|
|
|
ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ) |
|
|
|
ਪੰਡਿਤ
ਕਰਿਸਨ ਕੁਮਾਰ ਮੰਦਰ ਦੇ ਸਾਹਮਣੇ ਬੈਠਾ
, ਲੋਕਾਂ ਦੇ
ਹੱਥਾਂ ਦੀਆਂ ਲਕੀਰਾਂ ਦੇਖ ਰਿਹਾ ਹੈ। ਦੇਖਣ ਦੇ
ਇਕਵੰਜਾ ਰੁਪੈ ਅਤੇ ਲਕੀਰਾਂ ਬਦਲਣ ਦੇ ਇੱਕ ਸੌ ਇੱਕ ਰੁਪੈ ਲੈਂਦਾ ਹੈ।
ਉਸ ਕੋਲ ਸਵੇਰ ਤੋਂ ਸੱਤ ਅੱਠ ਨੁਮਾਇਦੇ ਲਕੀਰਾਂ ਵਿਖਾ ਚੁੱਕੇ ਹਨ ਅਤੇ ਪੰਜ ਛੇ ਨੇ ਤਾਂ
ਲਕੀਰਾਂ ਬਦਲਾਈਆਂ ਵੀ ਹਨ।
ਚੰਗੀ ਕਮਾਈ ਹੋ ਗਈ
, ਸੋਚਦਾ
ਸੋਚਦਾ ਘਰ ਜਾ ਰਿਹਾ ਹੈ।
ਸਾਹਮਣਿਉਂ ਆਉਂਦਾ ਟਰੱਕ ਐਹੋ ਜੇਹੀ ਟੱਕਰ ਮਾਰਦਾ ਹੈ
,
ਕਰਿਸਨ ਕੁਮਾਰ ਕਈ ਫੁੱਟ ਦੂਰ ਜਾ ਡਿਗਦਾ ਹੈ।
ਭੀੜ ਜਮਾਂ ਹੋ ਜਾਂਦੀ ਹੈ।
ਹਰ ਕੋਈ ਕਹਿ ਰਿਹਾ ਹੈ
,
ਵੇਚਾਰਾ ਮਰ ਗਿਆ।
ਕੋਈ ਕਹਿੰਦਾ ਹੈ
,
ਹਸਪਤਾਲ ਲੈ ਚੱਲੋ।
ਪਰ ਨੇੜੇ ਕੋਈ ਨਹੀਂ ਆਉਂਦਾ।
ਸਭ ਕਹਿਣ ਵਾਲ਼ੇ ਨੇ
,
ਕਰਨ ਵਾਲਾ ਕੋਈ ਵੀ ਨਹੀਂ।
ਭੀੜ ਵਿੱਚੋਂ ਇੱਕ ਬਿਰਧ ਔਰਤ ਬੁੜਬੁੜਾਉਂਦੀ ਹੈ ਕਿ
'
ਹੇ ਪਰਮਾਤਮਾਂ ਕੀ ਸੰਸਾਰ ਦੀ ਇੰਨੀ ਵੱਡੀ ਭੀੜ ਦੀਆਂ ਲਕੀਰਾਂ ਬਦਲਣ
ਵਾਲਾ ਆਪਣੀਆਂ ਲਕੀਰਾਂ ਨਹੀਂ ਬਦਲ ਸਕਦਾ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ)
9914081524 |
|
ਕੁੱਤੇ ਨਾਲ ਕੁੱਤੇ ਖਾਣੀ
ਹਰ ਕੁੱਤੇ ਦੇ ਦਿਨ ਆਉਂਦੇ ਹਨ। ਜਿਹੜੇ ਕੁੱਤੇ ਦੀਆਂ
ਫੋਟੋਆਂ ਅਖਬਾਰਾਂ ਵਿੱਚ ਛਪਣ। ਟੀਵੀ ਉੱਤੇ ਦਿਖਾਈਆਂ ਜਾਣ
,
ਉਹ ਵੀ ਬੀ ਬੀ ਸੀ ਉੱਤੇ
, ਉਸਦੀ ਤਾਂ
ਮੰਨੋ ਕਿਸਮਤ ਖੁੱਲ ਗਈ। ਕਿੱਡੇ ਭਾਗਾਂ ਵਾਲਾ ਸੀ ਉਹ ਕੁੱਤਾ। ਉਹਨੂੰ ਟੀ ਵੀ ਵਿੱਚ ਦੇਖ
ਕੇ ,
ਸਾਡਾ ਚਾਚਾ ਮੇਲੀ ਕਹਿੰਦਾ
,
ਕਾਸ ਮੈਂ ਵੀ ਕੁੱਤਾ ਹੁੰਦਾ। ਜੀ ਹਾਂ
,
ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲ਼ੈਣ ਆਏ ਖਿਡਾਰੀਆਂ ਲਈ
,
ਤਿਆਰ ਕੀਤੇ ਸਾਨਦਾਰ ਕਮਰਿਆਂ ਵਿੱਚ ਇੱਕ ਗੱਦੇਦਾਰ ਬਿਸਤਰੇ ਤੇ ਇਹ
ਕੁੱਤਾ ਆਰਾਮ ਕਰ ਰਿਹਾ ਸੀ ਕਿਉਂਕਿ ਮਹਿਮਾਨ ਅਜੇ ਪਧਾਰੇ ਨਹੀਂ ਸਨ। ਇਸ ਲਈ ਇਹ ਕੁੱਤਾ
ਮਜੇ ਨਾਲ ਬਿਸਤਰੇ ਤੇ ਪਿਆ ਪਿਆ
, ਇਹ ਸੋਚ
ਰਿਹਾ ਸੀ ਕਿ ਇਸ ਵਾਰ ਅਸੀਂ ਕਿੰਨੇ ਗੋਲਡ ਮੈਡਲ ਜਿੱਤਾਂਗੇ
,
ਕਿੰਨੇ ਚਾਂਦੀ ਦੇ ਅਤੇ ਕਿੰਨੇ ਕਾਂਸੀ ਦੇ ਮੈਡਲ ਸਾਡੀ ਝੋਲੀ ਪੈਣਗੇ।
ਇਸ ਕੁੱਤੇ ਦੀਆਂ ਸੋਚਾਂ ਦੇ ਸਮੁੰਦਰ ਵਿੱਚ ਉਸ ਸਮੇਂ ਭੂਚਾਲ ਆ ਗਿਆ
,
ਜਦੋਂ ਬੀ ਬੀ ਸੀ ਵਾਲਿਆਂ ਨੇ ਇਹਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ
ਸਾਰੀ ਦੁਨੀਆਂ ਵਿੱਚ ਇਸਦੀ ਕੁੱਤੇ ਖਾਣੀ ਕਰ ਦਿੱਤੀ। ਕਿਉਂਕਿ ਇਹ ਕੁੱਤਾ ਨਾਂ ਕਿਸੇ
ਅਮੀਰ ਘਰ ਦਾ ਸੀ ਅਤੇ ਨਾਂ ਹੀ ਕਿਸੇ ਖੇਡ ਮੰਤਰੀ ਜਾਂ ਅਫਸਰ ਦਾ। ਪਰ ਇਹ ਕੁੱਤਾ ਸੀ
ਬੜਾ ਕੁੱਤਾ। ਇਸ ਲਈ ਇਹਦੇ ਨਾਲ ਬੜੀ ਕੁੱਤੇ ਖਾਣੀ ਹੋਈ। ਹੁਣ ਤੁਸੀਂ ਸੋਚੋ
,
ਭਲਾ ਜੇ ਇਹੋ ਕੁੱਤਾ
, ਕਿਸੇ
ਵਜੀਰ ਜਾਂ ਕਿਸੇ ਵੱਡੇ ਖੇਡ ਅਫਸਰ ਦਾ ਹੁੰਦਾ ਤਾਂ ਉਸ ਨਾਲ ਕੀ ਸਲੂਕ ਹੁੰਦਾ
?
ਕਿਸੇ ਦੀ ਕੀ ਮਜਾਲ ਕਿ ਉਹਨੂੰ ਬਿਸਤਰੇ ਤੋਂ ਲਾਹ ਕੇ
,
ਉਹਦੀਆਂ ਫੋਟੋਆਂ ਖਿੱਚ ਲਵੇ। ਸਗੋਂ ਪੁਚ ਪੁਚ ਕਰਨਾ ਸੀ ਹਰੇਕ ਨੇ।
ਹੱਥ ਫੇਰਨੇ ਸੀ ਉਹਦੀ ਜੱਤ ਤੇ।
ਫਰਕ ਹੁੰਦਾ ਹੈ
, ਪੁਜੀਸਨ
ਪੁਜੀਸਨ ਦਾ। ਬਾਕੀ ਗੱਲ ਸਾਫ ਸਫਾਈ ਦੀ। ਕਹਿੰਦੇ ਜੀ
,
ਉਹਨਾਂ ਨੂੰ ਖੇਡ ਪਿੰਡ ਵਿੱਚ ਬਣੇ ਬਾਥਰੂਮ ਪਸੰਦ ਨਹੀਂ ਹਨ। ਉਏ
ਭਲਿਉ ਲੋਕੋ ,
ਸਾਡੀ ਜੀਵਨ ਜਾਚ ਵੱਲ ਝਾਤੀ ਮਾਰੋ। ਅੱਜ
ਵੀ ਹਜਾਰਾਂ ,
ਲੱਖਾਂ ਪਿੰਡਾ ਵਿੱਚ ਬਾਥਰੂਮ ਦੀ ਸਹੂਲਤ
ਨਹੀਂ ਹੈ। ਲੋਕ ਪਾਣੀ ਦੇ ਲੋਟੇ ਹੱਥਾਂ
' ਚ ਲੈ ਕੇ
ਜਮੀਨਾਂ ,
ਜੰਗਲਾਂ ਜਾਂ ਉਜਾੜਾਂ ਵਿੱਚ ਜਾਂਦੇ ਹਨ। ਹੁਣ
ਤਾਂ ਸਾਬਣ ਵੀ ਆ ਗਏ ,
ਪਰ ਅਜੇ ਵੀ ਕਈ ਲੋਕ ਹੱਥਾਂ ਨੂੰ ਮਿੱਟੀ
ਜਾਂ ਸੁਆਹ ਨਾਲ਼ ਧੋਂਦੇ ਹਨ ਜਾਂ ਧੋਣ ਲਈ ਮਜਬੂਰ ਹਨ। ਇਸ ਲਈ ਅਸੀਂ ਤਾਂ ਇਹੀ ਕਹਾਂਗੇ
ਕਿ ਹਰ ਕੁੱਤੇ ਦੇ ਦਿਨ ਆਉਂਦੇ ਨੇ
, ਪਰ ਜਿਹੜੀ
ਕੁੱਤੇ ਖਾਣੀ ਖੇਡ ਪਿੰਡ ਦੇ ਕੁੱਤਿਆਂ ਨਾਲ ਹੋਈ
, ਇਹ ਕਿਸੇ
ਨਾਲ਼ ਨਾ ਹੋਵੇ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ) |
|
ਖਾਉ ਪੀਉ ਐਸ ਕਰੋ ਮਿੱਤਰੋ
ਸਾਡਾ ਦੇਸ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ ਹੈ।
ਇੱਥੇ ਹਰ ਪੰਜ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ।
ਕਰੋੜਾਂ ਅਰਬਾਂ ਦੇ ਘੁਟਾਲੇ ਚਲਦੇ ਰਹਿੰਦੇ ਹਨ। ਕੀ ਮਜਾਲ
ਐ ਕਿਸੇ ਨੂੰ ਕੋਈ ਸਜਾ ਮਿਲੀ ਹੋਵੇ। ਦੋ ਚਾਰ
ਦਿਨ ਰੌਲਾ ਰੱਪਾ ਪੈਂਦਾ ਹੈ ਫਿਰ ਕੋਈ ਜਾਂਚ ਕਮਿਸਨ ਬੈਠਾਅ ਦਿੱਤਾ ਜਾਂਦਾ ਹੈ।
ਸਾਡੀ ਬਦਨਸੀਬੀ
,
ਸਾਨੂੰ ਕਦੇ ਮੁਗਲਾਂ ਨੇ ਲੁੱਟਿਆ ਤੇ
ਕਦੇ ਸਾਡੇ ਆਯਾਸੀ ਰਾਜੇ ਮਹਾਰਾਜਿਆਂ ਨੇ। ਉਸ ਤੋਂ
ਮਗਰੋਂ ਚਿੱਟੀ ਚਮੜੀ ਵਾਲੇ ਸਾਡਾ ਸੋਸਣ ਕਰਦੇ ਰਹੇ।
ਕਿੰਨੇ ਹੀ ਦੇਸ ਭਗਤ ਸਹੀਦਾਂ ਨੇ ਜਾਨ ਵਾਰਕੇ ਆਜਾਦੀ ਹਾਸਲ ਕੀਤੀ ਪਰ ਅਸੀਂ ਆਜਾਦੀ ਦਾ
ਐਨਾ ਲੁਤਫ ਲੈਣਾ ਸੁਰੂ ਕਰ ਦਿੱਤਾ ਕਿ ਸਾਰੇ ਹੀ ਰਲ ਮਿਲ ਕੇ ਮਹਿਕਦੀ ਸੋਨੇ ਦੀ ਚਿੜੀ
ਦੀ ਜਾਨ ਕੱਢਣ ਲੱਗੇ ਹਾਂ।
ਕਿਸਨੂੰ ਚੰਗਾ ਕਹੀਏ
?
ਤੂੰ ਵੀ ਚੋਰ ਤੇ ਮੈਂ ਵੀ ਚੋਰ
?
ਭਾਵੇਂ ਸਾਡੇ ਦੇਸ ਵਿੱਚ ਪੰਜ ਸਾਲ ਬਾਅਦ ਸਰਕਾਰ ਬਦਲਦੀ
ਹੈ ਪਰ ਹੁਣ ਰਲੀ ਮਿਲੀ ਸਰਕਾਰ ਦਾ ਜਮਾਨਾ ਹੈ। ਸਰਕਾਰ
ਕੋਈ ਵੀ ਹੋਵੇ ,
ਸੱਤਾਧਾਰੀ ਮੰਤਰੀਆਂ ਤੇ ਘਪਲਿਆਂ ਤੇ
ਘੁਟਾਲਿਆਂ ਦੇ ਦੋਸ ਲੱਗਦੇ ਰਹਿੰਦੇ ਹਨ। ਜਿਸ ਕਰਕੇ
ਸਦਨ ਵਿੱਚ ਵਿਰੋਧੀ ਧਿਰ ਖੂਬ ਸੋਰ ਸਰਾਬਾ ਮਚਾਉਂਦੀ ਹੈ।
ਕਦੇ ਕਦੇ ਤਾਂ ਘਸੁੰਨ ਮੁੱਕੀ ਅਤੇ ਜੂਤ ਪਰੇਡ ਦੀ ਵੀ ਨੌਬਤ ਆ ਜਾਂਦੀ ਹੈ।
ਮੇਜ ਕੁਰਸੀਆਂ ,
ਮਾਈਕ
,
ਫਾਈਲਾਂ ,
ਪੇਪਰ ਵੇਟ ਜੋ ਵੀ ਹੱਥ ਆ ਜਾਵੇ
,
ਇੱਕ ਦੂਜੇ ਵੱਲ ਵਗਾਅ ਮਾਰਦੇ ਹਨ।
ਕਦੇ ਕੋਈ ਕੋਈ ਛੋਟੇ ਬੱਚਿਆਂ ਵਾਂਗ ਰੁੱਸ ਕੇ ਵਾਕ ਆਉਟ ਵੀ ਕਰ ਜਾਂਦਾ ਹੈ।
ਕਈ ਦਿਨ ਕਾਰਵਾਈ ਨਹੀਂ ਚੱਲਣ ਦਿੱਤੀ ਜਾਂਦੀ। ਫਿਰ ਕੋਈ
ਸੁਹਿਰਦ ਬੰਦਾ ਵਿਚੋਲੇ ਦੀ ਭੂਮਿਕਾ ਅਦਾ ਕਰਦਾ ਹੈ।
ਮਾਮਲੇ ਨੂੰ ਰਫਾ ਦਫਾ ਕਰਨ ਲਈ ਸਾਰੀਆਂ ਧਿਰਾਂ ਨੂੰ ਸਮਝਾਉਂਦਾ ਹੈ ਕਿ ਮੇਰੇ ਵੱਡੇ
ਵੀਰੋ
,
ਸਾਰੇ ਰਲ ਮਿਲ ਕੇ ਰਿਹਾ ਕਰੋ।
ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਲੋਕ ਸਾਨੂੰ ਵਾਰੋ ਵਾਰੀ ਸੇਵਾ ਦਾ ਮੌਕਾ ਦਿੰਦੇ
ਰਹਿੰਦੇ ਹਨ
,
ਇਸ ਲਈ ਖਾਉ ਪੀਉ ਤੇ ਐਸ ਕਰੋ।
ਸਿਆਣੇ ਬਣੀਏਂ ਅਤੇ ਲੋਕਾਂ ਵਿੱਚ ਆਪਣੀ ਮਿੱਟੀ ਪਲੀਤ ਨਾਂ ਕਰਵਾਈਏ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ) |
|
ਖੁੰਡ ਚਰਚਾ - ਭਾਰਤ ਮਾਂ ਦਾ
ਅੰਨਦਾਤਾ
ਕਈ ਵਰੇ ਪਹਿਲਾਂ, ਸਾਡੇ ਦੇਸ ਦੇ ਕਿਸਾਨ ਨੇ, ਥੋੜੇ ਸਮੇਂ ਵਿੱਚ ਹੀ ਦੇਸ ਨੂਂ ਅਨਾਜ
ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾ ਦਿੱਤਾ ਸੀ। ਜਿਸਨੂੰ ਹਰੀ ਕਰਾਂਤੀ ਦਾ ਨਾਮ ਦਿੱਤਾ
ਗਿਆ। ਪਰ ਅੱਜ ਇਹ ਹਰੀ ਕਰਾਂਤੀ ਪੀਲੀ ਪੈਂਦੀ ਜਾ ਰਹੀ ਹੈ। ਭਾਵੇਂ ਉਹ ਫਸਲ਼ ਹੋਵੇ ਜਾਂ
ਉਸਨੂੰ ਪੈਦਾ ਕਰਨ ਵਾਲਾ ਕਿਸਾਨ, ਦੋਨਾਂ ਦੇ ਚਿਹਰੇ ਪੀਲੇ ਪੈ ਗਏ ਹਨ ਕਿਉਂਕਿ ਪੈਦਾਵਾਰ
ਵਧਾਉਣ ਵਾਲੇ ਉਪਕਰਨ, ਦਵਾਈਆਂ ਦੀਆਂ ਕੀਮਤਾਂ ਅਮਰ ਵੇਲ ਵਾਂਗ ਵੱਧ ਰਹੀਆਂ ਹਨ। ਜਿਸ
ਕਰਕੇ ਭਾਰਤ ਮਾਂ ਦਾ ਅੰਨਦਾਤਾ ਕਰਜੇ ਦੀ ਬੁੱਕਲ ਵਿੱਚ ਜਾ ਬੈਠਿਆ ਹੈ। ਕਰਜੇ ਦੀ ਬੁੱਕਲ
ਵਿੱਚ ਬੈਠਾ ਅੰਨਦਾਤਾ, ਝਾੜ ਵਧਾਉਣ ਵਾਲੀ ਦਵਾਈ, ਫਸਲ਼ ਉੱਤੇ ਘੱਟ ਵਰਤਦਾ ਹੈ, ਖੁਦ
ਆਪਣੇ ਉੱਤੇ ਜਿਆਦਾ। ਜੇ ਦਵਾਈ ਪੀ ਕੇ ਬਚ ਵੀ ਜਾਵੇ ਦੁਬਾਰਾ ਰੱਸਾ ਗਲ ਪਾ ਲੈਂਦਾ ਹੈ।
ਦਮਾਮੇ ਮਾਰ ਕੇ ਵਿਸਾਖੀ ਦੇ ਮੇਲੇ ਤੇ ਜਾਣ ਵਾਲਾ ਕਿਸਾਨ ਧਰਨਿਆਂ ਤੇ ਹੜਤਾਲਾਂ ਵਿੱਚ
ਉਲਝ ਗਿਆ ਹੈ। ਪਿੰਡਾਂ ਦੀਆਂ ਸੱਥਾਂ ਦੀ ਰੌਣਕ ਉੱਡ ਪੁੱਡ ਗਈ ਹੈ। ਧੀਆਂ , ਪੁੱਤਰ
ਡਿਗਰੀਆਂ ਲੈ ਕੇ ਵਾਪਸ ਮੁੜ ਆਏ। ਨੌਕਰੀ ਉਹਨਾਂ ਨੂੰ ਮਿਲਦੀ ਨਹੀਂ।
ਕੁਝ ਕੁ ਪੁੱਤਰਾਂ ਦੀ ਸੋਚ ਮੁਤਾਬਕ ਖੇਤੀ ਘਾਟੇ ਦਾ ਸੌਦਾ ਬਣ ਗਈ। ਉਹ ਚਾਹੁੰਦੇ
ਹਨ ਕਿ ਜਮੀਨ ਵੇਚ ਕੇ ਵਿਦੇਸ ਜਾਈਏ। ਇੱਧਰ ਸਾਡੇ ਮੰਤਰੀ, ਕਿਸਾਨਾਂ ਦੀਆਂ ਖੁਦਖੁਸੀਆਂ
ਬਾਰੇ ਸਿਰਫ ਚਿੰਤਾ ਹੀ ਪਰਗਟ ਕਰਦੇ ਹਨ। ਅਖਬਾਰਾਂ ਦੇ ਪੰਨੇ ਇਹਨਾਂ ਦੇ ਚਿੰਤਾ ਕਰਨ
ਦੀਆਂ ਖਬਰਾਂ ਨਾਲ ਭਰੇ ਪਏ ਹੁੰਦੇ ਹਨ। ਧਰਤੀ ਹੇਠਲਾ ਪਾਣੀ ਸਾਡੀ ਪਹੁੰਚ ਤੋਂ ਦੂਰ ਜਾ
ਰਿਹਾ ਹੈ। ਦੇਸ ਨੂੰ ਸੋਨੇ ਦੀ ਚਿੜੀ ਬਣਾਉਣ ਵਾਲੇ ਕਿਸਾਨ ਦੇ ਆਪਣੇ ਆਲ਼ਣੇ ਉੱਜੜ ਰਹੇ
ਹਨ। ਧਰਤੀ ਉੱਤੇ ਸੋਨਾ ਪੈਦਾ ਕਰਨ ਵਾਲਾ ਅੰਨਦਾਤਾ ਅੱਜ ਖੁਦ ਕੌਡੀਆਂ ਦੇ ਭਾਅ ਵਿਕ
ਰਿਹਾ ਹੈ।
ਅੱਜ ਲੋੜ ਹੈ ਕਿ ਸਰਕਾਰਾਂ ਕਰਜਿਆਂ ਦੇ ਭਾਰ ਨਾਲ ਕੁੱਬੇ ਹੋਏ ਅੰਨਦਾਤੇ ਨੂੰ ਸਹਾਰਾ
ਦੇਵੇ ਅਤੇ ਖੇਤੀ ਦੇ ਵਿਗੜ ਰਹੇ ਢਾਂਚੇ ਨੂੰ ਸੁਧਾਰਨ ਦੀ ਕੋਸਿਸ ਕਰੇ। ਕਿਸਾਨਾਂ ਨੂੰ
ਚਾਹੀਦਾ ਹੈ ਕਿ ਦੇਖੋ ਦੇਖੀ ਕੀਤੇ ਜਾਣ ਵਾਲੇ ਬੇਲੋੜੇ ਖਰਚਿਆਂ ਨੂੰ ਘੱਟ ਕਰਕੇ , ਚਾਦਰ
ਮੁਤਾਬਿਕ ਹੀ ਪੈਰ ਪਸਾਰੇ। ਤਾਂ ਜੋ ਉਸ ਦੇ ਹਰ ਘਾਟੇ ਲਈ ਸਰਕਾਰਾਂ ਨੂੰ ਜਿੰਮੇਵਾਰ ਨਾਂ
ਠਹਿਰਾਇਆ ਜਾ ਸਕੇ।
ਗੁਰਪਰੀਤ ਸਿੰਘ ਫੂਲੇਵਾਲਾ, ਮੋਗਾ |
|
ਖੁੰਡ ਚਰਚਾ
-
ਚੰਗਾ ਗੁਆਂਢੀ
ਆਮ ਹੀ ਸੁਣਿਆਂ ਹੈ ਕਿ ਜੀਅਦਾ ਹੋਵੇ
ਗੁਆਂਢੀ ਚੰਗਾ
, ਉਹ ਹੈ
ਕਿਸਮਤ ਵਾਲਾ ਬੰਦਾ।
ਮੁਸੀਬਤ ਦੇ ਸਮੇਂ ਪਹਿਲਾਂ
ਗੁਆਂਢੀ ਹੀ ਕੰਮ ਆਉਂਦਾ ਹੈ।
ਸਾਰੇ ਸਾਕ ਸਬੰਧੀ ਦੂਰ ਹੁੰਦੇ ਹਨ
,
ਜਦਕਿ ਗੁਆਂਢੀ ਹੀ ਨੇੜੇ ਹੁੰਦਾ ਹੈ।
ਇਸ ਲਈ ਗੁਆਂਢੀ ਭਾਵੇਂ ਪਰਿਵਾਰ ਹੋਵੇ
,
ਰਾਜ ਹੋਵੇ ਜਾਂ ਰਾਸਟਰ
,
ਸ਼ਭ ਨਾਲ ਚੰਗੇ ਸੰਬੰਧ ਹੋਣੇ
ਚਾਹੀਦੇ ਹਨ।
ਇੱਕ ਚੰਗਾ ਗੁਆਂਢੀ ਚੰਗੇ ਰਿਸਤੇਦਾਰ ਤੋਂ ਘੱਟ ਨਹੀਂ ਹੁੰਦਾ ਪਰ ਹੁਣ ਇਹ ਅਪਣੱਤ ਖਤਮ
ਹੁੰਦੀ ਜਾ ਰਹੀ ਹੈ।
ਈਰਖਾ ,
ਲਾਲਚ ਆਦਿ
ਕਰਕੇ ਹਰੇਕ ਦੀਆਂ ਅੱਖ਼ਾਂ ਉੱਤੇ ਪੱਟੀ ਬੱਝ ਗਈ ਹੈ।
ਸਾਨੂੰ ਆਪਣੇ ਆਂਢ ਗੁਆਂਢ ਵਿੱਚ ਕਦੀ ਵੀ ਝਗੜਾ ਨਹੀਂ ਕਰਨਾ ਚਾਹੀਦਾ।
ਇੱਕ ਚੰਗਾ ਗੁਆਂਢੀ ਬਣਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ਼ੋ।
ਇੱਕ ਚੰਗਾ ਗੁਆਂਢੀ ਹੋਣ ਦਾ ਫਰਜ ਨਿਭਾਉਣ ਲਈ
ਗੁਆਂਢੀਆਂ ਦੇ ਸੁੱਖ ਦੁੱਖ ਵਿੱਚ ਉਹਨਾਂ ਦਾ ਸਾਥ ਦਿਉ।
ਜਦੋਂ ਕਦੇ ਬਾਹਰ ਜਾਉ ਤਾਂ ਗੁਆਂਢੀਆਂ ਨੂੰ ਦੱਸ ਕੇ ਜਾਉ।
ਟੀਵੀ ਆਦਿ ਦੀ ਆਵਾਜ ਹੌਲੀ ਰੱਖੋ ਤਾਂ ਜੋ ਉਹਨਾਂ ਦੇ ਬੱਚਿਆਂ ਨੂੰ ਪੜਣ ਜਾਂ ਪਾਠ ਪੂਜਾ
ਵਿੱਚ ਕੋਈ ਵਿਘਣ ਨਾਂ ਪਵੇ।
ਛੋਟੇ ਬੱਚਿਆਂ ਕਰਕੇ ਗੁਆਂਢੀਆਂ ਨਾਲ ਝਗੜਾ ਨਾਂ ਕਰੋ।
ਗੁਆਂਢੀਆਂ ਦੇ ਵਿਰੁੱਧ ਕਦੇ ਗਵਾਹੀ ਨਾਂ ਦਿਉ ਕਿਉਂਕਿ ਕਦੇ ਤੁਹਾਨੂੰ ਵੀ ਉਹਨਾਂ ਦੀ
ਲ਼ੋੜ ਪੈ ਸਕਦੀ ਹੈ।
ਗੁਆਂਢੀਆਂ ਦੇ ਘਰ ਜਿਆਦਾ ਨਾਂ ਜਾਉ ਕਿਉਂਕਿ ਇਸ ਨਾਲ਼ ਆਪਸ ਵਿੱਚ ਮਨ ਮੁਟਾਅ ਦੀ
ਸੰਭਾਵਨਾ ਬਣੀ ਰਹਿੰਦੀ ਹੈ।
ਗੁਰਪਰੀਤ ਸਿੰਘ
ਫੂਲੇਵਾਲਾ(ਮੋਗਾ) |
|
ਕਹਾਣੀ
ਭੱਖੜੇ ਦੇ ਕੰਡੇ
ਕਰਤਾਰੇ ਫ਼ੌਜੀ ਦੇ ਘਰ ਵਿੱਚ ਦੋ ਹੋਣਹਾਰ ਪੁੱਤਰ ਜਿਉਂ ਜਿਉਂ
ਜਵਾਨ ਹੋ ਰਹੇ ਸਨ ਤਿਉਂ ਤਿਉਂ ਕਰਤਾਰੇ ਨੂੰ ਮਾਣ ਤੇ ਹੌਸਲਾ ਮਿਲਦਾ ਸੀ ਕਿ ਬੁਢਾਪੇ
ਵਿੱਚ ਇਹ ,
ਉਸਦੇ ਬਿਖਰੇ ਰਾਹਾਂ ਦੀ ਡੰਗੋਰੀ ਬਣਨਗੇ।
ਫੌਜ ਵਿੱਚ ਚੰਗੇ ਮਰਤਬੇ ਵਾਲਾ ਕਰਤਾਰ ਸਿੰਘ ਆਪਣੇ ਪਰਿਵਾਰ ਨੂੰ ਹਰ ਸੁੱਖ ਮੁਹੱਈਆ
ਕਰਾਉਂਦਾ ਆ ਰਿਹਾ ਸੀ।
ਜਿਵੇਂ ਕਹਿ ਲਵੋ ਕਿ ਜੇ ਉਹਦੇ ਪੁੱਤਰ ਚਿੜੀਆਂ ਦਾ ਦੁੱਧ ਵੀ ਮੰਗਣ ਤਾਂ ਕਰਤਾਰਾ ਨਾਂਹ
ਕਹਿ ਕੇ ਆਪਣੇ ਸਹਿਬਜਾਦਿਆਂ ਦਾ ਦਿਲ ਕਦੇ ਨਾਂ ਤੋੜਦਾ।
ਕਰਤਾਰਾ ਠਾਈ ਸਾਲ ਫ਼ੌਜ ਦੀ ਨੌਕਰੀ ਕਰਕੇ ਸੂਬੇਦਾਰ ਪੈਨਸਨ ਆ ਗਿਆ।
ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਬੇਰੁਜਗਾਰ ਸਮਝਣ ਲੱਗ ਪਿਆ ਪਰ ਉਸਨੂੰ ਆਪਣੇ
ਪੁੱਤਰਾਂ ਤੇ ਬੜਾ ਮਾਣ ਸੀ।
ਉਹ ਉਹਨਾਂ ਕੋਲੋਂ ਬਹੁਤ ਉਮੀਦਾਂ ਰੱਖਦਾ ਸੀ। ਪਰ ਬਾਪੂ
ਦੇ ਸੇਵਾ ਮੁਕਤ ਹੁੰਦਿਆਂ ਹੀ ਪੁੱਤਰਾਂ ਦੇ ਸੁਭਾਅ ਵਿੱਚ ਪਿਉ ਲਈ ਤਲਖੀ ਆ ਗਈ।
ਪਿਉ ਦੀਆਂ ਆਸਾਵਾਂ ਸੀਸੇ ਤੇ ਪਏ ਤੇਲ ਵਾਂਗੂ ਧੁੰਦਲੀਆਂ ਹੋਣ ਲੱਗੀਆਂ।
ਪੈਨਸਨ ਦੇ ਪੈਸੇ ਕਰਤਾਰਾ ਅਤੇ ਉਸਦੀ ਘਰ ਵਾਲੀ ਘਰ ਵਿੱਚ ਲਾ ਦਿੰਦੇ।
ਪੁੱਤਰਾਂ ਦੇ ਕੋਝੇ ਰੱਵਈਏ ਨੇ ਕਰਤਾਰੇ ਨੂੰ ਬੇਵੱਸ ਤੇ ਲਾਚਾਰ ਬਣਾ ਦਿੱਤਾ।
ਆਪ ਧੁੱਪ ਵਿੱਚ ਬੈਠ ਕੇ ਲਾਡਲਿਆਂ ਨੂੰ ਛਾਵਾਂ ਦੇਣ ਵਾਲਾ ਕਰਤਾਰਾ ਅੱਜ ਉਹਨਾਂ ਹੀ
ਹਮਸਾਇਆਂ ਪਾਸੋਂ ਛਾਂ ਦੀ ਭੀਖ ਮੰਗਦਾ ਨਜਰ ਆਉਂਦਾ ਸੀ।
ਕਿਸੇ ਨੂੰ ਕੀ ਦੱਸੇ ਕਿ ਜਿਹਨਾਂ ਪੁੱਤਰਾਂ ਲਈ ਉਸਨੇ ਆਪਣੇ ਸਰਵਿਸ ਕਾਲ ਵਿੱਚ ਸੁੱਖਾਂ
ਭਰਿਆ ਜੀਵਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ
, ਉਹੀ
ਲਾਡਲੇ ਅੱਜ ਭੱਖੜੇ ਦੇ ਕੰਡਿਆਂ ਵਾਂਗ ਉਸਦੇ ਜੀਵਨ ਵਿੱਚ ਚੁੱਭਣ ਲੱਗ ਪਏ ਹਨ।
ਗੁਰਪਰੀਤ ਸਿੰਘ ਫੂਲੇਵਾਲਾ(ਮੋਗਾ) |
|
ਜੱਟਾਂ
ਦੇ
ਕਾਕੇ,
ਫਿਕਰ
ਨਾ
ਫਾਕੇ
ਜੱਟਾਂ
ਦੇ
ਕਾਕੇ,
ਫਿਕਰ
ਨਾ ਫਾਕੇ।
ਇਹ ਅੱਜਕੱਲ ਦੇ ਕਾਕਿਆਂ ਦੇ ਮੋਟਰ ਸਾਇਕਲ ਪਿੱਛੇ ਲਿਖਿਆ ਆਮ ਹੀ ਮਿਲ ਜਾਂਦਾ ਹੈ।
ਲਿਖਦੇ ਉਹੀ ਹਨ ਜੋ ਆਪਣੇ ਆਪ ਨੂੰ ਬਹੁਤ ਜਿਆਦਾ ਮੌਡਰਨ ਸਮਝਦੇ ਹਨ।
ਇਸ ਕਿਸਮ ਦੇ ਕਾਕਿਆਂ ਵਿੱਚ ਹੋਰ ਵੀ ਕਈ ਤਰਾਂ ਦੇ ਗੁਣ ਪਾਏ ਜਾਂਦੇ ਹਨ।
ਇਹਨਾਂ ਨੂੰ ਦਿਖਾਵਾ ਕਰਨ ਦੀ ਬੜੀ ਭੈੜੀ ਬਿਮਾਰੀ ਹੁੰਦੀ ਹੈ।
ਇਹ ਬੜਾ ਲਿਸਕ ਪੁਸਕ ਕੇ ਰਹਿੰਦੇ ਨੇ।
ਬੋਦੀਆਂ ਨੂੰ ਜੈੱਲ ਸੈੱਲ ਲਾ ਕੇ ਰੱਖਦੇ ਨੇ।
ਲੜਾਈ ਵਾਲੇ ਫ਼ੌਜੀਆਂ ਵਾਂਗ ਫੁੱਲ ਟੈਟ
- ਫ਼ੈਟ ਹੋ
ਕੇ ਰਹਿਂਦੇ ਨੇ।
ਫੇਰ ਇੱਕ ਦੂਜੇ ਨੂੰ ਪੁੱਛਣਗੇ,
ਕਿਉਂ,
ਮੇਰੇ ਬੂਟ ਘੈਂਟ ਨੇ,
ਮੇਰੇ ਵਾਲ ਘੈਂਟ ਨੇ।ਮੇਰੀ ਟੀ
ਸਰਟ,
ਮੇਰੀ ਗਾਨੀ,
ਮੇਰਾ ਮੋਬਾਇਲ,
ਮੇਰੀ ਜੀਨ ਵਗੈਰਾ ਵਗੈਰਾ।
ਇਸ ਕਿਸਮ ਦੇ ਕਾਕਿਆਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ।ਨਾਂ ਹੀ ਕਿਸੇ ਭੈਣ ਭਰਾ
ਜਾਂ ਮਾਂ ਪਿਉ ਦੀ ਸ਼ਰਮ।ਇਹ ਚਾਹੁੰਦੇ ਹਨ ਕਿ ਸਾਨੂੰ ਕੋਈ ਕੰਮ ਨਾਂ ਕਰਨਾ ਪਵੇ,
ਪਰੰਤੂ ਅਸੀਂ ਇੱਕ ਮਿੰਟ ਵਿੱਚ
ਹੀ ਹੀਰੋ ਬਣ ਜਾਈਏ।ਸਾਰੀ ਦੁਨੀਆਂ ਸਾਨੂੰ ਸਲਾਮਾਂ ਕਰੇ।ਜਦੋਂ ਅਸੀਂ ਲੋਕਾਂ ਦੀ ਭੀੜ
ਵਿੱਚ ਹੋਈਏ ਤਾਂ ਲੋਕ ਸਾਡੇ ਉੱਤੇ ਫ਼ੁੱਲਾਂ ਦੀ ਵਰਖਾ ਕਰਨ।ਅਸੀਂ ਜਦੋਂ ਵੀ ਆਪਣੇ ਵਾਈਟ
ਹਾਊਸ਼ ਵਿੱਚੋਂ ਬਾਹਰ ਨਿਕਲੀਏ,
ਟੀਵੀ ਰੇਡੀਉ ਅਤੇ ਅਖਬਾਰਾਂ
ਵਾਲੇ ਸਾਡੀਆਂ ਫੋਟੋਆਂ ਖਿੱਚਦੇ ਫਿਰਨ।ਸਾਡਾ ਸੰਸਾਰ ਦੇ ਮਹਾਨ ਕਵੀਆਂ,
ਲੇਖਕਾਂ,
ਸਾਹਿਤਕਾਰਾਂ,
ਬੁੱਧੀਜੀਵਾਂ ਵਿੱਚ ਨਾਮ
ਹੋਵੇ।ਅਖਬਾਰਾਂ ਦੇ ਮੁੱਖ ਪੰਨੇ ਸਾਡੀਆਂ ਸਿਫਤਾਂ ਨਾਲ ਭਰੇ ਹੋਣ।ਘਰ ਵਿੱਚ ਵੱਡੇ ਸੋਫ਼ੇ
ਤੇ ਬੈਠ ਕੇ ਟੀਵੀ ਵਿੱਚ ਆਪਣੀ ਫੋਟੋ ਦੇਖੀਏ।ਨਿੱਤ ਨਵੇਂ ਨਵੇਂ ਦੇਸਾਂ ਦੇ ਟੂਰ ਤੇ
ਜਾਈਏ,
ਜਿਵੇਂ ਵਿਦੇਸ ਮੰਤਰੀ ਜਾਂਦੇ ਨੇ।
ਬੜੇ ਵੱਡੇ ਵੱਡੇ ਸੁਪਨੇ ਨੇ,
ਜੱਟਾਂ ਦਿਆਂ ਕਾਕਿਆਂ ਦੇ।ਬੱਸ
ਇਹਨਾਂ ਦੀ ਇੱਕੋ ਸਰਤ ਹੈ ਕਿ ਕੁਝ ਕਰਨਾ ਨਾਂ ਪਵੇ।ਕਿਤੇ ਸਾਡੇ ਹੱਥਾਂ ਨੂੰ ਮਿੱਟੀ ਨਾਂ
ਲ਼ੱਗ ਜਾਵੇ।ਸਾਡਾ ਨਾਮ ਦੁਨੀਆਂ ਦੀਆਂ ਮਹਾਨ ਪੁਸਤਕਾਂ ਵਿੱਚ ਹੋਵੇ,
ਬੱਸ ਸਾਨੂੰ ਮੇਹਨਤ ਨਾਂ ਕਰਨੀ
ਪਵੇ।
ਗੁਰਪਰੀਤ
ਸਿੰਘ
ਫੂਲੇਵਾਲਾ(ਮੋਗਾ) |
|
|
|
|
|
|
|
|
|
|
|