|
|
ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ (21/06/2019) |
 |
|
|
ਜੱਲਿਆਂਵਾਲਾ ਬਾਗ਼ ਸ਼ਤਾਬਦੀ ਕਮੇਟੀ ਲੀਡਜ਼-ਬ੍ਰੈਡਫੋਰਡ, ਯੂ ਕੇ,
ਵਲੋਂ 9 ਜੂਨ ਨੂੰ ਜੱਲਿਆਂਵਾਲ਼ੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਕਰਨ ਲਈ ਬ੍ਰੈਡਫੋਰਡ ਵਿਖੇ ਇੱਕ ਸਮਾਗਮ ਮਨਾਇਆਗਿਆ। ਇਹ ਸਮਾਗਮ ਸਿੱਖ,
ਹਿੰਦੂ ਅਤੇ ਪੰਜਾਬੀ ਮੁਸਲਮ ਭਾਈਚਾਰੇ ਦੇ ਏਕੇ ਨਾਲ਼ ਰਲ਼ਕੇ ਉਲ਼ੀਕਿਆ ਅਤੇ
ਮਨਾਇਆ।
ਅਸੀਂ ਇਹ ਦੱਸਦੇ ਹੋਏ ਫਖ਼ਰ ਮਹਿਸੂਸ ਕਰਦੇ ਹਾਂ ਕਿ
ਸਥਾਨਕ ਜਥੇਬੰਦੀਆਂ ਨੇ ਆਪਸੀ ਮਿਲਵਰਤਣ ਅਤੇ ਸੰਗਠਤਾ ਦਾ ਵਧੀਆ ਨਮੂੰਨਾ
ਪੇਸ਼ ਕੀਤਾ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਤਾਲ-ਮੇਲ
ਬਣਿਆਂ ਰਹੇਗਾ। ਇਥੇ ਯੂਕੇ ਦੇ ਉੱਘੇ ਕਵੀਆਂ ਅਤੇ ਬੁਲਾਰਿਆਂ ਨੇ ਆਪੋ ਆਪਣੇ
ਢੰਗ ਨਾਲ਼ ਯੋਗਦਾਨ ਪਾ ਕੇ ਜੱਲਿਆਂਵਾਲਾ ਬਾਗ਼ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਦੇ ਨਾਲ਼ ਨਾਲ਼ ਮਸ਼ਹੂਰ
ਗਾਇਕਾ 'ਸਾਜ਼ੀਆ ਜੱਜ' ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ
ਬਹੁਤ ਖ਼ੂਬਸੂਰਤ ਸਭਿਆਚਾਰਕ ਗਾਣਿਆਂ ਨਾਲ਼ ਦਰਸ਼ਕਾਂ ਨੂੰ ਪ੍ਰਸੰਨ ਕੀਤਾ।
ਜੱਲਿਆਂਵਾਲਾ ਬਾਗ਼ ਦੇ ਕਾਂਡ ਨੂੰ 100 ਸਾਲ ਬੀਤ ਚੁੱਕੇ ਹਨ ਪਰ ਇਸ ਦੇ
ਜ਼ਖ਼ਮ ਅਜੇ ਵੀ ਭਰੇ ਨਹੀਂ। ਨਿਹੱਥਿਆਂ ਅਤੇ ਬੇਕਸੂਰ ਲੋਕਾਂ ਉੱਤੇ ਤਸ਼ੱਦਦ
ਕੀਤਾ ਗਿਆ ਉੱਸ ਵਾਰੇ ਮੌਜੂਦਾ ਬਰਤਾਂਨਵੀ ਸਰਕਾਰ ਨੇ ਅਜੇ ਤੱਕ ਰਸਮੀ
ਮੁਆਫੀ ਮੰਗਣ ਦਾ ਕੋਈ ਜ਼ਿਕਰ ਨਹੀਂ ਕੀਤਾ।
ਇਸ ਸਮਾਗਮ ਦਾ ਟੀਚਾ
ਬਰਤਾਂਨਵੀ ਸਰਕਾਰ ਤੋਂ ਰਸਮੀ ਮੁਆਫੀ ਮੰਗਾਉਣ ਲਈ ਲੋਕਾਂ ਵਿੱਚ ਜਾਗਰਤ
ਲਿਆਉਣਾ ਸੀ। ਇਸ ਸਮਾਗਮ 'ਤੇ ਲੀਡਜ਼ ਬ੍ਰੈਡਫੋਰਡ ਆਸ ਪਾਸ ਦੇ ਇਲਾਕਿਆਂ ਤੋਂ
300 ਤੋਂ ਵੱਧ ਲੋਕਾਂ ਨੇ ਆਕੇ ਇਸ ਪੈਗ਼ਾਮ ਨੂੰ ਸੁਲ਼ਾਇਆ ਅਤੇ ਇਸ ਜਾਗਰਤਾ
ਦੇ ਭਾਗੀ ਬਣੇ। ਰਿਪੋਰਟ: ਕੇਵਲ ਸਿੰਘ
ਜਗਪਾਲ ਲੀਡਜ਼
|
 |
|
 |
|
 |
|
 |
|
 |
|
 |
|
 |
|
 |
|
 |
|
 |
|
|
|
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|