|
|
ਪੰਜਾਬੀ ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ
ਮਨਦੀਪ ਖੁਰਮੀ, ਗਲਾਸਗੋ (12/09/2019) |
|
|
|
ਸਾਹਿਤ ਮਨੁੱਖੀ ਸਖ਼ਸ਼ੀਅਤ 'ਚ ਨਿਖਾਰ
ਲਿਆਉਂਦਾ ਹੈ- ਦਿਲਾਵਰ ਸਿੰਘ, ਦਿਲਬਰ ਲੰਡਨ/ ਗਲਾਸਗੋ (ਮਨਦੀਪ
ਖੁਰਮੀ) "ਸਾਹਿਤ ਪੜ੍ਹਨ ਦੀ ਰੁਚੀ ਮਨੁੱਖ ਦੇ ਮਨ ਨੂੰ ਉਚਾਈਆਂ ਦੇ ਦੀਦਾਰੇ
ਕਰਵਾਉਂਦਾ ਹੈ। ਲੇਖਕ ਵਰਗ ਦੀ ਮਿਹਨਤ ਦਾ ਨਿਚੋੜ ਬਣ ਕੇ ਜਦ ਸਾਹਿਤ
ਕਾਗਜ਼ਾਂ ਦੀ ਹਿੱਕ 'ਤੇ ਉੱਕਰਿਆ ਜਾਂਦਾ ਹੈ ਤਾਂ ਉਹ ਸਮੁੱਚੇ ਖਿੱਤੇ ਦੀ
ਧਰੋਹਰ ਬਣ ਜਾਂਦਾ ਹੈ।
ਨਿਰਸੰਦੇਹ ਸਾਹਿਤ ਮਨੁੱਖੀ ਸਖ਼ਸ਼ੀਅਤ 'ਚ
ਨਿਖਾਰ ਲਿਆਉਣ ਦਾ ਕੰਮ ਕਰਦਾ ਹੈ। ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ
ਕਿ ਸਾਹਿਤਕ ਕ੍ਰਿਤਾਂ ਨੂੰ ਸਾਂਭਣ ਦੇ ਨਾਲ ਨਾਲ ਪਾਠਕਾਂ ਦੀ ਕਤਾਰ ਵੀ
ਲੰਮੀ ਕੀਤੀ ਜਾਵੇ।" ਉਕਤ ਵਿਚਾਰਾਂ ਦਾ ਪ੍ਰਗਟਾਵਾ "ਪੰਜਾਬੀ ਸਾਹਿਤ ਸਭਾ
ਗਲਾਸਗੋ" ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਤੇ
ਸਕੱਤਰ ਦਲਜੀਤ ਸਿੰਘ ਦਿਲਬਰ ਨੇ ਕੀਤਾ।
ਸਮਾਗਮ ਦੀ ਸ਼ੁਰੂਆਤ ਲੇਖਕ
'ਅਮਰ ਮੀਨੀਆਂ' ਤੇ 'ਮਨਦੀਪ ਖੁਰਮੀ ਹਿੰਮਤਪੁਰਾ' ਨੂੰ ਸ਼ਮੂਲੀਅਤ ਕਰਨ 'ਤੇ
ਜੀ ਆਇਆਂ ਕਹਿਣ ਨਾਲ ਹੋਈ। ਇਸ ਉਪਰੰਤ ਸਮੂਹ ਸਭਾ ਮੈਂਬਰਾਨ ਨੇ ਨਵੇਂ ਜੀਆਂ
ਨਾਲ ਆਪਣੀ ਜਾਣ-ਪਹਿਚਾਣ ਕਰਵਾਈ। ਸਕੱਤਰ ਦਲਜੀਤ ਸਿੰਘ ਦਿਲਬਰ ਨੇ ਸਭਾ
ਵੱਲੋਂ ਕਰਵਾਏ ਗਏ ਪਿਛਲੇ ਸਮਾਗਮਾਂ ਦੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ,
ਜਿਸ ਉੱਪਰ ਭਖਵੀਂ ਚਰਚਾ ਦੇ ਨਾਲ ਨਾਲ ਰਹਿ ਗਈਆਂ ਤਰੁੱਟੀਆਂ ਨੂੰ ਭਵਿੱਖਤ
ਸਮਾਗਮਾਂ ਵਿੱਚੋਂ ਦੂਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।
ਜਿਕਰਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਗਲਾਸਗੋ ਸਿਰਫ ਆਪਣੀ ਸਭਾ ਦੀਆਂ ਹੀ
ਸਰਗਰਮੀਆਂ ਤੱਕ ਸੀਮਤ ਨਾ ਹੋ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ
ਅਧੀਨ ਚਲਦੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ
ਚਿੰਤਤ ਰਹਿੰਦੀ ਹੈ। ਇਸੇ ਤਹਿਤ ਹੀ ਸਭਾ ਦੇ ਸਮਾਗਮਾਂ ਵਿੱਚ ਵਿਦਿਆਰਥੀਆਂ
ਨੂੰ ਸੱਭਿਆਚਾਰਕ ਵੰਨਗੀਆਂ ਵਿੱਚ ਪੇਸ਼ਕਾਰੀ ਲਈ ਬਾਕਾਇਦਾ ਤਿਆਰੀ ਕਰਵਾ ਕੇ
ਮੰਚ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸੰਬੰਧੀ ਬੋਲਦਿਆਂ ਸਭਾ ਅਹੁਦੇਦਾਰ
ਦਿਲਬਾਗ ਸਿੰਘ ਸੰਧੂ, ਤਰਲੋਚਨ ਸਿੰਘ ਮੁਠੱਡਾ, ਹਰਜੀਤ ਦੁਸਾਂਝ, ਸੁਖਦੇਵ
ਰਾਹੀ, ਡਾ ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਦਾ ਅਸਲ ਮਨੋਰਥ ਹਰ ਵਰਗ
ਨੂੰ ਇੱਕ ਲੜੀ ਵਿੱਚ ਪ੍ਰੋਣਾ ਹੁੰਦਾ ਹੈ। ਸਾਹਿਤ ਦੀ ਸਾਰਥਿਕਤਾ ਹੀ ਇਸ
ਗੱਲ 'ਤੇ ਨਿਰਭਰ ਕਰਦੀ ਹੈ ਕਿ ਸਮਾਜ ਦਾ ਹਰ ਵਰਗ ਸਾਹਿਤ ਦੇ ਸ਼ੀਸ਼ੇ ਨੂੰ
ਜ਼ਰੂਰ ਨਿਹਾਰੇ। ਇਕੱਤਰਤਾ ਦੌਰਾਨ ਜਿੱਥੇ ਵੱਖ ਵੱਖ ਸਾਹਿਤਕਾਰਾਂ ਦੀ ਲਿਖਣ
ਸ਼ੈਲੀ ਸੰਬੰਧੀ ਹਾਜਰੀਨ ਨੇ ਆਪੋ ਆਪਣਾ ਨਜ਼ਰੀਆ ਪੇਸ਼ ਕੀਤਾ, ਉੱਥੇ ਸਭਾ ਦੇ
ਵਿਸਾਖੀ 2020 ਤੱਕ ਦੇ ਸਮਾਗਮਾਂ ਨੂੰ ਲੜੀਬੱਧ ਕਰਕੇ ਤਿਆਰੀਆਂ ਲਈ
ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
|
|
|
|
|
|
|
|
|
ਪੰਜਾਬੀ
ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ
ਮਨਦੀਪ ਖੁਰਮੀ, ਗਲਾਸਗੋ |
ਭਾਈ
ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ
ਸੁਨੀਲ ਗੋਇਲ, ਫਤਿਹਾਬਾਦ |
ਅੰਤਰਰਾਸ਼ਟਰੀ
ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ
ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ |
ਤ੍ਰਿਲੋਕ
ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ
ਪ੍ਰਦਰਸ਼ਨੀ ਦਾ ਉਦਘਾਟਨ ਉਜਾਗਰ
ਸਿੰਘ, ਪਟਿਆਲਾ |
ਸਕਾਟਲੈਂਡ
ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ
ਆਯੋਜਨ ਮਨਦੀਪ ਖੁਰਮੀ, ਲੰਡਨ
|
ਮਹਿਰਮ
ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ |
'ਸਾਕਾ'
ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ
ਬਿੱਟੂ ਖੰਗੂੜਾ, ਲੰਡਨ |
ਵੇਲਜ਼
(ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ
ਮੁਟਿਆਰਾਂ ਛਾਈਆਂ ਮਨਦੀਪ ਖੁਰਮੀ,
ਲੰਡਨ |
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|