ, ਅਸੀਂ ਸਿਰਫ਼ ਤੁਹਾਤੋਂ ਪੁਸ਼ਟੀ
ਕਰਨੀ ਚਾਹੁੰਦੇ ਹਾਂ।
“ਕੀ ਤੁਸੀਂ ਕਿਸੇ ਗੋਗੀ ਨੂੰ ਪੈਸੇ ਦਿੱਤੇ ਸੀ, ਕੁੱਝ ਮਹੀਨੇ
ਪਹਿਲਾਂ, ਆਪਣੇ ਵੱਡੇ ਵੀਰ ਦੇ ਮੁੰਡੇ ਨੂੰ ਮਾਰਨ ਲਈ?
ਮੈਂ ਇਹ ਨਹੀਂ ਕਹਿੰਦਾ ਕਿ ਇਹ ਸਭ ਸੱਚ ਹੈ। ਪਰ ਤੁਹਾਡੇ ਖਿਲਾਫ਼ ਜੇ
ਇਲਜ਼ਾਮ ਹੈ, ਤਾਂ ਉਸ ਦਾ ਜੁਆਬ ਤੁਹਾਤੋਂ ਹੀ ਚਾਹੀਦਾ ਨਾ? ਬਿਆਨ’ਚ ਇਹ
ਵੀ ਕਹਿਆ ਗਿਆ ਕਿ ਤੁਹਾਡੇ ਭਤੀਜੇ ਨੂੰ ਮਾਰਨ ਤੋਂ ਪਹਿਲਾਂ, ਤੁਸੀਂ ਉਸ
ਤੋਂ ਸਾਰੀ ਜਾਇਦਾਦ ਤੁਹਾਡੇ ਨਾਂ ਅਤੇ ਨੇਕ ਦੇ ਨਾਂ’ਚ ਕਰਾਈ ਸੀ? ਜਮੀਨ
ਦਾ ਮਾਮਲਾ ਹੈ? ਸ਼ੱਚ ਜਾਂ ਝੂਠ?- -ਗੁਲਾਟੀ! ਇਹ ਸੱਭ ਬਕਵਾਸ ਹੈ!
ਮੇਰੇ ਵੱਡੇ ਵੀਰ ਨੇ ਮੇਰਾ ਨਾਂ, ਮੇਰੇ ਭਤੀਜੇ ਦਾ’ ਤੇ ਨੇਕ ਦਾ ਨਾਂ
ਆਪਣੀ ਵਸੀਅਤ’ਚ ਲਿਖਵਾਇਆ ਸੀ! ਤੁਸੀਂ ਵਸੀਅਤ ਆਪ ਦੇਖ ਲਉ! ਤਰੀਕ ਲਿਖੀ
ਹੋਈ ਹੈ! ਹਾਲੇ ਵੀਰਾ ਜੀਉਂਦਾ ਸੀ। ਸਾਨੂੰ ਕੋਈ ਪਤਾ ਸੀ ਕਿ ਮੇਰੇ
ਭਤੀਜੇ ਨੇ ਅਚਾਨਕ ਮਰ ਜਾਣਾ? ਨਾਲੇ ਨੇਕ ਤਾਂ ਹੁਣ ਹੈ ਨਹੀਂ। ਫਿਰ ਤੇਜੇ
ਦਾ ਮਸਲਾ ਕੀ ਹੈ?-
- ਤੇਜੇ ਨੇ ਸਾਨੂੰ ਦੱਸਿਆ ਕਿ ਉਹ ਵੇਵਜ਼ ਮਾਲ ਵਿੱਚ ਸੀ ਜਦ ਉਸਨੇ,
ਤੁਰਦੇ ਫਿਰਦੇ ਨੇ, ਤੁਹਾਨੂੰ ਅਤੇ ਇਸ ਗੋਗੀ ਨੂੰ ਗੱਲਾਂ ਬਾਤਾਂ ਕਰਦਿਆਂ
ਨੂੰ ਸੁਣ ਲਿਆ-। ਸੰਧੂ ਉਪਰ ਅਸਰ ਦੇਖਣ ਦੇ ਮਾਰੇ ਗੁਲਾਟੀ ਦੋ ਪਲਾਂ ਲਈ
ਚੁੱਪ ਹੋਗਿਆ।
- ਕਿਹੜੀਆਂ ਗੱਲਾਂ ਬਾਤਾਂ ਇੰਸਪੈੱਕਟਰ ? ਮੈਂ ਤਾਂ ਕਿਸੇ ਗੋਗੀ ਨੂੰ
ਨਹੀਂ ਜਾਣਦਾ -।
- ਮੈਨੂੰ ਇਹ ਤਾਂ, ਤੇਜੇ ਨੇ ਨਹੀਂ ਦੱਸਿਆ ਪਰ ਤੇਜਾ ਤੁਹਾਡਾ ਵਾਰਤਾਲਾਪ
ਸੁਣਨ ਤੋਂ ਬਾਅਦ ਡਰ ਗਿਆ। ਉਹਨੂੰ ਪਤਾ ਸੀ ਤੁਸੀਂ ਕੌਣ ਹੋ। ਤੁਹਾਡੀ
ਧੀਂ ਨੂੰ ਪਿਆਰ ਕਰਦਾ ਸੀ। ਇਸ ਕਰਕੇ ਉਸ ਨੇ ਸਿਮਰਨ ਨੂੰ ਸਭ ਕੁਝ ਦੱਸ
ਦਿੱਤਾ।
- ਸਿਮਰਨ ਨੇ ਤੇਜੇ ਨੂੰ ਪੁਛਿਆ ਕਿ ਕੀ ਗੱਲ ਹੋ ਰਹੀ ਸੀ?
- ਮੈਂ ਕਿਆਸ ਕਰਦਾ ਹਾਂ ਕਿ ਕਿਸੇ ਵਸੀਅਤ ਬਾਰੇ ਗੱਲ ਕਰਦੇ ਸੀ? ਸਿਮਰਨ
ਨੂੰ ਸ਼ਰਮ ਆ ਗਈ, ਨਾਲੇ ਰੁਸ ਗਈ। ਜੇ ਤੇਜੇ ਦਾ ਇਲਜ਼ਾਮ ਸੱਚ ਸੀ, ਉਸਨੇ
ਉਦਾਸ ਤਾਂ ਹੋਣਾ ਸੀ ਨਾ? ਇੱਕ ਦਿਨ ਸਿਮਰਨ ’ਤੇ ਤੇਜਾ ਇਸ ਬਾਰੇ ਹੀ ਗੱਲ
ਕਰ ਰਹੇ ਸਨ ਜਦ ਕਿਸੇ ਨੇ ਸੁਣ ਲਿਆ। ਕੋਈ ਬਾਹਰ ਸੀ। ਹੁਣ ਕੀ ਕਰਾਂਗੇ?
ਜਦ ਬਾਹਰ ਦੇੱਖਣ ਗਏ, ਕੋਈ ਖੜ੍ਹਾ ਖਲੋਤਾ ਨਹੀਂ ਸੀ-।
- ਇਹ ਤਾਂ ਸਭ ਕਹਾਣੀ ਹੀ ਹੈ, ਇੰਸਪੈੱਕਟਰ – ਸੰਧੂ ਨੇ ਖਿੱਝ ਕੇ ਕਿਹਾ।
- ਕਿਸੇ ਦੇ ਬਿਆਨ ਹਨ। ਸਿਮਰਨ ਦੇ ਵੀ। ਸਿਮਰਨ ਨੇ ਸਾਨੂੰ ਦੱਸਿਆ ਕਿ
ਉਸਦੀ ਅਤੇ ਨੇਕ ਦੀ ਲੜਾਈ, ਇਸ ਗੱਲ ਤੋਂ ਬਾਅਦ ਹੀ ਹੋਈ ਸੀ। ਨੇਕ ਨੇ
ਸਿਮਰਨ ਨੂੰ ਆਦੇਸ਼ ਦਿੱਤਾ ਸੀ ਕਿ ਤੇਜੇ ਤੋਂ ਦੂਰ ਰਹੇ। ਬਹਿਸ ਵਿੱਚ ਇੱਕ
ਹੋਰ ਗੱਲ ਸਾਫ ਨਿਕਲ ਗਈ।
- ਨੇਕ ਨੇ ਸਿਮਰਨ ਨੂੰ ਕਿਹਾ ਕਿ – ਮੈਂ ਹੀ ਸੀ ਬਾਹਰ ਖੜ੍ਹਾ ਸੁਣਦਾ-;
ਨੇਕ ਨੂੰ ਤਾਏ ਦੇ ਮੁੰਡੇ ਵਾਲੀ ਗੱਲ ਸਾਫ਼ ਸੁਣ ਗਈ ਸੀ-।
- ਸਭ ਝੂਠ ਹੈ। ਸਿਮਰਨ ਨੂੰ ਤੇਜੇ ਨੇ ਗੱਲਾਂ ਵਿੱਚ ਵਲਾਇਆ-।
- ਆਪਾਂ ਉਸਨੂੰ ਬੁਲਾ ਲਵਾਂਗੇ ਸੰਧੂ ਜੀ। ਸਿਮਰਨ ਨੇ ਮੈਨੂੰ ਦੱਸਿਆ ਕਿ
ਨੇਕ ਨੇ ਤੁਹਾਡੇ ਕਾਗਜ਼ ਪੱਤਰਾਂ’ਚ ਫੋਲਾ ਫਾਲੀ ਕੀਤੀ’ਤੇ ਸਭ ਸਬੂਤ ਲੱਭ
ਗਿਆ। ਵਸੀਅਤ ਵਿੱਚ ਤੁਹਾਨੂੰ ਅਤੇ ਨੇਕ ਨੂੰ ਸਭ ਜਮੀਨ ਮਿਲਨੀ ਸੀ। ਨਾਲੇ
ਇਹ ਸਭ ਕੁੱਝ ਤੁਹਾਡੇ ਭਰਾ ਦੇ ਦਿਹਾਂਤ ਤੋਂ ਬਾਅਦ ਪੇਪਰਾਂ’ਚ ਭਰਿਆ
ਗਿਆ। ਹੋ ਸਕਦਾ ਤੁਹਾਡੇ ਨਾਲ ਗੱਲ ਤੋਰੀ ਹੋਵੇ? ਸੰਧੂ ਜੀ, ਕੀ ਗੱਲ
ਕੀਤੀ ਸੀ ਉਸਨੇ ?-
- ਕਾਸ਼! ਬਹੁਤ ਹਾਸੋਹੀਣਾ! ਸਭ ਬਕਵਾਸ ਹੈ।ਸਭ ਮਿਲੀ ਭੁਗਤ ਹੈ; ਓਹ ਵੀ
ਤੇਜੇ ਦੀ-। ਸਿਮਰਨ ਉਸ ਵੇਲੇ ਅੱਗੇ ਆ ਕੇ ਬੋਲਣ ਲੱਗ ਪਈ।
- ਨਹੀਂ ਪਾਪਾ ਜੀ। ਸਭ ਸੱਚ ਹੈ। ਨੇਕ ਦਾ ਦਿੱਲ ਟੁੱਟ ਗਿਆ ਜਦ ਉਸ ਨੂੰ
ਪਤਾ ਲੱਗਾ ਕਿ ਬਿੱਟੂ ਨੂੰ ਤੁਸੀਂ ਜਮੀਨ ਲਈ ਮਰਵਾਇਆ। ਸਾਨੂੰ ਜਮੀਨ ਦੀ
ਕੀ ਲੋੜ ਸੀ? ਮੈਂ ਸਭ ਕਾਗਜ਼ ਦੇੱਖੇ। ਤਾਂ ਹੀ ਮੈਨੂੰ ਤੇਜੇ’ਤੇ ਪੂਰਾ
ਯਕੀਨ ਹੈ-।
- ਤੈਨੂੰ ਤਾਂ ਯੋਗੀ ਦੀ ਅੱਖ ਲੜ ਗਈ ਧੀਏ। ਇਸ ਤਰ੍ਹਾਂ ਦੇ ਕੋਈ ਕਾਗਜ਼
ਨਹੀਂ। ਜੇ ਸੱਚ ਹੈ, ਤਾਂ ਉਸ ਜਮੀਨ ਹਾਲੇ ਤੱਕ ਸਾਡੇ ਨਾਂ ਕਿਉਂ ਨਈ?-।
- ਸੰਧੂ ਜੀ, ਮੈਨੂੰ ਸ਼ੱਕ ਹੈ ਕਿ ਤੁਸੀਂ ਆਪਣੇ ਮੁੰਡੇ ਦਾ ਕਤਲ ਕਰਵਾਇਆ।
ਨੇਕ ਸਾਨੂੰ ਸਭ ਦੱਸਣ ਲੱਗਾ ਸੀ। ਕਾਗਜ਼ ਪੱਤਰ ਵੀ ਤੁਸੀਂ ਹੁਣ ਸਾੜੇ
ਹੋਣਗੇ। ਮੇਰੀ ਅੱਖਾਂ’ਚ ਇੱਕ ਵਾਰੀ ਦੇਖ ਕੇ ਦੱਸੋ ਕਿ ਤੁਸੀਂ ਆਪਣੇ
ਪੁੱਤਰ ਨੂੰ ਨਹੀਂ ਮਰਵਾਇਆ? ਉਸ ਨੇ ਤੁਹਾਡੇ ਨਾਲ ਲੜ ਕੇ ਕਿਹਾ ਹੋਵੇਗਾ
ਮੈਂ ਪੁਲਸ ਕੋਲ ਚੱਲਾਂ? ਪਹਿਲਾਂ ਤੁਹਾਡੀ ਇੱਜਤ ਬਚਾਉਣ ਲਈ ਉਸ ਨੇ ਤੇਜੇ
ਨੂੰ ਚੁੱਪ ਕਰਾਉਣ ਦੀ ਕੋਸ਼ਸ਼ ਕੀਤੀ।-
- ਗੁਲਾਟੀ ਉੱਠ ਖੜਾ ਹੋਇਆ।- ਗਲਤ ਹੈ ਤੇਜੇ ਤੇ ਸਿਮਰਨ ਦਾ ਫਰਾਰ ਹੋਣਾ।
ਇਸ ਲਈ , ਧੀਂ ਵਾਪਸ ਆ ਗਈ। ਵਿਆਹ ਕਰਕੇ ਲੈ ਕੇ ਜਾਵੇਗਾ। ਇੱਜਤ ਨਾਲ।
ਸੰਧੂ ਜੀ, ਆ ਹੈ ਵਾਰੰਟ ਘਰ ਦੀ ਤਲਾਸ਼ੀ ਕਰਨ ਲਈ। ਤੁਹਾਨੂੰ ਮੈਂ ਮੌਕਾ
ਦੇਂਦਾ ਹੈ ਸੱਚ ਦੱਸਣ ਦਾ। ਵਿਦ ਨੋ ਆਦਰ ਪਰੂਫ, ਆ ਵਿੱਲ ਹੈਵ ਟੂੰ
ਐਰੇਸਟ ਯੂ-। ਹੁਣ ਘਰ ਵਿੱਚ ਦੋ ਹੌਲਦਾਰ ਵੜ ਗਏ ਸਨ। ਸੰਧੂ ਨੇ ੳਨ੍ਹਾਂ
ਵੱਲ ਤਾੜਿਆ। ਵਕੀਲ ਦੇ ਭੈਭੀਤ ਹੋਏ ਮੂੰਹ ਉੱਤੇ ਸਾਫ਼ ਅਪਰਾਧ ਦਿੱਸਦਾ
ਸੀ। ਗੁਲਾਟੀ ਦਾ ਖਿਆਲ ਫਿਰ ਸਹੀ ਹੀ ਹੋਵੇਗਾ? ਸਿਮਰਨ ਨੇ ਸੰਧੂ ਵੱਲ
ਦੇਖ ਕੇ ਕਿਹਾ – ਪਾਪਾ ਜੀ, ਕੀ ਇਹ ਸੱਚ ਹੈ ਤੁਸੀਂ ਜਮੀਨ ਰੱਖਣ ਲਈ
ਮੇਰੇ ਵੀਰੇ ਨੂੰ ਮਰਵਾਇਆ?-। ਪਿੱਛੇ ਖਲੋਤੀ ਮਾਂ ਰੋਣ ਲੱਗ ਪਈ ਸੀ।
ਸੰਧੂ ਬੋਲਿਆ ਨਹੀਂ। ਖਮੋਸ਼ ਹੋ ਕੇ ਪਿੱਛੇ ਸਟੱਡੀ’ਚ ਚੱਲੇ ਗਿਆ।
- ਕਿਉ?- ਸਿਮਰਨ ਨੇ ਆਖਿਆ।
- ਸੌਰੀ। ਮੇਰੇ ਖਿਆਲ ’ਚ ਤੁਹਾਡੇ ਡੈਡ ਨੂੰ ਫਿਕਰ ਪੈ ਗਿਆ ਕਿ ਬਿੱਟੂ
ਬਾਰੇ ਨੇਕ ਨੇ ਸਾਨੂੰ ਦੱਸ ਦੇਣਾ ਸੀ। ਕੀ ਪਤਾ ਉਸ ਵੇਲੇ ਆਦਮੀ ਦੇ ਮਨ
’ਚ ਕੀ ਸੀ।- ਹਾਲੇ ਗੁਲਾਟੀ ਸੰਧੂ ਦੇ ਮਗਰ ਜਾਣਦਾ ਫੈਸਲਾ ਹੀ ਕਰਨ ਲੱਗਾ
ਸੀ, ਜਦ ਸਟੱਡੀ ਕਮਰੇ ਚੋਂ ਗੋਲੀ ਚੱਲਣ ਦੀ ਆਵਾਜ਼ ਜੋਰ ਦੇਣੀ ਆਈ!!!
ਖਤਮ |
|
|
|
|