5_cccccc1.gif (41 bytes)

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਜੋਰਾ ਸਿੰਘ ਕੋਲ ਸੱਤ ਕੁ ਏਕੜ ਜ਼ਮੀਨ ਸੀ

ਉਸ ਦਾ ਬਾਪ ਅੱਧ-ਮਾਮਲੇ 'ਤੇ ਲੈ ਕੇ ਆਪਣੇ ਪ੍ਰੀਵਾਰ ਦਾ ਸੋਹਣਾ 'ਤੋਰਾ' ਤੋਰੀ ਜਾਂਦਾ ਸੀ ਪਰ ਤੁਰਦਾ ਮਸਾਂ ਸਿਰਫ਼ ਉਹਨਾਂ ਦਾ ਘਰ-ਬਾਰ ਹੀ ਸੀ ਉਹ ਕਦੇ ਵੀ ਪ੍ਰੀਵਾਰਕ ਸਹੂਲਤਾਂ ਪੱਖੋਂ ਖ਼ੁਸ਼ਹਾਲ ਨਾ ਹੋਏ ਅਤੇ ਤੰਗੀਆਂ-ਤਰੁਸ਼ੀਆਂ ਵਿਚ ਹੀ ਲੱਤਾਂ ਘੜ੍ਹੀਸਦੇ ਰਹੇ ਜੋਰਾ ਸਿੰਘ ਸਭ ਤੋਂ ਵੱਡਾ ਸੀ ਉਸ ਨੇ ਪਹਿਲਾਂ ਕਬੀਲਦਾਰੀ ਵਿਚ ਪੂਰੀ ਇਮਾਨਦਾਰੀ ਨਾਲ ਆਪਣੇ ਬਾਪ ਦਾ ਹੱਥ ਵਟਾਇਆ ਅਤੇ ਆਪਣੇ ਭੈਣ-ਭਰਾਵਾਂ ਦੇ ਵਿਆਹ ਵੀ ਕੀਤੇ ਜੋਰਾ ਸਿੰਘ ਦੀ ਘਰਵਾਲੀ ਸੰਤ ਕੌਰ ਵੀ ਇਕ ਨੇਕ ਸੁਭਾਅ ਔਰਤ ਸੀ ਸਹੁਰੇ ਦੀ ਕਬੀਲਦਾਰੀ ਸਿਰੇ ਲਾਉਂਦੇ ਆਪਣੇ ਪਤੀ-ਪ੍ਰਮੇਸ਼ਰ ਵੱਲ ਕਦੇ ਵੀ ਮੱਥੇ ਵੱਟ ਪਾ ਕੇ ਨਾ ਤੱਕਿਆ ਜੋਰਾ ਸਿੰਘ ਦੇ ਆਪਣੇ ਤਿੰਨ ਲੜਕੇ ਹੋਏ ਪੰਜ-ਪੰਜ ਜਮਾਤਾਂ ਪੜ੍ਹਾ ਕੇ ਅਤੇ ਅੱਖਰਾਂ ਦੇ 'ਸਿਆਣੂੰ' ਕਰਵਾ ਕੇ ਉਸ ਨੇ ਆਪਣੇ ਤਿੰਨੇ ਪੁੱਤਰ ਵੀ ਪਿਤਾ-ਪੁਰਖ਼ੀ ਕਿੱਤੇ ਖੇਤੀਬਾੜੀ ਵਿਚ ਹੀ ਲਾ ਲਏ

ਜੋਰਾ ਸਿੰਘ ਨਿੱਤ ਹੀ ਦੇਖਦਾ ਸੀ ਕਿ ਲੋਕਾਂ ਦੇ ਮੁੰਡੇ ਸਕੂਲਾਂ-ਕਾਲਜਾਂ ਵਿਚ ਸਾਲਾਂ ਬੱਧੀ ਧੱਕੇ ਖਾ ਕੇ ਨੌਕਰੀ ਤੋਂ ਬਿਨਾ 'ਅਵਾਰਾ' ਹੀ ਡਾਵਾਂਡੋਲ ਤੁਰੇ ਫ਼ਿਰਦੇ ਸਨ ਕਿਸੇ ਨੂੰ ਨੌਕਰੀ ਤਾਂ ਕੀ ਮਿਲਣੀ ਸੀ ਸਗੋਂ ਉਹ ਤਾਂ ਪੜ੍ਹਾਈ ਕਰ-ਕਰਾ ਕੇ ਵੀ ਜਦ ਨੌਕਰੀ ਨਾ ਮਿਲਦੀ ਤਾਂ ਉਦਾਸ-ਨਿਰਾਸ਼ ਹੋਏ, ਨਸ਼ਿਆਂ ਵਿਚ ਗਰਕ ਗਏ ਸਨ ਜੋਰਾ ਸਿੰਘ ਸੋਚਦਾ ਸੀ ਕਿ ਜੇ ਉਸ ਦੇ ਪੁੱਤਰਾਂ ਨੂੰ ਚੜ੍ਹਦੀ ਉਮਰ ਵਿਚ ਕੰਮ-ਕਾਰ ਦਾ ਨਸ਼ਾ ਪੈ ਗਿਆ ਤਾਂ ਉਹਨਾਂ ਨੂੰ ਘਾਤਿਕ ਨਸ਼ਿਆਂ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੋਵੇਗੀ! ਕਦੇ ਕਦੇ ਉਸ ਨੂੰ ਪਿੰਡ ਦੇ ਸੂਬੇਦਾਰ ਦੇ ਅੱਤ ਮਾਯੂਸੀ ਭਰੇ ਆਖੇ ਬੋਲ ਯਾਦ ਆਉਂਦੇ, "ਜੇ ਕੋਈ ਚਾਹੇ ਤਾਂ ਮੇਰਾ ਪੜ੍ਹਿਆ ਲਿਖਿਆ ਮੁੰਡਾ ਲੈ ਜਾਵੇ ਤੇ ਆਪਣਾ ਅਨਪੜ੍ਹ ਦੇ ਜਾਵੇ! ਮੇਰੇ ਵਾਲਾ ਤਾਂ ਕੰਜਰ ਪੜ੍ਹ ਲਿਖ ਕੇ ਵੀ ਕਿਸੇ ਤਣ-ਪੱਤਣ ਨਾ ਲੱਗਿਆ ਹੁਣ ਇਹਦਾ ਦਿਮਾਗ ਖ਼ਰਾਬ ਹੋ ਗਿਐ! ਹੋਰ ਨੀ ਤਾਂ ਆਹ ਖੰਘ ਆਲੀ ਦੁਆਈ ਪੀ ਜਾਂਦੈ ਤੇ ਜਾਂ ਡਿਪਰੈਸ਼ਨ ਵਾਲੀਆਂ ਗੋਲੀਆਂ ਖਾਈ ਜਾਊ! ਮੈਂ ਕਿਹਾ ਕਮਲਿਆ, ਤੇਰੀ ਜ਼ਿੰਦਗੀ ਗਲ ਜਾਊਗੀ, ਨਸ਼ੇ ਨਾ ਕਰਿਆ ਕਰ! ਲੋਕਾਂ ਦੇ ਅਨਪੜ੍ਹ ਮੁੰਡੇ ਕੰਮ ਤਾਂ ਕਰੀ ਜਾਂਦੇ ਚੁੱਪ ਕਰਕੇ ਤੇ ਜੇ ਇਹਨੂੰ ਕਦੇ ਕੰਮ ਨੂੰ ਆਖਦੇ ਐਂ, ਝੱਲੇ ਦੀ ਬੁੱਧੀ ਦਾ ਚਰਖਾ ਪੁੱਠਾ ਚੱਲ ਪੈਂਦੈ, ਅਖੇ ਹਮ ਪੜ੍ਹ ਲਿਖ ਕਰ ਵਾਹੀ ਕਿਉਂ ਕਰੇਂ ਪੁੱਛਣਾ ਹੋਵੇ, ਬਈ ਕੰਜਰਾ! ਹੋਰ ਤੈਨੂੰ ਮੈਂ ਜੱਜ ਲਾ ਦਿਆਂ? ਜਿਹੜੀ ਗੱਲ ਮੇਰੇ ਵੱਸ ਸੀ, ਉਹ ਕਰ ਦਿੱਤੀ! ਥੱਬਾ ਤੇਰੀ ਪੜ੍ਹਾਈ 'ਤੇ ਪੈਸਿਆਂ ਦਾ ਲਾਇਐ! ਜੇ ਨੌਕਰੀ ਕਿਤੇ ਨਹੀਂ ਵੀ ਮਿਲਦੀ, ਖੇਤ ਡੱਕਾ ਭੰਨ ਕੇ ਦੂਹਰਾ ਕਰ ਲਿਆ ਕਰ! ਪਰ ਨ੍ਹਾਂ..! ਕੋਈ ਸੁੱਧ ਬੁੱਧ ਨੀ ਕੁੱਤੇ ਨੂੰ! ਇਕ ਤਾਂ ਪੜ੍ਹਾਈ ਨੇ ਮੱਤ ਮਾਰ ਦਿੱਤੀ ਤੇ ਦੂਜੀ ਨਸ਼ਿਆਂ ਨੇ ਕਸਰ ਪੂਰੀ ਕਰ ਧਰੀ! ਲੈ ਜਾਓ ਭਰਾਓ ਮੇਰਾ ਪੜ੍ਹਿਆ ਲਿਖਿਆ, ਤੇ ਆਪਣਾ ਅਨਪੜ੍ਹ ਮੈਨੂੰ ਦੇ ਜਾਓ ਵਟਾ ਕੇ...!" ਸੂਬੇਦਾਰ ਖਪਦਾ ਫ਼ਿਰਦਾ, "ਹੋਰ ਤਾਂ ਹੋਰ, ਕੰਜਰ ਇਕ ਦਿਨ ਅੱਗੋਂ ਮੈਨੂੰ ਆਕੜ ਕੇ ਪਿਆ, ਅਖੇ ਭਾਪਾ ਜੀ ਤੁਸੀਂ ਸੂਬੇਦਾਰ ਪੈਨਸ਼ਨ ਆਏ ! ਤੇ ਆਰਮੀ ਵਿਚੋਂ ਜਦੋਂ ਕਿਸੇ ਨੂੰ ਰਟਾਇਰਮੈਂਟ ਦਿੰਦੇ , ਤਾਂ ਅਗਲੇ ਦੀ ਬੰਦੂਕ ਤੇ ਦਿਮਾਗ ਓਥੇ ਰੱਖ ਲੈਂਦੇ ! ਲਓ ਕਰ ਲਓ ਗੱਲ! ਅਖੇ ਬਿੱਲੀ ਨੇ ਸ਼ੇਰ ਸਿਖਾਇਆ ਤੇ ਬਿੱਲੀ ਨੂੰ ਵੱਢਣ ਆਇਆ! ਹੈ ਨਾ ਪੁੱਠੀ ਬਿਰਤੀ ਇਸ ਖ਼ਸਮਾਂ ਨੂੰ ਖਾਣੇ ਦੀ? ਮਾਂ ਬਾਪ ਦੀ ਇੱਜ਼ਤ ਕਰਨੀ ਵੀ ਨਹੀਂ ਸਿੱਖੇ, ਹੋਰ ਇਹਨਾਂ ਨੂੰ ਕੀ ਸੁਆਹ ਤੇ ਖੇਹ ਆਊ ..?" ਪੜ੍ਹੇ ਲਿਖੇ ਪੁੱਤ ਵੱਲੋਂ ਦੁਖੀ ਉਹ ਸੁੰਨੀਆਂ ਗਲੀਆਂ ਵਿਚ ਇਕੱਲਾ ਹੀ ਹੋਕੇ ਦਿੰਦਾ ਫ਼ਿਰਦਾ ਲੋਕ ਉਸ ਦੇ ਦਿਲ ਦਾ ਦਰਦ ਵੀ ਸਮਝਦੇ ਪਰ ਕਰ ਕੁਝ ਨਹੀਂ ਸਕਦੇ ਸਨ

ਬਿਨਾਂ ਸ਼ੱਕ ਜੋਰਾ ਸਿੰਘ ਦੇ ਮੁੰਡੇ ਨਿਕਲੇ ਵੀ ਲਾਇਕ ਸਨ ਕਦੇ ਕਦਾਈਂ ਉਹ ਖੇਤ ਵਿਚ ਦੇਸੀ ਦਾਰੂ ਦਾ ਘੜ੍ਹਾ ਪਾ ਲੈਂਦੇ ਅਤੇ ਆਪਣੇ ਪੀਣ ਜੋਗੀ ਦਾਰੂ ਕੱਢ ਲੈਂਦੇ ਸ਼ਾਮੀ ਕੰਮ ਤੋਂ ਥੱਕੇ ਹਾਰੇ ਦੋ-ਦੋ ਪੈੱਗ ਲਾ ਕੇ ਉਹ ਖੇਤੋਂ ਘਰ ਨੂੰ ਤੁਰ ਪੈਂਦੇ ਅਤੇ ਰੋਟੀ ਖਾ ਕੇ ਸੌਂ ਜਾਂਦੇ ਸੰਤ ਕੌਰ ਵੀ ਆਪਣੇ ਸਾਊ ਪੁੱਤਰਾਂ ਤੋਂ ਸੰਤੁਸ਼ਟ ਸੀ ਆਪਣੇ ਸਤਿਯੁਗੀ ਪੁੱਤਰਾਂ 'ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ ਸੀ ਲੋਕਾਂ ਦੇ ਧੀਆਂ ਪੁੱਤਰਾਂ ਦਾ ਕਾਟੋ ਕਲੇਸ਼ ਉਹ ਹਰ ਰੋਜ਼ ਦੇਖਦੀ ਸੀ ਪਰ ਜਦ ਉਹ ਆਪਣੇ ਪੁੱਤਰਾਂ ਵੱਲ ਦੇਖਦੀ ਤਾਂ ਸੱਤ ਵਾਰ ਧਰਤੀ ਨੂੰ ਨਮਸਕਾਰ ਕਰਦੀ ਸੀ ਕਿ ਉਸ ਦੇ ਮੁੰਡੇ ਲੋਕਾਂ ਦੇ ਮੁੰਡਿਆਂ ਵਾਂਗ 'ਵਿਗੜੇ' ਹੋਏ ਨਹੀਂ ਸਨ! ਉਹਨਾਂ ਦਾ ਤਾਂ, ਘਰੋਂ ਕੰਮ 'ਤੇ ਅਤੇ ਕੰਮ ਤੋਂ ਘਰ ਆਉਣ ਦਾ ਅਸੂਲ ਬਣਿਆਂ ਹੋਇਆ ਸੀ

ਜੋਰਾ ਸਿੰਘ ਦੀ ਸਾਰੀ ਜ਼ਿੰਦਗੀ ਕਰਜ਼ੇ ਲਾਹੁੰਣ ਅਤੇ ਸੇਠਾਂ-ਆੜ੍ਹਤੀਆਂ ਦੇ ਅੱਗੇ ਹੱਥ ਜੋੜਦਿਆਂ ਹੀ ਲੰਘੀ ਸੀ ਪੁੱਤਰ ਉਡਾਰ ਹੋਣ ਤੱਕ ਉਹ ਕਦੇ ਸੁਖ ਦੀ ਨੀਂਦ ਨਹੀਂ ਸੁੱਤਾ ਸੀ ਉਸ ਦਾ ਸਾਰਾ ਜੀਵਨ ਫ਼ਿਕਰਾਂ ਅਤੇ ਫ਼ਾਕਿਆਂ ਵਿਚ ਹੀ ਬੀਤਿਆ ਸੀ ਉਸ ਦੇ ਘਰਵਾਲੀ ਸੰਤ ਕੌਰ ਉਸ ਨੂੰ ਉਤਸ਼ਾਹ ਦਿੰਦੀ, "ਕਿਉਂ ਐਵੇਂ ਫ਼ਿਕਰ ਜਿਹਾ ਕਰੀ ਜਾਂਦਾ ਰਹਿੰਨੈ? ਦੇਖ ਕੱਲ੍ਹ ਨੂੰ ਤੇਰੇ ਪੁੱਤ ਜੁਆਨ ਹੋਏ, ਸਾਰਾ ਕੰਮ ਕਾਰ ਆਪਣੇ ਮੋਢਿਆਂ 'ਤੇ ਚੁੱਕ ਲੈਣਗੇ!" ਇਸ ਗੱਲ ਨਾਲ ਜੋਰਾ ਸਿੰਘ ਨੂੰ ਕੁਝ ਹੌਸਲਾ ਤਾਂ ਮਿਲਦਾ ਪਰ ਅਗਲੀ ਗੱਲ ਬਾਰੇ ਸੋਚ ਕੇ ਉਹ ਉਦਾਸ ਵੀ ਹੋ ਜਾਂਦਾ ਅਤੇ ਆਪਣੀ ਘਰਵਾਲੀ ਨਾਲ ਗੱਲ ਸਾਂਝੀ ਕਰਦਾ, "ਤਿੰਨ ਪੁੱਤ ਸੱਤ ਕਿੱਲਿਆਂ ਨਾਲ ਗੁਜ਼ਾਰਾ ਕਿਵੇਂ ਕਰਨਗੇ ਸੰਤ ਕੌਰੇ? ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਰਹਿੰਦੈ..!" ਤਾਂ ਸੰਤ ਕੌਰ ਉਸ ਦੇ ਕਿਰਦੇ ਜਾਂਦੇ ਦਿਲ ਹੇਠ ਫ਼ਿਰ ਭਰੋਸੇ ਦਾ ਥੰਮ੍ਹ ਦਿੰਦੀ, "ਔਹ ਦੇਖ ਨੀਲੀ ਛੱਤ ਵਾਲਾ ਰੱਬ! ਉਹਨੂੰ ਸਭ ਦਾ ਫ਼ਿਕਰ ! ਤੇਰੇ ਕੀਤੇ ਫ਼ਿਕਰ ਨਾਲ ਕੁਛ ਨਹੀਂ ਬਣਨਾ!" ਉਸ ਦੀ ਆਖੀ ਗੱਲ ਦੇ ਹੌਸਲੇ ਸਹਾਰੇ ਉਹ ਦੋਚਿੱਤੀ ਵਿਚ ਖੇਤ ਚਲਾ ਜਾਂਦਾ

ਕੋਈ ਸ਼ੱਕ ਨਹੀਂ ਸੀ ਕਿ ਜੋਰਾ ਸਿੰਘ ਦੇ ਮੁੰਡੇ ਦੇਹ ਤੋੜ ਕੇ ਕੰਮ ਕਰਦੇ
ਮਾਂ ਬਾਪ ਨੂੰ ਉਹਨਾਂ ਦਾ ਅੱਜ ਤੱਕ ਕੋਈ ਉਲਾਂਭਾ ਨਹੀਂ ਆਇਆ ਸੀ
ਇਕ ਦਿਨ ਜੋਰਾ ਸਿੰਘ ਦਾ ਦੂਰੋਂ ਘਰਾਂ ਵਿਚੋਂ ਲੱਗਦਾ ਭਤੀਜਾ ਜੋਰਾ ਸਿੰਘ ਦੇ ਖੇਤ ਕੋਲ ਦੀ ਲੰਘਣ ਲੱਗਿਆ ਤਾਂ ਜੋਰਾ ਸਿੰਘ ਨੇ ਉਸ ਨੂੰ ਰੋਕ ਲਿਆ
"
ਕਿੰਨਵੀਂ ' ਪੜ੍ਹਦੈਂ ਪੁੱਤਰਾ?"
"
ਦਸਵੀਂ ' ਪੜ੍ਹਦੈਂ ਜੀ!"
"
ਕਿਵੇਂ ਚੱਲਦੀ ਪੜ੍ਹਾਈ?"
"
ਪੜ੍ਹਾਈ ਠੀਕ ਚੱਲਦੀ ਜੀ, ਦਸਵੀਂ ਦੇ ਪੇਪਰ ਨੇੜੇ , ਹੁਣ ਤਾਂ ਪ੍ਰੈਕਟੀਕਲ ਚੱਲ ਰਹੇ ਸਾਇੰਸ ਦੇ!"
"
ਉਹ ਕੀ ਹੁੰਦੈ?"
"
ਉਹ ਇਹ ਹੁੰਦੇ ਜੀ ਬਈ ਦੋ ਗੈਸਾਂ, ਆਕਸੀ
ਤੇ ਹਾਈਡਰੋ ਦੇ ਮਿਸ਼ਰਣ ਨਾਲ ਪਾਣੀ ਬਣਦੈ! ਤੇ ਪਾਣੀ ' ਖੁਰੇ ਲੂਣ ਨੂੰ ਵੱਖ ਕਿਵੇਂ ਕਰਨੈਂ!"
"
ਚੱਲ ਉਹ ਤਾਂ ਤੂੰ ਹੀ ਜਾਣੇ ਤੇ ਜਾਂ ਜਾਨਣ ਤੇਰੇ ਮਾਸ਼ਟਰ, ਪਰ ਪਾਣੀ ਤੇ ਲੂਣ ਨੂੰ ਅੱਡ ਕਿਵੇਂ ਕਰਦੇ ਓਂ?"
"
ਚਾਚਾ ਜੀ, ਸਾਡਾ ਮਾਸਟਰ ਪ੍ਰੈਕਟੀਕਲ ਕਰ ਕੇ ਦਿਖਾ ਰਿਹਾ ਸੀ ਕਿ ਲੂਣ ਮਿਲੇ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦਿਓ, ਅੱਗ ਦੇ ਸੇਕ ਨਾਲ ਪਾਣੀ ਭਾਫ਼ ਬਣ ਕੇ ਉੱਡ ਜਾਊਗਾ ਤੇ ਲੂਣ ਦੀ ਪੇਪੜੀ ਥੱਲੇ ਰਹਿ ਜਾਊਗੀ!"

ਜੋਰਾ ਸਿੰਘ ਹੱਸ ਪਿਆ
"
ਐਨਾਂ ਸਿਆਪਾ ਕਰਨ ਤੋਂ ਬਿਨਾ ਸਰਦਾ ਨੀ? ਕੀ ਥੁੜਿਆ ਪਿਐ ਲੂਣ ਤੇ ਪਾਣੀ ਵੱਖ ਕਰਨ ਤੋਂ ਬਿਨਾ?"
"
ਚਾਚਾ ਜੀ, ਸਾਨੂੰ ਪੇਪਰਾਂ ' ਇਹ ਸੁਆਲ ਆਉਣੇ ਐਂ, ਇਕ ਪ੍ਰੈਕਟੀਕਲ ਪਾਸ ਕਰੇ ਤੋਂ ਪੰਜ ਨੰਬਰ ਮਿਲਦੇ !"
"
ਮੈਂ ਐਵੇਂ ਨੀ ਪਿੱਟਦਾ ਹੁੰਦਾ ਕਿ ਪਾੜ੍ਹਿਆਂ ਦਾ ਡਮਾਕ ਖਰਾਬ ਹੁੰਦੈ? ਪਹਿਲਾਂ ਤਾਹਡੇ ਮਾਸਟਰਾਂ ਦਾ ਡਮਾਕ ਖਰਾਬ ਤੇ ਉਹ ਉਵੇਂ ਅੱਗੇ ਤੁਹਾਡੇ ਕਰ ਦਿੰਦੇ !" ਉਹ ਫ਼ਿਰ ਹੱਸਿਆ ਤਾਂ ਪਾੜ੍ਹਾ ਅੱਗੇ ਤੁਰ ਗਿਆ ਉਹਨਾਂ ਵਿਚੋਂ ਪਤਾ ਨਹੀਂ ਕੌਣ ਕਿਸ ਨੂੰ ਪਾਗਲ ਸਮਝ ਰਿਹਾ ਸੀ?
ਜੋਰਾ ਸਿੰਘ ਅਤੇ ਸੂਬੇਦਾਰ ਦੇ ਖੇਤ ਨਾਲੋ-ਨਾਲ ਸਨ ਕਦੇ ਕਦੇ ਖੇਤ ਉਹ ਦਾਰੂ-ਪਿਆਲਾ ਵੀ ਸਾਂਝਾ ਕਰ ਲੈਂਦੇ
"
ਵੰਡਰਫ਼ੁੱਲ-ਵੰਡਰਫ਼ੁੱਲ!" ਖੇਤ ਕੱਢੀ ਦੇਸੀ ਦਾਰੂ ਦਾ ਪੈੱਗ ਪੀ ਕੇ ਸੂਬੇਦਾਰ ਨੇ ਸਿਫ਼ਤ ਕੀਤੀ
"
ਕਿਹੜਾ ਲੰਡਰ ਫ਼ੁੱਲ ਸੂਬੇਦਾਰਾ?" ਗੱਲ ਜੋਰਾ ਸਿੰਘ ਨੂੰ ਸਮਝ ਨਹੀਂ ਆਈ ਸੀ
ਸੂਬੇਦਾਰ ਉੱਚੀ-ਉੱਚੀ ਹੱਸ ਪਿਆ!
"
ਉਏ ਲੰਡਰ ਫ਼ੁੱਲ ਨਹੀਂ ਛੋਟੇ ਵੀਰ, ਵੰਡਰਫ਼ੁੱਲ!"
"
ਉਹ ਕੀ ਹੁੰਦੈ?"
"
ਜਦੋਂ ਕਿਸੇ ਚੀਜ਼ ਦੀ ਉਸਤਿਤ ਕਰਨੀ ਹੋਵੇ, ਜਾਂ ਕਿਸੇ ਨੂੰ ਸ਼ਾਬਾਸ਼ ਦੇਣੀ ਹੋਵੇ, ਉਦੋਂ ਗੋਰੇ ਵੰਡਰਫ਼ੁੱਲ ਆਖਦੇ ਨੇ!"
"
ਤੂੰ ਸਾਡੇ ਦੇਸੀ ਲਾਣੇ ' ਗੋਰੇ ਨਾ ਲਿਆ ਵਾੜਿਆ ਕਰ ਸੂਬੇਦਾਰਾ! ਆਪਾਂ ਨੂੰ ਤਾਂ ਆਪਣਾ ਲਾਣਾ-ਬਾਣਾ ਚੰਗੈ!"
"
ਯਾਰ ਤੇਰਾ ਲਾਣਾ-ਬਾਣਾ ਤਾਂ ਚੰਗੈ ਜੋਰਿਆ! ਪਰ ਮੇਰੇ ਵਾਲਾ ਲਾਣਾ-ਬਾਣਾ ਤਾਂ ਉਲਝਿਆ 'ਤਾਣਾ' ਬਣਿਆਂ ਪਿਐ!"
"
ਉਹ ਕਿਵੇਂ?"
"
ਯਾਰ ਮੈਂ ਕਦੇ ਕਦੇ ਕਸੂਤਾ ਫ਼ਸ ਜਾਨੈ! ਜੇ ਤਾਂ ਮੁੰਡੇ ਨੂੰ ਕੁਛ ਨੀ ਆਖਦਾ ਤਾਂ ਉਹ ਨਸ਼ੇ ਵੱਧ ਕਰਨ ਲੱਗ ਜਾਂਦੈ! ਤੇ ਜੇ ਮੈਂ ਉਹਨੂੰ ਝਿੜਕਦੈਂ, ਤਾਂ ਉਹਦੀ ਮਾਂ ਰੇੜਕਾ ਪਾ ਕੇ ਬੈਠ ਜਾਂਦੀ , ਅਖੇ ਤੂੰ ਮੁੰਡੇ ਨੂੰ ਘੂਰਦਾ ਕਿਉਂ ਐਂ? ਕੀ ਕਰਾਂ ਤੇ ਕਿਹੜੇ ਖ਼ੂਹ ' ਜਾਵਾਂ?"
"
ਖੌਂਸੜਾ ਲਾਹ ਕੇ ਚਾਰ ਮਾਰ ਸਿਰ '! ਜਨਾਨੀ ਅੱਗੇ ਕਿਵੇਂ ਬੋਲਜੇ?" ਜੋਰਾ ਸਿੰਘ ਨੇ ਜੱਟਾਂ ਵਾਲਾ
ਰਬਾ ਦੱਸਿਆ
"
ਯਾਰ ਇਉਂ ਸਿਰ ' ਵੀ ਨੀ ਵੱਜਦੀਆਂ! ਉਹ ਵੀ ਪੜ੍ਹੀ ਲਿਖੀ !"
"
ਜੇ ਪੜ੍ਹੀ ਲਿਖੀ ਤਾਂ ਕੋਈ ਅਹਿਸਾਨ ਐਂ? ਹੈ ਤਾਂ ਤੇਰੀ ਆਪਣੀ ਔਰਤ ਨਾ? ਇਹ ਤਾਂ ਜੁੱਤੀ ਦੀਆਂ ਯਾਰ ਹੁੰਦੀਐਂ ਸੂਬੇਦਾਰਾ! ਜੇ ਇਹਨਾਂ ਨੂੰ ਖ਼ੁਰਾਕ ਨਾ ਮਿਲੇ ਤਾਂ ਕੋਈ ਨਾ ਕੋਈ ਵੰਝ ਖੜ੍ਹਾ ਕਰੀ ਰੱਖਦੀਐਂ! ਤੂੰ ਚਾਰ ਮਾਰ ਟੋਟਣ ' ਤੇ ਫ਼ੇਰ ਦੇਖ ਗਜ ਵਾਂਗੂੰ ਸਿੱਧੀ ਹੁੰਦੀ!"

ਸੂਬੇਦਾਰ ਚੁੱਪ ਧਾਰ ਗਿਆ ਤੁਰੇ ਫ਼ਿਰੇ ਅਤੇ ਪੜ੍ਹੇ ਲਿਖੇ, ਸੂਝਵਾਨ ਸੂਬੇਦਾਰ ਅਤੇ ਖੇਤਾਂ ਨੂੰ ਹੀ 'ਸੰਸਾਰ' ਸਮਝ ਲੈਣ ਵਾਲੇ ਜੋਰਾ ਸਿੰਘ ਦੀ ਸੋਚ ਦਾ ਸੈਂਕੜੇ ਕੋਹਾਂ ਦਾ ਫ਼ਰਕ ਸੀ! ਜਦ ਵੀ ਸੂਬੇਦਾਰ ਜੋਰਾ ਸਿੰਘ ਨੂੰ ਮਿਲਦਾ ਤਾਂ ਉਸ ਦੇ ਮੁੰਡਿਆਂ ਦੀ ਸਿਫ਼ਤ ਕਰਦਾ ਅਤੇ ਆਪਣੇ ਮੁੰਡੇ ਬਾਰੇ ਅਤੀਅੰਤ ਝੁਰਦਾ ਅਤੇ ਕਲਪਦਾ ਹੀ ਰਹਿੰਦਾ ਵੱਸ ਸੂਬੇਦਾਰ ਦੇ ਵੀ ਕੋਈ ਨਹੀਂ ਸੀ ਇਕੱਲੇ-ਇਕੱਲੇ ਪੁੱਤ ਦਾ ਫ਼ਿਕਰ ਹੋਣਾ ਉਸ ਲਈ ਇਕ ਕੁਦਰਤੀ ਅਤੇ ਲਾਜ਼ਮੀ ਗੱਲ ਸੀ

ਪਹਿਲਾਂ ਸੂਬੇਦਾਰ ਪੀਣ ਦਾ ਸਿਰਫ਼ 'ਸ਼ੌਕੀਨ' ਸੀ ਪਰ ਹੁਣ ਪੁੱਤਰ ਦਰੇਗ ਵਿਚ ਉਹ ਹਰ ਰੋਜ਼ ਹੀ ਰੱਜ ਕੇ ਪੀਣ ਲੱਗ ਗਿਆ ਸੀ ਜਿਹੜੇ ਲੋਕ ਪਹਿਲਾਂ ਉਸ ਦੀ 'ਸੂਬੇਦਾਰ ਸਾਹਿਬ' ਆਖ ਕੇ ਇੱਜ਼ਤ ਕਰਦੇ ਸੀ, ਹੁਣ ਉਸ ਦੇ ਕੋਲ ਖੜ੍ਹਨ ਦੀ ਵੀ ਤਕਲੀਫ਼ ਮੰਨਦੇ ਅਤੇ ਉਸ ਦੀ ਸ਼ਰਾਬ ਦੀ ਮਾੜੀ ਆਦਤ ਨੂੰ ਨਫ਼ਰਤ ਕਰਨ ਲੱਗ ਪਏ ਜੋ ਮੁੰਡੇ ਖੁੰਡੇ ਉਸ ਤੋਂ 1965 ਅਤੇ 1971 ਦੀ ਜੰਗ ਵਿਚ ਭਾਰਤੀ ਫ਼ੌਜ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਵੇਂ ਬੜੇ ਮਾਣ ਨਾਲ ਸੁਣਦੇ ਹੁੰਦੇ ਸਨ, ਉਹ ਹੁਣ ਸੂਬੇਦਾਰ ਨੂੰ ਡਿੱਕਡੋਲੇ ਖਾਂਦਿਆਂ ਆਉਂਦਾ ਦੇਖ ਕੇ ਰਾਹ ਛੱਡ ਜਾਂਦੇ ਜਾਂ ਕਿਨਾਰਾ ਕਰ ਲੈਂਦੇ ਇਸ ਆਪ ਸਹੇੜੀ ਬੁਰਾਈ ਦਾ ਅਹਿਸਾਸ ਸੂਬੇਦਾਰ ਨੂੰ ਵੀ ਸੀ ਪਰ ਉਹ ਅੰਦਰੋਂ ਥੋੜ੍ਹਾ ਚਾਹੁੰਦਾ ਸੀ ਕਿ ਉਸ ਦੀ ਲੋਕਾਂ ਵਿਚ ਬਣੀ ਇੱਜ਼ਤ ਗਾਨੀ ਦੇ ਮਣਕਿਆਂ ਵਾਂਗ ਖਿੱਲਰ, ਖੇਰੂੰ-ਖੇਰੂੰ ਹੋਵੇ? ਪਹਿਲਾਂ ਉਹ ਦੁੱਖ, ਝੋਰੇ ਅਤੇ ਚਿੰਤਾ ਕਰ ਕੇ ਪੀਂਦਾ ਸੀ ਹੁਣ ਉਸ ਦੀ ਪੀਣ ਦੀ ਆਦਤ ਬਣ ਕੇ ਵਿਗੜ ਗਈ ਸੀ ਅਤੇ 'ਐਬ' ਬਣ ਗਈ ਸੀ

ਹੁਣ ਤਾਂ ਸੂਬੇਦਾਰ ਸਵੇਰੇ ਉਠਣ ਸਾਰ ਹੀ ਦਾਰੂ ਪੀਣ ਲੱਗ ਜਾਂਦਾ ਜੰਗਾਂ-ਯੁੱਧਾਂ ਵਿਚ ਚੜ੍ਹਦੀ ਕਲਾ ਨਾਲ ਬੜ੍ਹਕ ਮਾਰ ਕੇ ਵੈਰੀ ਦੇ ਆਹੂ ਲਾਹੁੰਣ ਵਾਲਾ ਸੂਬੇਦਾਰ ਹੁਣ ਲੋਕਾਂ ਦੀਆਂ ਨਜ਼ਰਾਂ ਵਿਚ ਇਕ 'ਸ਼ਰਾਬੀ' ਬਣ ਕੇ ਸੁੰਗੜ ਗਿਆ ਸੀ ਅਤੇ ਲੋਕ ਉਸ ਤੋਂ ਪਾਸਾ ਵੱਟ ਕੇ ਲੰਘਣ ਲੱਗ ਪਏ ਸਨ ਹੁਣ ਤਾਂ ਉਸ ਦੀ ਇੰਨੀ ਬੁਰੀ ਹਾਲਤ ਹੋ ਗਈ ਸੀ ਕਿ ਲੋਕ ਉਸ ਨੂੰ ਫ਼ੜ ਕੇ ਘਰ ਛੱਡ ਕੇ ਆਉਂਦੇ ਕਦੇ ਉਹ ਮੂਧੇ ਮੂੰਹ ਕਿਸੇ ਗੰਦੀ ਨਾਲੀ ਕੋਲ ਹੀ ਪਿਆ ਰਹਿੰਦਾ ਅਤੇ ਦੇਰ ਰਾਤ ਗਈ ਸੂਬੇਦਾਰਨੀ ਉਸ ਨੂੰ ਆਸਰਾ ਦੇ ਕੇ ਘਰੇ ਲੈ ਕੇ ਜਾਂਦੀ ਕਦੇ ਕਦੇ ਅੱਕ ਕੇ ਉਹ ਉਸ ਨੂੰ ਉਥੇ ਹੀ ਪਿਆ ਰਹਿਣ ਦਿੰਦੀ ਅਤੇ ਮਾੜੀ ਮੋਟੀ ਸੁਰਤ ਆਉਣ 'ਤੇ ਸੂਬੇਦਾਰ ਆਪ ਹੀ ਡਿੱਗਦਾ-ਢਹਿੰਦਾ ਘਰ ਕੇ ਮੰਜੇ 'ਤੇ ਡਿੱਗ ਪੈਂਦਾ ਅਤੇ ਸਾਰੀ ਸਾਰੀ ਰਾਤ ਉਸੇ ਹਾਲਤ ਵਿਚ ਹੀ ਪਿਆ ਰਹਿੰਦਾ ਦੁਖੀ ਹੋਈ ਸੂਬੇਦਾਰਨੀ ਉਸ ਨੂੰ ਪਾਣੀ ਤੱਕ ਨਾ ਪੁੱਛਦੀ ਸਗੋਂ ਘੋਰ ਦੁਖੀ ਉਹ, "ਏਦੂੰ ਤਾਂ ਇਹ ਮਰਜੇ ਦਫ਼ਾ ਹੋਣਾ! ਕੀ ਥੁੜਿਆ ਪਿਐ ਹੁਣ ਇਹਦੇ ਵੱਲੋਂ!" ਤੱਕ ਵੀ ਆਖ ਦਿੰਦੀ

ਸੂਬੇਦਾਰਨੀ ਵੀ ਅੱਤ ਦੀ ਉਦਾਸ ਸੀ ਉਸ ਦੀ ਹਾਲਤ ਵੀ ਘੋਰ ਨਰਕ ਬਣੀ ਹੋਈ ਸੀ ਜੋ ਆਂਢਣਾਂ ਗੁਆਂਢਣਾਂ ਉਸ ਨੂੰ 'ਮੜਕ' ਵਾਲੀ 'ਸੂਬੇਦਾਰਨੀ' ਆਖ ਕੇ ਯਾਦ ਕਰਦੀਆਂ ਸਨ, ਅੱਜ ਉਸ 'ਤੇ ਨੱਕ-ਬੁੱਲ੍ਹ ਮਾਰਦੀਆਂ, ਨਖ਼ਰੇ ਹੇਠ ਨਾ ਲਿਆਉਂਦੀਆਂ! ਉਸ ਨੂੰ ਦੁੱਖ ਇਸ ਗੱਲ ਦਾ ਸਭ ਤੋਂ ਵੱਧ ਸੀ ਕਿ ਗੁਆਂਢਣਾਂ ਉਸ ਨੂੰ ਸ਼ਰਾਬੀ ਸੂਬੇਦਾਰ ਦੀ ਸੂਬੇਦਾਰਨੀ ਆਖ ਕੇ ਚਿੜਾਉਂਦੀਆਂ ਸਨ ਇਹ ਗੱਲ ਸੁਣ ਕੇ ਉਸ ਦਾ 'ਮਰਨ' ਹੋ ਜਾਂਦਾ ਅਤੇ ਉਹ ਘੁੱਟ ਵੱਟ ਅੰਦਰ ਵੜ ਜਾਂਦੀ ਅਤੇ ਛਾਤੀ ਪਿੱਟਦੀ ਸੂਬੇਦਾਰਨੀ ਸੋਚਦੀ ਕਿ ਸਰਦਾਰੀਆਂ ਤਾਂ ਵਾਕਿਆ ਹੀ ਆਪਣੇ ਬੰਦਿਆਂ ਦੇ ਸਿਰ 'ਤੇ ਹੀ ਹੁੰਦੀਆਂ ਨੇ ਨਹੀਂ ਤਾਂ ਲੋਕ ਛੱਜ ਵਿਚ ਪਾ ਕੇ ਛੱਟਣੋ ਵੀ ਬਾਜ਼ ਨਹੀਂ ਆਉਂਦੇ!

"ਜੇ ਤੂੰ ਕਿਸੇ ਕੰਮ ਦਾ ਹੁੰਦਾ ਤਾਂ ਆਪਣੇ ਘਰ ਦੀ ਆਹ ਹਾਲਤ ਨਾ ਹੁੰਦੀ ਲਹਿ ਪੈਣਿਆ ..! ਤੇਰੇ ਕਾਰਨ ਇਹ ਘਰ ਮੂਧਾ ਵੱਜਿਐ!" ਉਹ ਆਪਣੇ ਮੁੰਡੇ ਸਾਹਮਣੇ ਦੁਹੱਥੜ ਮਾਰਦੀ ਪਰ ਉਸ ਦੇ ਪੜ੍ਹੇ-ਲਿਖੇ ਮੁੰਡੇ ਨੂੰ ਆਪਣੇ ਕਸੂਰ ਦੀ ਸਮਝ ਨਾ ਪੈਂਦੀ ਉਹ ਨਸ਼ਿਆਂ ਵਿਚ ਹੀ ਏਨਾ 'ਧਸ' ਗਿਆ ਸੀ ਕਿ ਉਸ ਨੂੰ ਕਿਸੇ ਗੱਲ ਦੀ ਛੇਤੀ ਸਮਝ ਹੀ ਨਾ ਆਉਂਦੀ! ਨਸ਼ਿਆਂ ਦੇ ਝੰਬੇ ਦਿਮਾਗ ਨੇ ਚੰਗਾ-ਮੰਦਾ ਸੋਚਣਾ ਹੀ ਬੰਦ ਕਰ ਦਿੱਤਾ ਸੀ ਇਹਨਾਂ ਸੋਚਾਂ ਵਿਚ ਗਰਕੀ ਸੂਬੇਦਾਰਨੀ ਦਿਨਾਂ ਵਿਚ ਹੀ ਹਾਰ ਗਈ ਸੀ ਇਕ ਪਾਸੇ ਜੁਆਨ, ਪਰ ਖੋਖਲੇ ਹੋਏ ਪੁੱਤ ਦਾ ਦਰਦ ਅਤੇ ਦੂਜੇ ਪਾਸੇ ਸ਼ਰਾਬੀ-ਕਬਾਬੀ ਸੂਬੇਦਾਰ ਦਾ ਦੁੱਖ! ਉਹ ਵੀ ਦਿਨ ਹੁੰਦੇ ਸਨ, ਜਦ ਲੋਕ ਸੂਬੇਦਾਰਨੀ ਦੇ ਪੈਰਾਂ ਹੇਠ ਹੱਥ ਦਿੰਦੇ ਸਨ ਪੁੱਛ ਕੇ ਗੱਲ ਕਰਦੇ ਸਨ ਹਰ ਕੰਮ ਵਿਚ ਸਲਾਹ ਲੈਂਦੇ ਸਨ ਪਰ ਅੱਜ ਲੋਕ ਗੱਲ-ਗੱਲ 'ਤੇ ਉਸ ਦੀ 'ਦੁਰਗਤੀ' ਕਰਨੋਂ ਨਾ ਟਲਦੇ! ਇਸ ਦੀ ਉਸ ਨੂੰ ਅਥਾਹ ਪੀੜ ਸੀ ਉਹ ਅਜੇ ਤੱਕ ਨਹੀਂ ਭੁੱਲੀ ਸੀ ਕਿ ਇਕ ਦਿਨ ਜਦ ਪਿੰਡ ਦਾ ਜਗਤਾ ਛੜਾ, ਸ਼ਰਾਬੀ ਸੂਬੇਦਾਰ ਨੂੰ ਸੰਭਾਲੀ ਰਿਹਾ ਸੀ ਜਦ ਉਸ ਨੇ ਨਸ਼ੇ ਵਿਚ ਧੁੱਤ ਹੋਏ ਸੂਬੇਦਾਰ ਨੂੰ ਮੰਜੇ 'ਤੇ ਲਿਟਾਇਆ ਤਾਂ ਉਹ 'ਵੱਢਖਾਣੀ' ਨਜ਼ਰ ਨਾਲ ਸੂਬੇਦਾਰਨੀ ਵੱਲ 'ਅਜੀਬ' ਹੀ ਝਾਕਣੀਂ ਝਾਕਿਆ ਪਿੰਡ ਦਾ ਛੜਾ ਜਗਤਾ ਕੋਈ ਸਿੱਧਾ, ਸਾਊ ਬੰਦਾ ਨਹੀਂ ਸੀ ਉਸ ਦੀ ਇਲਾਕੇ ਦੇ 'ਵੈਲੀਆਂ' ਨਾਲ ਉਠਣੀ-ਬੈਠਣੀ ਸੀ ਅਤੇ ਕਈ ਫ਼ੌਜਦਾਰੀ ਦੇ ਕੇਸਾਂ ਵਿਚ ਉਹ ਸਜ਼ਾ ਵੀ ਕੱਟ ਚੁੱਕਿਆ ਸੀ ਅਤੇ ਪਿੰਡ ਵਿਚ ਉਸ ਦੀ 'ਜਗਤਾ ਜੱਲਾਦ' ਅੱਲ ਪਈ ਹੋਈ ਸੀ

"ਸੂਬੇਦਾਰਨੀਏਂ..! ਕਿਉਂ ਨਸ਼ਈ ਪਿਉ-ਪੁੱਤਾਂ ' ਫ਼ਸ ਕੇ ਆਪਣੇ ਸੋਹਣੇ ਸਰੀਰ ਦੀ ਜੱਖਣਾ ਪੱਟਦੀ ਐਂ..?" ਜਗਤੇ ਜੱਲਾਦ ਨੇ ਕਿਹਾ ਸੀ ਉਸ ਦੀਆਂ ਡਰਾਉਣੀਆਂ ਅਤੇ ਲਹੂ ਚੋਂਦੀਆਂ ਅੱਖਾਂ ਤੋਂ ਸੂਬੇਦਾਰਨੀ ਨੂੰ 'ਡਰ' ਆਇਆ ਸੀ
ਸੂਬੇਦਾਰਨੀ ਚੁੱਪ ਰਹੀ
"
ਜਗਤੇ ਨਾਲ ਲਾ ਕੇ ਦੇਖ! ਜ਼ਿੰਦਗੀ ' ਜੇ ਕੰਡੇ ਜਿੰਨੀ ਤਕਲੀਫ਼ ਹੋਣ ਦੇ ਦਿੱਤੀ ਤਾਂ ਚਾਹੇ ਸਿਰ ਕਲਮ ਕਰਦੀਂ!" ਉਸ ਨੇ ਉਸ ਦੀ ਚੁੱਪ 'ਚੋਂ 'ਹਾਂ' ਦਾ ਮਤਲਬ ਕੱਢਦਿਆਂ ਫ਼ਿਰ ਵਾਰ ਕੀਤਾ
"
ਇਸ ਤੋਂ ਪਹਿਲਾਂ ਕਿ ਮੈਂ ਤੇਰੀਆਂ ਬੋਟੀਆਂ ਕਰ ਕੇ ਕੁੱਤਿਆਂ ਨੂੰ ਪਾਂਵਾਂ, ਦਫ਼ਾ ਹੋ ਜਾਹ ਸੂਰਾ! ਜੇ ਸੂਬੇਦਾਰ ਮਰ ਵੀ ਜਾਵੇ, ਤਾਂ ਤੂੰ ਇਹਨੂੰ ਮੁੜ ਕੇ ਹੱਥ ਨਾ ਲਾਈਂ!" ਉਹ ਫ਼ੱਟੜ ਸ਼ੇਰ ਵਾਂਗ ਦਹਾੜ ਪਈ
"
ਮੈਂ ਤਾਂ ਤੇਰੇ ਭਲੇ ਦੀ ਗੱਲ ਕੀਤੀ ਸੀ ਸੂਬੇਦਾਰਨੀਏਂ! ਨਹੀਂ ਤੇਰੇ ਵਰਗੀਆਂ ਤਾਂ ਵੀਹ ਅਸੀਂ ਚੱਕ-ਚੱਕ ਕੇ ਵੇਚ ਧਰੀਐਂ! ਦਿਮਾਗ ਨਾਲ ਰੈਅ ਕਰ ਲਵੀਂ! ਇਹੋ ਜੇ ਮੌਕੇ ਵਾਰ ਵਾਰ ਨਹੀਂ ਮਿਲਦੇ! ਮੈਂ ਤਾਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸੀ!"
"
ਬਕਵਾਸ ਬੰਦ ਕਰ ਕਮੀਨਿਆਂ! ਨਹੀਂ ਤਾਂ ਮੈਂ ਰੌਲਾ ਪਾ ਕੇ ਲੋਕ 'ਕੱਠੇ ਕਰ ਲਵਾਂਗੀ!"
"
ਕੀ ਕਹੇਂਗੀ ਲੋਕਾਂ ਨੂੰ? ਮੈਂ ਤਾਂ ਕਹੂੰਗਾ, ਆਪ ਬੁਲਾ ਕੇ ਹੁਣ ਧੱਕੇ ਦਿੰਦੀ ! ਠੰਢੇ ਦਿਮਾਗ ਨਾਲ ਰੈਅ ਕਰ ਲਵੀਂ ਸੂਬੇਦਾਰਨੀਏਂ!" ਤੇ ਉਹ ਰਿੱਛ ਵਾਂਗ ਪੁਲਾਂਘਾਂ ਪੁੱਟਦਾ ਤੁਰ ਗਿਆ ਸੀ ਉਸ ਦੀ ਵਿਅੰਗਮਈ ਅਤੇ ਖ਼ਚਰੀ ਹੱਸੀ ਹਾਸੀ, ਸੂਬੇਦਾਰਨੀ ਨੂੰ ਕਤਲ ਕਰ ਗਈ ਸੀ

ਸੂਬੇਦਾਰਨੀ ਸੁੰਨ ਹੋਈ ਖੜ੍ਹੀ ਸੀ ਤੇ ਫ਼ਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਨੇ ਨਸ਼ੇ ਵਿਚ ਬੇਸੁਰਤ ਪਏ ਸੂਬੇਦਾਰ ਦੇ ਅਣਗਿਣਤ ਚੁਪੇੜਾਂ ਮਾਰ ਦਿੱਤੀਆਂ ਅਤੇ ਦੁਹੱਥੜ ਮਾਰ ਕੇ ਫ਼ਰਸ਼ 'ਤੇ ਬੈਠ ਗਈ
ਟਿਕੀ ਰਾਤ ਵਿਚ ਉਹ ਭੁੱਬੀਂ ਰੋਈ ਜਾ ਰਹੀ ਸੀ
ਗਈ ਰਾਤ ਉਸ ਦਾ ਪੁੱਤ ਵੀ ਨਸ਼ੇ ਨਾਲ 'ਟੱਲੀ' ਹੋਇਆ ਘਰ ਗਿਆ

"-ਜਾ..! ਜਾਹ, ਤੈਨੂੰ ਖਾਂਵਾਂ ਕੱਚੇ ਨੂੰ ਹਰਾਮਜ਼ਾਦਿਆ! ਤੁਸੀਂ ਪਿਉ ਪੁੱਤਾਂ ਨੇ ਜਿਹੜਾ ਮੇਰਾ ਜਿਉਣਾ ਦੁੱਭਰ ਕੀਤੈ! ਜਾਹ ਖਾਂਵਾਂ ਤੈਨੂੰ ਭੁੰਨ ਕੇ, ਚੁੱਕ ਲਵੇ ਰੱਬ ਤੁਹਾਨੂੰ ਸੁੱਤਿਆਂ ਪਿਆਂ ਨੂੰ ..!" ਸੂਬੇਦਾਰਨੀ ਬੇਸੁੱਧ ਹੋ ਕੇ ਡਿੱਗ ਪਈ ਮੁੰਡੇ ਨੂੰ ਕੋਈ ਹੋਸ਼ ਨਹੀਂ ਸੀ ਉਹ ਆਪਣੇ ਮੰਜੇ 'ਤੇ ਡਿੱਗ, ਘੁਰਾੜ੍ਹੇ ਮਾਰਨ ਲੱਗ ਪਿਆ ...ਫ਼ਿਰ ਪਤਾ ਨਹੀਂ ਕਦੋਂ ਸੂਬੇਦਾਰਨੀ ਉਠ ਕੇ ਆਪ ਹੀ ਮੰਜੇ 'ਤੇ ਜਾ ਪਈ ਸੀ? ਜਗਤੇ ਛੜੇ ਦੀਆਂ ਆਖੀਆਂ ਚੋਭਵੀਆਂ ਗੱਲਾਂ ਉਸ ਦੇ ਬਾਣਾਂ ਵਾਂਗ ਵੱਜਦੀਆਂ ਰਹਿੰਦੀਆਂ! ਉਸ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਆਉਂਦੀ ਸੀ ਜਗਤੇ ਦੀਆਂ ਕਹੀਆਂ ਘਰੋੜਵੀਆਂ ਅਤੇ ਰੜਕਾਵੀਆਂ ਗੱਲਾਂ ਉਸ ਦੇ ਬਰਛੀ ਬਣ, ਸੀਨਾਂ ਲਹੂ-ਲੁਹਾਣ ਕਰਦੀਆਂ ਰਹਿੰਦੀਆਂ! ਉਹ ਸੋਚਦੀ ਕਿ ਪਤੀ ਦੀਆਂ ਬਾਹਵਾਂ ਔਰਤ ਲਈ ਇਕ ਮਜਬੂਤ ਕਿਲ੍ਹੇ ਵਾਂਗ ਹੁੰਦੀਆਂ ਨੇ! ਪੁੱਤਰਾਂ ਦਾ ਆਸਰਾ ਮਾਂ ਨੂੰ ਢਾਲ ਵਰਗਾ ਹੁੰਦਾ ਹੈ! ਪਰ ਇੱਥੇ ਤਾਂ ਦੋਨੋਂ ਹੀ 'ਕੋਹੜੀ' ਬਣੇ ਪਏ ਨੇ! ਜੇ ਮੇਰੇ ਪਤੀ ਅਤੇ ਪੁੱਤ ਵਿਚ ਅਣਖ਼ ਦਾ ਕਣ-ਕੰਡਾ ਹੁੰਦਾ ਤਾਂ ਕੀ ਮਜ਼ਾਲ ਸੀ ਕਿ ਜਗਤੇ ਛੜੇ ਵਰਗੇ ਜੱਲਾਦ ਉਸ ਨੂੰ ਘਰੋੜਵੀਂ ਗੱਲ ਆਖ ਜਾਂਦੇ? ਇਹ ਪਿਉ-ਪੁੱਤ ਤਾਂ ਮੇਰਾ ਸਹਾਰਾ ਬਣਨ ਦੀ ਜਗਾਹ ਸਗੋਂ ਮੇਰੇ 'ਤੇ ਬੋਝ ਬਣ, ਕਮੀਨੇ ਲੋਕਾਂ ਨੂੰ ਸੱਦੇ ਅਤੇ ਮੌਕੇ ਦੇ ਰਹੇ ਹਨ ਕਿ ਆਓ! ਸਾਡੇ ਘਰੇ ਉਹ ਵਸਤੂ ਹੈ, ਜਿਸ ਨੂੰ ਤੁਸੀਂ ਬੇਪਰਦ ਹੱਥ ਪਾ ਸਕਦੇ ..! ਸੋਚ ਕੇ ਉਸ ਦੀ ਫ਼ਿਰ ਭੁੱਬ ਨਿਕਲ ਗਈ
ਹੁਣ ਉਹ ਅੰਦਰੋ-ਅੰਦਰੀ ਦੜ ਵੱਟ ਕੇ ਗੁਜ਼ਾਰਾ ਕਰਨ ਲੱਗੀ
ਭੈੜੀ ਦੁਨੀਆਂ ਉਸ ਨੂੰ ਫ਼ਿਰ ਵੀ ਜਿਉਣ ਨਾ ਦਿੰਦੀ

ਉਸ ਦੇ ਸਬਰ ਦੀ ਅੱਤ ਤਾਂ ਉਦੋਂ ਹੋਈ, ਜਦ ਅਗਲੇ ਦਿਨ ਉਸ ਦੀ ਗੁਆਂਢਣ ਨੇ ਇਕ ਹੋਰ ਤਰਕ-ਬਾਣ ਦਾਗ ਕੇ ਉਸ ਦੀ ਘਾਇਲ ਰੂਹ 'ਝੁਲਸ' ਧਰੀ

"ਇਕ ਗੱਲ ਦੱਸਦੀ ਐਂ ਸੂਬੇਦਾਰਨੀਏਂ! ਜ਼ਨਾਨੀ ਨੂੰ ਮਰਦ ਦੀ ਤਾਂ ਪੈਰ-ਪੈਰ 'ਤੇ ਲੋੜ ਪੈਂਦੀ ਭੈਣੇ! ਪਰ ਜਗਤੇ ਜੱਲਾਦ ਦਾ ਤੇਰੇ ਘਰ ਆਉਣਾ ਆਂਢ-ਗੁਆਂਢ ਨੂੰ ਚੰਗਾ ਨ੍ਹੀ ਲੱਗਦਾ! ਜੇ ਤੂੰ ਉਹਨੂੰ ਮਿਲਣਾ-ਗਿਲਣਾ ਹੁੰਦੈ ਤਾਂ ਕਿਤੇ ਬਾਹਰ ਮਿਲ-ਗਿਲ ਲਿਆ ਕਰ! ਜੇ ਉਹ ਤੇਰੇ ਘਰ ਆਉਣੋਂ ਨਾ ਹਟਿਆ ਤਾਂ ਗੁਆਂਢੀ ਖ਼ਰੂਦ ਕਰ ਕੇ ਤੇਰੀ ਬਦਨਾਮੀ ਕਰਨਗੇ, ਮੇਰੀ ਅੱਜ ਦੀ ਇਹ ਗੱਲ ਲਿਖ ਲਵੀਂ!"
ਅੰਦਰੋ-ਅੰਦਰੀ ਸੂਬੇਦਾਰਨੀ ਨੇ ਆਪਣਾ ਮੱਥਾ ਪਿੱਟ ਲਿਆ
"
ਪਰ ਅੰਮਾਂ ਜੀ, ਉਹ ਤਾਂ ਇਕ ਦਿਨ ਸੂਬੇਦਾਰ ਸਾਹਿਬ ਨੂੰ ਹੀ ਘਰ ਛੱਡਣ ਆਇਆ ਸੀ!" ਉਸ ਨੇ ਦਿਲ ਕੱਢ ਕੇ ਆਖ ਹੀ ਦਿੱਤਾ ਪਰ ਅੰਦਰ ਉਸ ਦੇ ਬਗ਼ਾਵਤ ਦਾ ਜਵਾਰਭਾਟਾ ਮੱਚਿਆ ਹੋਇਆ ਸੀ

"ਦੇਖ ਸੂਬੇਦਾਰਨੀਏਂ! ਨਾ ਤਾਂ ਭੈਣੇ ਦੁਨੀਆਂ ਅੰਨ੍ਹੀ ਹੁੰਦੀ , ਤੇ ਨਾ ਬੋਲੀ! ਜੇ ਕਿਸੇ ਬੰਦੇ ਨੂੰ ਮਿਲਣਾ ਹੁੰਦੈ, ਚੋਰੀ ਛੁੱਪੇ ਮਿਲਿਆ ਕਰ! ਤੂੰ ਤਾਂ ਬਿਲਕੁਲ ਨਿਸ਼ੰਗ ਹੋ ਕੇ ਪਿੰਡ ' ਵੀ ਫ਼ੌਜ ਵਾਲੀਆਂ ਗੱਲਾਂ ਕਰਨ ਲੱਗ ਪਈ? ਫ਼ੌਜ ਵਾਲੀਆਂ ਗੱਲਾਂ ਪਿੰਡਾਂ ' ਨਹੀਂ ਚੱਲਦੀਆਂ ਹੁੰਦੀਆਂ ਸੂਬੇਦਾਰਨੀਏਂ! ਸਾਡੀਆਂ ਧੀਆਂ ਭੈਣਾਂ ਦਾ ਵੀ ਖਿਆਲ ਕਰਿਆ ਕਰ! ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫ਼ੜਦੈ! ਤੇਰੀਆਂ ਕਰਤੂਤਾਂ ਦੇਖ ਕੇ ਤਾਂ ਸਾਡੀਆਂ ਧੀਆਂ-ਭੈਣਾਂ ਵੀ ਵਿਗੜਨਗੀਆਂ! ਅਸੀਂ ਤਾਂ ਆਪਣੀ ਹੋਣੀਂ ਨੂੰ ਪਿੱਟਦੀਐਂ, ਸਾਡੇ ਵੱਲੋਂ 'ਤੂੰ' ਜੋ ਮਰਜ਼ੀ ਕਰ! ਅਸੀਂ ਨੀ ਤੈਨੂੰ ਰੋਕਦੀਆਂ! ਨਾਲੇ ਕੌਣ ਕਿਸੇ ਨੂੰ ਰੋਕ ਸਕਦੈ? ਐਸ਼ਾਂ ਕਰ ਤੇ ਬੁੱਲੇ ਵੱਢ, ਚਾਹੇ ਨਿੱਤ ਨਵਾਂ ਖ਼ਸਮ ਕਰ! ਪਰ ਆਂਢ-ਗੁਆਂਢ ਦੀਆਂ ਧੀਆਂ-ਭੈਣਾਂ ਦਾ ਖਿਆਲ ਤਾਂ ਕਰ!" ਉਸ ਦੇ ਤਬਾਹ ਹੋਏ ਹਾਲਾਤਾਂ 'ਤੇ ਚਤਰ ਗੁਆਂਢਣ ਇਕ ਹੋਰ ਬੰਬ ਸੁੱਟ, ਤੁਰ ਗਈ

ਸੂਬੇਦਾਰਨੀ ਦੇ ਕੰਨਾਂ ਵਿਚ ਧਮਾਕੇ ਹੋਈ ਜਾ ਰਹੇ ਸਨ
ਅਗਲੀ ਰਾਤ ਦਸ ਕੁ ਵੱਜੇ ਹੋਣਗੇ
ਕੋਈ ਉਹਨਾਂ ਦਾ ਗੇਟ ਖੜਕਾ ਰਿਹਾ ਸੀ
"
ਕੌਣ ਐਂ..?" ਉਸ ਨੇ ਅੰਦਰ ਬੈਠੀ ਨੇ ਹੀ ਅਵਾਜ਼ ਦਿੱਤੀ
"
ਘਰ ਦੇ ਹੀ ਆਂ ਸੂਬੇਦਾਰਨੀਏਂ! ਘਰ ਦੇ ਜੀਅ ਆਂ!" ਕੋਈ ਜਾਣੀ ਪਹਿਚਾਣੀ ਅਵਾਜ਼ ਸੀ ਅਵਾਜ਼ ਵਿਚ ਸ਼ਰਾਬ ਬੋਲ ਰਹੀ ਸੀ
ਜਦ ਸੂਬੇਦਾਰਨੀ ਨੇ ਗੇਟ ਖੋਲ੍ਹਿਆ ਤਾਂ ਅੱਗੇ ਦੈਂਤ ਵਰਗਾ ਜਗਤਾ ਜੱਲਾਦ ਖੜ੍ਹਾ ਸੀ

ਦੇਖ ਕੇ ਸੂਬੇਦਾਰਨੀ ਇੱਕ ਦਮ ਪਿੱਛੇ ਹਟ ਗਈ ਗੁਆਂਢਣ ਦੀਆਂ ਆਖੀਆਂ ਗੱਲਾਂ ਉਸ ਦੇ ਦਿਮਾਗ ਵਿਚ ਭੂਚਾਲ ਪਾਉਣ ਲੱਗ ਪਈਆਂ ਅਤੇ ਉਸ ਨੂੰ ਆਪਣੀ ਇੱਜ਼ਤ ਸ਼ਰੇਆਮ ਨਿਲਾਮ ਹੁੰਦੀ ਜਾਪੀ ਲੋਕ ਤਾਂ ਮੈਨੂੰ ਚੰਗੀ-ਭਲੀ ਨੂੰ ਨਹੀਂ ਬਖ਼ਸ਼ਦੇ? ਜੇ ਇਹ ਰਾਖ਼ਸ਼ਸ ਅੰਦਰ ਵੜਿਆ ਤਾਂ ਰਾਈ ਦੇ ਪਹਾੜ ਬਣ ਜਾਣਗੇ! ਲੋਕ ਤਾਂ ਮੈਨੂੰ ਅੰਦਰ ਦੜ ਵੱਟੀ ਬੈਠੀ ਨੂੰ ਹੀ ਜਿਉਣ ਨਹੀਂ ਦਿੰਦੇ, ਹੁਣ ਕੀ ਭਲੀ ਗੁਜ਼ਾਰਨਗੇ? ਲੋਕਾਂ ਨੂੰ ਤਾਂ ਬਹਾਨਾ ਚਾਹੀਦਾ ਹੈ! ਪੁੱਤ ਨਸ਼ਈ, ਆਦਮੀ ਸ਼ਰਾਬੀ! ਉਹ ਤਾਂ ਮੈਨੂੰ ਦੁਖੀ ਨੂੰ ਦੁਖਿਆਰੀ ਮੰਨ ਕੇ ਹਮਦਰਦੀ ਨਹੀਂ ਕਰਦੇ, ਹੁਣ ਕੀ ਲਿਹਾਜ਼ ਕਰਨਗੇ? ਉਹਨਾਂ ਨੂੰ ਤਾਂ ਕੋਈ ਨੁਕਤਾ ਚਾਹੀਦਾ ਹੈ ਨੁਕਤੇ ਦਾ 'ਨਕੌੜਾ' ਇਸ ਚੰਦਰੀ ਦੁਨੀਆਂ ਨੂੰ ਬਣਾਉਣਾ ਆਉਂਦਾ ਹੈ!

"ਕੀ ਕਰਨ ਆਇਐਂ..?" ਉਹ ਅੰਦਰੋਂ ਕਰੜੀ ਹੋ ਗਈ ਉਸ ਨੂੰ ਪਤਾ ਸੀ ਕਿ ਮਿੰਨਤ-ਤਰਲੇ ਨਾਲ ਇਹ ਪ੍ਰੇਤ-ਬਿਰਤੀ ਇਨਸਾਨ ਸੁਧਰਨ ਵਾਲੇ ਨਹੀਂ
"
ਤੇਰੇ ਦਰ ਤੋਂ ਖ਼ੈਰ ਮੰਗਣ ਆਇਐਂ ਸੂਬੇਦਾਰਨੀਏਂ! ਅਸੀਂ ਕਦੇ ਲੰਡੇ ਲਾਟ ਦੀ ਪ੍ਰਵਾਹ ਨਹੀਂ ਕੀਤੀ, ਪਰ ਤੇਰੇ ਪੈਰੀਂ ਡਿੱਗਦੇ ਐਂ, ਰਹਿਮ ਕਰ!" ਅੱਖੜ ਖਾੜਕੂ ਬੋਲ ਸੁਣ ਕੇ ਜਗਤਾ ਅੰਦਰੋਂ ਹਿੱਲ ਗਿਆ ਪਰ ਬਾਹਰੋਂ ਉਹ ਰੋਅਬ ਜਿਹਾ ਬਣਾਈ ਰਿਹਾ ਸੀ
"
ਤੈਨੂੰ ਲੱਗਜੇ ਅੱਗ ਜਮਦੂਤਾ! ਤੂੰ ਮੈਨੂੰ ਸਮਝ ਕੀ ਰੱਖਿਐ?" ਸੂਬੇਦਾਰਨੀ ਨੇ ਲੋਹੇ ਦਾ ਗੇਟ 'ਫ਼ਾਅੜ' ਕਰਦਾ ਬੰਦ ਕਰ ਦਿੱਤਾ ਅਤੇ ਜਗਤੇ ਦਾ ਹੱਥ ਵੱਢਿਆ ਗਿਆ

"ਯਾਦ ਰੱਖੂੰਗਾ, ਸੂਬੇਦਾਰਨੀਏਂ! ਯਾਦ ਰੱਖੂੰਗਾ ਇਹ ਜ਼ਖ਼ਮ!" ਵੱਢੇ ਹੱਥ ਨੂੰ ਦੂਜੇ ਹੱਥ ਵਿਚ ਘੁੱਟੀ ਉਹ ਗਲੀ ਵਿਚ ਬਕਵਾਸ ਕਰਦਾ ਜਾ ਰਿਹਾ ਸੀ
ਉਸ ਤੋਂ ਅਗਲੀ ਰਾਤ ਸੂਬੇਦਾਰਨੀ 'ਤੇ ਹੋਰ ਕਹਿਰ ਦੀ ਆਈ
ਦਰਵਾਜਾ ਫ਼ਿਰ ਖੜਕਿਆ
ਸੂਬੇਦਾਰਨੀ ਦਾ ਦਿਲ ਧੜਕਿਆ ਹੁਣ ਜਦ ਵੀ ਬਾਹਰਲਾ ਦਰਵਾਜਾ ਖੜਕਦਾ, ਸੂਬੇਦਾਰਨੀ ਦਾ ਦਿਲ ਹਿੱਕ ਵਿਚ ਪੱਥਰ ਵਾਂਗ ਵੱਜਣ ਲੱਗ ਜਾਂਦਾ ਉਸ ਨੇ ਮਹਿਸੂਸ ਕਰ ਲਿਆ ਕਿ ਜਗਤਾ ਜਮਦੂਤ ਹੀ ਮੁੜ ਉਸ ਦੇ ਦਰਵਾਜੇ 'ਤੇ ਆਇਆ ਹੋਵੇਗਾ ਉਹ ਚੁੱਪ ਚਾਪ ਬੈਠੀ ਆਪਣੀ ਕਿਸਮਤ ਨੂੰ ਕੋਸਦੀ ਰਹੀ, ਰੋਂਦੀ ਰਹੀ ਪਰ ਉਸ ਨੇ ਕੰਨ ਤਾਂ ਉਦੋਂ ਚੁੱਕੇ, ਜਦੋਂ ਕਿਸੇ ਨੇ "ਚਾਚੀ" ਆਖ ਕੇ ਆਵਾਜ਼ ਮਾਰੀ! ਨਹੀਂ ਤਾਂ ਉਸ ਨੂੰ ਦਰਵਾਜੇ ਦੇ ਖੜਾਕ ਤੋਂ ਡਰ ਆਉਣ ਲੱਗ ਪਿਆ ਸੀ

"ਵੇ ਕੌਣ ਐਂ..?"
"
ਮੈਂ ਆਂ ਚਾਚੀ, ਦੀਪਾ!"
ਉਸ ਨੇ ਦੀਪੇ ਦੀ ਅਵਾਜ਼ ਪਹਿਚਾਣ ਕੇ ਗੇਟ ਜਾ ਖੋਲ੍ਹਿਆ
"
ਕੀ ਗੱਲ ਹੋ ਗਈ ਦੀਪਿਆ? ਐਡੇ ਨ੍ਹੇਰੇ? ਵੇ ਸੁੱਖ ਤਾਂ ਹੈ?"
"
ਚਾਚੀ, ਸੂਬੇਦਾਰ ਚਾਚੇ ਨੂੰ ਟਰੱਕ ਫ਼ੇਟ ਮਾਰ ਗਿਆ!"
ਸੂਬੇਦਾਰਨੀ ਦੇ ਮਨ 'ਤੇ ਕੋਈ ਬਹੁਤਾ ਅਸਰ ਨਾ ਹੋਇਆ
"
ਹੁਣ ਕਿੱਥੇ ?"
"
ਪਿੰਡ ਵਾਲੇ ਹਸਪਤਾਲ ' ! ਪਤਾ ਨੀ ਹੈਗਾ, ਪਤਾ ਨੀ
.....!" ਗੱਲ ਦੀਪੇ ਨੇ ਜਾਣ ਕੇ ਅਧੂਰੀ ਛੱਡ ਦਿੱਤੀ

ਉਹ ਚੁੱਪ ਚਾਪ ਦੀਪੇ ਨਾਲ ਹਸਪਤਾਲ ਨੂੰ ਤੁਰ ਪਈ ਉਹ ਸੋਚ ਰਹੀ ਸੀ ਕਿ ਇਸ ਸੂਬੇਦਾਰ ਨਾਲ ਮੇਰੀ ਕਿੰਨੀ ਇੱਜ਼ਤ ਸੀ ਇਸ ਦੇ ਸਿਰ 'ਤੇ ਚੰਗਾ ਖਾਧਾ ਅਤੇ ਮੰਦਾ ਬੋਲਿਆ ਜ਼ਿੰਦਗੀ ਦੀ ਹਰ ਐਸ਼ ਕੀਤੀ ਜ਼ਿੰਦਗੀ ਨੂੰ ਮਾਣਿਆ ...ਤੇ ਜਦ ਮਿੱਟੀ ਖ਼ਰਾਬ ਕਰਨ 'ਤੇ ਆਇਆ, ਤਾਂ ਵੀ ਇਸ ਨੇ ਕੋਈ ਕਸਰ ਨਾ ਛੱਡੀ ਪੇਕਿਆਂ ਕੋਲ ਗਈ ਤਾਂ ਉਹਨਾਂ ਨੇ ਕੋਈ ਸਾਰਥਿਕ ਹੁੰਗਾਰਾ ਨਾ ਭਰਿਆ ਅਤੇ "ਤੇਰੇ ਭਾਗ" ਆਖ ਕੇ ਪੱਲਾ ਝਾੜ ਲਿਆ ਇਸ ਨੂੰ ਸਮਝਾਉਣਾ ਚਾਹਿਆ ਤਾਂ ਗਾਲ੍ਹਾਂ ਅਤੇ ਦੁਰਗਤੀ ਹੀ ਪੱਲੇ ਪਈ ਪੁੱਤ ਨੂੰ ਸਮਝਾਉਣਾ ਚਾਹਿਆ ਤਾਂ ਉਸ ਨੇ ਕੰਨ ਨਾ ਧਰਿਆ ਸੁਧਰਨਾ ਤਾਂ ਉਸ ਨੇ ਕੀ ਸੀ?

ਅਜੇ ਉਹ ਹਸਪਤਾਲ ਦੇ ਨਜ਼ਦੀਕ ਹੀ ਗਏ ਸਨ ਕਿ ਕੁਝ ਬੰਦੇ ਗੱਲਾਂ ਕਰ ਰਹੇ ਸਨ

"ਮਰ ਤਾਂ ਉਹ ਫ਼ੇਟ ਵੱਜਣ ਸਾਰ ਹੀ ਗਿਆ ਸੀ! ਪਰ ਅਸੀਂ ਸੋਚਿਆ, ਰੱਬ ਦੇ ਘਰ ਦਾ ਕੀ ਪਤਾ, ਕੀ ਸਾਹ ਚੱਲਦੇ ਹੋਣ?" ਗੂੜ੍ਹੇ ਹਨ੍ਹੇਰੇ ਵਿਚ ਕੋਈ ਪਿੰਡ ਦਾ ਬੰਦਾ ਦੂਜੇ ਨੂੰ ਆਖ ਰਿਹਾ ਸੀ
"
ਦੀਪਿਆ!"
"
ਹਾਂ ਚਾਚੀ?"
"
ਕਰ ਸ਼ੇਰਾ ਪਤਾ, ਇਹ ਕੀਹਦੀ ਗੱਲ ਕਰਦੇ ?"
ਦੀਪਾ ਕੁਝ ਅੱਗੇ ਹੋ ਗਿਆ ਅਤੇ ਫ਼ਿਰ ਪੁੱਠੇ ਪੈਰੀਂ ਹੀ ਮੁੜ ਆਇਆ
"
ਚਾਚਾ ਸਵਰਗ ਸਿਧਾਰ ਗਿਆ ਚਾਚੀ!" ਘੋਰ ਉਦਾਸ ਦੀਪੇ ਨੇ ਦੁੱਖ ਦੀ ਖ਼ਬਰ ਸੁਣਾਈ

ਸੂਬੇਦਾਰਨੀ ਨੂੰ ਹੌਲ ਜਿਹਾ ਪਿਆ ਇਸ ਸੂਬੇਦਾਰ ਦੇ ਸਿਰ 'ਤੇ ਉਹ ਐਸ਼ ਕਰਦੀ ਰਹੀ ਸੀ ਅਤੇ ਧਰ-ਧਰ ਭੁੱਲਦੀ ਸੀ ਪਰ ਜਦ ਦੁੱਖ ਦੇਣ 'ਤੇ ਆਇਆ, ਚੰਦਰੇ ਨੇ ਕੋਈ ਬਾਕੀ ਨਹੀਂ ਛੱਡੀ
ਪੰਜ-ਸੱਤ ਜਾਣਿਆਂ ਦੀ ਮੱਦਦ ਨਾਲ ਸੂਬੇਦਾਰ ਦੀ ਲਾਸ਼ ਘਰ ਲਿਆਂਦੀ ਗਈ
ਆਂਢ ਗੁਆਂਢ ਇਕੱਠਾ ਹੋ ਗਿਆ ਸੀ
ਸੱਥਰ ਵਿਛ ਗਿਆ ਸੀ
ਪਰ ਸੂਬੇਦਾਰਨੀ ਦਾ ਮੁੰਡਾ ਪਤਾ ਨਹੀਂ ਕਿੱਥੇ ਸੀ?

"ਸੂਬੇਦਾਰ ਦਾ ਸਸਕਾਰ ਅਸੀਂ ਕਰਾਂਗੇ ਸੂਬੇਦਾਰਨੀਏਂ! ਫ਼ੇਰ ਵੀ ਸਾਡਾ ਭਰਾ ਸੀ, ਕਿਸੇ ਗੱਲ ਦੀ ਚਿੰਤਾ ਨਾ ਕਰੀਂ! ਅਸੀਂ ਪਿਉ ਪੁੱਤ ਹਰ ਤਰ੍ਹਾਂ ਤੇਰੇ ਨਾਲ ਆਂ!" ਜੋਰਾ ਸਿੰਘ ਦੇ ਨਾਲ ਉਸ ਦੇ ਤਿੰਨ ਮੁੰਡੇ ਖੜ੍ਹੇ ਸਨ ਪੱਥਰ ਵਾਂਗ ਚੁੱਪ ਬੈਠੀ ਸੂਬੇਦਾਰਨੀ ਦੀਆਂ ਅੱਖਾਂ ਵਿਚੋਂ ਹੜ੍ਹ ਹਿੱਲ ਪਿਆ ਜੋਰਾ ਸਿੰਘ ਉਸ ਨੂੰ ਸਕੇ ਭਰਾ ਵਰਗਾ ਹੀ ਤਾਂ ਲੱਗਿਆ ਸੀ ਨਹੀਂ ਤਾਂ ਕੋਈ ਕਸਰ ਨਹੀਂ ਛੱਡੀ ਸੀ ਸਾਰੇ ਪਿੰਡ ਨੇ ਜ਼ਖ਼ਮਾਂ 'ਤੇ ਲੂਣ ਭੁੱਕਣ ਦੀ! ਸੂਬੇਦਾਰਨੀ ਦੀਆਂ ਅੱਖਾਂ ਗੰਗਾ-ਜਮਨਾ ਬਣ, ਵਗੀ ਜਾ ਰਹੀਆਂ ਸਨ! ਗੁਆਂਢ ਖੇਤ ਹੋਣ ਕਾਰਨ ਜੋਰਾ ਸਿੰਘ ਹਮੇਸ਼ਾ ਉਸ ਨਾਲ ਭਰਾਵਾਂ ਵਾਂਗ ਪੇਸ਼ ਆਇਆ ਸੀ ਅਤੇ ਹਰ ਸੰਭਵ ਮੱਦਦ ਕਰਦਾ ਸੀ

ਅਗਲੇ ਦਿਨ ਸੂਬੇਦਾਰ ਦਾ ਸਸਕਾਰ ਕੀਤਾ ਗਿਆ
ਸੂਬੇਦਾਰਨੀ ਨੇ ਕਿਸੇ ਰਿਸ਼ਤੇਦਾਰ ਨੂੰ ਸੁਨੇਹਾ ਨਹੀਂ ਭੇਜਿਆ ਸੀ ਅਤੇ ਨਾ ਹੀ ਕਿਸੇ ਦੀ ਉਡੀਕ ਕੀਤੀ ਸੀ ਹੋਰ ਤਾਂ ਹੋਰ, ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਲੱਭਣ ਲਈ ਵੀ ਕਿਸੇ ਨੂੰ ਨਾ ਭੇਜਿਆ ਹਾਲਾਂ ਕਿ ਕੁਝ ਲੋਕਾਂ ਨੇ ਕਿਹਾ ਸੀ ਕਿ ਸੂਬੇਦਾਰ ਦੇ ਸਸਕਾਰ 'ਤੇ ਇਕਲੌਤੇ ਪੁੱਤਰ ਦਾ ਹੋਣਾ ਜ਼ਰੂਰੀ ਸੀ ਪਰ ਉਸ ਨੇ ਕਿਸੇ ਦੀ ਗੱਲ ਨਾ ਸੁਣੀ! ਲੋਕ ਤਾਂ ਹੁਣ ਉਸ ਨੂੰ ਵੈਸੇ ਹੀ ਦੁਸ਼ਮਣ ਲੱਗਣ ਲੱਗ ਪਏ ਸਨ ਹੁਣ ਉਹ ਖ਼ੁਦ ਫ਼ੈਸਲੇ ਲੈਣਾ ਸਿੱਖ ਗਈ ਸੀ ਵਕਤ ਨੇ ਉਸ ਨੂੰ ਤੁਰਨਾ ਸਿਖਾ ਦਿੱਤਾ ਸੀ

ਜਦ ਉਹ ਸਸਕਾਰ ਕਰ ਕੇ ਮੁੜੇ ਤਾਂ ਅੱਗਿਓਂ ਸੂਬੇਦਾਰ ਦਾ ਮੁੰਡਾ ਡਿੱਕਡੋਲੇ ਖਾਂਦਾ ਰਿਹਾ ਸੀ ਉਸ ਨੂੰ ਜੱਗ-ਜਹਾਨ ਦੀ ਹੋਸ਼ ਨਹੀਂ ਸੀ

"ਮਾਂ...! ਮੈਂ ਸੁਣਿਐਂ ਬਾਪੂ ਜੀ ਮਰ ਗਏ...?" ਉਸ ਨੇ ਡੋਲਦੀ ਜ਼ਬਾਨ ਨਾਲ ਪੁੱਛਿਆ ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾਂਦਾ ਸੀ

ਸੂਬੇਦਾਰਨੀ ਦੇ ਸਿਰ ਨੂੰ ਫ਼ਤੂਰ ਚੜ੍ਹ ਗਿਆ

"ਮਾਂ...! ਤੂੰ ਬੋਲਦੀ ਨੀ..? ਬਾਪੂ ਜੀ ਸੱਚੀਂ ਮਰ ਗਏ..?"
"
ਤੇ ਤੂੰ ਹੁਣ ਆਪਣੇ ਆਪ ਨੂੰ ਜਿਉਂਦਾ ਸਮਝਦੈਂ?" ਆਖ ਸੂਬੇਦਾਰਨੀ ਭਰੀ ਪੀਤੀ ਬੋਲ ਉਠੀ
ਮੁੰਡਾ ਚੁੱਪ ਸੀ
"
ਜਿਸ ਦਿਨ ਬੰਦੇ ਦੀ ਗ਼ੈਰਤ ਤੇ ਅਣਖ਼ ਮਰ ਜਾਵੇ, ਮਰ ਤਾਂ ਬੰਦਾ ਉਸੇ ਦਿਨ ਹੀ ਜਾਂਦੈ ਪੁੱਤ!"

ਮੁੰਡਾ ਚੁੱਪ ਵੱਟ ਗਿਆ ਸ਼ਾਇਦ ਉਸ ਨੂੰ ਮਾਂ ਦੀ ਗੱਲ ਸਮਝ ਹੀ ਨਹੀਂ ਪਈ ਸੀ

"ਮਰਿਆ ਤਾਂ ਉਹ ਬਹੁਤ ਦੇਰ ਦਾ ਸੀ ਪੁੱਤ! ਸਸਕਾਰ ਅੱਜ ਕੀਤੈ!"

ਸੂਬੇਦਾਰਨੀ ਪੁੱਤ ਕੋਲ ਦੀ ਪਾਸਾ ਵੱਟ ਕੇ ਅੱਗੇ ਲੰਘ ਗਈ
ਸਾਰਾ ਪਿੰਡ ਖੜ੍ਹਾ ਦੇਖਦਾ ਹੀ ਰਹਿ ਗਿਆ


ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ


ਸ਼ਾਮ ਸਮੇਂ ਰਣਜੀਤ ਕੇ ਬਿਰਧ ਆਸ਼ਰਮ ਵਿਚ ਬੈਠ ਜਾਂਦਾ ਅਤੇ ਅਖ਼ਬਾਰ ਪੜ੍ਹਦਾ-ਪੜ੍ਹਦਾ ਸਭ ਖ਼ਬਰਾਂ ਆਸ਼ਰਮ ਦੇ ਵਿਹੜੇ ਵਿਚ ਬੈਠੇ ਬਾਬਿਆਂ ਨੂੰ ਵੀ ਸੁਣਾ ਜਾਂਦਾ ਰਣਜੀਤ ਕਾਫ਼ੀ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਸੀ ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਸੀ ਤਰਕ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਨੌਕਰੀ ਉਹ ਆਪਣੀ ਯੋਗਤਾ ਆਸਰੇ ਹੀ ਲੈਣਾ ਚਾਹੁੰਦਾ ਸੀ ਨਾ ਤਾਂ ਉਹ ਰਿਸ਼ਵਤ ਦੇ ਕੇ ਨੌਕਰੀ ਲੈਣੀ ਚਾਹੁੰਦਾ ਸੀ ਅਤੇ ਨਾ ਹੀ ਕਿਸੇ ਮੰਤਰੀ ਦੀ ਸਿਫ਼ਾਰਸ਼ ਪਾ ਕੇ! ਉਸ ਦਾ 'ਹਠ' ਹੀ ਉਸ ਨੂੰ ਮਾਰੀ ਰਿਹਾ ਸੀ ਅਤੇ ਉਹ ਕਈ ਸਾਲਾਂ ਤੋਂ ਵਿਹਲਾ ਘਰ ਹੀ ਬੈਠਾ ਸੀ

ਉਸ ਦਾ ਅੜਬ ਬਾਪੂ ਉਸ ਨੂੰ ਕਈ ਵਾਰ ਘੂਰ ਵੀ ਦਿੰਦਾ ਅਤੇ ਝਿੜ੍ਹਕਾਂ ਵੀ ਮਾਰਦਾ, "ਪਟਿਆਲਾ ਸ਼ਾਹੀ ਬੰਨ੍ਹੀ ਫ਼ਿਰਦੈਂ, ਕਿਸੇ ਕਿੱਤੇ 'ਤੇ ਲੱਗਜਾ!" ਬਾਪੂ ਨੂੰ ਉਸ ਦੀ ਟੂਟੀ ਵਾਲੀ ਪੱਗ ਤੋਂ ਖਿਝ ਆਉਂਦੀ, ਜਿਸ ਨੂੰ ਰਣਜੀਤ ਦੋ-ਦੋ ਘੰਟੇ ਦੀ ਜੱਦੋਜਹਿਦ ਕਰ ਕੇ ਬੰਨ੍ਹਦਾ ਸੀ ਪਰ ਰਣਜੀਤ ਬੜੇ ਸਹਿਜ ਸੁਭਾਅ ਦਾ ਮੁੰਡਾ ਸੀ ਉਹ ਕਦੇ ਅੜਬ ਬਾਪੂ ਦਾ ਗੁੱਸਾ ਨਾ ਕਰਦਾ ਉਸ ਨੂੰ ਅਹਿਸਾਸ ਸੀ ਕਿ ਬਾਪੂ ਨੇ ਉਸ ਨੂੰ ਕਿੰਨੀਆਂ ਤੰਗੀਆਂ ਤਰੁਸ਼ੀਆਂ ਨਾਲ ਪਹਿਲਾਂ ਪਾਲਿਆ ਅਤੇ ਫ਼ਿਰ ਪੜ੍ਹਾਇਆ ਸੀ ਬਾਪੂ ਦਾ ਉਲਾਂਭਾ ਅਤੇ ਗੁੱਸਾ ਵੀ ਜਾਇਜ਼ ਸੀ ਉਸ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ-ਮਿਹਨਤ ਨਾਲ ਪੁੱਤ ਨੂੰ ਪੜ੍ਹਾਇਆ-ਲਿਖਾਇਆ ਸੀ, ਸੁਪਨੇ ਬੁਣੇ ਸਨ, ਆਪਣੇ ਬੁਢਾਪੇ ਦਾ ਭਵਿੱਖ ਸੁਖੀ ਚਿਤਵਿਆ ਸੀ ...ਤੇ ਜਦ ਕੜੀ ਵਰਗਾ ਪੁੱਤ ਪੜ੍ਹ-ਲਿਖ ਕੇ ਵਿਹਲਾ ਫ਼ਿਰਦਾ ਸੀ ਤਾਂ ਬਾਪੂ ਦੀ ਹਿੱਕ 'ਤੇ ਸੱਪ ਲਿਟਦਾ ਸੀ ਪਰ ਵੱਸ ਕੋਈ ਰਣਜੀਤ ਦੇ ਵੀ ਨਹੀਂ ਸੀ ਇਹ ਨਹੀਂ ਕਿ ਰਣਜੀਤ ਨਿਖੱਟੂ ਪੁੱਤ ਸੀ ਉਹ ਇਮਾਨਦਾਰ ਅਤੇ ਸੁਲਝਿਆ, ਨੇਕ ਇਨਸਾਨ ਸੀ ਪਰ ਉਹ ਆਪਣੀ ਜ਼ਿੰਦਗੀ ਦੇ ਸਿਰਜੇ ਸਿਧਾਂਤਾਂ ਤੋਂ ਪਰ੍ਹੇ ਨਹੀਂ ਹੋ ਸਕਦਾ ਸੀ ਜ਼ਮੀਰ ਨਹੀਂ ਮਾਰ ਸਕਦਾ ਸੀ ਰਣਜੀਤ ਆਪਣੇ ਸਿਧਾਂਤਾਂ 'ਤੇ ਚੱਲਦਾ, ਬਾਪੂ ਦੀ ਹਰ ਤੱਤੀ-ਠੰਢੀ ਗੱਲ ਵੀ ਖਿੜੇ ਮੱਥੇ ਜਰਦਾ ਸੀ

ਜਦੋਂ ਦਾ ਬਾਪੂ ਕੁਝ ਜ਼ਿਆਦਾ ਹੀ ਖਿਝਣ ਲੱਗਿਆ ਸੀ, ਉਦੋਂ ਦਾ ਰਣਜੀਤ ਅਖ਼ਬਾਰ ਕੱਛ ਵਿਚ ਦਿੰਦਾ ਅਤੇ ਬਿਰਧ ਆਸ਼ਰਮ ਬੈਠਦਾ ਬਜ਼ੁਰਗਾਂ ਨੂੰ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਅਤੇ ਕਦੇ-ਕਦੇ ਕਿਸੇ ਗੱਲ 'ਤੇ ਬਹਿਸ ਵੀ ਚੱਲ ਪੈਂਦੀ

ਅੱਜ ਵੀ ਇਕ ਲੰਮੀ ਬਹਿਸ ਚੱਲ ਪਈ ਸੀ ਤਾਏ ਜਿਉਣ ਸਿੰਘ ਨੇ ਉਸ ਨੂੰ ਗੱਲ ਹੀ ਐਸੀ ਆਖ ਦਿੱਤੀ ਸੀ, ਜਿਸ ਦਾ ਉਸ ਕੋਲ ਜਵਾਬ ਹੀ ਕੋਈ ਨਹੀਂ ਸੀ!
"
ਪਾੜ੍ਹਿਆ, ਮੈਨੂੰ ਮੈਦ ਬਈ ਪੜ੍ਹਾਈ ਨੇ ਅੱਜ ਦੀ ਪੀੜ੍ਹੀ ਦੀ ਮੱਤ ਨਹੀਂ ਮਾਰ ਦਿੱਤੀ?" ਸੰਤ ਸਿਉਂ ਬਾਬੇ ਨੇ ਗੱਲ ਚਲਾਈ ਸੀ

"ਕਿਉਂ ਬਾਬਾ ਜੀ? ਪੜ੍ਹਾਈ ਤਾਂ ਬੰਦੇ ਦਾ ਤੀਸਰਾ ਨੇਤਰ , ਵਿਦਿਆ ਫ਼ੈਲਦੀ ਤਾਂ ਹੀ ਚਾਨਣ ਹੁੰਦੈ, ਪੜ੍ਹਾਈ ਤਾਂ ਬੰਦੇ ਨੂੰ ਸੋਝੀ ਦਿੰਦੀ !" ਰਣਜੀਤ ਨੇ ਉੱਤਰ ਦਿੱਤਾ

"ਪਾੜ੍ਹਿਆ ਤੂੰ ਕਹਿੰਨੈ ਪੜ੍ਹਾਈ ਸੋਝੀ ਦਿੰਦੀ , ਮੈਂ ਕਹਿੰਨੈ ਪੜ੍ਹਾਈ ਬੰਦੇ ਦੀ ਮੱਤ ਮਾਰਦੀ !" ਸਾਧੂ ਸਿੰਘ ਉਤੋਂ ਦੀ ਬੋਲਿਆ
"
ਕਿਉਂ ਤਾਇਆ ਜੀ?"
"
ਅੱਗੇ ਆਪਾਂ ਵਿਆਹ ਸ਼ਾਦੀ ਕਰਨ ਲੱਗੇ ਦਾਦੀ ਨਾਨੀ ਦੇ ਗੋਤਾਂ ਤੱਕ ਪਤਾ ਕਰਦੇ ਸੀ ਤੇ ਅੱਜ ਦੀ ਕੰਜਰ ਮੁੰਡੀਹਰ? ਨਾ ਗੋਤ ਵੇਂਹਦੀ ਨਾ ਜਾਤ, ਸਕੂਲ ਕਾਲਜ ' ਰਜ਼ਾਮੰਦੀ ਕਰ ਕੇ ਵਿਆਹ ਕਰਵਾ ਲੈਂਦੀ ! ਪਤਾ ਉਦੋਂ ਲੱਗਦੈ ਜਦੋਂ ਅਗਲਾ ਵਿਆਹ ਕਰਾ ਕੇ ਠਾਹ ਦੇਣੇ ਘਰੇ ਵੱਜਦੈ ਤੇ ਮਾਂ-ਪਿਉ ਕਲਪਦੇ ਰਹਿ ਜਾਂਦੇ ! ਉਹਨਾਂ ਦੀ ਵੀ ਕੋਈ ਰੀਝ ਹੁੰਦੀ ਰਣਜੀਤ ਸਿਆਂ?"

"ਤਾਇਆ ਜੀ, ਇਹੀ ਤਾਂ ਅਗਾਂਹਵਧੂ ਸੋਚ ! ਅੱਗੇ ਨਾਨਕਿਆਂ ਦਾਦਕਿਆਂ ਨੂੰ ਵਿਆਹ ਵੇਲੇ ਸੂਲੀ ਟੰਗ ਦਿੰਦੇ ਸੀ, ਅੱਜ ਕੱਲ੍ਹ ਪੜ੍ਹੀ ਲਿਖੀ ਪੀੜ੍ਹੀ ਨੇ ਇਹ ਫ਼ਾਲਤੂ ਖ਼ਰਚੇ ਖ਼ਤਮ ਕਰਕੇ ਸੰਖੇਪ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ , ਅੱਗੇ ਤਾਂ ਤਾਇਆ ਜੀ ਨਰੜ ਹੁੰਦੇ ਸੀ, ਨਰੜ! ਨਾ ਤਾਂ ਮੁੰਡੇ ਨੂੰ ਕੁੜੀ ਦੇ ਪੈਰ ਦੇ ਮੇਚੇ ਦਾ ਪਤਾ ਹੁੰਦਾ ਸੀ, ਤੇ ਨਾ ਕੁੜੀ ਨੂੰ ਮੁੰਡੇ ਬਾਰੇ ਕੁਛ ਜਾਣਕਾਰੀ ਹੁੰਦੀ ਸੀ, ਅੱਜ ਕੱਲ੍ਹ ਅਗਲੇ ਦੇਖ-ਪਰਖ ਤੇ ਹਮ-ਖਿਆਲੀ ਜੀਵਨ ਸਾਥੀ ਚੁਣਦੈ, ਕੀ ਇਹ ਚੰਗੀ ਗੱਲ ਨਹੀਂ?"

"ਤੇ ਫ਼ੇਰ ਤਲਾਕ ਲੈਣ ਲੱਗੇ ਵੀ ਪਲ ਨੀ ਲਾਉਂਦੇ!"
"
ਇਹ ਵੀ ਇਕ ਅਗਾਂਹਵਧੂ ਨੁਕਤਾ ਤਾਇਆ ਜੀ! ਜਦੋਂ ਅਗਲੇ ਦੀ ਨਹੀਂ ਬਣੀ, ਸਹਿਮਤੀ ਨਾਲ ਤਲਾਕ ਲੈ ਲਿਆ, ਪਿਛਲੇ ਜ਼ਮਾਨੇ ਵਾਂਗੂੰ ਅਗਲੇ ਦੀ ਧੀ-ਭੈਣ ਤੇਲ ਪਾ ਕੇ ਤਾਂ ਨਹੀਂ ਸਾੜਦੇ? ਜਾਂ ਕੁੱਟ ਕੇ ਪੇਕੀਂ ਤਾਂ ਨੀ ਵਾੜਦੇ!"
"
ਚੱਲ ਤੇਰੀ ਇਹ ਗੱਲ ਵੀ ਮੰਨੀ ਪਾੜ੍ਹਿਆ ਬਈ ਜ਼ਮਾਨਾਂ ਬਹੁਤ ਅੱਗੇ ਲੰਘ ਗਿਆ...!"
"
ਜ਼ਮਾਨਾ ਤਾਂ ਆਪੇ ਅੱਗੇ ਲੰਘ ਗਿਆ!" ਸਾਧੂ ਸਿੰਘ ਦੀ ਗੱਲ ਕੱਟ ਕੇ ਜਿਉਣ ਸਿਉਂ ਅੱਕ ਕੇ ਸ਼ੁਦਾਈਆਂ ਵਾਂਗ ਬੋਲਿਆ

"ਅੱਗੇ ਜ਼ਮਾਨਾ ਸੀ, ਮਾਂ-ਬਾਪ, ਬਜ਼ੁਰਗਾਂ ਦੀ ਇੱਜ਼ਤ ਹੁੰਦੀ ਸੀ ਤੇ ਲੋਕ ਮਾਂ-ਪਿਉ ਨੂੰ ਦੇਵਤੇ ਵਾਂਗੂੰ ਪੂਜਦੇ ਸੀ, ਸੇਵਾ ਕਰਦੇ ਸੀ, ਪੈਰ ਧੋ-ਧੋ ਪੀਂਦੇ ਸੀ, ਹਰ ਗੱਲ ਮੰਨਦੇ ਸੀ, ਰਾਤ ਨੂੰ ਮੰਜੇ 'ਤੇ ਬੈਠ ਕੇ ਸਲਾਹ ਮਛਵਰਾ ਕਰਦੇ ਸੀ, ਫ਼ੇਰ ਕੋਈ ਕਾਰਜ ਅੱਗੇ ਵਿੱਢਦੇ ਸੀ ਤੇ ਅੱਜ ਦਾ ਕੰਜਰ ਲਾਣਾ ਬੁੱਢੇ ਹੋਏ ਪਿਉ ਨੂੰ ਬਿਰਧ ਆਸ਼ਰਮ ਛੱਡ ਜਾਂਦੈ, ਬਈ ਜਿੰਨਾਂ ਕੁ ਕੰਮ ਇਹ ਕਰ ਸਕਦਾ ਸੀ, ਇਹਨੇ ਕਰ ਦਿੱਤਾ, ਸਾਨੂੰ ਪਾਲ ਦਿੱਤਾ, ਪੜ੍ਹਾ ਦਿੱਤਾ ਤੇ ਨੌਕਰੀਆਂ ਕਿੱਤਿਆਂ 'ਤੇ ਲਾ ਦਿੱਤਾ, ਹੁਣ ਅਸੀਂ ਇਹਤੋਂ ਬੁੱਢੇ ਤੋਂ ਕੀ ਕਰਵਾਉਣੈ? ਇਹਨੂੰ ਬਿਰਧ ਆਸ਼ਰਮ ਛੱਡੋ, ਆਪੇ ਓਥੇ ਪਿਆ ਚੂਕੀ ਜਾਊ ਤੇ ਤਰਸੀ ਜਾਊ ਪੋਤੇ ਪੋਤੀਆਂ ਦੇ ਮੂੰਹ ਦੇਖਣ ਨੂੰ! ਜ਼ਮਾਨਾ ਤਾਂ ਵਾਕਿਆ ਅੱਗੇ ਹੋ ਤੁਰਿਆ ਤੇ ਬੰਦੇ ਨੂੰ ਸੋਝੀ ਵੀ ਗਈ ਬਈ ਬੁੱਢੇ ਬੰਦੇ ਦੀ ਸੇਵਾ ਨਾ ਕਰੋ, ਉਹਨੂੰ ਜ਼ਬਰੀ ਬਿਰਧ ਆਸ਼ਰਮ ਵਾੜ ਦਿਓ ਲੋਕਾਂ ਦੀਆਂ ਗਾਲ੍ਹਾਂ ਤੇ ਧੱਕੇ ਧੋੜ੍ਹੇ ਖਾਣ ਨੂੰ!"

ਹੁਣ ਜਿਉਣ ਸਿਉਂ ਦੀ ਗੱਲ ਦਾ ਰਣਜੀਤ ਪਾੜ੍ਹੇ ਕੋਲ ਕੋਈ ਉੱਤਰ ਨਹੀਂ ਸੀ ਉਹ ਕਦੇ ਅਗਾਂਹਵਧੂ ਜ਼ਮਾਨੇ ਬਾਰੇ, ਕਦੇ ਵਿੱਦਿਆ ਬਾਰੇ ਅਤੇ ਕਦੇ ਬਿਰਧ ਆਸ਼ਰਮਾਂ ਵਿਚ ਰੁਲਦੇ-ਖੁਲਦੇ ਬਿਰਧਾਂ ਬਾਰੇ ਸੋਚ ਰਿਹਾ ਸੀ, ਜਿੰਨ੍ਹਾਂ ਦੇ ਚਾਰ-ਚਾਰ ਪੁੱਤ ਅਤੇ ਪੰਦਰਾਂ-ਪੰਦਰਾਂ ਪੋਤੇ-ਪੋਤੀਆਂ ਸਨ ...ਤੇ ਇੱਥੇ ਉਹ ਲਾਵਾਰਿਸਾਂ ਵਾਂਗ ਬਿਰਧ ਆਸ਼ਰਮਾਂ ਵਿਚ 'ਦਿਨ ਕਟੀ' ਕਰਦੇ ਆਪਣੀ ਮੌਤ ਦੀ ਉਡੀਕ ਹੀ ਤਾਂ ਕਰ ਰਹੇ ਸਨ!
 


ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ


ਰਣਦੀਪ ਇੰਗਲੈਂਡ ਵਿੱਚ 'ਕੱਚਾ' ਸੀ। ਉਸ ਨੂੰ 'ਪੱਕੇ' ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ 'ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ 'ਭੂਰ-ਚੂਰ' ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ 'ਲੇਖੇ' ਲੱਗ ਗਈ ਸੀ।

ਰਣਬੀਰ ਨੇ ਹੀ 'ਬਾਹਰ' ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ 'ਗੂਠਾ' ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ 'ਕੱਲੇ-'ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ 'ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ 'ਕੁਰਕ' ਹੋ ਜਾਣੀ ਸੀ।

ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।

ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।

 ''ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?" ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ 'ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ 'ਪੈਨੀ' ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।

ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ 'ਸੌਰੀ-ਸੌਰੀ' ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ''ਓ ਗੌਡ-ਓ ਗੌਡ" ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ 'ਸੌਰੀ-ਸੌਰੀ' ਦੀ ਰਟ ਲਾ ਲਈ।
 ''ਕੀ ਨਾਂ ਏਂ ਤੇਰਾ, ਯੰਗਮੈਨ?"
 ''ਰਣਬੀਰ, ਰਣਬੀਰ ਸਿੰਘ!"
 ''ਲੋਕਲ ਹੀ ਰਹਿੰਨੈਂ?"
 ''ਹਾਂ ਜੀ!"
 ''ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!" ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।

 ਰਣਬੀਰ ਦਾ ਮਨ ਹਲਕਾ ਹੋ ਗਿਆ।

 ''ਕਿਹੜੀ ਰੋਡ 'ਤੇ ਰਹਿੰਨੈ?"
 ''ਹਾਈ ਰੋਡ 'ਤੇ, ਇੱਕੀ ਨੰਬਰ 'ਚ!"
 ''ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!"

 ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।

 ''ਤੂੰ ਜਾਹ ਯੰਗਮੈਨ!" ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।

 ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।

 ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।

  ...ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ 'ਕਲੇਮ' ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ 'ਮੁਆਵਜ਼ਾ' ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ! ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ ...! ਬੱਸ ਇਹੀ ਉਸ ਦਾ 'ਆਖ਼ਰੀ ਦਾਅ' ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ ...!

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ, ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ, ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤ, ਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com