ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਗਲਾਸਗੋ ਵਿਖੇ "ਸੈਮਸਾ" ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ
ਮਨਦੀਪ ਖੁਰਮੀ, ਗਲਾਸਗੋ       (30/09/2019)

khurmi


glasgow

 

ਆਜ਼ਾਦ ਸਪੋਰਟਸ ਕਲੱਬ ਨੇ ਕੀਤਾ ਜੇਤੂ ਟਰਾਫੀ 'ਤੇ ਕਬਜ਼ਾ
ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਦੇਣਾ ਹੀ ਸਾਡਾ ਸੁਪਨਾ- ਦਿਲਾਵਰ ਸਿੰਘ (ਐੱਮ ਬੀ ਈ)
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਤਹਿਤ ਪਿਛਲੇ 21 ਵਰਿਆਂ ਤੋਂ "ਸੈਮਸਾ" ਵੱਲੋਂ ਕੋਸ਼ਿਸ਼ਾਂ ਜਾਰੀ ਹਨ।

ਗਲਾਸਗੋ ਸਿਟੀ ਕੌਂਸਲ, ਰੌਇਲ ਨੇਵੀ, ਰੌਇਲ ਏਅਰ ਫੋਰਸ, ਬਰਿਟਿਸ਼ ਆਰਮੀ, ਰੇਂਜਰਜ ਫੁੱਟਬਾਲ ਕਲੱਬ, ਸੈਲਟਿਕ ਫੁੱਟਬਾਲ ਕਲੱਬ, ਪੋਲਿਸ ਸਕੌਟਲੈਂਡ, ਸਪੋਰਟਸ ਕੌਂਸਲ ਫੌਰ ਗਲਾਸਗੋ, ਗਲਾਸਗੋ ਸਪੋਰਟ ਅਤੇ ਗਲਾਸਗੋ ਲਾਈਵ ਸਮੇਤ ਹੋਰ ਵੀ ਅਨੇਕਾਂ ਵੱਕਾਰੀ ਸੰਸਥਾਂਵਾਂ ਵੱਲੋਂ ਇੰਗਲੈਂਡ ਭਰ 'ਚੋਂ ਪਹੁੰਚੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਚੈਂਪੀਅਨਸ਼ਿਪ ਦੌਰਾਨ ਸਪੋਰਟਿੰਗ ਬੰਗਾਲ, ਕੌਪਿਸ ਯੂਨਾਈਟਡ, ਗੁਰਖਾਜ਼, ਬੋਲਟਨ ਯੂਨਾਈਟਡ, ਬਲੈਕਬਰਨ ਯੂਨਾਈਟਡ, ਵੈੱਲ ਫਾਊਂਡੇਸ਼ਨ, ਆਜ਼ਾਦ ਸਪੋਰਟਸ, ਬੰਗਾਲ ਡਰੈਗਨ ਆਦਿ ਕਲੱਬਾਂ ਨੇ ਹਿੱਸਾ ਲਿਆ।

ਗਲਾਸਗੋ ਗਰੀਨ ਫੁੱਟਬਾਲ ਸੈਂਟਰ ਦੇ ਮੈਦਾਨਾਂ 'ਚ ਹੋਏ ਗਹਿਗੱਚ ਮੁਕਾਬਲਿਆਂ 'ਚੋਂ ਕੌਪਿਸ ਯੂਨਾਈਟਡ ਫੁੱਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਫੁੱਟਬਾਲ ਕਲੱਬ ਫਾਈਨਲ ਮੁਕਾਬਲੇ ਲਈ ਜੇਤੂ ਟੀਮਾਂ ਵਜੋਂ ਉੱਭਰ ਕੇ ਸਾਹਮਣੇ ਆਈਆਂ। ਜ਼ਿਕਰਯੋਗ ਹੈ ਕਿ ਹਰ ਵਰੇ ਹੀ ਫਾਈਨਲ ਮੈਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬਾਂ ਰੇਂਜਰਜ਼ ਅਤੇ ਸੈਲਟਿਕ ਦੇ ਮੈਦਾਨਾਂ ਵਿੱਚ ਕਰਵਾ ਕੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ 'ਤੇ ਵਿਚਰਣ ਦਾ ਮੌਕਾ ਦਿੱਤਾ ਜਾਂਦਾ ਹੈ।

ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇਬਰੌਕਸ ਸਥਿਤ ਰੇਂਜਰਜ ਦੇ ਮੈਦਾਨ ਵਿੱਚ ਕਰਵਾਇਆ ਗਿਆ ਜਿੱਥੇ ਮੈਚ ਤੋਂ ਪਹਿਲਾਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਦਿਲਚਸਪ ਮੁਕਾਬਲੇ ਦੌਰਾਨ ਆਜ਼ਾਦ ਸਪੋਰਟਸ ਕਲੱਬ ਨੇ 5 ਗੋਲ ਦਾਗ ਕੇ ਆਪਣੀ ਜਿੱਤ ਦਰਜ਼ ਕੀਤੀ ਜਦੋਂ ਕਿ ਕੋਪਿਸ ਯੂਨਾਈਟਡ ਕਲੱਬ 2 ਗੋਲ ਕਰਕੇ ਉਪ ਜੇਤੂ ਰਹੀ।

ਸੈਮਸਾ ਦੇ ਪ੍ਰਧਾਨ ਅਤੇ ਟਰੱਸਟੀ ਦਿਲਾਵਰ ਸਿੰਘ (ਐੱਮ ਬੀ ਈ), ਮੀਤ ਪ੍ਰਧਾਨ ਮੁਹੰਮਦ ਅਸ਼ਰਫ਼, ਸਕੱਤਰ ਮਰਿਦੁਲਾ ਚੱਕਰਬਰਤੀ, ਖਜ਼ਾਨਚੀ ਤਾਜਾ ਸਿੱਧੂ, ਸ਼ੀਲਾ ਮੁਖਰਜੀ, ਕਮਲਜੀਤ ਮਿਨਹਾਸ, ਮੁਹੰਮਦ ਆਸਿਫ, ਰਜਨੀ ਤਿਆਗੀ, ਦਲਜੀਤ ਦਿਲਬਰ, ਜਿਮ ਸਮਿਥ (ਐੱਮ ਬੀ ਈ), ਜਸ ਜੱਸਲ, ਸੰਜੇ ਮਾਝੂ, ਕੈਸ਼ ਟਾਂਕ ਆਦਿ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ।

ਇਸ ਸਮੇਂ ਵੱਖ ਵੱਖ ਭਾਈਚਾਰਿਆਂ ਦੇ ਖੇਡ ਪ੍ਰੇਮੀਆਂ ਤੇ ਨਾਮੀ ਹਸਤੀਆਂ ਗਲਾਸਗੋ ਦੀ ਲੌਰਡ ਪਰੋਵੋਸਟ ਕੌਨਸਲਰ ਈਵਾ ਬੋਲੈਂਡਰ, ਹਮਜ਼ਾ ਯੂਸਫ (ਐੱਮ ਐੱਸ ਪੀ), ਐਨਸ ਸਰਵਰ, ਗਲਾਸਗੋ ਸਿਟੀ ਕੌਂਸਲ ਲੀਡਰ ਸੁਜੈਨ ਏਟਕਨ, ਕੌਂਸਲਰ ਡੇਵਿਡ ਮੈਕਡਾਨਲਡ, ਡਾ. ਇੰਦਰਜੀਤ ਸਿੰਘ, ਦਲਜੀਤ ਸਿੰਘ ਦਿਲਬਰ, ਜਗਦੀਸ਼ ਸਿੰਘ, ਗਰੈਗਰੀ ਥਾਮਸ, ਸੁਰਜੀਤ ਸਿੰਘ ਚੌਧਰੀ ਆਦਿ ਨੇ ਜੇਤੂ ਟੀਮਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਤਰਫ਼ੋਂ ਰੌਸ਼ਨ ਭਵਿੱਖ ਲਈ ਵਧਾਈ ਪੇਸ਼ ਕੀਤੀ।
 
ਮਨਦੀਪ ਖੁਰਮੀ ਹਿੰਮਤਪੁਰਾ {ਯੂ.ਕੇ.}
ਮੋ: 00447519112312
ਮੁੱਖ ਸੰਚਾਲਕ, "ਹਿੰਮਤਪੁਰਾ ਡੌਟ ਕੌਮ"
www.HIMMATPURA.com
{ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦਾ ਸੰਗ੍ਰਹਿ}

 
glasgow1
 
glasgow2

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

ਗਲਾਸਗੋਗਲਾਸਗੋ ਵਿਖੇ "ਸੈਮਸਾ" ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ
ਮਨਦੀਪ ਖੁਰਮੀ, ਗਲਾਸਗੋ   
glasgowਪੰਜਾਬੀ ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ
ਮਨਦੀਪ ਖੁਰਮੀ, ਗਲਾਸਗੋ   
kahnਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ
ਸੁਨੀਲ ਗੋਇਲ, ਫਤਿਹਾਬਾਦ
haiku1ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਵੱਲੋਂ ਇੱਕ ਹੋਰ ਕੀਰਤੀਮਾਨ
ਪਰਮਜੀਤ ਰਾਮਗੜ੍ਹੀਆ
artistਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ
ਉਜਾਗਰ ਸਿੰਘ, ਪਟਿਆਲਾ 
scotlandਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ ਨਾਮ ਹੇਠ ਭਾਰਤੀ ਦੂਤਘਰ ਵੱਲੋਂ ਸਮਾਗਮ ਦਾ ਆਯੋਜਨ 
ਮਨਦੀਪ ਖੁਰਮੀ, ਲੰਡਨ
mehramਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਮਲਕੀਅਤ ਸੁਹਲ, ਗੁਰਦਾਸਪੁਰ  
saka'ਸਾਕਾ' ਵੱਲੋ 130 ਮੀਲ ਲੰਬੀ 'ਚੈਰਿਟੀ ਬਾਈਕ ਰਾਈਡ' ਬਰਮਿੰਘਮ ਤੋਂ ਸਾਊਥਾਲ   
ਬਿੱਟੂ ਖੰਗੂੜਾ, ਲੰਡਨ  
walesਵੇਲਜ਼ (ਯੂ ਕੇ) 'ਚ ਹੋਏ ਵਿਸ਼ਵ ਪੱਧਰੀ ਸੰਗੀਤ ਮੇਲੇ 'ਚ ਪੰਜਾਬੀ ਗੱਭਰੂ ਤੇ ਮੁਟਿਆਰਾਂ ਛਾਈਆਂ
ਮਨਦੀਪ ਖੁਰਮੀ, ਲੰਡਨ  
haakiਫ਼ਿੰਨਲੈਂਡ ਦੀ ਕੌਮੀ ਹਾਕੀ ਟੀਮ ਵਿਚ ਦੋ ਪੰਜਾਬੀ ਮੁੰਡਿਆਂ ਦੀ ਹੋਈ ਚੋਣ  
ਵਿੱਕੀ ਮੋਗਾ, ਫਿੰਨਲੈਂਡ 
vishavਇੰਗਲੈਂਡ 'ਚ ਹੋ ਰਹੇ ਵਿਸ਼ਵ ਸੰਗੀਤ ਮੇਲੇ 'ਚ ਪੰਜਾਬ ਦੇ ਗੱਭਰੂ ਪਾਉਣਗੇ ਲੁੱਡੀਆਂ ਧਮਾਲਾਂ
ਮਨਦੀਪ ਖੁਰਮੀ, ਲੰਡਨ 
seminarਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵਲੋਂ 15ਵਾਂ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਤ  
 ਡਾ ਕੁਲਜੀਤ ਸਿੰਘ ਜੰਜੂਆ, ਕਨੇਡਾ   
jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)