ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਗਲਾਸਗੋ: 'ਭਾਰਤੀ ਸੰਗਠਨਾਂ ਦੀ ਸੰਮਤੀ' ਵੱਲੋਂ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ' ਦੇ ਸਵਾਗਤ 'ਚ ਵਿਸ਼ੇਸ਼ ਸਮਾਗਮ 
ਮਨਦੀਪ ਸਿੰਘ ਖੁਰਮੀ ਹਿੰਮਤਪੁਰਾ         (17/07/2021)

khurmi


13ਲੋਕਾਂ ਦੇ ਦੁੱਖ ਸੁੱਖ ਸੁਣਨ ਲਈ ਗਲਾਸਗੋ 'ਚ ਮੁੜ ਖੋਲ੍ਹੀ ਜਾਵੇ ਸਰਜਰੀ- ਸੋਹਣ ਸਿੰਘ ਰੰਧਾਵਾ
 
ਗਲਾਸਗੋ - ਸਕਾਟਲੈਂਡ ਦੀਆਂ ਸੰਸਥਾਵਾਂ ਲਈ ਛਤਰੀ ਬਣ ਕੇ ਕੰਮ ਕਰ ਰਹੀ ਸੰਸਥਾ 'ਭਾਰਤੀ ਸੰਗਠਨਾਂ ਦੀ ਸੰਮਤੀ'  (ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼, ਏ ਆਈ ਓ) ਵੱਲੋਂ ਬੀਤੇ ਦਿਨ 'ਬੰਬੇ ਬਲੂਅਜ਼' ਵਿਖੇ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ'  ਬਿਜੇ ਸੇਲਵਰਾਜ 'ਤੇ ਐੱਚ ਓ ਸੀ  ਸੱਤਿਆ ਵੀਰ ਸਿੰਘ ਦੀ ਆਮਦ 'ਤੇ ਵਿਸ਼ੇਸ਼ ਸਵਾਗਤੀ ਸਮਾਰੋਹ ਕਰਵਾਇਆ ਗਿਆ।

ਦੋਵੇਂ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਹਿਣ ਉਪਰੰਤ ਏ ਆਈ ਓ  ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ ਬੀ ਈ) ਵੱਲੋਂ ਸਮਾਗਮ ਦੀ ਸ਼ੁਰੂਆਤ ਕਰਦਿਆਂ ਹਾਜਰੀਨ ਦੀ ਜਾਣ ਪਹਿਚਾਣ ਕਰਵਾਈ ਗਈ। ਡਾ. ਮਰਿਦੁਲਾ ਚਕਰਬੋਰਤੀ ਵੱਲੋਂ ਸਕਾਟਲੈਂਡ ਵਿੱਚ ਵੱਖ ਵੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਮੰਦਰ ਕਮੇਟੀ ਵੱਲੋਂ 'ਕੋਵਿਡ' ਦੇ ਦੌਰ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਦਾ ਵਿਖਿਆਨ ਕਰਦਿਆਂ ਭਾਈਚਾਰੇ ਦੀ ਇੱਕਜੁਟਤਾ ਦਰਸਾਈ।

ਇਸ ਉਪਰੰਤ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ' ਬਿਜੇ ਸੇਲਵਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਸਕਾਟਲੈਂਡ ਵਸਦਾ ਭਾਰਤੀ ਭਾਈਚਾਰਾ ਕੋਈ ਵੀ ਪਾਸਪੋਰਟ ਧਾਰਕ ਹੋਵੇ ਪਰ ਉਹਨਾਂ ਦੀ ਆਪਣੀ ਜਨਮਭੂਮੀ ਪ੍ਰਤੀ ਤੜਫ, ਪ੍ਰਤੀਬੱਧਤਾ, ਇਮਾਨਦਾਰੀ ਕੀਤੇ ਜਾ ਰਹੇ ਕਾਰਜਾਂ ਵਿੱਚੋਂ ਬਾਖੂਬੀ ਝਲਕਦੀ ਹੈ।

ਐੱਚ ਓ ਸੀ 
ਸੱਤਿਆ ਵੀਰ ਸਿੰਘ ਨੇ ਕਿਹਾ ਕਿ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਕੰਮਕਾਜ ਲਈ ਕਿਸੇ ਵੀ ਝਿਜਕ ਦੀ ਲੋੜ ਨਹੀਂ ਹੈ, ਅਸੀਂ ਅਫਸਰ ਨਹੀਂ ਬਲਕਿ ਲੋਕ ਸੇਵਕ ਬਣ ਕੇ ਆਏ ਹਾਂ।

ਬਹੁਤ ਹੀ ਸੰਜੀਦਗੀ ਨਾਲ ਚੱਲੇ ਇਸ ਸਮਾਗਮ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਦਰਦ ਬਿਆਨ ਕਰਦਿਆਂ ਉਪ-ਪ੍ਰਧਾਨ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਨੇ ਕਿਹਾ ਕਿ ਬੇਸ਼ੱਕ ਕਾਫੀ ਸਮਾਂ ਪਹਿਲਾਂ ਪ੍ਰਧਾਨ ਕੌਂਸਲਦੂਤ ਦਫਤਰ ਵੱਲੋਂ ਗਲਾਸਗੋ ਵਿੱਚ ਸਰਜਰੀ  ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਸਨ ਪਰ ਫਿਰ ਉਹ ਬੰਦ ਕਰ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਸਕਾਟਲੈਂਡ ਵਿੱਚ ਗਲਾਸਗੋ ਸ਼ਹਿਰ ਭਾਰਤੀ ਭਾਈਚਾਰੇ ਦਾ ਧੁਰਾ ਹੈ। ਨਿੱਕੇ ਨਿੱਕੇ ਦਫਤਰੀ ਕੰਮਕਾਜ ਲਈ ਐਡਿਨਬਰਾ ਜਾਣ ਵੇਲੇ ਲੰਮੇ ਸਫਰ ਤੋਂ ਇਲਾਵਾ ਪੂਰਾ ਦਿਨ ਵੀ ਬਰਬਾਦ ਹੋ ਜਾਂਦਾ ਹੈ। ਉਹਨਾਂ ਆਮ ਲੋਕਾਂ ਦੀ ਸਹੂਲਤ ਲਈ ਗਲਾਸਗੋ ਵਿੱਚ ਸਰਜਰੀ ਮੁੜ ਸਥਾਪਿਤ ਕਰਨ ਦੀ ਮੰਗ ਜ਼ੋਰ ਨਾਲ ਉਭਾਰੀ ਜਿਸ 'ਤੇ ਤੁਰੰਤ ਪ੍ਰਤੀਕਰਮ ਦਿੰਦਿਆਂ ਪ੍ਰਧਾਨ ਕੌਂਸਲਦੂਤ ਵੱਲੋਂ ਜਲਦ ਹੀ ਸਾਰਥਿਕ ਹੱਲ ਕੱਢਣ ਦੀ ਗੱਲ ਆਖੀ।

ਮਹਿਮਾਨ ਤਕਰੀਰ ਵਜੋਂ ਮਨਦੀਪ ਖੁਰਮੀ ਹਿੰਮਤਪੁਰਾ ਨੇ ਭਾਵਪੂਰਤ ਸ਼ਬਦਾਂ ਵਿੱਚ ਭਾਈਚਾਰੇ ਨੂੰ ਨਿੱਜੀ ਗਰਜ਼ਾਂ ਤੋਂ ਉੱਪਰ ਉੱਠ ਕੇ ਕਾਰਜ ਕਰਨ ਦੀ ਬੇਨਤੀ ਕੀਤੀ। ਇਸ ਸਮੇਂ ਸਵਿਤਾ ਪਦਮਾਭਨ ਤੇ ਸੰਤੋਖ ਸੋਹਲ ਨੇ ਆਪਣੀ ਪੁਖਤਾ ਸੰਗੀਤਕ ਪੇਸ਼ਕਾਰੀ ਰਾਹੀਂ ਸਮਾਂ ਬੰਨ੍ਹ ਕੇ ਰੱਖ ਦਿੱਤਾ ਗਿਆ।

ਸਮਾਗਮ ਦੌਰਾਨ ਸਰਵ ਸ੍ਰੀ ਬੌਬ ਚੱਢਾ (ਸਾਬਕਾ ਕੌਂਸਲਰ), ਸ੍ਰੀਮਤੀ ਕਾਂਤਾ ਸੂਦ, ਸ੍ਰੀਮਤੀ ਪਰਭਾਕਰ, ਆਦਰਸ਼ ਖੁੱਲਰ, ਐਂਡਰਿਊ ਲਾਲ, ਸ਼ਾਂਤੀ ਪਰਭਾਕਰ, ਬਲਦੇਵ ਸੂਦ, ਵਿਨੋਦ ਸ਼ਰਮਾ, ਸ਼ੀਲਾ ਮੁਖਰਜੀ, ਸੈਂਟਰਲ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਬਖਸ਼ੀਸ਼ ਸਿੰਘ ਦੀਹਰੇ, ਐਲਬਰਟ ਡਰਾਈਵ ਗੁਰਦੁਆਰਾ ਪ੍ਰਧਾਨ ਲਭਾਇਆ ਸਿੰਘ ਮਹਿਮੀ, ਜੀਤ ਸਿੰਘ ਮਸਤਾਨ, ਬਲਜੀਤ ਸਿੰਘ ਖਹਿਰਾ, ਰਣਜੀਤ ਸਿੰਘ ਸੰਘਾ, ਗੁਰਮੀਤ ਸਿੰਘ ਧਾਲੀਵਾਲ, ਸਰਦਾਰਾ ਸਿੰਘ ਲੱਲ੍ਹੀ, ਮੱਖਣ ਸਿੰਘ ਬਿਨਿੰਗ, ਗੁਰਮਿੰਦਰ ਸਿੰਘ ਕੰਦੋਲਾ, ਸਤਨਾਮ ਸਾਮੀ, ਸੁਖਦੇਵ ਸਿੰਘ, ਕਰਤਾਰ ਸਿੰਘ ਵਿਰ੍ਹੀਆ, ਗੁਰਦੇਵ ਸਿੰਘ ਧਾਮੀ, ਗੁਰਦਿਆਲ ਸਿੰਘ ਬਾਹਰੀ, ਟੋਨੀ ਢਿੱਲੋਂ, ਹਰਮਿੰਦਰ ਬਰਮਨ ਆਦਿ ਨਾਮਵਾਰ ਹਸਤੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।

ਅੰਤ ਵਿੱਚ 'ਭਾਰਤੀ ਸੰਗਠਨਾਂ ਦੀ ਸੰਮਤੀ'  ਦੇ ਸਮੂਹ ਮੈਂਬਰਾਨ ਵੱਲੋਂ ਸਮਾਗਮ ਦੀ ਸਫਲਤਾ ਲਈ ਹਾਜਰੀਨ ਦਾ ਧੰਨਵਾਦ ਕੀਤਾ ਗਿਆ।

 
13
 
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

  13ਗਲਾਸਗੋ: 'ਭਾਰਤੀ ਸੰਗਠਨਾਂ ਦੀ ਸੰਮਤੀ' ਵੱਲੋਂ 'ਪ੍ਰਧਾਨ ਕੌਂਸਲਦੂਤ ਭਾਰਤ, ਐਡਿਨਬਰਾ'  ਦੇ ਸਵਾਗਤ 'ਚ ਵਿਸ਼ੇਸ਼ ਸਮਾਗਮ 
ਮਨਦੀਪ ਸਿੰਘ ਖੁਰਮੀ ਹਿੰਮਤਪੁਰਾ
12-1ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਇਪਟਾ ਦੇ ਕਾਰਕੁਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ  
ਰਾਬਿੰਦਰ ਸਿੰਘ ਰੱਬੀ
11ਸਕਾਟਲੈਂਡ: ਗਲਾਸਗੋ ਦੇ ਇਸ ਪ੍ਰਮੁੱਖ ਹਸਪਤਾਲ ਵਿੱਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
10ਕਾਲੇ ਕਾਨੂੰਨਾ ਖਿਲਾਫ਼ 'ਇਪਟਾ' ਦੇ ਕਾਰਕੁਨ ਨੇ ਕਾਲੇ ਝੰਡੇ ਲਹਰਾ ਕੇ ਕੀਤਾ ਰੋਹ ਪ੍ਰਗਟ  
ਰਾਬਿੰਦਰ ਸਿੰਘ ਰੱਬੀ,  ਮੁਹਾਲੀ
09ਸਕਾਟਲੈਂਡ: ਯਾਤਰਾ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
08ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
07ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ
ਸੰਜੀਵਨ ਸਿੰਘ, ਮੁਹਾਲੀ
06ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ    
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
05ਲਗਾਤਾਰ ਸੌਲਵੀਂ ਵਾਰ ਬਣੇ ਸੰਜੀਵਨ ਸਿੰਘ ਪ੍ਰਧਾਨ ਤੇ ਅਸ਼ੋਕ ਬਜਹੇੜੀ ਜਨਰਲ ਸੱਕਤਰ ਬਣੇ ਸਰਘੀ ਕਲਾ ਕੇਂਦਰ ਮੁਹਾਲੀ ਦੇ    
ਰੰਜੀਵਨ ਸਿੰਘ, ਮੁਹਾਲੀ  
04ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਹਰਪ੍ਰੀਤ ਸੇਖਾ, ਕਨੇਡਾ
03ਇਪਟਾ, ਪੰਜਾਬ ਦੇ ਕਾਰਕੁਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਚੱਕਾ ਜਾਮ ਦੌਰਾਨ ਕੀਤੀ ਸ਼ਮੂਲੀਅਤ
ਰਾਬਿੰਦਰ ਸਿੰਘ ਰੱਬੀ
02ਸਾਂਈ ਮੀਆਂ ਮੀਰ ਦਰਬਾਰ, ਲਾਹੌਰ 'ਚ ਸ੍ਰੀ ਦਰਬਾਰ ਸਾਹਿਬ ਸਥਾਪਨਾ ਦਿਵਸ ਤੇ ਵਿਸ਼ੇਸ਼ ਸਮਾਗਮ   
ਜਨਮ ਸਿੰਘ, ਲਾਹੌਰ    
01ਭਾਰਤੀ ਲੋਕ ਨਾਟ ਸੰਘ, ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਕੁਨਾ, ਰੰਗਕਰਮੀਆ ਤੇ ਕਲਮਕਾਰਾਂ ਨੇ ਨਵਾਂ ਸਾਲ ਕਿਸਾਨਾ ਨਾਲ ਸਿੰਘੂ ਬਾਰਡਰ ’ਤੇ ਮਨਾਇਆ- ਰਾਬਿੰਦਰ ਸਿੰਘ ਰੱਬੀ 
21ਇੰਗਲੈਂਡ ਦੇ ਗਾਇਕ ਵੀ ਕਿਸਾਨ ਮੋਰਚੇ ਦੇ ਹੱਕ ਵਿੱਚ ਨਿੱਤਰੇ   
ਸਰਦੂਲ ਸਿੰਘ ਮਾਰਵਾ, ਯੂ ਕੇ 
20ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ  ਤੇ ਕਲਮਕਾਰਾਂ ਨੇ ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ ਅਧੇ ਦਿਨ ਦੀ ਰੱਖੀ ਭੁਖ-ਹੜਤਾਲ, 27 ਦਸੰਬਰ ਨੂੰ ਹਾਕਿਮ ਨੂੰ ਜਗਾਉਣ ਲਈ ਖੜਉਣਗੇ ਥਾਲੀਆਂ  
ਰਾਬਿੰਦਰ ਸਿੰਘ ਰੱਬੀ, ਪੰਜਾਬ
19ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ - ਜਨਮ ਸਿੰਘ, ਨਨਕਾਣਾ ਸਾਹਿਬ 18ਅਮਰੀਕਾ ਵਿਚ ਵਸੇ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਸਮਾਗਮ  
ਉਜਾਗਰ ਸਿੰਘ. ਕੈਪਟਨ ਕੌਰ ਸਿੰਘ, ਅਮਨਦੀਪ ਕੌਰ, ਹਰਦੀਪ ਸਿੰਘ ਸੋਢੀ  

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »
2021 ਦੇ ਵ੍ਰਿਤਾਂਤ »        

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)