|
|
ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ
ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ
ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ
ਜਨਮ ਸਿੰਘ, ਨਨਕਾਣਾ ਸਾਹਿਬ
(17/12/2020)
|
|
|
|
ਨਨਕਾਣਾ
ਸਾਹਿਬ- ਕਿਸਾਨਾਂ ਵੱਲੋਂ ਕਈ ਮਹੀਨਿਆਂ ਤੋਂ ਭਾਰਤ ਦੀ ਕੇਂਦਰ ਸਰਕਾਰ
ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਕਿਸਾਨਾਂ ਦੇ ਹੱਕ 'ਚ
ਨਨਕਾਣਾ ਸਾਹਿਬ ਵਿਖੇ ਵੀ ਰੋਸ ਰੈਲੀ ਕੱਢੀ ਗਈ ਸੀ। ਅੱਜ ਜਿੱਥੇ ਇਹ ਖ਼ਬਰ
ਅੱਗ ਦੀ ਤਰ੍ਹਾਂ ਫੈਲ ਗਈ, ਕਿ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਰੋਸ 'ਚ
'ਕੁੰਡਲੀ ਬਾਰਡਰ' ਵਾਲੇ ਕਿਸਾਨੀ ਮੋਰਚੇ 'ਤੇ ਇਸ ਪੋਹ ਦੇ ਮਹੀਨੇ 'ਚ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ
ਦੀਆਂ ਘੋੜੀਆਂ ਸੁਨਾਉਣ ਵਾਲੀ, ਦਸਮੇਸ਼ ਪਿਤਾ ਅਤੇ ਉਨ੍ਹਾਂ ਦੇ ਦੁਲਾਰਿਆਂ
ਦੀਆਂ ਕੁਰਬਾਨੀਆਂ ਦੇ ਰੰਗ 'ਚ ਰੰਗੀ ਰੂਹ ਸੰਤ ਬਾਬਾ ਰਾਮ ਸਿੰਘ ਸੀਂਘੜਾ
ਵਾਲੇ 'ਇਕ ਸੀ ਅਜੀਤ ਇਕ ਸੀ ਜੁਝਾਰ' ਕਿਸ ਰੰਗ ਵਿੱਚ ਗਾਉਂਦੇ ਸਨ। ਉਸ ਦਾ
ਪਤਾ ਅੱਜ ਲੱਗਾ ਜਦੋਂ ਕਲਗੀਧਰ ਦੇ ਬੋਲ 'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ
ਪੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਸ਼ਾਇਦ ਜੀਵਤ
ਕਈ ਹਜ਼ਾਰ ਜਦੋਂ ਆਪ ਜੀ ਪੜ੍ਹਦੇ ਹੋਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਠੰਢੀਆਂ
ਰਾਤਾਂ ਵਿੱਚ ਸੜਕਾ 'ਤੇ ਰੁਲਦੇ ਕੰਬਦੇ ਕਿਸਾਨਾਂ ਦੇ ਬੱਚਿਆਂ, ਬਜ਼ੁਰਗਾਂ,
ਮਾਤਾਵਾਂ, ਭੈਣਾਂ ਚੋਂ ਕਲਗੀਧਰ ਦੇ ਪੁੱਤਰ ਤੇ ਧੀਆਂ ਨਜ਼ਰ ਆਉਂਦੀਆਂ ਹੋਣਗੇ
ਤੇ ਉਹ ਇਹ ਗੰਮ-ਦੁੱਖ ਬਰਦਾਸ਼ਤ ਨਾ ਕਰਦੇ ਹੋਏ ਫ਼ੈਸਲਾ ਕਰ ਬੈਠੇ ਕਿ ਜੇ ਮੈਂ
ਹੋਰ ਕੁਝ ਨਹੀਂ ਕਰ ਸਕਦਾ ਹਾਂ ਤਾਂ ਆਪਣਾ ਹੀ ਬਲਿਦਾਨ ਦੇ ਦੇਵਾ।
ਜਿੱਥੇ ਸ਼ਹੀਦ ਦਾ ਖੂਨ ਡੁੱਲਦਾ ਹੈ ਉੱਥੇ ਹਜ਼ਾਰਾਂ ਸ਼ਹੀਦ ਜਨਮ ਲੈਂਦੇ
ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਗੋਲੀ ਕਿਉਂ ਮਾਰੀ ਉੱਤੇ ਸਵਾਲ ਖੜ੍ਹੇ ਕਰਨ
ਵਾਲੀ ਵੀ ਸਾਡੇ 'ਚੋਂ ਹੀ ਹੋਣਗੇ। ਜੋ ਸਵਾਲ ਕਰਨਗੇ। ਲੇਕਿਨ ਉਨ੍ਹਾਂ ਦੇ
ਬੋਲੇ ਆਖ਼ਰੀ ਬੋਲਾ ਅਤੇ ਉਨ੍ਹਾਂ ਵੱਲੋਂ ਲਿਖੀ ਚਿੱਠੀ ਦੀ ਲਿਖ਼ਤ ਤੋਂ ਸਾਫ਼
ਸਪੱਸ਼ਟ ਹੁੰਦਾ ਹੈ ਕਿ ਸੱਚ-ਮੁੱਚ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ
ਜਾ ਰਹੇ ਜ਼ੁਲਮਾਂ ਤੋਂ ਆਪ ਜੀ ਬਹੁਤ ਜ਼ਿਆਦਾ ਦੁਖੀ ਹੋ ਗਏ ਸਨ। ਸੜਕਾਂ ਤੇ
ਰੁਲਦੇ ਕਿਸਾਨਾਂ ਚੋਂ ਸ਼ਾਇਦ ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਰੁਲਦਾ
ਦੇਖ ਰਹੇ ਸਨ।
ਸੰਤ ਬਾਬਾ ਰਾਮ ਸਿੰਘ ਜੀ ਸੁਰਤਿ ਦੀ ਉਡਾਰੀ ਕਿੰਨੀ
ਉੱਚੀ ਪਹੁੰਚ ਚੁੱਕੀ ਸੀ। ਇਹ ਸ਼ਾਇਦ ਉਹੀ ਦੱਸ ਸਕਦੇ ਹਨ। ਪਾਕਿਸਤਾਨ ਸਿੱਖ
ਗੁਰਦੁਅਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਸਿੱਖ ਸੰਗਤ, ਪੰਜਾਬੀ ਸਿੱਖ
ਸੰਗਤ, ਗੁਰਦੁਅਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਵੱਲੋਂ ਇਕ ਵਾਰ
ਫੇਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਕੀਤੇ ਜਾ ਰਹੇ
ਜ਼ੁਲਮਾਂ ਦੀ ਨਿਖੇਦੀ ਕੀਤੀ ਗਈ ਅਤੇ ਸੁਨੇਹਾ ਦਿੱਤਾ ਗਿਆ ਕਿ ਸੰਤ ਬਾਬਾ
ਰਾਮ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ ਕਿਸਾਨੀ ਸੰਘਰਸ਼ 'ਚ ਇਕ ਨਵਾਂ ਰੰਗ
ਭਰੇਗੀ, ਉਹ ਰੰਗ ਫ਼ਤਹਿਯਾਬੀ ਦਾ ਰੰਗ ਹੋਵੇਗਾ।
ਆਪ ਜੀ ਵੱਲੋਂ
ਲਿਖੇ ਆਖਰੀ ਬੋਲ ਘਰ-ਘਰ ਗੁੰਜਣਗੇ- ਸਰਕਾਰ ਨਿਆਂ ਨਹੀਂ ਦੇ ਰਹੀ,
ਸਰਕਾਰੇ ਇਹ ਜ਼ੁਲਮ ਹੈ.. ਸਰਕਾਰੇ ਜ਼ੁਲਮ ਕਰਨਾ ਪਾਪ ਹੈ। ਅਤੇ ਕਿਸਾਨ ਵੀਰੋਂ
! ਜ਼ੁਲਮ ਸਹਿਣਾ ਵੀ ਪਾਪ ਹੈ। ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਜ਼ੁਲਮ
ਦੇ ਖ਼ਿਲਾਫ਼ ਅਵਾਜ਼ ਹੈ। ਕਿਰਤੀ ਕਿਸਾਨ ਦੇ ਹੱਕ ਵਿੱਚ ਅਵਾਜ਼ ਹੈ। ਸਮੂਹ
ਸੰਗਤਾਂ ਵੱਲੋਂ ਬੇਨਤੀ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ।
janamsinghnankanasahib@gmail.com
|
|
|
|
|
|
|
|
ਨਨਕਾਣਾ
ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ
ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ
ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ |
ਅਮਰੀਕਾ
ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ
ਕੌਰ, ਹਰਦੀਪ ਸਿੰਘ ਸੋਢੀ |
ਸਿੱਖ
ਸੰਗਤ ਵੱਲੋਂ ਨਨਕਾਣਾ ਸਾਹਿਬ 'ਚ ਹਿੰਦੋਸਤਾਨ 'ਚ ਚਲ ਰਹੇ ਕਾਲੇ ਖੇਤੀ
ਕਨੂੰਨਾਂ ਦੇ ਵਿਰੋਧ 'ਚ ਪੈਦਲ ਰੋਸ ਮਾਰਚ
ਜਨਮ ਸਿੰਘ, ਨਨਕਾਣਾ ਸਾਹਿਬ |
ਨਨਕਾਣਾ
ਸਾਹਿਬ ਵਿਖੇ ਭਾਰਤ ਦੇ ਸ਼ਾਂਤਮਈ ਕਿਸਾਨਾਂ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ
ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਜਨਮ ਸਿੰਘ, ਨਨਕਾਣਾ ਸਾਹਿਬ |
ਸਕਾਟਲੈਂਡ
ਦੇ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਭਾਰਤ ਸਰਕਾਰ ਖਿਲਾਫ਼ ਰੋਸ
ਪ੍ਰਦਰਸ਼ਨ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗੁਰੂ
ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ
ਮਨਦੀਪ ਖੁਰਮੀ ਹਿੰਮਤਪੁਰਾ,
ਗਲਾਸਗੋ |
ਕਿਸਾਨਾ
ਦੇ ਹੱਕ-ਸੱਚ ਦੀ ਲੜਾਈ ਅਤੇ ਸੰਘਰਸ਼ ਵਿਚ ਇਪਟਾ, ਪੰਜਾਬ ‘ਕਲਾ ਲੋਕਾਂ ਲਈ’
ਦੇ ਆਪਣੇ ਸਿਧਾਂਤ ਮੁਤਾਬਿਕ ਕਰੇਗੀ ਹਮਾਇਤ
ਰਾਬਿੰਦਰ ਸਿੰਘ ਰੱਬੀ, ਪੰਜਾਬ |
ਹਡਰਸਫੀਲਡ,
ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020
ਕੇਵਲ ਸਿੰਘ ਜਗਪਾਲ, ਯੂ ਕੇ |
‘ਦਿਸ਼ਾ’
ਵਲੋਂ ਵਰਚੂਅਲ ਪੰਜਾਬੀ ਔਰਤ ਕਾਵਿ - ਉਤਸਵ
ਭਿੰਦਰ ਜਲਾਲਾਬਾਦੀ, ਲੰਡਨ |
ਆਸਟ੍ਰੇਲੀਆ
ਵੱਸਦੇ ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ
ਕਰਵਾਈ ਬਾਲ ਪੁਸਤਕ ਮਨਦੀਪ ਖੁਰਮੀ,
ਮੋਗਾ |
ਸਾਊਥਾਲ
ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ "ਗੁਰੂ ਨਾਨਕ ਰੋਡ"
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
'ਇਪਟਾ'
ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ ਮਹੀਨੇ
ਕਰਵਾਉਣ ਦਾ ਫੈਸਲਾ ਰਾਬਿੰਦਰ ਸਿੰਘ
ਰੱਬੀ, ਜਲੰਧਰ |
ਪੰਜਾਬੀ
ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ
ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ
ਪੰਜਾਬੀ ਸਾਹਿਤ ਸਭਾ ਬਠਿੰਡਾ |
"ਪੰਜਾਬੀ
ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ
ਸ. ਸਰਦੂਲ ਸਿੰਘ ਮਾਰਵਾ, ਯੂ ਕੇ |
ਬ੍ਰੈਡਫੋਰਡ
ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
|
ਪ੍ਰਸਿਧ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ |
ਪ੍ਰਸਿਧ
ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ
ਵਿਚ ਸ਼ਰਧਾਂਜਲੀ ਸਮਾਰੋਹ ਮੋਹਨ
ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ |
ਐਡਿਨਬਰਾ
ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ
ਸੰਵਾਦ ਰਚਾਇਆ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ |
ਗਲਾਸਗੋ
ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ
ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ |
ਗੁਰੂਦਵਾਰਾ
ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ
ਗਿਆ ਵਿੱਕੀ ਮੋਗਾ, ਫ਼ਿੰਨਲੈਂਡ |
|
|
|
|
|
|
|
|