ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਤ੍ਰਿਲੋਕ ਸਿੰਘ ਕਲਾਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ
ਉਜਾਗਰ ਸਿੰਘ, ਪਟਿਆਲਾ     (14/08/2019)

 


artist

 

ਪਟਿਆਲਾ: 13 ਅਗਸਤ 2019:  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸੰਬੰਧ ਵਿਚ ਉਲੀਕੇ ਗਏ ਸਮਾਗਮਾਂ ਦੀ ਲੜੀ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ‘ਤੇ ਅਧਾਰਤ ਪਟਿਆਲੇ ਦੇ ਮਰਹੂਮ ਨਾਮਵਰ ਚਿਤਰਕਾਰ ਤ੍ਰਿਲੋਕ ਸਿੰਘ ਦੀਆਂ ਬਣਾਈਆਂ 20 ਚਿਤਰਕਾਰੀ ਦੀ ਪ੍ਰਦਰਸ਼ਨੀ ਦਾ 'ਪੰਜਾਬੀ ਯੂਨੀਵਰਸਿਟੀ ਪਟਿਆਲਾ' ਦੇ ਅਜਾਇਬ ਘਰ ਅਤੇ 'ਕਲਾ ਮੰਚਕ' ਵਿਖੇ ਡਾ. ਬੀ.ਐਸ. ਘੁੰਮਣ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੇ ਉਦਘਾਟਨ ਕੀਤਾ।

ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੀਆਂ ਗੁਰਬਾਣੀ ਦੀ ਵਿਚਾਰਧਾਰਾ ਤੇ ਅਧਾਰਤ ਨੁਮਾਇਸ਼ਾਂ ਦੀ ਲੋੜ ਹੈ ਤਾਂ ਜੋ ਨੌਜਵਾਨ ਵਰਗ ਸੁਚੱਜੀ ਸੇਧ ਲੈ ਸਕਣ। ਡਾ. ਬੀ.ਐਸ. ਘੁੰਮਣ ਉਪ ਕੁਲਪਤੀ ਜੋ ਪ੍ਰਦਰਸ਼ਨੀ ਵੇਖ ਕੇ ਖ਼ੁਸ਼ੀ ਵਿਚ ਗਦ ਗਦ ਹੋਏ ਪਏ ਸਨ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਮਾਗਮ ਤਾਂ ਅਸੀਂ ਬੜੇ ਕਰਦੇ ਰਹਿੰਦੇ ਹਾਂ ਪ੍ਰੰਤੂ ਜੋ ਇਹ ਪ੍ਰਦਸ਼ਨੀ ਪਹਿਲੀ ਵਾਰ ਲਾ ਰਹੇ ਹਾਂ ਇਸ ਦੇ ਨਤੀਜੇ ਤੇ ਪ੍ਰਭਾਵ ਕੁਝ ਹੋਰ ਹੀ ਹੋਵੇਗਾ।

ਸ੍ਰ. ਤ੍ਰਿਲੋਕ ਸਿੰਘ ਆਪਣੇ ਯੁਗ ਦਾ ਮਹਾਨ ਚਿਤਰਕਾਰ ਹੋਇਆ ਹੈ, ਜਿਸਨੇ ਚਿਤਰਕਾਰੀ ਨੂੰ ਗੁਰਬਾਣੀ ਦਾ ਆਧਾਰ ਬਣਾਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ।

ਇਹ ਪ੍ਰਦਰਸ਼ਨੀ ਯੂਨੀਵਰਸਿਟੀ ਵਿਚ ਲਗਾਉਣ ਲਈ ਉਨ੍ਹਾਂ ਸ੍ਰ. ਤ੍ਰਿਲੋਕ ਸਿੰਘ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਵੇਖ ਕੇ ਉਨ੍ਹਾਂ ਨੂੰ ਆਤਮਕ ਸੰਤੁਸ਼ਟੀ ਮਿਲੀ ਹੈ। ਇਸ ਪ੍ਰਦਰਸ਼ਨੀ ਦਾ ਪ੍ਰਬੰਧ 'ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ' ਵਿਚ ਸਥਾਪਤ 'ਗੁਰੂ ਗੋਬਿੰਦ ਸਿੰਘ ਚੇਅਰ' ਵੱਲੋਂ ਕੀਤਾ ਗਿਆ। ਡਾ.ਬੀ.ਐਸ. ਘੁੰਮਣ ਨੇ ਪ੍ਰਦਰਸ਼ਨੀ ਸੰਬੰਧੀ ਵਿਭਾਗ ਵੱਲੋਂ ਪ੍ਰਕਾਸ਼ਤ ਰੰਗਦਾਰ ਕੈਟਾਲਾਗ ਵੀ ਜ਼ਾਰੀ ਕੀਤਾ। ਉਨ੍ਹਾਂ ਚੜ੍ਹਦੀ ਕਲਾ ਅਖ਼ਬਾਰ ਵੱਲੋਂ ਇਸ ਪ੍ਰਦਰਸ਼ਨੀ ਬਾਰੇ ਪ੍ਰਕਾਸ਼ਤ ਕੀਤਾ ਗਿਆ ਰੰਗਦਾਰ ਸਪਲੀਮੈਂਟ ਵੀ ਜ਼ਾਰੀ ਕੀਤਾ। ਪ੍ਰਦਰਸ਼ਨੀ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਤੋਂ ਵਿਦਵਾਨ ਸਕਾਲਰ, ਕਲਾ ਪ੍ਰੇਮੀ ਅਤੇ ਚਿਤਰਕਾਰਾਂ ਨੇ ਇਸਨੂੰ ਖਿੱਚ ਦਾ ਕੇਂਦਰ ਬਣਾਈ ਰੱਖਿਆ।

ਪ੍ਰਦਰਸ਼ਨੀ ਵਿਚ ਹਾਜ਼ਰ ਪੰਜਾਬ ਦੇ ਨਾਮਵਰ ਸਿੱਖ ਸਕਾਲਰ  ਪ੍ਰੋ. ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ  ਨੇ ਨੁਮਾਇਸ਼ ਵੇਖਕੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿ ਇਹ ਨੁਮਾਇਸ਼ ਆਪਣੀ ਕਿਸਮ ਦੀ ਪਹਿਲੀ ਪ੍ਰਦਰਸ਼ਨੀ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੀ ਹੈ ਤੇ ਉਨ੍ਹਾਂ ਦੀਆਂ ਸਿਖਿਆਵਾਂ ਜਗ ਜ਼ਾਹਰ ਕਰਦੀ ਹੈ। ਇਹ ਪ੍ਰਦਰਸ਼ਨੀ ਸਾਡੇ ਲਈ ਮਾਰਗ ਦਰਸ਼ਨ ਤੇ ਚਾਨਣ ਮੁਨਾਰੇ ਦਾ ਕੰਮ ਕਰੇਗੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਈ ਇਹ ਪ੍ਰਦਰਸ਼ਨੀ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਹੋਰ ਸ਼ਹਿਰਾਂ ਵਿਚ ਲਗਾਉਣ ਦਾ ਉਪਰਾਲਾ ਕਰਨ ਤਾਂ ਜੋ ਭੁੱਲੇ ਵਿਸਰੇ ਲੋਕ ਗੁਰੂ ਨਾਨਕ ਦੇਵ ਦੇ ਦੱਸੇ ਸਹੀ ਰਸਤੇ ਤੇ ਆ ਸਕਣ।

ਉਜਾਗਰ ਸਿੰਘ ਕੋਆਰਡੀਨੇਟਰ ਇੰਡੀਅਨ ਚੈਪਟਰ ਹਰਿਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਕੈਨੇਡਾ  ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਉਜਾਗਰ ਸਿੰਘ ਨੇ ਅੱਗੋਂ ਕਿਹਾ ਕਿ ਚਿਤਰਕਾਰ ਤ੍ਰਿਲੋਕ ਸਿੰਘ ਦੀ ਪ੍ਰਦਰਸ਼ਨੀ ਦੇ ਆਯੋਜਨ ਪਿਛੇ ਕੈਨੇਡਾ ਦੇ ਨਾਮਵਰ ਵਿਦਵਾਨ ਤੇ ਲੇਖਕ ਸ੍ਰ. ਜੈਤੇਗ ਸਿੰਘ ਅਨੰਤ ਦੀ ਦੂਰਅੰਦੇਸ਼ੀ, ਸੂਝ ਸਿਆਣਪ ਤੇ ਵਿਉਂਤਬੰਦੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਪਹਿਲ ਕਦਮੀ ਕਰਨ ਲਈ ਮਜ਼ਬੂਰ ਕੀਤਾ, ਜਿਸਦ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਮੁੜ ਚਿਤਰਕਾਰ ਤ੍ਰਿਲੋਕ ਸਿੰਘ ਆਪਣੀਆਂ ਕਲਾ ਕ੍ਰਿਤਾਂ ਵਿਚ ਜਿਉਂਦਾ ਹੋ ਕੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਪ੍ਰਦਰਸ਼ਨੀ ਰਾਹੀਂ ਘਰ ਘਰ ਪਹੁੰਚਾਉਣ ਵਿਚ ਸਫਲ ਉਤਰਿਆ ਹੈ।

ਚਿਤਰਕਾਰ ਤ੍ਰਿਲੋਕ ਸਿੰਘ ਜਿਨ੍ਹਾਂ ਦੀ ਚਿਤਰਕਾਰੀ ਦੀ ਇਹ ਪ੍ਰਦਰਸ਼ਨੀ ਲਗਾਈ ਗਈ ਹੈ, ਉਹ ਪੰਜਾਬ ਦੇ ਜਾਣੇ ਪਹਿਚਾਣੇ ਚਿਤਰਕਾਰ ਹੋਏ ਹਨ, ਜਿਨ੍ਹਾਂ ਨੂੰ 1973 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਦੇ ਘਰ ਜਾ ਕੇ ਸਟੇਟ ਅਵਾਰਡ ਨਾਲ ਸਨਮਾਨਿਆਂ ਅਤੇ ਉਨ੍ਹਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਸੀ। ਸ੍ਰ. ਤ੍ਰਿਲੋਕ ਸਿੰਘ ਪੰਜਾਬ ਦੇ ਅਜਿਹੇ ਇਕਲੌਤੇ ਚਿਤਰਕਾਰ ਹਨ, ਜਿਨ੍ਹਾਂ ਦੀ ਕਲਾ ਅਤੇ ਜੀਵਨ ਉਤੇ ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਪੀ.ਐਚ.ਡੀ. ਦੀ ਡਿਗਰੀ ਖੋਜ ਕਾਰਜਾਂ ਵਿਚ ਪ੍ਰਾਪਤ ਕੀਤੀ। ਇਹ ਪ੍ਰਦਰਸ਼ਨੀ 20 ਅਗਸਤ ਤੱਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ। ਇਸ ਮੌਕੇ ਤੇ ਤ੍ਰਿਲੋਕ ਸਿੰਘ ਕਲਾਕਾਰ ਦੇ ਸਪੁੱਤਰ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਨੀਅਰ ਇਨ ਚੀਫ ਨੇ ਬੁਕੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਤੇ ਡਾ. ਮੁਹੰਮਦ ਹਬੀਬ ਮੁੱਖੀ ਤੇ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਸਮਾਗਮ ਦੇ ਕਨਵੀਨਰ ਪ੍ਰੋਫ਼ੈਸਰ ਡਾ.ਗੁਰਮੀਤ ਸਿੰਘ ਸਿੱਧੂ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਹਾਜ਼ਰ ਸਨ।

ਸ੍ਰ. ਜਗਜੀਤ ਸਿੰਘ ਦਰਦੀ ਚੇਅਰਮੈਨ  'ਚੜ੍ਹਦੀ ਕਲਾ ਨਿਊਜਪੇਪਰ ਅਤੇ ਟਾਈਮ ਟੀ' ਨੇ ਕਿਹਾ ਕਿ 9 ਸਤੰਬਰ ਨੂੰ ਤ੍ਰਿਲੋਕ ਸਿੰਘ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਿਤਰਕਾਰੀ ਦੀ ਨੁਮਾਇਸ਼ ਚੜ੍ਹਦੀ ਕਲਾ ਗਰੁਪ ਵੱਲੋਂ ਲਗਾਈ ਜਾਵੇਗੀ।
ਉਜਾਗਰ ਸਿੰਘ

artist1
ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਨੁਮਾਇਸ਼ ਸੰਬੰਧੀ ਕੈਟਾਲਾਗ ਜਾਰੀ ਕਰਦੇ ਹੋਏ।
ਉਨ੍ਹਾਂ ਨਾਲ ਜੋਤਿੰਦਰ ਸਿੰਘ ਸਪੁੱਤਰ ਤ੍ਰਿਲੋਕ ਸਿੰਘ ਆਰਟਿਸਟ ਅਤੇ ਡਾ.ਗੁਰਮੀਤ ਸਿੰਘ ਸਿੱਧੂ ਅਤੇ ਮੁਹੰਮਦ ਹਬੀਬ ਖੜ੍ਹੇ ਹਨ।
artist2
ਡਾ.ਬੀ.ਐਸ.ਘੁੰਮਣ ਉਪ ਕੁਲਪਤੀ ਤ੍ਰਿਲੋਕ ਸਿੰਘ ਆਰਟਿਸਟ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਬਾਰੇ ਪੇਂਟ ਕੀਤੀਆਂ ਤਸਵੀਰਾਂ ਦੀ ਨੁਮਾਇਸ ਵੇਖਦੇ ਹੋਏ।
ਉਨ੍ਹਾਂ ਨਾਲ ਜੋਤਿੰਦਰ ਸਿੰਘ ਸੇਵਾ ਮੁਕਤ ਇੰਜਨੀਅਰ ਇਨ ਚੀਫ਼ ਖੜ੍ਹੇ ਹਨ।
artisst3

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

artistਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ
ਉਜਾਗਰ ਸਿੰਘ, ਪਟਿਆਲਾ 
scotlandਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ 
ਮਨਦੀਪ ਖੁਰਮੀ, ਲੰਡਨ
mehramਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ  
saka'ਸਾਕਾ' ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ   
ਬਿੱਟੂ ਖੰਗੂੜਾ, ਲੰਡਨ  
walesਵੇਲਜ਼ (ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਛਾਈਆਂ
ਮਨਦੀਪ ਖੁਰਮੀ, ਲੰਡਨ  
haakiਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ  
ਵਿੱਕੀ ਮੋਗਾ, ਫਿੰਨਲੈਂਡ 
vishavਇੰਗਲੈਂਡ 'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਮਨਦੀਪ ਖੁਰਮੀ, ਲੰਡਨ 
seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)