ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
 ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ        (30/04/2019)

 


akalidal1

 

ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਇਕੱਤਰਤਾ, ਸਿਡਨੀ ਵਿਚ ਹੋਈ। ਇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਵੀ ਭਰਪੂਰ ਹਿੱਸਾ ਲਿਆ।

ਚਾਹ ਪਾਣੀ ਛਕਣ ਉਪ੍ਰੰਤ ਸਾਰਿਆਂ ਨੂੰ "ਜੀ ਆਇਆਂ ਨੂੰ" ਪ੍ਰਸਿਧ ਪੰਥਕ ਆਗੂ ਸ. ਕੰਵਲਜੀਤ ਸਿੰਘ ਸਿੱਧੂ ਜੀ ਨੇ ਆਖ ਕੇ, ਦੋਹਾਂ ਜਥੇਬੰਦੀਆਂ ਦੇ ਬੁਲਾਰਿਆਂ ਨੂੰ, ਵਾਰੀ ਵਾਰੀ ਸਟੇਜ ਉਪਰ ਬੁਲਾ ਕੇ ਆਪਣੇ ਵਿਚਾਰ ਪਰਗਟ ਕਰਨ ਲਈ ਬੇਨਤੀ ਕੀਤੀ।

ਸਭ ਤੋਂ ਪਹਿਲਾਂ, ਏਥੋਂ ਦੀ ਸਟੇਟ ਦੇ ਦਲ ਦੇ ਮੁਖ ਬੁਲਾਰੇ, ਸ. ਹਰਜੀਤ ਸਿੰਘ ਸਲ੍ਹਣ ਨੇ, ਖੁੰਬਾਂ ਵਾਂਗੂੰ ਉਠਣ ਤੇ ਫਿਰ ਬਹਿ ਜਾਣ ਵਾਲ਼ੀਆਂ ਪਾਰਟੀਆਂ ਤੇ ਵਿਅੰਗ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਜਥੇਬੰਦੀ ਹੈ ਜੇਹੜੀ ੧੯੨੦ ਤੋਂ ਪੰਜਾਬੀਆਂ ਦੀ ਸਰਬਪੱਖੀ ਅਗਵਾਈ ਕਰਦੀ ਆ ਰਹੀ ਹੈ।
ਰਾਹੁਲ ਜੇਠੀ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਅਗਵਾਈ ਕਰਦੇ ਹੋਏ, ਦੋਹਾਂ ਦਲਾਂ ਦੀ ਆਪਸੀ ਸਾਂਝ ਉਪਰ ਉਪਰ ਜੋਰ ਦਿਤਾ ਤੇ ਕਿਹਾ ਕਿ ਅਜਿਹੇ ਇਕੱਠ ਗਾਹੇ ਬਗਾਹੇ ਕਰਦੇ ਰਹਿਣਾ ਚਾਹੀਦਾ ਹੈ।

ਇਸ ਤੋਂ ਬਾਅਦ ਦਿੱਲੀ ਨਿਵਾਸੀ, ਸ਼੍ਰੋਮਣੀ ਅਕਾਲੀ ਦੇ ਹਰਾਵਲ ਦਸਤਾ ਕਰਕੇ ਜਾਣੀ ਜਾਂਦੀ ਜਥੇਬੰਦੀ 'ਸਿੱਖ ਸਟੂਡੈਂਟ ਫੈਡ੍ਰੇਸ਼ਨ' ਦੇ ਪੁਰਾਣੇ ਅਤੇ ਸ਼੍ਰੋਮਣੀ ਅਕਾਲੀ ਦਿੱਲੀ ਦੀ ਕੋਰ ਕਮੇਟੀ ਦੇ ਮੈਂਬਰ, ਸ. ਪ੍ਰਤਿਪਾਲ ਸਿੰਘ ਕਪੂਰ ਜੀ ਨੇ, ਮੌਜੂਦਾ ਪੰਥਕ ਹਾਲਾਤ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ।

ਸਿਡਨੀ ਨਿਵਾਸੀ ਪੰਥਕ ਵਿੱਦਵਾਨ ਅਤੇ ਮੁਖ ਸਲਾਹਕਾਰ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ, ਗਿਆਨੀ ਸੰਤੋਖ ਸਿੰਘ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਪਿਛੋਕੜ ਉਪਰ ਪ੍ਰਭਾਵਸ਼ਾਲੀ ਭਾਸ਼ਨ ਰਾਹੀਂ ਚਾਨਣਾ ਪਾਇਆ। ਇਸ ਤੋਂ ਇਲਾਵਾ ਗਿਆਨੀ ਜੀ ਨੇ ੧੯੬੨ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਪਹਿਲਾਂ ਜਨਸੰਘ ਅਤੇ ਫਿਰ ੧੯੮੦ ਤੋਂ ਲੈ ਕੇ ਹੁਣ ਤੱਕ, ਭਾਰਤੀ ਜਨਤਾ ਪਾਰਟੀ ਦੇ ਆਪਸੀ ਸਬੰਧਾਂ ਬਾਰੇ, ਭਰਪੂਰ ਜਾਣਕਾਰੀ ਦਿਤੀ, ਜੇਹੜੀ ਕਿ ਹੁਣ ਤੱਕ ਕਿਸੇ ਲਿਖਤ ਵਿਚ ਨਹੀਂ ਸੀ ਆਈ। ਇਸ ਦੇ ਨਾਲ਼ ਹੀ ਗਿਆਨੀ ਜੀ ਨੇ ਦੱਸਿਆ ਕਿ ਕਿਵੇਂ ਕਾਂਗਰਸ ਪੰਜਾਬ ਦੇ ਹਿੰਦੂ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਰਾਜ ਕਰਦੀ ਰਹੀ। ਕਦੀ ਹਿੰਦੀ ਪੰਜਾਬੀ ਦਾ ਰੌਲ਼ਾ ਪਵਾਇਆ, ਕਦੀ ਹਿੰਦੂ ਸਿੱਖਾਂ ਨੂੰ ਆਪਸ ਵਿਚ ਲੜਾਇਆ ਤੇ ਕਦੀ ਪੰਜਾਬੀ ਸੂਬੇ ਦੇ ਮਸਲੇ ਤੇ ਦੋਹਾਂ ਧਿਰਾਂ ਨੂੰ ਇਕ ਦੂਜੇ ਦੇ ਵਿਰੁਧ ਵਰਤਣ ਦਾ ਕੋਝਾ ਯਤਨ ਕਰਦੀ ਰਹੀ।

ਦੋਹਾਂ ਜਥੇਬੰਦੀਆਂ ਦੇ ਆਗੂਆਂ ਦੀ ਸਿਆਣਪ ਸਦਕਾ, ੧੯੬੬ ਤੋਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਤਾਂ ਹੁਣ ਕਾਂਗਰਸ ਕੋਈ ਨਾ ਕੋਈ ਹੋਰ ਮਸਲਾ ਖੜ੍ਹਾ ਕਰਕੇ, ਦੋਹਾਂ ਧਰਮਾਂ ਦੇ ਲੋਕਾਂ ਵਿਚ ਮੱਤਭੇਦ ਪੈਦਾ ਕਰਨ ਦਾ ਯਤਨ ਕਰਦੀ ਰਹਿੰਦੀ ਹੈ। "ਪਾੜੋ ਤੇ ਰਾਜ ਕਰੋ" ਉਸ ਦੀ ਨੀਤੀ ਦਾ ਸਭ ਤੋਂ ਵਡੇਰਾ ਹਿੱਸਾ ਹੈ।

ਇਹਨਾਂ ਤੋਂ ਇਲਵਾ ਹੋਰ ਵੀ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪਰਗਟ ਕੀਤੇ ਜਿੰਨ੍ਹਾਂ ਵਿਚੋਂ ਕੁਝ ਦੇ ਨਾਂ ਇਸ ਪ੍ਰਕਾਰ ਹਨ: ਬੀ.ਜੇ.ਪੀ. ਤੋਂ ਅੰਕੁਰ ਪਟੇਲ, ਦਿਵਿਆਂਗ ਸ਼ਰਮਾ, ਰਮਈਆ ਵਰਨ ਵਾਸੂ, ਮੰਜੂ ਨਾਥ, ਅਮਿਤ ਵਿਆਸ, ਰਣਧੀਰ। ਸ਼੍ਰੋਮਣੀ ਅਕਾਲੀ ਦਲ ਵੱਲੋਂ: ਰਾਜ ਮਹਿੰਦਰ ਸਿੰਘ ਮੰਡ, ਚਰਨ ਪ੍ਰਤਾਪ ਸਿੰਘ, ਗੁਰਦੇਵ ਸਿੰਘ ਗਿੱਲ, ਜਸਕੀਰਤ ਸਿੰਘ, ਅਨਮੋਲਕ ਸਿੰਘ, ਦਲਬੀਰ ਸਿੰਘ ਆਦਿ ਦੇ ਨਾਂ ਵਰਨਣ ਯੋਗ ਹਨ।

ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਸਟੇਟ ਪ੍ਰਧਾਨ, ਸ. ਸੁਖਬੀਰ ਸਿੰਘ ਗਰੇਵਾਲ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ।

 
akalidal1
 
akalidal2
 
akalidal3
 
akalidal4
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)