ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ        (25/02/2020)

 


PALI

 

ਐਤਵਾਰ 23 ਫਰਵਰੀ ਵਾਲੇ ਦਿਨ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ, ਸਰੀ ਵਿੱਚ ਮਨਾਇਆ। ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦਾ ਸੰਚਾਲਨ ਐਲ ਏ ਮੈਥੀਸਨ ਸੈਕੰਡਰੀ ਸਕੂਲ ਵਿੱਚ ਪੰਜਾਬੀ ਅਧਿਆਪਕ ਅਤੇ ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ।

ਕਵਾਂਟਲਿਨ ਪੌਲੀਟਿਕਨਿਕ ਯੂਨੀਵਰਸਿਟੀ ਦੇ ਅਗਜੈਕਟਿਵ ਡਾਇਰੈਕਟਰ ਸ਼੍ਰੀ ਸਟੀਵ ਲਵਰਨ ਨੇ ਸਮਾਗਮ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਅਸੀਂ ਆਦਿਵਾਸੀਆਂ ਦੀ ਅਸਪੁਰਦ ਜ਼ਮੀਨ (ਅਨਸੀਡਡ ਟੈਰੇਟਰੀ) ’ਤੇ ਇਕੱਤਰ ਹੋਏ ਹਾਂ। ਉਨ੍ਹਾਂ ਨੇ ਸਾਰੇ ਸ੍ਰੋਤਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਯੂਨੀਵਰਸਿਟੀ ਪੰਜਾਬੀ ਦੇ ਇਸ ਸਲਾਨਾ ਸਮਾਗਮ ਦੀ ਹਿੱਸੇਦਾਰ ਬਣਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ। ਦੀਪਕ ਬਿਨਿੰਗ ਫਾਊਂਡੇਸ਼ਨ ਵਲੋਂ ਪਾਲ ਬਿਨਿੰਗ ਨੇ ਵੀ ਸ੍ਰੋਤਿਆਂ ਦਾ ਸਵਾਗਤ ਕੀਤਾ ਅਤੇ ਫਾਊਂਡੇਸ਼ਨ ਵਲੋਂ ਯੂ ਬੀ ਸੀ ਅਤੇ ਕਵਾਂਟਲਿਨ ਯੂਨੀਵਰਿਸਟੀਆਂ ਵਿਚ ਸ਼ੁਰੂ ਕੀਤੀਆਂ ਸਕਾਲਰਸ਼ਿੱਪਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਾਜ਼ਰ ਸ੍ਰੋਤਿਆਂ ਨਾਲ ਪਲੀ ਦੇ ਕਾਰਜਾਂ ਸਬੰਧੀ ਵੀ ਕੁਝ ਜਾਣਕਾਰੀ ਸਾਂਝੀ ਕੀਤੀ।

ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਇਸ ਸੰਸਥਾ ਦੇ ਬੋਰਡ ਮੈਂਬਰਾਂ, ਜਿਨ੍ਹਾਂ ਵਿੱਚ ਡਾ. ਸਾਧੂ ਬਿਨਿੰਗ, ਪਾਲ ਬਿਨਿੰਗ, ਪ੍ਰਭਜੋਤ ਕੌਰ, ਰਜਿੰਦਰ ਪੰਧੇਰ, ਹਰਮਨ ਪੰਧੇਰ, ਦਯਾ ਜੌਹਲ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ ਅਤੇ ਡਾ. ਕਮਲਜੀਤ ਕੌਰ ਕੈਂਬੋ ਹਨ, ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਕਨੇਡਾ ਵਿੱਚ ਪੰਜਾਬੀ ਦਾ ਭਵਿੱਖ ਬਹੁਤ ਉੱਜਲਾ ਹੈ ਅਤੇ ਇਹ ਕਨੇਡਾ ਦੇ ਕਈ ਨਗਰਾਂ, ਜਿੱਥੇ ਪੰਜਾਬੀ ਵਸੋਂ ਭਾਰੀ ਗਿਣਤੀ ਵਿੱਚ ਹੈ, ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਦਾਖਲਾ ਦਿਵਾਉਣ ਤਾਂ ਕਿ ਹੋਰ ਸਕੂਲਾਂ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ। ਉਨ੍ਹਾਂ ਨੇ ਪਲੀ ਵੱਲੋਂ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਪੰਜਾਬੀ ਸਾਹਿਤਕਾਰਾਂ, ਸ਼੍ਰੀ ਜਸਵੰਤ ਸਿੰਘ ਕੰਵਲ, ਡਾ ਦਲੀਪ ਕੌਰ ਟਿਵਾਣਾ, ਸ਼੍ਰੀ ਇੰਦਰ ਸਿੰਘ ਖਾਮੋਸ਼ ਅਤੇ ਡਾ ਸੁਰਜੀਤ ਹਾਂਸ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉੱਘੇ ਚਿੰਤਕ ਡਾ ਸਾਧੂ ਸਿੰਘ ਨੇ ਪੰਜਾਬੀ ਬੋਲੀ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਦਾ ਸ਼ਬਦ ਭੰਡਾਰ ਬਹੁਤ ਅਮੀਰ ਹੈ ਅਤੇ ਉਨ੍ਹਾਂ ਨੂੰ ਹੋਰ ਜ਼ਬਾਨਾਂ ਵਿੱਚੋਂ ਪੰਜਾਬੀ `ਚ ਤਰਜਮਾਂ ਕਰਦਿਆਂ ਕਦੇ ਵੀ ਕਿਸੇ ਸ਼ਬਦ ਦੀ ਤੋਟ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਿਗਵੇਦ ਵਰਗੇ ਗ੍ਰੰਥ ਦੀ ਰਚਨਾ ਪੰਜਾਬੀ ਖਿੱਤੇ ਵਿੱਚ ਹੀ ਹੋਈ। ਉਨ੍ਹਾਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ, ਵਸੇ ਰਸੇ ਘਰ ਬਾਰ ਤੇਰਾ, ਮੀਆਂ ਲਾਲ਼ਾ ਤੇ ਸਰਦਾਰ ਤੇਰਾ, ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬੀ ਬੋਲੀ ਫਿਰਕਿਆਂ ਤੋਂ ਪਾਰ ਹੈ।

ਸਰੀ ਸਕੂਲ ਬੋਰਡ ਦੀ ਸ਼ਾਨਾ ਰੌਸ, ਡਾਇਰੈਕਟਰ ਆਫ ਇੰਸਟਰੱਕਸ਼ਨਜ਼, ਨੇ ਕਿਹਾ ਕਿ ਮਾਂ ਬੋਲੀ ਬੱਚੇ ਦੇ ਵਿਅਕਤੀਤਵ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰੀ ਦੇ ਸਕੂਲਾਂ ਵਿੱਚ 75000 ਵਿੱਚੋਂ 23 ਪ੍ਰਤੀਸ਼ਤ ਬੱਚੇ ਪੰਜਾਬੀ ਮੂਲ ਦੇ ਹਨ ਅਤੇ ਇਨ੍ਹਾਂ ਵਿੱਚੋਂ 1477 ਬੱਚੇ ਸਰੀ ਦੇ ਪੰਜ ਐਲੀਮੈਂਟਰੀ ਅਤੇ ਅੱਠ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਦੇ ਹਨ।

ਸਰੀ ਸ਼ਹਿਰ ਦੇ ਸਕੂਲ ਟਰੱਸਟੀ ਸ਼੍ਰੀ ਗੈਰੀ ਥਿੰਦ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਰੀ ਦੇ ਦੋ ਸਕੂਲਾਂ ਵਿੱਚ ਪੰਜਾਬੀ ਜਮਾਤਾਂ ਲਈ ਲੋੜੀਂਦੇ ਬੱਚੇ ਨਾ ਹੋਣ ਕਰਕੇ ਜਮਾਤਾਂ ਬੰਦ ਕਰਨੀਆਂ ਪਈਆਂ।

ਇਸ ਸਮਾਗਮ ਵਿੱਚ  ਸਰੀ ਦੇ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਪੜ੍ਹਦੇ ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਗੀਤ ਗਾਏ। ਪ੍ਰਿੰਸਸ ਮਾਰਗਰੇਟ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਕਲੇਰ ਨੇ ਆਪਣਾ ਹੀ ਲਿਖਿਆ ਹੋਇਆ ਗੀਤ, ਬੂਟੇ ਵੀ ਸੁੱਕ ਗਏ ਤਿੱਤਲੀਆਂ ਵੀ ਰੁੱਸੀਆਂ, ਲੈ ਕੇ ਤੂੰ ਆ ਜਾ ਬਹਾਰ ਵੇ, ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਗਾਇਆ। ਸੇਮੀਆਮੂਹ ਸੈਕੰਡਰੀ ਸਕੂਲ ਦੀ ਮਹਿਕਪ੍ਰੀਤ ਕੌਰ ਧਾਲੀਵਾਲ ਨੇ 'ਪ੍ਰਦੇਸੀ ਵਸਦੇ ਪੰਜਾਬੀਓ' ਨਾਂ ਦੀ ਕਵਿਤਾ ਪੜ੍ਹੀ। ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੀ ਸਹਿਜਪ੍ਰੀਤ ਕੌਰ ਧਾਲੀਵਾਲ ਦੀ ਕਵਿਤਾ ਦਾ ਸਿਰਲੇਖ ਸੀ: ਮਾਂ ਬੋਲੀ ਸਿਖਾਦੇ ਮਾਏ ਮੇਰੀਏ। ਐਨਵਰ ਕਰੀਕ ਸੈਕੰਡਰੀ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥੀ ਸੁਖਮਨ ਕੌਰ ਕੰਬੋਅ ਨੇ ਸੁਖਵਿੰਦਰ ਅਮ੍ਰਿਤ ਦੀ ਕਵਿਤਾ, ਫੁੱਲਾਂ ਵਰਗੀਓ ਕੁੜੀਓ' ਨੂੰ ਬਹੁਤ ਹੀ ਦਰਦੀਲੀ ਅਵਾਜ਼ ਵਿੱਚ ਪੇਸ਼ ਕੀਤਾ। ਗਰੀਨ ਟਿੰਬਰਜ਼ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਸਾਹਿਬ ਸਿੰਘ ਕੰਬੋਅ ਨੇ 'ਜੇ ਵੱਡਿਆਂ ਦਾ ਮੰਨੀਏ ਕਹਿਣਾ' ਨਾਂ ਦੀ ਕਵਿਤਾ ਰਵਾਨਗੀ ਨਾਲ ਸੁਣਾਈ। ਸਿੰਡਰਿਕ ਐਲਿਮੈਂਟਰੀ ਸਕੂਲ ਤੋਂ ਕਿੰਡਰਗਾਰਟਨ ਜਮਾਤ ਦੀ ਨੰਨੀ ਮੁੰਨੀ ਭਵੀਨ ਕੌਰ ਗਿੱਲ ਨੇ 'ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ ' ਖੂਬਸੂਰਤ ਅੰਦਾਜ਼ ਵਿੱਚ ਸੁਣਾਈ।

ਕਵਿਤਾ ਅਤੇ ਕਹਾਣੀ ਮੁਕਾਬਲੇ ਵਿੱਚ ਬੱਚਿਆਂ ਨੇ ਤਿੰਨ ਕਵਿਤਾਵਾਂ ਅਤੇ ਤਿੰਨ ਕਹਾਣੀਆਂ ਦਾ ਪਾਠ ਕੀਤਾ। ਕਹਾਣੀ ਮੁਕਾਬਲੇ ਵਿੱਚ ਪ੍ਰਿੰਸਸ ਮਾਰਗ੍ਰੇਟ ਸੈਕੰਡਰੀ ਸਕੂਲ ਤੋਂ ਗੁਰਨੂਰ ਕੌਰ ਦੀ ਕਹਾਣੀ 'ਲੋਕ ਕੀ ਕਹਿਣਗੇ' ਨੂੰ ਪਹਿਲਾ, ਇਸੇ ਹੀ ਸਕੂਲ ਤੋਂ ਅਵਨੀਤ ਕੌਰ ਸਮਰਾ ਦੀ ਕਹਾਣੀ 'ਪਹਿਚਾਣ' ਨੂੰ ਦੂਜਾ ਅਤੇ ਐਲ ਏ ਮੈਥੀਸਨ ਸੈਕੰਡਰੀ ਸਕੂਲ ਤੋਂ ਗੁਰਲੀਨ ਕੌਰ ਦੀ ਕਹਾਣੀ 'ਸਿਆਣੀ ਧੀ' ਨੂੰ ਤੀਜਾ ਸਥਾਨ ਮਿਲਿਆ।  ਕਵਿਤਾ ਮੁਕਾਬਲੇ ਵਿੱਚ ਅਮਰੀਨ ਕੌਰ ਔਲਖ ਦੀ ਕਵਿਤਾ 'ਜੇ ਮੈਂ ਪੰਛੀ ਹੋਵਾਂ' ਨੂੰ ਪਹਿਲਾ, ਗੁਰਨੂਰ ਕੌਰ ਔਲਖ ਦੀ ਕਵਿਤਾ 'ਪ੍ਰਮਾਤਮਾ ਦੀ ਰਚਨਾ' ਨੂੰ ਦੂਜਾ ਅਤੇ ਹਰਲਾਜ ਕੌਰ ਦੀ ਕਵਿਤਾ 'ਸਨੋਅ ਪੈਂਦੀ ਦੇਖ' ਨੂੰ ਤੀਜਾ ਸਥਾਨ ਮਿਲਿਆ। ਇਹ ਤਿੰਨੋਂ ਖਾਲਸਾ ਸੈਕੰਡਰੀ ਸਕੂਲ ਸਰੀ ਦੀਆਂ ਵਿਦਿਆਰਥਣਾਂ ਹਨ।

ਦੀਪਕ ਬਿਨਿੰਗ ਫਾਊਂਡੇਸ਼ਨ ਵਲੋਂ ਇਨ੍ਹਾਂ ਮੁਕਾਬਿਲਆਂ ਵਿੱਚ ਪਹਿਲੇ ਸਥਾਨ ਵਾਲੇ ਨੂੰ ਸੌ ਡਾਲਰ, ਦੂਜੇ ਸਥਾਨ ਲਈ ਪਝੱਤਰ ਡਾਲਰ ਤੇ ਤੀਜੇ ਸਥਾਨ ਲਈ ਪੰਜਾਹ ਡਾਲਰ ਇਨਾਮ ਵਜੋਂ ਦਿੱਤੇ ਗਏ। ਇਸ ਮੁਕਾਬਲੇ ਨੂੰ ਪੰਜਾਬੀ ਲੇਖਕ ਸ਼੍ਰੀ ਅਮਰੀਕ ਪਲਾਹੀ, ਕਵਿੰਦਰ ਚਾਂਦ ਅਤੇ ਸੁਰਿੰਦਰਪਾਲ ਕੌਰ ਬਰਾੜ ਨੇ ਜੱਜ ਕੀਤਾ। ਭਾਈਚਾਰੇ ਦੀ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਵੀ ਸਮਾਗਮ ਵਿੱਚ ਹਾਜ਼ਰ ਸਨ: ਬੀ ਸੀ ਦੇ ਲੇਬਰ ਮਨਿਸਟਰ ਸ਼੍ਰੀ ਹੈਰੀ ਬੈਂਸ ਅਤੇ ਐਮ ਐਲ ਏ ਰਚਨਾ ਸਿੰਘ, ਡਾਕਟਰ ਰਘਬੀਰ ਸਿੰਘ, ਜਰਨੈਲ ਸਿੰਘ ਸੇਖਾ, ਸੁਖਵੰਤ ਹੁੰਦਲ ਅਤੇ ਡਾਕਟਰ ਰਾਜਵੰਤ ਚਿਲਾਨਾ।
 
ਸਮਾਗਮ ਦੇ ਅਖੀਰ ਵਿੱਚ ਪਲੀ ਦੇ ਵਾਈਸ ਪ੍ਰੈਜ਼ੀਡੈਂਟ ਡਾ ਸਾਧੂ ਬਿਨਿੰਗ ਨੇ ਇਸ ਸਮਾਗਮ ਦੇ ਸਹਿਯੋਗ ਲਈ ਕਵਾਂਟਲਿਨ ਯੂਨੀਵਰਸਿਟੀ, ਦੀਪਕ ਬਿਨਿੰਗ ਫਾਊਂਡੇਸ਼ਨ ਦੇ ਨਾਲ ਨਾਲ ਸਾਰੇ ਵਲੰਟੀਅਰਾਂ ਤੇ ਖਾਸ ਕਰ ਜਸ ਬਿਨਿੰਗ ਦਾ ਆਪਣੇ ਘਰ ਪਲੀ ਦੀਆਂ ਮੀਟਿੰਗਾਂ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬੀ ਮੀਡੀਏ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਮੀਡੀਏ ਵਲੋਂ ਬੋਲੀ ਨਾਲ ਸਬੰਧਤ ਹਰ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਮਿਨਸਤਰਨੇ ਹਰਪ੍ਰੀਤ ਸੇਖਾ ਤੇ ਮੱਖਣ ਟੁੱਟ ਦਾ ਸਮਾਗਮ ਦੀਆਂ ਤਸਵੀਰਾਂ ਖਿੱਚਣ ਲਈ ਵੀ ਧੰਨਵਾਦ ਕੀਤਾ। ਇਸ ਵਾਰ ਰਜਿੰਦਰ ਪੰਧੇਰ ਹੋਰਾਂ ਦੀ ਕੋਸ਼ਸ਼ ਨਾਲ ਡੇੜ ਸੌ ਤੋਂ ਵੱਧ ਕਿਤਾਬਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵੰਡੀਆਂ ਗਈਆਂ। ਇਹ ਕਿਤਾਬਾਂ ਸਥਾਨਕ ਲੇਖਕਾਂ ਸ਼੍ਰੀ ਮੋਹਨ ਗਿੱਲ, ਹਰਚੰਦ ਬਾਗੜੀ ਹੋਰਾਂ ਵਲੋਂ ਦਾਨ ਕੀਤੀਆਂ ਗਈਆਂ ਅਤੇ ਨਾਲ ਹੀ ਰਜਿੰਦਰ ਪੰਧੇਰ ਹੋਰਾਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਵੀ ਕਿਤਾਬਾਂ ਇਸ ਮਕਸਦ ਲਈ ਸ਼ਾਮਲ ਕੀਤੀਆਂ। ਅਖੀਰ ਵਿਚ ਸਾਧੂ ਬਿਨਿੰਗ ਨੇ ਕਿਹਾ ਕਿ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਵਿਚ ਤੀਜੇ ਨੰਬਰ ’ਤੇ ਬੋਲੀ ਜਾਣ ਵਾਲੀ ਬੋਲੀ ਹੈ ਤੇ ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਸ ਨੂੰ ਕਨੇਡਾ ਪੱਧਰ ’ਤੇ ਕਨੇਡੀਅਨ ਬੋਲੀ ਵਜੋਂ ਮਾਨਤਾ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਪਲੀ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਪਰ ਲੋੜ ਹੈ ਕਿ ਇਹ ਮੰਗ ਸਮੁੱਚੇ ਭਾਈਚਾਰੇ ਵਲੋਂ ਉਠਾਈ ਜਾਵੇ ਤਾਂਕਿ ਸਾਡੇ ਭਾਈਚਾਰੇ ’ਚੋਂ ਚੁਣੇ ਹੋਏ ਸਿਆਸੀ ਨੇਤਾ ਇਸ ਵੱਲ ਧਿਆਨ ਦੇਣਾ ਸ਼ੁਰੂ ਕਰਨ।   
 

PALI1

 
PALI2
 
PALI3

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  PALIਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ 
03ਪ੍ਰਸਿਧ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ 
 ਮੋਹਨ ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ
edinburghਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
glasgowਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
finlandਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)