|
|
ਯੂ: ਕੇ: ਵਿੱਚ
ਪੰਜਾਬੀ ਭਾਸ਼ਾ 'ਤੇ ਨਿਵੇਕਲੀ ਵਿਚਾਰ ਗੋਸ਼ਟੀ
ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
(01/10/2019) |
|
|
|
|
|
ਬ੍ਰਤਾਨੀਆ ਦੇ ਕੈਂਟ ਇਲਾਕੇ ਦੇ ਸੰਘਣੀ ਪੰਜਾਬੀ ਵੱਸੋਂ ਵਾਲੇ ਸ਼ਹਿਰ
ਗ੍ਰੇਵਜ਼ੈਂਡ ਵਿਖੇ ਬੀਤੇ ਐਤਵਾਰ, ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ
ਵਿਖੇ, ਲੈਕਚਰ ਥੀਏਟਰ ਵਿੱਚ, "ਚੜ੍ਹਦੀਕਲਾ ਸਿੱਖ ਸੰਸਥਾ" ਵੱਲੋਂ
ਪੰਜਾਬੀਆਂ ਦੀ ਨਵੀਂ ਪੀੜ੍ਹੀ ਵਾਸਤੇ 'ਪੰਜਾਬੀ ਭਾਸ਼ਾ ਦਾ ਮਹੱਤਵ' ਅਨੁਮਾਨ
ਤਹਿਤ ਇਕ ਬਹੁਤ ਹੀ ਸਫਲ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।
ਇਸ
ਸੈਮੀਨਾਰ ਦਾ ਵਿਸ਼ਾ ਸੀ "ਨਵੀਂ ਪੀੜ੍ਹੀ ਵਾਸਤੇ ਪੰਜਾਬੀ ਭਾਸ਼ਾ ਦਾ
ਮਹੱਤਵ।" ਇਹ ਸੈਮੀਨਾਰ ਬਾਦ ਦੁਪਹਿਰ ਡੇਢ ਕੁ ਵਜੇ ਸ਼ੁਰੂ ਹੋਇਆ।
ਇਸ ਸੈਮੀਨਾਰ ਵਿੱਚ ਯੂ ਕੇ ਭਰ 'ਚੋ ਅਨੇਕਾਂ ਨਾਮਵਰ ਵਿਦਵਾਨਾਂ ਨੇ ਸ਼ਿਰਕਤ
ਕੀਤੀ ਜਿਹਨਾਂ ਵਿੱਚ ਸਰਵ ਸ਼੍ਰੀ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ, ਕੁਲਵੰਤ
ਕੌਰ ਢਿੱਲੋਂ, ਨਰਪਾਲ ਸਿੰਘ ਸ਼ੇਰਗਿੱਲ, ਸ਼ਿੰਦਰਪਾਲ ਸਿੰਘ, ਡਾ. ਬਲਦੇਵ
ਸਿੰਘ ਕੰਦੋਲਾ ਤੇ ਬਲਵਿੰਦਰ ਸਿੰਘ ਚਾਹਲ ਦੇ ਨਾਮ ਵਿਸ਼ੇਸ਼ ਤੌਰ ਤੇ
ਵਰਨਣਯੋਗ ਹਨ । "ਚੜ੍ਹਦੀਕਲਾ ਸਿੱਖ ਆਰਗੱਨਾਈਜੇਸ਼ਨ" ਦੇ
ਸਰਪ੍ਰਸਤ ਸ: ਪਰਮਿੰਦਰ ਸਿੰਘ ਮੰਡ ਨੇ ਸਭ ਤੋਂ ਪਹਿਲਾੰ ਸੈਮੀਨਾਰ ਵਿੱਚ
ਹਾਜ਼ਰ ਮਹਿਮਾਨਾਂ ਤੇ ਸ੍ਰੋਤਿਆਂ ਦਾ ਸਵਾਗਤ ਕਰਦਿਆਂ ਸਭਨਾ ਨੂੰ ਜੀ-ਆਇਆਂ
ਕਿਹਾ। ਉਪ੍ਰੰਤ ਉਨ੍ਹਾਂ ਨੇ ਆਪਣੀ ਸੰਸਥਾ ਦੇ ਉਦੇਸ਼ਾਂ ਤੇ ਟੀਚਿਆਂ ਬਾਰੇ
ਸੰਖੇਪ ਪਰ ਬਹੁਤ ਹੀ ਭਾਵਪੂਰਤ ਚਾਨਣਾ ਪਾਇਆ। ਇਸਤੋਂ ਬਾਅਦ ਉਨ੍ਹਾਂ
ਸੈਮੀਨਾਰ ਦੀ ਵਿਧੀਵਤ ਤੇ ਸੁਚੱਜੀ ਕਾਰਵਾਈ ਵਾਸਤੇ ਸਟੇਜ ਦੀ ਕਾਰਵਾਈ
ਸੰਸਥਾ ਦੇ ਸਕੱਤਰ ਸਿਕੰਦਰ ਸਿੰਘ ਬਰਾੜ ਦੇ ਹਵਾਲੇ ਕੀਤੀ ।
ਸੈਮੀਨਾਰ ਦੀ ਸ਼ੁਰੂਆਤ ਪੰਜਾਬੀ ਦੇ ਨਾਮਵਰ ਵਿਦਵਾਨ ਪ੍ਰੋ ਸ਼ਿੰਗਾਰਾ ਸਿੰਘ
ਢਿੱਲੋਂ ਦੇ ਖੋਜਮੂਲਕ ਪਰਚੇ “ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਮਾਂ
ਬੋਲੀ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ” ਨਾਲ ਹੋਈ । ਉਹਨਾ ਨੇ ਆਪਣੇ
ਪਰਚੇ ਵਿੱਚ ਜਿੱਥੇ ਮਾਂ ਬੋਲੀ ਦੀ ਪਰਿਭਾਸ਼ਾ ਤੇ ਮਹੱਤਵ ਦੀ ਗੱਲ ਕੀਤੀ
ਉੱਥੋਂ ਪੰਜਾਬੀ ਬੋਲੀ ਦੇ ਮਹੱਤਵ ਬਾਰੇ ਵੀ ਭਾਵਪੂਰਤ ਚਾਨਣਾ ਪਾਇਆ । ਨਵੀਂ
ਪੀੜ੍ਹੀ ਦੇ ਪੰਜਾਬੀ ਬੋਲੀ ਤੋਂ ਦੂਰ ਹੋਣ ਦੇ ਛੇ ਮੁੱਖ ਕਾਰਨਾਂ (
ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਿਕ, ਤਕਨੀਕੀ ਤੇ ਮਨੋਂਵਿਗਿਆਨਕ )
ਦੀ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਦ ਉਹਨਾਂ ਨੇ ਉਕਤ ਕਾਰਨਾ ਦੇ ਹੱਲ
ਵਾਸਤੇ ਇਕ ਪੰਦਰਾਂ ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਤੇ ਇਸ ਦੇ ਨਾਲ ਹੀ
ਪੰਜਾਬੀ ਭਾਸ਼ਾ ਦੀ ਪ੍ਰੰਪਰਾਗਤ ਸਿੱਖਿਆ ਵਿਧੀ ਨੂੰ ਦੋਸ਼ਪੂਰਨ ਦੱਸਦਿਆਂ
ਭਾਸ਼ਾ ਵਿਗਿਆਨਿਕ ਵਿਧੀ ਅਪਣਾਉਣ ‘ਤੇ ਜ਼ੋਰ ਦਿੱਤਾ ।
ਬੀਬਾ
ਕੁਲਵੰਤ ਕੌਰ ਢਿੱਲੋਂ ਨੇ ਆਪਣੇ ਸੰਬੋਧਨ 'ਚ ਜਿੱਥੇ ਮਾਂ ਬੋਲੀ ਦੀ ਵਿਆਖਿਆ
ਕਰਦਿਆਂ ਕਿਹਾ ਕਿਹਾ ਕਿ “ ਮਾਂ ਬੋਲੀ ਤਾਂ ਕਿਸੇ ਬੱਚੇ ਅੰਦਰ ਮਾਂ ਦੇ ਗਰਭ
ਸਮੇਂ ਦੌਰਾਨ ਹੀ ਪਰਵੇਸ਼ ਕਰ ਜਾਂਦੀ ਹੈ।” ਉਹਨਾਂ ਨੇ ਮਾਂ ਬੋਲੀ 'ਤੇ
ਸੱਭਿਆਚਾਰ ਦੇ ਆਪਸੀ ਅਨਿੱਖੜਵੇਂ ਸੰਬੰਧਾਂ ਦੀ ਗੱਲ ਕਰਦਿਆਂ ਸਮੂਹ
ਪੰਜਾਬਣਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਲੱਕ ਬੰਨ੍ਹਕੇ ਮਾਂ ਬੋਲੀ ਦੀ
ਸੇਵਾ ਕਰਨ ਤੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਪੰਜਾਬੀ ਬੋਲੀ ਨਾਲ ਜੋੜਨ
ਲਈ ਤਿਆਰ ਕਰਨ।
ਨਾਮਵਰ ਪਰਵਾਸੀ ਪੱਤਰਕਾਰ ਨਰਪਾਲ ਸਿਂਘ
ਸ਼ੇਰਗਿੱਲ ਨੇ ਪੱਤਰਕਾਰੀ ਦੀ ਗੱਲ ਕਰਦਿਆਂ ਪੰਜਾਬੀ ਮਾਧਿਅਮ 'ਚ "ਪੀਲੀ
ਪੱਤਰਕਾਰੀ" ਦੇ ਵੱਧ ਰਹੇ ਰੁਝਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ
ਕਿ ਪੱਤਰਕਾਰੀ ਚੋਂ ਨਿਰਪੱਖਤਾ ਦਾ ਅੰਸ਼ ਕਦਾਚਿਤ ਵੀ ਮੰਨਫੀ ਨਹੀਂ ਕੀਤਾ
ਜਾ ਸਕਦਾ ਤੇ ਜੇਕਰ ਕੋਈ ਪੱਤਰਕਾਰ ਅਜਿਹਾ ਕਰਦਾ ਹੈ ਤਾਂ ਉਹ ਹੋਰ ਕੁੱਝ ਵੀ
ਹੋ ਸਕਦਾ ਹੈ ਪਰ ਪੱਤਰਕਾਰ ਕਹਿਲਾਉਣ ਦੀ ਹੱਕਦਾਰ ਕਦੇ ਵੀ ਨਹੀਂ ਹੋ ਸਕਦਾ
। ਉਹਨਾਂ ਨੇ ਪੱਤਰਕਾਰੀ ਨਾਲ ਸੰਬੰਧਿਤ ਆਪਣੇ ਜੀਵਨ ਤਜਰਬੇ ਵੀ ਸਾਂਝੇ
ਕੀਤੇ ।
"ਸਿੱਖ ਚੈਨਲ" ਦੇ ਨਾਮਵਰ ਮੇਜ਼ਬਾਨ ਅਤੇ "ਪੰਜਾਬੀ
ਵਿਕਾਸ ਮੰਚ ਯੂ.ਕੇ" ਦੇ ਮੁੱਖ ਸਕੱਤਰ ਸ਼ਿੰਦਰ ਪਾਲ ਸਿੰਘ ਨੇ ਆਪਣੀ ਚਰਚਾ
ਦੌਰਾਨ ਪੰਜਾਬੀ ਮਾਧਿਅਮ ਵਿੱਚ ਪੰਜਾਬੀ ਸ਼ਬਦ-ਜੋੜ 'ਤੇ ਸ਼ਬਦ ਉੱਚਾਪਨ
ਦੀਆਂ ਬੱਜਰ ਗਲਤੀਆਂ ‘ਤੇ ਉਂਗਲ ਧਰਦਿਆਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ
ਕਿ ਉਹ ਸੁਚੇਤ ਹੋ ਕੇ ਇਸ ਵਲ ਧਿਆਨ ਦੇਣ। ਇਸਦੇ ਨਾਲ ਹੀ ਉਨ੍ਹਾਂ ਪੰਜਾਬੀ
ਭਾਸ਼ਾ ਪ੍ਰਤੀ 'ਪੰਜਾਬੀ ਵਿਕਾਸ ਮੰਚ' ਦੀਆ ਪਿਛਲੀਆਂ ਪ੍ਰਾਪਤੀਆਂ ਬਾਰੇ ਵੀ
ਸੰਖੇਪ ਵਿੱਚ ਦੱਸਿਆ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਬੀਬੀਸੀ ਦੇ
ਵੈੱਬਸਾਈਟ ਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਦੀ ਮੁਹਿੰਮ ਅਰੰਭ
ਕਰਨਾ ਅਤੇ ਕਾਮਯਾਬ ਹੋਣਾ, ਪੰਜਾਬੀ ਭਾਸ਼ਾ ਦਾ ਮਿਆਰੀ ਕੀ-ਬੋਰਡ ਤਿਆਰ
ਕਰਨਾ ਤੇ ਇਸ ਨੂੰ ਸੰਸਾਰ ਵਿੱਚ ਲਾਗੂ ਕਰਾਉਣ ਦੇ ਯਤਨ ਜ਼ਿਕਰਯੋਗ ਹੈ।
ਉਨ੍ਹਾਂ ਦੱਸਿਆ ਕਿ ਯੂ.ਕੇ. ਦੇ ਨਾਲ਼ ਨਾਲ਼ ਪੰਜਾਬ ਅਤੇ ਕਨੇਡਾ ਦੇ
ਪੰਜਾਬੀ ਸਕੂਲਾਂ ਦੇ ਅਧਿਆਪਕਾਂ ਤੇ ਸਕੂਲਾਂ ਦੇ ਕੰਪਿਊਟਰ ਵਿਭਾਗ ਦੇ
ਮੁਖੀਆਂ ਨੂੰ ਇਸ ਕੀਬੋਰਡ ਦੀ ਸਿਖਲਾਈ ਜ਼ਿਕਰ ਯੋਗ ਹੈ। ਸ਼ਿੰਦਰ
ਪਾਲ ਸਿੰਘ ਨੇ 'ਯੂਨੈਸਕੋ' ਵਲੋਂ ਬੋਲੀਆਂ ਦੇ ਖ਼ਾਤਮੇ ਦੀ ਚਿਤਾਵਨੀ ਦੇ
ਸਬੰਧ ਵਿੱਚ ਕਿਹਾ ਕਿ "ਮੌਜੂਦਾ ਕੰਪਿਊਟਰ ਯੁੱਗ ਵਿੱਚ ਜਿਸ ਭਾਸ਼ਾ ਕੋਲ਼
ਆਪਣਾ ਮਿਆਰੀ ਕੀ-ਬੋਰਡ ਨਹੀਂ ਉਸਦਾ ਖ਼ਾਤਮਾ ਯਕੀਨੀ ਹੈ!" ਉਨ੍ਹਾਂ
"ਚੜ੍ਹਦੀਕਲਾ ਸਿੱਖ ਸੰਸਥਾ" ਦੇ ਵਿਸ਼ੇਸ਼ ਉੱਦਮ ਦੀ ਜਿੱਥੇ ਦਿਲੋਂ ਸ਼ਲਾਘਾ
ਤੇ ਤਾਰੀਫ਼ ਕੀਤੀ ਉੱਥੇ ਸੰਸਾਰ ਭਰ ਦੀਆਂ ਪੰਜਾਬੀ ਸੰਸਥਾਵਾਂ ਨੂੰ ਅਜਿਹੇ
ਯਤਨ ਕਰਨ ਲਈ ਵੀ ਪ੍ਰੇਰਿਆ ।
ਪੰਜਾਬੀ ਲਿਖਤ ਵਿਧਾਨ 'ਤੇ ਪਿਛਲੇ
35 ਤੋਂ ਲਗਨ ਨਾਲ਼ ਕੰਮ ਕਰਨ ਵਾਲ਼ੇ ਡਾ. ਬਲਦੇਵ ਸਿੰਘ ਕੰਦੋਲਾ ਨੇ ਬੋਲੀ
ਤੇ ਵਿਗਿਆਨ ਦੇ ਆਪਸੀ ਸੰਬੰਧਾਂ ਦੇ ਸੰਦਰਭ ਵਿੱਚ ਚਰਚਾ ਕਰਦਿਆਂ ਬਹੁਤ ਹੀ
ਵਿਸਥਾਰ ਨਾਲ ਚਾਨਣਾ ਪਾਇਆ ਤੇ ਦੱਸਿਆ ਪੰਜਾਬੀ ਇਸਤੋਂ ਕਿੰਨੇ ਅਵੇਸਲ਼ੇ
ਰਹੇ ਹਨ। ਉਹਨਾ ਨੇ ਪੰਜਾਬੀ ਬੋਲੀ ਦੀ ਬੇਹਤਰੀ ਤੇ ਵਿਕਾਸ ਵਾਸਤੇ ਬੋਲੀ ਦੇ
ਤਕਨੀਕੀ ਪੱਖ ਵੱਲ ਧਿਆਨ ਦੇਣ ਤੇ ਵਿਸ਼ੇਸ਼ ਜ਼ੋਰ ਦਿੱਤਾ ਤੇ ਇਸ ਦੇ ਨਾਲ
ਹੀ ਆਪਣੇ ਤਲਖ਼ ਤਜਰਬੇ ਸਾਂਝੇ ਕਰਦਿਆਂ ਪੰਜਾਬ ਵਿਚਲੀਆਂ ਯੂਨੀਵਰਸਿਟੀਆਂ
ਤੇ ਛਾਏ ਬੈਠੇ ਪੰਜਾਬੀ ਵਿਦਵਾਨਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਨਕਾਰਾਤਮਕ
ਸੋਚ ‘ਤੇ ਵੀ ਪ੍ਰਸ਼ਨ ਚਿੰਨ ਲਗਾਇਆ। ਉਨ੍ਹਾਂ ਪੰਜਾਬੀ 'ਇੰਸਕ੍ਰਿਪਟ'
ਕੀਬੋਰਡ ਦੇ ਮਿਆਰ (ਹਰ ਦੇਸ਼ ਵਿੱਚ ਇੱਕ ਸਟੈਂਡਰਡ) ਅਤੇ ਸਮਰੱਥਾ ਦਾ
ਜ਼ਿਕਰ ਕਰਨ ਦੇ ਨਾਲ਼ ਇਸਨੂੰ ਹਰ ਪੰਜਾਬੀ ਵੱਲੋਂ ਅਪਨਾਏ ਜਾਣ ਤੇ ਵੀ
ਵਿਸ਼ੇਸ਼ ਜ਼ੋਰ ਦਿੱਤਾ ।
ਦੂਸਰੇ ਮਹਾਂ ਯੁੱਧ ਚ ਇਟਲੀ ਚ ਸਿੱਖ
ਫ਼ੌਜੀਆਂ ਦੇ ਅਹਿਮ ਯੋਗਦਾਨ ਵਿਸ਼ੇ ‘ਤੇ ਖੋਜ ਭਰਪੂਰ ਪੁਸਤਕ ਦੇ ਲੇਖਕ
ਬਲਵਿੰਦਰ ਸਿੰਘ ਚਾਹਲ ਨੇ ਆਪਣੇ ਸੰਖੇਪ ਤੇ ਭਾਵਪੂਰਤ ਸੰਬੋਧਿਤ ਵਿੱਚ ਆਪਣੀ
ਉਕਤ ਪੁਸਤਕ ਰਚਨਾ ਦੇ ਕਾਰਨਾਂ ਤੇ ਆਪਣੇ ਨਿੱਜੀ ਅਨੁਭਵਾਂ ਦਾ ਜ਼ਿਕਰ ਕਰਨ
ਦੇ ਨਾਲ ਨਾਲ ਉਸ ਵੇਲੇ ਦੇ ਸਿੱਖ ਫੌਜੀਆਂ ਦੇ ਉੱਚੇ ਤੇ ਸੁੱਚੇ ਕਿਰਦਾਰ ਦਾ
ਪੱਛਮੀ ਭਾਈਚਾਰੇ ਉੱਤੇ ਪਏ ਸਦੀਵੀ ਪ੍ਰਭਾਵ ਦਾ ਵੀ ਖ਼ਾਸ ਜ਼ਿਕਰ ਕੀਤਾ ।
ਕੁਲ ਮਿਲਾ ਕੇ ਇਹ ਗੋਸ਼ਟੀ ਪੰਜਾਬੀ ਭਾਈਚਾਰੇ 'ਚ ਇੱਕ ਵਿਸ਼ੇਸ਼ ਨਵੀਂ
ਚਰਚਾ ਛੇੜਨ ਵਿੱਚ ਪੂਰੀ ਤਰਾਂ ਸਫਲ ਰਹੀ ਤੇ ਯਾਦਗਾਰੀ ਪ੍ਰਭਾਵ ਛੱਡ ਗਈ
ਜਿਸ ਦੇ ਵਾਸਤੇ "ਚੜ੍ਹਦੀਕਲਾ ਸਿੱਖ ਆਰਗੇਨਾਈਜੇਸ਼ਨ" ਦੇ ਪ੍ਰਬੰਧਕ (ਖਾਸ
ਕਰਕੇ ਪਰਮਿੰਦਰ ਸਿੰਘ ਮੰਡ, ਸਿਕੰਦਰ ਬਰਾੜ, ਡਾ ਰਾਜਬਿੰਦਰ ਸਿੰਘ ਬੈਂਸ,
ਕੌਂਸਲਰ ਨਿਰਮਲ ਸਿੰਘ ਖਾਬੜਾ, ਗੁਰਤੇਜ ਸਿੰਘ ਪੰਨੂੰ, ਹਰਭਜਨ ਸਿੰਘ ਤੇ
ਅਮਰੀਕ ਸਿੰਘ ਜਵੰਦਾ) ਵੱਡੀ ਵਧਾਈ ਦੇ ਪਾਤਰ ਹਨ ।
ਸਟੇਜ ਦੀ
ਸਮੁੱਚੀ ਕਾਰਵਾਈ ਸਿਕੰਦਰ ਬਰਾੜ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਤੇ
ਮੌਕੇ ਦੀ ਨਜ਼ਾਕਤ ਮੁਤਾਬਿਕ ਉਹਨਾ ਦੀਆ ਕਾਵਿਕ ਟਿੱਪਣੀਆਂ ਨੇ ਸਭ ਹਾਜ਼ਰ
ਸਰੋਤਿਆ ਦਾ ਮਨ ਮੋਹ ਲਿਆ । ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਚ ਸਰੋਤੇ
ਹਾਜ਼ਰ ਸਨ ਤੇ ਖ਼ਾਸ ਗੱਲ ਇਹ ਰਹੀ ਕਿ ਸਮੂਹ ਸਰੋਤਿਆ ਨੇ ਸ਼ੁਰੂ ਤੋਂ ਲੈ
ਕੇ ਅੰਤ ਤੱਕ ਸਮੁੱਚੀ ਚਰਚਾ ਨੂੰ ਬਹੁਤ ਹੀ ਸੰਜੀਦਗੀ ਨਾਲ ਸਰਵਣ ਕੀਤਾ।
ਆਖਿਰ ਚ ਇਹੀ ਕਹਾਂਗਾ ਕਿ ਪੰਜਾਬੀ ਮਾਂ ਬੋਲੀ ਦੇ ਬਚਾਅ ਤੇ
ਸੁਨਿਯੋਜਤ ਵਿਕਾਸ ਵਾਸਤੇ ਇਸ ਪ੍ਰਕਾਰ ਦੇ ਲੜੀਵਾਰ ਸੈਮੀਨਾਰਾਂ ਦੀ ਅੱਜ
ਬੇਹੱਦ ਲੋੜ ਹੈ । ਇਕ ਵਾਰ ਫੇਰ "ਚੜਦੀਕਲਾ ਸਿੱਖ ਆਰਗੇਨਾਈਜੇਸ਼ਨ" ਦੇ
ਪ੍ਰਬੰਧਕਾਂ ਨੂੰ ਇਕ ਬਹੁਤ ਹੀ ਸਫਲ ਅਤੇ ਬਾਮਕਸਦ ਸੈਮੀਨਾਰ ਦਾ ਆਯੋਜਿਨ
ਕਰਨ ਵਾਸਤੇ ਬਹੁਤ ਹਾਰਦਿਕ ਵਧਾਈ ।
ਰਿਪੋਰਟ: ਪ੍ਰੋ. ਸ਼ਿੰਗਾਰਾ
ਸਿੰਘ ਢਿੱਲੋਂ
dhilon@ntlworld.com
|
|
|
ਕੁਲਵੰਤ ਕੌਰ ਢਿੱਲੋਂ ਅਤੇ ਸਿਕੰਦਰ ਸਿੰਘ
ਬਰਾੜ |
|
ਡਾ: ਬਲਦੇਵ ਸਿੰਘ ਕੰਦੋਲਾ ਅਤੇ
ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ |
|
ਸ਼ਿੰਦਰਪਾਲ ਸਿੰਘ ਮਾਹਲ ਅਤੇ
ਨਰਪਾਲ ਸਿੰਘ ਸ਼ੇਰਗਿੱਲ |
|
|
|
|
|
|
|
|
|
|
|
|
|
|
ਯੂ:
ਕੇ: ਵਿੱਚ ਪੰਜਾਬੀ ਭਾਸ਼ਾ 'ਤੇ ਨਿਵੇਕਲੀ ਵਿਚਾਰ ਗੋਸ਼ਟੀ
ਪ੍ਰੋ: ਸ਼ਿੰਗਾਰਾ ਸਿੰਘ ਢਿੱਲੋਂ
|
ਗਲਾਸਗੋ
ਵਿਖੇ "ਸੈਮਸਾ" ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ
ਚੈਂਪੀਅਨਸ਼ਿਪ ਮਨਦੀਪ ਖੁਰਮੀ,
ਗਲਾਸਗੋ |
ਪੰਜਾਬੀ
ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ
ਮਨਦੀਪ ਖੁਰਮੀ, ਗਲਾਸਗੋ |
ਭਾਈ
ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ
ਸੁਨੀਲ ਗੋਇਲ, ਫਤਿਹਾਬਾਦ |
ਅੰਤਰਰਾਸ਼ਟਰੀ
ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ
ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ |
ਤ੍ਰਿਲੋਕ
ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ
ਪ੍ਰਦਰਸ਼ਨੀ ਦਾ ਉਦਘਾਟਨ ਉਜਾਗਰ
ਸਿੰਘ, ਪਟਿਆਲਾ |
ਸਕਾਟਲੈਂਡ
ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ
ਆਯੋਜਨ ਮਨਦੀਪ ਖੁਰਮੀ, ਲੰਡਨ
|
ਮਹਿਰਮ
ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ |
'ਸਾਕਾ'
ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ
ਬਿੱਟੂ ਖੰਗੂੜਾ, ਲੰਡਨ |
ਵੇਲਜ਼
(ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ
ਮੁਟਿਆਰਾਂ ਛਾਈਆਂ ਮਨਦੀਪ ਖੁਰਮੀ,
ਲੰਡਨ |
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|