ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਬ੍ਰੈਡਫੋਰਡ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ ਯੂ ਕੇ        (29/02/2020)

ਕੇਵਲ ਜਗਪਾਲ


09

 

 2020 ਦਾ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ, ਸਿੰਘ ਸਭਾ ਗੁਰਦੁਆਰਾ ਸਾਹਿਬ, ਬ੍ਰੈਡਫੋਰਡ, ਵੈਸਟਯੌਰਕਸ਼ਾਇਰ ਵਿਖੇ 23 ਫਰਵਰੀ ਨੂੰ ਮਨਾਇਆ ਗਿਆ ਜਿਸ ਵਿੱਚ 200 ਤੋਂ ਵੱਧ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੇ ਉਤਸ਼ਾਹ ਭਰਿਆ ਹਿੱਸਾ ਲਿਆ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ, ਸਰਦਾਰ ਪਰਵਿੰਦਰ ਸਿੰਘ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਬੁਲਾਰੇ ਜੋ ਇਸ ਮਹਾਨ ਦਿਹਾੜੇ ਨੂੰ ਮਨਾਉਣ ਲਈ ਆਪਣੀਆਂ ਵੱਖਰੀਆਂ ਵੱਖਰੀਆਂ  ਯੋਗਤਾਵਾਂ ਅਨੁਸਾਰ ਹਿੱਸਾ ਲੈਣ ਵਾਲੇ ਸਨ: ਡਾਕਟਰ ਬਲਦੇਵ ਸਿੰਘ ਕੰਦੋਲਾ ਜੀ, ਸ਼ਿੰਦਰਪਾਲ ਸਿੰਘ ਮਾਹਲ ਜੀ, ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ ਜੀ, ਸੁਖਜੀਤ ਕੌਰ ਔਲੱਖ ਜੀ, ਸੁਰਿੰਦਰ ਕੌਰ ਜਗਪਾਲ ਜੇ. ਪੀ. ਜੀ ਅਤੇ ਡਾਕਟਰ ਰਾਮਿੰਦਰ ਸਿੰਘ ਜੀ ਡੀ. ਐੱਲ. ਐਮ. ਬੀ. ਈ.। ਸ਼ਿੰਦਰਪਾਲ ਸਿੰਘ ਮਾਹਲ ਜੀ ਦੀ ਸਿਹਤ ਤੰਦਰੁਸਤ ਨਾ ਹੋਣ ਦੀ ਵਜਾਹ ਕਾਰਨ ਇਸ ਸਮਾਗਮ ਤੇ ਆ ਨਾ ਸਕੇ। ਪਰ ਸਮਾਗਮ ਵਿੱਚ ਉਹਨਾਂ ਦਾ ਸੁਨੇਹਾ ਡਾਕਟਰ ਬਲਦੇਵ ਸਿੰਘ ਕੰਦੋਲਾ ਜੀ ਅਤੇ ਸੁਰਿੰਦਰ ਕੌਰ ਜਗਪਾਲ ਜੀ ਨੇ ਪੜ੍ਹਕੇ ਸੁਣਾਇਆ। ਇਹਨਾਂ ਸਭਨਾਂ ਬੁਲਾਰਿਆਂ ਨੇ ਆਪੋ ਆਪਣਾ ਯੋਗਦਾਨ ਪਾ ਕੇ ਆਏ ਮਹਿਮਾਨਾਂ ਨੂੰ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਹੋ ਰਹੀਆਂ ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਲਈ ਦਰਪੇਸ਼ ਚਨੌਤੀਆਂ ਦਾ ਜ਼ਿਕਰ ਸੁਚੱਜੇ ਢੰਗ ਨਾਲ਼ ਬਿਆਨ ਕੀਤਾ।
 
ਬਲਦੇਵ ਜੀ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕੇਵਲ ਬੋਲਣ ਜਾਂ ਕਵਿਤਾਵਾਂ ਰਚਣ ਜਾਂ ਪੜ੍ਹਣ ਨਾਲ਼ ਨਹੀਂ ਹੋਣਾਂ ਇਸਦੇ ਵਿਕਾਸ ਲਈ ਪੰਜਾਬੀ ਭਾਸ਼ਾ ਦਾ ਵਿਗਿਆਨੀਕਰਨ ਹੋਣਾਂ ਜ਼ਰੂਰੀ ਹੈ। ਬਲਦੇਵ ਜੀ ਵਲੋਂ ਵਿਸਥਾਰ ਨਾਲ਼ ਚਾਨਣਾ ਪਾਇਆ ਗਿਆ ਕਿ ਤਕਨੀਕੀ ਖੋਜਾਂ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਵਿੱਚ ਸਹਾਇਤਾ ਕਰ ਰਹੀਆਂ ਹਨ ਲੇਕਿਨ ਪੰਜਾਬੀ ਮਾਤ ਭਾਸ਼ਾ ਇੱਕ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਪੰਜਾਬ ਵਿੱਚ ਧੜਾ ਧੜ ਅੰਗਰੇਜ਼ੀ ਮਾਧਿਅਮ ਦੇ ਸਕੂਲ ਖੁੱਲ ਜਾਣ ਨਾਲ਼ ਪੰਜਾਬੀ ਮਾਤ ਭਾਸ਼ਾ ਨੂੰ ਠੇਸ ਪਹੁੰਚੀ ਹੈ। ਇਹਨਾਂ ਸਕੂਲਾਂ ਵਿਚ ਕੇਵਲ ਅੰਗਰੇਜ਼ੀ ਭਾਸ਼ਾ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਅਤੇ ਪੰਜਾਬੀ ਵਿੱਚ ਬੋਲਣ ਵਾਲ਼ਿਆਂ ਵਿਦਿਆਰੀਥੀਆਂ ਨੂੰ ਜੁਰਮਾਨੇ ਲਗਦੇ ਹਨ। ਉਹਨਾਂ ਕਿਹਾ ਕਿ ਦੁਨੀਆਂ ਦੀ ਕਿਸੇ ਵੀ ਭਾਸ਼ਾ ਤੇ ਐਸਾ ਸਮਾਂ ਆਉਂਦਾ ਹੈ ਤਾਂ ਉਹ ਨਕਾਰਾ ਬਣਕੇ ਆਪਣੇ ਆਪ ਅਲੋਪ ਹੋ ਜਾਂਦੀ ਹੈ। ਉਹਨਾਂ ਦੀ ਸੋਚ ਮੁਤਾਬਕ ਇਹ ਲਛਣ ਪੰਜਾਬੀ ਭਾਸ਼ਾ ਵਿੱਚ ਪ੍ਰਤੱਖ ਨਜ਼ਰ ਆ ਰਹੇ ਹਨ। ਇਸ ਲਈ ਪੰਜਾਬੀ ਭਾਸ਼ਾ ਨੂੰ ਆਪਣੀ ਹੋਂਦ ਰੱਖਣ ਲਈ ਬਹੁਤ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸਦਾ ਵਿਗਿਆਨੀਕਰਨ ਹੋਣਾਂ ਅਤੇ ਪੰਜਾਬ ਵਿੱਚ ਸਿੱਖਿਆ ਦਾ ਮਾਧਿਅਮ ਬਣਨਾ ਜ਼ਰੂਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਰਾਜਸੀ ਭਾਸ਼ਾ ਹੋਣ ਦੇ ਬਾਬਜੂਦ ਅਜੇ ਤੱਕ ਅਦਾਲਤਾਂ, ਸਰਕਾਰੀ ਦਫਤਰਾਂ, ਡਾਕ ਘਰਾਂ, ਬੈਕਾਂ ਵਿੱਚ ਵਰਤੀ ਜਾਣ ਵਾਲ਼ੀ ਬੋਲੀ ਦਾ ਖਿਤਾਬ ਨਹੀਂ ਲੈ ਸਕੀ।

ਇਸੇ ਹੀ ਤਰ੍ਹਾਂ ਦਾ ਸੁਨੇਹਾ ਸ਼ਿੰਦਰਪਾਲ ਜੀ ਵਲੋਂ ਦਿੱਤਾ ਗਿਆ ਕਿ ਪੰਜਾਬੀ ਭਾਸ਼ਾ ਮਿਆਰ ਡਿੱਗ ਰਿਹਾ ਹੈ। ਪੰਜਾਬੀ ਬੋਲੀ ਵਿੱਚ ਰੁਚੀ ਅਤੇ ਮੋਹ ਘੱਟ ਰਿਹਾ ਹੈ। ਪੰਜਾਬੀਆਂ ਦਾ ਬਦਲਦੇ ਮੌਸਮ ਵਾਂਙ ਹੀ ਫੈਸ਼ਨ ਬਦਲ ਰਿਹਾ ਹੈ। ਪੰਜਾਬੀਆਂ ਵਿੱਚ ਫੋਕੀ ਟੌਹਰ ਲਈ ਪੰਜਾਬੀ ਨੂੰ ਰੱਦ ਕਰਕੇ ਅੰਗਰੇਜ਼ੀ ਨੂੰ  ਫੈਸ਼ਨ ਦੀ ਵਸਤੂ ਬਣਾ ਲਿਆ ਹੈ। ਪੰਜਾਬੀ ਵਲ ਅਜਿਹੇ ਦ੍ਰਿਸ਼ਟੀਕੋਨ ਦੀ ਵਜਾਹ, ਸ਼ਿੰਦਰਪਾਲ ਜੀ ਮੁਤਾਬਕ, ਪੰਜਾਬੀ ਦੇ ਵਪਾਰਕ ਖੇਤਰ ਅਤੇ ਵਪਾਰਕ ਮੰਡੀਆਂ ਵਿੱਚ ਹਿੰਦੀ ਅੰਗਰੇਜ਼ੀ ਬੋਲਣ ਤੇ ਦਬਾ ਪੈਣਾ ਹੀ ਪੰਜਾਬੀ ਭਾਸ਼ਾ ਵਿੱਚ ਰੁਜ਼ਗ਼ਾਰ ਮੌਕਿਆਂ ਦੀ ਅਣਹੋਂਦ ਹੈ। ਇਸ ਲਈ ਪੰਜਾਬੀਆਂ ਦੀ ਸਮਾਜਕ ਟੌਹਰ ਅਤੇ ਹਉਮੇਂ ਨੂੰ ਬਣਾਈ ਰੱਖਣ ਲਈ ਅੰਗਰੇਜ਼ੀ ਸਕੂਲਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ਼ ਨਾਲ਼ ਸਰਕਾਰ ਨੇ ਅਦਾਲਤਾਂ, ਸਰਕਾਰੀ ਦਫਤਰਾਂ ‘ਚ ਪੰਜਾਬੀ ਲਾਗੂ ਨਾ ਕਰਨ ਦੀ ਸੌਂਹ ਖਾਧੀ ਲਗਦੀ ਹੈ। ਸ਼ਿੰਦਰਪਾਲ ਜੀ ਇਸਦੇ ਕਸੂਰਵਾਰ ਮਾਪਿਆਂ ਨੂੰ ਹੀ ਠਹਿਰਾਉਂਦੇ ਹਨ ਜਿਹੜੇ ਬੱਚਿਆਂ ਨੂੰ ਵਿਦੇਸ਼ ਹੀ ਭੇਜਣ ਦੀ ਆਸ ਰੱਖਦੇ ਹਨ।

ਸ਼ਿੰਗਾਰਾ ਸਿੰਘ ਜੀ ਨੇ ਯੂ ਕੇ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਣ ਲਈ ਕਿਵੇਂ ਪ੍ਰੇਰਤ ਕੀਤਾ ਜਾਵੇ, ਇਸ ਦਾ ਹਵਾਲਾ ਦਿੰਦਿਆਂ ਉਹਨਾ ਨੇ ਪੰਜਾਬੀ ਭਾਸ਼ਾ ਦੀਆਂ ਉਹ ਸੁਰਾਂ ਜੋ ਅੰਗਰੇਜ਼ੀ ਬੋਲੀ ਵਿੱਚ ਨਹੀਂ ਉਹਨਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਭਾਸ਼ਾਵਿਗਿਆਨ ਅਧਾਰਤ ਪੰਜਾਬੀ ਸਿਖਾਉਣ ਦੇ ਨਵੇਂ ਢੰਗ ਨੂੰ ਬਹੁਤ ਸ਼ਲਾਖਾਯੋਗ ਤਰੀਕੇ ਨਾਲ ਸੰਗਤਾਂ ਅੱਗੇ ਪੇਸ਼ ਕੀਤਾ। ਉੱਸ ਤੋਂ ਅੱਗੇ ਸੁਖਜੀਤ ਕੌਰ ਜੀ ਨੇ ਪੰਜਾਬੀ ਪੜ੍ਹਾਉਣ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵਰਨਣ ਕੀਤਾ,  ਜਿਵੇਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਨਾ ਦੇਣਾ, ਸਥਾਨਕ ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕਾਂ ਦਾ ਇੱਕ ਜੁੱਟ ਹੋ ਕੇ ਸਮੱਗਰੀ ਪੈਦਾ ਕਰਨ ਲਈ ਕੋਈ ਰਾਬਤਾ ਕਾਇਮ ਨਹੀਂ। ਡਾਕਟਰ ਰਾਮਿੰਦਰ ਸਿੰਘ ਜੀ ਨੇ ਸਾਰੇ ਬੁਲਾਰਿਆਂ ਵਲੋਂ ਮਹੱਤਵਪੂਰਣ ਵਿਸ਼ਿਆਂ ਤੇ ਯੋਗਦਾਨ ਪਾਏ ਜਾਣ ਦੀ ਸ਼ਲਾਂਘਾ ਕਰਦਿਆਂ ਸਭ ਦਾ ਧੰਨਵਾਦ ਕੀਤਾ।

ਅਖੀਰ ਵਿੱਚ ਇਸ ਦਿਹਾੜੇ ਦੀਆਂ ਪ੍ਰਾਪਤੀਆਂ ਬਾਰੇ ਸੁਰਿੰਦਰ ਜੀ ਨੇ ਅਲੋਚਨਾਤਿਕ ਸਰਵੇਖਣ ਕਰਦਿਆਂ ਕਿਹਾ ਕਿ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ ਸਾਨੂੰ ਆਪਣੀ ਮਾਂ ਬੋਲੀ ਦੀ ਜਾਗਰਤਾ ਦੇ ਨਾਲ਼ ਨਾਲ਼ ਕਈ ਚਨੌਤੀਆਂ ਦਾ ਸਾਹਮਣਾ ਕਰਨ ਵਲ ਵੀ ਪ੍ਰੇਰਦਾ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਸਾਨੂੰ ਹੰਭਲਾ ਮਾਰਨ ਦੀ ਸਖਤ ਲੋੜ ਹੈ ਤਾਂ ਕਿ ਪੰਜਾਬੀ ਭਾਸ਼ਾ ਇੱਕ ਲੋਕ ਲਹਿਰ ਬਣ ਜਾਵੇ। ਜਿਸ ਤਰ੍ਹਾਂ ਧਰਮ ਦੀ ਸੰਭਾਲ਼ ਕਰ ਰਹੇ ਹਾਂ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਲਈ ਵੀ ਪਹਿਰਾ ਦੇਣ ਦੀ ਲੋੜ ਹੈ ਜੇਕਰ ਅਸੀਂ ਪੰਜਾਬੀ ਕੌਮ, ਵਿਰਸਾ ਅਤੇ ਸਭਿਆਚਾਰ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਨਾਲ਼ ਜੋੜਨਾ ਹੈ। ਇਸ ਤੋਂ ਵੀ ਵੱਧ ਚਾਹੀਦਾ ਹੈ ਕਿ ਯੂ ਕੇ ਦੇ ਹਰ ਸ਼ਹਿਰ ਵਿੱਚ ਪੰਜਾਬੀ ਸਿੱਖਿਆ ਸਭਾ ਅਤੇ ਕੌਮੀ ਪੱਧਰ ਤੇ ਪੰਜਾਬੀ ਭਾਸ਼ਾ ਕੌਂਸਲ ਦਾ ਨਿਰਮਾਣ ਹੋਵੇ। ਪੰਜਾਬੀ ਮਾਂ ਬੋਲੀ ਦਾ ਤਕਨੀਕੀ ਵਿਕਾਸ ਹੋ ਰਿਹਾ ਹੈ ਜਿਵੇਂ ਕਿ ਮਿਆਰੀ ਪੰਜਾਬੀ ਯੂਨੀਕੋਡ ਹੋਂਦ ਵਿੱਚ ਆਇਆ ਹੈ। ਇਸ ਦੀ ਵਰਤੋਂ ਸਕੂਲਾਂ ਤੇ ਘਰਾਂ ਵਿੱਚ ਚਿੱਠੀਆਂ ਅਤੇ ਈਮੇਲ ਕਰਨ ਦੇ ਨਾਲ਼ ਬੱਚਿਆਂ ਦੀ ਤਕਨੀਕੀ ਗਿਆਨ ਵਿੱਚ ਦਿਲਚਸਪੀ ਵਧੇਗੀ।

ਇਸ ਦੇ ਨਾਲ਼ ਨਾਲ਼ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਇੱਥੇ ਪੈਦਾ ਹੋ ਰਹੇ ਬੱਚਿਆਂ ਦੀ ਅੰਗਰੇਜ਼ੀ ਮਾਂ ਬੋਲੀ ਅਤੇ ਪੰਜਾਬੀ ਦੂਸਰੀ ਬੋਲੀ (Punjabi as Second Language) ਬਣ ਚੁੱਕੀ ਹੈ। ਇਹਨਾਂ ਬੱਚਿਆਂ ਨੂੰ ਪੰਜਾਬੀ  ਦੂਸਰੀ ਬੋਲੀ ਸਿਖਾਉਣ ਦੇ ਨਵੇਂ ਤਰੀਕੇ ਅਤੇ ਨਵੇਂ ਕਾਇਦੇ-ਕਿਤਾਬਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ। ਅਫਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਅਸੀਂ ਅਜੇ ਵੀ 50-60 ਸਾਲ ਪਹਿਲਾਂ ਦੇ ਪੰਜਾਬੀ ਪੜ੍ਹਾਉਣ ਦੇ ਤਰੀਕੇ ਵਰਤ ਰਹੇ ਹਾਂ ਜਿਵੇਂ ਕਿ ੳ ਊਠ ਅਤੇ ਅ ਅਨਾਰ....... ਸਿਖਾਉਣ ਦੀ ਹੀ ਰੱਟ ਲਾਈ ਜਾਂਦੇ ਹਾਂ।

ਸੁਰਿੰਦਰ ਜੀ ਨੇ ਅਜਿਹੀਆਂ ਪ੍ਰਾਪਤੀਆਂ ਅਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭ ਦੇ ਯੋਗਦਾਨ ਦਾ ਧੰਨਵਾਦ ਕੀਤਾ ਅਤੇ ਇਸ ਅਹਿਮ ਦਿਹਾੜੇ ਦੀ ਸਮਾਪਤੀ ਕੀਤੀ।
ਕੇਵਲ ਸਿੰਘ ਜਗਪਾਲ

01

 
02
 
03
 
04
 
05
 
06
 
07
 
08
 
09
 
10
 
11
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

09ਬ੍ਰੈਡਫੋਰਡ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
PALIਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ 
03ਪ੍ਰਸਿਧ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ 
 ਮੋਹਨ ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ
edinburghਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
glasgowਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
finlandਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)