ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਪੰਜਾਬੀ ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ
 ਪੰਜਾਬੀ ਸਾਹਿਤ ਸਭਾ ਬਠਿੰਡਾ      (10/03/2020)

 


07

 

 'ਪੰਜਾਬੀ ਸਾਹਿਤ ਸਭਾ ਬਠਿੰਡਾ' ਵੱਲੋਂ 'ਪੰਜਾਬ ਕਲਾ ਪ੍ਰੀਸ਼ਦ' ਦੇ ਅਦਾਰੇ 'ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ' ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ ਲਾਭ ਸਿੰਘ ਖੀਵਾ ਨੇ ਕੀਤੀ ਅਤੇ ਰਿਪਦੁਮਨ ਸਿੰਘ ਰੂਪ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ 'ਪੰਜਾਬ ਕਲਾ ਪ੍ਰੀਸ਼ਦ' ਦੇ ਮਾਧਿਅਮ ਅਧਿਕਾਰੀ ਨਿੰਦਰ ਘੁਗਿਆਣਵੀ, ਡਾ ਜੀਤ ਸਿੰਘ ਜੋਸ਼ੀ ਅਤੇ ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਤ ਸਨ।

ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਾਰੀਆਂ ਹੀ ਅਹਿਮ ਸ਼ਖਸੀਅਤਾਂ ਨੂੰ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ। ਪ੍ਰਧਾਨਗੀ ਮੰਡਲ ਵੱਲੋਂ 'ਟੀਚਰ ਹੋਮ' ਅਦਾਰੇ ਦਾ ਮੈਗਜ਼ੀਨ 'ਸਹੀ ਬੁਨਿਆਦ' ਰਿਲੀਜ਼ ਕੀਤਾ ਅਤੇ ਲਛਮਣ ਸਿੰਘ ਮਲੂਕਾ ਨੇ ਇਸ ਮੈਗਜ਼ੀਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਭਾ ਦੇ ਪ੍ਰਧਾਨ ਜੇ ਸੀ ਪਰਿੰਦਾ ਵੱਲੋਂ ਇਸ ਸਮਾਗਮ ਵਿੱਚ ਹਾਜ਼ਰੀਨ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ।

ਇਸ ਉਪਰੰਤ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਇਸ ਸਮਾਗਮ ਦੀ ਰੂਪਰੇਖਾ ਉਲੀਕਣ ਬਾਰੇ ਵਿਸਥਾਰ ਰੂਪ ਵਿੱਚ ਦਸਦਿਆਂ ਕਿਹਾ ਕਿ ਸੰਤੋਖ ਸਿੰਘ ਧੀਰ ਮਾਲਵੇ ਦੀ ਖ਼ਾਸ ਕਰਕੇ ਬਠਿੰਡੇ ਦੀ ਧਰੋਹਰ ਹੈ । ਸਾਹਿਤ ਸਭਾ ਦੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਵੱਲੋਂ ਸੰਤੋਖ ਸਿੰਘ ਧੀਰ ਦੀ ਕਵਿਤਾ ' ਸਦਾ ਨਹੀਂ ਰਹਿਣੀ ਰਾਤ' ਤਰੰਨਮ ਚ ਗਾ ਕੇ ਸਮਾਗਮ ਨੂੰ ਅੱਗੇ ਵਧਾਇਆ।

ਉੱਘੇ ਲੇਖਕ ਨਿੰਦਰ ਘੁਗਿਆਣਵੀ ਨੇ ਸੰਤੋਖ ਸਿੰਘ ਧੀਰ ਨਾਲ ਆਪਣੇ ਨਿੱਘੇ ਸੰਬੰਧਾਂ ਦੀ ਚਰਚਾ ਕਰਦਿਆਂ ਉਨ੍ਹਾਂ ਬਾਰੇ ਬੜੀਆਂ ਹੀ ਭਾਵਪੂਰਤ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਸੈਮੀਨਾਰ ਨੂੰ ਅੱਗੇ ਤੋਰਦਿਆਂ ਡਾ ਜੀਤ ਸਿੰਘ ਜੋਸ਼ੀ ਨੇ ਕਿਹਾ ਕਿ ਧੀਰ ਸੱਚ, ਸੁਹਜ ਤੇ ਸਲੀਕੇ ਦੇ ਧਾਰਨੀ ਸਨ ਉਹ ਆਪਣੇ ਆਪ ਨੂੰ ਕਿਸੇ ਇੱਕ ਵਿਧਾ ਦਾ ਲੇਖਕ ਨਹੀਂ ਸਗੋਂ ਸਾਹਿਤਕਾਰ ਧੀਰ ਅਖਵਾਉਣਾ ਪਸੰਦ ਕਰਦੇ ਸਨ। ਉਨ੍ਹਾਂ ਨੇ ਧੀਰ ਦੀਆਂ ਕਹਾਣੀਆਂ ਦੇ ਪਾਤਰਾਂ ਦੀਆਂ ਗੱਲਾਂਬਾਤਾਂ ਰਾਹੀਂ ਉਨ੍ਹਾਂ ਦੀ ਉਸਾਰੂ ਸੋਚ ਬਾਰੇ ਬਾਖ਼ੂਬੀ ਚਾਨਣਾ ਪਾਇਆ।

ਸੰਤੋਖ ਸਿੰਘ ਧੀਰ ਬਾਰੇ ਬੋਲਦਿਆਂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੇ ਕਿਹਾ ਕਿ ਉਨ੍ਹਾਂ ਨੇ ਹੰਢਾਈਆਂ ਗੱਲਾਂ ਅਤੇ ਲੋਕਾਈ ਦੇ ਦਰਦ ਨੂੰ ਹੀ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ। ਉਹ ਦੱਬੇ ਕੁਚਲੇ ਲੋਕਾਂ ਦੀ ਅਗਵਾਈ ਕਰਨ ਵਾਲੇ ਕਵੀ ਸਨ ਅਤੇ ਉਹ ਆਪਣੀਆਂ ਲਿਖਤਾਂ ਰਾਹੀਂ ਸਦਾ ਅਮਰ ਰਹਿਣਗੇ।

ਕਹਾਣੀਕਾਰ ਅਤਰਜੀਤ ਅਤੇ ਭੂਰਾ ਸਿੰਘ ਕਲੇਰ ਨੇ ਵੀ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਤੇ ਆਪਣੀ ਵਿਸ਼ਲੇਸ਼ਣਾਤਮਿਕ ਚਰਚਾ ਕੀਤੀ। ਸੰਤੋਖ ਸਿੰਘ ਧੀਰ ਦੇ ਭਤੀਜੇ ਰੰਜੀਵਨ ਨੇ ਹੀਣਿਆਂ 'ਚ ਨਵੀਂ ਰੂਹ ਫੂਕਦੀ ' ਸੱਚ ਤੂੰ ਐਨਾ ਬੋਲ' ਅਤੇ ' ਅਮੁੱਲਿਆ" ਕਵਿਤਾ ਸੁਣਾ ਕੇ ਸਰੋਤਿਆਂ ਦੀ ਵਾਹਵਾ ਖੱਟੀ।

ਸਮਾਗਮ ਦੇ ਮੁੱਖ ਮਹਿਮਾਨ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਰਿਪਦੁਮਨ ਸਿੰਘ ਰੂਪ ਨੇ ਉਨ੍ਹਾਂ ਦੀਆਂ ਵੱਖ ਵੱਖ ਕਵਿਤਾਵਾਂ ਬਾਰੇ ਉਨ੍ਹਾਂ ਦੀ ਲਿਖਣ ਸ਼ੈਲੀ ਅਤੇ ਲਿਖਣ ਦੇ ਵੱਖ ਵੱਖ ਪੜਾਵਾਂ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ। ਉਨ੍ਹਾਂ ਨੇ 'ਉੱਡ ਰਿਹਾ ਹੈ ਬਾਜ' ਸੰਸਾਰੀਕਰਨ ਦੀ ਬਾਤ ਪਾਉਂਦੀ ਸੰਤੋਖ ਸਿੰਘ ਧੀਰ ਦੀ ਕਵਿਤਾ ਅਤੇ ਕਸ਼ਮੀਰ ਵਾਰੇ ਲਿਖੀ ਆਪਣੀ ਕਵਿਤਾ ਸਰੋਤਿਆਂ ਦੇ ਸਨਮੁੱਖ ਰੱਖੀ। ' ਫ਼ਿਕਰ ਨਾ ਕਰੀਂ ਵੀਰ' ਧੀਰ ਸਾਹਿਬ ਦੇ ਸਮੁੱਚੇ ਜੀਵਨ ਤੇ ਝਾਤ ਪਾਉਂਦੀ ਕਵਿਤਾ ਸਮਾਗਮ ਦਾ ਸਿਖਰ ਹੋ ਨਿਬੜੀ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਲਾਭ ਸਿੰਘ ਖੀਵਾ ਨੇ 'ਪੰਜਾਬੀ ਸਾਹਿਤ ਸਭਾ' ਦੇ ਮਾਣਮੱਤੇ ਇਤਿਹਾਸ ਨੂੰ ਚੇਤੇ ਕਰਦਿਆਂ ਇਸ ਨੂੰ ਸਾਹਿਤਕ ਜਗਤ ਦਾ ਥੰਮ੍ਹ ਦੱਸਿਆ। ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਮਨਾਉਣਾ ਸਾਡੇ ਲੇਖਕਾਂ ਦਾ ਫਰਜ਼ ਬਣਦਾ ਹੈ। ਕਿਸੇ ਮਰਹੂਮ ਸਾਹਿਤਕਾਰ ਨੂੰ ਉਨ੍ਹਾਂ ਦੀਆਂ ਕਿਰਤਾਂ ਰਾਹੀਂ ਯਾਦ ਕਰਨਾ ਬੜੇ ਫਕਰ ਵਾਲੀ ਗੱਲ ਹੁੰਦੀ ਹੈ । ਧੀਰ ਸਾਹਿਬ ਨੂੰ ਪੈਦਾ ਕਰਨ ਵਾਲੇ ਹਾਲਾਤਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ।

ਇਸ ਤੋਂ ਬਾਅਦ ਸਾਹਿਤ ਸਭਾ ਬਠਿੰਡਾ ਵੱਲੋਂ ਸਾਰੀਆਂ ਹੀ ਸ਼ਖਸੀਅਤਾਂ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।

ਸਮਾਗਮ ਦੇ ਅਖੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਭੋਲਾ ਸਿੰਘ ਸ਼ਮੀਰੀਆ ਨੇ ਸਾਰੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡਾ ਪਰਮਜੀਤ ਰੋਮਾਣਾ, ਵਿਕਾਸ ਕੌਸ਼ਲ, ਡਾ ਰਵਿੰਦਰ ਸੰਧੂ, ਰਣਜੀਤ ਗੌਰਵ, ਮਨਜੀਤ ਬਠਿੰਡਾ, ਅਜੀਤ ਸਿੰਘ ਰਾਹੀ, ਖੁਸ਼ਵੰਤ ਬਰਗਾੜੀ, ਮਨਪ੍ਰੀਤ ਟਿਵਾਣਾ, ਗੁਰਦੇਵ ਖੋਖਰ, ਜਰਨੈਲ ਭਾਈਰੂਪਾ, ਪ੍ਰੋਫੈਸਰ ਅਮਨਦੀਪ ਸੇਖੋਂ,ਗੁਰਪ੍ਰੀਤ ਰੱਲੀ, ਸੱਚਪ੍ਰੀਤ ਕੌਰ, ਸੁਖਮੰਦਰ ਭਾਗੀਵਾਂਦਰ,ਗੁਰਦੇਵ ਖੋਖਰ, ਜਸਪਾਲ ਜੱਸੀ, ਬਲਵਿੰਦਰ ਬਾਘਾ, ਸੁਰਿੰਦਰਪ੍ਰੀਤ ਘਣੀਆ, ਜਸਵੀਰ ਅਕਲੀਆ, ਦਵੀ ਸਿੱਧੂ, ਹਰਭਜਨ ਸੇਲਬਰਾ ਅਤੇ ਹਰਦਰਸ਼ਨ ਸੋਹਲ ਆਦਿ ਹਾਜ਼ਰ ਸਨ।

ਸਟੇਜ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਰਣਬੀਰ ਰਾਣਾ ਨੇ ਬਾਖੂਬੀ ਨਿਭਾਈ।

07

 
07

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

07ਪੰਜਾਬੀ ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ  
ਪੰਜਾਬੀ ਸਾਹਿਤ ਸਭਾ ਬਠਿੰਡਾ  
channi"ਪੰਜਾਬੀ ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ  
ਸ. ਸਰਦੂਲ ਸਿੰਘ ਮਾਰਵਾ,  ਯੂ ਕੇ  
09ਬ੍ਰੈਡਫੋਰਡ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
PALIਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ 
03ਪ੍ਰਸਿਧ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ 
 ਮੋਹਨ ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ
edinburghਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
glasgowਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
finlandਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)