ਕੇਂਦਰ
ਵਿਚਲੇ ਹਾਕਿਮ ਦਾ ਰੱਵਈਆ ਕਿਸਾਨ ਵਿਰੋਧੀ ਹੀ ਨਹੀਂ, ਇਨਸਾਨ ਵਿਰੋਧੀ
ਵੀ-ਸੰਜੀਵਨ ਦੇਸ਼ ਭਰ ਦੇ ਕਿਸਾਨਾ ਵੱਲੋਂ ਕੇਂਦਰ ਦੇ
ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਰੰਭੇ
ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਵਿਚ 'ਇਪਟਾ', ਪੰਜਾਬ ਨੇ ਦੇਸ ਦੇ ਕਿਸਾਨਾ
ਨਾਲ ਖੜਣ ਦਾ ਐਲਾਨ ਕੀਤਾ ਹੈ।
'ਇਪਟਾ ਪੰਜਾਬ' ਦੇ ਕਾਰਕੁਨ ‘ਕਲਾ
ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਕਿਸਾਨਾ ਵੱਲੋਂ ਆਰੰਭੇ
ਰੋਸ ਧਰਨਿਆਂ ਤੇ ਮੁਜਾਹਰਿਆਂ ਵਿਚ ਭਰਵੀ ਸ਼ਮੂਲੀਅਤ ਕਰਕੇ ਕਿਸਾਨਾ ਤੇ ਪੱਖ
ਵਿਚ ਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਆਪਣੀ ਅਵਾਜ਼ ਬੁਲੰਦ ਕਰਨਗੇ।
ਇਹ ਜਾਣਕਾਰੀ ਦਿੰਦੇ 'ਇਪਟਾ, ਪੰਜਾਬ' ਦੇ ਪ੍ਰਧਾਨ 'ਸੰਜੀਵਨ ਸਿੰਘ'
ਤੇ ਜਨਰਲ ਸੱਕਤਰ 'ਇੰਦਰਜੀਤ ਰੂਪੋਵਾਲੀ' ਨੇ ਦੱਸਿਆਂ ਕਿ 'ਇਪਟਾ' ਦੇ
ਜਿਲਾਂ ਆਗੂ ਬਠਿੰਡਾ ਤੋਂ 'ਜੇ.ਸੀ.ਪਰਿੰਦਾ', 'ਮਾਨਸਾ' ਤੋਂ 'ਮੇਘ ਰਾਜ
ਰੱਲਾ', 'ਸੰਗਰੂਰ' ਤੋਂ 'ਦਲਬਾਰ ਸਿੰਘ ਚੱਠਾ ਸੇਖਵਾਂ', 'ਪਟਿਆਲਾ' ਤੋਂ
'ਹਰਜੀਤ ਕੈਂਥ', 'ਮੁਹਾਲੀ' ਤੋਂ 'ਨਰਿੰਦਰ ਪਾਲ ਨੀਨਾ', 'ਰੋਪੜ' ਤੋਂ
'ਸੁਰਿੰਦਰ ਰਸੂਲਪੁਰ' ਤੇ 'ਰਾਬਿੰਦਰ ਰੱਬੀ', 'ਅੰਮ੍ਰਿਤਸਰ' ਤੋਂ 'ਬਲਬੀਰ
ਮੂਧਲ', 'ਗੁਰਦਾਸਪੁਰ' ਤੋਂ 'ਗੁਰਮੀਤ ਪਾਹੜਾ', 'ਕਪੂਰਥਲਾ' ਤੋਂ 'ਡਾ.
ਹਰਭਜਨ ਸਿੰਘ', 'ਲੁਧਿਆਣਾ' ਤੋਂ 'ਪ੍ਰਦੀਪ ਸ਼ਰਮਾਂ' ਤੇ 'ਰਾਜਵਿੰਦਰ
ਸਮਰਾਲਾ', 'ਨਵਾਂ ਸ਼ਹਿਰ' ਤੋਂ ਪ੍ਰੋਫੈਸਰ 'ਗੁਰਪ੍ਰੀਤ ਸਿੰਘ', 'ਮੋਗਾ'
ਤੋਂ 'ਅਵਤਾਰ ਸਿੰਘ ਮੋਗਾ', 'ਜਲੰਧਰ' ਤੋਂ 'ਨੀਰਜ ਕੌਸ਼ਿਕ', 'ਹੁਸ਼ਿਆਰਪੁਰ'
ਤੋਂ ਪ੍ਰੋਫੈਸਰ 'ਗੁਰਪ੍ਰੀਤ ਸਿੰਘ', 'ਫਜ਼ਿਲਕਾ' ਤੋਂ 'ਸੁਖਦੀਪ ਸਿੰਘ
ਭੁੱਲਰ' ਹੋਰਾਂ ਨੂੰ 'ਇਪਟਾ' ਦੀ ਸੂਬਾ ਇਕਾਈ ਦੇ ਫੈਸਲੇ ਤੋਂ ਜਾਣੂੰ
ਕਰਾਵਾਉਂਦੇ ਕੇਂਦਰ ਵਿਚਲੇ ਹਾਕਿਮ ਦੇ ਕਿਸਾਨ ਤੇ ਇਨਸਾਨ ਵਿਰੋਧੀ ਵੀ
ਰੱਵਈਏ ਵਿਰੁੱਧ ਕਿਸਾਨਾ ਵੱਲੋਂ ਆਰੰਭੇ ਰੋਸ ਧਰਨਿਆਂ ਤੇ ਮੁਜ਼ਾਹਰਿਆਂ ਵਿਚ
ਭਰਵੀ ਸ਼ਮੂਲੀਅਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।
ਜਾਰੀ ਕਰਤਾ ਰਾਬਿੰਦਰ ਸਿੰਘ ਰੱਬੀ
ਪ੍ਰਚਾਰ ਸੱਕਤਰ, ਇਪਟਾ, ਪੰਜਾਬ
|