'ਇਪਟਾ' ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ
ਮਹੀਨੇ ਕਰਵਾਉਣ ਦਾ ਫੈਸਲਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ
ਪ੍ਰਕਾਸ਼ ਪੁਰਬ ਨੂੰ ਹੋਵੇਗੀ ਸਮਰਪਿਤ, ਪ੍ਰਬੰਧਕੀ ਕਮੇਟੀ ਦਾ ਗਠਨ ਜਲਦੀ।
ਇਪਟਾ, ਪੰਜਾਬ ਦੇ ਮੁਢਲੇ ਕਾਰਕੁਨ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ
ਦੀ ਰਹਿਨੁਮਾਈ ਹੇਠ ਹੋਈ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਪਟਾ ਦੀ
ਅਹਿਮ ਇਕੱਤਰਤਾ ਹੋਈ ਜਿਸ ਵਿਚ ਲਖਨਊ (ਯੂ.ਪੀ.) ਤੋਂ ਇਪਟਾ ਦੇ ਰਾਸ਼ਟਰੀ
ਜਨਰਲ ਸੱਕਤਰ ਸ੍ਰੀ ਰਾਕੇਸ਼ ਵੈਦਾ, ਪਟਾਨ (ਬਿਹਾਰ) ਤੋਂ ਮੀਤ ਪ੍ਰਧਾਨ ਜਨਾਬ
ਤਨਵੀਰ ਅਖਤਰ, ਰਾਸ਼ਟਰੀ ਕਮੇਟੀ ਮੈਂਬਰ ਇੰਦੋਰ (ਐਮ.ਪੀ.) ਤੋਂ ਵਨੀਤ
ਤਿਵਾੜੀ ਅਤੇ ਦਿੱਲੀ ਤੋਂ ਮਨੀਸ਼ ਸ੍ਰੀਵਾਸਤਵ, ਪ੍ਰਗਤੀਸ਼ੀਲ ਲੇਖਕ ਸੰਘ ਦੇ
ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿਰਸਾ, ਸੂਬਾਈ ਜਨਰਲ ਸਕੱਤਰ
ਸੁਰਜੀਤ ਜੱਜ, ਦੇਸ ਭਗਤ ਯਾਦਗਾਰ ਕਮੇਟੀ ਦੇ ਜਨਰਲ ਸੱਕਤਰ ਗੁਰਮੀਤ ਸਿੰਘ,
ਪਲਸ ਦੇ ਪ੍ਰਧਾਨ ਅਮਲੋਕ ਸਿੰਘ, ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ,
ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ
ਦੇ ਰਾਸ਼ਟਰੀ ਜਨਰਲ ਸੱਕਤਰ ਵਿੱਕੀ ਮਹੇਸ਼ਰੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ
ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਨ ਸਿੰਘ ਸੇਖੋਂ ਤੋਂ ਇਲਾਵਾ
ਪੰਜਾਬ ਭਰ ਤੋਂ ਇਪਟਾ ਅਤੇ ਹਮ-ਖਿਆਲ ਭਰਾਤਰੀ ਸੰਸਥਵਾਂ ਤੇ ਅਦਾਰਿਆਂ ਦੇ
ਭਰਵੀਂ ਗਿਣਤੀ ਵਿਚ ਕਾਰਕੁਨਾਂ ਦੀ ਸ਼ਮੂਲੀਅਤ ਵਾਲੀ ਸੰਖੇਪ ਪਰ ਪ੍ਰਭਾਵਸ਼ਾਲੀ
ਇੱਕਤਰਤਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ
ਨੂੰ ਸਮਰਪਿਤ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇਸ ਭਗਤ
ਯਾਦਗਾਰ ਹਾਲ ਜਲੰਧਰ ਵਿਖੇ ਕਰਾਵਉਂਣ ਦਾ ਫੈਸਲਾ ਨਿੱਗਰ ਵਿਚਾਰਾਂ ਤੋਂ
ਬਾਅਦ ਲੈ ਲਿਆ ਗਿਆ।
ਇਪਟਾ, ਪੰਜਾਬ ਪ੍ਰਧਾਨ ਸੰਜੀਵਨ ਸਿੰਘ ਤੇ
ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਦੀ ਅਗਵਾਈ ਵਿਚ ਅਮ੍ਰਿਤਸਰ, ਜਲੰਧਰ,
ਪਟਿਆਲਾ, ਚੰਡੀਗੜ੍ਹ, ਬਠਿਡਾ ਤੇ ਮੋਗਾ ਵਿਖੇ ਪੰਜਾਬ ਦੇ ਤਕਰੀਬਨ ਸਭ
ਜਿਲਿਆਂ ਦੀਆਂ ਇੱਕਤਰਤਾਵਾਂ ਦੌਰਾਨ ਭਰਵੀਂਆਂ ਵਿਚਾਰਾਂ ਤੇ ਸਲਾਹ-ਮਸ਼ਵਰੇ,
ਪੂਰਨ ਹਮਾਇਤ, ਹਰ ਕਿਸਮ ਦੇ ਵਿੱਤੀ ਤੇ ਪ੍ਰਬੰਧਕੀ ਸਹਿਯੋਗ ਦੇ ਯਕੀਨ ਤੋਂ
ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇ ਪੰਜਾਬ ਵਿਚ
ਅਯੋਜਨ ਦਾ ਫੈਸਲਾ ਲਿਆ ਗਿਆ।
ਜ਼ਿਕਰਯੋਗ ਹੈ ਕਿ ਲੋਕਾਈ ਦੇ ਰਾਹ
ਦਸੇਰਾ, ਸਾਂਝੀਵਾਲਤਾ ਦੇ ਮੁੱਦਈ, ਬਰਾਬਰੀ ਦਾ ਸੰਦੇਸ਼ ਦੇਣ ਵਾਲੇ ਸ੍ਰੀ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ
ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਸਭਿਆਚਾਰਕ, ਸਮਾਜਿਕ,
ਰਾਜਨੀਤਿਕ ਸਰੋਕਾਰਾਂ ਉਪਰ ਗੰਭੀਰ ਗੱਲਬਾਤ ਤੋਂ ਇਲਾਵਾ ਪੰਜਾਬ ਸਮੇਤ ਭਾਰਤ
ਦੇ ਤਮਾਮ ਸੂਬਿਆਂ ਤੋਂ 1000 ਦੇ ਕਰੀਬ ਇਪਟਾ ਦੇ ਕਾਰਕੁਨ ਆਪੋ-ਆਪਣੇ
ਖੇਤਰਾ ਦੇ ਸਭਿਆਚਾਰ ਤੇ ਰੰਗਮੰਚ ਦਾ ਪ੍ਰਦਰਸ਼ਨ ਵੀ ਕਰਨਗੇ।
ਇਸ
ਮੌਕੇ ਹੋਰਨਾਂ ਤੋਂ ਇਲਾਵਾ ਇਪਟਾ,ਪੰਜਾਬ ਦੇ ਕਾਰਕੁਨ ਗੁਰਦਾਸਪੁਰ ਤੋਂ
ਗੁਰਮੀਤ ਪਾਹੜਾ ਤੇ ਬੂਟਾ ਰਾਮ ਅਜ਼ਾਦ, ਗੁਰਮੀਤ ਬਾਜਵਾ, ਬਲਦੇਵ ਰੰਧਾਵਾ,
ਨਰੇਸ਼ ਚੰਦਰ, ਹਿਮੰਤ ਸੱਲੂ, ਅੰਮ੍ਰਿਤਸਰ ਸਾਹਿਬ ਤੋਂ ਬਲਬੀਰ ਮੂਧਲ,
ਜੋਗਿੰਦਰ ਲਾਲ, ਸੁਖਜਿੰਦਰ ਸਰਕਾਰੀਆ, ਗੁਰਦਿਆਲ ਸਿੰਘ, ਸਵਰਣ ਸਿੰਘ
ਬੁੱਟਰ, ਬਲਬੀਰ ਸਿੰਘ ਲਹਿਰੀ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਕਸ਼ਮੀਰ
ਬਜਰੌਰ, ਮੁਕੰਦ ਸਿੰਘ, ਸਰਬਜੀਤ ਰੂਪੋਵਾਲੀ, ਅਨਮੋਲ ਰੂਪੋਵਾਲੀ, ਯਸਮੀਨ
ਰੂਪੋਵਾਲੀ,ਅਮਨ ਗਰੇਵਾਲ, ਅਵੀਨਾਸ਼ ਮਹਿਰਾ ਸਨੀ ਮਸੀਹ, ਜਲੰਧਰ ਤੋਂ ਨੀਰਜ
ਕੌਸ਼ਕ, ਫਗਵਾੜਾ ਤੋਂ ਗਮਨੂ ਬਾਂਸਲ, ਬੀਬਾ ਕੁਲਵੰਤ, ਦੀਪਕ, ਨੀਰਜ ਪਰਮਜੀਤ
ਕੌਰ, ਜੋਤੀ ਬਾਂਸਲ, ਮੋਗਾ ਤੋਂ ਅਵਤਾਰ ਸਿੰਘ, ਰਮਨ ਗਿੱਲ ਆਦਿ ਨੇ
ਸ਼ਮੂਲੀਅਤ ਕੀਤੀ। ਜਾਰੀ ਕਰਤਾ
ਰਾਬਿੰਦਰ ਸਿੰਘ ਰੱਬੀ ਇਪਟਾ, ਪੰਜਾਬ ਦੇ ਪ੍ਰਚਾਰ ਸੱਕਤਰ
|