ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਵੇਲਜ਼ (ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਛਾਈਆਂ
 ਮਨਦੀਪ ਖੁਰਮੀ, ਲੰਡਨ    (08/07/2019)

khurmi


wales

 

ਵੱਖ ਵੱਖ ਗਹਿਗੱਚ ਮੁਕਾਬਲਿਆਂ 'ਚ ਤਿੰਨ ਇਨਾਮ ਝੋਲੀ ਪਏ
ਲੰਡਨ - ਵੇਲਜ਼ ਦੀਆਂ ਖ਼ੂਬਸੂਰਤ ਵਾਦੀਆਂ 'ਚ ਘਿਰੇ ਨਿੱਕੇ ਜਿਹੇ ਕਸਬੇ ਲੈਂਗੋਲੈਨ ਵਿਖੇ ਈਸਟੈੱਡਵੋਡ 2019 ਨਾਮੀ "ਲੈਂਗੋਲੈਨ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ" ਦੌਰਾਨ ਢੋਲ ਦੇ ਡੱਗੇ ਹਰ ਕਿਸੇ ਨੂੰ ਮਜ਼ਬੂਰ ਕਰ ਰਹੇ ਸਨ। ਢੋਲ ਦੀਆਂ ਤਾਲਾਂ ਤੇ ਪੰਜਾਬੀ ਗੱਭਰੂ, ਮੁਟਿਆਰਾਂ ਦੀ ਆਪਣੇ ਲੋਕ ਨਾਚ ਵਿੱਚ ਨਿਪੁੰਨਤਾ ਸਦਕਾ 'ਰੀਅਲ ਫੋਕ ਕਲਚਰਲ ਇੰਟ: ਅਕੈਡਮੀ' ਲੁਧਿਆਣਾ ਦੇ ਕਲਾਕਾਰਾਂ ਦੀ ਝੋਲੀ ਤਿੰਨ ਮੁਕਾਬਲਿਆਂ ਵਿੱਚ ਤਿੰਨ ਇਨਾਮ ਪਏ।

ਪੰਜਾਬ ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਚੀਮਾ, ਮੀਤ ਪ੍ਰਧਾਨ ਸਤਵੀਰ ਸਿੰਘ ਅਤੇ ਮੁੱਖ ਸਪਾਂਸਰ 'ਨਾਹਰ ਇੰਟਰਪ੍ਰਾਈਜਜ਼' ਵੱਲੋਂ ਡਾਇਰੈਕਟਰ ਜਗਦਿਆਲ ਸਿੰਘ ਘੋਲਾ ਨੇ ਆਪਣੇ ਕਲਾਕਾਰਾਂ ਦੀ ਜਿੱਤ 'ਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਹਰ ਖੇਤਰ ਦੇ ਮੁਕਾਬਲੇ ਵਿੱਚ ਵਿਸ਼ਵ ਦੇ ਵੱਖ ਵੱਖ ਮੁਲਕਾਂ ਦੇ ਕਲਾਕਾਰ ਆਪਣੀਆਂ ਟੀਮਾਂ ਲੈ ਕੇ ਪਹੁੰਚਦੇ ਹਨ। ਭਖਵੇਂ ਮੁਕਾਬਲਿਆਂ ਵਿੱਚ ਪੰਜਾਬੀ ਕਲਾਕਾਰਾਂ ਨੇ ਕੋਰਿਓਗ੍ਰਾਫੀ  ਲੋਕ ਨਾਚ ਝੂਮਰ ਵਿੱਚ ਦੂਸਰਾ ਸਥਾਨ, ਰਵਾਇਤੀ ਲੋਕ ਨਾਚ ਮਲਵਈ ਗਿੱਧਾ ਵਿੱਚ ਤੀਜਾ ਸਥਾਨ ਅਤੇ ਸਟਰੀਟ ਡਾਂਸ ਵੰਨਗੀ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ।

ਜਿਕਰਯੋਗ ਹੈ ਕਿ ਇਹ ਮੇਲਾ ਈਸਟੈੱਡਵੋਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਮੇਲੇ ਦਾ ਮੁੱਢ 12 ਵੀਂ ਸਦੀ ਤੋਂ ਬੱਝਣਾ ਸ਼ੁਰੂ ਹੋਇਆ ਸੀ, ਜਦੋਂ 1176 ਵਿੱਚ ਪਹਿਲੀ ਵਾਰ ਸ਼ਾਇਰੀ ਤੇ ਸੰਗੀਤ ਦੀ ਮਹਿਫ਼ਿਲ 'ਦ ਲੌਰਡ ਰਿਹਸ' ਦੀ ਦੇਖਰੇਖ ਹੇਠ ਕਾਰਡੀਗਨ ਕਾਸਲ ਵਿਖੇ ਲੱਗੀ ਸੀ। ਇਸ ਵਿੱਚ ਵੇਲਜ਼ ਦੇ ਵੱਖ ਵੱਖ ਭਾਗਾਂ ਵਿੱਚੋਂ ਸ਼ਾਇਰ ਤੇ ਸੰਗੀਤ ਵਾਦਕ ਸੱਦੇ ਦੇ ਕੇ ਬੁਲਾਏ ਗਏ ਸਨ। ਜੇਤੂ ਸ਼ਾਇਰ ਤੇ ਸੰਗੀਤ ਵਾਦਕ ਨੂੰ ਮਾਣ ਵਜੋਂ ਲੌਰਡ ਦੇ ਮੇਜ ਅੱਗੇ ਕੁਰਸੀ 'ਤੇ ਬੈਠਣ ਦਾ ਮਾਣ ਹਾਸਲ ਹੋਇਆ ਸੀ। ਇਸ ਉਤਸਵ ਨੂੰ ਵਿਸ਼ਵ ਪੱਧਰੀ ਰੂਪ 1947 ਵਿੱਚ ਮਿਲਿਆ ਸੀ, ਜਿਸ ਵਿੱਚ ਸਮੁੱਚੇ ਵਿਸ਼ਵ ਭਰ ਵਿੱਚੋਂ ਆਪੋ ਆਪਣੇ ਦੇਸ਼ਾਂ ਦੇ ਲੋਕ ਨਾਚ ਜਾਂ ਸੰਗੀਤ ਮੰਡਲੀਆਂ ਦੇ ਰੂਪ ਵਿੱਚ ਕਲਾਕਾਰ ਹਰ ਸਾਲ ਜੁਲਾਈ ਮਹੀਨੇ ਡੈਨਬਿਗਸ਼ਾਇਰ ਦੇ ਲੈਂਗੋਲੈਨ ਕਸਬੇ ਵਿੱਚ ਪਹੁੰਚਦੇ ਹਨ।

ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਤੇ ਰਵਾਇਤੀ ਪੁਸ਼ਾਕ ਦੇਖ ਕੇ ਦਰਸ਼ਕ ਅਸ਼ ਅਸ਼ ਕਰ ਉੱਠੇ। 'ਰੀਅਲ ਫੋਕ ਕਲਚਰਲ ਇੰਟ: ਅਕੈਡਮੀ' ਲੁਧਿਆਣਾ ਦੇ ਪ੍ਰਬੰਧਕਾਂ ਨੇ ਆਪਣੇ ਕਲਾਕਾਰਾਂ ਦੀ ਇਸ ਮਾਣਮੱਤੀ ਜਿੱਤ ਨੂੰ ਉਹਨਾਂ ਸਮੂਹ ਕਲਾਕਾਰਾਂ ਤੇ ਸ਼ੁਭਚਿੰਤਕਾਂ ਦੀ ਝੋਲੀ ਪਾਇਆ ਹੈ, ਜਿਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਸਹਿਯੋਗ ਸਦਕਾ ਲੋਕ ਨਾਚ ਪੀੜ੍ਹੀ ਦਰ ਪੀੜ੍ਹੀ ਹੋਰ ਵਧੇਰੇ ਜੋਸ਼ ਨਾਲ ਗਤੀਵਾਨ ਹਨ।

 
wales
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

walesਵੇਲਜ਼ (ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਛਾਈਆਂ
ਮਨਦੀਪ ਖੁਰਮੀ, ਲੰਡਨ  
haakiਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ  
ਵਿੱਕੀ ਮੋਗਾ, ਫਿੰਨਲੈਂਡ 
vishavਇੰਗਲੈਂਡ 'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਮਨਦੀਪ ਖੁਰਮੀ, ਲੰਡਨ 
seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)