5_cccccc1.gif (41 bytes)

ਭੱਠਾ ਮਜ਼ਦੂਰ
ਪਰਸ਼ੋਤਮ ਲਾਲ ਸਰੋਏ


ਕਹਿੰਦੇ ਨੇ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਜਦ ਇੱਕ ਗਰੀਬ ਆਦਮੀਂ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਹੈ, ਉਹਦੇ ਉਹ ਦੁੱਖ ਉਸਨੂੰ ਟੋੜ-ਮਰੋੜ ਕੇ ਰੱਖ ਦਿੰਦੇ ਹਨ। ਇਸੇ ਤਰਾਂ ਦੇ ਦੁੱਖਾਂ ਦਾ ਬੋਝ ਰਾਮਦੀਨ ਨੂੰ ਸਹਿਣਾ ਪੈਂਦਾ ਹੈ। ਰਾਮਦੀਨ ਜਦੋਂ ਤੋਂ ਪੈਦਾ ਹੋਇਆ ਸੀ, ਉਦੋਂ ਤੋਂ ਹੀ ਉਹਦੇ ਜੀਵਨ ਨੂੰ ਦੁੱਖਾਂ ਨੇ ਆਣ ਘੇਰ ਲਿਆ ਸੀ। ਘਰ ਵਿੱਚ ਅੱਤ ਦੀ ਗਰੀਬੀ ਸੀ। ਬਾਪ ਭੱਠੇ ਉੱਪਰ ਇੱਟਾਂ ਪੱਥਣ ਦਾ ਕੰਮ ਕਰਦਾ ਸੀ। ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ।

ਉਹ ਮਸਾਂ ਹੀ ਸਾਲ-ਛੇ ਮਹੀਨੇ ਦਾ ਹੋਇਆ ਹੋਵੇਗਾ ਕਿ ਉਸਦੀ ਮਾਂ ਕਿਸੇ ਬੀਮਾਰੀ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ। ਬਿੰਨ ਮਾਂ ਤੋਂ ਬੱਚੇ ਦਾ ਪਾਲਣ-ਬੜੀ ਮੁਸ਼ਕਲ ਨਾਲ ਕੀਤਾ ਗਿਆ ਸੀ। ਭੱਠੇ ਉੱਤੇ ਇੱਟਾਂ ਪੱਥਣ ਦੇ ਨਾਲ-ਨਾਲ ਉਸਦੇ ਬਾਪ ਸਿਰ ਉਸ ਨੂੰ ਸਾਭਣ ਦੀ ਜ਼ਿੰਮੇਵਾਰੀ ਸੀ। ਉਹ ਆਪਣੀਆਂ ਦੋਨੋਂ ਜ਼ਿੰਮੇਵਾਰੀਆਂ ਬੜੀ ਹੀ ਮੁਸ਼ਕਲ ਨਾਲ ਨਿਭਾ ਰਿਹਾ ਸੀ।

ਇਨ੍ਹਾਂ ਮਹਿੰਗਾਈ ਦੇ ਦਿਨਾਂ 'ਚ ਘਰ ਦਾ ਗੁਜ਼ਾਰਾ ਵੀ ਬੜਾ ਹੀ ਮੁਸ਼ਕਲ ਨਾਲ ਚੱਲ ਰਿਹਾ ਸੀ। ਰਾਮਦੀਨ ਹੁਣ ਥੋੜਾ ਵੱਡਾ ਹੋਇਆ ਤਾਂ ਉਸ ਦੇ ਪਿਤਾ ਨੇ ਉਸਨੂੰ ਸਕੂਲ ਪੜ੍ਹਨ ਪਾ ਦਿੱਤਾ। ਉਸ ਅਜੇ ਤਿੰਨ-ਚਾਰ ਹੀ ਕਲਾਸਾਂ ਪਾ ਕਰ ਸਕਿਆ ਸੀ ਕਿ ਪਿਤਾ ਦਾ ਛਾਇਆ ਵੀ ਉਸ ਦੇ ਸਿਰ ਤੋਂ ਉੱਠ ਗਿਆ। ਹੁਣ ਘਰ ਵਿੱਚ ਉਹ ਇਕੱਲਾ ਰਹਿ ਗਿਆ ਸੇ। ਨਜ਼ਦੀਕ ਦੀ ਹੀ ਰਿਸ਼ਤੇਦਾਰੀ 'ਚੋਂ ਇਕ ਆਦਮੀ ਜਿਹੜਾ ਕਿ ਉਸਦਾ ਚਾਚਾ ਲਗਦਾ ਸੀ, ਜੋ ਕਿ ਉਸਦੇ ਪਿਤਾ ਨਾਲ ਹੀ ਇੱਟਾਂ ਪੱਥਣ ਦਾ ਕਰਦਾ ਸੀ। ਉਹ ਤਰਸ ਖਾ ਕੇ ਰਾਮਦੀਨ ਨੂੰ ਆਪਣੇ ਨਾਲ ਲੇ ਗਿਆ ਸੀ।

ਰਾਮਦੀਨ ਦਾ ਚਾਚਾ ਨਸ਼ਿਆਂ ਦਾ ਵੀ ਆਦੀ ਸੇ, ਉਸਦੀ ਆਪਣੇ ਘਰ ਵਿੱਚ ਕੋਈ ਬੁੱਕਤ ਨਹੀਂ ਸੀ। ਸਾਰਾ ਘਰ ਹੀ ਉਸਦੀ ਚਾਚੀ ਦੇ ਕੇ ਅਨੁਸਾਰ ਚਲਦਾ ਸੀ। ਉਸ ਘਰ ਵਿੱਚ ਰਾਮਦੀਨ ਨਾਲ ਕੋਈ ਚੰਗਾ ਸਲੂਕ ਨਹੀਂ ਸੀ ਕੀਤਾ ਜਾਦਾ। ਹਰ ਵਕਤ ਕਿਸੇ ਨਾ ਕਿਸੇ ਬਹਾਨੇ ਉਸਨੂੰ ਕੋਸਿਆ ਤੇ ਫਿਟਕਾਰਿਆ ਜਾਂਦਾ ਸੀ। ਰਾਮਦੀਨ ਨੂੰ ਹੁਣ ਸਕੂਲੋਂ ਵੀ ਹਟਣਾ ਪੈ ਗਿਆ ਸੀ। ਉਸਦਾ ਦਿਲ ਤਾਂ ਬਥੇਰਾ ਕਰਦਾ ਸੀ ਕਿ ਚਾਰ ਜ਼ਮਾਤਾਂ ਪਾਸ ਕਰ ਲਵੇ। ਪਰ ਉਸ ਦੀਆਂ ਸਾਰੀਆਂ ਸਧਰਾਂ 'ਤੇ ਪਾਣੀ ਪੈ ਚੁੱਕਾ ਸੀ। ਉਸ ਦੀ ਚਾਚੀ ਦੇ ਆਪਣੇ ਘਰ ਵੀ ਪੁੱਤਰ ਵੀ ਸਨ। ਉਸ ਨਾਲ ਨਾਲ ਗੱਲ-ਗੱਲ ਉੱਤੇ ਵਿਤਕਰਾ ਹੋਣ ਲੱਗ ਪਿਆ ਸੀ।

ਰਾਮ ਦੀਨ ਨਾਲ ਘਰ ਵਿੱਚ ਬੜਾ ਬੁਰਾ ਸਲੂਕ ਹੋਣ ਲੱਗਾ ਸੀ। ਦੋ-ਦੋ ਦਿਨ ਦੀਆਂ ਬੇਹੀਆਂ ਰੋਟੀਆਂ ਉਸ ਦੇ ਅੱਗੇ ਧਰ ਦਿੱਤੀਆਂ ਜਾਂਦੀਆਂ ਸਨ। ਉਹ ਇਸ ਸਭ ਕਾਸੇ ਤੋਂ ਤੰਗ ਆ ਚੁੱਕਾ ਸੀ। ਅਕਸਰ ਉਸ ਨੂੰ ਆਪਣੀ ਚਾਚੀ ਦੇ ਮੂੰਹੋਂ ਇਹ ਸ਼ਬਦ ਸੁਣਨ ਨੂੰ ਮਿਲਦੇ ਸਨ:-

''ਮੋਇਆ! ਤੇਰੇ ਲਈ ਆਹ ਬਚਿਆ ਹੈ, ਖਾਣਾ ਖਾ ਲੈ, ਨਹੀਂ ਤਾਂ ਮਰ ਖਪ ਜਾ, ਸਾਥੋਂ ਤੇਰੇ ਵਿਹਲੇ ਲਈ ਫ਼ੁਲਕੇ ਰਾੜ੍ਹ ਕੇ ਨਹੀਂ ਦੇ ਹੋਣੇ। ਆਪਣੇ ਮਾਂ-ਪਿਓ ਨੂੰ ਤਾਂ ਖਾ ਗਿਆ ਏਂ। ਸਾਡਾ ਤਾਂ ਖਹਿੜਾ ਛੱਡ ਦੇ।''

ਉਸਨੂੰ ਆਪਣੀ ਚਾਚੀ ਦੇ ਕਹੇ ਬੋਲ ਸ਼ੂਲਾਂ ਵਾਂਗ ਚੁੱਭਦੇ ਸਨ। ਹੁਣ ਉਸਨੇ ਆਪਣੇ ਉਸ ਪੁਰਾਣੇ ਘਰ ਦੀ ਸਫ਼ਾਈ ਕੀਤੀ ਜਿਹੜਾ ਕਿ ਕਾਫ਼ੀ ਸਮੇਂ ਤੋਂ ਬੰਦ ਰਹਿਣ ਕਾਰਨ ਜ਼ਾਲੇ ਨਾਲ ਭਰ ਚੁੱਕਾ ਸੀ। ਰਾਮਦੀਨ ਹੁਣ ਜ਼ੁਆਨ ਹੋ ਚੁੱਕਾ ਸੀ। ਹੁਣ ਉਸਨੇ ਮੇਹਨਤ ਕਰ ਕੇ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਇਕੱਠੇ ਕੀਤੇ। ਉਸ ਦਾ ਵਿਆਹ ਹੋ ਗਿਆ। ਰਾਮਦੀਨ ਦੇ ਘਰ ਵਾਲੀ ਫੂਲਵਤੀ ਬੜੀ ਸਮਝਦਾਰ ਔਰਤ ਸੀ। ਉਹ ਆਪਣੇ ਪਤੀ ਨਾਲ ਮੌਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਔਰਤ ਸੀ।

ਕੁਝ ਸਮਾਂ ਪਾ ਕੇ ਰਾਮਦੀਨ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦੀ ਪ੍ਰਾਪਤੀ ਨਾਲ ਦੋਵੇਂ ਹੀ ਬੜੇ ਹੀ ਖ਼ੁਸ਼ ਸਨ। ਕੁਝ ਸਮਾਂ ਪਾ ਕੇ ਹੁਣ ਫੂਲਵਤੀ ਵੀ ਰਾਮਦੀਨ ਦੇ ਨਾਲ ਭੱਠੇ ਉੱਪਰ ਇੱਟਾਂ ਪੱਥਣ ਜਾਣ ਲੱਗ ਪਈ ਸੇ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਦੀਪਕ ਰੱਖਿਆ। ਉਨ੍ਹਾਂ ਦਾ ਵਿਚਾਰ ਸੀ ਕਿ ਦੀਪਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੱਲ ਰਹੇ ਹਨ੍ਹੇਰੇ ਨੂੰ ਦੂਰ ਕਰ ਕੇ ਖ਼ੁਸ਼ੀ ਵਾਲੀ ਰੌਸ਼ਨੀ ਭਰ ਦੇਵੇਗਾ। ਉਹ ਸੋਚਦੇ ਸਨ ਕਿ ਉਹ ਆਪਣੇ ਪੁੱਤਰ ਨੂੰ ਪੜ੍ਹ-ਲਿਖ ਕੇ ਕਿਸੇ ਵੱਡੇ ਆਹੁਦੇ ਉੱਤੇ ਲੱਗਣ ਯੋਗ ਬਣਾ ਦੇਣਗੇ।

ਉਨ੍ਹਾਂ ਦਾ ਇਹ ਮੰਨਣਾਂ ਸੀ ਕਿ ''ਸਾਡਾ ਪੁੱਤਰ ਵੱਡਾ ਹੋ ਕੇ ਅਪਸਰ ਬਣੇਗਾ ਤਾਂ ਸਾਡਾ ਨਾਂ ਦੁਨੀਆਂ 'ਤੇ ਰੌਸ਼ਨ ਕਰੇਗਾ। ''
ਰਾਮਦੀਨ ਤਾਂ ਕਦੇ ਕਦੇ ਇਹ ਵੀ ਕਹਿ ਦਿੰਦਾ ਸੀ, ''ਦੀਪ ਦੀ ਮਾਂ! ਦੇਖਣਾ ਆਪਣਾ ਪੁੱਤਰ ਪੜ੍ਹ-ਲਿਖ ਕੇ ਕਿੱਡਾ ਵੱਡਾ ਅਪਸਰ ਬਣੇਗਾ। ਲੋਕ ਕਹਿਣਗੇ ਔਹ ਦੇਖੋ ਖਾਂ! ਰਾਮਦੀਨ ਦਾ ਪੁੱਤਰ ਜਾ ਰਿਹਾ ਏ।''

ਦੀਪਕ ਜਿਸ ਉੱਪਰ ਕਿ ਉਸਦੇ ਮਾਤਾ ਪਿਤਾ ਨੇ ਵੱਡੀਆਂ-ਵੱਡੀਆਂ ਆਸਾਂ ਲਗਾਈਆਂ ਹੋਈਆਂ ਸਨ, ਉਹ ਉਨ੍ਹਾਂ ਦੀਆਂ ਉਨ੍ਹਾਂ ਆਸਾਂ ਉੱਪਰ ਪੂਰਾ ਨਹੀਂ ਉਤਰ ਸਕਿਆ। ਦੀਪਕ ਨੇ ਬੜੀ ਮੁਸ਼ਕਲ ਨਾਲ ਦਸ ਹੀ ਪਾਸ ਕੀਤੀਆਂ ਸਨ। ਉਹਦੇ ਮਾਤਾ ਪਿਤਾ ਉਸਨੂੰ ਅਗਲੀ ਪੜ੍ਹਾਈ ਲਈ ਕਾਲਜ ਦਾਖਿਲ ਕਰਾਉਣਾ ਚਾਹੁੰਦੇ ਸਨ। ਇਸ ਵਾਸਤੇ ਉਹ ਜੀਅ ਤੋੜ ਕੇ ਮਿਹਨਤ ਵੀ ਕਰ ਰਹੇ ਸਨ।

ਉਹ ਆਪਣੇ ਪੁੱਤਰ ਤੋਂ ਆਸਾਂ ਵਾਲਾ ਮਹਿਲ ਉਸਾਰ ਚੁੱਕੇ ਸਨ। ਪਰ ਉਨ੍ਹਾਂ ਦੀਆਂ ਆਸਾਂ ਦਾ ਮਹਿਲ ਜ਼ਿਆਦਾ ਦੇਰ ਤੱਕ ਟਿਕਿਆ ਨਾ ਰਹਿ ਸਕਿਆ। ਉਨ੍ਹਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਬੁਰੀ ਸੰਗਤ 'ਚ ਪੈ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਤਾਂ ਉਨ੍ਹਾਂ ਦੇ ਦਿਲ ਨੂੰ ਬੜਾ ਹੀ ਝਟਕਾ ਲੱਗਾ। ਦੀਪਕ ਸਚਮੁੱਚ ਹੀ ਬੁਰੀ ਸੰਗਤ 'ਚ ਫਸ ਕੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕਾ ਸੀ। ਉਸ ਦੀ ਇਸ ਸੰਗਤ ਨੇ ਉਸਨੂੰ ਵਿਗਾੜ ਕੇ ਰੱਖ ਦਿੱਤਾ ਸੀ।

ਲੋਕ ਦੀਪਕ ਵਿਰੁੱਧ ਬੜਾ ਈ ਅਨਾਬ-ਸਨਾਬ ਬੋਲਦੇ ਸਨ। ਮਾਤਾ-ਪਿਤਾ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਹੁੰਦਾ ਸੀ। ਦੀਪਕ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦੀ ਬਜਾਇ ਦੁੱਖਾਂ-ਤਕਲੀਫ਼ਾਂ ਨਾਲ ਅੰਧੇਰ ਵਿੱਚ ਬਦਲ ਕੇ ਰੱਖ ਦਿੱਤਾ ਸੀ।

ਗਰਮੀਆਂ ਦੇ ਦਿਨ ਸਨ, ਰਾਮਦੀਨ ਦਿਨ ਦੇ ਸ਼ਿਖਰ ਦੁਪਹਿਰੇ ਇਕੱਲਾ ਬੈਠਾ ਇੱਟਾਂ ਪੱਥ ਰਿਹਾ ਸੀ। ਫੂਲਵਤੀ ਉਸਦੇ ਨਾਲ ਨਹੀਂ ਸੀ। ਕਈ ਹੋਰ ਮਜ਼ਦੂਰ ਵੀ ਇੱਟਾਂ ਦੀ ਪੱਥਾਈ ਕਰ ਰਹੇ ਸਨ। ਰਾਮਦੀਨ ਚੁੱਪ-ਚਾਪ ਆਪਣਾ ਕੰਮ ਕਰ ਰਿਹਾ ਸੇ। ਰਾਮਦੀਨ ਬਹੁਤ ਹੀ ਉਦਾਸ ਸੀ। ਉਸਦੀ ਉਦਾਸੀ ਦਾ ਇੱਕੋ-ਇੱਕ ਕਾਰਨ ਘਰ ਵਿੱਚ ਪੈਸਿਆਂ ਦੀ ਤੰਗੀ ਸੀ। ਫੂਲਵਤੀ ਬਹੁਤ ਬੀਮਾਰ ਸੀ। ਉਸ ਕੋਲ ਉਸਦੀ ਦਵਾਈ ਲਿਆਉਣ ਲਈ ਪੈਸੇ ਨਹੀਂ ਸਨ। ਪੁੱਤਰ ਉਨ੍ਹਾਂ ਦਾ ਕੋਈ ਕੰਮ ਕਰ ਕੇ ਰਾਜ਼ੀ ਨਹੀਂ ਸੀ।

ਦੁਪਹਿਰ ਦੀ ਰੋਟੀ ਦਾ ਸਮਾਂ ਹੋ ਚੁੱਕਾ ਸੀ। ਰਾਮਦੀਨ ਆਪਣੀਆਂ ਹੀ ਸੋਚਾਂ ਦੇ ਵਹਿਣ ਵਿੱਚ ਡੁੱਬਾ ਹੋਇਆ ਸੀ। ਰੋਟੀ ਦਾ ਸਮਾ ਖ਼ਤਮ ਹੋ ਚੁੱਕਾ ਸੀ। ਸਾਰੇ ਮਜ਼ਦੂਰ ਵਾਪਸ ਆ ਕੇ ਕੰਮ 'ਤੇ ਲੱਗ ਗਏ ਸਨ। ਰਾਮਦੀਨ ਕੰਮ ਤਾਂ ਕਰ ਰਿਹਾ ਸੀ ਪਰ ਉਸ ਕੋਲੋਂ ਕੰਮ ਹੋ ਨਹੀਂ ਸੀ ਰਿਹਾ। ਰਾਮਦੀਨ ਦਾ ਕੰਮ ਕਰਨ ਨੂੰ ਦਿਲ ਵੀ ਨਹੀਂ ਸੀ ਕਰ ਰਿਹਾ। ਭੱਠੇ ਦਾ ਮਾਲਕ ਉਧਰ ਗੇੜਾ ਲਗਾਉਣ ਆਇਆ। ਉਸਦਨੇ ਰਾਮਦੀਨ ਨੂੰ ਦੇਖਿਆ ਪਰ ਉਸ ਦੀ ਹਾਲਤ ਨੂੰ ਭਾਂਪ ਨਹੀਂ ਸੀ ਸਕਿਆ।

''ਜ਼ਲਦੀ ਨਾਲ ਹੱਥ ਚਲਾ ਕੰਮ ਚੋਰ ਨਾ ਹੋਵੇ ਤਾਂ ਕਿਸੇ ਥਾਂ ਦਾ? '' ਉਸ ਨੇ ਰਾਮਦੀਨ ਨੂੰ ਝਿੜਕਦਿਆਂ ਹੋਇਆਂ ਕਿਹਾ ਸੀ। ਜਦ ਉਸਨੂੰ ਵਿਚਲੀ ਗੱਲ ਦਾ ਪਤਾ ਲੱਗਾ ਤਾਂ ਉਸਨੂੰ ਰਾਮਦੀਨ ਨਾਲ ਹਮਦਰਦੀ ਹੋਈ। ਉਸਨੇ ਰਾਮਦੀਨ ਨੂੰ ਕੁਝ ਪੈਸੇ ਦਿੱਤੇ ਤੇ ਘਰ ਜਾਣ ਲਈ ਕਿਹਾ। ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਘਰ ਤੋਂ ਕੁਝ ਦੂਰੀ 'ਤੇ ਹੀ ਉਸਨੇ ਆਪਣੇ ਘਰ ਅੱਗੇ ਭੀੜ ਲੱਗੀ ਹੋਈ ਦੇਖੀ।

ਰਾਮਦੀਨ ਤੋਂ ਇਹ ਦੇਖ ਕੇ ਅੱਗੇ ਪੈਰ ਨਹੀਂ ਸੀ ਪੁੱਟਿਆ ਜਾ ਰਿਹਾ, ਕਿਉਂਕਿ ਜਿਸ ਗੱਲ ਦਾ ਉਸ ਨੂੰ ਸ਼ੱਕ ਸੀ ਉਹੀ ਭਾਣਾ ਵਾਪਰ ਚੁੱਕਾ ਸੀ। ਫੂਲਵਤੀ ਨੂੰ ਪੈਸਿਆਂ ਦੀ ਦੁੱਖੋਂ ਦਵਾਈ ਨਸੀਬ ਨਹੀਂ ਸੀ ਹੋ ਸਕੇ। ਇਸ ਲਈ ਉਹ ਹੁਣ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਜਿਹੜੇ ਪੈਸੇ ਮਾਲਕ ਨੇ ਉਸ ਨੂੰ ਫੂਲਵਤੀ ਦੀ ਦਵਾਈ ਲੈਣ ਲਈ ਦਿੱਤੇ ਸਨ, ਉਨ੍ਹਾਂ ਪੈਸਿਆਂ ਦਾ ਰਾਮਦੀਨ ਫੂਲਵਤੀ ਲਈ ਕੱਫ਼ਣ ਖਰੀਦਣਾ ਪੈ ਗਿਆ ਸੀ।

ਦੀਪਕ ਨੂੰ ਆਪਣੀ ਮਾਤਾ ਦੀ ਮੌਤ ਦਾ ਕੋਈ ਬਹੁਤਾ ਅਫ਼ਸੋਸ ਨਹੀਂ ਸੀ ਹੋਇਆ। ਉਹਨੂੰ ਤਾਂ ਬਸ ਨਸ਼ਿਆਂ ਨਾਲ ਹੀ ਪਿਆਰ ਸੀ। ਨਿ ਬੀਤਦੇ ਗਏ। ਰਾਮਦੀਨ ਨੇ ਸੋਚਿਆ ਕਿ ਇਹਦਾ ਵਿਆਹ ਕਰ ਦਿੱਤਾ ਜਾਏ ਤਾਂ ਕਬੀਲਦਾਰੀ ਸਿਰ 'ਤੇ ਪੈ ਜਾਏਗੀ ਤਾਂ ਇਹ ਆਪ ਹੀ ਸੁਧਰ ਜਾਏਗਾ। ਨਾਲ ਹੀ ਇਹਦੀਆਂ ਬੁਰੀਆਂ ਆਦਤਾਂ ਵੀ ਜਾਂਦੀਆਂ ਰਹਿਣਗੀਆਂ।

ਪਰ ਜਿਹੜਾ ਆਦਮੀਂ ਇੱਕ ਵਾਰ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਏ ਤਾਂ ਉਹ ਬੁਰੀਆਂ ਆਦਤਾਂ ਤੋਂ ਆਪਣਾ ਪਿੱਛਾ ਬੜੀ ਮੁਸ਼ਕਲ ਨਾਲ ਛੁਡਾ ਸਕਦਾ ਹੈ। ਦੀਪਕ ਦੇ ਰਿਸ਼ਤੇ ਦੀ ਗੱਲ ਕਈ ਵਾਰ ਚੱਲੀ ਫਿਰ ਵਿੱਚ ਹੀ ਰਿਸ਼ਤੇ ਟੁੱਟਦੇ ਰਹੇ। ਕੋਈ ਵੀ ਰਿਸ਼ਤਾ ਧੁਰ ਨਹੀਂ ਚੜ੍ਹਿਆ। ਇੱਕ ਦਿਨ ਉਹ ਭੁੱਲ-ਭੁਲੇਖੇ ਨਾਲ ਜ਼ਹਿਰੀਲੀ ਜ਼ਹਿਰ ਪੀ ਬੈਠਾ। ਜਿਸ ਨਾਲ ਕਿ ਤੜਪ-ਤੜਪ ਕੇ ਉਸਦੀ ਜ਼ਾਨ ਨਿਕਲ ਗਈ। ਪੁੱਤਰ ਦੀ ਮੌਤ ਨਾਲ ਰਾਮਦੀਨ ਹੁਣ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ।

ਰਾਮਦੀਨ ਹੁਣ ਦੁਨੀਆਂ ਉੱਪਰ ਬਿਲਕੁਲ ਹੀ ਇਕੱਲਾ ਰਹਿ ਗਿਆ ਸੀ। ਬਢਾਪੇ ਦੇ ਵਿੱਚ ਹੁਣ ਉਸਦੇ ਕੋਲੋਂ ਆਪਣਾ ਬੋਝ ਵੀ ਨਹੀਂ ਸੀ ਚੁੱਕਿਆ ਜਾ ਰਿਹਾ। ਪੁੱਤਰ ਦੀ ਮੌਤ ਨਾਲ ਉਹੀ ਇੰਨਾਂ ਟੁੱਟ ਚੁੱਕਾ ਸੀ ਕਿ ਉਹ ਖ਼ੁਦ ਵੀ ਮੰਜ਼ੇ ਨਾਲ ਲੱਗ ਗਿਆ ਸੀ। ਉਹਦਾ ਸਰੀਰ ਵੀ ਹੁਣ ਇੰਨਾਂ ਕਮਜ਼ੋਰ ਹੋ ਚੁੱਕਾ ਸੀ ਕਿ ਉਹ ਮੰਜ਼ੇ ਤੋਂ ਉੱਠ ਨਹੀਂ ਸੀ ਸਕਦਾ। ਹੁਣ ਆਖ਼ਰਕਾਰ ਉਸ ਨੇ ਆਪਣੇ ਦੁੱਖਾਂ ਤੋਂ ਸਦਾ ਲਈ ਨਿਜ਼ਾਤ ਪਾ ਲਈ ਸੀ।

ਪਰਸ਼ੋਤਮ ਲਾਲ ਸਰੋਏ।
ਪਿੰਡ: ਧਾਲੀਵਾਲ-ਕਾਦੀਆਂ,
ਡਾਕਘਰ: ਬਸ਼ਤੀ-ਗੁਜ਼ਾਂ,
ਜਿ਼ਲ੍ਹਾ- ਜਲੰਧਰ।

ਮੋਬਾਇਲ ਨੰਬਰ - 91-92175-44348

ਜਦੋਂ ਉਸਨੇ ਪਿੰਡ 'ਚ ਆਪਣਾ ਪੈਰ ਹੀ ਰੱਖਿਆ ਸੀ, ਮਾਨੋ ਕਿ ਪਿੰਡ 'ਚ ਇੱਕ ਬਹਾਰ ਆ ਗਈ ਹੋਵੇ ਪ੍ਰਤੀਤ ਹੋਣ ਲੱਗਾ ਸੀ। ਉਸਦਾ ਰੂਪ ਬੜਾ ਹੀ ਡੁੱਲ-ਡੁੱਲ ਪੈਂਦਾ ਸੀ। ਤਿੱਖੇ-ਤਿੱਖੇ ਨੈਣਾ ਵਾਲੀ ਪਤਲੀ ਜਿਹੀ ਮੁਟਿਆਰ ਸੀਤੇ ਅਮਲੀ ਦੇ ਘਰ ਵਿਆਹ ਹੋ ਕੇ ਆਈ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਸੀਤੇ ਅਮਲੀ ਦੇ ਘਰ ਇੱਕ ਅਜ਼ੀਬ ਜਿਹੀ ਰੌਸ਼ਨੀ ਆ ਗਈ ਹੋਵੇ।

ਸਾਰੇ ਘਰ ਵਾਲੇ ਉਸ ਨੂੰ ਲੀਲੋ ਹੀ ਕਹਿ ਕੇ ਬੁਲਾਉਂਦੇ ਸਨ। ਉਸਦਾ ਅਸਲ ਨਾਮ ਲੀਲਾ ਰਾਣੀ ਸੀ। ਪਤਾ ਨਹੀਂ ਸ਼ੀਲੇ ਅਮਲੀ ਨੇ ਪਿਛਲੇ ਜਨਮ 'ਚ ਕਿਹੜੇ ਚੰਗੇ ਕਰਮ ਕੀਤੇ ਹੋਏ ਸਨ ਕਿ ਉਸਨੂੰ ਲੀਲੋ ਜਿਹੀ ਸੁਹਣੀ-ਸਨੁੱਖੀ ਤੀਂਵੀਂ ਮਿਲੀ ਸੀ। ਪਿੰਡ 'ਚ ਜਣਾਂ-ਖਣਾਂ ਉਸਨੂੰ ਦੇਖ ਕੇ ਠੰਡੀਆਂ ਆਹਾਂ ਭਰਨ ਲੱਗਦਾ ਸੀ। ਉਸਦਾ ਰੂਪ ਵੀ ਬਹੁਤ ਡੁੱਲ-ਡੁੱਲ ਪੈਂਦਾ ਸੀ।

ਲੀਲੋ, ਜਿਸ ਦਾ ਕਿ ਰੰਗ ਗੋਰਾ, ਹੋਂਠ ਗੁਲਾਬੀ, ਮਾਨੋ ਕਿ ਆਕਾਸ਼ 'ਚੋਂ ਪਰੀ ਉਤਰ ਆਈ ਹੋਵੇ। ਹਰ ਕੋਈ ਜਣਾਂ-ਖਣਾਂ ਉਸਨੂੰ ਦੇਖਦਿਆਂ ਸਾਰ ਹੀ ਸਵਰਗਾ ਦੇ ਝੂਟੇ ਲੈਣ ਲੱਗ ਪੈਂਦਾ ਸੇ। ਕੁਝ ਜ਼ਿਆਦਾ ਉਮਰ ਦੇ ਵੀ ਉਸ ਨੂੰ ਦੇਖਦਿਆਂ ਸਾਰ ਹੀ ਆਪਣੇ ਆਪ ਨੂੰ ਕੋਸਣ ਲੱਗ ਪੈਂਦੇ ਸਨ। ਦਿਲ 'ਚ ਸੋਚਦੇ ਸਨ ਕਿ ਮੈਂ ਬਾਅਦ 'ਚ ਕਿਉਂ ਨਹੀਂ ਜਨਮਿਆ।

ਲੀਲੋ ਵੀ ਹੁਣ ਆਪਣੇ ਹੁਸ਼ਨ ਦਾ ਜਰਾ ਕੁ ਘੁਮੰਡ ਜਿਹਾ ਹੋਣ ਲੱਗ ਪਿਆ ਸੀ। ਸੀਤਾ ਜਿਹੜਾ ਕਿ ਇੱਕ ਅਮਲੀ ਸੀ, ਉਹ ਵੀ ਆਪਣੇ-ਆਪ ਨੂੰ ਭਾਗਾਂ ਵਾਲਾ ਮੰਨਣ ਲੱਗ ਪਿਆ ਸੀ। ਚੰਨ ਜਿਹੀ ਸੁਹਣੀ ਤੇ ਸਨੁੱਖੀ ਮੁਟਿਆਰ ਨੂੰ ਆਪਣੀ ਜੀਵਨ ਸਾਥੀ ਦੇ ਰੂਪ 'ਚ ਪਾ ਕੇ ਉਹ ਬਹੁਤ ਹੀ ਖ਼ੁਸ਼ ਸੀ। ਉਹ ਵੀ ਸੋਚਣ ਲਈ ਮਜ਼ਬੂਰ ਹੋ ਗਿਆ ਸੀ ਕਿ ਅਜਿਹੇ ਕਿਹੜੇ ਉਸਨੇ ਕਰਮ ਕੀਤੇ ਹਨ ਕਿ ਉਸਨੂੰ ਇੰਨੀ ਸੁਹਣੀ ਤੇ ਸਨੁੱਖੀ ਮੁਟਿਆਰ ਪਤਨੀ ਦੇ ਰੂਪ 'ਚ ਨਸ਼ੀਬ ਹੋਈ ਹੈ।
ਅਮਲੀਆਂ ਦੀ ਅਮਲ ਦੀ ਲਟ ਉਨਾਂ ਨੂੰ ਕਿਸੇ ਜੋਗਾ ਵੀ ਨਹੀਂ ਰਹਿਣ ਦਿੰਦੀ। ਬਸ ਇਹੋ ਜਿਹੀ ਗੱਲ ਹੀ ਕੁਝ ਸੀਤੇ ਅਮਲੀ ਨਾਲ ਵਾਪਰ ਰਹੀ ਸੀ। ਉਸ ਦੇ ਨਸ਼ੇ ਕਰਨ ਦੀ ਆਦਤ ਹੀ ਸੀਤੇ ਅਮਲੀ ਨੂੰ ਲੈ ਡੁੱਬੀ ਸੀ। ਉਹ ਹੁਣ ਹੋਰ ਜ਼ਿਆਦਾ ਨਸ਼ਾ ਕਰਨ ਲੱਗ ਗਿਆ ਸੀ। ਨਸ਼ੇ 'ਚ ਜ਼ਿਆਦਾ ਧੁੱਤ ਰਹਿਣ ਲੱਗ ਪਿਆ ਸੀ।

ਪਤੀ ਦੀ ਹਾਲਤ ਨੂੰ ਦੇਖ ਕੇ ਲੀਲੋ ਝੂਰਦੀ ਰਹਿੰਦੀ ਸੀ। ਉਸ ਵਿੱਚ ਹੁਣ ਪਹਿਲਾਂ ਵਾਲ ਸੁਹੱਪਣ ਵੀ ਖ਼ਤਮ ਹੁੰਦਾ ਜਾ ਰਿਹਾ ਸੀ। ਵਿਆਹ ਨੂੰ ਦਸ-ਪੰਦਰਾਂ ਸਾਲ ਹੋ ਗਏ ਸਨ। ਉਸਦੇ ਘਰ ਕੋਈ ਵੀ ਔਲਾਦ ਨਹੀਂ ਸੀ ਹੋਈ। ਉਹਦਾ ਰੰਗ ਪੀਲਾ ਪੈ ਗਿਆ ਸੀ। ਉਸਦੇ ਚਿਹਰੇ ਉੱਪਰ ਵੀ ਪਹਿਲਾਂ ਵਾਲੀ ਚਮਕ ਨਹੀਂ ਸੀ ਰਹੀ। ਉਹ ਤੀਹ-ਬੱਤੀ ਸਾਲ ਦੀ ਉਮਰ 'ਚ ਹੀ ਇੱਕ ਪੁਰਾਣੀ ਬੁੱਢੀ ਦੀ ਤਰ੍ਹਾਂ ਜਾਪਣ ਲੱਗ ਪਈ ਸੀ।

ਨਸ਼ਿਆਂ ਦੀ ਆਦਤ ਸੀਤੇ ਅਮਲੀ ਨੂੰ ਉਸਦੇ ਅੰਤਮ ਸਾਹਾਂ 'ਤੇ ਲੇ ਆਈ ਸੀ। ਗਰਮੀਂ ਦੇ ਦਿਨ ਸਨ। ਸੀਤਾ ਅਮਲੀ ਨਸ਼ੇ ਲਈ ਤੜਪ ਰਿਹਾ ਸੀ। ਉਸਦਾ ਸਰੀਰ ਵੀ ਟੁੱਟਦਾ ਜਾ ਰਿਹਾ ਸੀ। ਉਸਦੇ ਸਾਹ ਚਲ ਰਹੇ ਸਨ। ਬਸ ਗੱਲ ਕੀ ਉਸ ਦਿਨ ਰਾਤ ਨੂੰ ਉਹ ਸੱਤਾ, ਸਵੇਰੇ ਚੜ੍ਹਦਿਆਂ ਦੇਖਿਆ ਗਿਆ ਕਿ ਉਸਦੇ ਸਾਹਾ ਦੀ ਡੋਰ ਟੁੱਟ ਚੁੱਕੀ ਸੀ। ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਾ ਸੀ।

ਲੀਲੋ ਹੁਣ ਸੀਤੇ ਅਮਲੀ ਦੀ ਮੌਤ ਮਗਰੋਂ ਬਿਲਕੁਲ ਹੀ ਇਕੱਲੀ ਜਿਹੀ ਹੋ ਗਈ ਸੀ। ਉਸਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ, ਕਿ ਉਹ ਕੀ ਕਰੇ ਤੇ ਕੀ ਨਾ ਕਰੇ । ਉਸਦੀ ਹਾਲਤ ਪਾਗਲਾਂ ਵਾਂਗ ਹੋ ਗਈ ਸੀ। ਜਿਹੜੇ ਲੋਕ ਉਸਨੂੰ ਦੇਖ ਕੇ ਠੰਡੀਆਂ ਆਹਾਂ ਭਰਦੇ ਸਨ, ਹੁਣ ਉਸ ਦੀ ਹਾਲਤ ਨੂੰ ਦੇਖ ਕੇ ਉਸਦਾ ਮਜ਼ਾਕ ਉਡਾਉਂਦੇ ਸਨ ਪਰ ਕਈਆਂ ਨੂੰ ਤਾਂ ਉਸ 'ਤੇ ਤਰਸ ਵੀ ਆਉਂਦਾ ਆ ਰਿਹਾ ਸੀ।

ਉਸਦਾ ਜੀਵਨ-ਸਾਥੀ ਉਸ ਤੋਂ ਵਿਛੜ ਚੁੱਕਾ ਸੀ। ਉਸਦੇ ਕੋਈ ਵੀ ਔਲਾਦ ਨਹੀਂ ਸੀ ਹੋ ਸਕੀ। ਜੀਵਨ 'ਚ ਆਉਣ ਵਾਲੀਆਂ ਔਕੜਾਂ ਤੇ ਮੁਸ਼ੀਬਤਾਂ ਦਾ ਮੁਕਾਬਲਾ ਕਰਨ ਵਾਸਤੇ ਉਹ ਇਕੱਲੀ ਰਹਿ ਗਈ ਸੀ। ਉਹਦਾ ਕੋਈ ਵੀ ਸਹਾਰਾ ਨਹੀਂ ਸੀ। ਉਹ ਸੋਚ ਰਹੀ ਸੀ: -

''ਵਾਹ ਰੱਬਾ! ਅਜਿਹਾ ਜੀਵਨ ਵੀ ਕਾਹਦਾ ਜੀਵਨ ਹੈ, ਇਸ ਨਾਲੋਂ ਤਾਂ ਮੌਤ ਹੀ ਭਲੀ ਹੈ। ਰੱਬ ਨੇ ਜੇਕਰ ਅਜਿਹੇ ਦੁੱਖ ਦੇਣੇ ਹੀ ਸਨ ਤਾਂ ਇਸ ਦੁਨੀਆਂ 'ਤੇ ਕਿਉਂ ਭੇਜਿਆ ਸੀ। "

ਉਸਦੀ ਇਸ ਮੰਦੀ ਹਾਲਤ ਉੱਪਰ ਪਿੰਡ ਦੇ ਹੀ ਕੁਝ ਸਿਆਣੇ ਬੰਦਿਆਂ ਨੂੰ ਤਰਸ ਆ ਗਿਆ ਸੀ। ਲਾਗਲੇ ਪਿੰਡ ਵਿੱਚ ਭਗਵੰਤ ਨਾਂ ਦਾ ਬੰਦਾ ਰਹਿੰਦਾ ਸੀ। ਜਿਸਦੀ ਪਹਿਲੀ ਪਤਨੀ ਕਿਸੇ ਬਹੁਤ ਵੱਡੀ ਬੀਮਾਰੀ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ। ਪਿੰਡ ਦੇ ਬੰਦਿਆਂ ਨੇ ਕਹਿ ਸੁਣ ਕੇ ਲੀਲੋ ਉਹਦੇ ਘਰ ਬਿਠਾ ਦਿੱਤਾ ਸੀ।

ਭਗਵੰਤ ਕੰਮ ਦਾ ਬੜਾ ਹੀ ਕਰੇਂਦਾ ਸੇ। ਲੀਲੋ ਨੂੰ ਤਾਂ ਆਪਣੇ ਜੀਵਨ-ਸਾਥੀ ਦੇ ਰੂਪ 'ਚ ਪਾ ਕੇ ਉਹ ਬਹੁਤ ਖ਼ੁਸ਼ ਸੀ। ਉਹ ਲੀਲੋ ਨੂੰ ਕਿਸੇ ਵੀ ਗੱਲੋਂ ਨਰਾਜ਼ ਨਹੀਂ ਸੀ ਕਰਦਾ। ਜੋ ਮੰਗਦੀ ਸੀ, ਉਹ ਉਸੇ ਵਕਤ ਉਸਦੇ ਸਾਹਮਣੇ ਲਿਆ ਧਰਦਾ ਸੀ। ਭਗਵੰਤ, ਲੀਲੋ ਦੀ ਹਰ ਇੱਕ ਮੰਗ ਨੂੰ ਪੂਰਾ ਕਰਦਾ ਸੀ।
ਲੀਲੋ ਵੀ ਤਾਂ ਭਗਵੰਤ ਨੂੰ ਆਪਣੇ ਪਤੀ ਦੇ ਰੂਪ 'ਚ ਪਾ ਕੇ ਬਹੁਤ ਹੀ ਖ਼ੁਸ਼ ਸੀ। ਹੁਣ ਉਸਨੂੰ ਕਾਫ਼ੀ ਦੁੱਖਾਂ ਭਰੀ ਜ਼ਿੰਦਗੀ ਤੋਂ ਬਾਅਦ ਇੱਕ ਸੁਖੀ ਸੰਸਾਰ ਮਿਲਿਆ ਸੇ, ਜਿਸ ਦੀ ਕਿ ਉਸਨੇ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਉਹ ਹੁਣ ਆਪਣੇ ਪਤੀ ਭਗਵੰਤ ਨਾਲ ਬਹੁਤ ਹੀ ਖ਼ੁਸ਼ ਸੀ।

ਪਰਸ਼ੋਤਮ ਲਾਲ ਸਰੋਏ
ਪਿੰਡ ਧਾਲੀਵਾਲ-ਕਾਦੀਆਂ,
ਡਾਕਘਰ ਬਸਤੀ-ਗੁਜ਼ਾਂ,
ਜਲੰਧਰ - 144002
ਮੋਬਾਇਲ ਨੰਬਰ : 91-9217544348

 


ਭੱਠਾ ਮਜ਼ਦੂਰ, ਲੀਲੋ
ਪਰਸ਼ੋਤਮ ਲਾਲ ਸਰੋਏ

ਬਨਾਉਟੀ ਰਿਸ਼ਤਾ
ਅਨਮੋਲ ਕੌਰ

ਧੁੱਪ-ਛਾਂ
ਲਾਲ ਸਿੰਘ ਦਸੂਹਾ

ਮੇਰੀਆਂ ਕਹਾਣੀਆਂ ਦੇ ਪਾਤਰ
ਲਾਲ ਸਿੰਘ ਦਸੂਹਾ

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ,  ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ,  ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ,  ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ,  ਸਚਦੇਵਾ ਮੈਡੀਕੋਜ਼,  ਮਲੋਟ ਰੋਡ ਚੌਕ,  ਮੁਕਤਸਰਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ,  ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ,  ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011,  5abi.com