|
|
'ਸਾਕਾ' ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ
ਸਾਊਥਾਲ ਬਿੱਟੂ ਖੰਗੂੜਾ, ਲੰਡਨ
(22/07/2019) |
|
|
|
|
|
ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ
ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ
ਵਿੱਖੇ ਸਮਾਪਤ ਹੋਈ। ਲਗਭਗ ਸੌ ਕੁ ਸਾਈਕਲ ਚਾਲਕਾ ਨੇ 28 ਜੁਲਾਈ ਨੂੰ
ਸਵੇਰੇ ਅੱਠ ਵਜੇ ਬਰਮਿੰਘਮ ਦੇ ਸਮੈਦਿਕ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ
ਕਵੈਂਟਰੀ, ਡਾਵੈਂਟਰੀ, ਅਤੇ ਮਿਲਟਨ ਕੀਨ ਹੁੰਦੇ ਹੋਏ ਰਾਤ ਨੂੰ ਲੂਟਨ
ਪਹੁੰਚੇ, ਰਾਤ ਗੁਰਦੁਆਰਾ ਸਾਹਿਬ ਰੁਕਣ ਤੋਂ ਬਾਅਦ 29 ਜੁਲਾਈ ਨੂੰ
ਸੇਂਟ ਅਲਬਾਨਜ, ਰੈਡਲੈੱਟ, ਐਲਸਟਰੀ ਅਤੇ ਹੈਰੋ ਹੁੰਦੇ ਹੋਏ ਸਾਊਥਾਲ
ਪਹੁੰਚੇ।
ਸਾਰੇ ਰਾਈਡਰ, ਵੋਲੰਟੀਅਰ, ਪ੍ਰਬੰਧਕ ਬਰਾਡਵੇਅ ਤੇ ਡੀ
ਜੇ ਲਾਕੇ ਭੰਗੜੇ ਪਾਉਂਦੇ ਹੋਏ ਸਾਊਥਾਲ ਪਾਰਕ ਵਿੱਚ ਗਏ, ਜਿੱਥੇ ਸਾਰੇ
ਚਾਲਕਾ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਸਾਕਾ ਵੱਲੋ
ਬੌਬੀ, ਹਾਰਮੀ, ਪਾਲਾ ਤੇ ਦੇਵ ਨੇ ਦੱਸਿਆ ਕਿ ਇਹ ਰਾਈਡ ਪਿਛਲੇ 35 ਵਰਿਆਂ
ਤੋਂ ਲਗਾਤਾਰ ਚਲ ਰਹੀ ਹੈ ਤੇ ਹੁਣ ਤੱਕ ਬੱਚਿਆ ਦੀਆਂ ਚੈਰਿਟੀਆਂ ਲਈ ਛੇ
ਲੱਖ ਤੋਂ ਵੱਧ ਪਾਉਂਡ ਇੱਕਠੇ ਕੀਤੇ ਜਾ ਚੁੱਕੇ ਹਨ। ਪਿਛਲੇ ਸਾਲ 'ਬਰਮਿੰਘਮ
ਚਿਲਡਰਨ ਹਾਸਪੀਟਲ' ਲਈ ਵੀਹ ਹਜਾਰ ਪਾਉਂਡ ਇਕੱਤਰ ਹੋਏ ਸਨ, ਇਸ ਵਾਰ ਦੇ
ਦਾਨ ਨਾਲ ਸਾਕਾ ਸਮਾਈਲ ਬੱਸ ਖਰੀਦੀ ਜਾਵੇਗੀ ਜਿਹੜੀ ਕਿ 'ਡਿਸਬਿਲਟੀ
ਚੈਰਿਟੀਜ' ਲਈ ਵਰਤੀ ਜਾਵੇਗੀ।
ਸਾਰੇ ਹੀ ਹਿੱਸਾ ਲੈਣ ਵਾਲਿਆ ਨੇ
ਜਿੱਥੇ ਆਪਣੀ ਸਰੀਰਕ ਤੰਦਰੁਸਤੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਆਪਸ ਵਿੱਚ
ਵੀ ਬਹੁਤ ਹੀ ਮਿਲਵਰਤਣ ਨਾਲ ਬੜਾ ਹੀ ਸੋਹਣਾ ਮਾਹੌਲ ਸਿਰਜਿਆ। ਪ੍ਰਬੰਧਕਾ
ਵੱਲੋਂ ਸਿਹਤ ਅਤੇ ਸੁਰੱਖਿਆਂ ਦੇ ਬਹੁਤ ਹੀ ਚੰਗੇ ਪ੍ਰਬੰਧ ਸਨ। ਸਿੱਖ
ਸੰਗਤਾ ਵੱਲੋ ਹਰ ਜਗਹ ਖਾਣ ਪੀਣ ਦੀ ਬਹੁਤ ਹੀ ਸੇਵਾ ਕੀਤੀ ਗਈ।
ਰਿਪੋਰਟ ਬਿੱਟੂ ਖੰਗੂੜਾ
|
|
|
|
|
|
|
|
'ਸਾਕਾ'
ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ
ਬਿੱਟੂ ਖੰਗੂੜਾ, ਲੰਡਨ |
ਵੇਲਜ਼
(ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ
ਮੁਟਿਆਰਾਂ ਛਾਈਆਂ ਮਨਦੀਪ ਖੁਰਮੀ,
ਲੰਡਨ |
ਫ਼ਿੰਨਲੈਂਡ
ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ
ਵਿੱਕੀ ਮੋਗਾ, ਫਿੰਨਲੈਂਡ |
ਇੰਗਲੈਂਡ
'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ
ਧਮਾਲਾਂ ਮਨਦੀਪ ਖੁਰਮੀ, ਲੰਡਨ |
ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ
ਸੈਮੀਨਾਰ ਆਯੋਜਤ ਡਾ ਕੁਲਜੀਤ
ਸਿੰਘ ਜੰਜੂਆ, ਕਨੇਡਾ |
ਯੌਰਕਸ਼ਾਇਰ,
ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ
|
ਯਾਤਰਾ
ਬੜੂ ਸਾਹਿਬ ਅਕਾਲ ਅਕੈਡਮੀ ਮੋਹਨ
ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ |
ਸ਼੍ਰੋਮਣੀ
ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ
|
"ਪੰਜਾਬੀ
ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
|
14
ਪੁਸਤਕਾਂ ਲੋਕ-ਅਰਪਣ ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰੈਡਫੋਰਡ
ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ
|
ਡਾ
ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ |
ਖੂਬ ਰਿਹਾ, ਬਿਰਧ ਆਸ਼ਰਮ
ਵਿਚ ਮਨਾਇਆ ਲੋਹੜੀ ਮੇਲਾ ਪ੍ਰੀਤਮ
ਲੁਧਿਆਣਵੀ, ਚੰਡੀਗੜ੍ਹ |
|
|
|
|
|
|
|
|