|
|
ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ
ਹੱਕ ਵਿੱਚ ਨਿੱਤਰੇ
ਸਰਦੂਲ ਸਿੰਘ ਮਾਰਵਾ, ਯੂ ਕੇ
(28/12/2020)
|
|
|
|
ਭਾਰਤ ਦੇ ਮੌਜੂਦਾ ਇਤਿਹਾਸ ਵਿੱਚ ਦਿੱਲੀ ਦੇ ਕਿਸਾਨ ਮੋਰਚੇ ਨੇ ਨਵਾਂ
ਇਤਿਹਾਸ ਸਿਰਜ ਕੇ ਰੱਖ ਦਿੱਤਾ ਹੈ ਜਿਸ ਦੇ ਚੱਲਦਿਆਂ, ਪੋਹ ਮਾਘ ਦੇ
ਪਾਲ਼ੇ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲ਼ੇ ਕਿਸਾਨ ਦੀਆਂ ਪੈੜਾਂ ਤੇ
ਚੱਲਦਿਆਂ ਇੰਗਲੈਂਡ ਦੇ ਪੰਜਾਬੀ ਗਾਇਕਾਂ ਵਿੱਚ ਵੀ ਅਥਾਹ ਜੋਸ਼ ਉਮਡਿਆ।
ਕਹਿਰ ਦੇ ਪਾਲ਼ੇ ਵਿੱਚ ਵੀ ਪਾਣੀ ਚਿੱਕੜ ਦੀ ਵੀ ਪ੍ਰਵਾਹ ਨਾ ਕਰਦੇ ਹੋਏ,
ਅੱਧੀ ਦਰਜਨ ਹਰਮਨ ਪਿਆਰੇ, ਚੋਟੀ ਦੇ ਗਾਇਕਾਂ ਨੇ ਪਹਿਲੀ ਵਾਰ ਨਵੀਂ ਪਿਰਤ
ਤੋਰੀ ਹੈ। ਉਨ੍ਹਾਂ ਨੇ ਰਲ਼ ਕੇ ਕਿਸਾਨ ਸੰਘਰਸ਼ ਨੂੰ ਸਮਰਪਿਤ ਸਾਂਝਾ ਗੀਤ
ਗਾ ਕੇ, ਅਤੇ ਫਿਰ ਉਸ ਦੀ ਯਾਦਗਾਰੀ ਵੀਡੀਓ ਬਣਾ ਕੇ ਨਵਾਂ ਇਤਿਹਾਸ ਸਿਰਜਿਆ
ਹੈ। ਇਹ ਵੀਡੀਓ ਇੱਕ ਦੋ ਦਿਨਾਂ ਵਿੱਚ ਹੀ ਸੰਸਾਰ ਦੇ ਸਮੂਹ ਦਰਸ਼ਕਾਂ ਦੇ
ਸਨਮੁੱਖ ਹੋਣ ਜਾ ਰਹੀ ਹੈ। ਸ਼ਿੰਦਰਪਾਲ ਸਿੰਘ ਮਾਹਲ ਦੇ ਲਿਖੇ ਇਸ
ਗੀਤ ਮੇਰੇ ਦੇਸ਼ ਦੇ ਕਿਸਾਨ ਸੂਰਬੀਰ ਓਏ, ਹੱਕ ਸੱਚ ਵਾਲ਼ੀ ਵਾਹ ਦਿਓ ਲਕੀਰ
ਓਏ ! ਨੂੰ ਇੱਕ ਪੰਜਾਬੀ ਫ਼ਾਰਮ ਤੇ ਫਿਲਮਾਇਆ ਗਿਆ। ਗੀਤ ਦੇ ਬੋਲਾਂ ਨੂੰ
ਸ੍ਵਰਬੱਧ ਇੰਗਲੈਂਡ ਦੇ ਮਹਾਨ ਸੰਗੀਤਕਾਰ ਅਤੇ ਗਾਇਕ ਕੁਲਵੰਤ ਸਿੰਘ ਭਮਰਾ
ਨੇ ਕੀਤਾ ਹੈ। ਗੀਤ ਦੇ ਜਜਬਾਤਾਂ ਦੀ ਗਰਜ ਨੂੰ ਮਹਿਸੂਸਦਿਆਂ ਹਰ ਗਾਇਕ ਨੇ
ਜ਼ੋਰਦਾਰ ਤੇ ਬੁਲੰਦ ਅਵਾਜ਼ ਵਿੱਚ ਗਾ ਕੇ ਕਿਸਾਨ ਮੋਰਚੇ ਪ੍ਰਤੀ ਆਪਣਾ
ਬਣਦਾ ਫਰਜ਼ ਅਦਾ ਕੀਤਾ ਹੈ। ਗੀਤ ਗਾਉਣ ਵਾਲ਼ੀਆਂ ਦਮਦਾਰ ਅਵਾਜ਼ਾਂ ਵਿੱਚ
ਕੁਲਵੰਤ ਸਿੰਘ ਭਮਰਾ, ਸਰਦਾਰਾ ਸਿੰਘ ਗਿੱਲ (ਬ੍ਰਮਿੰਘਮ) ਸ਼ਿੰਦਾ ਸੁਰੀਲਾ,
ਪਰਗਣ ਸਿੰਘ ਭੰਡਾਲ (ਕਵੈਂਟਰੀ) ਕੇਬੀ ਸਿੰਘ ਢੀਂਡਸਾ ਅਤੇ ਦੀਪੀ ਸਿੰਘ
(ਲੈੱਸਟਰ) ਆਦਿ ਦੇ ਨਾਮ ਜ਼ਿਕਰਯੋਗ ਹਨ। ਗੀਤ ਦੀ ਫਿਲਮਸਾਜ਼ੀ ਲਈ
ਮੰਨੇ ਪ੍ਰਮੰਨੇ ਕੈਮਰਾਮੈਨ ਸ. ਵੀਰਭਾਨ ਸਿੰਘ ਨੇ ਆਪਣੀ ਵੀਡੀਓਗ੍ਰਾਫੀ ਦੇ
ਕਮਾਲ ਦਿਖਾਏ ਹਨ। ਇਸ ਉੱਦਮੀ ਉਪ੍ਰਾਲੇ ਨੂੰ ਹਿੰਮਤੀ ਹੱਲਾਸ਼ੇਰੀ ਦੇਣ
ਵਾਲ਼ੀ ਸੰਸਥਾ ਪੰਜਾਬੀ ਵਿਕਾਸ ਮੰਚ ਯੂ.ਕੇ. ਦੇ ਮੀਡੀਆ ਡਾਇਰੈਕਟਰ ਸ.
ਸਰਦੂਲ ਸਿੰਘ ਮਾਰਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦਿੱਲੀ ਵਿੱਚ
ਚੱਲ ਰਹੇ ਮਹਾਨ ਕਿਸਾਨ ਏਕਤਾ ਸੰਘਰਸ਼ ਨੇ ਸੰਸਾਰ ਦੇ ਹਰ ਸੁਹਿਰਦ ਪੰਜਾਬੀ
ਨੂੰ ਝੰਜੋੜਿਆ ਹੈ ਤੇ ਜਾਗਰੂਕ ਕੀਤਾ ਹੈ। ਇਸ ਸੰਘਰਸ਼ ਦਾ ਹਰ ਪੰਜਾਬੀ
ਜੀਵਨ, ਪੰਜਾਬੀ ਸੋਚ ਅਤੇ ਸਿਆਸਤ ਉੱਤੇ ਪ੍ਰਤੱਖ ਅਤੇ ਸਾਕਾਰਤਮਿਕ ਅਸਰ
ਜ਼ਰੂਰ ਪਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪ੍ਰਦੇਸਾਂ ਵਿੱਚ ਹੋਣ ਦੇ
ਬਾਵਜੂਦ ਵੀ ਪੰਜਾਬ ਦੇ ਲੇਕਾਂ ਨਾਲ਼ ਮੋਹ ਪਿਆਰ ਰੱਖਣ ਵਾਲ਼ੇ ਪੰਜਾਬੀ
ਜੁਸ਼ੀਲੇ ਨੌਜਵਾਨਾਂ ਦੀ ਇਸ ਵਿਲੱਖਣ ਪੇਸ਼ਕਸ਼ ਨੂੰ ਸੰਸਾਰ ਭਰ ਦੇ ਪੰਜਾਬੀ
ਜ਼ਰੂਰ ਸਰਾਹੁਣਗੇ ਅਤੇ ਹੱਲਾਸ਼ੇਰੀ ਦੇਣਗੇ ।
|
|
|
|
|
|
|
|
|
ਇੰਗਲੈਂਡ
ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ
ਸਰਦੂਲ ਸਿੰਘ ਮਾਰਵਾ, ਯੂ ਕੇ |
ਇਪਟਾ,
ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ ਤੇ ਕਲਮਕਾਰਾਂ ਨੇ
ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ,
27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ
ਰਾਬਿੰਦਰ ਸਿੰਘ ਰੱਬੀ, ਪੰਜਾਬ |
ਨਨਕਾਣਾ
ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ
ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ
ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ |
ਅਮਰੀਕਾ
ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ
ਕੌਰ, ਹਰਦੀਪ ਸਿੰਘ ਸੋਢੀ |
ਸਿੱਖ
ਸੰਗਤ ਵੱਲੋਂ ਨਨਕਾਣਾ ਸਾਹਿਬ 'ਚ ਹਿੰਦੋਸਤਾਨ 'ਚ ਚਲ ਰਹੇ ਕਾਲੇ ਖੇਤੀ
ਕਨੂੰਨਾਂ ਦੇ ਵਿਰੋਧ 'ਚ ਪੈਦਲ ਰੋਸ ਮਾਰਚ
ਜਨਮ ਸਿੰਘ, ਨਨਕਾਣਾ ਸਾਹਿਬ |
ਨਨਕਾਣਾ
ਸਾਹਿਬ ਵਿਖੇ ਭਾਰਤ ਦੇ ਸ਼ਾਂਤਮਈ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ
ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਜਨਮ ਸਿੰਘ, ਨਨਕਾਣਾ ਸਾਹਿਬ |
ਸਕਾਟਲੈਂਡ
ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖਿਲਾਫ਼ ਰੋਸ
ਪ੍ਰਦਰਸ਼ਨ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗੁਰੂ
ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ
ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ |
ਕਿਸਾਨਾ
ਦੇ ਹੱਕ-ਸੱਚ ਦੀ ਲੜਾਈ ਅਤੇ ਸੰਘਰਸ਼ ਵਿਚ ਇਪਟਾ, ਪੰਜਾਬ ‘ਕਲਾ ਲੋਕਾਂ ਲਈ’
ਦੇ ਆਪਣੇ ਸਿਧਾਂਤ ਮੁਤਾਬਿਕ ਕਰੇਗੀ ਹਮਾਇਤ
ਰਾਬਿੰਦਰ ਸਿੰਘ ਰੱਬੀ, ਪੰਜਾਬ |
ਹਡਰਸਫੀਲਡ,
ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020
ਕੇਵਲ ਸਿੰਘ ਜਗਪਾਲ, ਯੂ ਕੇ |
‘ਦਿਸ਼ਾ’
ਵਲੋਂ ਵਰਚੂਅਲ ਪੰਜਾਬੀ ਔਰਤ ਕਾਵਿ - ਉਤਸਵ
ਭਿੰਦਰ ਜਲਾਲਾਬਾਦੀ, ਲੰਡਨ |
ਆਸਟ੍ਰੇਲੀਆ
ਵੱਸਦੇ ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ
ਕਰਵਾਈ ਬਾਲ ਪੁਸਤਕ ਮਨਦੀਪ ਖੁਰਮੀ,
ਮੋਗਾ |
ਸਾਊਥਾਲ
ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ "ਗੁਰੂ ਨਾਨਕ ਰੋਡ"
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
'ਇਪਟਾ'
ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ ਮਹੀਨੇ
ਕਰਵਾਉਣ ਦਾ ਫੈਸਲਾ ਰਾਬਿੰਦਰ ਸਿੰਘ
ਰੱਬੀ, ਜਲੰਧਰ |
ਪੰਜਾਬੀ
ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ
ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ
ਪੰਜਾਬੀ ਸਾਹਿਤ ਸਭਾ ਬਠਿੰਡਾ |
"ਪੰਜਾਬੀ
ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ
ਸ. ਸਰਦੂਲ ਸਿੰਘ ਮਾਰਵਾ, ਯੂ ਕੇ |
ਬ੍ਰੈਡਫੋਰਡ
ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
|
ਪ੍ਰਸਿਧ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ |
ਪ੍ਰਸਿਧ
ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ
ਵਿਚ ਸ਼ਰਧਾਂਜਲੀ ਸਮਾਰੋਹ ਮੋਹਨ
ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ |
ਐਡਿਨਬਰਾ
ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ
ਸੰਵਾਦ ਰਚਾਇਆ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗਲਾਸਗੋ
ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ
ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ |
ਗੁਰੂਦਵਾਰਾ
ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ
ਗਿਆ ਵਿੱਕੀ ਮੋਗਾ, ਫ਼ਿੰਨਲੈਂਡ |
|
|
|
|
|
|
|
|