|
|
ਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ (03/07/2019) |
|
|
|
ਫ਼ਿੰਨਲੈਂਡ, 2 ਜੁਲਾਈ - 'ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ' ਦੇ ਦੋ
ਪੰਜਾਬੀ ਮੁੰਡੇ ਪਰਮਪ੍ਰੀਤ ਸਿੰਘ ਗਿੱਲ ਅਤੇ ਜੋਬਨਵੀਰ ਸਿੰਘ ਖਹਿਰਾ
(ਗੋਲਕੀਪਰ) ਫ਼ਿੰਨਲੈਂਡ ਦੀ ਸੋਲਾਂ ਸਾਲਾਂ ਦੇ ਵਰਗ ਦੀ ਕੌਮੀ ਹਾਕੀ ਟੀਮ
ਵਿੱਚ ਚੁਣੇ ਗਏ ਹਨ। ਇਹ ਟੀਮ 4 ਤੋਂ 6 ਜੁਲਾਈ ਬੁਲਗਾਰੀਆ ਦੇ ਸ਼ਹਿਰ
ਅਲਬੇਨਾ ਵਿੱਚ ਹੋਣ ਵਾਲੇ ਯੂਰੋਪੀਅਨ ਹਾਕੀ 5 ਟੂਰਨਾਂਮੈਂਟ ਵਿੱਚ ਹਿੱਸਾ
ਲਵੇਗੀ।
ਫ਼ਿੰਨਲੈਂਡ ਤੋਂ ਇਲਾਵਾ ਇਸ ਟੂਰਨਾਂਮੈਂਟ ਵਿੱਚ ਰੂਸ,
ਅਰਮੀਨੀਆ, ਬੁਲਗਾਰੀਆ, ਲਕਸ਼ਮਬਰਗ, ਸੋਲੋਵਾਕੀਆ, ਜੌਰਜ਼ੀਆ ਅਤੇ ਜਿਬਰਾਲਟਰ
ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੀਮ ਦੇ ਮੁੱਖ ਕੋਚ ਐਂਡ੍ਰਿਊ
ਸਕੌਲਫੀਲਡ ਅਤੇ ਸਹਾਇਕ ਕੋਚ ਮਾਰਕੂ ਹੇਇਨੋ ਹਨ।
ਪਰਮਪ੍ਰੀਤ ਸਿੰਘ
ਗਿੱਲ ਪਹਿਲਾਂ ਵੀ ਫ਼ਿੰਨਲੈਂਡ ਦੀ ਕੌਮੀ ਟੀਮ ਵਲੋਂ ਰੂਸ ਵਿੱਚ ਦੋਸਤਾਨਾਂ
ਮੈਚਾਂ ਦੀ ਲੜ੍ਹੀ ਖੇਡ ਚੁੱਕਾ ਹੈ। ਗੌਰਤਲਬ ਰਹੇ ਫ਼ਿੰਨਲੈਂਡ ਵਿੱਚ ਵਸਦੇ
ਬਿਕਰਮਜੀਤ ਸਿੰਘ ´ਵਿੱਕੀ ਮੋਗਾ` ਨੇ ਮਹਿਜ਼ ਪੰਜ ਸਾਲ ਪਹਿਲਾਂ ਵਾਰੀਅਰਜ਼
ਹਾਕੀ ਕਲੱਬ ਦੀ ਸਥਾਪਨਾ ਕੀਤੀ ਸੀ, ਜਿਸ ਵਿੱਚ ਪੰਜਾਬੀ ਮੂਲ ਦੇ ਬੱਚਿਆਂ
ਨੇ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਫ਼ਿੰਨਲੈਂਡ ਵਿੱਚ ਵਾਰੀਅਰਜ਼ ਹਾਕੀ ਕਲੱਬ
ਹੀ ਇੱਕਲੌਤਾ ਹਾਕੀ ਕਲੱਬ ਹੈ ਜਿਸ ਵਿੱਚ ਸਿਰਫ਼ ਪੰਜਾਬੀ ਹੀ ਨਹੀਂ ਬਲਕਿ 20
ਤੋਂ ਵੱਧ ਦੇਸ਼ਾ ਦੇ ਨਾਗਰਿਕ ਜੂਨੀਅਰ ਅਤੇ ਸੀਨੀਅਰ ਪੱਧਰ ਤੇ ਹਾਕੀ ਖੇਡਦੇ
ਹਨ। ਇਨ੍ਹਾਂ ਮੁੰਡਿਆਂ ਦੇ ਕੌਮੀ ਟੀਮ ਵਿੱਚ ਚੁਣੇ ਜਾਂਣ ਦੇ ਨਾਲ-ਨਾਲ
ਵਾਰੀਅਰਜ਼ ਹਾਕੀ ਕਲੱਬ ਦੇ ਲਈ ਇੱਕ ਬਹੁਤ ਮਾਣ ਦੀ ਗੱਲ ਹੈ ਕਿ ਜਿੱਸ ਮੈਦਾਨ
ਵਿੱਚ ਭਾਰਤੀ ਹਾਕੀ ਦੇ ਸਤੰਬ ਸ਼੍ਰੀ ਬਲਬੀਰ ਸਿੰਘ ਸੀਨੀਅਰ ਨੇ 1952 ਵਿੱਚ
ਓਲਿੰਪਿਕ ਖੇਡਾਂ ਦੇ ਹਾਕੀ ਫ਼ਾਈਨਲ ਵਿੱਚ ਪੰਜ ਗੋਲ ਕਰਕੇ ਵਿਸ਼ਵ ਰਿਕਾਰਡ
ਬਣਾਇਆ ਸੀ ਵਾਰੀਅਰਜ਼ ਹਾਕੀ ਕਲੱਬ ਦੇ ਇਹ ਨੌਜਵਾਨ ਮੁੰਡੇ ਅਤੇ ਹਾਕੀ ਕਲੱਬ
ਉਸੇ ਮੈਦਾਨ ਵਿੱਚ ਅਭਿਆਸ ਕਰਦੇ ਹਨ।
ਫ਼ਿੰਨਲੈਂਡ ਦੀ ਕੌਮੀ ਟੀਮ
ਵਿੱਚ ਚੁਣੇ ਜਾਣ ਤੇ ਫ਼ਿੰਨਲੈਂਡ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੇ
ਪਰਮਪ੍ਰੀਤ ਅਤੇ ਜੋਬਨਵੀਰ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਹਰਵਿੰਦਰ
ਸਿੰਘ ਖਹਿਰਾ ਦੇ ਨਾਲ-ਨਾਲ ਕੋਚ ਵਿੱਕੀ ਮੋਗਾ ਨੂੰ ਵਧਾਈਆਂ ਦਿੱਤੀਆਂ।
|
|
|
|
|
|
|
|
|
|
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|