"ਕੈਨੇਡੀਅਨ ਪੰਜਾਬੀ ਵੋਮੈਨ" ਸੰਸਥਾ ‘ਦਿਸ਼ਾ’ ਵਲੋਂ ‘ਕੂੰਜਾਂ ਦੀ ਕਵਿਤਾ’
ਸਿਰਲੇਖ ਹੇਠ ਲਗਾਤਾਰ ਤਿੰਨ ਦਿਨ 13, 14 ਅਤੇ 15 ਅਗਸਤ ਨੂੰ
‘ਇੰਟਰਨੈਸ਼ਨਲ ਵੋਮੈਨ ਪੰਜਾਬੀ ਪੋਇਟਰੀ ਫੈਸਟੀਵਲ’ ਵਰਚੂਅਲ
ਤੌਰ ’ਤੇ ਕਰਵਾਇਆ ਗਿਆ। ਇਸ ਦੇ ਨਾਲ ਇਹ ਪ੍ਰੋਗਰਾਮ 'ਫੇਸਬੁੱਕ' ’ਤੇ ਵੀ
ਲਾਈਵ ਪੇਸ਼ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਕੈਨੇਡਾ,
ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਆਸਟ੍ਰੇਲੀਆ, ਭਾਰਤ ਅਤੇ ਪਾਕਿਸਤਾਨ
ਤੋਂ ਔਰਤ ਕਵੀਆਂ ਨੇ ਭਾਗ ਲਿਆ। ਇਸ ਮੌਕੇ ਯੂ.ਕੇ. ਤੋਂ ਸੰਸਥਾ ਦੀ
ਕੋਆਰਡੀਨੇਟਰ ਡਾ: ਅਮਰ ਜਿਉਤੀ ਦੇ ਸੱਦੇ ’ਤੇ ਡਾ: ਦਵਿੰਦਰ
ਕੌਰ, ਦਲਵੀਰ ਕੌਰ, ਕੁਲਦੀਪ ਕਿੱਟੀ ਬੱਲ ਅਤੇ ਭਿੰਦਰ ਜਲਾਲਾਬਾਦੀ ਵਲੋਂ
ਸ਼ਿਰਕਤ ਕੀਤੀ ਗਈ।
‘ਦਿਸ਼ਾ’ ਸੰਸਥਾ ਵਲੋਂ ਪਹਿਲਾਂ 2014 ਅਤੇ
2017 ਵਿੱਚ ਵੀ ਅੰਤਰਾਸ਼ਟਰੀ ਪੱਧਰ ’ਤੇ ਔਰਤ ਕਵੀਆਂ ਦੀਆਂ ਸਫਲ ਸਾਹਿਤਕ
ਕਾਨਫਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ। ਇਸ ਪ੍ਰੋਗਰਾਮ ਵਿੱਚ ਪੰਜਾਬੀ
ਸਾਹਿਤ ਦੇ ਚੋਣਵੇਂ ਹਸਤਾਖ਼ਰ ਡਾ: ਵਨੀਤਾ, ਤਾਹਿਰਾ ਸਰਾ, ਸਰਬਜੀਤ ਸੋਹਲ,
ਅਰਤਿੰਦਰ ਸੰਧੂ, ਸੁਖਵਿੰਦਰ ਅੰਮ੍ਰਿਤ, ਡਾ: ਅਮਰ ਜਿਉਤੀ, ਸਰਵਤ
ਮੁਹੱਇਓਦੀਨ, ਸਾਈਦਾ ਦੀਪ, ਪਾਲ ਕੌਰ, ਆਮੀਆ ਕੁੰਵਰ, ਅਮਰਜੀਤ ਘੁੰਮਣ,
ਸਫੀਆ ਹਯਾਤ, ਨੁਜ਼ਹਤ, ਗੁਲਨਾਜ਼, ਪ੍ਰਮਿੰਦਰ ਸਵੈਚ ਅਤੇ ਗੁਰਪ੍ਰੀਤ ਸਮੇਤ
ਹੋਰ ਬਹੁਤ ਸਾਰੀਆਂ ਨਾਮਵਰ ਸਖਸ਼ੀਅਤਾਂ ਵਲੋਂ ਹਿੱਸਾ ਲਿਆ ਗਿਆ।
ਆਖਿਰ ਵਿੱਚ ਸੰਸਥਾ ਦੀ ਚੇਅਰਪਰਸਨ ਡਾ: ਕਮਲਜੀਤ ਕੌਰ ਢਿੱਲੋਂ ਨੇ ਇਸ
ਪ੍ਰੋਗਰਾਮ ’ਚ ਸ਼ਾਮਿਲ ਸਭ ਕਵੀਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਸੰਸਥਾ
ਦੀਆਂ ਟੀਮ ਮੈਂਬਰਜ਼ ਸੁਰਜੀਤ ਕੌਰ, ਪ੍ਰਮਜੀਤ ਦਿਓਲ, ਰਾਜ ਘੁੰਮਣ, ਕਮਲਜੀਤ
ਨੱਤ, ਅਤੇ ਹਰਦੀਪ ਕੌਰ ਆਦਿ ਦਾ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਵਾਸਤੇ
ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਦਿਸ਼ਾ’ ਵਲੋਂ ਅੱਗੇ ਤੋਂ ਵੀ ਅਜਿਹਾ
ਉਪਰਾਲਾ ਜਾਰੀ ਰਹੇਗਾ। ਰਿਪੋਰਟ –
ਭਿੰਦਰ ਜਲਾਲਾਬਾਦੀ 21/08/2020
|