ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ        (31/03/2019)

ਜਗਪਾਲ


bradford3

 

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਬ੍ਰੈਡਫੋਰਡ, ਵੈਸਟ ਯੌਰਕਸ਼ਾਇਰ ਵਿਖੇ ੨ ਮਾਰਚ 2019 ਨੂੰ ਮਨਾਇਆ ਗਿਆ ਜਿਸ ਵਿੱਚ ਮਸ਼ਹੂਰ ਵਿਦਵਾਨ ਡਾਕਟਰ ਬਲਦੇਵ ਸਿੰਘ ਕੰਦੋਲਾ, ਸ਼ਿੰਦਰਪਾਲ ਸਿੰਘ ਮਾਹਲ ਅਤੇ ਸਰਦੂਲ ਸਿੰਘ ਮਰਵਾਹਾ ਜੀ ਹੋਰਾਂ ਨੇ ਪਹੁੰਚਕੇ ਇਸ ਦਿਹਾੜੇ ਦੀ ਮਹੱਤਤਾ ਵਿੱਚ ਵਾਧਾ ਕੀਤਾ ਅਤੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਦੇ ਟੀਚਿਆਂ ਅਨੁਸਾਰ ਸੁਰਿੰਦਰ ਕੌਰ ਜਗਪਾਲ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਪਿਛੋਕੜ ਅਤੇ ਹੋਂਦ ਵਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸਦੇ ਨਾਲ਼ ਨਾਲ਼ ਸੁਰਿੰਦਰ ਨੇ ਬਰਤਾਨੀਆਂ ਵਿੱਚ ਗੁਰਦੁਆਰਿਆਂ ਵਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੇ ਉਪਰਾਲੇ ਅਤੇ ਮਿਆਰ ਦੀ ਅਲੇਚਨਾਤਮਿੱਕ ਢੰਗ ਨਾਲ਼ ਵਿਆਖਿਆ ਕੀਤੀ। ਸਾਰੇ ਬੁਲਾਰਿਆਂ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਵੱਲ ਪ੍ਰੇਰਤ ਅਤੇ ਉਤਸ਼ਾਹਤ ਕਰਨ ਲਈ ਵੱਖੋ ਵੱਖਰੇ ਢੰਗ ਤੇ ਸੁਝਾਅ ਦਿੱਤੇ। ਇਸ ਦੇ ਨਾਲ਼ ਨਾਲ਼ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਰੁੱਤਬੇ ਬਾਰੇ ਡਾਕਟਰ ਬਲਦੇਵ ਸਿੰਘ ਕੰਦੋਲਾ ਅਤੇ ਸ਼ਿੰਦਰਪਾਲ ਸਿੰਘ ਮਾਹਲ ਨੇ ਡੁੰਘਾਈ ਨਾਲ਼ ਟੀਕਾ ਟਿਪਣੀ ਕਰਦਿਆਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਨਿਘਰਦੀ ਜਾ ਰਹੀ ਹਾਲਤ ਵਾਰੇ ਜਾਣੂ ਕਰਾਇਆ।

ਇਹਨਾਂ ਟੀਚਿਆਂ ਨੂੰ ਮੁੱਖ ਰੱਖਦੇ ਹੋਏ ਜ਼ਿਕਰ ਕੀਤਾ ਗਿਆ ਕਿ ਦੁਨੀਆਂ ਭਰ ਵਿੱਚ 7000 ਤੋਂ ਵੱਧ ਭਾਸ਼ਾਵਾਂ ਹਨ ਲੇਕਿਨ ਹਰ ਦੋ ਹਫ਼ਤੇ ਬਾਅਦ ਤਕਰੀਬਨ ਇੱਕ ਦੋ ਭਾਸ਼ਾਵਾਂ ਮਰ ਜਾਂਦੀਆਂ ਹਨ। ਅਜਿਹੀਆਂ ਖ਼ਬਰਾਂ ਸਾਨੂੰ ਆਪਣੀ ਮਾਤ ਭਾਸ਼ਾ ਵੱਲ ਗੰਭੀਰਤਾ ਨਾਲ ਨਜ਼ਰ ਮਾਰਨ ਵੱਲ ਪ੍ਰੇਰਦੀਆਂ ਤੇ ਚੌਕੰਨਾ ਕਰਦੀਆਂ ਹਨ ਕਿ ਅਸੀਂ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਦਿਨ ਬਦਿਨ ਬਿਗੜ ਰਹੀ ਹਾਲਤ ਨੂੰ ਕਿਵੇਂ ਸੁਧਾਰਨਾ ਹੈ। ਕਿਉਂਕਿ 2018 ਦੇ 13,000 ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਵਿੱਦਿਅਕ ਬੋਰਡਾਂ ਦੇ ਸਰਵੇਖਣ ਵਿੱਚ ਹਿੱਸਾ ਲਿਆ ਜਿਸ ਅਨੁਸਾਰ 82% ਬੱਚੇ ਪੰਜਾਬੀ ਮਾਤ ਭਾਸ਼ਾ ਵਿਚ ਪੈਂਤੀ ਲਿਖਣ ਤੋਂ ਅਸਮਰਥ ਰਹੇ।

ਪੰਜਾਬੀ ਮਾਤ ਭਾਸ਼ਾ ਦੀ ਅਜਿਹੀ ਨਿਘਰਦੀ ਜਾ ਰਹੀ ਹਾਲਤ ਨੂੰ ਵੇਖਦਿਆਂ ਇਹ ਸੋਚਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਅਗਲੇ ੫੦ ਸਾਲਾਂ ਤੱਕ ਪੰਜਾਬੀ ਭਾਸ਼ਾ ਕੁਦਰਤੀ ਮੌਤ ਦਾ ਸ਼ਿਕਾਰ ਹੋ ਸਕਦੀ ਹੈ ਜੇਕਰ ਅਸੀਂ ਇਸੇ ਤਰਾਂ ਲਾਪਰਵਾਹੀ ਵਰਤਦੇ ਰਹੇ। ਸਾਨੂੰ ਪੂਰਾ ਰਾਸ਼ਨ ਪਾਣੀ ਲੈਕੇ ਡੁੱਬਦੀ ਜਾ ਰਹੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਯਤਨ ਕਰਨ ਦੀ ਸਖ਼ਤ ਜ਼ਰੂਰਤ ਹੈ ਨਹੀਂ ਤਾਂ ‘ਫਿਰ ਪਛਤਾਏ ਕੀ ਬਣੂ ਜਦੋਂ ਚਿੜੀਆਂ ਚੁਗ ਗਈ ਖੇਤ ’ ਵਾਲੀ ਗੱਲ ਹੋਣੀ ਹੈ।

ਅਜਿਹੇ ਖਿਆਲਾਂ ਦੀ ਪੜਚੋਲ ਕਰਦਿਆਂ ਬੰਗਲਾ ਭਾਸ਼ਾ ਬਾਰੇ ਝਾਤ ਪਾਈ ਗਈ ਕਿ ਪੂਰਬੀ ਬੰਗਾਲ ਜੋ 1947 ਵਿੱਚ ਪਾਕਿਸਤਾਨ ਦਾ ਹਿੱਸਾ ਬਣਿਆਂ, ਆਪਣੀ ਬੰਗਲਾ ਭਾਸ਼ਾ ਜਿਹੜੀ 56% ਪਾਕਿਸਤਾਨੀ ਲੋਕਾਂ ਦੀ ਉਸ ਵਕਤ ਜ਼ਬਾਨ ਸੀ ਅੱਜ ਜਿਉਂਦੀ ਨਾਂ ਹੁੰਦੀ ਜੇ ਬੰਗਾਲੀ ਇਸ ਬਾਰੇ ਆਪਣੀ ਆਵਾਜ਼ ਬੁਲੰਦ ਨਾ ਕਰਦੇ।

1952 ਵਿੱਚ ਢਾਕਾ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਨੂੰ ਸ਼ਾਂਤਮਈ ਮੁਜ਼ਾਹਰਾ ਕਰਦਿਆਂ ਪਾਕਿਸਤਾਨੀ ਹਕੂਮਤ ਨੇ ਗੋਲੀਆਂ ਦਾ ਨਿਸ਼ਾਨਾ ਬਣਾਕੇ ਮੌਤ ਦੇ ਘਾਟ ਉਤਾਰ ਦਿੱਤਾ। 
ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ ਜਿੱਥੇ ਮਾਤ ਭਾਸ਼ਾ ਨੂੰ ਕਾਇਮ ਰੱਖਣ ਲਈ ਬਲੀ ਚੜਨ ਦੀ ਲੋੜ ਪਈ ਹੋਵੇ। ਇਸਦੀ ਜਿਉਂਦੀ ਜਾਗਦੀ ਮਿਸਾਲ ਬੰਗਲਾ ਭਾਸ਼ਾ ਹੈ ਜਿਸ ਨੂੰ ਕੌਮੀ ਭਾਸ਼ਾ ਦਾ ਦਰਜਾ ਹਾਸਲ ਕਰਨ ਲਈ ਕੁਰਬਾਨੀਆਂ ਦੇਣੀਆਂ ਪਈਆਂ।

ਬੰਗਲਾ ਭਾਸ਼ਾ ਸਾਡੇ ਸਾਰਿਆਂ ਲਈ 'ਰੋਲ ਮੌਡਲ' ਦਾ ਚਿੰਨ੍ਹ ਬਣੀ ਹੋਈ ਹੈ। ਜੇ ਪਾਕਿਸਤਾਨ ਦੇ ਲਏ ਫ਼ੈਸਲੇ ਜਿਸ ਵਿੱਚ ਉਰਦੂ ਨੂੰ ਕੌਮੀ ਜ਼ਬਾਨ ਐਲਾਨ ਕਰ ਦੇਣ ਦੇ ਫ਼ੈਸਲੇ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਦਕਾ ਬੰਗਲਾ ਭਾਸ਼ਾ ਨੂੰ ਇਹ ਮਾਣ ਪ੍ਰਾਪਤ ਹੈ। 'ਯੂਨੈਸਕੋ' ਨੇ ਬੰਗਲਾ ਭਾਸ਼ਾ ਦੇ ਸੰਘਰਸ਼ ਨੂੰ ਯਾਦ ਰੱਖਣ ਲਈ, 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਨ ਦਾ ਮਾਣ ਬਖ਼ਸ਼ਿਆ ਹੈ । 

ਸਾਡੇ ਲਈ ਇਹ ਦਿਨ ਇਸ ਹੱਕ ਦਾ ਪ੍ਰਤੀਕ ਹੈ ਕਿ ਮਾਤ ਭਾਸ਼ਾ ਸਾਰੀਆਂ ਕੋਮਾਂ ਦਾ ਜਮਾਂਦਰੂ ਹੱਕ ਹੈ। ਇਹ ਦਿਨ ਸਾਨੂੰ ਆਪਣੇ ਅੰਦਰ ਝਾਤ ਮਾਰਨ ਵੱਲ ਭੀ ਇਸ਼ਾਰਾ ਕਰਦਾ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਪੰਜਾਬ ਵਿੱਚ ਅਤੇ ਪ੍ਰਦੇਸ਼ਾਂ ਵਿੱਚ ਵਿਕਾਸ ਕਰਨ ਦੇ ਕੀ ਯਤਨ ਕਰ ਰਹੇ ਹਾਂ ?

ਬਰਤਾਨੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਜਿੰਦਾ ਰੱਖਣ ਲਈ ਅਤੇ ਆਪਣੀ ਨੌਜਵਾਨ ਪੀੜ੍ਹੀ ਪ੍ਰਤੀ ਸਾਡੀਆਂ ਜ਼ੁੰਮੇਵਾਰੀਆਂ ਵੱਲ ਧਿਆਨ ਦਿਵਾਉਂਦਿਆਂ ਬੁਲਾਰਿਆਂ ਨੇ ਗੁਰਦਵਾਰਿਆਂ ਦੀ ਇਸ ਦੇਣ ਨੂੰ ਸਲਾਹਿਆ । ਬੁਲਾਰਿਆਂ ਦਾ ਕਹਿਣਾ ਕਿ ਗੁਰਦਵਾਰਿਆਂ ਨੇ ਪੰਜਾਬੀ ਮਾਂ ਬੋਲੀ ਵਿੱਚ ਸ਼ਲਾਘਾਯੋਗ ਕਦਮ ਚੁੱਕੇ ਹਨ ਪਰੰਤੂ ਮੁਢਲੀਆਂ ਕੰਮਜ਼ੋਰੀਆਂ ਦਾ ਸ਼ਿਕਾਰ ਹਨ ਜਿਵੇਂ ਕਿ ਅਧਿਆਪਕ ਸਿਖਲਾਈ ਦੀ ਕਮੀ, ਸਮੱਗਰੀ ਦੀ ਸਾਂਝੀਵਾਲਤਾ ਅਤੇ ਸਮੱਗਰੀ ਕੇਂਦਰ ਵਰਗੀਆਂ ਕਮੀਆਂ ਹਨ। ਇੱਥੇ ਆਪੋ ਧਾਪੀ ਵਾਲਾ ਨਿਜ਼ਾਮ ਹੈ ਜਿਸ ਕਰਕੇ ਪੰਜਾਬੀ ਪੜ੍ਹਾਉਣ ਅਤੇ ਪੰਜਾਬੀ ਸਿੱਖਣ ਦੇ ਮਿਆਰ ਵਿੱਚ ਤਰੇੜਾਂ ਆ ਗਈਆਂ ਹਨ। ਪੰਜਾਬੀ ਦਾ ਵਿਕਾਸ ਰੁੱਕਿਆ ਪਿਆ ਜਾਪਦਾ ਅਸੀਂ ਚੌਧਰਾਂ ਦੇ ਚੱਕਰਾਂ ਵਿੱਚ ਪਏ ਹੋਏ ਹਾਂ। ਕੋਈ ਵੀ ਬੱਚਾ ਉਸ ਮਿਆਰ ਤੱਕ ਪਹੁੰਚ ਨਹੀਂ ਰਿਹਾ ਜਿੱਥੇ ਉਹ ਗੁਰਬਾਣੀ ਪੜਨ, ਪੰਜਾਬੀ ਅਖ਼ਬਾਰਾਂ ਪੜਨ ਦੇ ਕਾਬਲ ਬਣ ਸਕੇ ਅਤੇ ਸਾਹਿਤਕਾਰੀ ਮਿਆਰ ਵਿੱਚ ਪ੍ਰਵੇਸ਼ ਹੋ ਸਕਣ ਦੇ ਸਮਰੱਥ ਹੋਵੇ। ਯੂਕੇ "ਜੀ ਸੀ ਐਸ ਈ" (GCSE) ਪੰਜਾਬੀ ਦਾ ਮਿਆਰ ਪੰਜਾਬ ਦੇ ਬੱਚਿਆਂ ਦੇ ਤੀਜੀ ਚੌਥੀ ਵਿੱਚ ਪੜ ਰਹੇ ਬੱਚਿਆਂ ਨਾਲ਼ੋਂ ਨੀਵਾਂ ਜਾਪਦਾ ਹੈ। ਜੇਕਰ ਇਹੋ ਹਾਲਿ ਰਿਹਾ ਤਾਂ  ਸਾਡੀਆਂ ਧਾਰਮਿਕ ਜ਼ਰੂਰਤਾਂ ਜਿਵੇਂ ਕਿ ਗਰੰਥੀ, ਸਿੱਖੀ ਦੀ ਪਰਫੁਲਤਾ ਲਈ ਪਰਚਾਰਕ ਪੰਜਾਬ ਤੋਂ ਹੀ ਭਰਤੀ ਕਰਨੇ ਪੈਣਗੇ। ਪੰਜਾਬ ਤੋਂ ਮੰਗਵਾਏ ਗਰੰਥੀ ਅਤੇ ਪ੍ਰਚਾਰਕ ਦੋ-ਭਾਸ਼ੀਏ ਨਹੀਂ ਹੁੰਦੇ। ਇਹ ਆਪਣੇ ਆਪ ਵਿੱਚ ਬਹੁਤ ਗੰਭੀਰ ਸਮੱਸਿਆ ਹੈ।

ਕਾਨਫਰੰਸ ਵਿੱਚ ਬੁਲਾਰਿਆਂ ਨੇ ਪੰਜਾਬੀ ਪੜ੍ਹਾਉਣ ਦੇ ਤਰੀਕਿਆਂ ਵੱਲ ਵੀ ਆਲੋਚਨਾਤਮਿਕ ਖਿਆਲਾਂ ਦੀ ਸਾਂਝ ਪਾਈ। ਬੱਚਿਆਂ ਨੂੰ ਪੰਜਾਬੀ  ਸਿਖਾਉਣ ਜਾਂ ਪੜ੍ਹਾਉਣ ਵੇਲੇ ਇਹ ਵਿਚਾਰਨਾ ਜ਼ਰੂਰੀ ਹੈ ਕਿ ਇਥੇ ਪੈਦਾ ਹੋਏ ਬੱਚਿਆਂ ਦੀ ਪੰਜਾਬੀ ਦੂਜੀ ਭਾਸ਼ਾ ਬਣ ਚੁੱਕੀ ਹੈ ਮਾਂ ਬੋਲੀ ਨਹੀਂ ਹੈ। ਇਸਦੇ ਮੁਤਾਬਿਕ ਪੜ੍ਹਾਉਣ ਦੇ ਨਵੇਂ ਤਰੀਕੇ ਅਤੇ ਸਮੱਗਰੀ, ਕਿਤਾਬਾਂ, ਕਾਇਦੇ ਦੂਜੀ ਭਾਸ਼ਾ ਨੂੰ ਮੁੱਖ ਰੱਖਕੇ ਹੀ ਤਿਆਰ ਹੋਣੇ ਚਾਹੀਦੇ ਹਨ। ਪਰ ਬਦਕਿਸਮਤੀ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਪੰਜਾਬੀ ਭਾਸ਼ਾ ਪੜ੍ਹਾਉਣ ਦਾ ਤਰੀਕਾ ਅਤੇ ਪੜ੍ਹਾਉਣ ਵਾਲ਼ੀ ਸਾਰੀ ਸਮੱਗਰੀ ਦਾ ਧੁਰਾ ਪੰਜਾਬ ਨਾਲ ਹੀ ਸੰਬੰਧਤ ਹੋਣ ਕਰਕੇ ਪੰਜਾਬੀ ਭਾਸ਼ਾ ਦਾ ਵਿਕਾਸ ਰੁੱਕਿਆ ਪਿਆ ਹੈ।

ਇਸਦੇ ਨਾਲ ਨਾਲ ਬੁਲਾਰਿਆਂ ਨੇ ਪੰਜਾਬ ਵਿੱਚ ਨਿੱਘਰਦੀ ਜਾ ਰਹੀ ਪੰਜਾਬੀ ਦੀ ਹਾਲਤ ਤੇ ਡੂੰਘਾਈ ਨਾਲ ਵਿਸਥਾਰ ਸਹਿਤ ਜ਼ਿਕਰ ਕੀਤਾ। ਸਰੋਤਿਆਂ ਨੂੰ ਉੁਦਾਹਰਣਾਂ ਦੇ ਕੇ ਸਬੂਤਾਂ ਸਹਿਤ ਪੰਜਾਬੀ ਭਾਸ਼ਾ ਦਾ ਪਰਦਰਸ਼ਨ ਕਰਵਾਇਆ। ਪੂਰਾ ਦਰਿਸ਼ ਅੱਖਾਂ ਸਾਹਮਣੇ ਪੈਦਾ ਕਰਕੇ ਪੰਜਾਬੀਆਂ ਦੀਆਂ ਕਦਰਾਂ ਕੀਮਤਾਂ ਦੇ ਹਵਾਲਿਆਂ ਤੋਂ ਜਾਣੂ ਕਰਵਾਇਆ ਤਾਂ ਕਿ ਪੰਜਾਬੀ ਭਾਸ਼ਾ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਜਾ ਸਕੇ।
 
ਡਾਕਟਰ ਕੰਦੋਲਾ ਜੀ ਨੇ ਬੜੇ ਵਧੀਆ ਤਰੀਕੇ ਨਾਲ ਦਰਸਾਇਆ ਕਿ ਪੰਜਾਬੀ ਭਾਸ਼ਾ ਜਿੰਨਾ ਚਿਰ ਤੱਕ ਵਿਗਿਆਨਕ ਭਾਸ਼ਾ ਨਹੀਂ ਬਣ ਜਾਦੀਂ ਉਨੀਂ ਦੇਰ ਤੱਕ ਇਸਦਾ ਵਿਕਾਸ ਹੋਣਾਂ ਨਾ-ਮੁਮਕਿਨ ਹੈ। ਸਾਡੀਆਂ ਫੋਕੀਆਂ ਬੜ੍ਹਕਾਂ ਕਿ ਕਵੀ ਦਰਵਾਰਾਂ ਰਾਹੀ, ਸਹਿਤਕ ਮਹਿਫਲਾਂ ਰਾਹੀ ਪੰਜਾਬੀ ਬੋਲੀ ਨੂੰ ਕਾਇਮ ਰੱਖਣ ਦੀ ਸੇਵਾ ਦਾ ਮੁਕਾਮ ਸਿਰਫ ਵਿਖਾਵਾ ਹੈ। ਕਵੀ ਦਰਬਾਰ ਪੰਜਾਬੀ ਸੰਭਾਲਣ ਵੱਲ ਕੋਈ ਯੋਗਦਾਨ ਨਹੀਂ ਪਾ ਰਹੇ ਸਿਰਫ ਪੰਜਾਬੀ ਦੀ ਸੇਵਾ ਦੇ ਨਾਮ ਤੇ ਆਪਣੇ ਨਿੱਜੀ ਸਵਾਰਥ ਨੂੰ ਸਵਾਰ ਰਹੇ ਹਨ। ਹਾਂ ਇਹ ਕਵੀ ਦਰਬਾਰਾਂ ਦੀਆਂ ਮਹਿਫਲਾਂ ਮੰਨੋਰੰਜਨ ਦਾ ਵਿਸ਼ਾ ਬਣਕੇ ਰਹਿ ਗਈਆਂ ਹਨ। ਇਹ ਮਾਂ ਬੋਲੀ ਦੀ ਸੇਵਾ ਦਾ ਨਾਹਰਾ ਹਨ ਪਰੰਤੂ ਬੱਚਿਆਂ ਦੀ ਮਾਨਸਿਕ , ਰੂਹਾਨੀਅਤ ਬੁੱਧੀ ਨੂੰ ਪੰਜਾਬੀ ਸਿੱਖਣ, ਬੋਲਣ, ਪੜਨ ਵੱਲ ਪ੍ਰੇਰਤ ਨਹੀਂ ਕਰ ਰਹੀਆਂ। ਇਥੋਂ ਦੇ ਬੱਚਿਆਂ ਨੂੰ ਪੰਜਾਬ ਦੀ ਡੂੰਘੀ ਸਭਿਅਤਾ ਪੱਖੋਂ ਲਿਖੀਆਂ ਕਵਿਤਾਵਾਂ ਪੜਨ ਨਾਲ ਕੁਝ ਵੀ ਪੱਲੇ ਪੱਤਰ ਨਹੀਂ ਪੈਂਦਾ। 

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਾਡੇ ਸਭ ਯਤਨ ਪੰਜਾਬੀ ਭਾਸ਼ਾ ਦੀ ਪਰਫੁਲਤਾ ਵੱਲ ਨਾਕਾਮਯਾਬ ਹੋ ਰਹੇ ਹਨ ਤਾਂ ਸਾਨੂੰ ਕੀ ਉਪਰਾਲੇ ਕਰਨੇ ਚਾਹੀਦੇ ਹਨ ਕਿ ਪੰਜਾਬੀ ਭਾਸ਼ਾ ਵਧੇ ਫੁਲੇ।

ਸ਼ਿੰਦਰਪਾਲ ਸਿੰਘ ਮਾਹਲ ਜੀ ਦੇ ਵਿਚਾਰ ਹਨ ਕਿ ਰੂਸੀ, ਚੀਨੀ, ਜਪਾਨੀ ਅਤੇ ਜਰਮਨੀ ਦੇ ਆਪਣੀਆਂ  ਆਪਣੀਆਂ ਭਾਸ਼ਾਵਾਂ ਵਿੱਚ ਖੂਬ ਤਰੱਕੀਆਂ ਕੀਤੀਆਂ ਪਰ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੇ ਅਜਿਹੀ ਕੋਈ ਤਰੱਕੀ ਨਹੀਂ ਕੀਤੀ। ਭਾਵੇਂ ਇਸ ਕਾਰਜ ਲਈ "ਪੰਜਾਬੀ ਯੂਨੀਵਰਸਿਟੀ" ਦੀ ਸੰਥਾਪਨਾ ਕੀਤੀ ਗਈ ਸੀ। ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਪੰਜਾਬੀ ਯੂਨੀਵਰਸਿਟੀ ਬਣਨ ਨਾਲ਼ ਕੋਈ ਅੰਤਰ ਨਹੀਂ ਆਇਆ। ਬੜੇ ਦੁੱਖ ਨਾਲ਼ ਕਹਿਣਾ ਪੈਂਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕਨੂੰਨ ਤਾਂ ਬਣਾਏ ਗਏ ਅਤੇ ਸਰਕਾਰੇ-ਦੁਆਰੇ ਪਾਸ ਵੀ ਕੀਤੇ ਗਏ। ਸਰਕਾਰਾਂ ਆਈਆਂ ਅਤੇ ਗਈਆਂ ਪਰ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਦਿਅਕ ਵਿਭਾਗ, ਕਚਹਿਰੀਆਂ, ਦਫ਼ਤਰਾਂ ਆਦਿ ਵਿੱਚ ਲਾਗੂ ਨਹੀਂ ਕੀਤਾ ਗਿਆ। ਪੰਜਾਬੀ ਭਾਸ਼ਾ ਪਿੱਛੇ ਕਿਉਂ ਰਹਿ ਗਈ? ਕੀ ਇਸਦੀ ਹੋਰ ਵਜਾਹ ਵੀ ਹੋ ਸੱਕਦੀ? ਜਿਵੇਂ ਕਿ ਸਰਦੂਲ ਸਿੰਘ ਮਰਵਾਹਾ ਜੀ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਗਵਾਰਾਂ ਦੀ, ਪੇਂਡੂਆਂ ਅਤੇ ਅੰਨਪੜਾਂ ਦੀ ਭਾਸ਼ਾ ਸਮਝਿਆ ਜਾਂਣ ਕਰਕੇ ਜਾਂ ਫਿਰ ਇਸ ਨੂੰ ਰੁਜਗ਼ਾਰ ਨਾਲ਼ ਨਾ ਜੋੜਿਆ ਜਾਣਕੇ।

ਇਹਨਾਂ ਕਾਰਨਾਂ ਕਰਕੇ ਪੰਜਾਬ ਵਿੱਚ ਅੰਗਰੇਜ਼ੀ ਮਾਧਿਅਨ ਦੇ ਸਕੂਲ ਥਾਂ ਥਾਂ ਖੁੱਲ ਗਏ ਹਨ ਜਿਸ ਨਾਲ਼ ਪੰਜਾਬੀ ਭਾਸ਼ਾ ਬੋਲਣ ਅਤੇ ਸਿੱਖਣ ਦੀ ਅਹਿਮੀਅਤ ਘੱਟ ਗਈ ਹੈ। ਖ਼ੈਰ ਇਸ ਵਾਰੇ ਵਿਚਾਰ ਵਟਾਂਦਰੇ ਦੀ ਜ਼ਰੂਰਤ ਹੈ ਕਿਉਂ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਨੂੰ ਜਿਉਂਦਾ ਰੱਖਣਾ ਚਹੁੰਦੇ ਹਾਂ ਅਸੀਂ ਨਹੀਂ ਚਹੁੰਦੇ ਕਿ ਸਾਡੀ ਮਾਤ ਭਾਸ਼ਾ ਹੋਰ ਮਾਤ ਭਾਸ਼ਾਵਾਂ ਵਾਂਗ ਸਿਆਸੀ ਜਾਂ ਕੁਦਰਤੀ ਮੌਤ ਦੀ ਸ਼ਿਕਾਰ ਹੋ ਜਾਵੇ ਅਤੇ ਸਾਡੀਆਂ ਆਉਂਣ ਵਾਲ਼ੀਆਂ ਪੀੜ੍ਹੀਆਂ ਆਪਣੀ ਮਾਤ ਭਾਸ਼ਾ ਨਾਲ਼ ਜੁੜ ਨਾ ਸੱਕਣ। ਇਸ ਦਾ ਅਸਰ ਸਾਡੀਆਂ ਆਉਂਣ ਵਾਲ਼ੀਆਂ ਪੀੜ੍ਹੀਆਂ ਨੂੰ ਧਰਮ ਅਤੇ ਸਭਿਆਚਾਰ ਨੂੰ ਕਾਇਮ ਰੱਖਣ ਵਿੱਚ ਕਾਫੀ ਦੁਸ਼ਵਾਰੀ ਪੇਸ਼ ਆ ਸਕਦੀ ਹੈ। ਪੰਜਾਬੀ ਮਾਤ ਭਾਸ਼ਾ ਨਾਲ਼ ਜੁੜੀਆਂ ਇਹਨਾਂ ਬਿਰਧ ਪੀੜੀਆਂ ਦੇ ਇਸ ਦੁਨੀਆਂ ਤੋਂ ਟੁਰ ਜਾਣ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿਦਵਾਨਾਂ, ਪੰਜਾਬੀ ਅਖਬਾਰਾਂ, ਰਸਾਲਿਆਂ ਅਤੇ ਸਿੱਖੀ ਪ੍ਰਚਾਰਕਾਂ ਦੀ ਹੋਂਦ ਖਤਮ ਹੋਣ ਦੀ ਵੀ ਸੰਭਾਵਨਾ ਵੀ ਬਹੁਤ ਦੂਰ ਨਹੀਂ ਹੈ।

ਸਰਦੂਲ ਸਿੰਘ ਮਰਵਾਹਾ ਜੀ ਨੇ ਕਾਨਫਰੰਸ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਅਨਪੜਤਾ ਨਾਲ ਜੋੜਿਆ ਜਾਣਾ ਪੰਜਾਬੀ ਦੇ ਵਿਕਾਸ ਵਿੱਚ ਰੋੜਾ ਅਟਕਾਉਂਦਾ ਹੈ। ਇਹੋ ਵੱਜਾਹ ਹੈ ਕਿ ਪੰਜਾਬ ਵਿੱਚ ਥਾਂ ਥਾਂ ਅੰਗਰੇਜ਼ੀ ਸਕੂਲ ਖੁਲ ਗਏ ਹਨ। ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਿਆ ਦਾ ਸਾਹਮਣਾ ਕਰਨਾ ਪੈਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਤੇ ਅੰਗਰੇਜ਼ੀ ਸਿੱਖਣ ਸਿਖਾਉਣ ਦਾ ਭੂਤ ਸਵਾਰ ਹਾਵੀ ਹੈ ਕਿਉਂਕਿ ਉਹਨਾਂ ਨੂੰ ਭਾਰਤ ‘ਚੋਂ ਬਾਹਰ ਆਉਣ ਦੀ ਤਮੰਨਾ ਦਿਨ ਰਾਤ ਤੜਫਾਉਂਦੀ ਹੈ। ਪੰਜਾਬੀ ਭਾਸ਼ਾ ਦੀ ਕੋਈ ਕੀਮਤ ਨਹੀਂ ਸਿਰਫ ਜਜ਼ਬਾਤਾਂ ਦੇ ਨਾਲ ਜੁੜੀ ਹੋਈ ਹੈ ਕਿ ਇਹ ਸਾਡੀ ਮਾਂ ਬੋਲੀ ਹੈ। ਪੰਜਾਬੀ ਭਾਸ਼ਾ ਨੂੰ ਇਕ ਮਜਬੂਨ ਦੇ ਤੌਰ ਤੇ ਪੜਨ ਲਿਖਣ ਵੱਲ ਕੋਈ ਸ਼ੌਕ ਨਹੀਂ ਰਿਹਾ। ਜਿੰਦਗੀ ਦਾ ਹਰ ਕਦਮ ਲਾਭ ਹਾਨੀਆਂ ਨਾਲ ਜੁੜਿਆ ਪਿਆ ਹੈ। ਇਹੋ ਸੋਚਣੀ ਪੰਜਾਬੀ ਭਾਸ਼ਾ ਦੀ ਗਿਰਾਵਟ ਹੈ। 
 
ਪੰਜਾਬੀ ਭਾਸ਼ਾ ਦੀ ਤਰੱਕੀ ਨਾ ਹੋਣ ਦੀ ਹੋਰ ਵਜਾਹ ਇਹ ਵੀ ਹੈ ਕਿ ਅਜੇ ਤੱਕ ਰੁਜ਼ਗਾਰ ਨਾਲ ਨਹੀਂ ਜੁੜ ਸਕੀ। ਜੇ ਹਰ ਇਕ ਮਜਬੂਨ ਪੰਜਾਬੀ ਭਾਸ਼ਾ ਵਿੱਚ ਪੜ੍ਹਾਉਣ ਵੱਲ ਕਦਮ ਚੁੱਕਿਆ ਜਾਵੇ ਤਾਂ ਇਸ ਦੇ ਨਾਲ਼ ਵਿਗਿਆਨੀਕਰਨ ਵਿੱਚ ਵਾਧਾ ਹੋਵੇਗਾ। ਪੰਜਾਬੀ ਭਾਸ਼ਾ ਨੂੰ ਰੁਤਬਾ ਮਿਲਣ ਨਾਲ਼ ਰੁਜ਼ਗਾਰ ਵੀ ਵਧੇਗਾ।

ਪੰਜਾਬੀ ਭਾਸ਼ਾ ਦਾ ਭਵਿੱਖ ਬਰਤਾਨੀਆਂ ‘ਚ ਉੱਜਲਾ ਕਰ ਲਈ ਹੇਠ ਲਿਖੇ ਉਪਰਾਲੇ ਕਰਨ ਦੀ ਜ਼ਰੂਰਤ ਹੈ:

  1.  ਗੁਰਦੁਵਾਰਿਆਂ ਦੀਆਂ ਕਮੇਟੀਆਂ ਯੋਗ ਅਧਿਆਪਕ ਨਿਯੁਕਤ ਕਰਨ: ਹਰ ਪੰਜਾਬੀ ਬੋਲਣ, ਲਿਖਣ ਅਤੇ ਸਮਝਣ ਵਾਲਾ ਪੰਜਾਬੀ ਅਧਿਆਪਕ ਨਹੀਂ ਹੋ ਸਕਦਾ।
  2.   ਪੰਜਾਬੀ ਭਾਸ਼ਾ ਨੂੰ ਸ਼ੁਰੂ ਤੋਂ ਹੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਯੂਕੇ ਵਿੱਚ ਆਪਣੇ ਬੱਚਿਆਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਹੈ ਅਤੇ ਪੰਜਾਬੀ ਉਹਨਾਂ ਦੀ ਦੂਜੀ ਭਾਸ਼ਾ ਹੈ।
  3.   ਅਧਿਆਪਕਾਂ ਦੀ ਸਿਖਲਾਈ ਦੀ ਸਖਤ ਲੋੜ ਹੈ ਤਾਂ ਕਿ ਪੰਜਾਬੀ ਅਧਿਆਪਕਾਂ ਦਾ ਮਿਆਰ ਬਾਕੀ ਭਾਸ਼ਾਵਾਂ ਦੇ ਬਰਾਬਰ ਹੋ ਸਕੇ।
  4.   ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਉਣ ਦਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ।
  5.  ਆਪਣੇ ਘਰਾਂ ਅਤੇ ਗੁਰਦੁਵਾਰਿਆਂ ਵਿੱਚ ਬੱਚਿਆਂ ਨਾਲ਼ ਪੰਜਾਬੀ ਵਿੱਚ ਗੱਲ-ਬਾਤ ਕਰਨਾ ਜ਼ਰੂਰੀ ਹੈ ਕਿਉਂਕਿ ਪੰਜਾਬੀ ਬੋਲੀ ਦਾ ਪਹਿਲਾ ਸਕੂਲ ਘਰ ਤੋਂ ਹੀ ਸ਼ੁਰੂ ਹੁੰਦਾ ਹੈ।
  6.  ਹਰ ਸਾਲ ਪੰਜਾਬੀ ਮਾਤ ਭਾਸ਼ਾ ਦਿੱਨ ਮਨਾਉਣ ਦੇ ਨਾਲ਼ ਹੀ ਪੰਜਾਬੀ ਭਾਸ਼ਾ ਦੀ ਜਾਗਰਤਾ ਦਾ ਜਾਗ ਹਮੇਸ਼ਾ ਲੱਗਿਆ ਰਹਿ ਸੱਕਦਾ ਹੈ।
  7.  ਸਥਾਨਕ ਸਕੂਲਾਂ ਵਿੱਚ ਪੰਜਾਬੀ ਪੜਾਏ ਜਾਣ ਦੀਆਂ ਮੰਗਾ ਹੋਣੀਆਂ ਚਾਹੀਦੀਆਂ ਹਨ  ਜਿਵੇਂਕਿ ਜਰਮਨ, ਫਰੈਂਚ ਬਗੈਰਾ ਭਾਸ਼ਾਵਾਂ ਪੜਾਈਆਂ ਜਾਦੀਆਂ ਹਨ।
  8.  ਨਵੇਂ ਸਿਰਿਓਂ ਇਥੋਂ ਦੇ ਵਾਤਾਵਰਣ ਅਨੁਸਾਰ ਕਾਇਦੇ, ਕਿਤਾਬਾਂ ਅਤੇ ਸਮੱਗਰੀ ਤਿਆਰ ਕਰਨ ਵਲ ਕੇਸ਼ਿਸ਼ਾਂ ਕੀਤੀਆਂ ਜਾਣ।
  9.   ਆਪਣੇ ਪੰਜਾਬੀ ਟੀ.ਵੀ. ਚੈਨਲਾਂ ਤੇ ਵੀ ਅਜਿਹੀ ਕੋਸ਼ਿਸਾਂ ਜਾਰੀ ਰਖਣੀਆਂ ਚਾਹੀਦੀਆਂ ਹਨ।
  10. ਪੰਜਾਬੀ ਵਿੱਚ ਗੱਲ-ਬਾਤ ਕਰਨ ਵਾਲ਼ੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਵਧੀਆ ਗਰੇਡ ਆਉਣ ਤੇ ਗੁਰਦੁਆਰਿਆਂ ਵਿੱਚ ਸਨਮਾਨਿਤ ਕਰਨਾ।


ਉਪਰੋਕਤ ਉਪਰਾਲੇ ਅਪਨਾਉਣ ਨਾਲ਼ ਯੂਕੇ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਮਿਆਰ ਵਿੱਚ ਵਾਧਾ ਹੋ ਸਕਦਾ ਹੈ।

ਸੁਰਿੰਦਰ ਕੌਰ ਜਗਪਾਲ ਜੇ.ਪੀ.

bradford3
bradford1
 
bradford2
 
bradford4
 
bradford5

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)