ਪਿਛਲੇ 31 ਸਾਲਾਂ ਤੋਂ ਸ਼੍ਰੌਮਣੀ ਸਾਹਿਤਕਾਰ ਮਰਹੂਮ ਸ੍ਰੀ ਸੰਤੋਖ ਸਿੰਘ
ਧੀਰ ਤੇ ਪੰਜਾਬ ਵਿਚ ਇਪਟਾ ਦੇ ਮੋਢੀ ਨਾਟਕਕਾਰ ਤੇ ਉਪੇਰਾਕਾਰ ਸ੍ਰੀ ਮਰਹੂਮ
ਤੇਰਾ ਸਿੰਘ ਚੰਨ ਹੋਰਾਂ ਦੀ ਸਰਪ੍ਰਸਤੀ ਤੇ ਹੱਲਾ-ਸ਼ੇਰੀ ਨਾਲ ਰੰਗਮੰਚ ਤੇ
ਲੋਕ-ਹਿਤੈਸ਼ੀ ਸਭਿਆਚਾਰ ਦੇ ਖੇਤਰ ਵਿੱਚ ਸਰਗਰਮ ਸਰਘੀ ਕਲਾ ਕੇਂਦਰ ਮੁਹਾਲੀ
ਦੀ ਹੋਈ ਦੋ ਸਾਲਾਂ (2021-23) ਵਾਸਤੇ ਚੋਣ ਦੌਰਾਨ ਲਗਾਤਾਰ ਸੌਲਵੀਂ ਵਾਰ
ਸਰਬਸੰਮਤੀ ਨਾਲ ਨਾਟ-ਕਰਮੀ ਸੰਜੀਵਨ ਸਿੰਘ ਪ੍ਰਧਾਨ ਤੇ ਸਮਾਜ ਸੇਵੀ ਅਸ਼ੋਕ
ਬਜਹੇੜੀ ਜਨਰਲ ਸੱਕਤਰ ਚੁਣੇ ਗਏ।
ਸੀਨੀਅਰ ਮੀਤ-ਪ੍ਰਧਾਨ ਸੈਵੀ ਸਤਵਿੰਦਰ
ਕੋਰ, ਮੀਤ-ਪ੍ਰਧਾਨ ਨਰਿੰਦਰ ਕੌਰ ਨਸਰੀਨ ਤੇ ਕੁਲਵਿੰਦਰ ਬਾਵਾ, ਸਹਿ-ਸੱਕਤਰ
ਗੁਰਪ੍ਰੀਤ ਧਾਲੀਵਾਲ, ਵਿੱਤ ਸਕੱਤਰ ਸੰਜੀਵ ਦੀਵਾਨ, ਪ੍ਰਚਾਰ ਸੱਕਤਰ
ਰੰਜੀਵਨ ਸਿੰਘ ਅਤੇ ਕਾਰਜਕਾਰਨੀ ਲਈ ਲਖਵਿੰਦਰ ਸਿੰਘ, ਮਨੀ ਸੱਭਰਵਾਲ,
ਵਿਕਰਮ ਸਿੰਘ, ਰਿੱਤੂਰਾਗ, ਰਿਸ਼ਮਰਾਗ ਅਤੇ ਜਸਦੀਪ ਸਿੰਘ ਜੱਸੂ ਚੁਣੇ ਗਏ।ਇਸ
ਤੋਂ ਇਲਾਵਾ ਸਰਵਸ੍ਰੀ ਹਰਨੇਕ ਸਿੰਘ ਘੜੂੰਆਂ (ਸਾਬਕਾ ਮੰਤਰੀ, ਪੰਜਾਬ)
ਸੀਨੀਅਰ ਐਡਵੋਕੇਟ ਰਜਿੰਦਰ ਸਿੰਘ ਚੀਮਾਂ ਤੇ ਐਡਵੋਕੇਟ ਅਸ਼ੋਕ ਸਿੰਗਲਾ ਨੂੰ
ਸਰਪ੍ਰਸਤ ਅਤੇ ਮੇਜਰ ਸਿੰਘ ਨਾਗਰਾ (ਕੇਨੈਡਾ), ਮਨੋਜ ਅਗਰਵਾਲ, ਕ੍ਰਿਸ਼ਣ
ਲਾਲ ਸੈਣੀ, ਡਾ. ਜਸਵੰਤ ਸਿੰਘ ਤੇ ਗੁਰਿੰਦਰਜੀਤ ਸਿੰਘ ਹੋਰਾਂ ਨੂੰ
ਸਲਾਹਕਾਰ ਥਾਪਿਆ ਗਿਆ।
ਪ੍ਰਚਾਰ ਸੱਕਤਰ, ਸਰਘੀ
ਕਲਾ ਕੇਂਦਰ, ਮੁਹਾਲੀ
|