ਐਸ. ਏ. ਐਸ. ਨਗਰ ( 8 ਅਪ੍ਰੈਲ, 2019) : ਸ਼੍ਰੋਮਣੀ ਪੰਜਾਬੀ ਲਿਖਾਰੀ
ਸਭਾ ਪੰਜਾਬ (ਰਜਿ.) ਵਲੋਂ ਬੀਤੇ ਦਿਨ 'ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼,
ਸੋਹਾਣਾ, ਮੁਹਾਲੀ' ਵਿਖੇ ਸ਼ਾਨਦਾਰ ਤੇ ਨਿਵੇਕਲਾ ਸਮਾਗਮ ਅਯੋਜਿਤ ਕੀਤਾ
ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਮੈਡਮ ਊਸ਼ਾ
ਆਰ ਸ਼ਰਮਾ ਆਈ. ਏ. ਐਸ. (ਰਿਟਾ.) ਅਤੇ ਸ੍ਰ. ਰਾਜਵੰਸ ਸਿੰਘ ਚਾਹਲ, ਆਈ.
ਆਰ. ਐਸ. (ਰਿਟਾ.) ਜੀ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ।
ਇਸ ਅਵਸਰ ਤੇ ਪ੍ਰਧਾਨਗੀ-ਮੰਡਲ ਵਿਚ ਸ੍ਰੀ ਵਿਪਨ ਜੇਠੀ,
ਕਾਨੂੰਨੀ ਸਲਾਹਕਾਰ, ਗਮਾਡਾ, ਸ੍ਰ. ਸੁਖਚਰਨ ਸਿੰਘ ਸਾਹੋਕੇ, ਅੰਡਰ ਸੈਕਟਰੀ
ਅਤੇ ਸ੍ਰ. ਫਤਿਹਜੰਗ ਸਿੰਘ ਵੀ ਸਸ਼ੋਭਿਤ ਸਨ।
ਸਮਾਗਮ ਦੌਰਾਨ 7 ਸਾਹਿਤਕਾਰਾਂ ਦੀਆਂ 14 ਪੁਸਤਕਾਂ ਲੋਕ-ਅਰਪਣ ਕਰਨ ਦੇ
ਨਾਲ-ਨਾਲ 9 ਸਾਹਿਤਕਾਰਾਂ ਨੂੰ ਉਨਾਂ ਦੀਆਂ ਵੱਡਮੁੱਲੀਆਂ
ਸਾਹਿਤਕ ਸੇਵਾਵਾਂ ਬਦਲੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਆ ਗਿਆ
ਜਿਨਾਂ ਵਿਚ ਊਸ਼ਾਂ ਆਰ ਸ਼ਰਮਾ ਨੂੰ 'ਅੰਮ੍ਰਿਤਾ ਪ੍ਰੀਤਮ ਐਵਾਰਡ-2019' ( ਦੋ
ਪੁਸਤਕਾਂ ਰੀਲੀਜ), ਲਾਲ ਸਿੰਘ ਲਾਲੀ ਨੂੰ 'ਨੰਦ ਲਾਲ
ਨੂਰ ਪੁਰੀ ਐਵਾਰਡ-2019' ( ਤਿੰਨ ਪੁਸਤਕਾਂ ਰੀਲੀਜ) ਜਗਜੀਤ
ਮੁਕਤਸਰੀ ਨੂੰ 'ਲਾਲ ਚੰਦ ਯਮਲਾ ਜੱਟ ਐਵਾਰਡ-2019' (ਚਾਰ
ਪੁਸਤਕਾਂ), ਕੁਲਵਿੰਦਰ ਕੌਰ ਮਹਿਕ ਅਤੇ ਵਰਿੰਦਰ ਕੌਰ ਰੰਧਾਵਾ ਨੂੰ
'ਮਾਣ ਪੰਜਾਬ ਦਾ ਐਵਾਰਡ-2019' ( ਕ੍ਰਮਵਾਰ ਦੋ ਅਤੇ ਇਕ ਪੁਸਤਕ), ਜਰਨੈਲ
ਹਸਨਪੁਰੀ ਨੂੰ 'ਕਲਮ ਦਾ ਵਣਜਾਰਾ ਐਵਾਰਡ-2019' (ਇਕ ਪੁਸਤਕ),
ਐਡਵੋਕੇਟ ਕਮਲਜੀਤ ਸਿੰਘ ਕਮਲ ਨੂੰ 'ਬਹ-ਪੱਖੀ ਸ਼ਖ਼ਸੀਅਤ
ਐਵਾਰਡ-2019' (ਇਕ ਪੁਸਤਕ) ਅਤੇ ਮਨਦੀਪ ਕੌਰ ਪ੍ਰੀਤ
ਮੁਕੇਰੀਆਂ ਅਤੇ ਕਿਰਨ ਪਾਹਵਾ ਨੂੰ 'ਹੋਣਹਾਰ ਧੀ ਪੰਜਾਬ ਦੀ ਐਵਾਰਡ-2019'
ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ।
ਊਸ਼ਾ ਆਰ ਸਰਮਾ ਜੀ ਨੂੰ ਐਵਾਰਡ, ਸਨਮਾਨ-ਚਿੰਨ ਅਤੇ ਸ਼ਾਲ ਮੁੱਖ ਮਹਿਮਾਨ ਸ.
ਰਾਜਵੰਸ ਸਿੰਘ ਚਾਹਲ ਅਤੇ ਪ੍ਰਧਾਨਗੀ ਮੰਡਲ ਵਲੋਂ ਦਿੱਤਾ
ਗਿਆ, ਜਦ ਕਿ ਬਾਕੀ ਅੱਠ ਸਾਹਿਤਕਾਰਾਂ ਨੂੰ ਐਵਾਰਡ, ਸਨਮਾਨ-ਚਿੰਨ ਅਤੇ ਸ਼ਾਲ
ਊਸ਼ਾ ਆਰ ਸ਼ਰਮਾ, ਸ੍ਰ. ਚਾਹਲ ਅਤੇ ਪ੍ਰਧਾਨਗੀ-ਮੰਡਲ ਵਲੋਂ
ਸਮੂਹਿਕ ਤੌਰ ਤੇ ਦਿੱਤੇ ਗਏ। ਇਸ ਤੋਂ ਇਲਾਵਾ
'ਸਪਤਰਿਸ਼ੀ ਪਬਲੀਸ਼ਰ ਚੰਡੀਗੜ ਵਲੋਂ ਵੀ ਇਨਾਂ ਲੇਖਕਾਂ ਵਿਚੋਂ
ਜਿਨਾਂ ਪੰਜ ਲੇਖਕਾਂ ਦੀਆਂ ਪੁਸਤਕਾਂ ਛਾਪੀਆਂ ਗਈਆਂ, ਉਨਾਂ ਲਈ ਅਤੇ ਆਪਣੀ
ਟਾਈਪਿਸਟ ਨਵਰੂਪ ਕੌਰ ਰੂਪ ਲਈ ਆਪਣੇ ਵਲੋਂ ਬਣਾਏ ਸ਼ਾਨਦਾਰ
ਯਾਦਗਾਰੀ-ਚਿੰਨ ਇਸ ਮੌਕੇ ਤੇ ਦਿੱਤੇ ਗਏ।
ਸਮਾਗਮ ਦੌਰਾਨ ਕ੍ਰਿਸ਼ਨ ਰਾਹੀ ਸੰਗੀਤਕਾਰ ਦੀ ਨਿਰਦੇਸ਼ਨਾ ਹੇਠ
ਅਮਰੀਕ ਚੰਡੀਗੜੀਆ ਬੈਜੋ-ਵਾਦਕ ਅਤੇ ਦੇਪਿੰਦਰ ਸਿੰਘ ਤਬਲਾ-ਵਾਦਕ
ਦੀਆਂ ਸੰਗੀਤਕ ਧੁਨਾਂ ਅਧੀਨ ਗੁਰਵਿੰਦਰ ਗੁਰੀ, ਸੰਨੀ ਊਨੇ ਵਾਲਾ,
ਬੀਬਾ ਨਵਪ੍ਰੀਤ ਸੰਧੂ, ਕ੍ਰਿਸ਼ਨ ਰਾਹੀ ਅਤੇ ਬਾਵਾ ਬੱਲੀ ਨੇ
ਲਾਲ ਸਿੰਘ ਲਾਲੀ, ਕੁਲਵਿੰਦਰ ਕੌਰ ਮਹਿਕ , ਜਰਨੈਲ ਹਸਨਪੁਰੀ ਅਤੇ ਵਰਿੰਦਰ
ਕੌਰ ਰੰਧਾਵਾ ਦੇ ਗੀਤਾਂ ਨਾਲ ਖੂਬ ਰੰਗ ਬੰਨਿਆ : ਜਦ ਕਿ ਜਗਜੀਤ ਮੁਕਤਸਰੀ,
ਐਡਵੋਕੇਟ ਕਮਲਜੀਤ ਸਿੰਘ ਕਮਲ, ਮਨਦੀਪ ਕੌਰ ਪ੍ਰੀਤ ਮੁਕੇਰੀਆਂ ਅਤੇ
ਕਿਰਨ ਪਾਹਵਾ ਵਲੋਂ ਆਪੋ-ਆਪਣੀਆਂ ਰਚਨਾਵਾਂ ਖੁਦ ਬਾ-ਖੂਬੀ
ਅੰਦਾਜ ਵਿਚ ਪੇਸ਼ ਕੀਤੀਆਂ ਗਈਆਂ। ਸਟੇਜ-ਸਕੱਤਰ ਦੇ ਫਰਜ ਸਟੇਜਾਂ ਦੀ
ਧਨੀ, ਦੂਰਦਰਸ਼ਨ ਦੀ ਐਂਕਰ ਸੰਦੀਪ ਕੌਰ ਅਰਸ਼ (ਧੰਜਲ) ਵਲੋਂ ਕਮਾਲ ਮਈ
ਢੰਗ ਨਾਲ ਨਿਭਾਏ ਗਏ। ਅੰਤ ਵਿਚ ਜਿੱਥੇ ਕਲਾਕਾਰਾਂ,
ਸਾਜਿੰਦਿਆਂ, ਪ੍ਰਬੰਧਕਾਂ ਅਤੇ ਟੀਮ ਦੇ ਵਰਕਰਾਂ ਨੂੰ
ਮੈਡਲਾਂ ਨਾਲ ਸਨਮਾਨਿਆ ਗਿਆ, ਉਥੇ ਸਟੇਜ-ਸੰਚਾਲਕ ਅਤੇ ਵਿਸ਼ੇਸ਼
ਮਹਿਮਾਨਾਂ ਦੇ ਨਾਲ-ਨਾਲ ਇਕ ਯਾਦਗਾਰੀ ਚਿੰਨ ਮੁੱਖ ਮਹਿਮਾਨ ਸ੍ਰ.
ਰਾਜਵੰਸ ਸਿੰਘ ਚਾਹਲ ਜੀ ਨੂੰ ਵੀ ਸੰਸਥਾ ਵੱਲੋਂ ਦਿੱਤਾ ਗਿਆ।
ਸਮਾਗਮ ਨੂੰ ਹਰ ਪੱਖ ਤੋਂ ਸਫਲ ਕਰਨ ਲਈ ਕ੍ਰਿਸ਼ਨ ਰਾਹੀ, ਸ਼ਮਸ਼ੇਰ ਸਿੰਘ
ਪਾਲ, ਪ੍ਰਿੰ. ਬਲਬੀਰ ਸਿੰਘ ਛਿੱਬੜ, ਸਿਕੰਦਰ ਰਾਮਪਰੀ, ਜਸਪਾਲ ਸਿੰਘ
ਕੰਵਲ, ਪ੍ਰਿੰ. ਹਰਨੇਕ ਸਿੰਘ ਸਾਗੀ, ਸ਼ਿਵ ਸਿੰਘ ਬੱਲੀ, ਅਸ਼ੋਕ ਟਾਂਡੀ,
ਅਵਤਾਰ ਸਿੰਘ ਪਾਲ, ਜਸਪ੍ਰੀਤ ਕੌਰ ਮੁਕਤਸਰੀ, ਪਰਮਜੀਤ ਸਿੰਘ ਪਾਲ ਅਤੇ
ਜਸਵੀਰ ਛਿੱਬੜ ਪੂਰੀ ਤਰਾਂ ਸਰਗਰਮ ਸਨ।
ਇਨਾਂ ਤੋਂ
ਇਲਾਵਾ ਲਖਵਿੰਦਰ ਧੰਜਲ, ਪ੍ਰਿੰ ਸੁਰਿੰਦਰ ਕੌਰ, ਪੰ. ਸ਼ਕਤੀ ਪ੍ਰਕਾਸ਼
ਬਨੂੜ, ਵਿਨੋਦ ਪਾਠਕ ਹਠੂਰੀਆ, ਲਛਮਣ ਦਾਸ ਜੱਖੇਪਲੀਆ, ਜਸਵੀਰ ਲੋਈ,
ਸੁਰਿੰਦਰ ਮਹਿਤੋ, ਰਾਜੂ ਨਾਹਰ, ਪੂਰਨ ਪਰਦੇਸੀ, ਅਮਰ ਵਿਰਦੀ, ਆਰ. ਕੇ.
ਸਾਹੋਵਾਲੀਆ, ਕਸ਼ਮੀਰ ਘੇਸਲ, ਬਹਾਦਰ ਸਿੰਘ ਗੋਸਲ, ਪ੍ਰੀਤਮ ਸਿੰਘ ਭੂਪਾਲ,
ਸੋਹਣ ਸਿੰਘ ਮਹਿਮੀ, ਸੁਖਵਿੰਦਰ ਨੂਰਪੁਰੀ, ਧਿਆਨ ਸਿੰਘ ਕਾਹਲੋਂ ਅਤੇ
ਰਾਜਿੰਦਰ ਰੈਣਾ ਆਦਿ ਸਾਹਿਤਕਾਰਾਂ ਦਾ ਰੋਲ ਵੀ ਸਲਾਹੁਣ ਯੋਗ ਰਿਹਾ।
ਕੁਂਲ ਮਿਲਾਕੇ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ।
|