|
|
ਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ
ਸਮਾਗਮ
ਸੁਨੀਲ ਗੋਇਲ, ਫਤਿਹਾਬਾਦ
(10/09/2019) |
|
|
|
ਜਾਖਲ ਮੰਡੀ (9 ਸਤੰਬਰ) - ਹਰਿਆਣਾ ਦੇ ਜ਼ਿਲਾ ਫਤਿਹਾਬਾਦ ਦੇ ਜਾਖਲ
ਮੰਡੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ
ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਅਤੇ
ਪੰਜਾਬ ਦੇ ਮਹਾਨ ਗਾਇਕ ਹਾਕਮ ਸੂਫ਼ੀ ਦੀ 7ਵੀਂ ਬਰਸੀ ਨੂੰ ਸਮਰਪਿਤ ਸਾਹਿਤਕ
ਪਰੋਗਰਾਮ ਦਾ ਆਯੋਜਨ ਕੀਤਾ ਗਿਆ।
"ਪੰਜਾਬੀ ਸਾਹਿਤ ਸਭਿਆਚਾਰ ਮੰਚ,
ਜਾਖਲ (ਫਤਿਹਾਬਾਦ)" ਵਲੋਂ ਆਯੋਜਿਤ ਇਸ ਮਹੀਨਾਵਾਰ ਸਾਹਿਤਕ ਮਿਲਣੀ ਦੀ
ਚਰਚਾ ਦੌਰਾਨ ਪੰਜਾਬੀ ਦੇ ਸੱਭਿਆਚਾਰਕ ਦੂਤ ਭਾਈ ਕਾਨ੍ਹ ਸਿੰਘ ਨਾਭਾ ਅਤੇ
ਸੂਫ਼ੀ ਗਾਇਕ ਹਾਕਮ ਦੇ ਜੀਵਨ ਤੇ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਡਾ.
ਜਗਮੇਲ ਸਿੰਘ ਭਾਠੂਆਂ ਵਲੋਂ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।
ਇਸ
ਦੌਰਾਨ ਮੰਚ ਦੇ ਪ੍ਰਬੰਧਕਾਂ ਵਲੋਂ ਭਵਿੱਖ ਵਿਚ "ਪੰਜਾਬੀ ਸਾਹਿਤ ਅਕਾਦਮੀ,
ਪੰਚਕੂਲਾ ( ਹਰਿਆਣਾ)" ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਕਲਾਤਮਕ
ਸ਼ਮੂਲੀਅਤ ਲਈ ਇਕ ਸੱਭਿਆਚਾਰਕ ਪਰੋਗਰਾਮ ਦੇ ਆਯੋਜਨ ਲਈ ਰੂਪ-ਰੇਖਾ ਉਲੀਕੀ
ਗਈ।
ਇਸ ਮੌਕੇ ਇਕ ਪੁਸਤਿਕਾ “ਭਾਈ ਕਾਨ੍ਹ ਸਿੰਘ ਨਾਭਾ ਜੀਵਨ ਤੇ
ਰਚਨਾ” ਦਾ ਵਿਤਰਣ ਕੀਤਾ ਗਿਆ।
ਪਰੋਗਰਾਮ ਵਿਚ ਸ਼ਾਮਿਲ ਵਿਦਵਾਨਾਂ
ਸ਼੍ਰੀਮਤੀ ਕੁਲਦੀਪ ਕੌਰ ਅੱਕਾਂਵਾਲੀ, ਵੀਰ ਸਿੰਘ ਥਿੰਦ, ਸ਼੍ਰੀਮਤੀ
ਕਿਰਨਲਤਾ, ਸੁਨੀਲ ਗੋਇਲ, ਰੋਹਿਤ ਕੁਮਾਰ, ਹਰਦੀਪ ਸਿੰਘ, ਕਰਮਜੀਤ ਸਿੰਘ ਨੇ
ਆਪੋ ਆਪਣੀਆਂ ਰਚਨਾਵਾਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ। ਇਸ ਮੌਕੇ ਓਸ਼ੋ
ਰਜ਼ਨੀਸ਼ ਤੇ ਉੱਘੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਫਲਸਫੇ ਉਪਰ
ਵਿਦਵਾਨਾਂ ਨੇ ਆਪੋ ਆਪਣੇ ਅਲੋਚਨਾ ਵਿਚਾਰ ਪੇਸ਼ ਕੀਤੇ।ਅਖੀਰ ਚ ਪ੍ਰੋਗਰਾਮ
‘ਚ ਸ਼ਾਮਿਲ ਵਿਦਵਾਨਾਂ ਦੀ ਮੰਚ ਦੀ ਪ੍ਰਧਾਨ ਕੁਲਦੀਪ ਕੌਰ ਅੱਕਾਂਵਾਲੀ ਨੇ
ਤਹਿ ਦਿਲੋਂ ਧੰਨਵਾਦ ਕੀਤਾ । ਜਾਰੀ
ਕਰਤਾ ਸੁਨੀਲ ਗੋਇਲ,ਪ੍ਰੈਸ਼ ਸਕੱਤਰ, ਪੰਜਾਬੀ ਸਾਹਿਤ ਸਭਿਆਚਾਰ
ਮੰਚ,ਜਾਖਲ (ਫਤਿਹਾਬਾਦ) ਮੋਬਾਈਲ ਨੰ-94174-48561
|
|
|
ਪੰਜਾਬੀ ਸਾਹਿਤ ਸਭਿਆਚਾਰ ਮੰਚ,ਜਾਖਲ
(ਫਤਿਹਾਬਾਦ) ਵਲੋਂ ਆਯੋਜਿਤ ਸਾਹਿਤਕ ਮਿਲਣੀ ਪਰੋਗਰਾਮ ਵਿਚ ਸ਼ਾਮਿਲ ਵਿਦਵਾਨ
ਰੋਹਿਤ ਕੁਮਾਰ , ਸੁਨੀਲ ਗੋਇਲ , ਹਰਦੀਪ ਸਿੰਘ ,ਵੀਰ ਸਿੰਘ ਥਿੰਦ,
ਜਗਮੇਲ ਭਾਠੂਆਂ , ਸ਼੍ਰੀਮਤੀ ਕੁਲਦੀਪ ਕੌਰ ਅੱਕਾਂਵਾਲੀ ਅਤੇ ਸ਼੍ਰੀਮਤੀ
ਕਿਰਨਲਤਾ |
|
|
|
|
ਭਾਈ
ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ
ਸੁਨੀਲ ਗੋਇਲ, ਫਤਿਹਾਬਾਦ |
ਅੰਤਰਰਾਸ਼ਟਰੀ
ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ
ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ |
ਤ੍ਰਿਲੋਕ
ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ
ਪ੍ਰਦਰਸ਼ਨੀ ਦਾ ਉਦਘਾਟਨ ਉਜਾਗਰ
ਸਿੰਘ, ਪਟਿਆਲਾ |
ਸਕਾਟਲੈਂਡ
ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ
ਆਯੋਜਨ ਮਨਦੀਪ ਖੁਰਮੀ, ਲੰਡਨ
|
ਮਹਿਰਮ
ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ |
'ਸਾਕਾ'
ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ
ਬਿੱਟੂ ਖੰਗੂੜਾ, ਲੰਡਨ |
ਵੇਲਜ਼
(ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ
ਮੁਟਿਆਰਾਂ ਛਾਈਆਂ ਮਨਦੀਪ ਖੁਰਮੀ,
ਲੰਡਨ |
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|