ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਸਿੱਖ ਸੰਗਤ ਵੱਲੋਂ ਨਨਕਾਣਾ ਸਾਹਿਬ 'ਚ ਹਿੰਦੋਸਤਾਨ 'ਚ ਚਲ ਰਹੇ ਕਾਲੇ ਖੇਤੀ ਕਨੂੰਨਾਂ ਦੇ ਵਿਰੋਧ 'ਚ ਪੈਦਲ ਰੋਸ ਮਾਰਚ
 ਜਨਮ ਸਿੰਘ, ਨਨਕਾਣਾ ਸਾਹਿਬ      (09/12/2020)

 


17ਨਨਕਾਣਾ ਸਾਹਿਬ : ਪਾਕਿਸਤਾਨ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ  ਗੁਰਦੁਆਰਾ ਸ੍ਰੀ ਜਨਮ ਅਸਥਾਨ ਤੋਂ ਵਿਸ਼ਾਲ ਰੈਲੀ ਕੀਤੀ ਗਈ 'ਤੇ ਉਪਰੰਤ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸਮੂਹ ਨਨਕਾਣਾ ਸਾਹਿਬ ਦੀ ਸੰਗਤ ਤੋਂ ਇਲਾਵਾ ਲਾਹੌਰ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ।

ਇਸ ਰੈਲੀ ਵਿੱਚ ਉਚੇਚੇ ਤੋਰ 'ਤੇ ਨਨਕਾਣਾ ਸਾਹਿਬ ਦੇ ਮੁਸਲਿਮ, ਮਸੀਹ ਅਤੇ ਹਿੰਦੂਆਂ ਤੋਂ ਇਲਾਵਾ ਗੁਰੂ ਨਾਨਕ ਜੀ ਮਿਸ਼ਨ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਸਟਰ ਬਲਵੰਤ ਸਿੰਘ ਸਹਿਤ ਭਾਗ ਲਿਆ।

ਗੁਰਦੁਅਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਵੱਖ-ਵੱਖ ਬੁਲਾਰਿਆ ਨੇ ਆਪਣੇ-ਆਪਣੇ ਵੀਚਾਰ ਰੱਖੇ ਜਿਸ ਵਿੱਚ ਚਲ ਰਹੇ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸ੍ਰ, ਅਮੀਰ ਸਿੰਘ ਜਰਨਲ ਸਕੱਤਰ (ਪੀ.ਐਸ.ਜੀ.ਪੀ.ਸੀ) ਨੇ ਕਿਹਾ ਕਿ ਹਿੰਦੋਸਤਾਨ ਸਰਕਾਰ ਵੱਲੋਂ ਲਾਗੂ ਕੀਤੇ ਤਿੰਨੇ ਆਰਡੀਨੈਸ ਰੱਦ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਮੁੱਚੇ ਕਿਸਾਨ ਅੰਦੋਲਨ ਵਿੱਚ ਪੰਜਾਬ ਵੱਲੋਂ ਦਿਖਾਈ ਜਾ ਰਹੀ ਇੱਕਮੁਠਤਾ ਅਤੇ ਕੀਤੇ ਜਾ ਰਹੇ ਅੰਦੋਲਨ ਦੀ ਸਲਾਘਾ ਕੀਤੀ ਗਈ।

ਕਿਸਾਨਾਂ ਦੇ ਸਮਰਥਨ 'ਚ ਨਨਕਾਣਾ ਸਾਹਿਬ ਦੇ ਮੁਸਲਿਮ ਵੀਰਾਂ ਅਤੇ ਅਲਾਮਾ ਸਾਹਿਬਾਨ ਅਤੇ ਮਸੀਹ ਲੀਡਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਹਿੰਦੋਸਤਾਨ ਦੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਆਪਣੇ ਸਮਰਥਨ ਦਾ ਐਲਾਨ ਕੀਤਾ ਅਤੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਨੂੰ ਵੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਮੌਕੇ ਬੁਲਾਉਣ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਨੇ ਆਖਿਆ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਚਾਹੀਦਾ ਹੈ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਡਟਕੇ ਪਹਿਰਾ ਦੇਣ ਅਤੇ ਕੇਂਦਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ। ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆਂ 'ਚ ਵੱਸਣ ਵਾਲਾ ਹਰ ਪੰਜਾਬੀ ਤੁਹਾਡੇ ਨਾਲ ਖੜ੍ਹਾ ਹੈ ਪਰ ਕਿਸਾਨ ਵੀਰੋ ਇਤਿਹਾਸ ਨੂੰ ਯਾਦ ਰੱਖਿਓ ਦਿੱਲੀ ਧੋਖੇਬਾਜ ਵੀ ਬਹੁਤ ਹੈ।

ਸ੍ਰ. ਜਨਮ ਸਿੰਘ ਨੇ ਜਿੱਥੇ ਯੂ.ਐਨ.ਓ ਅਤੇ ਟਰੂਡੋ ਦਾ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ 'ਤੇ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਦੁਨੀਆਂ ਭਰ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਤਾਂ ਕਿ ਅੰਨ ਦਾਤੇ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਅੱਜ ਦੇ ਦਿਨ ਸਾਨੂੰ ਉਨ੍ਹਾਂ ਖਿਡਾਰੀਆਂ ਕਵੀਆਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਜਿੰਨ੍ਹਾਂ ਨੇ ਹਿੰਦੋਸਤਾਨ ਦੀ ਸਰਕਾਰ ਵੱਲੋਂ ਮਿਲੇ ਬਹੁਤ ਵੱਡੇ-ਵੱਡੇ ਐਵਾਰਡਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਲੱਤ ਮਾਰ ਦਿੱਤੀ ਅਤੇ ਵਾਪਸ ਕਰ ਦਿੱਤੇ।

ਕੀਰਤਨ ਦੀ ਸੇਵਾ ਗੁਰਦੁਅਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੀਡੀ ਲਾਹੌਰ ਤੋਂ ਆਏ ਭਾਈ ਮਨਿੰਦਰ ਸਿੰਘ ਜੀ ਦੇ ਜੱਥੇ ਨੇ ਰਸ-ਭਿੰਨੇ ਕੀਰਤਨ ਨਾਲ ਨਿਭਾਈ। ਸਟੇਜ ਸੈਕਟਰੀ ਅਤੇ ਅਰਦਾਸ ਦੀ ਸੇਵਾ ਗ੍ਰੰਥੀ ਪ੍ਰੇਮ ਸਿੰਘ ਜੀ ਨੇ ਨਿਭਾਈ ਅਤੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ ਲਈ ਅਰਦਾਸ ਤੋਂ ਬਾਅਦ ਰੈਲੀ ਵਿੱਚ ਟਰੈਕਟਰਾਂ ਸਹਿਤ ਬਹੁਤ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਜਿਸ ਵਿੱਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਕੇਅਰਟੇਕਰ ਅਤੀਕ ਗਿਲਾਨੀ, ਸ੍ਰ. ਮਸਤਾਨ ਸਿੰਘ ਸਾਬਕਾ ਪ੍ਰਧਾਨ (ਪੀ.ਐਸ.ਜੀ.ਪੀ.ਸੀ) ਗ੍ਰੰਥੀ ਭਾਈ ਦਇਆ ਸਿੰਘ, ਸ੍ਰ. ਤਰਨ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ) ਸ੍ਰ, ਮਨਿੰਦਰ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ) ਸ੍ਰ, ਸਰੂਪ ਸਿੰਘ ਮੁੱਖ ਸੇਵਾਦਾਰ ਜਲਘਰ, ਸ੍ਰ. ਬੂਟਾ ਸਿੰਘ ਗ੍ਰੰਥੀ ਕਿਆਰਾ ਸਾਹਿਬ, ਸ੍ਰ, ਚਰਨ ਸਿੰਘ ਗ੍ਰੰਥੀ ਗੁਰਦੁਆਰਾ ਮਾਲ ਜੀ ਸਾਹਿਬ, ਸ੍ਰ, ਸੁਖਬੀਰ ਸਿੰਘ ਗ੍ਰੰਥੀ ਗੁਰਦੁਆਰਾ ਬਾਲਲੀਲਾ ਸਾਹਿਬ, ਸ੍ਰ. ਹਰਭਜਨ ਸਿੰਘ ਗ੍ਰੰਥੀ ਗੁਰਦੁਆਰਾ ਪੱਟੀ ਸਾਹਿਬ, ਸ੍ਰ. ਸੰਤ ਸਿੰਘ  ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਛੇਂਵੀ, ਸ੍ਰ. ਹੀਰਾ ਸਿੰਘ ਗ੍ਰੰਥੀ ਗੁਰਦੁਆਰਾ ਤੰਬੂ ਸਾਹਿਬ।

ਸਭ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਨਾਹਰੇ ਲਗਾਏ। ਬੱਚਿਆਂ ਵੱਲੋਂ ਲਗਾਏ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਰਾਜ ਕਰੇਗਾ ਖਾਲਸਾ ਦੇ ਜੈਕਾਰਿਆਂ ਨਾਲ ਪੂਰਾ ਬਜ਼ਾਰ ਗੂੰਜ ਰਿਹਾ ਸੀ।ਕਿਸਾਨ ਮਜ਼ਦੂਰ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੰਤ ਵਿੱਚ ਨਿਰਵੈਰ ਗਤਕਾ ਦਲ ਦੇ ਗੁਰੂਜੋਗਾ ਸਿੰਘ ਨੇ ਆਈ ਹੋਈ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।  

17-1
 
17-2
 
17-3
 
17-4
 
17-5
 
17-6
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

17-1ਸਿੱਖ ਸੰਗਤ ਵੱਲੋਂ ਨਨਕਾਣਾ ਸਾਹਿਬ 'ਚ ਹਿੰਦੋਸਤਾਨ 'ਚ ਚਲ ਰਹੇ ਕਾਲੇ ਖੇਤੀ ਕਨੂੰਨਾਂ ਦੇ ਵਿਰੋਧ 'ਚ ਪੈਦਲ ਰੋਸ ਮਾਰਚ  
ਜਨਮ ਸਿੰਘ, ਨਨਕਾਣਾ ਸਾਹਿਬ
16ਨਨਕਾਣਾ ਸਾਹਿਬ ਵਿਖੇ ਭਾਰਤ ਦੇ ਸ਼ਾਂਤਮਈ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ  
ਜਨਮ ਸਿੰਘ, ਨਨਕਾਣਾ ਸਾਹਿਬ
ਗਲਾਸਗੋਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
14ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
13ਕਿਸਾਨਾ ਦੇ ਹੱਕ-ਸੱਚ ਦੀ ਲੜਾਈ ਅਤੇ ਸੰਘਰਸ਼ ਵਿਚ ਇਪਟਾ, ਪੰਜਾਬ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਮੁਤਾਬਿਕ ਕਰੇਗੀ ਹਮਾਇਤ  
ਰਾਬਿੰਦਰ ਸਿੰਘ ਰੱਬੀ, ਪੰਜਾਬ  
ਸਾਰਾਗੜ੍ਹੀ1ਹਡਰਸਫੀਲਡ, ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020  
ਕੇਵਲ ਸਿੰਘ ਜਗਪਾਲ, ਯੂ ਕੇ
ਦਿਸ਼ਾ‘ਦਿਸ਼ਾ’ ਵਲੋਂ ਵਰਚੂਅਲ ਪੰਜਾਬੀ ਔਰਤ ਕਾਵਿ - ਉਤਸਵ
ਭਿੰਦਰ ਜਲਾਲਾਬਾਦੀ, ਲੰਡਨ
10ਆਸਟ੍ਰੇਲੀਆ ਵੱਸਦੇ ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ ਕਰਵਾਈ ਬਾਲ ਪੁਸਤਕ
ਮਨਦੀਪ ਖੁਰਮੀ, ਮੋਗਾ
09ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ "ਗੁਰੂ ਨਾਨਕ ਰੋਡ"
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ipta1'ਇਪਟਾ' ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ ਮਹੀਨੇ ਕਰਵਾਉਣ ਦਾ ਫੈਸਲਾ
ਰਾਬਿੰਦਰ ਸਿੰਘ ਰੱਬੀ, ਜਲੰਧਰ 
07ਪੰਜਾਬੀ ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ  
ਪੰਜਾਬੀ ਸਾਹਿਤ ਸਭਾ ਬਠਿੰਡਾ  
channi"ਪੰਜਾਬੀ ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ  
ਸ. ਸਰਦੂਲ ਸਿੰਘ ਮਾਰਵਾ,  ਯੂ ਕੇ  
09ਬ੍ਰੈਡਫੋਰਡ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
PALIਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ 
03ਪ੍ਰਸਿਧ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ 
 ਮੋਹਨ ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ
edinburghਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
glasgowਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
finlandਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)